Home Blog Page 320

ਮਹੰਤ ਯਤੀ ਨਰਸਿਮ੍ਹਾਨੰਦ ਦੀ ਵਿਵਾਦਤ ਟਿੱਪਣੀ ਨੇ ਬਟੋਰੀਆਂ ਸੁਰਖੀਆਂ

0
Mahant Yati Narasimhanand

ਗਾਜ਼ੀਆਬਾਦ, 31 ਦਸੰਬਰ 2025 : ਡਾਸਨਾ ਸਥਿਤ ਦੇਵੀ ਮੰਦਿਰ ਦੇ ਮਹੰਤ ਯਤੀ ਨਰਸਿਮ੍ਮਾਨੰਦ ਸਰਸਵਤੀ (Mahant Yati Narasimhananda Saraswati) ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦੇ ਕੇ ਸੁਰਖੀਆਂ ਬਟੋਰੀਆਂ ਹਨ । ਵੀਡੀਓ `ਚ ਉਸ ਨੇ ਹਿੰਦੂਆਂ ਨੂੰ ਆਈ. ਐੱਸ. ਆਈ. ਐੱਸ. ਵਰਗਾ ਸੰਗਠਨ ਬਣਾਉਣ ਦੀ ਗੱਲ ਕਹਿ ਕੇ ਭੜਕਾਊ ਟਿੱਪਣੀ ਕੀਤੀ । ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜੋ ਵੱਖ-ਵੱਖ ਭਾਈਚਾਰਿਆਂ `ਚ ਚਿੰਤਾ ਵਧਾ ਰਿਹਾ ਹੈ ।

ਆਤਮਘਾਤੀ ਦਸਤੇ ਅਤੇ ਆਈ. ਐੱਸ. ਆਈ. ਐੱਸ. ਵਰਗੇ ਸੰਗਠਨ ਬਣਾਉਣ ਹਿੰਦੂ : ਯਤੀ ਨਰਸਿਮ੍ਹਾਨੰਦ

ਯਤੀ ਨੇ ਵੀਡੀਓ `ਚ ਪਿਛਲੇ ਸਮੇਂ ਦੌਰਾਨ ਬੰਗਲਾਦੇਸ਼, ਪਾਕਿਸਤਾਨ ਅਤੇ ਕਸ਼ਮੀਰ `ਚ ਹਿੰਦੂਆਂ ਨਾਲ ਹੋਈ ਹਿੰਸਾ ਦਾ ਜਿ਼ਕਰ ਕਰਦਿਆਂ ਇਸ ਨੂੰ ਉਦਾਹਰਣ ਦੱਸਿਆ ਅਤੇ ਕਿਹਾ ਕਿ ਹਿੰਦੂ ਸਮਾਜ (Hindu society) ਨੂੰ ਆਪਣੇ ਬਚਾਅ ਲਈ ਜ਼ਿਆਦਾ ਗੰਭੀਰ ਕਦਮ ਚੁੱਕਣ ਦੀ ਲੋੜ ਹੈ । ਉਸ ਨੇ ਤਲਵਾਰ ਵੰਡਣ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਮਾਰੂ ਹੱਥਿਆਰ ਅਤੇ ਆਤਮਘਾਤੀ ਦਸਤਿਆਂ ਦੇ ਗਠਨ ਦੀ ਗੱਲ ਕੀਤੀ ।

ਹਿੰਦੂਆਂ ਨੂੰ ਬਹੁਤ ਗੰਭੀਰਤਾ ਨਾਲ ਚਾਹੀਦਾ ਹੈ ਸੋਚਣਾ

ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਬਚਣ ਦਾ ਕੋਈ ਤਰੀਕਾ ਨਹੀਂ ਹੈ ਕਿਉਂਕਿ ਮੈਂ ਪੁਲਸ ਦੀ ਸੁਰੱਖਿਆ `ਤੇ ਨਿਰਭਰ ਹਾਂ ਜਦੋਂ ਕੋਈ ਅੱਤਵਾਦੀ ਆਵੇਗਾ ਤਾਂ ਉਹ ਮੈਨੂੰ ਮਾਰ ਹੀ ਦੇਵਾਂਗਾ ਪਰ ਸਾਰੇ ਹਿੰਦੇ `ਕੀੜੇ-ਮਕੌੜਿਆਂ` ਦੀ ਤਰ੍ਹਾਂ ਨਾ ਮਰਨ, ਇਸ ਲਈ ਹਿੰਦੂਆਂ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ । ਹਿੰਦੂਆਂ ਨੂੰ ਹੁਣ `ਬਜਰੰਗ ਦਲ-ਫਜਰੰਗ ਦਲ`, ਇਹ ਦਲ, ਉਹ ਦਲ ਛੱਡ ਕੇ ਇਸ ਤਰ੍ਹਾਂ ਦਾ ਸੰਗਠਨ ਬਣਾਉਣਾ ਚਾਹੀਦੈ, ਜਿਵੇਂ ਆਈ. ਐੱਸ. ਆਈ. ਐੱਸ. ਹੈ, ਘੱਟੋ-ਘੱਟ ਉਸ ਦੀ ਕਾਰਜਪ੍ਰਣਾਲੀ ਆਈ. ਐੱਸ. ਆਈ. ਐੱਸ. ਵਰਗੀ ਹੋਣੀ ਚਾਹੀਦੀ ਹੈ ।

Read More : ਰਾਮ ਮੰਦਰ ਤੋਂ ਬਾਅਦ ਹੁਣ `ਰਾਸ਼ਟਰੀ ਮੰਦਰ` ਬਣਾਉਣ ਦਾ ਸਮਾਂ : ਭਾਗਵਤ

Jak skutecznie kontrolować budżet w kasynie online – praktyczny przewodnik z Roobet Casino

0

W świecie gier online gracze często stają przed dylematem: które kasyno zapewni nie tylko szeroką gamę rozrywek, ale także bezpieczeństwo i przejrzyste zasady wypłat? Wielu nowicjuszy popełnia błąd, kierując się wyłącznie wysokością bonusów, a pomija kluczowe elementy, takie jak szybkość wypłat, dostępność kryptowalut czy program lojalnościowy.

Kiedy gracz nie ma jasno określonego planu budżetowego, łatwo wpaść w pułapkę niekontrolowanego obstawiania. Brak limitów i niejasne warunki bonusów mogą prowadzić do szybkiego wyczerpania środków. Dlatego tak ważne jest, aby wybrać platformę, która nie tylko oferuje atrakcyjne promocje, ale także dostarcza narzędzia do zarządzania bankroll’em.

W tej sytuacji Roobet Casino wyróżnia się jako nowoczesny operator, który rozumie potrzeby graczy. Dzięki połączeniu tradycyjnych metod płatności i kryptowalut, a także rozbudowanemu systemowi VIP, platforma umożliwia kontrolę nad funduszami już od pierwszej gry.

Jak Roobet Casino rozwiązuje te problemy

W porównaniu z tradycyjnymi kasynami internetowymi, Roobet Casino stawia na przejrzystość i szybkość. Platforma posiada licencję Curacao, co zapewnia legalność i ochronę graczy. Co więcej, wypłaty realizowane są w ciągu kilku godzin, a wsparcie klienta dostępne jest 24/7.

Jednym z najważniejszych atutów jest system zarządzania budżetem, który pozwala ustawić dzienne, tygodniowe i miesięczne limity depozytów oraz strat. Dzięki temu każdy gracz może samodzielnie kontrolować ryzyko. Dodatkowo, kasyno oferuje cashback i rakeback, które zwracają część utraconych środków, co jest szczególnie przydatne przy dłuższych sesjach.

