Home Blog Page 342

ਸੀ. ਡੀ. ਐਸ. ਸੀ. ਓ. ਨੇ ਕੀਤੀਆਂ ਦੇਸ਼ ’ਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ

0
Medicines

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੇ ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ (Central Drug Standards Control Organization) (ਸੀ. ਡੀ. ਐਸ. ਸੀ. ਓ.) ਦੇ ਨਵੰਬਰ ਦੇ ਡਰੱਗ ਅਲਰਟ ਵਿੱਚ ਦੇਸ਼ ਵਿੱਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ (205 medicine samples failed) ਹੋ ਗਏ ਹਨ ।

ਕਿਸ ਕਿਸ ਰੋਗ ਨਾਲ ਸਬੰਧਤ ਹਨ ਦਵਾਈਆਂ

ਪ੍ਰਾਪਤ ਜਾਣਕਾਰੀ ਅਨੁਸਾਰ ੳੋੁਪਰੋਕਤ ਦਵਾਈਆਂ ਜਿਨ੍ਹਾਂ ਦੇ ਸੈਂਪਲ ਫੇਲ (Sample failed) ਪਾਏ ਗਏ ਹਨ 47 ਦਵਾਈਆਂ ਹਿਮਾਚਲ ਵਿੱਚ ਬਣੀਆਂ ਹਨ । ਇਹ ਦਵਾਈਆਂ ਵੱਖ-ਵੱਖ ਰੋਗਾਂ ਬੁਖਾਰ, ਸ਼ੂਗਰ, ਦਿਲ, ਮਿਰਗੀ, ਇਨਫੈਕਸ਼ਨ ਅਤੇ ਪੇਟ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ । ਸੀ. ਡੀ. ਐਸ. ਸੀ. ਓ.) ਵੱਲੋਂ ਜਾਰੀ ਡਰੱਗ ਅਲਰਟ ਅਨੁਸਾਰ, ਹਿਮਾਚਲ ਦੀਆਂ ਇਹ ਦਵਾਈਆਂ ਇੰਡਸਟ੍ਰੀਅਲ ਏਰੀਆ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਸੋਲਨ, ਕਾਲਾ ਅੰਬ, ਪਾਉਂਟਾ ਸਾਹਿਬ ਅਤੇ ਊਨਾ ਵਿੱਚ ਸਥਿਤ ਫਾਰਮਾ ਯੂਨਿਟਾਂ ਵਿੱਚ ਤਿਆਰ ਕੀਤੀਆਂ ਗਈਆਂ ਸਨ। ਗੁਣਵੱਤਾ ਜਾਂਚ ਵਿੱਚ ਫੇਲ੍ਹ ਪਾਈਆਂ ਗਈਆਂ ਦਵਾਈਆਂ ਨੂੰ ‘ਨਾਟ ਆਫ ਸਟੈਂਡਰਡ ਕੁਆਲਿਟੀ’ ਐਲਾਨਿਆ ਗਿਆ ਹੈ ।

ਹਿਮਾਚਲ ਵਿਚ ਬਣੀਆਂ ਦਵਾਈਆਂ ਦੇ 35 ਸੈਂਪਲ ਸੂਬੇ ਅਤੇ 12 ਸੈਂਪਲ ਕੇਂਦਰੀ ਲੈਬਾਰਟਰੀਆਂ ਵਿਚ ਪਾਏ ਗਏ ਫੇਲ

ਹਿਮਾਚਲ ਵਿੱਚ ਬਣੀਆਂ ਦਵਾਈਆਂ ਦੇ 35 ਸੈਂਪਲ ਸੂਬੇ ਦੀਆਂ ਹੀ ਲੈਬਾਰਟਰੀਆਂ ਵਿੱਚ ਅਤੇ 12 ਸੈਂਪਲ ਕੇਂਦਰੀ ਲੈਬਾਰਟਰੀਆਂ (Central Laboratories) ਵਿੱਚ ਫੇਲ੍ਹ ਪਾਏ ਗਏ। ਸਿਰਮੌਰ ਜਿਲ੍ਹੇ ਦੇ ਕਾਲਾਅੰਬ ਵਿੱਚ ਸਥਿਤ ਇੱਕ ਕੰਪਨੀ ਦੇ ਪੰਜ ਸੈਂਪਲ ਫੇਲ੍ਹ ਹੋਏ ਹਨ । ‘ਨਾਟ ਆਫ਼ ਸਟੈਂਡਰਡ ਕੁਆਲਿਟੀ’ ਐਲਾਨੀਆਂ ਗਈਆਂ ਦਵਾਈਆਂ ਵਿੱਚ ਪੈਰਾਸਿਟਾਮੋਲ, ਮੈਟਫਾਰਮਿਨ, ਕਲੋਪਿਡੋਗ੍ਰੇਲ, ਐਸਪਿਰਿਨ, ਰੈਮੀਪ੍ਰਿਲ, ਸੋਡੀਅਮ ਵੈਲਪ੍ਰੋਏਟ, ਮੈਬੇਵੇਰਿਨ ਹਾਈਡ੍ਰੋਕਲੋਰਾਈਡ, ਟੈਲਮੀਸਾਰਟਨ, ਕਲੈਰਿਥ੍ਰੋਮਾਈਸਿਨ, ਸੈਫਿਕਸਾਈਮ ਅਤੇ ਜੈਂਟਾਮਾਈਸਿਨ ਇੰਜੈਕਸ਼ਨ ਵਰਗੀਆਂ ਦਵਾਈਆਂ ਸ਼ਾਮਲ ਹਨ । ਇਹ ਦਵਾਈਆਂ ਟਾਈਫਾਈਡ, ਫੇਫੜਿਆਂ ਅਤੇ ਮੂਤਰ ਇਨਫੈਕਸ਼ਨ, ਖੰਗ, ਅਸਥਮਾ, ਐਲਰਜੀ ਅਤੇ ਪਾਚਨ ਤੰਤਰ ਨਾਲ ਜੁੜੀਆਂ ਬੀਮਾਰੀਆਂ ਦੇ ਇਲਾਜ ਵਿੱਚ ਦਿੱਤੀਆਂ ਜਾਂਦੀਆਂ ਹਨ ।

ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ

ਹਿਮਾਚਲ ਵਿੱਚ ਜਿਨ੍ਹਾਂ ਜ਼ਿਲ੍ਹਿਆਂ ਦੀਆਂ ਕੰਪਨੀਆਂ ਦੀਆਂ ਦਵਾਈਆਂ ਫੇਲ੍ਹ ਹੋਈਆਂ ਹਨ, ਉਨ੍ਹਾਂ ਵਿੱਚ ਸੋਲਨ ਜਿ਼ਲ੍ਹੇ ਦੀਆਂ 28, ਸਿਰਮੌਰ ਦੀਆਂ 18 ਅਤੇ ਊਨਾ ਦੀ ਇੱਕ ਕੰਪਨੀ ਸ਼ਾਮਲ ਹੈ । ਸਾਰੀਆਂ ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ । ਹਿਮਾਚਲ ਦੇ ਡਰੱਗ ਕੰਟਰੋਲਰ ਮਨੀਸ਼ ਕਪੂਰ ਅਨੁਸਾਰ, ਡਰੱਗ ਅਲਰਟ ਵਿੱਚ ਜਿਨ੍ਹਾਂ ਉਦਯੋਗਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ । ਸਬੰਧਤ ਦਵਾਈਆਂ ਦਾ ਸਟਾਕ ਬਾਜ਼ਾਰ ਵਿੱਚ ਨਾ ਭੇਜਣ ਦੇ ਨਿਰਦੇਸ਼ ਦਿੱਤੇ ਜਾਣਗੇ। ਜਿਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਦੇ ਸੈਂਪਲ ਵਾਰ-ਵਾਰ ਫੇਲ੍ਹ ਹੋ ਰਹੇ ਹਨ, ਉਨ੍ਹਾਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਸੀ. ਡੀ. ਐਸ. ਸੀ. ਓ. ਕਰਦਾ ਹੈ ਹਰੇਕ ਮਹੀਨੇ ਡਰੱਗ ਐਲਰਟ ਜਾਰੀ

ਜਿਕਰਯੋਗ ਹੈ ਕਿ ਸੀ. ਡੀ. ਐਸ. ਸੀ. ਓ.) ਹਰ ਮਹੀਨੇ ਡਰੱਗ ਅਲਰਟ ਜਾਰੀ ਕਰਦਾ ਹੈ । ਦੇਸ਼ ਸਮੇਤ ਹਿਮਾਚਲ ਵਿੱਚ ਹਰ ਮਹੀਨੇ ਵੱਡੀ ਗਿਣਤੀ ਵਿੱਚ ਦਵਾਈਆਂ ਦੇ ਸੈਂਪਲ ਫੇਲ੍ਹ ਹੋ ਰਹੇ ਹਨ। ਸੂਬਾ ਸਰਕਾਰ ਅਤੇ ਡਰੱਗ ਕੰਟਰੋਲਰ ਵਿਭਾਗ (Drug Controller’s Department) ਦੇ ਸਾਰੇ ਦਾਅਵਿਆਂ ਦੇ ਬਾਵਜੂਦ ਸੈਂਪਲ ਵਾਰ-ਵਾਰ ਫੇਲ੍ਹ ਹੋ ਰਹੇ ਹਨ। ਇਹ ਸਿੱਧੇ ਤੌਰ ਤੇ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਹੈ। ਡਰੱਗ ਅਲਰਟ ਅਨੁਸਾਰ, ਹਿਮਾਚਲ ਤੋਂ ਇਲਾਵਾ ਉੱਤਰਾਖੰਡ ਵਿੱਚ 39, ਗੁਜਰਾਤ ਵਿੱਚ 27, ਮੱਧ ਪ੍ਰਦੇਸ਼ ਵਿੱਚ 19, ਤਮਿਲਨਾਡੂ ਵਿੱਚ 12, ਹਰਿਆਣਾ ਵਿੱਚ 9, ਤੇਲੰਗਾਨਾ ਅਤੇ ਚੇਨਈ ਦੀਆਂ 7-7, ਸਿੱਕਿਮ ਅਤੇ ਪੁਡੂਚੇਰੀ ਦੀਆਂ 5-5 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ ।

Read More : ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ, ਸਬੰਧਿਤ ਕੰਪਨੀਆਂ ਨੂੰ ਨੋਟਿਸ ਜਾਰੀ

ਮੁਅੱਤਲ ਡੀ. ਆਈ. ਜੀ. ਵਿਰੁੱਧ ਨਹੀਂ ਰੁਕੇਗੀ ਸੀ. ਬੀ. ਆਈ. ਜਾਂਚ : ਸੁਪਰੀਮ ਕੋਰਟ

0
Harcharan Bhullar

ਨਵੀਂ ਦਿੱਲੀ, 20 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Suspended D. I. G. Harcharan Singh Bhullar) ਵੱਲੋਂ ਦਾਇਰ ਉਸ ਪਟੀਸ਼ਨ (Petition) ਨੂੰ ਸ਼ੁੱਕਰਵਾਰ ਰੱਦ (Cancel) ਕਰ ਦਿੱਤਾ, ਜਿਸ `ਚ ਉਨ੍ਹਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਦਰਜ 2 ਐਫ. ਆਈ. ਆਰਜ਼. ਦੀ ਸੀ. ਬੀ. ਆਈ. ਜਾਂਚ `ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ।

ਸੁਪਰੀਮ ਕੋਰਟ ਬੈਂਚ ਨੇ ਨੋਟ ਕੀਤਾ ਕਿ ਹਾਈਕੋਰਟ ਕਰ ਰਹੀ ਹੈ ਭੁੱਲਰ ਵਲੋਂ ਦਾਇਰ ਅਜਿਹੀ ਪਟੀਸ਼ਨ ਤੇ ਵਿਚਾਰ

ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਤੇ ਵਿਪੁਲ ਐੱਮ. ਪੰਚੋਲੀ ਦੀ ਬੈਂਚ ਨੇ ਨੋਟ ਕੀਤਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਭੁੱਲਰ ਵੱਲੋਂ ਦਾਇਰ ਕੀਤੀ ਗਈ ਅਜਿਹੀ ਹੀ ਪਟੀਸ਼ਨ `ਤੇ ਵਿਚਾਰ ਕਰ ਰਹੀ ਹੈ । ਭੁੱਲਰ ਨੇ ਹਾਈ ਕੋਰਟ ਦੇ 4 ਦਸੰਬਰ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਨੇ ਸੀ. ਬੀ. ਆਈ. ਦੀ ਕਾਰਵਾਈ `ਤੇ ਰੋਕ ਲਾਉਣ ਲਈ ਅੰਤ੍ਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਪਣੀ ਪਟੀਸ਼ਨ `ਤੇ ਸੁਣਵਾਈ ਜਨਵਰੀ ਤੱਕ ਮੁਲਤਵੀ ਕਰ ਦਿੱਤੀ ਸੀ।

