Home Blog Page 33

ਨਾਲਾਗੜ੍ਹ ਪੁਲਸ ਸਟੇਸ਼ਨ ਧਮਾਕਾ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਗ੍ਰਿਫ਼ਤਾਰ

0
NIA

ਨਵੀਂ ਦਿੱਲੀ, 1 ਸਤੰਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਐਨ. ਆਈ. ਏ. ਵਲੋਂ ਨਾਲਾਗੜ੍ਹ ਪੁਲਸ ਸਟੇਸ਼ਨ ਧਮਾਕਾ ਮਾਮਲੇ ਵਿਚ ਤਿੰਨ ਮੁਲਜਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) ਜਿਸ ਵਲੋਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਸ ਸਟੇਸ਼ਨ ਵਿਖੇ ਹੋਏ ਆਈ. ਈ. ਡੀ. ਧਮਾਕੇ ਮਾਮਲੇ ਵਿਚ ਜਿਨ੍ਹਾਂ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਅਰਸ਼ਦੀਪ ਸਿੰਘ ਉਰਫ਼ ਅਰਸ਼ ਕੰਡੋਲਾ (ਨਿਵਾਸੀ: ਮੋਹੱਲਾ ਸਰਹਿੰਦੀਆ, ਰਾਹੋਂ, ਜਿਲ੍ਹਾ ਐੱਸ. ਬੀ. ਐੱਸ. ਨਗਰ, ਪੰਜਾਬ), ਕਰਨਪ੍ਰਤਾਪ (ਨਿਵਾਸੀ ਮੋਹੱਲਾ ਰੋਟਾ, ਰਾਹੋਂ, ਜਿ਼ਲ੍ਹਾ ਐੱਸ. ਬੀ. ਐੱਸ. ਨਗਰ, ਪੰਜਾਬ) ਅਤੇ ਦਿਲਜੋਤ ਸੈਣੀ (ਨਿਵਾਸੀ: ਝਾਂਸੀ ਪਾਰਕ ਕਾਲੋਨੀ, ਨਵਾਂਸ਼ਹਿਰ ਰੋਡ, ਰਾਹੋਂ, ਜਿਲ੍ਹਾ ਐੱਸ. ਬੀ. ਐੱਸ. ਨਗਰ, ਪੰਜਾਬ) ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਤਿੰਨੇ ਵਿਅਕਤੀ ਪੰੰਜਾਬ ਦੇ ਗੜ੍ਹਸ਼ੰਕਰ ਪੁਲਸ ਸਟੇਸ਼ਨ ਵਿਚ ਦਰਜ ਐਫ. ਆਈ. ਆਰ. ਨੰ 11-2026 ਦੇ ਸਿਲੇਸਿਲੇ ਵਿਚ ਗ੍ਰਿਫ਼ਤਾਰ ਹਨ ।

ਕਦੋਂ ਹੋਇਆ ਸੀ ਇਹ ਮਾਮਲਾ

ਉਪਰੋਕਤ ਆਈ. ਈ. ਡੀ. ਧਮਾਕਾ (IED explosion) ਫਰਵਰੀ 2026 ਵਿਚ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਸ ਸਟੇਸ਼ਨ ਵਿਖੇ ਸਵੇਰੇ 9. 40 ਵਜੇ ਨਾਲਾਗੜ੍ਹ ਪੁਲਸ ਥਾਣਾ ਕੰਪਲੈਕਸ ਵਿਚ ਜਾਂਚ ਅਧਿਕਾਰੀ ਦੇ ਕਮਰੇ ਨਾਲ ਲੱਗਦੀ ਬਾਹਰੀ ਕੰਧ ਦੇ ਨੇੜੇ ਹੋਇਆ ਸੀ । ਦੱਸਣਯੋਗ ਹੈ ਕਿ ਐਨ. ਆਈ. ਏ. ਵਲੋਂ ਇਸ ਤੋਂ ਪਹਿਲਾਂ ਵੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮਹਾਵੀਰ ਕੁਮਾਰ ਉਰਫ਼ ਕਾਕਾ, ਅਜੇ ਮੇਹਰਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ਾਮਲ ਹਨ । ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਕੁੱਲ ਹੁਣ ਤੱਕ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ।

ਕੀ ਉਦੇਸ਼ ਹੈ ਐਨ. ਆਈ. ਏ. ਦਾ ਮਾਮਲੇ ਦੀ ਜਾਂਚ ਪਿੱਛੇ

ਉਕਤ ਛੇ ਗ੍ਰਿਫ਼ਤਾਰੀਆਂ ਐਨ. ਆਈ. ਏ. ਦੀ ਉਸ ਜਾਂਚ ਦਾ ਹਿੱਸਾ ਹਨ ਜਿਸਦਾ ਮਕਸਦ ਇਸ ਅੱਤਵਾਦੀ ਹਮਲੇ ਦੇ ਪਿੱਛੇ ਦੀ ਵੱਡੀ ਸਾਜ਼ਿਸ਼ ਦਾ ਪਤਾ ਲਗਾਉਣਾ, ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨਾ ਅਤੇ ਘਟਨਾ ਨਾਲ ਜੁੜੇ ਵੱਡੇ ਨੈੱਟਵਰਕ ਅਤੇ ਸੰਬੰਧਾਂ ਦਾ ਪਤਾ ਲਗਾਉਣਾ ਹੈ । ਮੁਲਜ਼ਮਾਂ ਦੀ ਸਹੀ ਭੂਮਿਕਾ ਦਾ ਪਤਾ ਲਗਾਉਣ, ਉਹਨਾਂ ਵਿਚਕਾਰ ਸੰਬੰਧਾਂ ਨੂੰ ਸਮਝਣ, ਸਾਜਿਸ਼ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕਰਨ ਅਤੇ ਹਮਲੇ ਦੇ ਪਿੱਛੇ ਦੇ ਅਪਰਾਧਿਕ ਨੈੱਟਵਰਕ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ ।

