Home Blog Page 343

ਡਿਪਟੀ ਕਮਿਸ਼ਨਰ ਵੱਲੋਂ ਘਨੌਰ ਮੰਡੀ ‘ਚ ਝੋਨੇ ਦੀ ਖਰੀਦ ਦਾ ਜਾਇਜ਼ਾ

0
Deputy Commissioner

ਘਨੌਰ, 23 ਅਕਤੂਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਘਨੌਰ ਮੰਡੀ ਦਾ ਦੌਰਾ (Visit to Ghanaur Mandi) ਕਰਦਿਆਂ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ।

ਕਿਸਾਨ ਯੂਨੀਅਨ ਆਗੂਆਂ ਨੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਜਤਾਈ

ਇਸ ਮੌਕੇ ਮੰਡੀ ‘ਚ ਮੌਜੂਦ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ (Representatives of farmers’ unions) ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਦਿਆਂ ਖਰੀਦ ਪ੍ਰਕ੍ਰਿਆ ‘ਤੇ ਤਸੱਲੀ ਪ੍ਰਗਟਾਈ । ਮੰਡੀ ‘ਚ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਪਰਾਲੀ ਸੰਭਾਲਣ ਲਈ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਆਪਣੀ ਪਰਾਲੀ ਬਿਨ੍ਹਾਂ ਅੱਗ ਲਾਏ ਸੰਭਾਲ ਸਕਣ, ਇਸ ‘ਤੇ ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫ਼ਸਰ ਤੇ ਹੋਰ ਅਧਿਕਾਰੀਆਂ ਨੂੰ ਤੁਰੰਤ ਹਦਾਇਤ ਜਾਰੀ ਕੀਤੀ ।

ਡੀ. ਸੀ. ਵੱਲੋਂ ਕਿਸਾਨਾਂ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ ਦੀ ਅਪੀਲ

ਕਿਸਾਨਾਂ ਨੇ ਡੀ. ਏ. ਪੀ. ਖਾਦ (D. A. P. Fertilizer) ਸਮੇਂ ਸਿਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਹੁਤ ਜਲਦ ਡੀ. ਏ. ਪੀ. ਦਾ ਇੱਕ ਰੇਕ ਰਾਜਪੁਰਾ ਰੇਲਵੇ ਸਟੇਸ਼ਨ ‘ਤੇ ਪੁੱਜ ਰਿਹਾ ਹੈ, ਜੋ ਕਿ ਕੇਵਲ ਰਾਜਪੁਰਾ ਤੇ ਘਨੌਰ ਇਲਾਕੇ ਦੇ ਕਿਸਾਨਾਂ ਨੂੰ ਦਿੱਤਾ ਜਾਵੇਗਾ । ਕਿਸਾਨਾਂ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ ਦੱਸਿਆ ਕਿ ਉਨ੍ਹਾਂ ਦੀ ਫਸਲ ਦੀ ਮੰਡੀਆਂ ਵਿੱਚ ਖਰੀਦ ਨਾਲੋ-ਨਾਲ ਹੋ ਰਹੀ ਹੈ ਅਤੇ ਅਦਾਇਗੀ ਵੀ ਨਾਲੋ-ਨਾਲ ਕੀਤੀ ਜਾ ਰਹੀ ਹੈ । ਕਿਸਾਨਾਂ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਈ, ਜਿਸ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਹ ਧੰਨਵਾਦ ਕਰਦੇ ਹਨ ।

ਮੰਡੀਆਂ ‘ਚ 6.70 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ, 6.63 ਲੱਖ ਮੀਟ੍ਰਿਕ ਟਨ ਦੀ ਖਰੀਦ,

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਕਿਸਾਨਾਂ ਨੂੰ ਮੰਡੀਆਂ ‘ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ‘ਚ 6 ਲੱਖ 70 ਹਜ਼ਾਰ 34 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ‘ਚੋਂ 6 ਲੱਖ 63 ਹਜ਼ਾਰ 530 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਲਈ ਕਿਸਾਨਾਂ ਨੂੰ 100 ਫੀਸਦੀ ਖਰੀਦ ਦੀ 1498 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ । ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਅਸਲਮ ਮੁਹੰਮਦ, ਡੀ. ਐਮ. ਪਨਸਪ ਮਨਦੀਪ ਕਾਲੇਕਾ, ਡੀ. ਐਮ ਮਾਰਕਫੈਡ ਵਿਪਨ ਸ਼ਰਮਾ, ਡੀ. ਐਮ. ਵੇਅਰਹਾਊਸ ਨਿਰਮਲ ਸਿੰਘ ਸਮੇਤ ਆੜਤੀਏ ਤੇ ਕਿਸਾਨ ਮੌਜੂਦ ਸਨ ।

Read More : ਸ਼ਹਿਰ ‘ਚ ਕੋਈ ਬੱਚਾ ਭੀਖ ਮੰਗਦਾ ਸਾਹਮਣੇ ਨਹੀਂ ਆਇਆ : ਡਾ. ਪ੍ਰੀਤੀ ਯਾਦਵ

ਕਾਮੀ ਕਲਾਂ ਵਿਖੇ ਲੱਗੇ ਜਨ ਸੁਵਿਧਾ ਕੈਂਪ ‘ਚ ਪੁੱਜੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ

0
public welfare camp

ਘਨੌਰ, 23 ਅਕਤੂਬਰ 2025 :  ‘ਆਪ ਦੀ ਸਰਕਾਰ, ਆਪ ਦੇ ਦੁਆਰ’ (‘Your government, at your door’) ਸਕੀਮ ਤਹਿਤ ਜ਼ਿਲ੍ਹੇ ਅੰਦਰ ਪਿੰਡ-ਪਿੰਡ ਲੱਗ ਰਹੇ ਜਨ ਸੁਵਿਧਾ ਕੈਂਪਾਂ ਦਾ ਜ਼ਿਲ੍ਹਾ ਨਿਵਾਸੀ ਲਾਜਮੀ ਲਾਭ ਲੈਣ । ਇਹ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਕੀਤਾ । ਉਹ ਘਨੌਰ ਦੇ ਪਿੰਡ ਕਾਮੀ ਕਲਾਂ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਮੌਕੇ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਏ. ਡੀ. ਸੀ. (ਦਿਹਾਤੀ) ਵਿਕਾਸ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ ।