ਚੰਗਾ ਹੋਵੇਗਾ ਕਿ ਅਸੀਂ ਆਪਣੇ ਮੂੰਹ ਨਾ ਖੋਲੀਏ : ਚੀਫ ਜਸਟਿਸ

ਜਦੋਂ ਭੁੱਲਰ ਦੇ ਵਕੀਲ ਨੇ ਅੰਤ੍ਰਿਮ ਰਾਹਤ `ਤੇ ਫੈਸਲੇ ਲਈ ਨਿਰਦੇਸ਼ ਮੰਗੇ ਤਾਂ ਚੀਫ਼ ਜਸਟਿਸ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਅਸੀਂ ਆਪਣੇ ਮੂੰਹ ਨਾ ਖੋਲ੍ਹੀਏ । ਸਾਨੂੰ ਸਖ਼ਤ ਟਿੱਪਣੀ ਕਰਨ ਲਈ ਮਜਬੂਰ ਨਾ ਕਰੋ । ਭੁੱਲਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਵਿਕਰਮ ਚੌਧਰੀ ਨੇ ਦਲੀਲ ਦਿੱਤੀ ਕਿ ਹਾਈ ਕੋਰਟ ਨੇ ਅੰਤ੍ਰਿਮ ਰਾਹਤ ਦੀ ਬੇਨਤੀ `ਤੇ ਵਿਚਾਰ ਕੀਤੇ ਬਿਨਾਂ ਕੇਸ ਨੂੰ ਇਕ ਮਹੀਨੇ ਲਈ ਮੁਲਤਵੀ ਕਰਨ `ਚ ਗਲਤੀ ਕੀਤੀ ।

ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਮਾਮਲਾ ਸੀ ਜਿਸ `ਚ ਸੀ. ਬੀ. ਆਈ.(C. B. I.)  ਨੇ ਦਿੱਲੀ ਸਪੈਸ਼ਲ ਪੁਲਸ ਸਥਾਪਨਾ ਐਕਟ ਦੀ ਉਲੰਘਣਾ ਕਰਦੇ ਹੋਏ ਗਲਤ ਤਰੀਕੇ ਨਾਲ ਅਧਿਕਾਰ ਖੇਤਰ ਅਪਣਾਇਆ ਸੀ, ਕਿਉਂਕਿ ਸੀ. ਬੀ. ਆਈ. ਲਈ ਸੂਬੇ ਦੀ ਸਹਿਮਤੀ ਪਹਿਲਾਂ ਹੀ ਵਾਪਸ ਲੈ ਲਈ ਗਈ ਸੀ ।

Read More : ਸੀ. ਬੀ. ਆਈ. ਨੇ ਕਰ ਦਿੱਤੀ ਭੁੱਲਰ ਖਿ਼ਲਾਫ਼ ਚਾਰਜਸ਼ੀਟ ਦਾਖ਼ਲ

ਸੁਪਰੀਮ ਕੋਰਟ ਮਜੀਠੀਆ ਦੀ ਜ਼ਮਾਨਤ ਦੀ ਪਟੀਸ਼ਨ `ਤੇ ਸੁਣਵਾਈ ਲਈ ਤਿਆਰ

0
Bikram majithiya

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਉਸ ਪਟੀਸ਼ਨ `ਤੇ ਸੁਣਵਾਈ (Hearing) ਕਰਨ ਲਈ ਸ਼ੁੱਕਰਵਾਰ ਸਹਿਮਤੀ (Consent) ਦੇ ਦਿੱਤੀ, ਜਿਸ `ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ।

ਅੰਤਰਿਮ ਜ਼ਮਾਨਤ ਰੱਦ ਕਰਦਿਆਂ ਸੁਣਵਾਈ ਹੋਵੇਗੀ 19 ਜਨਵਰੀ ਨੂੰ

ਜਸਟਿਸ ਵਿਕਰਮ ਨਾਥ ਤੇ ਐੱਨ. ਵੀ. ਅੰਜਾਰੀ ਦੇ ਬੈਂਚ ਨੇ ਮਜੀਠੀਆ ਦੀ ਪਟੀਸ਼ਨ `ਤੇ ਨੋਟਿਸ ਜਾਰੀ (Notice issued) ਕੀਤਾ ਤੇ ਸੁਣਵਾਈ 19 ਜਨਵਰੀ ਲਈ ਤੈਅ ਕੀਤੀ । ਅਦਾਲਤ ਨੇ ਅੰਤ੍ਰਿਮ ਜ਼ਮਾਨਤ (Interim bail) ਦੀ ਪਟੀਸ਼ਨ ਨੂੰ ਰੱਦ (Petition dismissed) ਕਰ ਦਿੱਤਾ । 4 ਦਸੰਬਰ ਦੇ ਆਪਣੇ ਹੁਕਮ `ਚ ਹਾਈ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕੀਤਾ ਸੀ ਕਿ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।

ਪੰਜਾਬ ਵਿਜੀਲੈਂਸ ਬਿਊਰੋ ਨੂੰ 3 ਮਹੀਨਿਆਂ ਅੰਦਰ ਜਾਂਚ ਪੂਰੀ ਕਰਨ ਦਾ ਨਿਰਦੇਸ਼ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਮਜੀਠੀਆ ਉਦੋਂ ਜ਼ਮਾਨਤ `ਤੇ ਰਿਹਾਈ ਦੀ ਮੰਗ ਕਰ ਸਕਦੇ ਹਨ । ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਸੀ । ਉਨ੍ਹਾਂ ’ਤੇ ਕਥਿਤ ਤੌਰ `ਤੇ 540 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ ।