Najważniejsze funkcje budżetowe w Roobet Casino

  • Limity depozytów – ustal maksymalną kwotę, jaką możesz wpłacić w określonym czasie.
  • Limity strat – określ maksymalną kwotę, którą możesz stracić, zanim system wymusi przerwę.
  • Powiadomienia SMS i e‑mail – otrzymuj alerty, gdy zbliżasz się do ustalonych progów.
  • Historia transakcji – przejrzysty podgląd wszystkich wpłat i wypłat w czasie rzeczywistym.

Dzięki tym narzędziom, gracze mają pełną kontrolę nad swoim kapitałem, co znacząco zmniejsza ryzyko nieprzewidzianych strat.

Narzędzia zarządzania bankroll w Roobet – praktyczny przewodnik

Aby w pełni wykorzystać możliwości platformy, warto zastosować kilka sprawdzonych technik. Poniżej znajdziesz przykłady oraz listy kontrolne, które pomogą Ci utrzymać dyscyplinę finansową.

Przykład 1 – Gra na slotach z RTP 96 %

Załóżmy, że masz 200 zł budżetu i wybierasz slot o RTP 96 %. Oznacza to, że w długim okresie zwróci on 96 % postawionych środków. Ustalając limit strat na poziomie 20 % (czyli 40 zł), wiesz, że po utracie tej kwoty powinieneś zrobić przerwę i przemyśleć dalszą grę. Dzięki temu unikniesz szybkiego wyczerpania bankrollu.

Przykład 2 – Zakłady sportowe z cashbackiem

Jeśli lubisz zakłady sportowe, Roobet Casino oferuje 10 % cashback od przegranych zakładów. Przy budżecie 300 zł i średniej stawce 30 zł, po kilku przegranych możesz odzyskać część strat, co wydłuża sesję i zwiększa szanse na wygraną.

Lista kontrolna przed każdą sesją

  1. Sprawdź limity – upewnij się, że dzienny limit depozytu i strat jest ustawiony.
  2. Zdefiniuj cel – określ, ile chcesz wygrać i ile jesteś gotów stracić.
  3. Wybierz gry o wysokim RTP – zwiększa to szanse na dłuższą rozgrywkę.
  4. Ustaw powiadomienia – nie przegap alertu o zbliżającym się limicie.

Praktyczne wskazówki dla graczy VIP

Członkowie programu VIP w Roobet Casino otrzymują dodatkowe przywileje: wyższe limity wypłat, dedykowanego menedżera konta oraz ekskluzywne turnieje. Dzięki temu mogą jeszcze lepiej zarządzać swoim budżetem, korzystając z szybszych wypłat i indywidualnych analiz ryzyka.

FAQ – najczęstsze pytania

Q: Czy mogę ustawić limit strat na poziomie 0 %?
A: Tak, platforma pozwala na dowolne wartości, ale zaleca się ustawić realistyczny limit, aby nie blokować się przed przypadkową przegraną.

Q: Jak szybko wypłacane są środki w kryptowalutach?
A: Wypłaty w Bitcoinie i Ethereum zazwyczaj trwają od kilku minut do kilku godzin, w zależności od obciążenia sieci.

Q: Czy cashback jest automatycznie doliczany do mojego konta?
A: Tak, zwrot jest naliczany codziennie i widoczny w sekcji „Promocje” na koncie gracza.

Q: Czy mogę zmienić ustawienia limitów w trakcie gry?
A: Oczywiście, w panelu kontrolnym możesz modyfikować limity w dowolnym momencie.

Podsumowanie i rekomendacje

Wybór kasyna, które łączy szeroką gamę gier, szybkie wypłaty i solidne narzędzia do zarządzania budżetem, jest kluczowy dla każdego gracza. Roobet Casino spełnia te kryteria, oferując ponad 6300 tytułów, w tym sloty, gry na żywo i własne produkcje Roobet Originals. Dzięki możliwości płatności kryptowalutami, programom cashback i rakeback oraz rozbudowanemu systemowi VIP, platforma wyróżnia się na tle konkurencji.

Jeśli szukasz miejsca, które pomoże Ci grać odpowiedzialnie i jednocześnie cieszyć się szybkimi wypłatami, warto odwiedzić Roobet Casino kasyno. Ustaw limity, korzystaj z powiadomień i pamiętaj o regularnych przerwach – to prosta droga do długotrwałej przyjemności z gry.

Zastosuj opisane techniki, a Twoje doświadczenie w kasynie online stanie się nie tylko bardziej ekscytujące, ale i bezpieczne finansowo. Powodzenia!

ਮਨਰੇਗਾ ਖਤਮ ਕਰਨ ਨਾਲ ਖੁਸ ਜਾਵੇਗੀ ਰੁਜ਼ਗਾਰ ਦੀ ਗਰੰਟੀ : ਮਾਨ

0
Bhagwant Mann

ਚੰਡੀਗੜ੍ਹ 31 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਵਿਕਾਸ ਭਾਰਤ ਜੀ. ਰਾਮ. ਜੀ. ਕਾਨੂੰਨ ਦਾ ਸਖ਼ਤ ਵਿਰੋਧ ਕੀਤਾ ਹੈ । ਉਨ੍ਹਾ ਕਿਹਾ ਕਿ ਮਨਰੇਗਾ ਨੂੰ ਖਤਮ ਕਰਕੇ ਜੋ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਦੇ ਨਾਲ ਦਲਿਤਾਂ ਦੇ ਗਰੀਬਾਂ ਲਈ ਰੋਜ਼ਗਾਰ ਦੀ ਗਾਰੰਟੀ ਖੁਸ ਜਾਵੇਗੀ ।

ਵਿਧਾਨ ਸਭਾ ਸੈਸ਼ਨ ਵਿਚ ਨਵੇਂ ਬਿੱਲ ਤੇ ਮਨਰੇਗਾ ਨੂੰ ਲੈ ਕੇ ਹੋਈ ਬਹਿਸ

ਵਿਧਾਨ ਸਭਾ ਪੰਜਾਬ ਦੇ ਸੈਸ਼ਨ (Sessions of the Punjab Legislative Assembly) ਵਿਚ ਮਨਰੇਗਾ ਨੂੰ ਖਤਮ ਕਰਕੇ ਲਿਆਂਦੇ ਜਾ ਰਹੇ ਨਵੇਂ ਬਿੱਲ ਵਿਕਾਸ ਭਾਰਤ ਜੀ-ਰਾਮ ਜੀ ਤੇ ਬਹਿਸ ਵੀ ਹੋਈ । ਜਿਸ ਦੌਰਾਨ ਮਨਰੇਗਾ ਨੂੰ ਜਾਰੀ ਰੱਖਣ ਅਤੇ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਬਦਲਾਵਾਂ ਦਾ ਵਿਰੋਧ ਕਰਨ ਵਾਲਾ ਇੱਕ ਮਤਾ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ ।