ਲੋਕਾਂ ਨੂੰ ਵੱਖ-ਵੱਖ ਪਿੰਡਾਂ ‘ਚ ਲੱਗ ਰਹੇ ਜਨ ਸੁਵਿਧਾ ਕੈਂਪਾਂ ਦਾ ਲਾਭ ਲੈਣ ਦਾ ਸੱਦਾ

ਇਸ ਕੈਂਪ ‘ਚ ਕਾਮੀ ਕਲਾਂ, ਸੋਗਲਪੁਰ, ਸੋਨੇਮਾਜਰਾ ਤੇ ਉਲਾਣਾ ਦੇ ਵਸਨੀਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ ਕੀਤਾ ਗਿਆ । ਇਸ ਮੌਕੇ ਲੋਕਾਂ ਨੂੰ ਦਰਪੇਸ਼ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਸਮੇਤ ਕਈ ਸੇਵਾਵਾਂ ਦੇ ਲਾਭ ਦੇਣ ਦੇ ਮੌਕੇ ‘ਤੇ ਹੀ ਕਰੀਬ 63 ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ।

ਪਿੰਡਾਂ ਦੀਆਂ ਵਸਨੀਕ ਔਰਤਾਂ ਨੇ ਡੀ. ਸੀ. ਨਾਲ ਮੁਲਾਕਾਤ ਕਰਕੇ ਤਸੱਲੀ ਪ੍ਰਗਟਾਈ

ਇਸ ਮੌਕੇ ਪਿੰਡਾਂ ਦੀਆਂ ਵਸਨੀਕਾਂ ਔਰਤਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਵਿਸ਼ੇਸ਼ ਤਰ੍ਹਾਂ ਦੀ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੇ ਮਸਲੇ ਖ਼ੁਦ ਸੁਣੇ ਹਨ ਅਤੇ ਇਨ੍ਹਾਂ ਨੂੰ ਹੱਲ ਕਰਨ ਦੇ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ । ਡਾ. ਪ੍ਰੀਤੀ ਯਾਦਵ ਨੇ ਅੱਜ ਦੇ ਇਸ ਕੈਂਪ ‘ਚ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ (Services provided to people in the camp) ਦਾ ਜਾਇਜ਼ਾ ਲੈਂਦਿਆਂ ਲੋਕਾਂ ਨਾਲ ਗੱਲਬਾਤ ਕਰਕੇ ਕੈਂਪ ਦੀ ਕਾਰਗੁਜ਼ਾਰੀ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਲੋਕਾਂ ਨੂੰ ਬਹੁਤ ਵੱਡਾ ਲਾਭ ਪਹੁੰਚ ਰਿਹਾ ਹੈ ।

ਕਾਮੀ ਕਲਾਂ, ਸੋਗਲਪੁਰ, ਸੋਨੇਮਾਜਰਾ ਤੇ ਉਲਾਣਾ ਦੇ ਵਸਨੀਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਪ੍ਰਦਾਨ

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਜਾ ਕੇ ਹੀ ਦੂਰ ਕਰਨ ਲਈ ਜ਼ਿਲ੍ਹੇ ਅੰਦਰ ਲਗਾਤਾਰ ਲਗਾਏ ਜਾ ਰਹੇ ਅਜਿਹੇ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਸਲ ਅਰਥਾਂ ਵਿੱਚ ਲੋਕਾਂ ਦੇ ਦੁਆਰ ‘ਤੇ ਪੁੱਜਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੇ ਨਾਲ-ਨਾਲ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪੁੱਜਦਾ ਕਰ ਰਹੀ ਹੈ । ਇਸ ਦੌਰਾਨ ਬੀ. ਡੀ. ਪੀ. ਓ. ਜਤਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਮਾਲ, ਖੁਰਾਕ ਤੇ ਸਿਵਲ ਸਪਲਾਈਜ਼, ਰੋਜ਼ਗਾਰ ਵਿਭਾਗ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਕਿਰਤ, ਖੇਤੀਬਾੜੀ ਵਿਭਾਗਾਂ ਤੇ ਸੇਵਾ ਕੇਂਦਰ ਦੇ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ ।

Read More : ਹਰਜੋਤ ਬੈਂਸ ਨੇ “ਆਪ ਦੀ ਸਰਕਾਰ ਆਪ ਦੇ ਦੁਆਰ” ਕੈਂਪ ‘ਚ ਕੀਤੀ ਸ਼ਿਰਕਤ

ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਦੀ ਸਮੀਖਿਆ

0
Deputy Commissioner
ਪਟਿਆਲਾ,  23 ਅਕਤੂਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਵਿੱਚ ਚਲ ਰਹੇ ਆਮ ਆਦਮੀ ਕਲੀਨਿਕਾਂ ਦੀ ਸਮੀਖਿਆ (Aam Aadmi Clinics Review) ਬੈਠਕ ਕੀਤੀ, ਜਿਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ, ਨਗਰ ਨਿਗਮ ਦੇ ਪ੍ਰਤਿਨਿਧੀ ਅਤੇ ਸੰਬੰਧਤ ਅਧਿਕਾਰੀ ਹਾਜ਼ਰ ਸਨ ।

ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼

ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਹਰ ਕਲੀਨਿਕ ਵਿੱਚ ਓ. ਪੀ. ਡੀ. ਸੇਵਾਵਾਂ (OPD Services) ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ । ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਗੁਣਵੱਤਾਪੂਰਨ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ, ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਕਲੀਨਿਕ ਵਿੱਚ ਦਵਾਈਆਂ ਦੀ ਘਾਟ ਨਾ ਰਹੇ ਅਤੇ ਸਟਾਫ ਦੀ ਪੂਰੀ ਉਪਲਬਧਤਾ ਬਣੀ ਰਹੇ । 