Read More : ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

ਅਮਰੀਕਾ ਨੇ ਗ੍ਰੀਨ ਕਾਰਡ ਲਾਟਰੀ ਪ੍ਰੋਗਰਾਮ ਨੂੰ ਕੀਤਾ ਮੁਲਤਵੀ

0
Greencard Lottery

ਵਾਸ਼ਿੰਗਟਨ, 20 ਦਸੰਬਰ 2025 : ਅਮਰੀਕਾ (America) ਨੇ ਗ੍ਰੀਨ ਕਾਰਡ ਲਾਟਰੀ ਜਾਂ ਡਾਇਵਰਸਿਟੀ ਵੀਜ਼ਾ ਪ੍ਰੋਗਰਾਮ ਨੂੰ ਮੁਲਤਵੀ (Postponement) ਕਰ ਦਿੱਤਾ, ਜੋ ਅਮਰੀਕਾ ਵਿਚ ਘੱਟ ਪ੍ਰਤੀਨਿਧਤਾ ਵਾਲੇ ਦੇਸ਼ਾਂ ਦੇ ਵਿਅਕਤੀਆਂ ਨੂੰ ਗ੍ਰੀਨ ਕਾਰਡ ਦਿੰਦਾ ਸੀ । ਇਹ ਫੈਸਲਾ 14 ਦਸੰਬਰ ਨੂੰ `ਬ੍ਰਾਊਨ ਯੂਨੀਵਰਸਿਟੀ` ਵਿਚ ਹੋਈ ਗੋਲੀਬਾਰੀ ਅਤੇ 15 ਦਸੰਬਰ ਨੂੰ ਮੈਸੇਚਿਊਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇਕ ਪ੍ਰੋਫੈਸਰ ਦਾ ਉਸ ਦੇ ਘਰ `ਚ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਲਿਆ ਗਿਆ ਹੈ ।

ਹੋਮਲੈਂਡ ਸਕਿਓਰਿਟੀ ਸੈਕਟਰੀਕ੍ਰਿਸਟੀ ਨੋਮ ਨੇ ਦਿੱਤੀ ਜਾਣਕਾਰੀ

ਹੋਮਲੈਂਡ ਸਕਿਓਰਿਟੀ ਸੈਕਟਰੀਕ੍ਰਿਸਟੀ ਨੋਮ (Homeland Security Secretary Christie Noam) ਨੇ ਕਿਹਾ ਕਿ ਹੋਰ ਅਮਰੀਕੀ ਜਾਨੀ ਨੁਕਸਾਨ ਨੂੰ ਰੋਕਣ ਲਈ ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ਾਂ `ਤੇ ਲਾਟਰੀ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਉਨ੍ਹਾਂ ਨੇ ਯਾਦ ਦਿਵਾਇਆ ਕਿ ਟਰੰਪ ਨੇ ਨਿਊਯਾਰਕ ਸਿਟੀ ਵਿਚ 2017 ਦੇ ਟਰੱਕ ਹਮਲੇ ਤੋਂ ਬਾਅਦ ਪ੍ਰੋਗਰਾਮ ਨੂੰ ਖਤਮ ਕਰਨ ਦੀ ਵੀ ਕੋਸਿ਼ਸ਼ ਕੀਤੀ ਸੀ ।

ਇਸ ਪ੍ਰੋਗਰਾਮ ਤਹਿਤ ਹਰੇਕ ਸਾਲ ਲਗਭਗ 50 ਹਜ਼ਾਰ ਵਿਅਕਤੀਆਂ ਦੀ ਗ੍ਰੀਨ ਕਾਰਡ ਲਈ ਕੀਤੀ ਜਾਂਦੀ ਹੈ ਚੋਣ

ਗ੍ਰੀਨ ਕਾਰਡ ਲਾਟਰੀ ਜਾਂ ਵੀਜ਼ਾ ਡਾਇਵਰਸਿਟੀ ਪ੍ਰੋਗਰਾਮ (Green Card Lottery or Diversity Visa Program) ਇਕ ਅਜਿਹੀ ਪ੍ਰਣਾਲੀ ਹੈ, ਜੋ ਅਮਰੀਕਾ ਵਿਚ ਘੱਟ ਪ੍ਰਤੀਨਿਧਤਾ ਵਾਲੇ ਦੇਸ਼ਾਂ ਦੇ ਵਿਅਕਤੀਆਂ ਨੂੰ ਲਾਟਰੀ ਰਾਹੀਂ ਗ੍ਰੀਨ ਕਾਰਡ ਪ੍ਰਦਾਨ ਕਰਦੀ ਹੈ । ਇਸ ਪ੍ਰੋਗਰਾਮ ਤਹਿਤ ਹਰ ਸਾਲ ਲੱਗਭਗ 50 ਹਜ਼ਾਰ ਵਿਅਕਤੀਆਂ ਦੀ ਗ੍ਰੀਨ ਕਾਰਡ ਲਈ ਚੋਣ ਕੀਤੀ ਜਾਂਦੀ ਹੈ । ਇਹ ਪ੍ਰਣਾਲੀ 1990 ਵਿਚ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿਚ ਪ੍ਰਵਾਸ ਕਰਨ ਦੇ ਮੌਕੇ ਪ੍ਰਦਾਨ ਕਰਨ ਲਈ ਲਾਗੂ ਕੀਤੀ ਗਈ ਸੀ । 2025 ਤੱਕ ਲੱਗਭਗ 20 ਮਿਲੀਅਨ ਲੋਕਾਂ ਨੇ ਇਸ ਲਾਟਰੀ ਲਈ ਅਰਜ਼ੀ ਦਿੱਤੀ ਸੀ ।

ਕਰਨਾਟਕ ਦੇ ਸਾਬਕਾ ਮੰਤਰੀ ਨਾਗੇਂਦਰ ਦੀ 8 ਕਰੋੜ ਰੁਪਏ ਦੀ ਜਾਇਦਾਦ ਜ਼ਬਤ

0
Enforcement Directorate

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕਿਹਾ ਕਿ ਉਸ ਨੇ ਕਥਿਤ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ ਵਿਚ ਕਰਨਾਟਕ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਬੀ. ਨਾਗੇਂਦਰ (Congress leader B. Nagendra) ਦੀ 8 ਕਰੋੜ ਰੁਪਏ ਦੀ ਜਾਇਦਾਦ ਜ਼ਬਤ (Property seizure) ਕਰ ਲਈ ਹੈ ।