ਸੋਸ਼ਲ ਮੀਡੀਆ ਇਨਫਲੂਐਂਸਰ ਕਤਲ ਮਾਮਲੇ ਵਿਚ ਤਿੰਨ ਵਿਰੁੱਧ ਕੀਤਾ ਕੇਸ ਦਰਜ

0
Manjeet Kaur

ਖਰੜ, 1 ਸਤੰਬਰ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਖਰੜ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਦੇ ਕਤਲ ਮਾਮਲੇ ਵਿਚ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਹੈ ।

ਕਿਸ ਦੇ ਬਿਆਨਾਂ ਦੇ ਆਧਾਰ ‘ਤੇ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਖਰੜ (Kharar) ਵਿਖੇ ਜੋ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਪ੍ਰਭਾਵਕ ਮਨਜੀਤ ਕੌਰ (Manjit Kaur) ਦਾ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਪੁਲਸ ਵਲੋਂ ਮਨਜੀਤ ਕੌਰ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਅੱਗੇ ਵਧਾ ਦਿੱਤੀ ਗਈ ਹੈ ।

ਕੀ ਪੁਸ਼ਟੀ ਕੀਤੀ ਹੈ ਪੁਲਸ ਨੇ

ਖਰੜ ਪੁਲਸ ਨੇ ਉਪਰੋਕਤ ਮਨਜੀਤ ਕੌਰ ਕਤਲ (Murder) ਮਾਮਲੇ ਵਿਚ ਪੁਸ਼ਟੀ ਕਰਦਿਆਂ ਆਖਿਆ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਨਹੀਂ ਹੋਇਆ ਹੈ ਤੇ ਸਿਰਫ਼ ਮ੍ਰਿਤਕਾਂ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨਜੀਤ ਕੌਰ ਦੇ ਦੋਸਤਾਂ ਉੱਤੇ ਹੀ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮ ਹਨ, ਜਿਨਾਂ ਵਿੱਚ ਤਿੰਨ ਮੁੰਡਿਆਂ ਦੇ ਨਾਮ ਦਰਜ ਕਰਵਾਏ ਗਏ ਹਨ ।

ਹੋਰ ਕੀ ਕੀ ਪੁਸ਼ਟੀ ਕੀਤੀ ਗਈ ਹੈ ਪੁਲਸ ਵਲੋਂ

ਪੁਲਸ ਵੱਲੋਂ ਸੀ. ਸੀ. ਟੀ. ਵੀ. ਵੀਡੀਓ (CCTV video) ਅਤੇ ਬਾਕੀ ਉਹ ਫੁਟੇਜ ਜਿਸ ਜਗ੍ਹਾ ’ਤੇ ਮਨਜੀਤ ਕੌਰ ਦੇ ਜਾਨ ਗਵਾਉਣ ਦੀਆਂ ਤਸਵੀਰਾਂ ਹੋ ਸਕਦੀਆਂ ਹਨ ਉਹਨਾਂ ਨੂੰ ਪ੍ਰਜਰਵ ਕਰਨ ਵਾਸਤੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਨਜੀਤ ਕੌਰ ਨਾਲ ਕਿਸੇ ਵੀ ਤਰ੍ਹਾਂ ਦੇ ਬਿਆਨ ਨਹੀਂ ਦਰਜ ਕੀਤੇ ਗਏ ਹਨ, ਸਿਰਫ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਅਧਾਰ ’ਤੇ ਹੀ ਮਾਮਲਾ ਦਰਜ ਕੀਤਾ ਗਿਆ ।