ਜਨਤਾ ਨੂੰ ਗੁਣਵੱਤਾਪੂਰਨ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਪਹਿਲ – ਡਿਪਟੀ ਕਮਿਸ਼ਨਰ 
ਡਿਪਟੀ ਕਮਿਸ਼ਨਰ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਹਰ ਕਲੀਨਿਕ ਵਿੱਚ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ, ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਪਲਬਧ ਦਵਾਈਆਂ ਦਾ ਰਿਕਾਰਡ ਨਿਯਮਿਤ ਤੌਰ ‘ਤੇ ਅਪਡੇਟ ਕੀਤਾ ਜਾਵੇ, ਤਾਂ ਜੋ ਕਿਸੇ ਵੀ ਸਮੇਂ ਕਮੀ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ । ਉਨ੍ਹਾਂ ਨੇ ਕਿਹਾ ਕਿ ਸਿਹਤ ਸੇਵਾਵਾਂ ਦੀ ਗੁਣਵੱਤਾ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ।

ਡੀ. ਸੀ. ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ

ਡੀ. ਸੀ. ਨੇ ਸਿਹਤ ਵਿਭਾਗ (Health Department)  ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਡਾਕਟਰ, ਨਰਸਿੰਗ ਸਟਾਫ ਅਤੇ ਪੈਰਾਮੈਡੀਕਲ ਟੀਮ ਸਮੇਂ-ਸਮੇਂ ‘ਤੇ ਆਪਣੀ ਹਾਜ਼ਰੀ ਅਤੇ ਰਿਪੋਰਟਿੰਗ ਪ੍ਰਣਾਲੀ ਅਨੁਸਾਰ ਕੰਮ ਕਰਨ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਨਤਾ ਨਾਲ ਸੰਬੰਧਤ ਸ਼ਿਕਾਇਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ ।

ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਦਾ ਮੰਤਵ  ਲੋਕਾਂ ਨੂੰ  ਸੌਖੀ ਸਿਹਤ ਸੇਵਾ ਪ੍ਰਦਾਨ ਕਰਨਾ ਹੈ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਦਾ ਮੰਤਵ  ਲੋਕਾਂ ਨੂੰ  ਸੌਖੀ ਸਿਹਤ ਸੇਵਾ ਪ੍ਰਦਾਨ ਕਰਨਾ ਹੈ ।  ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਦੀ ਸਫ਼ਲਤਾ ਤਦ ਹੀ ਸੰਭਵ ਹੈ ਜਦੋਂ ਸਾਰੇ ਵਿਭਾਗ ਮਿਲਜੁਲ ਕੇ ਕੰਮ ਕਰਨ । ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਪੂਰਾ ਜ਼ੋਰ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜਨਤਕ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣਾ ਸਰਕਾਰ ਦੀ ਪਹਿਲ ਹੈ । ਇਸ ਮੌਕੇ ਤੇ ਸਿਹਤ ਵਿਭਾਗ ਦੇ ਡੀ. ਸੀ. ਐਮ. ਰਿਤਿਕਾ , ਡੀ. ਐਫ. ਡਬਲਿਊ. ਓ. ਬਲਕਾਰ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਹੋਰ ਸੰਬੰਧਤ ਅਧਿਕਾਰੀਆਂ ਨੇ ਭਾਗ ਲਿਆ ।

ਪਨਬਸ ਤੇ ਪੀ. ਆਰ. ਟੀ. ਸੀ. ਠੇਕਾ ਮੁਲਾਜਮਾਂ ਨੇ ਕੀਤਾ ਚੱਕਾ ਜਾਮ

0
Punbus and PRTC

ਚੰਡੀਗੜ੍ਹ, 23 ਅਕਤੂਬਰ 2025 : ਪੰਜਾਬ ਭਰ ਵਿਚ ਪਨਬਸ ਤੇ ਪੀ. ਆਰ. ਟੀ. ਸੀ. (PUNBUS and PRTC) ਵਿਚ ਠੇਕੇ ਤੇ ਕੰਮ ਕਰਦੇ ਮੁਲਾਜਮਾਂ ਨੇ ਅੱਜ ਸਮੁੱਚੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜੀ ਕਰਦਿਆਂ ਬਸਾਂ ਦਾ ਚੱਕਾ ਜਾਮ ਕਰ ਦਿੱਤਾ । ਦੱਸਣਯੋਗ ਹੈ ਕਿ ਉਕਤ ਰੋਸ ਪ੍ਰਦਰਸ਼ਨ (Protest) ਬੇਸ਼ਕ 12 ਤੋਂ 2 ਵਜੇ ਤੱਕ ਕੀਤਾ ਜਾਣਾ ਸੀ ਪਰ ਇਕ ਗੱਲ ਦੇਖਣਯੋਗ ਹੈ ਕਿ ਪਹਿਲਾਂ ਵੀ ਕਈ ਵਾਰੀ ਮੁਲਾਜਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਜਾ ਚੁੱਕਿਆ ਹੈ ।