ਕੇਂਦਰ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਬਿੱਲ : ਮੁੱਖ ਮੰਤਰੀ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਵਿਕਾਸ ਭਾਰਤ ਜੀ-ਰਾਮ ਜੀ ਕਾਨੂੰਨ (Vikas Bharat Ji-Ram Ji Law) ਵਾਪਸ ਲੈਣਾ ਚਾਹੀਦਾ ਹੈ ਅਤੇ ਮਨਰੇਗਾ ਨੂੰ ਬਹਾਲ ਕਰਨਾ ਚਾਹੀਦਾ ਹੈ । ਮੰਗਲਵਾਰ ਨੂੰ ਹੋਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਇਸ ਮੁੱਦੇ ‘ਤੇ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਦਾ ਨਾਮ ਬਦਲ ਕੇ “ਵਿਕਾਸਿਤ ਭਾਰਤ ਗਾਰੰਟੀ ਫਾਰ ਇੰਪਲਾਇਮੈਂਟ ਐਂਡ ਲਾਈਵਲੀਹੁੱਡ ਮਿਸ਼ਨ (ਗ੍ਰਾਮੀਣ) ਰੱਖ ਕੇ ਇਸਦੀ ਭਾਵਨਾ ਨੂੰ ਤਬਾਹ ਕਰ ਦਿੱਤਾ ਹੈ । ਇਹ ਨਵਾਂ ਕਾਨੂੰਨ ਗਰੀਬ ਮਜ਼ਦੂਰਾਂ, ਔਰਤਾਂ ਅਤੇ ਲੱਖਾਂ ਜੌਬ ਕਾਰਡ ਧਾਰਕ ਪਰਿਵਾਰਾਂ ਨੂੰ ਗਾਰੰਟੀਸ਼ੁਦਾ ਰੁਜ਼ਗਾਰ/ਮਜ਼ਦੂਰੀ ਦੇ ਅਧਿਕਾਰ ਤੋਂ ਵਾਂਝਾ ਕਰਦਾ ਹੈ, ਅਤੇ ਰਾਜਾਂ ‘ਤੇ ਵਾਧੂ ਵਿੱਤੀ ਬੋਝ ਪਾਉਂਦਾ ਹੈ ।

ਮਨਰੇਗਾ ਇਕ ਮੰਗ ਆਧਾਰਤ ਯੋਜਨਾ ਸੀ

ਮੁੱਖ ਮੰਤਰੀ ਨੇ ਕਿਹਾ ਕਿ ਮਨਰੇਗਾ (MGNREGA) ਇੱਕ ਮੰਗ-ਅਧਾਰਤ ਯੋਜਨਾ ਸੀ, ਜਦੋਂ ਕਿ ਨਵੀਂ ਯੋਜਨਾ ਉਨ੍ਹਾਂ ਮਾਪਦੰਡਾਂ ‘ਤੇ ਅਧਾਰਤ ਹੈ ਜੋ ਜਨਤਕ ਹਿੱਤ ਵਿੱਚ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਸਾਲ ਵਿੱਚ ਪੰਜਾਬ ਵਿੱਚ ਮਨਰੇਗਾ ਅਧੀਨ ਔਰਤਾਂ ਦੀ ਭਾਗੀਦਾਰੀ 60 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀਆਂ ਦੀ ਭਾਗੀਦਾਰੀ 70 ਪ੍ਰਤੀਸ਼ਤ ਸੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਯੋਜਨਾ ਦੇ ਲਾਭਪਾਤਰੀ ਸਮਾਜ ਦੇ ਸਭ ਤੋਂ ਹਾਸ਼ੀਏ ‘ਤੇ ਧੱਕੇ ਗਏ ਵਰਗ ਸਨ।

ਭਾਜਪਾ ਇਕ ਡੂੰਘੇ ਵਿਰੋਧੀ ਸਿੰਡਰੋਮ ਤੋਂ ਹੈ ਪੀੜ੍ਹਤ

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਇੱਕ ਡੂੰਘੇ “ਪੰਜਾਬ ਵਿਰੋਧੀ ਸਿੰਡਰੋਮ” ਤੋਂ ਪੀੜਤ ਹੈ ਅਤੇ ਨਤੀਜੇ ਵਜੋਂ ਲਗਾਤਾਰ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਫੈਸਲੇ ਲੈ ਰਹੀ ਹੈ। ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਅਤੇ ਭਾਖੜਾ-ਬਿਆਸ ਪ੍ਰਬੰਧਨ ਬੋਰਡ ਵਰਗੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਹਰ ਕਦਮ ਪੰਜਾਬ ਦੇ ਹੱਕਾਂ ਨੂੰ ਹੜੱਪਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਪੰਜਾਬ ਨੂੰ ਨੁਕਸਾਨ ਪਹੁੰਚਾਉਣ ‘ਤੇ ਤੁਲੀ ਹੋਈ ਹੈ ।

ਅਡਾਨੀ ਵਰਗੇ ਦੋਸਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸਬਸਿਡੀਆਂ ਤੇ ਸਬਸਿਡੀਆਂ

ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਅਡਾਨੀ ਵਰਗੇ “ਸਾਹਿਬਾਂ ਦੇ ਦੋਸਤਾਂ” ਨੂੰ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਦੂਜੇ ਪਾਸੇ ਵਿੱਤੀ ਪ੍ਰਬੰਧਨ ਦੇ ਨਾਮ ‘ਤੇ ਗਰੀਬ ਪੱਖੀ ਯੋਜਨਾਵਾਂ ਦੇ ਬਜਟ ਘਟਾਏ ਜਾ ਰਹੇ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸ਼ਬਦਾਂ ਅਤੇ ਅੰਕੜਿਆਂ ਨਾਲ ਖੇਡ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ।

ਨਾਮ ਬਦਲਣ ਦੀ ਥਾਂ ਸਰਕਾਰ ਨੂੰ ਕਰਨਾ ਚਾਹੀਦਾ ਸੀ ਲੋਕਾਂ ਦੀ ਭਲਾਈ ਲਈ ਧਿਆਨ ਕੇਂਦਰਤ

ਯੋਜਨਾ ਦੇ ਨਾਮ ਬਦਲਣ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਨਾਮ ਬਦਲਣ ਦੀ ਬਜਾਏ, ਸਰਕਾਰ ਨੂੰ ਲੋਕਾਂ ਦੀ ਭਲਾਈ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ । ਭਗਵੰਤ ਮਾਨ ਨੇ ਸਵਾਲ ਕੀਤਾ ਕਿ ਭਾਰਤ ਗਰੀਬਾਂ ਨੂੰ ਭੋਜਨ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕਰਕੇ “ਵਿਸ਼ਵਗੁਰੂ” ਜਾਂ “ਵਿਕਸਤ ਭਾਰਤ” ਕਿਵੇਂ ਬਣ ਸਕਦਾ ਹੈ । ਉਨ੍ਹਾਂ ਅਕਾਲੀ ਦਲ ਦੀ ਚੁੱਪੀ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਭਾਜਪਾ ਆਗੂ ਸੋਸ਼ਲ ਮੀਡੀਆ ‘ਤੇ ਗੁਰੂ ਸਾਹਿਬਾਨ ਦੇ ਕਾਰਟੂਨ ਪੋਸਟ ਕਰ ਰਹੇ ਹਨ ।

Read More : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਦੀ ਪ੍ਰਕਿਰਿਆ ਦੇਖੋ ਕਦੋਂ ਹੋਵੇਗੀ ਸ਼ੁਰੂ