ਜਾਇਦਾਦਾਂ ਵਿਚ 4 ਰਿਹਾਇਸ਼ੀ ਅਤੇ ਵਪਾਰਕ ਪਲਾਟ ਅਤੇ ਇਕ ਇਮਾਰਤ ਸ਼ਾਮਲ ਹੈ

ਇਨ੍ਹਾਂ ਜਾਇਦਾਦਾਂ ਵਿਚ 4 ਰਿਹਾਇਸ਼ੀ ਅਤੇ ਵਪਾਰਕ ਪਲਾਟ ਅਤੇ ਇਕ ਇਮਾਰਤ ਸ਼ਾਮਲ ਹੈ । ਈ. ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੇ ਉਪਬੰਧਾਂ ਤਹਿਤ ਕੀਤੀ ਗਈ ਹੈ । ਮਨੀ ਲਾਂਡਰਿੰਗ ਦਾ ਇਹ ਮਾਮਲਾ ਕਰਨਾਟਕ ਪੁਲਸ ਅਤੇ ਸੀ. ਬੀ. ਆਈ. ਦੀ ਇਕ ਐੱਫ. ਆਈ. ਆਰ. ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਕਰਨਾਟਕ ਮਹਾਰਿਸ਼ੀ ਵਾਲਮੀਕਿ ਐੱਸ. ਟੀ. ਡਿਵੈਲਪਮੈਂਟ ਕਾਰਪੋਰੇਸ਼ਨ (ਕੇ. ਐੱਮ. ਵੀ. ਐੱਸ. ਟੀ. ਡੀ. ਸੀ.) ਦੇ ਖਾਤਿਆਂ ਤੋਂ ਕਰੋੜਾਂ ਰੁਪਏ ਦੀ ਰਕਮ ਨੂੰ `ਜਾਅਲੀ ਖਾਤਿਆਂ` (Fake accounts) ਵਿਚ ਟਰਾਂਸਫਰ ਕੀਤਾ ਗਿਆ ਅਤੇ ਬਾਅਦ ਵਿਚ ਫਰਜ਼ੀ ਸੰਸਥਾਵਾਂ ਰਾਹੀਂ ਲਾਂਡਰਿੰਗ ਕੀਤਾ ਗਿਆ ।

Read More : ਇਸਲਾਮਿਕ ਸਟੇਟ ਨਾਲ ਜੁੜੇ ਮਾਮਲੇ `ਚ ਈ. ਡੀ. ਦੀ 4 ਸੂਬਿਆਂ `ਚ ਛਾਪੇਮਾਰੀ

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਦਾਲਤ `ਚ ਹੋਈ ਗਵਾਹੀ

0
sidhu-moosewala

ਮਾਨਸਾ, 20 ਦਸੰਬਰ 2025 : ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ `ਚ ਉਸ ਦੇ ਪਿਤਾ ਬਲਕੌਰ ਸਿੰਘ ਅੱਜ ਗਵਾਹੀ ਦੇਣ ਲਈ ਅਦਾਲਤ `ਚ ਪੇਸ਼ ਹੋਏ।

ਮੁੜ ਪੇਸ਼ੀ 16 ਜਨਵਰੀ ਨੂੰ

ਉਨ੍ਹਾਂ ਦੀ ਅਜੇ ਮੁਕੰਮਲ ਗਵਾਹੀ ਨਹੀਂ ਹੋਈ, ਅਦਾਲਤ ਨੇ ਮੁੜ ਅਗਲੀ ਪੇਸ਼ੀ (Next appearance) 16 ਜਨਵਰੀ ਰੱਖੀ ਗਈ ਹੈ । ਇਸ ਦੌਰਾਨ ਮੂਸੇਵਾਲਾ ਦੇ ਕਤਲ ਵੇਲੇ ਉਸ ਦੀ ਲਾਸਟ ਰਾਈਡ ਗੋਲੀਆਂ ਨਾਲ ਛਲਣੀ ਹੋਈ ਥਾਰ ਗੱਡੀ ਵੀ ਅਦਾਲਤ `ਚ ਪੇਸ਼ ਕੀਤੀ ਗਈ । ਮਾਨਸਾ ਦੀ ਅਦਾਲਤ `ਚ ਪੇਸ਼ੀ ਦੌਰਾਨ ਕਤਲ ਮਾਮਲੇ ਦੇ ਮੁਲਜ਼ਮ ਲਾਰੈਂਸ਼ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ 26 ਮੁਲਜ਼ਮਾਂ ਨੇ ਵੀ: ਸੀ, ਰਾਹੀਂ ਪੇਸ਼ੀ ਭੁਗਤੀ ।

ਅਦਾਲਤ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ : ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਨੇ ਕਿਹਾ ਕਿ ਅਦਾਲਤ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਕ ਨਾ ਇਕ ਦਿਨ ਉਨ੍ਹਾਂ ਦੇ ਪੁੱਤ ਦੇ ਕਤਲ ਦਾ ਇਨਸਾਫ ਜ਼ਰੂਰ ਮਿਲੇਗਾ ਅਤੇ ਉਹ ਨਿਡਰ ਹੋ ਕੇ ਆਪਣੀ ਕਾਨੂੰਨੀ ਲੜਾਈ ਲੜਦੇ ਰਹਿਣਗੇ । ਦੱਸਿਆ ਜਾਂਦਾ ਹੈ ਕਿ ਬਲਕੌਰ ਸਿੰਘ ਨੇ ਇਸ ਤੋਂ ਪਹਿਲਾਂ ਵੀ ਪੇਸ਼ੀ ਦੌਰਾਨ ਸ਼ੂਟਰਾਂ ਦੀ ਪਛਾਣ ਕੀਤੀ ਸੀ ਤੇ ਉਨ੍ਹਾਂ ਅਦਾਲਤ `ਚ ਸ਼ੂਟਰਾਂ ਨੂੰ ਵੀਡੀਓ ਕਾਨਫਰੰਸ ਦੀ ਬਜਾਏ ਸਰੀਰਕ ਤੌਰ `ਤੇ ਪੇਸ਼ ਕਰਨ ਦੀ ਅਪੀਲ ਕੀਤੀ ਸੀ ।

ਇਸ ਤੋਂ ਇਲਾਵਾ ਮੋਹਾਲੀ ਕਬੱਡੀ ਮੈਚ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ `ਚ ਕੁੱਝ ਗੈਂਗਸਟਰਾਂ ਵੱਲੋਂ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਕਹੀ ਗੱਲ ਤੋਂ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੁੱਝ ਨਹੀਂ ਪਤਾ । ਉਨ੍ਹਾਂ ਕਿਹਾ ਕਿ ਕੋਈ ਕੁੱਝ ਬੋਲ ਰਿਹਾ ਹੈ ਕੋਈ ਕੁੱਝ ਕਹਿ ਰਿਹਾ ਹੈ, ਉਹ ਆਪਣੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਲਈ ਲੜਾਈ ਲੜ ਰਹੇ ਹਨ ।