ਰੋਸ ਪ੍ਰਦਰਸ਼ਨ ਕਰਦੇ ਮੁਲਾਜਮਾਂ ਨੇ ਕੀ ਦੱਸਿਆ ਰੋਸ ਪ੍ਰਦਰਸ਼ਨ ਦਾ ਕਾਰਨ

ਰੋਸ ਪ੍ਰਦਰਸ਼ਨ ਕਰ ਰਹੇ ਧਰਨਾਕਾਰੀ ਕੱਚੇ ਮੁਲਾਜਮਾਂ ਨੇ ਦੱਸਿਆ ਕਿ ਧਰਨੇ ਦਾ ਮੁੱਖ ਕਾਾਰਨ ਨਵੀਆਂ ਕਿਲੋਮੀਟਰ ਸਕੀਮ (New Kilometer Scheme) ਅਧੀਨ ਬਸਾਂ ਪਾਉਣ ਨੂੰ ਲੈ ਕੇ ਟੈਂਡਰ (Tender) ਖੁੱਲ੍ਹਣਾ ਹੈ । ਮੁਲਾਜਮਾਂ ਨੇ ਦੱਸਿਆ ਕਿ ਪੰਜਾਬ ਦੇ 6 ਜਿਲ੍ਹਿਆਂ `ਚ ਸਰਕਾਰ ਵਲੋਂ ਨਵੀਆਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਨੂੰ ਲੈ ਕੇ ਜੋ ਟੈਂਡਰ ਖੋਲ੍ਹਿਆ ਜਾਣਾ ਹੈ ਦੇ ਚਲਦਿਆਂ ਇਹ ਸਭ ਕੀਤਾ ਗਿਆ ਹੈ ਅਤੇ ਪਹਿਲਾਂ ਜਿਥੇ 12 ਤੋਂ ਵਜੇ ਤੱਕ ਧਰਨਾ ਦਿੱਤਾ ਗਿਆ ਹੈ ਫਿਰ ਬਾਅਦ 2 ਵਜੇ ਨੈਸ਼ਨਲ ਹਾਈਵੇ ਬੰਦ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਰੋਡਵੇਜ਼ ਮੁਲਾਜ਼ਮਾਂ ਕੱਲ ਬਾਆਦ ਦੁਪਹਿਰ ਮੁਕੰਮਲ ਤੌਰ `ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਬੰਦ ਕਰਨਗੇ ।

ਸਰਕਾਰ ਮੰਗਾਂ ਮੰਨ ਜਾਂਦੀ ਹੈ ਮੁਕਰ

ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਪਰ ਸਰਕਾਰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਮੁੜ ਮੁੱਕਰ ਜਾਂਦੀ ਹੈ ਅਤੇ ਹੁਣ ਪਨਬੱਸ ਮੁਲਾਜ਼ਮਾਂ ਵਲੋਂ ਤਿਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ । ਮੁਲਾਜ਼ਮਾਂ ਦਾ ਕਹਿਣਾ ਹੈ ਪ੍ਰਾਈਵੇਟ ਬੱਸਾਂ ਨੂੰ ਵਿਭਾਗ ਅਧੀਨ ਲੈ ਕੇ ਆਉਣ ਨਾਲ ਵਿਭਾਗ ਖਤਮ ਹੋਣ ਦੀ ਕਗਾਰ ਵੱਲ ਵਧੇਗਾ । ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ । ਹਰ ਵਾਰ ਮੁਲਾਜ਼ਮਾਂ ਨੂੰ ਸੰਘਰਸ਼ ਕਰਕੇ ਤਨਖਾਹ ਲੈਣੀ ਪੈਂਦੀ ਹੈ ।

Read More : ਪੀ. ਐਸ. ਯੂ. ਨੇ ਕੀਤਾ ਡੀ. ਸੀ. ਦਫਤਰ ਪਟਿਆਲਾ ਦੇ ਬਾਹਰ ਰੋਸ ਪ੍ਰਦਰਸ਼ਨ

ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਲਏ ਫ਼ੈਸਲੇ

0
Women's Commission

ਚੰਡੀਗੜ੍ਹ, 23 ਅਕਤੂਬਰ 2025 : ਅੱਜ ਦੇ ਜ਼ਮਾਨੇ ਵਿਚ ਵਧਦੇ ਜਾ ਰਹੇ ਜੁਲਮਾਂ ਦੇ ਚਲਦਿਆਂ ਔਰਤਾਂ ਦੀ ਸੁਰੱਖਿਆ (Women’s safety) ਨੂੰ ਮੁੱਖ ਰੱਖਦਿਆਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਤਿੰਨ ਵੱਡੇ ਫ਼ੈਸਲੇ ਲਏ ਹਨ ।

ਕੀ ਲਏ ਗਏ ਤਿੰਨ ਵੱਡੇ ਫ਼ੈਸਲੇ

ਹਰਿਆਣਾ ਰਾਜ ਮਹਿਲਾ ਕਮਿਸ਼ਨ (Haryana State Women’s Commission) ਨੇ ਜੋ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਤਿੰਨ ਵੱਡੇ ਫ਼ੈੈਸਲੇ ਲਏ ਦੱਸੇ ਜਾ ਰਹੇ ਹਨ ਵਿਚ ਸੂਬੇ ਦੇ ਹਰ ਜਿਮ ਵਿਚ ਮਹਿਲਾ ਟ੍ਰੇਨਰ ਲਾਜ਼ਮੀ ਅਤੇ ਯੂਨੀਵਰਸਿਟੀਆਂ, ਕਾਲਜਾਂ ਜਾਂ ਸੰਸਥਾਵਾਂ ਵਿੱਚ ਰਾਤ ਨੂੰ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਲਿਜਾਣ ਵਾਲੀਆਂ ਕੈਬਾਂ ਵਿਚ ਮਹਿਲਾ ਡਰਾਈਵਰ ਲਾਜ਼ਮੀ ਸ਼ਾਮਲ ਹਨ ।

ਕਮਿਸ਼ਨ ਕਰੇਗਾ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਨੂੰ ਮੁਫ਼ਤ ਕੈਬ ਡਰਾਈਵਿੰਗ ਸਿਖਲਾਈ ਪ੍ਰਦਾਨ

ਹਰਿਆਣਾ ਰਾਜ ਮਹਿਲਾ ਕਮਿਸ਼ਨ ਉਨ੍ਹਾਂ ਔਰਤਾਂ ਨੂੰ ਕੈੈਬ ਡਰਾਈਵਿੰਗ ਦੀ ਸਿੱਖਿਆ ਵੀ ਦੇਵੇਗਾ ਜੋ ਸਿਖਲਾਈ ਲੈਣ ਵਿਚ ਦਿਲਚਸਪੀ ਰੱਖਦੀਆਂ ਹੋਣਗੀਆਂ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਨੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਰੁਖ਼ ਅਪਣਾਇਆ ਹੈ ।