ਕਫ ਸਿਰਪ ਸਮੱਗਲਿੰਗ `ਚ ਨਵੇਂ ਖੁਲਾਸੇ

0
cough-syrup

ਵਾਰਾਣਸੀ, 31 ਦਸੰਬਰ 2025 : ਕੋਡੀਨ ਵਾਲੇ ਕਫ ਸਿਰਪ (Cough syrup) ਦੀ ਸਮੱਗਲਿੰਗ ਮਾਮਲੇ `ਚ ਈ. ਡੀ. ਨੂੰ ਮੁਲਜ਼ਮਾਂ ਸ਼ੁਭਮ, ਆਲੋਕ ਅਤੇ ਅਮਿਤ ਦੇ ਲੈਣ-ਦੇਣ ਨਾਲ ਸਬੰਧਤ ਮਹੱਤਵਪੂਰਨ ਸੁਰਾਗ ਹੱਥ ਲੱਗੇ ਹਨ ।

ਜਾਂਚ ਵਿਚ ਕੀ ਚੱਲਿਆ ਹੈ ਪਤਾ

ਜਾਂਚ `ਚ ਪਤਾ ਚੱਲਿਆ ਹੈ ਕਿ ਸਿਰਪ ਦੀ ਸਪਲਾਈ ਸਭ ਤੋਂ ਜਿ਼ਆਦਾ ਵਾਰਾਣਸੀ ਅਤੇ ਧਨਬਾਦ ਦੀਆਂ ਦਵਾਈ ਕੰਪਨੀਆਂ ਕੋਲੋਂ ਹੋਈ, ਜਿਨ੍ਹਾਂ ਦੇ ਦਸਤਾਵੇਜ਼ਾਂ `ਚ ਆਲੋਕ ਤੇ ਅਮਿਤ ਟਾਟਾ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਂ ਦਰਜ ਹਨ।

ਈ. ਡੀ. ਨੇ ਕੀਤੇ ਹਨ ਕੰਪਨੀਆਂ ਦੇ ਬੈਂਕ ਖਾਤਿਆਂ ਅਤੇ ਜੀ. ਐਸ. ਟੀ. ਰਿਕਾਰਡ ਤੋਂ ਕਹੀ ਸਬੂਤ ਇਕੱਠੇ

ਈ. ਡੀ. (E. D.) ਨੇ ਕੰਪਨੀਆਂ ਦੇ ਬੈਂਕ ਖਾਤਿਆਂ ਅਤੇ ਜੀ. ਐੱਸ. ਟੀ. ਰਿਕਾਰਡ ਤੋਂ ਕਈ ਸਬੂਤ ਇਕੱਠੇ ਕੀਤੇ ਹਨ । ਜਾਂਚ `ਚ ਕਈ ਦਸਤਾਵੇਜ਼ ਫਰਜ਼ੀ ਪਾਏ ਗਏ ਹਨ ਅਤੇ ਜ਼ਿਆਦਾਤਰ ਡਾਇਰੈਕਟਰ ਤੇ ਅਧਿਕਾਰੀਆਂ ਦੇ ਨਾਂ ਇਕ-ਦੂਜੇ ਦੇ ਰਿਸ਼ਤੇਦਾਰ ਹਨ । ਇਨ੍ਹਾਂ ਰਾਹੀਂ ਸਿਰਪ ਪੱਛਮੀ ਬੰਗਾਲ ਅਤੇ ਨੇਪਾਲ ਸਰਹੱਦ ਤੱਕ ਸਪਲਾਈ ਕੀਤੀ ਗਈ ਅਤੇ ਫਿਰ ਮਾਸਟਰਮਾਈਂਡ ਸ਼ੁਭਮ ਜਾਇਸਵਾਲ (Mastermind Shubham Jaiswal) ਨਾਲ ਜੁੜੇ ਲੋਕਾਂ ਦੇ ਜ਼ਰੀਏ ਸਰਹੱਦ ਪਾਰ ਭੇਜਿਆ ਗਈ । ਜਾਂਚ `ਚ ਇਹ ਵੀ ਪਤਾ ਲੱਗਾ ਹੈ ਕਿ ਕਿਸੇ ਕੰਪਨੀ ਦੇ ਖਾਤੇ `ਚ ਵੱਡੀ ਰਕਮ ਆਉਣ ਦੇ 4 ਦਿਨਾਂ ਅੰਦਰ ਉਸ ਨੂੰ 5 ਅਲੱਗ-ਅਲੱਗ ਖਾਤਿਆਂ `ਚ ਟਰਾਂਸਫਰ ਕੀਤਾ ਜਾਂਦਾ ਸੀ । ਉੱਥੋਂ ਹੀ ਏਜੰਟਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ ।

Read More : ਕੋਡੀਨ ਵਾਲੇ ਕਫ ਸਿਰਪ ਮਾਮਲੇ `ਚ 5 ਗ੍ਰਿਫਤਾਰ

ਯਾਤਰੀ ਨਾਲ ਕੁੱਟਮਾਰ ਮਾਮਲੇ ਵਿਚ ਏਅਰ ਇੰਡੀਆ ਐਕਸਪ੍ਰੈੱਸ ਦਾ ਪਾਇਲਟ ਗ੍ਰਿਫਤਾਰ

0
Delhi Airport

ਨਵੀਂ ਦਿੱਲੀ, 31 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਇੰਦਰਾ ਗਾਂਧੀ ਕੌਮਾਂਤਰੀ (ਆਈ. ਜੀ. ਆਈ.) ਹਵਾਈ ਅੱਡੇ `ਤੇ ਇਕ ਯਾਤਰੀ ਨਾਲ ਕੁੱਟਮਾਰ (Assault on passenger) ਕਰਨ ਦੇ ਦੋਸ਼ `ਚ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ `ਆਫ-ਡਿਊਟੀ ਪਾਇਲਟ ਨੂੰ ਗ੍ਰਿਫਤਾਰ (Pilot arrested) ਕਰ ਲਿਆ ਹੈ । ਇੱਕ ਅਧਿਕਾਰੀ ਨੇ. ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਪਟਨ ਵੀਰੇਂਦਰ ਸੇਜਵਾਲ ਜਾਂਚ ਵਿਚ ਸ਼ਾਮਲ ਹੋਏ ਅਤੇ ਅਧਿਕਾਰੀ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ।

ਮੁਲਜਮ ਨੂੰ ਵੀ ਪੁੱਛਗਿੱਛ ਲਈ ਗਿਆ ਸੀ ਸੱਦਿਆ

ਬਿਆਨ ਵਿਚ ਕਿਹਾ ਗਿਆ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਜਾਂਚ ਪ੍ਰਕਿਰਿਆ ਦੌਰਾਨ ਸਬੰਧਤ ਸੀ. ਸੀ. ਟੀ. ਵੀ. ਫੁਟੇਜ ਲਈਆਂ ਗਈਆਂ ਅਤੇ ਬਿਆਨ ਦਰਜ ਕੀਤੇ ਗਏ । ਮੁਲਜ਼ਮ ਨੂੰ ਵੀ ਪੁੱਛਗਿੱਛ ਲਈ ਸੱਦਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ । ਸੇਜਵਾਲ ਖਿਲਾਫ 19 ਦਸੰਬਰ ਨੂੰ ਟਰਮੀਨਲ-1 ਦੀ ਸੁਰੱਖਿਆ ਚੌਕੀ ਦੇ ਨੇੜੇ ਹੋਈ ਹਿੱਸਾ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਧਾਰਾਵਾਂ 115 (ਮਰਜ਼ੀ ਨਾਲ ਸੱਟ ਲਾਉਣੀ), 126 (ਗਲਤ ਢੰਗ ਨਾਲ ਰੋਕਣਾ) ਅਤੇ 351 (ਅਪਰਾਧਿਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