ਪੈਸਿਆਂ ਦੇ ਲੈਣ-ਦੇਣ ਦੇ ਝਗੜੇ ਵਿਚ ਫਰੀਦਾਬਾਦ ਵਿਖੇ ਨੌਜਵਾਨ ਦਾ ਕਤਲ

0
Faridabad Murder

ਫਰੀਦਾਬਾਦ, 1 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੀ ਗਾਂਧੀ ਕਾਲੋਨੀ ਵਿਖੇ ਇਕ ਨੌਜਵਾਨ ਦਾ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਇਕ ਨੌਜਵਾਨ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ (Faridabad) ਦੀ ਗਾਂਧੀ ਕਾਲੋਨੀ ਵਿਖੇ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਨੌਜਵਾਨ ਦਾ ਬੀਅਰ ਦੀ ਬੋਤਲ ਮਾਰ ਕੇ ਕੀਤੇ ਗਏ ਕਤਲ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾ ਸਾਗਰ ਦੇ ਤੌਰ ਤੇ ਹੋਈ ਹੈ । ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਈ. ਐੱਸ. ਆਈ. ਸੀ. ਮੈਡੀਕਲ ਕਾਲਜ ਅਤੇ ਹਸਪਤਾਲ ਭਿਜਵਾ ਦਿੱਤਾ । ਪੁਲਸ ਨੇ ਕਤਲ ਕਰਨ ਵਾਲੇ ਮੁਲਜ਼ਮ ਕਾਲੂ ਨੂੰ ਵੀ ਗ੍ਰਿਫ਼ਤਾਰ (Arrested) ਕਰ ਲਿਆ ਹੈ । ਥਾਣਾ ਐੱਨ. ਆਈ. ਟੀ. ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਕੀ ਜਾਣਕਾਰੀ ਦਿੱਤੀ ਏ. ਸੀ. ਪੀ. ਨੇ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਐੱਨ. ਆਈ. ਟੀ. ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਾਗਰ ਅਤੇ ਮੁਲਜ਼ਮ ਕਾਲੂ ਦੋਵੇਂ ਹੀ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਹਨ ਤੇ ਦੋਵੇਂ ਇਕੱਠੇ ਹੀ ਕੰਮ ਕਰਦੇ ਹਨ । ਕਾਲੂ ਠੇਕੇਦਾਰ ਹੈ ਜਦਕਿ ਸਾਗਰ ਮਜ਼ਦੂਰੀ ਦਾ ਕੰਮ ਕਰਦਾ ਸੀ ।

ਦੋਵੇਂ ਐਤਵਾਰ ਦੇਰ ਰਾਤ ਲਗਭਗ 10 ਵਜੇ ਰੇਲਵੇ ਰੋਡ `ਤੇ ਕਿਸੇ ਕੰਮ ਲਈ ਗਏ ਸਨ, ਜਿੱਥੇ ਕੁਝ ਪੈਸੇ ਮੰਗਣ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ ਤੇ ਕੁਝ ਹੀ ਦੇਰ ਵਿੱਚ ਵਿਵਾਦ ਨੇ ਦੋਵਾਂ ਵਿਚਾਲੇ ਝਗੜੇ ਦਾ ਰੂਪ ਧਾਰਨ ਕਰ ਲਿਆ । ਝਗੜੇ ਦੌਰਾਨ ਕਾਲੂ ਨੇ ਬੀਅਰ ਦੀ ਬੋਤਲ ਪਹਿਲਾਂ ਸਾਗਰ ਦੇ ਸਿਰ ਵਿੱਚ ਮਾਰ ਕੇ ਭੰਨ ਦਿੱਤੀ । ਇਸ ਤੋਂ ਬਾਅਦ ਉਸ ਨੇ ਸਾਗਰ ਦੇ ਗਲ਼ੇ ਅਤੇ ਪੇਟ ਵਿੱਚ ਬੀਅਰ ਦੀ ਟੁੱਟੀ ਹੋਈ ਬੋਤਲ ਘੋਪ ਦਿੱਤੀ, ਜਿਸ ਨਾਲ ਸਾਗਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ।

ਕਤਲ ਦੀ ਘਟਨਾ ਦੇ ਦੋ ਘੰਟਿਆਂ ਦੌਰਾਨ ਹੀ ਕਰ ਲਿਆ ਕਾਤਲ ਨੂੰ ਗ੍ਰਿਫ਼ਤਾਰ

ਪਰਿਵਾਰ ਵਾਲੇ ਜਦੋਂ ਸਾਗਰ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਏ. ਸੀ. ਪੀ. ਵਿਨੋਦ ਕੁਮਾਰ ਦੇ ਮੁਤਾਬਕ ਮੁਲਜ਼ਮ ਭੱਜਣ ਦੀ ਫਿ਼ਰਾਕ ਵਿੱਚ ਸੀ, ਜਿਸ ਨੂੰ ਮਹਿਜ਼ ਦੋ ਘੰਟਿਆਂ ਦੇ ਅੰਦਰ ਐੱਨ. ਆਈ. ਟੀ. ਬੱਸ ਸਟੈਂਡ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਈ. ਐੱਸ. ਆਈ. ਸੀ. ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਦਿੱਤਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ

0
Raja waring

ਚੰਡੀਗੜ੍ਹ, 31 ਅਗਸਤ 2026 : ਭਾਰਤ ਦੇਸ਼ ਦੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ (National Commission for Scheduled Castes) ਵਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ (Arrested) ਕਰਨ ਲਈ ਪੰਜਾਬ ਪੁਲਸ ਨੂੰ ਪਜ ਦਿਨ ਦਾ ਸਮਾਂ ਦਿੱਤਾ ਹੈ ।

ਕਿਸ ਕਾਰਨ ਦਿੱਤਾ ਗਿਆ ਹੈ ਇਹ ਹੁਕਮ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ (Punjab Congress President) ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜੋ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਇਕ ਹੁਕਮ ਦਿੰਦਿਆਂ ਪੰਜਾਬ ਪੁਲਸ ਨੂੰ ਪੰਜ ਦਿਨਾਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਖਿ਼ਲਾਫ਼ ਕਥਿਤ ਇਤਰਾਜ਼ਯੋਗ ਤੇ ਜਾਤੀਸੂਚਕ ਟਿੱਪਣੀ ਕਰਨ ਦੇ ਮਾਮਲੇ ’ਚ ਦਿੱਤਾ ਗਿਆ ਹੈ ।