ਸੂਬੇ ਦੇ ਇਕ ਜਿੰਮ ਵਿਚ ਇਕ ਮਹਿਲਾ ਟ੍ਰੇਨਰ ਹੋਣਾ ਹੋਵੇਗਾ ਲਾਜ਼ਮੀ

ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ (Chairperson Renu Bhatia) ਨੇ ਕਿਹਾ ਕਿ ਹੁਣ ਰਾਜ ਦੇ ਸਾਰੇ ਜਿਮ ਵਿਚ ਘੱਟੋ-ਘੱਟ ਇਕ ਮਹਿਲਾ ਟ੍ਰੇਨਰ ਹੋਣਾ ਲਾਜ਼ਮੀ ਹੋਵੇਗਾ। ਕਮਿਸ਼ਨ ਦੇ ਅਨੁਸਾਰ, ਇਸ ਨਾਲ ਔਰਤਾਂ ਦੀ ਸੁਰੱਖਿਆ, ਨਿੱਜਤਾ ਅਤੇ ਆਤਮ-ਵਿਸ਼ਵਾਸ ਵਧੇਗਾ । ਰਾਜ ਮਹਿਲਾ ਕਮਿਸ਼ਨ ਨੇ ਰਾਜ ਵਿਚ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਨੂੰ ਕੈਬ ਡਰਾਈਵਿੰਗ ਸਿਖਲਾਈ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ । ਇਸਦਾ ਉਦੇਸ਼ ਉਨ੍ਹਾਂ ਨੂੰ ਆਰਥਕ ਤੌਰ `ਤੇ ਸੁਤੰਤਰ ਬਣਾਉਣਾ ਅਤੇ ਆਵਾਜਾਈ ਖੇਤਰ ਵਿਚ ਔਰਤਾਂ ਦੀ ਪ੍ਰਤੀਨਿਧਤਾ ਵਧਾਉਣਾ ਹੈ । ਕਮਿਸ਼ਨ ਦਾ ਮੰਨਣਾ ਹੈ ਕਿ ਇਹ ਕਦਮ ਰਾਤ ਨੂੰ ਯਾਤਰਾ ਕਰਨ ਵਾਲੀਆਂ ਔਰਤਾਂ ਲਈ ਇਕ ਸੁਰੱਖਿਆ ਢਾਲ ਪ੍ਰਦਾਨ ਕਰੇਗਾ ।

ਦਿੱਲੀ ਅਤੇ ਕੇਰਲ ਵਿੱਚ ਔਰਤਾਂ ਨੂੰ ਆਟੋ ਅਤੇ ਟੈਕਸੀ ਚਲਾਉਣ ਦੀ ਸਿਖਲਾਈ ਦਿਤੀ ਗਈ ਹੈ : ਭਾਟੀਆ

ਰੇਣੂ ਭਾਟੀਆ ਨੇ ਦਸਿਆ ਕਿ ਦਿੱਲੀ ਅਤੇ ਕੇਰਲ (Delhi and Kerala) ਵਿੱਚ ਔਰਤਾਂ ਨੂੰ ਆਟੋ ਅਤੇ ਟੈਕਸੀ ਚਲਾਉਣ ਦੀ ਸਿਖਲਾਈ ਦਿਤੀ ਗਈ ਹੈ। ਇਨ੍ਹਾਂ ਤਜ਼ਰਬਿਆਂ ਤੋਂ ਪ੍ਰੇਰਨਾ ਲੈ ਕੇ, ਹਰਿਆਣਾ ਮਹਿਲਾ ਕਮਿਸ਼ਨ ਨੇ ਇਸ ਦਿਸ਼ਾ ਵਿਚ ਠੋਸ ਕਦਮ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਇਹ ਫ਼ੈਸਲਾ ਇਕ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਔਰਤਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ । ਕਮਿਸ਼ਨ ਸੋਮਵਾਰ ਤਕ ਇਨ੍ਹਾਂ ਤਿੰਨਾਂ ਫ਼ੈਸਲਿਆਂ `ਤੇ ਇਕ ਲਿਖਤੀ ਆਦੇਸ਼ ਜਾਰੀ ਕਰੇਗਾ ।

Read More : ਗੁਰਮਨਜੋਤ ਕੌਰ ਮਾਮਲੇ ਵਿਚ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਲਿਆ

 

ਟਰੱਕ ਡਰਾਈਵਰ ਨੇ ਟਰੱਕ ਨਾਲ ਕਈ ਵਾਹਨਾਂ ਨੂੰ ਮਾਰੀ ਜ਼ਬਰਦਸਤ ਟੱਕਰ

0
Truck driver

ਕੈਲੀਫੋਰਨੀਆਂ, 23 ਅਕਤੂਬਰ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ (America) ਵਿਖੇ ਇਕ ਪੰਜਾਬੀ ਟਰੱਕ ਡਰਾਈਵਰ (Punjabi truck driver) ਨੇ ਆਪਣੇੇ ਟਰੱਕ ਨਾਲ ਹੋਰ ਵਾਹਨਾਂ ਨੂੰ ਇੰਨੀ ਜ਼ਬਰਦਸਤ ਟੱਕਰ (Truck collides with other vehicles so violently) ਮਾਰੀ ਕਿ ਉਹ ਬੁਰੀ ਤਰ੍ਹਾਂ ਦਰੜੇ ਗਏ ।

ਕੌਣ ਹੈ ਟਰੱਕ ਚਾਲਕ ਜਿਸਨੇ ਹੋਰ ਵਾਹਨ ਦਰੜ ਦਿੱਤੇ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਨੌਜਵਾਨ ਨੇੇ ਆਪਣੇ ਟਰੱਕ ਨਾਲ ਹੋਰ ਵਾਹਨਾਂ ਨੂੰ ਦਰੜ ਕੇ ਰੱਖ ਦਿੱਤਾ ਦੀ ਪਛਾਣ ਜਸ਼ਨਪ੍ਰੀਤ ਸਿੰਘ (Jashanpreet Singh) ਵਜੋਂ ਹੋਈ ਹੈ । ਜੋ ਕਿ 21 ਸਾਲਾਂ ਦਾ ਹੈ। ਇਥੇ ਹੀ ਬਸ ਨਹੀਂ ਇਸ ਘਟਨਾਕ੍ਰਮ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਤੇ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ । ਦੱਸਣਯੋਗ ਹੈ ਕਿ ਜਸ਼ਨਪ੍ਰੀਤ ਸਿੰਘ ਸਾਲ 2022 ਵਿਚ ਗੈਰ ਕਾਨੂੰਨੀ ਤਰੀਕੇ ਅਮਰੀਕਾ ਵਿਚ ਦਾਖਲ ਹੋਇਆ ਤੇ ਯੂਬਾ ਸ਼ਹਿਰ ਵਿਚ ਰਹਿੰਦਾ ਹੈ ।

