ਜਿਲਾ ਪ੍ਰਸ਼ਾਸਨ ਨੇ ਸਮਾਣਾ ਮੋਰਚਾ ਮਾਮਲੇ ਵਿਚ ਮੰਗੀ ਆਰਮੀ ਤੋਂ ਮਦਦ

0
34
ADC Mann

ਪਟਿਆਲਾ, 22 ਅਪ੍ਰੈਲ 2026 : ਸਮਾਣਾ ਵਿਖੇ ਲੱਗੇ ਬੇਅਦਬੀ ਨੂੰ ਲੈ ਕੇ ਮੋਰਚੇ ਦੇ ਸਬੰਧ ਵਿਚ ਜਿਲਾ ਪਟਿਆਲਾ ਪ੍ਰਸ਼ਾਸਨ (District Patiala Administration) ਵਲੋਂ ਆਰਮੀ ਤੋਂ ਮਦਦ ਦੀ ਮੰਗ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਮੰਗ ਕੀਤੀ ਗਈ ਹੈ ਜਿਲਾ ਪ੍ਰਸ਼ਾਸਨ ਵਲੋਂ

ਮਿਲੀ ਜਾਣਕਾਰੀ ਮੁਤਾਬਕ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) (Additional Deputy Commissioner (Rural Development)) ਦਮਨਜੀਤ ਸਿੰਘ ਮਾਨ ਨੇ ਇਕ ਅਧਿਕਾਰਤ ਨੋਟਿਸ ਜਾਰੀ ਕਰਕੇ ਆਰਮੀ ਤੋਂ ਮਦਦ (Help from the Army) ਦੀ ਮੰਗ ਕੀਤੀ ਹੈ ਤਾਂ ਕਿ ਵਿਸ਼ੇਸ਼ ਏਜੰਸੀਆਂ ਦੀ ਮਦਦ ਨਾਲ ਸਮੁੱਚੇ ਓਪਰੇਸ਼ਨ ਨੂੰ ਸੁਰੱਖਿਅਤ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ ।

ਕੀ ਆਖਿਆ ਏ. ਡੀ. ਸੀ. ਨੇ

ਏ. ਡੀ. ਸੀ. ਮਾਨ ਨੇ ਕਿਹਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਜੋ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਨੂੰ ਹੇਠਾਂ ਉਤਾਰਨ ਦੀ ਪ੍ਰਕਿਰਿਆ ਬੇਹਦ ਸੰਵੇਦਨਸ਼ੀਲ ਹੈ । ਜਿਸਦੇ ਚਲਦਿਆਂ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਜਲਦਬਾਜੀ ਨਾ ਕਰਦਿਆਂ ਸੁਰੱਖਿਆ ਨੂੰ ਪਹਿਲ ਦਿੰਦਿਆਂ ਅਣਹੋਨੀ ਤੋਂ ਬੱਚਣਾ ਵਧੇਰੇ ਜਰੂਰੀ ਹੈ।

ਪ੍ਰਸ਼ਾਸਨ ਕਰ ਰਿਹਾ ਹੈ ਆਰਮੀ ਦੇ ਜਵਾਬ ਦੀ ਮੰਗ

ਜਿਲਾ ਪਟਿਆਲਾ ਪ੍ਰਸ਼ਾਸਨ ਵਲੋਂ ਆਰਮੀ ਨੂੰ ਲਿਖੇ ਗਏ ਪੱਤਰ ਦੇ ਵਿਚ ਕੀਤੀ ਗਈ ਮਦਦ ਦੀ ਮੰਗ ਵਾਲੇ ਪੱਤਰ ਦਾ ਜਵਾਬ ਉਡੀਕਿਆ ਜਾ ਰਿਹਾ ਹੈ ਤੇ ਜਿਵੇਂ ਹੀ ਆਰਮੀ ਅਤੇ ਸਬੰਧਤ ਮਾਹਿਰ ਏਜੰਸੀਆਂ ਦਾ ਹਾਂ ਪੱਖੀ ਜਵਾਬ ਮਿਲਦਾ ਹੈ ਤਾਂ ਉਸਦੇ ਆਧਾਰ ‘ਤੇ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here