ਕਮਿਸ਼ਨ ਨੇ ਮੰਗੀ ਪੁਲਸ ਤੋਂ ਕਾਰਵਾਈ ਰਿਪੋਰਟ

ਪ੍ਰਾਪਤ ਸੂਚਨਾ ਮੁਤਾਬਕ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਜੋ ਪੰਜਾਬ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੂੰ ਗ੍ਰਿਫ਼ਤਾਰ ਕਰੇ ਸਬੰਧੀ ਕਮਿਸ਼ਨ ਵਲੋਂ ਪੰਜਾਬ ਪੁਲਸ ਤੋਂ ਇਸ ਕਾਰਵਾਈ ਸਬੰਧੀ ਪੰਜ ਦਿਨਾਂ ਦੇ ਅੰਦਰ ਸਥਿਤੀ ਰਿਪੋਰਟ ਵੀ ਮੰਗੀ ਹੈ । ਦੱਸਣਯੋਗ ਹੈ ਕਿ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਦੀ ਅਗਵਾਈ ’ਚ ਹੋਈ ਸੁਣਵਾਈ ’ਚ ਪੰਜਾਬ ਪੁਲਸ ਵੱਲੋਂ ਡੀ. ਐੱਸ. ਪੀ. ਹਰਪ੍ਰੀਤ ਸਿੰਘ ਤੇ ਡੀ. ਐੱਸ. ਪੀ. (ਈ. ਓ. ਤੇ ਸਾਈਬਰ ਕ੍ਰਾਈਮ) ਗੁਲਜ਼ਾਰ ਸਿੰਘ ਪੇਸ਼ ਹੋਏ । ਬੂਟਾ ਸਿੰਘ ਦੇ ਪੁੱਤਰ ਅਤੇ ਮਾਮਲੇ ਦੇ ਸਿਕਾਇਤਕਰਤਾ ਸਰਬਜੋਤ ਸਿੰਘ ਵੀ ਸੁਣਵਾਈ ਦੌਰਾਨ ਮੌਜੂਦ ਰਹੇ ।

ਜਾਂਚ ਜਲਦ ਪੂਰੀ ਕਰਨ ਅਤੇ ਚਾਰਜਸ਼ੀਟ ਦਾਖਲ ਕਰਨ ਦੇ ਕਮਿਸ਼ਨ ਨੇ ਦਿੱਤੇ ਨਿਰਦੇਸ਼

ਕਮਿਸ਼ਨ ਵਲੋਂ ਉਪਰੋਕਤ ਮਾਮਲੇ ਸਬੰਧੀ ਜਾਂਚ ਅਤੇ ਗ੍ਰਿਫ਼ਤਾਰੀ ’ਚ ਹੋ ਰਹੀ ਦੇਰੀ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਜਾਂਚ ਜਲਦ ਪੂਰੀ ਕਰਨ ਤੇ ਸਮਰੱਥ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ । ਕਮਿਸ਼ਨ ਨੇ ਜਾਂਚ ’ਚ ਲਾਪ੍ਰਵਾਹੀ ਸਾਹਮਣੇ ਆਉਣ ’ਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਗੱਲ ਵੀ ਕਹੀ ਹੈ । ਇਸ ਦੇ ਨਾਲ ਹੀ ਸਿਕਾਇਤਕਰਤਾ ਨੂੰ ਪੰਜਾਬ ਅਤੇ ਦਿੱਲੀ ’ਚ ਸੁਰੱਖਿਆ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ । ਜਿਕਰਯੋਗ ਹੈ ਕਿ ਇਸ ਮਾਮਲੇ ’ਚ ਰਾਜਾ ਵੜਿੰਗ ਕੋਲ ਕਾਨੂੰਨੀ ਵਿਕਲਪ ਖੁੱਲ੍ਹੇ ਹਨ ਅਤੇ ਉਹ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਅਦਾਲਤ ’ਚ ਚੁਣੌਤੀ ਦੇ ਸਕਦੇ ਹਨ ।

ਜਿਲ੍ਹਾ ਪੱਧਰੀ ਅੰਡਰ-19 ਫੁੱਟਬਾਲ ਮੁਕਾਬਲੇ ਵਿੱਚ ਜਿੱਤਿਆ ਗੋਲਡ ਮੈਡਲ

0
football competition

ਪਟਿਆਲਾ, 31 ਅਗਸਤ 2026 : ਪੰਜਾਬ ਸਕੂਲ ਖੇਡਾਂ (Punjab School Sports)-2026-27 ਤਹਿਤ ਜਿਲਾ ਪੱਧਰੀ ਅੰਡਰ-19 ਫੁੱਟਬਾਲ (ਲੜਕੇ) ਟੂਰਨਾਮੈਂਟ (Football tournament) ਪੋਲੋ ਗਰਾਊਂਡ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ।