Read More : ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ

ਰੋਜ਼ਗਾਰ ਦੀ ਭਾਲ ਵਿਚ ਗਏ ਨੌਜਵਾਨ 27 ਨੂੰ ਆਉਣਗੇ ਵਾਪਸ ਭਾਰਤ

0
Youth

ਚੰਡੀਗੜ੍ਹ, 23 ਅਕਤੂਬਰ 22025 : ਰੋਜ਼ਗਾਰ ਦੀ ਭਾਲ ਵਿਚ ਆਪਣਾ ਸੂਬਾ ਆਪਣਾ ਦੇਸ਼ ਛੱਡ ਕੇ ਗਏ ਨੌਜਵਾਨ 27 ਅਕਤੂਬਰ ਦਿਨ ਸੋਮਵਾਰ ਨੂੰ ਆਪਣੇ ਦੇਸ਼ ਵਾਪਸ ਪਰਤਣਗੇ ।

ਕਿਸ ਵਿਅਕਤੀ ਦੇ ਕਦਮ ਚੁੱਕਣ ਦੇ ਚਲਦਿਆਂ ਵਾਪਸ ਪਰਤਣਗੇ ਨੌਜਵਾਨ

ਤਜ਼ਾਕਿਸਤਾਨ (Tajikistan) ਵਿੱਚ 7 ਪੰਜਾਬੀ ਨੌਜਵਾਨ ਜੋ ਕਿ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ ਤਾਂ ਚਲੇ ਗਏ ਸਨ ਪਰ ਤੈਅ ਕੀਤੇ ਗਏ ਡਰਾਈਵਰੀ ਦੇ ਕੰਮ ਦੀ ਥਾਂ ਤੇ ਲੇਬਰ ਦੇ ਕੰਮ ਵਿਚ ਪੈਣ ਤੋਂ ਬਾਅਦ ਮਿਲੇ ਧੱਕੇ ਅਤੇ ਹੋਈਆਂ ਜਿ਼ਆਦਤੀਆਂ ਸਬੰਧੀ ਜਦੋਂ ਭਾਜਪਾ ਜਿ਼ਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੌਜਵਾਨਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਦਖਲ ਦਿੰਦਿਆਂ ਫੌਰੀ ਕਾਰਵਾਈ ਕਰਦਿਆਂ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਅਤੇ ਅਖੀਰਕਾਰ ਨਤੀਜਾ ਇਹ ਨਿਕਲਿਆ ਕਿ 7 ਪੰੰਜਾਬੀ ਨੌਜਵਾਨ ਹੁਣ 27 ਅਕਤੂਬਰ ਦਿਨ ਸੋਮਵਾਰ ਨੂੰ ਆਪਣੇ ਵਤਨ ਵਾਪਸ ਆ ਸਕਣਗੇ ।

ਕੌਣ ਹਨ ਪੰਜਾਬੀ ਨੌਜਵਾਨ

ਤਜ਼ਾਕੀਸਤਾਨ ਵਿਚ ਫਸੇ ਸਤ ਪੰਜਾਬੀ ਨੌਜਵਾਨ (Sat Punjabi youth) ਜੋ ਕਿ ਪੰਜਾਬ ਦੇੇ ਰੂਪਨਗਰ ਜਿ਼ਲੇ ਦੇ ਪਿੰਡ ਬਾਈਸਨ, ਰਾਏਪੁਰ, ਢੇਰ, ਮੋਡਾ ਅਤੇ ਘਨੌਲੀ ਪਿੰਡਾਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਵਿਚੋਂ ਕੁਝ ਨੌਜਵਾਨਾਂ ਵਿਚ ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਸ਼ਾਮਲ ਹਨ ।

ਪੀੜ੍ਹਤ ਨੌਜਵਾਨ ਹਰਵਿੰਦਰ ਸਿੰਘ ਨੇ ਦੱਸੀ ਸਾਰੀ ਗੱਲਬਾਤ

ਸਤ ਪੰਜਾਬੀ ਨੌਜਵਾਨਾਂ ਵਿਚੋਂ ਇਕ ਪੀੜ੍ਹਤ ਨੌਜਵਾਨ ਹਰਵਿੰਦਰ ਸਿੰਘ (The victim is young Harvinder Singh.) ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਏਜੰਟ ਵੱਲੋਂ ਡਰਾਈਵਰ ਵਜੋਂ ਕੰਮ ਕਰਨ ਲਈ ਵਿਦੇਸ਼ ਭੇਜਿਆ ਗਿਆ ਸੀ ਪਰ ਕੰਪਨੀ ਨੇ ਉਨ੍ਹਾਂ ਨੂੰ ਉਹ ਵਾਹਨ ਦਿੱਤੇ ਜੋ ਖਰਾਬ ਹਾਲਤ ਵਿੱਚ ਸਨ ਅਤੇ ਲਗਭਗ ਇੱਕ ਸਾਲ ਤੋਂ ਵਿਹਲੇ ਪਏ ਸਨ । ਉਨ੍ਹਾਂ ਨੂੰ ਉਨ੍ਹਾਂ ਦੀ ਮੁਰੰਮਤ ਦਾ ਕੰਮ ਵੀ ਸੌਂਪਿਆ ਗਿਆ ਸੀ । ਉਨ੍ਹਾਂ ਕਿਹਾ ਕਿ ਉਹ ਇੱਕ ਮਾਹਰ ਡਰਾਈਵਰ ਸਨ, ਪਰ ਏਜੰਟ ਨੇ ਕਦੇ ਵੀ ਵਾਹਨਾਂ ਦੀ ਮੁਰੰਮਤ ਕਰਨ ਦਾ ਜ਼ਿਕਰ ਨਹੀਂ ਕੀਤਾ। ਹਾਲਾਂਕਿ, ਪਹੁੰਚਣ `ਤੇ, ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਵਾਹਨਾਂ ਦੀ ਮੁਰੰਮਤ ਵੀ ਕਰਨੀ ਪਵੇਗੀ ।