ਬਲਵੰਤ ਰਾਜੋਆਣਾ ਨੇ ਲਿਖਿਆ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਪੱਤਰ

0
Balwant Rajoana letter

ਪਟਿਆਲਾ, 19 ਦਸੰਬਰ 2025 : ਕੇਂਦਰੀ ਜੇਲ ਪਟਿਆਲਾ (Central Jail Patiala) ਵਿਚ ਸਿੱਖ ਕੈਦੀ ਬਲਵੰਤ ਸਿੰਘ ਰਾਜੋਆਣਾ ਨੇ ਕਾਰਜਕਾਰੀ ਜੱਥੇਦਾਰ (Executive Jathedar) ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੱੜਗਜ ਨੂੰ ਇਕ ਪੱਤਰ ਲਿਖਿਆ (Wrote a letter) ਹੈ। ਜਿਸ ਵਿਚ ਸਖ਼ਤ ਇਤਰਾਜ ਪ੍ਰਗਟਾਇਆ ਗਿਆ ਹੈ । ਆਪਣੇ ਪੱਤਰ ਵਿਚ ਰਾਜੋਆਣਾ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਜਾਬ ਦੇ ਐਮ. ਪੀਜ ਨੂੰ ਛੋਟੇ ਸਾਹਿਬਜਾਦਿਆਂ ਦੇ ਮੁੱਦੇ ਤੇ ਸੰਸਦ ਵਿਚ ਆਵਾਜ਼ ਚੁੱਕਣ ਲਈ ਪੱਤਰ ਲਿਖਣਾ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੀ ਮਰਿਆਦਾ ਦੇ ਵਿਰੁੱਧ ਹੈ ।

ਕੀ ਲਿਖਿਆ ਰਾਜੋਆਣਾ ਨੇ ਪੱਤਰ ਵਿਚ

ਬਲਵੰਤ ਸਿੰਘ ਰਾਜੋਆਣਾ (Balwant Singh Rajoana) ਨੇ ਪੱਤਰ ਵਿਚ ਲਿਖਿਆ ਕਿ ਪੰਜਾਬ ਤੋਂ ਚੁਣੇ ਗਏ ਸੱਤ ਐਮ. ਪੀ. ਕਾਂਗਰਸ ਪਾਰਟੀ ਨਾਲ ਸਬੰਧਤ ਹਨ ਅਤੇ ਇਹ ਓਹੀ ਪਾਰਟੀ ਹੈ ਜਿਸ ਦੇ ਰਾਜ ਵਿਚ ਸਾਲ 1984 ਵਿਚ ਸਿੱਖਾਂ ਤੇ ਜੁਲਮ ਹੋਇਆ ਸੀ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਫੈਸਲਿਆਂ ਕਾਰਨ ਹੀ ਉਹ ਖੁਦ ਪਿਛਲੇ 30 ਸਾਲਾਂ ਤੋਂ ਜੇਲ ਵਿਚ ਬੰਦ ਹਨ ਅਤੇ ਬੀਤੇ 19 ਸਾਲਾਂ ਤੋਂ ਫਾਂਸੀ ਦੀ ਸਜਾ ਦਾ ਸਾਹਮਣਾ ਕਰਦਿਆਂ ਆਪਣੇ ਆਖਰੀ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ।

ਅਜਿਹੀ ਪਾਰਟੀ ਦੇ ਐਮ. ਪੀਜ. ਤੋਂ ਨਿਆਂ ਅਤੇ ਸਮਰਥਨ ਦੀ ਉਮੀਦ ਕਰਨਾ ਅਨਿਆਂ ਹੈ

ਰਾਜੋਆਣਾ ਨੇ ਇਹ ਵੀ ਕਿਹਾ ਕਿ ਅਜਿਹੀ ਪਾਰਟੀ ਦੇ ਐਮ. ਪੀਜ ਦੇ ਨਿਆਂ ਅਤੇ ਸਿੱਖਾਂ ਦੇ ਇਤਿਹਾਸਕ ਮੁੱਦਿਆਂ ਤੇ ਸਮਰਥਨ ਦੀ ਉਮੀਦ ਕਰਨਾ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਅਨਿਆਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਤਰ੍ਹਾਂ ਦੇ ਰਾਜਨੀਤਕ ਕਦਮ ਚੁੱਕਣ ਤੋ ਪਹਿਲਾਂ ਸਿੱਖ ਇਤਿਹਾਸ ਅਤੇ ਸਮਾਜ ਦੇ ਦਰਦ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ । ਇਸ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਅਤੇ ਰਾਜਨੀਤਕ ਹਲਕਿਆਂ ਵਿਚ ਨਵੀਂ ਬਹਿਸ ਛਿੜਣ ਦੀਆਂ ਸੰਭਾਵਨਾ ਪ੍ਰਗਟਾਈਆਂ ਜਾ ਰਹੀਆਂ ਹਨ ।

Read more : ਪਟਿਆਲਾ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਨਾਲ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਮੁਲਾਕਾਤ

ਨਫ਼ਰਤ ਭਰੇ ਭਾਸ਼ਣ `ਤੇ ਰੋਕ ਲਈ ਕਰਨਾਟਕ ਵਿਧਾਨ ਸਭਾ `ਚ ਬਿੱਲ ਪਾਸ

0
Karnataka Assembly

ਬੇਲਗਾਵੀ (ਕਰਨਾਟਕ), 19 ਦਸੰਬਰ 2025 : ਕਰਨਾਟਕ ਵਿਧਾਨ ਸਭਾ (Karnataka Legislative Assembly) ਨੇ ਹੰਗਾਮੇ ਦੌਰਾਨ ਨਫ਼ਰਤ ਭਰੇ ਭਾਸ਼ਣ `ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ ਕਰ ਦਿੱਤਾ । ਨਫ਼ਰਤ ਭਰੇ ਭਾਸ਼ਣ (Hate speech) ਅਤੇ ਨਫ਼ਰਤ ਅਪਰਾਧ (ਰੋਕਥਾਮ) ਬਿੱਲ ਦੇਸ਼ ਦਾ ਪਹਿਲਾ ਅਜਿਹਾ ਕਾਨੂੰਨ ਹੈ, ਜਿਸ ਵਿਚ 7 ਸਾਲ ਤੱਕ ਦੀ ਕੈਦ (Up to 7 years in prison) ਅਤੇ ਇਕ ਲੱਖ ਰੁਪਏ ਤੱਕ ਦੇ ਜੁਰਮਾਨੇ (Fines) ਦੀ ਵਿਵਸਥਾ ਹੈ ।

7 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ

ਇਸ ਨੂੰ ਭਾਜਪਾ ਦੇ ਵਿਧਾਇਕਾਂ ਦੇ ਹੰਗਾਮੇ ਵਿਚਕਾਰ ਪਾਸ ਕਰ ਦਿੱਤਾ ਗਿਆ। ਕੈਬਨਿਟ ਨੇ ਇਸ ਬਿੱਲ ਨੂੰ 4 ਦਸੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ 10 ਦਸੰਬਰ ਨੂੰ ਸਦਨ ਵਿਚ ਇਸ ਨੂੰ ਪੇਸ਼ ਕੀਤਾ ਸੀ । ਮੰਤਰੀ ਨੇ ਕਿਹਾ ਕਿ ਵਾਰ-ਵਾਰ ਅਪਰਾਧ ਕਰਨ ਦੀ ਸੂਰਤ ਵਿਚ 10 ਸਾਲ ਦੀ ਕੈਦ ਦੀ ਵਿਵਸਥਾ ਨੂੰ ਘਟਾ ਕੇ 7 ਸਾਲ ਕਰ ਦਿੱਤਾ ਗਿਆ ਹੈ।

ਬਿੱਲ ਅਨੁਸਾਰ ਕੀ ਕੁੱਝ ਦਰਸਾਇਆ ਗਿਆ ਹੈ

ਬਿੱਲ ਦੇ ਅਨੁਸਾਰ ਅਜਿਹਾ ਕੋਈ ਵੀ ਪ੍ਰਗਟਾਵਾ ਜੋ ਕਿਸੇ ਵੀ ਪੱਖਪਾਤੀ ਹਿੱਤ ਨੂੰ ਪੂਰਾ ਕਰਨ ਲਈ ਜੀਵਤ ਜਾਂ ਮ੍ਰਿਤਕ ਵਿਅਕਤੀ, ਵਰਗ ਜਾਂ ਵਿਅਕਤੀਆਂ ਜਾਂ ਭਾਈਚਾਰੇ ਦੇ ਸਮੂਹ ਵਿਰੁੱਧ ਸੱਟ, ਅਸੰਤੁਸ਼ਟੀ ਜਾਂ ਦੁਸ਼ਮਣੀ ਜਾਂ ਨਫ਼ਰਤ ਜਾਂ ਬਦਨੀਤੀ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਜਨਤਕ ਤੌਰ `ਤੇ ਬੋਲੇ ਗਏ ਜਾਂ ਲਿਖਤ ਸ਼ਬਦਾਂ ਵਿਚ ਸੰਕੇਤਾਂ ਵੱਲੋਂ ਪ੍ਰਕਾਸਿ਼ਤ ਜਾਂ ਪ੍ਰਸਾਰਿਤ ਕੀਤਾ ਜਾਂਦਾ ਹੈ, ਉਹ ਨਫਰਤ ਭਰਿਆ ਭਾਸ਼ਣ ਹੈ ।

Read More : ਚੰਡੀਗੜ੍ਹ `ਚ ਨਹੀਂ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ ; ਤਜਵੀਜ਼ ਰੱਦ

ਭਾਰਤੀ ਸਿੰਘ ਤੇ ਹਰੀਸ਼ ਲਿੰਬਾਚੀਆ ਦੇ ਘਰ ਹੋਇਆ ਮੁੰਡੇ ਦਾ ਜਨਮ

0
Bharti Singh

ਮੁੰਬਈ, 19 ਦਸੰਬਰ 2025 : ਭਾਰਤ ਦੀ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ (Comedian Bharti Singh) ਤੇ ਹਰੀਸ਼ ਲਿੰਬਾਚੀਆ (Harish Limbachiyaa) ਦੇ ਘਰ ਇਕ ਲੜਕੇ ਨੇ ਜਨਮ (A boy was born) ਲਿਆ ਹੈ । ਜਿਸ ਨਾਲ ਭਾਰਤੀ ਸਿੰਘ ਤੇ ਹਰੀਸ਼ ਲਿੰਬਾਚੀਆ ਨੂੰ ਇਕ ਵਾਰ ਫਿਰ ਮਾਂ-ਬਾਪ ਦਾ ਮੌਕਾ ਮਿਲਿਆ ਹੈ । ਇਹ ਖੁਸ਼ੀ ਦਾ ਪਲ ਉਸ ਸਮੇਂ ਆਇਆ ਜਦੋਂ ਭਾਰਤੀ ਆਪਣੇ ਹਰਮਨ ਪਿਆਰੇ ਟੀ. ਵੀ. ਸ਼ੋਅ `ਲਾਫਟਰ ਸ਼ੈੱਫਸ` ਦੀ ਸ਼ੂਟਿੰਗ ਲਈ ਸੈੱਟ `ਤੇ ਜਾਣ ਦੀ ਤਿਆਰੀ ਕਰ ਰਹੀ ਸੀ । ਉਦੋਂ ਅਚਾਨਕ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ ਅਤੇ ਹਾਲਤ ਅਜਿਹੀ ਬਣ ਗਈ ਕਿ ਉਨ੍ਹਾਂ ਨੂੰ ਸ਼ੂਟਿੰਗ ਰੱਦ ਕਰਕੇ ਤੁਰੰਤ ਹਸਪਤਾਲ ਲਿਜਾਣਾ ਪਿਆ ।