ਕਿਸ ਨੇ ਪ੍ਰਾਪਤ ਕੀਤਾ ਗੋਲਡ ਮੈਡਲ

ਮਿਲੀ ਜਾਣਕਾਰੀ ਅਨੁਸਾਰ ਇਸ ਜਿ਼ਲ੍ਹਾ ਪੱਧਰੀ ਅੰਡਰ-19 ਫੁੱਟਬਾਲ (ਲੜਕੇ) ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ (Gold Medal) ਆਪਣੇ ਨਾਮ ਕੀਤਾ । ਟੀਮ ਨੇ ਇਹ ਉਪਲਬਧੀ ਅਨਿਲ ਕੁਮਾਰ, ਸੰਦੀਪ ਸਿੰਘ ਅਤੇ ਅਜੈ ਕੁਮਾਰ ਦੀ ਯੋਗ ਅਗਵਾਈ ਵਿੱਚ ਹਾਸਲ ਕੀਤੀ । ਅਨਿਲ ਕੁਮਾਰ ਨੇ ਦੱਸਿਆ ਕਿ ਟੀਮ ਦੇ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਉੱਚ ਦਰਜੇ ਦੀ ਤਕਨੀਕ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਕੇ ਹਾਜ਼ਰ ਖੇਡ ਪ੍ਰੇਮੀਆਂ ਦਾ ਮਨ ਮੋਹ ਲਿਆ ।

ਕਿਸ-ਕਿਸ ਨੇ ਦਿੱਤੀ ਜਿੱਤਣ ਵਾਲੀ ਟੀਮ ਨੂੰ ਵਧਾਈ

ਇਸ ਸ਼ਾਨਦਾਰ ਜਿੱਤ ’ਤੇ ਜ਼ੋਨ ਪਟਿਆਲਾ-2 ਦੇ ਪ੍ਰਧਾਨ ਡਾ. ਰਜਨੀਸ਼ ਗੁਪਤਾ ਅਤੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਨੇ ਜੇਤੂ ਖਿਡਾਰੀਆਂ (Winning players) ਸਮੇਤ ਟੀਮ ਇੰਚਾਰਜਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਮਿਸ. ਕਿਰਨਜੋਤ, ਮਿਸ ਸੰਦੀਪ ਕੌਰ, ਸ੍ਰੀਮਤੀ ਮਮਤਾ ਰਾਣੀ, ਬਲਕਾਰ ਸਿੰਘ, ਸਤਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਸ਼ੇਰਮਾਜਰਾ (ਪ੍ਰੈੱਸ ਇੰਚਾਰਜ) ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ।

ਪਿੰਡ ਖੋਖਰ ਕਲਾਂ ਵਿਖੇ ਸਬਜੀਆਂ ਦੀ ਕਾਸ਼ਤ ਲਈ ਲਗਾਈਆਂ ਪ੍ਰਦਰਸ਼ਨੀਆਂ

0
Agriculture camp

ਸੰਗਰੂਰ, 31 ਅਗਸਤ 2026 : ਝੋਨੇ ਦੀ ਫਸਲ ਵਿਚੋਂ ਫੋਕ ਘਟਾਉਣ ਲਈ ਪੀ. ਏ. ਯੂ. ਫਾਰਮ (P. A. U. Farm) ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵਲੋਂ ਪਿੰਡ ਖੋਖਰਕਲਾਂ ਵਿਖੇ ਪ੍ਰਦਰਸ਼ਨੀ (Exhibition) ਦਾ ਆਯੋਜਨ ਕੀਤਾ ਗਿਆ ।

ਕੀ ਆਖਿਆ ਕੈਂਪ ਨੂੰ ਸੰਬੋਧਨ ਕਰਦਿਆਂ ਕੇਂਦਰ ਇੰਚਾਰਜ ਨੇ

ਕੈਂਪ ਵਿੱਚ ਸੰਬੋਧਨ ਕਰਦਿਆਂ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਵੱਧ ਪੈਦਾਵਾਰ ਅਤੇ ਚੰਗੀ ਗੁਣਵੱਤਾ ਪ੍ਰਾਪਤ ਕਰਨ ਲਈ ਫ਼ਸਲ ਦੇ ਪੂਰੇ ਵਾਧੇ ਦੇ ਸਮੇਂ ਦੌਰਾਨ ਸੰਤੁਲਿਤ ਖੁਰਾਕੀ ਤੱਤਾਂ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ । ਗੋਭ ਦੇ ਭਰਨ ਸਮੇਂ ਖੁਰਾਕੀ ਤੱਤਾਂ ਦੀ ਘਾਟ ਹੋਣ ਕਾਰਨ ਦਾਣਿਆਂ ਦਾ ਭਰਨਾ ਘਟ ਸਕਦਾ ਹੈ, ਖਾਲੀ ਦਾਣਿਆਂ ਦੀ ਗਿਣਤੀ ਵੱਧ ਸਕਦੀ ਹੈ ਅਤੇ ਦਾਣੇ ਹਲਕੇ ਰਹਿ ਸਕਦੇ ਹਨ, ਜਿਸ ਨਾਲ ਅੰਤ ਵਿੱਚ ਫ਼ਸਲ ਦੀ ਪੈਦਾਵਾਰ (Crop production) ਘਟ ਸਕਦੀ ਹੈ ।