Read More : ਦਿਵਿਆਂਗ ਪੰਜਾਬੀ ਨੂੰ ਰੂਸੀ ਫੌਜ ‘ਚ ਜ਼ਬਰਦਸਤੀ ਕੀਤਾ ਗਿਆ ਭਰਤੀ , ਸੰਤ ਸੀਚੇਵਾਲ ਨੂੰ ਮਿਲਿਆ ਪਰਿਵਾਰ

ਵੇਰਕਾ ਪਲਾਂਟ `ਚ ਧਮਾਕਾ ਹੋਣ ਨਾਲ ਇਕ ਦੀ ਮੌਤ ਪੰਜ ਝੁਲਸੇ

0
Verka plant

ਲੁਧਿਆਣਾ, 23 ਅਕਤੂਬਰ 2025 : ਬੀਤੀ ਦੇਰ ਰਾਤ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ (Verka Milk Plant in Ludhiana) ਵਿੱਚ ਧਮਾਕਾ ਹੋਣ ਨਾਲ ਇਕ ਵਿਅਕਤੀ ਮੌਤ (One person died) ਦੇ ਘਾਟ ਉਤਰ ਗਿਆ ਜਦੋਂ ਕਿ ਪੰਜ ਜਣੇ ਜ਼ਖ਼ਮੀ ਹੋ ਗਏ ।

ਕਿਸ ਕਾਰਨ ਵਾਪਰਿਆ ਹਾਦਸਾ

ਹਾਦਸੇ ਵਿਚ ਜ਼ਖਮੀ ਵਿਅਕਤੀਆਂ ਦਾ ਜਿਥੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ, ਉਥੇ ਪਲਾਂਟ ਵਿਚ ਧਮਾਕੇ ਸਬੰਧੀ ਜਾਣਕਾਰੀ ਦਿੰਦਿਆਂ ਸਰਾਭਾ ਨਗਰ ਥਾਣੇ ਦੇ ਐਸ. ਐਚ. ਓ. ਆਦਿਤਿਆ ਸ਼ਰਮਾ ਨੇ ਦੱਸਿਆ ਕਿ ਇਹ ਧਮਾਕਾ ਏਅਰ ਹੀਟਰ ਫਟਣ (Air heater explosion) ਕਾਰਨ ਹੋਇਆ ਅਤੇ ਇਸ ਕਾਰਨ ਛੇ ਲੋਕ ਜ਼ਖਮੀ ਹੋ ਗਏ ।

ਪ੍ਰਾਪਤ ਜਾਣਕਾਰੀ ਅਨੁਸਾਰ ਪਲਾਂਟ ਵਿੱਚ 450 ਕਿਲੋਗ੍ਰਾਮ ਦੇ ਸਿਲੰਡਰ ਹਨ । ਕੱਲ੍ਹ, ਵਿਸ਼ਵਕਰਮਾ ਪੂਜਾ ਤੋਂ ਬਾਅਦ, ਉਨ੍ਹਾਂ ਨੂੰ ਰਾਤ ਨੂੰ ਪਲਾਂਟ ਦਾ ਟ੍ਰਾਇਲ ਕਰਨਾ ਪਿਆ । ਕਰਮਚਾਰੀਆਂ ਨੂੰ ਰਾਤ ਨੂੰ ਬੁਲਾਇਆ ਗਿਆ ਸੀ। ਜਦੋਂ ਟ੍ਰਾਇਲ ਕੀਤਾ ਜਾ ਰਿਹਾ ਸੀ ਤਾਂ ਪਲਾਂਟ ਵਿੱਚ ਹੀਟਰ ਫਟ ਗਿਆ ।

Read More : ਤੇਲੰਗਾਨਾ ਕੈਮੀਕਲ ਫੈਕਟਰੀ ਵਿੱਚ ਧਮਾਕਾ, 10 ਮਜ਼ਦੂਰਾਂ ਦੀ ਮੌਤ

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਤੇ ਕੇਸ ਦਰਜ

0
Case registered

ਰਾਜਪੁਰਾ, 23 ਅਕਤੂਬਰ 2025 : ਥਾਣਾ ਸਦਰ ਰਾਜਪੁਰਾ (Police Station Sadar Rajpura) ਪੁਲਸ ਨੇ ਇਕ ਵਿਅਕਤੀ ਵਿਰੁੱਧ ਧਾਰਾ 69 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਹੜੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨੀਸ਼ ਸ਼ਰਮਾ (Manish Sharma) ਪੁੱਤਰ ਵਿਨੋਦ ਕੁਮਾਰ ਵਾਸੀ ਸੈਕਟਰ-10 ਪੰਚਕੂਲਾ ਹਰਿਆਣਾ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਉਸਦੀ ਸਾਲ 2024 ਦੇ ਜੁਲਾਈ ਮਹੀਨੇ ਵਿੱਚ ਮਨੀਸ਼ ਸ਼ਰਮਾ ਨਾਲ ਫੇਸਬੁੱਕ ਰਾਹੀਂ ਗੱਲਬਾਤ ਹੋਈ ਸੀ ਤੇ ਮਨੀਸ਼ ਨੇ ਉਸ ਨੂੰ ਕਾਫੀ ਸ਼ਾਪ ਤੇ ਮਿਲਣ ਲਈ ਬੁਲਾਇਆ ਸੀ ਅਤੇ ਆਪਸ ਵਿੱਚ ਸਾਰਾ ਕੁੱਝ ਦੱਸ ਕੇ ਉਸ ਨਾਲ ਵਿਆਹ ਕਰਾਉਣ ਲਈ ਕਿਹਾ ।