Read More : ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

ਰਣਜੀਤ ਐਵੀਨਿਊ ਟੈਂਡਰ ਘਪਲੇ `ਚ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਸਸਪੈਂਡ

0
suspended

ਚੰਡੀਗੜ੍ਹ, 31 ਦਸੰਬਰ 2025 : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਟੈਂਡਰ ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਵਿਭਾਗ ਵੱਲੋਂ 7 ਅਧਿਕਾਰੀਆਂ ਨੂੰ ਸਸਪੈਂਡ (Suspend) ਕੀਤਾ ਗਿਆ ਹੈ ।

ਕੌਣ ਕੌਣ ਹੈ ਜਿਸਨੂੰ ਕੀਤਾ ਗਿਆ ਹੈ ਮੁਅੱਤਲ

ਸਥਾਨਕ ਸਰਕਾਰਾਂ ਵਿਭਾਗ ਦੇ ਜਿਨ੍ਹਾਂ 7 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਵਿਚ ਸੰਤ ਭੂਸ਼ਣ ਸਚਦੇਵਾ ਸੁਪਰਡੈਂਟ ਇੰਜੀ, ਐਕਸੀਅਨ ਰਮਿੰਦਰਪਾਲ ਸਿੰਘ, ਸੈਕਸਨ ਬਿਕਰਮ ਸਿੰਘ, ਐਸ. ਡੀ. ਓ. ਸੁਖਚਰਨਪਾਲ ਸਿੰਘ, ਐਸ. ਡੀ. ਓ ਸ਼ੁਭਮ ਸਿੰਘ, ਜੇ. ਈ. ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ ।

ਐਸ. ਐਸ. ਪੀ. ਵਿਜੀਲੈਂਸ ਨੂੰ ਵੀ ਕੀਤਾ ਗਿਆ ਸੀ ਪਹਿਲਾਂ ਮੁਅੱਤਲ

ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਵਿਜੀਲੈਂਸ ਦੇ ਐਸ. ਐਸ. ਪੀ. ਲਖਵੀਰ ਸਿੰਘ ਨੂੰ ਵੀ ਮੁਅੱਤਲ ਕੀਤਾ ਗਿਆ ਸੀ ਪਰ ਜਦੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਤਾਂ ਇਹ ਨਹੀਂ ਦੱਸਿਆ ਗਿਆ ਸੀ ਕਿ ਕਿਸ ਮਾਮਲੇ ਵਿਚ ਭ੍ਰਿਸ਼ਟਾਚਾਰ ਤਹਿਤ ਮੁਅੱਤਲ ਕੀਤਾ ਗਿਆ ਹੈ । ਹੁਕਮਾਂ ਵਿੱਚ ਸਿਰਫ ਇਹ ਕਿਹਾ ਗਿਆ ਹੈ ਕਿ ਇਹ ਕਾਰਵਾਈ ਪੰਜਾਬ ਮਿਉਂਸਪਲ ਰੂਲਜ਼ 1970 ਦੇ ਤਹਿਤ ਕੀਤੀ ਗਈ ਸੀ ।

Read More : ਪੰਜਾਬ ਸਰਕਾਰ ਨੇ ਕੀਤਾ ਭ੍ਰਿਸ਼ਟਾਚਾਰ ਤਹਿਤ ਐਸ. ਐਸ. ਪੀ. ਵਿਜੀਲੈਂਸ ਨੂੰ ਮੁਅੱਤਲ

ਕਿਸਾਨ ਦੀ ਨਿਕਲੀ 7 ਰੁਪਏ ਦੀ ਟਿਕਟ ਨਾਲ ਇਕ ਕਰੋੜ ਦੀ ਲਾਟਰੀ

0
Lottery Winner

ਪਟਿਆਲਾ, 30 ਦਸੰਬਰ 2025 : ਫਤਿਹਗੜ੍ਹ ਸਾਹਿਬ (Fatehgarh Sahib) ਦੇ ਪਿੰਡ ਮਾਜਰੀ ਦੇ ਇਕ ਕਿਸਾਨ ਬਲਕਾਰ ਸਿੰਘ ਦੀ 7 ਰੁਪਏ ਦੀ ਟਿਕਟ ਨਾਲ ਇਕ ਕਰੋੜ ਦੀ ਲਾਟਰੀ ਨਿਕਲ ਆਈ ਹੈੈ ।

ਕਿਹੜੀ ਲਾਟਰੀ ਪਾਈ ਸੀ ਕਿਸਾਨ ਨੇ

ਪਿੰਡ ਮਾਜਰੀ (Village Majri) ਦੇ ਕਿਸਾਨ ਬਲਕਾਰ ਸਿੰਘ ਨੇ ਜੋ 7 ਰੁਪਏ ਵਾਲੀ ਲਾਟਰੀ (Lottery) ਪਾਈ ਸੀ ਉਹ ਲਾਟਰੀ ਸਿੱਕਿਮ ਲਾਟਰੀ ਹੈ ਤੇ ਉਸਨੇ ਇਹ ਲਾਟਰੀ ਪਟਿਆਲਾ ਸ਼ਹਿਰ ਦੇ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਉਕਤ ਲਾਟਰੀ ਦੇ ਡਿਸਟ੍ਰੀਬਿਊਟਰ ਕੋਲ ਪਾਈ ਸੀ । ਕਿਸਾਨ ਬਲਕਾਰ ਸਿੰਘ ਨੇ ਇਹ ਲਾਨਰੀ 24 ਤਰੀਕ ਨੂੰ ਪਾਈ ਸੀ ਤੇ ਅੱਜ ਜਦੋਂ ਉਸਨੂੰ ਇਨਾਮ ਬਾਰੇ ਪਤਾ ਲੱਗਿਆ ਤਾਂ ਉਸਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਤੇ ਉਸਨੇ ਤੁਰੰਤ ਹੀ ਪਟਿਆਲਾ ਵਿਖੇ ਲਾਟਰੀ ਦੇ ਡਿਸਟ੍ਰੀਬਿਊਟਰ ਕੋਲ ਆ ਕੇ ਆਪਣੇ ਲੋੜੀ਼ਦੇ ਕਾਗਜ਼ਾਤ ਜਮ੍ਹਾ ਕਰਵਾਏ ਹਨ।

ਲਾਟਰੀ ਵਿਚ ਨਿਕਲੇ ਇਨਾਮ ਦਾ ਕੀ ਕਰੇਗਾ ਕਿਸਾਨ ਬਲਕਾਰ ਸਿੰਘ

ਕਰੋੜ ਦੇ ਇਨਾਮ ਵਾਲੇ ਕਿਸਾਨ ਬਲਕਾਰ ਸਿੰਘ (Farmer Balkar Singh) ਨੇ ਪੁੱਛੇ ਜਾਣ ਤੇ ਦੱਸਿਆ ਕਿ ਜੋ ਇਹ ਇਕ ਕਰੋੜ ਦਾ ਇਨਾਮ ਉ੍ਸਨੂੰ ਨਿਕਲਿਆ ਹੈ ਦਾ ਇਸਤੇਮਾਲ ਉਹ ਖੇਤੀਬਾੜੀ ਦੇ ਵਿੱਚ ਹੀ ਵਰਤੋਂ ਦੇ ਵਿੱਚ ਲਿਆਉਣਾ ਚਾਹੇਗਾ । ਇਸ ਮੌਕੇ ਕਿਸਾਨ ਬਲਕਾਰ ਸਿੰਘ ਨੇ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਪਹੁੰਚ ਕੇ ਖੁਸ਼ੀ ਵੀ ਮਨਾਈ ।