ਚੰਗੀ ਸਿਹਤ ਲਈ ਤਾਜ਼ੀਆਂ ਸਬਜੀਆਂ ਜ਼ਰੂਰੀ

ਡਾ. ਗਰਗ ਦੇ ਅਨੁਸਾਰ ਚੰਗੀ ਸਿਹਤ ਬਣਾਈ ਰੱਖਣ ਲਈ ਤਾਜ਼ੀਆਂ ਸਬਜ਼ੀਆਂ (Fresh vegetables) ਨੂੰ ਨਿਯਮਤ ਖੁਰਾਕ ਵਿੱਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ । ਘਰਾਂ ਦੀ ਬਗੀਚੀ ਵਿੱਚ ਜਾਂ ਖੇਤਾਂ ਵਿੱਚ ਟਿਊਬਵੈੱਲਾਂ ਦੇ ਨੇੜੇ ਤਾਜ਼ੀ ਅਤੇ ਰੋਜ਼ਾਨਾ ਸਬਜ਼ੀ ਪ੍ਰਾਪਤ ਕਰਨ ਲਈ ਆਪ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ । ਇਸਨੂੰ ਉਤਸ਼ਾਹਿਤ ਕਰਨ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਖੋਖਰ ਕਲਾਂ ਵਿਖੇ ਸਰਦੀ ਰੁੱਤ ਦੀਆਂ ਸਬਜ਼ੀਆਂ ‘ਤੇ 30 ਪ੍ਰਦਰਸ਼ਨੀਆਂ ਦਿੱਤੀਆਂ । ਉਹਨਾਂ ਕਿਹਾ ਕਿ ਗੋਭੀ, ਬਰੋਕਲੀ, ਮਟਰ, ਜੜ੍ਹਾਂ ਅਤੇ ਪੱਤੇ ਵਾਲੀਆਂ ਸਬਜ਼ੀਆਂ ਨੂੰ ਅੱਧ ਸਤੰਬਰ ਤੋਂ ਆਖਰੀ ਸਤੰਬਰ ਤੱਕ ਬੀਜਿਆ ਜਾ ਸਕਦਾ ਹੈ ।

ਪੁਰਾਣੀ ਰੰਜਸ਼ ਦੇ ਚਲਦਿਆਂ ਝਗੜੇ ਦੌਰਾਨ ਕਰ ਦਿੱਤਾ ਨੌਜਵਾਨ ਦਾ ਕਤਲ

0
Patiala Murder

ਪਟਿਆਲਾ, 31 ਅਗਸਤ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਦੇ ਰਣਜੀਤ ਨਗਰ ਵਿਖੇ ਪੁਰਾਣੀ ਰੰਜਸ਼ ਦੇ ਚਲਦਿਆਂ ਹੋਏ ਝਗੜੇ ਦੌਰਾਨ ਕੁੱਝ ਵਿਅਕਤੀਆਂ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਰਣਜੀਤ ਨਗਰ ਵਿਖੇ ਜੋ ਬੀਤੀ ਦੇਰ ਰਾਤ ਪੁਰਾਣੀ ਰੰਜਸ (Old Rangs) ਦੇ ਚਲਦਿਆਂ ਹੋਏ ਲੜਾਈ-ਝਗੜੇ ਦੌਰਾਨ ਕੁੱਝ ਵਿਅਕਤੀਆਂ ਵਲੋਂ ਇਕ ਨਾਬਾਲਗ 17 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਤਨਵੀਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਜਿਸ ਵੇਲੇ ਘਟਨਾ ਵਾਪਰੀ ਨੌਜਵਾਨ ਦੋਸਤਾਂ ਨਾਲ ਘਰ ਦੀ ਛੱਤ ਤੇ ਮੌਜੂਦ ਸੀ ਅਤੇ ਪਾਰਟੀ ਕਰ ਰਿਹਾ ਸੀ ।

ਕੀ ਦੱਸਿਆ ਐਸ. ਪੀ. (ਸਿਟੀ) ਨੇ

ਉਪਰੋਕਤ ਵਾਪਰੇ ਖੂਨੀ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. (ਸਿਟੀ) ਮੋਹਿਤ ਅਗਰਵਾਲ ਨੇ ਦੱਸਿਆ ਕਿ ਉਪਰੋਕਤ ਨੌਜਵਾਨ ਨਾਲ ਹੋਈ ਤਕਰਾਰ ਇਥੋਂ ਤੱਕ ਵਧ ਗਈ ਕਿ ਮਾਮਲਾ ਹੱਥੋਪਾਈ ਹੀ ਨਹੀਂ ਬਲਕਿ ਤੇਜਧਾਰ ਹਥਿਆਰਾਂ (Sharp weapons) ਤੱਕ ਪਹੁੰਚ ਗਿਆ ਅਤੇ ਜਿਨ੍ਹਾਂ ਵਿਅਕਤੀਆਂ ਨਾਲ ਤਨਵੀਰ ਦੀ ਲੜਾਈ ਹੋਈ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਤਨਵੀਰ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ।