ਸਤੰਬਰ 2024 ਦੇ ਸਤੰਬਰ ਮਹੀਨੇ ਨੂੰ ਮਨੀਸ਼ ਉਸਨੂੰ ਉਸਦੇ ਘਰ ਤੋਂ ਆਪਣੀ ਕਾਰ ਵਿੱਚ ਬਿਠਾ ਕੇ ਹੋਟਲ ਵਿੱਚ ਲੈ ਗਿਆ

ਸਿ਼ਕਾਇਤਕਰਤਾ ਨੇ ਦੱਸਿਆ ਕਿ ਸਤੰਬਰ 2024 ਦੇ ਸਤੰਬਰ ਮਹੀਨੇ ਨੂੰ ਮਨੀਸ਼ ਉਸਨੂੰ ਉਸਦੇ ਘਰ ਤੋਂ ਆਪਣੀ ਕਾਰ ਵਿੱਚ ਬਿਠਾ ਕੇ ਹੋਟਲ ਵਿੱਚ ਲੈ ਗਿਆ ਅਤੇ ਉਸਨੂੰ ਕੋਲਡ ਡਰਿੰਕ ਦੇ ਦਿੱਤੀ, ਜਿਸ ਕਾਰਨ ਉਸਨੂੰ ਹੋਸ਼ ਨਾ ਰਹੀ ਅਤੇ ਮਨੀਸ਼ ਨੇ ਉਸਦੀ ਮਰਜੀ ਤੋ ਬਿਨ੍ਹਾ ਸਰੀਰਕ ਸਬੰਧ ਬਣਾਏ ਅਤੇ ਇਸ ਤੋ ਬਾਅਦ ਵੀ ਮਨੀਸ਼ ਉਸ ਨਾਲ ਵੱਖ-ਵੱਖ ਥਾਵਾਂ ਤੇ ਸਰੀਰਕ ਸਬੰਧ (Sexual intercourse) ਬਣਾਉਂਦਾ ਰਿਹਾ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More :  ਜ਼ਬਰਦਸਤੀ ਸਰੀਰਕ ਸਬੰਧ ਬਣਾ ਕੇ ਪ੍ਰੈਗਨੈਂਟ ਕਰਨ ਤੇ ਪੋਸਕੋ ਐਕਟ ਤਹਿਤ ਕੇਸ ਦਰਜ

ਪਿਸ਼ਾਬ ਚੱਟਣ ਲਈ ਮਜ਼ਬੂਰ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ : ਉਪ ਮੁੱਖ ਮੰਤਰੀ

0
Brajesh Pathak

ਲਖਨਊ, 23 ਅਕਤੂੂਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਵਿਖੇ 20 ਅਕਤੂਬਰ ਨੂੰ ਇਕ 60 ਸਾਲਾ ਵਿਅਕਤੀ ਰਾਮਪਾਲ ਰਾਵਤ (Rampal Rawat) ਨੂੰ ਜੋ ਕਥਿਤ ਤੌਰ ਤੇ ਕਾਕੋਰੀ ਥਾਣਾ ਖੇਤਰ ਦੇ ਪੁਰਾਣੀ ਬਾਜ਼ਾਰ ਇਲਾਕੇ ਵਿਚ ਸ਼ੀਤਲਾ ਮੰਦਰ ਨੇੜੇ ਜ਼ਮੀਨ ਚੱਟਣ ਲਈ ਮਜ਼ਬੂਰ (Forced to lick the ground) ਕੀਤਾ ਗਿਆ ਸੀ ਦੇ ਮਾਮਲੇ ਵਿਚ ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਦੋਸ਼ੀਆਂ ਨੂੰ ਨਹੀਂ ਜਾਵੇਗਾ ਬਖਸਿ਼ਆ : ਪਾਠਕ

ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ (Deputy Chief Minister Brajesh Pathak) ਨੇ ਸਪੱਸ਼ਟ ਆਖਿਆ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਪ੍ਰਤੀ ਬੇਹਦ ਸੰਵੇਦਨਸ਼ੀਲ ਹੈ ਅਤੇ ਦਲਿਤਾਂ, ਗਰੀਬਾਂ ਅਤੇ ਬੇਸਹਾਰਿਆਂ ਨਾਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ।

ਘਟਨਾ ਦੇ ਜਿੰਮੇਵਾਰਾਂ ਨੂੰ ਗ੍ਰਿਫ਼ਤਾਰ ਅਤੇ ਪੀੜ੍ਹਤ ਨੂੰ ਮੁਆਵਜ਼ਾ ਦਿੱਤਾ ਜਾਵੇ : ਆਜਾਦ

ਦਲਿਤ ਆਗੂ ਇਕ ਬਜ਼ੁਰਗ ਵਿਅਕਤੀ ਨਾਲ ਅਜਿਹੀਆ ਘਟੀਆ ਮਾਨਸਿਕਤਾ ਭਰੀ ਹਰਕਤ ਕਰਨ ਤੇ ਸਬੰਧਤ ਵਿਅਕਤੀਆਂ ਵਿਰੁੱਧ ਐਸ. ਸੀ., ਐਸ. ਟੀ. (ਅਤਿਆਚਾਰ ਰੋਕਥਾਮ) ਐਕਟ (S. C., S. T. (Prevention of Atrocities) Act) ਤਹਿਤ ਜਿਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ, ਉਥੇ ਪੀੜ੍ਹਤ ਨੂੰ ਸਰਕਾਰੀ ਸੁਰੱਖਿਆ ਅਤੇ ਮੁਆਵਜ਼ਾ ਦਿੱਤੇ ਜਾਣ ਦੀ ਵੀ ਗੱਲ ਆਖੀ ਗਈ ।

Read More : ਫਾਰੈਂਸਿੰਗ ਜਾਂਚ ਤੋਂ ਲੱਗਿਆ ਪਤੀ ਨੇ ਮਾਰੀ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਪਤਨੀ