ਨਾਬਾਲਗ ਸਕੂਲੀ ਵਿਦਿਆਰਥਣ ਨਾਲ ਇਕ ਵਿਅਕਤੀ ਨੇ ਕੀਤਾ ਜਬਰ ਜਨਾਹ

0
102
Rape

ਲੁਧਿਆਣਾ, 8 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਥਾਣਾ ਜਮਾਲਪੁਰ ਅਧੀਨ ਆਉਂਦੇ ਇਕ ਪਿੰਡ ਵਿਚ ਨਾਬਾਲਗ ਸਕੂਲੀ ਵਿਦਿਆਰਥਣ (Minor school girl) ਨਾਲ ਜਬਰ ਜਨਾਹ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਜੋ ਲੁਧਿਆਣਾ ਦੇ ਪਿੰਡ ਦੀ ਰਹਿਣ ਵਾਲੀ 14 ਸਾਲਾ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਇਕ ਵਿਅਕਤੀ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਵਿਚ ਪੁਲਸ ਨੇ ਅਜਿਹਾ ਕੰਮ ਕਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਉਸਦੀ ਗ੍ਰਿਫ਼ਤਾਰੀ ਲਈ ਪੁਲਸ ਟੀਮ ਵਲੋਂ ਛਾਪੇਮਾਰੀਆਂ (Raids) ਕੀਤੀਆਂ ਜਾ ਰਹੀਆਂ ਹਨ ।

ਕਦੋਂ ਕੀਤਾ ਅਗਵਾ ਵਿਅਕਤੀ ਨੇ ਲੜਕੀ ਨੂੰ

ਨਾਬਾਲਗ ਸਕੂਲੀ ਵਿਦਿਆਰਥਣ ਦੇ ਅਤੇ ਉਸਦੀ ਮਾਂ ਵਲੋਂ ਦੱਸੇ ਜਾਣ ਮੁਤਾਬਕ ਬੱਚੀ ਜਦੋਂ ਸਕੂਲ ਜਾ ਹੀ ਸੀ ਤਾਂ ਵਿਅਕਤੀ ਨੇ ਲੜਕੀ ਨੂੰ ਅਗਵਾ ਕਰ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ । ਪੀੜਤ ਦੀ ਮਾਂ ਵੱਲੋਂ ਪੁਲਸ ਨੂੰ ਦਿੱਤੀ ਸਿਕਾਇਤ ਅਨੁਸਾਰ 1 ਅਪ੍ਰੈਲ ਦੀ ਸਵੇਰ ਵੇਲੇ ਇਹ ਘਟਨਾਕ੍ਰਮ ਵਾਪਰਿਆ ਹੈ ਜਿਸ ਵਿਅਕਤੀ ਵਲੋ ਅਜਿਹਾ ਕੀਤਾ ਗਿਆ ਹੈ ਦਾ ਨਾਮ ਨੀਰਜ ਕੁਮਾਰ ਹੈ ਤੇ ਉਹ 35 ਸਾਲਾਂ ਦਾ ਹੈ ।

LEAVE A REPLY

Please enter your comment!
Please enter your name here