ਪੁਲਸ ਕਰ ਰਹੀ ਕਤਲ ਕਰਨ ਵਾਲਿਆਂ ਦੀ ਪਛਾਣ

ਪਟਿਆਲਾ ਪੁਲਸ ਵਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਆਲੇ-ਦੁਅਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਸਬੰਧੀ ਥਾਣਾ ਤ੍ਰਿਪੜੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ (Case registered) ਕਰ ਲਿਆ ਗਿਆ ਹੈ ।

ਸਿਵਲ ਸਕੱਤਰੇਤ-ਮੁੱਖ ਮੰਤਰੀ ਨਿਵਾਸ ਤੇ ਵਿਧਾਨ ਸਭਾ ਨੂੰ ਮਿਲੀ ਧਮਕੀ

0
Bomb Threat

ਚੰਡੀਗੜ੍ਹ, 31 ਅਗਸਤ 2026 : ਚੰਡੀਗੜ੍ਹ ਵਿਖੇ ਬਣੇ ਪੰਜਾਬ ਤੇ ਹਰਿਆਣਾ ਸਿਵਲ ਸਕੱਤਰੇਤ (Punjab and Haryana Civil Secretariat), ਮੁੱਖ ਮੰਤਰੀ ਪੰਜਾਬ ਦੇ ਨਿਵਾਸ ਅਤੇ ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੀ ਗਈ ਹੈ ।

ਕਿਸ ਤਰ੍ਹਾਂ ਦਿੱਤੀ ਗਈ ਹੈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਪੰਜਾਬ ਦੇ ਮੁੱਖ ਮੰਤਰੀ ਨਿਵਾਸ (Chief Minister’s residence) ਅਤੇ ਪੰਜਾਬ ਵਿਧਾਨ ਸਭਾ ਨੂੰ ਜੋ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਉਹ ਈਮੇਲ ਰਾਹੀਂ ਮੈਸੇਜ ਭੇਜ ਕੇ ਦਿੱਤੀ ਗਹੀ ਹੈ । ਉਕਤ ਧਮਕੀ ਦਾ ਪਤਾ ਚਲਦਿਆਂ ਹੀ ਚੰਡੀਗੜ੍ਹ ਵਿਚ ਸੋਮਵਾਰ ਨੂੰ ਹੜਕੰਚ ਮਚ ਗਿਆ । ਜਦੋਂ ਈ-ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਮਿਲਣ ਦੀ ਸੂਚਨਾ ਪੁਲਸ ਕੰਟਰੋਲ ਰੂਮ (Police control room) ਨੂੰ ਦਿੱਤੀ ਗਈ ਤਾਂ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ ।

ਵੱਖ-ਵੱਖ ਟੀਮਾਂ ਨੇ ਪਹੁੰਚ ਕੇ ਕੀਤੀ ਜਾਂਚ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਤਿੰਨ ਥਾਵਾਂ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਾ ਪਤਾ ਚੱਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ । ਇਸ ਦੌਰਾਨ ਬੰਬ ਸਕੁਆਡ, ਆਪਰੇਸ਼ਨ ਸੈੱਲ, ਫਾਇਰ ਬ੍ਰਿਗੇਡ, ਮੈਡੀਕਲ ਫਸਟ ਰਿਸਪਾਂਸ ਟੀਮ (ਐਮ. ਐਫ. ਟੀ.), ਐਂਬੂਲੈਂਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ । ਸਾਰੇ ਸਬੰਧਤ ਸਥਾਨਾਂ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ।

ਮੋਹਾਲੀ ਵਿਖੇ ਨੌਜਵਾਨਾਂ ਨੇ ਇਕ ਨੌਜਵਾਨ ‘ਤੇ ਇਕ ਲੜਕੀ ਨੂੰ ਮਾਰੀ ਗੋਲੀ

0
Mohali Shoot

ਮੋਹਾਲੀ, 31 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਅਧੀਨ ਆਉਂਦੇ ਪਿੰਡ ਖੇੜਾ ਵਿਖੇ ਬੀਤੀ ਦੇਰ ਰਾਤ ਕੁੱਝ ਨੌਜਵਾਨਾਂ ਵਲੋਂ ਇਕ ਨੌਜਵਾਨ ਮੁੰਡਾ-ਕੁੜੀ ਨੂੰ ਗੋਲੀ ਮਾਰ (Shoot) ਦਿੱਤੀ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਐਤਵਾਰ ਦੇਰ ਰਾਤ ਨੂੰ ਮੋਹਾਲੀ ਦੇ ਪਿੰਡ ਖੇੜਾ (Village Khera) ਵਿਖੇ ਜੋ ਕੁੱਝ ਨੌਜਵਾਨਾਂ ਵਲੋਂ ਕਿਸੇ ਗੱਲ ਨੂੰ ਲੈ ਕੇ ਹੋਏ ਲੜਾਈ-ਝਗੜੇ ਦੇ ਚਲਦਿਆਂ ਗੋਲੀ ਮਾਰ ਦਿੱਤੀ ਗਈ ਦੇ ਕਾਰਨ ਦੋਵੇਂ ਜਣੇ ਜਖਮੀ (Injured) ਹੋ ਗਏ ਹਨ ਦੀ ਪਛਾਣ 18 ਸਾਲਾ ਸਲਮਾਨ ਅਤੇ ਕੁੜੀ ਦੀ ਪਛਾਣ ਸੁਮਨ ਦੇ ਤੌਰ ‘ਤੇ ਹੋਈ ਹੈ । ਦੋਹਾਂ ਜਖਮੀਆਂ ਨੂੰ ਮੋਹਾਲੀ ਦੇ ਫੇਜ-6 ਵਿਖੇ ਬਣੇ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਘਟਨਾਕ੍ਰਮ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਦੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤਾਂ ਪੁਲਸ ਨੂੰ ਉਥੋਂ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਹੋਏ । ਦੱਸਣਯੋਗ ਹੈ ਕਿ ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ (CCTV footage) ਦਾ ਪਤਾ ਲੱਗਿਆ ਹੈ ਜਿਸ ਵਿਚ ਮੁਲਜਮਾਂ ਨੂੰ ਘਟਨਾ ਵਾਲੀ ਥਾਂ ਤੋਂ ਭੱਜਦੇ ਦੇਖਿਆ ਜਾ ਸਕਦਾ ਹੈ ।