Read More : ਸਰਕਾਰੀ ਮੁਲਾਜ਼ਮ ਦੀ ਨਿੱਕਲੀ ਲੱਖਾਂ ਦੀ ਲਾਟਰੀ, ਹੋਇਆ ਨਾ ਯਕੀਨ

 

ਪੰਜਾਬ ਨੇ ਦਿਖਾਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ‘ਚ ਚੰਗੀ ਕਾਰਗੁਜ਼ਾਰੀ : ਰਵਜੋਤ

0
Ravjot Singh
ਚੰਡੀਗੜ੍ਹ, 30 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਨੇ ਸਾਲ 2025 ਦੌਰਾਨ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਖੇਤਰ ‘ਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ ।

ਨਿਗਮ ਬਠਿੰਡਾ ਨੇ ਪ੍ਰਾਪਤ ਕੀਤਾ ਹੈ ਸਵੱਛ ਸਹਿਰ ਪੁਰਸਕਾਰ

ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਕਰਵਾਏ ਸਵੱਛ ਸਰਵੇਖਣ ‘ਚ ਨਗਰ ਨਿਗਮ ਬਠਿੰਡਾ ਨੇ ਸਵੱਛ ਸ਼ਹਿਰ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ 25 ਯੂ. ਐਲ. ਬੀਜ਼ ਕੂੜਾ ਮੁਕਤ ਸਟਾਰ-1, 01 ਯੂ. ਐਲ. ਬੀ. ਕੂੜਾ ਮੁਕਤ ਸਟਾਰ-3, 46 ਯੂ. ਐਲ. ਬੀਜ਼ ਪਾਣੀ ਵਜੋਂ, 53 ਯੂ. ਐਲ. ਬੀਜ਼ ਓ. ਡੀ. ਐਫ.++ ਵਜੋਂ, 43 ਯੂ. ਐਲ. ਬੀਜ਼ ਓ. ਡੀ. ਐਫ.+ ਵਜੋਂ ਅਤੇ 22 ਯੂ. ਐਲ. ਬੀਜ਼ ਓ. ਡੀ. ਐਫ. ਵਜੋਂ ਪ੍ਰਮਾਣਿਤ ਕੀਤੇ ਹਨ ।

ਡਾ. ਰਵਜੋਤ ਸਿੰਘ ਨੇ ਦੱਸੀਆਂ ਲੋਕਲ ਬਾਡੀ ਵਿਭਾਗ ਦੀਆਂ ਪਹਿਲਕਦਮੀਆਂ

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ (Local Government Minister) ਡਾ. ਰਵਜੋਤ ਸਿੰਘ ਨੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਚਾਲੂ ਵਰ੍ਹੇ ਦੌਰਾਨ ਕੀਤੀਆਂ ਪਹਿਲਕ ਦਮੀਆਂ ਬਾਰੇ ਵੇਰਵੇ ਦੱਸਿਆ ਕਿ ਪੰਜਾਬ ਨੇ ਸੂਬੇ ਦੀ ਵਿਰਾਸਤੀ ਰਹਿੰਦ-ਖੂੰਹਦ ਦੇ ਨਿਪਟਾਰੇ ਤਹਿਤ 131 ਯੂ.ਐਲ.ਬੀਜ਼ ‘ਚ ਪੁਰਾਣੇ ਕੂੜੇ ਪ੍ਰਬੰਧਨ ਕੀਤਾ ਹੈ। ਇਸ ਤਹਿਤ ਕੁੱਲ 84.09 ਲੱਖ ਮੀਟਰਕ ਟਨ ਪੁਰਾਣੇ ਕੂੜੇ ‘ਚੋਂ 40.78 ਲੱਖ ਮੀਟਰਕ ਟਨ ਪਹਿਲਾਂ ਹੀ ਠੀਕ ਕੀਤਾ ਜਾ ਚੁੱਕਾ ਹੈ, ਜਦਕਿ 43.31 ਲੱਖ ਮੀਟਰਕ ਟਨ ਰਹਿੰਦ-ਖੂੰਹਦ (35 ਯੂ.ਐਲ.ਬੀਜ਼) ਨੂੰ ਅਪ੍ਰੈਲ, 2027 ਤੱਕ ਠੀਕ ਕਰਨ ਦੀ ਯੋਜਨਾ ਤਿਆਰ ਕੀਤੀ ਹੈ ।

ਸਾਲ 2025 ਦੌਰਾਨ ਦਿੱਤਾ ਗਿਆ ਤਾਜੇ ਰਹਿੰਦ-ਖੂਹੰਦ ਦਾ ਪ੍ਰਬੰਧ ਕਰਨ ਤੇ ਵਿਸ਼ੇਸ਼ ਧਿਆਨ

ਮੰਤਰੀ ਡਾ. ਰਵਜੋਤ ਸਿੰਘ (Dr. Ravjot Singh) ਨੇ ਦੱਸਿਆ ਕਿ ਸਾਲ 2025 ਦੌਰਾਨ ਤਾਜ਼ੇ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿਸ ਤਹਿਤ ਯੂ. ਐਲ. ਬੀਜ਼ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ, ਸਰੋਤ ‘ਤੇ ਇਸਦੀ ਵੰਡ ਅਤੇ ਪ੍ਰੋਸੈਸਿੰਗ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ । ਮੰਤਰੀ ਨੇ ਦੱਸਿਆ ਕਿ ਕੁੱਲ 4008 ਟੀਪੀਡੀ ਠੋਸ ਰਹਿੰਦ-ਖੂੰਹਦ ‘ਚੋਂ 3243 ਟੀਪੀਡੀ (81ਫੀਸਦੀ) ਗਿੱਲੇ ਕੂੜੇ ਦੀ ਖਾਦ ਅਤੇ ਬਾਇਓ-ਮੀਥੇਨੇਸ਼ਨ ਅਤੇ ਸੁੱਕੇ ਕੂੜੇ ਦੇ ਚੈਨਲਾਈਜ਼ੇਸ਼ਨ ਦੁਆਰਾ ਪ੍ਰੋਸੈਸ ਵੀ ਕੀਤਾ ਜਾ ਰਿਹਾ ਹੈ, ਜਿਸ ‘ਚ ਕਬਾੜ ਡੀਲਰਾਂ ਅਤੇ ਕੂੜਾ ਇਕੱਠਾ ਕਰਨ ਵਾਲਿਆਂ ਦੁਆਰਾ ਰੀ-ਸਾਈਕਲ ਕੀਤਾ ਜਾ ਸਕਦਾ ਹੈ ।

