ਨਾਲਾਗੜ੍ਹ ਪੁਲਸ ਸਟੇਸ਼ਨ ਧਮਾਕਾ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਗ੍ਰਿਫ਼ਤਾਰ

0
19
NIA

ਨਵੀਂ ਦਿੱਲੀ, 1 ਸਤੰਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਐਨ. ਆਈ. ਏ. ਵਲੋਂ ਨਾਲਾਗੜ੍ਹ ਪੁਲਸ ਸਟੇਸ਼ਨ ਧਮਾਕਾ ਮਾਮਲੇ ਵਿਚ ਤਿੰਨ ਮੁਲਜਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) ਜਿਸ ਵਲੋਂ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਸ ਸਟੇਸ਼ਨ ਵਿਖੇ ਹੋਏ ਆਈ. ਈ. ਡੀ. ਧਮਾਕੇ ਮਾਮਲੇ ਵਿਚ ਜਿਨ੍ਹਾਂ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਅਰਸ਼ਦੀਪ ਸਿੰਘ ਉਰਫ਼ ਅਰਸ਼ ਕੰਡੋਲਾ (ਨਿਵਾਸੀ: ਮੋਹੱਲਾ ਸਰਹਿੰਦੀਆ, ਰਾਹੋਂ, ਜਿਲ੍ਹਾ ਐੱਸ. ਬੀ. ਐੱਸ. ਨਗਰ, ਪੰਜਾਬ), ਕਰਨਪ੍ਰਤਾਪ (ਨਿਵਾਸੀ ਮੋਹੱਲਾ ਰੋਟਾ, ਰਾਹੋਂ, ਜਿ਼ਲ੍ਹਾ ਐੱਸ. ਬੀ. ਐੱਸ. ਨਗਰ, ਪੰਜਾਬ) ਅਤੇ ਦਿਲਜੋਤ ਸੈਣੀ (ਨਿਵਾਸੀ: ਝਾਂਸੀ ਪਾਰਕ ਕਾਲੋਨੀ, ਨਵਾਂਸ਼ਹਿਰ ਰੋਡ, ਰਾਹੋਂ, ਜਿਲ੍ਹਾ ਐੱਸ. ਬੀ. ਐੱਸ. ਨਗਰ, ਪੰਜਾਬ) ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਤਿੰਨੇ ਵਿਅਕਤੀ ਪੰੰਜਾਬ ਦੇ ਗੜ੍ਹਸ਼ੰਕਰ ਪੁਲਸ ਸਟੇਸ਼ਨ ਵਿਚ ਦਰਜ ਐਫ. ਆਈ. ਆਰ. ਨੰ 11-2026 ਦੇ ਸਿਲੇਸਿਲੇ ਵਿਚ ਗ੍ਰਿਫ਼ਤਾਰ ਹਨ ।

ਕਦੋਂ ਹੋਇਆ ਸੀ ਇਹ ਮਾਮਲਾ

ਉਪਰੋਕਤ ਆਈ. ਈ. ਡੀ. ਧਮਾਕਾ (IED explosion) ਫਰਵਰੀ 2026 ਵਿਚ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਸ ਸਟੇਸ਼ਨ ਵਿਖੇ ਸਵੇਰੇ 9. 40 ਵਜੇ ਨਾਲਾਗੜ੍ਹ ਪੁਲਸ ਥਾਣਾ ਕੰਪਲੈਕਸ ਵਿਚ ਜਾਂਚ ਅਧਿਕਾਰੀ ਦੇ ਕਮਰੇ ਨਾਲ ਲੱਗਦੀ ਬਾਹਰੀ ਕੰਧ ਦੇ ਨੇੜੇ ਹੋਇਆ ਸੀ । ਦੱਸਣਯੋਗ ਹੈ ਕਿ ਐਨ. ਆਈ. ਏ. ਵਲੋਂ ਇਸ ਤੋਂ ਪਹਿਲਾਂ ਵੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮਹਾਵੀਰ ਕੁਮਾਰ ਉਰਫ਼ ਕਾਕਾ, ਅਜੇ ਮੇਹਰਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ਾਮਲ ਹਨ । ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਕੁੱਲ ਹੁਣ ਤੱਕ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ।

ਕੀ ਉਦੇਸ਼ ਹੈ ਐਨ. ਆਈ. ਏ. ਦਾ ਮਾਮਲੇ ਦੀ ਜਾਂਚ ਪਿੱਛੇ

ਉਕਤ ਛੇ ਗ੍ਰਿਫ਼ਤਾਰੀਆਂ ਐਨ. ਆਈ. ਏ. ਦੀ ਉਸ ਜਾਂਚ ਦਾ ਹਿੱਸਾ ਹਨ ਜਿਸਦਾ ਮਕਸਦ ਇਸ ਅੱਤਵਾਦੀ ਹਮਲੇ ਦੇ ਪਿੱਛੇ ਦੀ ਵੱਡੀ ਸਾਜ਼ਿਸ਼ ਦਾ ਪਤਾ ਲਗਾਉਣਾ, ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨਾ ਅਤੇ ਘਟਨਾ ਨਾਲ ਜੁੜੇ ਵੱਡੇ ਨੈੱਟਵਰਕ ਅਤੇ ਸੰਬੰਧਾਂ ਦਾ ਪਤਾ ਲਗਾਉਣਾ ਹੈ । ਮੁਲਜ਼ਮਾਂ ਦੀ ਸਹੀ ਭੂਮਿਕਾ ਦਾ ਪਤਾ ਲਗਾਉਣ, ਉਹਨਾਂ ਵਿਚਕਾਰ ਸੰਬੰਧਾਂ ਨੂੰ ਸਮਝਣ, ਸਾਜਿਸ਼ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕਰਨ ਅਤੇ ਹਮਲੇ ਦੇ ਪਿੱਛੇ ਦੇ ਅਪਰਾਧਿਕ ਨੈੱਟਵਰਕ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ ।

LEAVE A REPLY

Please enter your comment!
Please enter your name here