ਕੀ ਦੱਸਿਆ ਐਸ. ਐਸ. ਪੀ. ਮੋਹਾਲੀ ਨੇ

ਜਿਲਾ ਮੋਹਾਲੀ ਦੇ ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਘਟਨਾ ਦੀ ਬਾਰਕੀ ਨਾਲ ਹਰੇਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਲੜਕੀ ਸੁਮਨ ਜਿਸਦੇ ਗੋਲੀ ਦਾ ਛਰਰਾ ਲੱਗਿਆ ਹੈ ਦੀ ਹਾਲਤ ਗੰਭੀਰ ਬਣੀ ਹੋਈ ਹੈ ।

ਜਲੰਧਰ ਵਿਖੇੇ ਐਸ. ਐਚ. ਓ. ਨੂੰ ਕੀਤਾ ਗਿਆ ਲਾਈਨ ਹਾਜ਼ਰ

0
Police Officers

ਜਲੰਧਰ, 31 ਅਗਸਤ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਦੇ ਥਾਣਾ ਬਸਤੀ ਬਾਵਾ ਖੇਲ ਦੇ ਐਸ. ਐਚ. ਓ. ਨੂੰ ਅੱਜ ਡੀ. ਐਸ. ਪੀ. ਦੀ ਰਿਪੋਰਟ ਦੇ ਆਧਾਰ ‘ਤੇ ਲਾਈਨ ਹਾਜ਼ਰ (Line Attendant) ਕੀਤਾ ਗਿਆ ਹੈ ।

ਕੌਣ ਹੈ ਇਹ ਐਸ. ਐਚ. ਓ.

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੇ ਜਿਸ ਐੱਸ. ਐੱਚ. ਓ. (S. H. O.) ਨੂੰ ਅੱਜ ਡਿਪਟੀ ਸੁਪਰਡੈਂਟ ਆਫ ਪੁਲਸ ਦੀ ਰਿਪੋਰਟ ਦੇ ਆਧਾਰ ‘ਤੇ ਲਾਈਨ ਹਾਜ਼ਰ ਕੀਤਾ ਗਿਆ ਹੈ ਦੀ ਪਛਾਣ ਜੈ ਇੰਦਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਐਸ. ਐਚ. ਓ. ਨੂੰ ਜਿਥੇ ਲਾਈਨ ਹਾਜ਼ਰ ਕੀਤਾ ਗਿਆ ਹੈ, ਉਥੇ ਉਨ੍ਹਾਂ ਦੀ ਥਾਂ ‘ਤੇ ਹੁਣ ਉਕਤ ਥਾਣੇ ਦਾ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਨੂੰ ਬਣਾਇਆ ਗਿਆ ਹੈ ।

ਕਿਸ ਕਾਰਨ ਕੀਤਾ ਗਿਆ ਹੈ ਐਸ. ਐਚ. ਓ. ਨੂੰ ਲਾਈਨ ਹਾਜ਼ਰ

ਪ੍ਰਾਪਤ ਸੂਚਨਾ ਮੁਤਾਬਕ ਜਲੰਧਰ ਵਿਖੇ ਜੋ ਥਾਣਾ ਬਸਤੀ ਬਾਵਾ ਖੇਲ (Police Station Basti Bawa Khel) ਦੇ ਐਸ. ਐਚ. ਓ. ਜੈ ਇੰਦਰ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਦਾ ਕਾਰਨ ਇਲਾਕੇ ‘ਚ ਲਗਾਤਾਰ ਵਧ ਰਹੀ ਗੈਂਗਵਾਰ ਅਤੇ ਗੈਂਗਸਟਰਾਂ ਦੇ ਖਿ਼ਲਾਫ਼ ਢੁੱਕਵੀਂ ਕਾਰਵਾਈ ਨਾ ਹੋਣਾ ਦੱਸਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਉਨ੍ਹਾਂ ਦੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨਾਲ ਕਥਿਤ ਸੰਬੰਧ ਹੋਣ ਦੇ ਗੰਭੀਰ ਇਲਜ਼ਾਮ ਵੀ ਲੱਗੇ ਹਨ ।