ਕੂੜਾ ਇਕੱਠਾ ਕਰਨ ਅਤੇ ਢੋਆ-ਢੁਆਈ ਲਈ ਕੀਤੇ 9812 ਤੇ 3162 ਮਸ਼ੀਨੀ ਵਾਹਨ ਤਾਇਨਾਤ

ਉਨ੍ਹਾਂ ਦੱਸਿਆ ਕਿ ਕੂੜਾ ਇਕੱਠਾ ਕਰਨ ਅਤੇ ਢੋਆ-ਢੁਆਈ ਲਈ 9812 ਟ੍ਰਾਈਸਾਈਕਲ ਅਤੇ 3162 ਮਸ਼ੀਨੀ ਵਾਹਨ ਤਾਇਨਾਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕੂੜੇ ਦੀ ਪ੍ਰੋਸੈਸਿੰਗ ਲਈ 8436 ਖਾਦ ਪਿਟ (ਏਰੋਬਿਕ ਹਨੀਕੌਂਬ) ਅਤੇ 276 ਸਮੱਗਰੀ ਰਿਕਵਰੀਸਹੂਲਤਾਂ ਬਣਾਈਆਂ ਹਨ। ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਦੱਸਿਆ ਕਿ ਸਮਾਰਟ ਸਿਟੀਜ਼ ਮਿਸ਼ਨ ਅਧੀਨ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਸੁਲਤਾਨਪੁਰ ਲੋਧੀ ਦੇ ਵਿਭਿੰਨ ਪ੍ਰਾਜੈਕਟ ਪ੍ਰਗਤੀ ਅਧੀਨ ਹਨ । ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਤਹਿਤ 769.18 ਕਰੋੜ ਰੁਪਏ ਦੇ 71 ਪ੍ਰੋਜੈਕਟ ਪੂਰੇ ਹੋਏ ਚੁੱਕੇ ਹਨ, ਜਦਕਿ 138.05 ਕਰੋੜ ਰੁਪਏ ਦੇ 08 ਪ੍ਰੋਜੈਕਟ ਵਿਕਾਸ ਅਧੀਨ ਹਨ । ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਦੇ 580 ਕਰੋੜ ਰੁਪਏ ਦੇ 19 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ, ਜਦਕਿ 245 ਕਰੋੜ ਰੁਪਏ ਦੇ 10 ਪ੍ਰੋਜੈਕਟ ਵਿਕਾਸ ਅਧੀਨ ਹਨ ।

ਕਿਹੜੀ ਸਮਾਰਟ ਸਿਟੀ ਦੇ ਕਿਹੜੇ ਪ੍ਰਾਜੈਕਟ ਹੋ ਚੁੱਕੇ ਹਨ ਪੂਰੇ

ਇਸੇ ਤਰ੍ਹਾਂ ਜਲੰਧਰ ਸਮਾਰਟ ਸਿਟੀ ਦੇ 771.57 ਕਰੋੜ ਰੁਪਏ ਦੇ 56 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ, ਜਦਕਿ 162.88 ਕਰੋੜ ਰੁਪਏ ਦੇ 04 ਪ੍ਰੋਜੈਕਟ ਵਿਕਾਸ ਅਧੀਨ ਹਨ । ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਤਹਿਤ 29.57 ਕਰੋੜ ਰੁਪਏ ਦੇ 06 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ 136.28 ਕਰੋੜ ਰੁਪਏ ਦੇ 14 ਪ੍ਰੋਜੈਕਟ ਪ੍ਰਗਤੀ ਅਧੀਨ ਹਨ । ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ, ਮਾਰਚ, 2022 ਤੋਂ ਪੰਜਾਬ ਸਰਕਾਰ ਦੁਆਰਾ ਪੀ. ਆਈ. ਡੀ. ਬੀ. ਰਾਹੀਂ ਪ੍ਰਦਾਨ ਕੀਤੇ ਫੰਡਾਂ ਨਾਲ 166 ਯੂ. ਐਲ. ਬੀਜ਼ ‘ਚ 850 ਕਰੋੜ ਰੁਪਏ ਦੇਬੁਨਿਆਦੀ ਢਾਂਚੇ ਦੇ ਕੰਮ ਕੀਤੇ ਹਨ । ਇਸ ਦੇ ਨਾਲ ਹੀ ਐਮ.ਸੀ ਫੰਡਾਂ ਨਾਲ 166 ਯੂ. ਐਲ. ਬੀਜ਼ ‘ਚ 1700 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਹਨ, ਜਦਕਿ 05 ਨਗਰ ਨਿਗਮਾਂ ਅਤੇ 49 ਨਗਰ ਕੌਂਸਲਾਂ ‘ਚ 450 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਹਨ ।

ਹਵਾ ਪ੍ਰਦੂਸ਼ਣ ਘਟਾਉਣ ਲਈ 1200 ਪੁਰਾਣੇ ਆਟੋ ਰਿਕਸ਼ਾ ਨੂੰ ਨਵੇਂ ਇਲੈਕਟ੍ਰਾਨਿਕਕ ਆਟੋ ਨਾਲ ਬਦਲਿਆ

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ‘ਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਆਟੋ-ਰਿਕਸ਼ਾਵਾਂ ਦੇ ਪੁਨਰ ਸੁਰਜੀਤੀ ਯੋਜਨਾ ਦੇ ਤਹਿਤ 1200 ਪੁਰਾਣੇ ਡੀਜ਼ਲ ਆਟੋ ਰਿਕਸਿ਼ਆਂ ਨੂੰ ਨਵੇਂ ਇਲੈਕਟ੍ਰਿਕ ਆਟੋ ਨਾਲ ਬਦਲਿਆ ਹੈ । ਇਸ ਤੋਂ ਇਲਾਵਾ ਸ਼ਹਿਰ ‘ਚ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਮਹਿਲਾ ਲਾਭਪਾਤਰੀਆਂ ਨੂੰ 90 ਫੀਸਦੀ ਸਬਸਿਡੀ ਵਾਲੀ ਕੀਮਤ ‘ਤੇ 200 ਪਿੰਕ ਈ-ਆਟੋ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਡੇ ਸ਼ਹਿਰਾਂ ‘ਚ ਜ਼ੀਰੋ ਐਮੀਸ਼ਨ ਨਾਲ ਕੁਸ਼ਲ ਜਨਤਕ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨ ਲਈ ਅੰਮ੍ਰਿਤਸਰ (100), ਜਲੰਧਰ (97), ਲੁਧਿਆਣਾ (100), ਪਟਿਆਲਾ (50) ਅਤੇ ਐਸ. ਏ. ਐਸ ਨਗਰ (ਮੋਹਾਲੀ) ਕਲੱਸਟਰ (100) ਨਾਮਕ ਪ੍ਰਮੁੱਖ ਸ਼ਹਿਰਾਂ ਲਈ 447 ਈ-ਬੱਸਾਂ ਖਰੀਦੀਆਂ ਜਾ ਰਹੀਆਂ ਹਨ, ਜਿਸ ਨਾਲ ਜਨਤਕ ਆਵਾਜਾਈ ਪ੍ਰਣਾਲੀ ‘ਚ ਸੁਧਾਰ ਹੋਵੇਗਾ ਅਤੇ ਸੂਬੇ ਦੇ ਵੱਡੇ ਸ਼ਹਿਰਾਂ ‘ਚ ਨਿੱਜੀ ਆਵਾਜਾਈ ਦੇ ਸਾਧਨਾਂ ‘ਤੇ ਨਿਰਭਰਤਾ ਘਟੇਗੀ ।