ਡਾਕਟਰਾਂ ਮੁਤਾਬਕ ਮਾਂ ਤੇ ਬੱਚਾ ਦੋਵੇਂ ਹਨ ਠੀਕ

ਡਾਕਟਰਾਂ ਦੀ ਨਿਗਰਾਨੀ ਵਿੱਚ ਭਾਰਤੀ ਸਿੰਘ ਦੀ ਡਿਲੀਵਰੀ (Delivery) ਹੋਈ ਅਤੇ ਰਾਹਤ ਦੀ ਗੱਲ ਇਹ ਹੈ ਕਿ ਮਾਂ ਅਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ । ਡਿਲੀਵਰੀ ਦੇ ਸਮੇਂ ਹਰਸ਼ ਲਿੰਬਾਚੀਆ ਲਗਾਤਾਰ ਪਤਨੀ ਦੇ ਨਾਲ ਮੌਜੂਦ ਰਹੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ । ਹਾਲਾਂਕਿ ਜੋੜੇ ਨੇ ਅਜੇ ਤੱਕ ਖੁਦ ਇਸ ਖਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਪਰ ਇੰਡਸਟਰੀ ਦੇ ਦੋਸਤਾਂ ਨੇ ਵਧਾਈ ਦੇਣਾ ਸ਼ੁਰੂ ਕਰ ਦਿੱਤਾ ਹੈ ।

Read more : ਕੀ ਹੈ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ? ਜਾਣੋ ਦੁੱਲਾ ਭੱਟੀ ਨੂੰ ਕਿਉਂ ਕੀਤਾ ਜਾਂਦਾ ਹੈ ਯਾਦ

ਐਸ. ਐਚ. ਓ. ਹਰਦੀਪ ਸਿੰਘ ਦਾ ਹੋਇਆ ਤਬਾਦਲਾ

0
S. H. O. Hardeep Singh

ਖੰਨਾ, 19 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ (Khanna city) ਦੇ ਇੱਕ ਗਿਣਤੀ ਕੇਂਦਰ ਤੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸਿਟੀ ਪੁਲਸ ਸਟੇਸ਼ਨ-2 ਦੇ ਐਸ. ਐਚ. ਓ. ਇੰਸਪੈਕਟਰ ਹਰਦੀਪ ਸਿੰਘ (Inspector Hardeep Singh) ਨੂੰ ਮੁਅੱਤਲ ਨਾ ਕਰਕੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਤੋ-ਰਾਤ ਸਿਟੀ ਪੁਲਸ ਸਟੇਸ਼ਨ-2 ਤੋਂ ਪੁਲਸ ਲਾਈਨਜ਼ ਵਿੱਚ ਤਬਦੀਲ ਕਰ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਐਸ. ਐਚ. ਓ. ਹਰਦੀਪ ਸਿੰਘ ਦਾ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਤਬਾਦਲਾ ਕੀਤਾ ਗਿਆ ਸੀ ਅਤੇ ਚੋਣ ਕਮਿਸ਼ਨ ਨੇ ਇਸ `ਤੇ ਕਾਰਵਾਈ ਕੀਤੀ ਸੀ । ਹਾਲਾਂਕਿ ਐਸ. ਐਚ. ਓ. ਦਾ ਤਬਾਦਲਾ (Transfer) ਕਰ ਦਿੱਤਾ ਗਿਆ ਹੈ ।

ਪੁਲਸ ਸੂਤਰਾਂ ਮੁਤਾਬਕ ਇਸ ਕਾਰਵਾਈ ਨੂੰ ਦੱਸਿਆ ਜਾ ਰਿਹੈ ਪ੍ਰਸ਼ਾਸਕੀ

ਪੁਲਸ ਸੂਤਰਾਂ ਅਨੁਸਾਰ, ਇਹ ਇੱਕ ਪ੍ਰਸ਼ਾਸਕੀ ਤਬਦੀਲੀ ਹੈ ਨਾ ਕਿ ਕੋਈ ਅਨੁਸ਼ਾਸਨੀ ਕਾਰਵਾਈ । ਐਸ. ਐਚ. ਓ. ਵਿਰੁੱਧ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਗਈ ਹੈ, ਨਾ ਹੀ ਉਸ `ਤੇ ਕਿਸੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਗਿਣਤੀ ਕੇਂਦਰ `ਤੇ ਸੁਰੱਖਿਆ ਪ੍ਰਬੰਧ ਪਹਿਲਾਂ ਤੋਂ ਨਿਰਧਾਰਤ ਪੁਲਸ ਯੋਜਨਾ ਦੇ ਅਨੁਸਾਰ ਸਨ, ਅਤੇ ਸਾਰੀ ਪ੍ਰਕਿਰਿਆ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਗਈ ਸੀ । ਇਸ ਲਈ ਐਸ. ਐਚ. ਓ. ਨੂੰ ਹਟਾਉਣ ਜਾਂ ਮੁਅੱਤਲ ਕਰਨ ਵਰਗੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਐਸ. ਐਚ. ਓ. ਹਰਦੀਪ ਸਿੰਘ ਨੂੰ ਫਿਲਹਾਲ ਪੁਲਸ ਲਾਈਨਜ਼ ਨਾਲ ਜੋੜਿਆ ਗਿਆ ਹੈ

ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਐਸ. ਐਚ. ਓ. ਦੀ ਮੁਅੱਤਲੀ ਸੰਬੰਧੀ ਸੋਸ਼ਲ ਮੀਡੀਆ ਅਤੇ ਕੁਝ ਮੀਡੀਆ `ਤੇ ਫੈਲ ਰਹੀਆਂ ਰਿਪੋਰਟਾਂ ਗਲਤ ਅਤੇ ਗੁੰਮਰਾਹਕੁੰਨ ਹਨ। ਐਸ. ਐਚ. ਓ. ਇੰਸਪੈਕਟਰ ਹਰਦੀਪ ਸਿੰਘ ਨੂੰ ਫਿਲਹਾਲ ਪੁਲਿਸ ਲਾਈਨਜ਼ ਨਾਲ ਜੋੜਿਆ ਗਿਆ ਹੈ ਅਤੇ ਇਹ ਫੈਸਲਾ ਸਿਰਫ਼ ਪ੍ਰਬੰਧਕੀ ਕਾਰਨਾਂ ਕਰਕੇ ਲਿਆ ਗਿਆ ਹੈ ।

Read More : ਕੌਂਸਲਰ ਕਿਸ਼ਨ ਚੰਦ ਬੁੱਧੂ ਨੂੰ ਪਾਰਟੀ ਵਿਚੋਂ ਵੱਖ-ਵੱਖ ਅਹੁਦਿਆਂ ਤੋਂ ਕੀਤਾ ਮੁਅੱਤਲ