ਸਥਾਨਕ ਸਰਕਰਾਂ ਵਿਭਾਗ ਨੇ ਕੀਤੀ ਹੈ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਸਥਾਨਕ ਸਰਕਰਾਂ ਵਿਭਾਗ ਨੇ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਨੂੰ ਸਫਲਤਾਪੂਰਵਕ ਸ਼ੁਰੂ ਕੀਤਾ ਹੈ, ਜਿਸ ਨਾਲ ਨਾਗਰਿਕਾਂ ਦੀ ਸਹੂਲਤ ‘ਚ ਵਾਧਾ ਹੋਇਆ ਹੈ । ਉਨ੍ਹਾਂ ਦੱਸਿਆ ਕਿ ਮੁੱਖ ਨਗਰ ਨਿਗਮ ਸੇਵਾਵਾਂ ਸਰਕਾਰੀ ਦਫ਼ਤਰਾਂ ‘ਚ ਜਾਣ ਦੀ ਜ਼ਰੂਰਤ ਤੋਂ ਬਿਨਾਂ ਪਹੁੰਚਯੋਗ ਹੋਣ ਨੂੰ ਯਕੀਨੀ ਬਣਾਇਆ ਹੈ । ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ 16 ਅਮਰੁਤ ਕਸਬਿਆਂ ਅਤੇ ਸੁਲਤਾਨਪੁਰ ਲੋਧੀ ਲਈ ਜਲ ਸਪਲਾਈ ਅਤੇ ਸੀਵਰੇਜ ਨੈੱਟਵਰਕਾਂ ਦਾ ਜੀ.ਆਈ.ਐਸ.-ਅਧਾਰਤ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਕਰ ਲਿਆ ਹੈ । ਉਨ੍ਹਾਂ ਦੱਸਿਆ ਕਿ ‘ਪੂੰਜੀ ਨਿਵੇਸ਼ ਲਈ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ ਸਾਲ 2024-25’ ਯੋਜਨਾ ਦੇ ਤਹਿਤ 32 ਕਰੋੜ ਰੁਪਏ ਪ੍ਰੋਤਸ਼ਾਹਨ ਵਜੋਂ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ 103 ਯੂ. ਐਲ. ਬੀਜ਼ ਲਈ ਸੀਵਰੇਜ ਮੈਪਿੰਗ ਅਤੇ 105 ਯੂ. ਐਲ. ਬੀਜ਼ ਲਈ ਜਲ ਸਪਲਾਈ ਮੈਪਿੰਗ ਨੂੰ ਅੰਤਿਮ ਰੂਪ ਦਿੱਤਾ ਹੈ । Read More : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਦੀ ਪ੍ਰਕਿਰਿਆ ਦੇਖੋ ਕਦੋਂ ਹੋਵੇਗੀ ਸ਼ੁਰੂ

ਪਾਵਨ ਸਰੂਪ ਲਾਪਤਾ ਮਾਮਲੇ ’ਚ ਹਾਈ ਕੋਰਟ ਨੇ ਸਰਕਾਰ ਤੋਂ ਮੰਗੀ ਰਿਪੋਰਟ

0
high-court

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ (Holy forms) ਦੇ ਲਾਪਤਾ ਹੋਣ ਨਾਲ ਸਬੰਧਤ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਸਖ਼ਤ ਰੁਖ਼ ਅਖਤਿਆਰ ਕੀਤਾ ਹੈ ।

ਕੀ ਸਖਤ ਰੁਖ ਅਖਤਿਆਰ ਕੀਤਾ ਹੈ ਹਾਈਕੋਰਟ ਨੇ

ਉਪਰੋਕਤ ਮਾਮਲੇ ਵਿਚ ਹਾਈਕੋਰਟ ਦੇ ਵੈਕੇਸ਼ਨ ਬੈਂਚ ਨੇ ਨਾਮਜ਼ਦ ਦੋ ਮੁਲਜ਼ਮਾਂ, ਪਰਮਦੀਪ ਸਿੰਘ ਅਤੇ ਦਲਬੀਰ ਸਿੰਘ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨਾਂ `ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ (Punjab Government) ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ । ਹਾਈਕੋਰਟ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ (Next hearing on January 9) ਨੂੰ ਕਰੇਗੀ, ਜਿੱਥੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣਾ ਹੋਵੇਗਾ ਅਤੇ ਹੁਣ ਤੱਕ ਦੀ ਜਾਂਚ ਦਾ ਵੇਰਵਾ ਦੇਣਾ ਹੋਵੇਗਾ।

ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗੀ ਜਾਂਚ ਰਿਪੋਰਟ

ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਜਾਂਚ ਦੀ ਵਿਸਤ੍ਰਿਤ ਸਟੇਟਸ ਰਿਪੋਰਟ ਅਗਲੀ ਸੁਣਵਾਈ `ਤੇ ਪੇਸ਼ ਕੀਤੀ ਜਾਵੇ। ਦੱਸਣਯੋਗ ਹੈ ਕਿ ਪਰਮਦੀਪ ਸਿੰਘ ਉਸ ਸਮੇਂ ਪਬਲੀਕੇਸ਼ਨ ਵਿਭਾਗ ਦੇ ਇੰਚਾਰਜ ਸਨ ਅਤੇ ਦਲਬੀਰ ਸਿੰਘ ਹੈਲਪਰ ਵਜੋਂ ਤਾਇਨਾਤ ਸਨ ।

Read More : ਹਾਈਕੋਰਟ ਨੇ ਸਾਬਕਾ ਆਈ. ਜੀ. ਨੂੰ ਉਮਰ ਕੈਦ ਦੀ ਮਿਲੀ ਸਜ਼ਾ ਨੂੰ ਕੀਤਾ ਸਸਪੈਂਡ

ਵਾਰਾਣਸੀ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ `ਚ ਲੱਗੀ ਭਿਆਨਕ ਅੱਗ

0
Guru ravidass temple

ਵਾਰਾਣਸੀ, 30 ਦਸੰਬਰ 2025 : ਉੱਤਰ ਪ੍ਰਦੇਸ਼ (Uttar Pardesh) ਦੇ ਵਾਰਾਣਸੀ ਜਿ਼ਲੇ ਦੇ ਲੰਕਾ ਥਾਣਾ ਖੇਤਰ ਵਿਚ ਸਥਿਤ ਸੀਰ ਗੋਵਰਧਨਪੁਰ ਵਿਚ ਸਥਿਤ ਸੰਤ ਰਵਿਦਾਸ ਮੰਦਰ ਕੰਪਲੈਕਸ (Sant Ravidas Temple Complex) ਵਿਚ ਅੱਗ ਲੱਗ ਗਈ ।

100 ਸ਼ਰਧਾਲੂ ਵਿਚ ਸੋਮਵਾਰ ਸਵੇਰੇ ਅੱਗ ਸੁਰੱਖਿਅਤ ਬਾਹਰ ਕੱਢੇ ਗਏ

ਮੰਦਰ ਪ੍ਰਸ਼ਾਸਨ ਨੇ ਤੁਰੰਤ ਲੱਗਭਗ 100 ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਗ (Fire) ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਤੇ ਫਾਇਰ ਬ੍ਰਿਗੇਡ (Fire brigade) ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਕੁਝ ਹੀ ਸਮੇਂ ਵਿਚ ਅੱਗ `ਤੇ ਕਾਬੂ ਪਾ ਲਿਆ । ਅੱਗ ਮੰਦਰ ਦੇ ਪਿੱਛੇ ਇਕ ਕਮਰੇ ਵਿਚ ਲੱਗ ਗਈ, ਜਦੋਂ ਕਿ ਮੰਦਰ ਦਾ ਮੁੱਖ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ ।

ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਗੌਰਵ ਕੁਮਾਰ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ । ਉਨ੍ਹਾਂ ਅੱਗੇ ਕਿਹਾ ਕਿ ਸਾਰੇ ਸ਼ਰਧਾਲੂ ਸੁਰੱਖਿਅਤ ਹਨ ਅਤੇ ਕੋਈ ਵੀ ਜ਼ਖਮੀ ਜਾਂ ਨੁਕਸਾਨ ਨਹੀਂ ਹੋਇਆ। ਮੰਦਰ ਪ੍ਰਸ਼ਾਸਨ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ।

Read More : ਬਿਰਧ ਆਸ਼ਰਮ `ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