Home Blog Page 319

ਮਜ਼ਦੂਰ ਨੇ ਕੀਤੀ ਮਜ਼ਦੂਰ ਦੀ ਸਟੂਲ ਨਾਲ ਹਮਲਾ ਕਰਕੇੇ ਹੱਤਿਆ

0
Murder

ਲੁਧਿਆਣਾ, 23 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬੀਤੀ ਰਾਤ ਦੋ ਮਜ਼ਦੂਰਾਂ ਦੇ ਆਪਸੀ ਝਗੜੇੇ ਵਿਚ ਇਕ ਮਜ਼ਦੂਰ ਨੇ ਦੂਸਰੇ ਮਜ਼ਦੂਰ ਦੀ ਹੱਤਿਆ (Murder) ਕਰ ਦਿੱਤੀ ਹੈ ।

ਕੌਣ ਹੈ ਇਹ ਮਜ਼ਦੂਰ ਜੋ ਉਤਰ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਵੰਦ ਵਿਹਾਰ ਸੰਧੂ ਨਗਰ ਇਲਾਕੇ ਵਿੱਚ ਇੱਕ ਹੌਜ਼ਰੀ ਫੈਕਟਰੀ ਦੇ ਇੱਕ ਮਜ਼ਦੂਰ ਦੀ ਉਸ ਦੇ ਸਾਥੀ ਨੇ ਸਟੂਲ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਦਾ ਨਾਮ ਧਰਮਿੰਦਰ ਹੈ । ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਫੈਕਟਰੀ ਮਾਲਕ ਨੇ

ਫੈਕਟਰੀ ਮਾਲਕ ਨੇ ਦੱਸਿਆ ਕਿ ਦੋਵਾਂ ਵਿੱਚ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਮੁਲਜ਼ਮ ਨੇ ਧਰਮਿੰਦਰ ਦੇ ਸਿਰ ‘ਤੇ ਸਟੂਲ ਨਾਲ ਵਾਰ (Fight with a stool) ਕੀਤਾ । ਧਰਮਿੰਦਰ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ 4 ਸਾਲ ਦੀ ਧੀ ਛੱਡ ਗਿਆ ਹੈ, ਜੋ ਲਖਨਊ ਵਿੱਚ ਰਹਿੰਦੇ ਹਨ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫੈਕਟਰੀ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਮੁਲਜ਼ਮ ਦੇ ਨਾਲ ਕੋਈ ਹੋਰ ਵੀ ਸੀ ।

ਇਲਾਜ ਦੌਰਾਨ ਡਾਕਟਰਾਂ ਨੇ ਦੇ ਦਿੱਤਾ ਧਰਮਿੰਦਰ ਨੂੰ ਮ੍ਰਿਤਕ ਐਲਾਨ

ਫੈਕਟਰੀ ਮਾਲਕ ਉਮੀ ਭਾਰਦਵਾਜ ਨੇ ਕਿਹਾ ਕਿ ਉਸ ਨੂੰ ਠੇਕੇਦਾਰ ਰਾਹੁਲ ਦਾ ਸਵੇਰੇ 2:30 ਵਜੇ ਦੇ ਕਰੀਬ ਫ਼ੋਨ ਆਇਆ । ਉਸ ਨੇ ਉਸ ਨੂੰ ਦੱਸਿਆ ਕਿ ਫੈਕਟਰੀ ਵਿੱਚ ਰਹਿਣ ਵਾਲੇ ਮੁੰਡਿਆਂ ਵਿਚਕਾਰ ਲੜਾਈ ਹੋ ਗਈ ਹੈ ਅਤੇ ਧਰਮਿੰਦਰ ਦੀ ਹਾਲਤ ਗੰਭੀਰ ਹੈ । ਪੁਲਸ ਅਤੇ ਐਂਬੂਲੈਂਸ ਨੂੰ ਤੁਰੰਤ ਸੂਚਿਤ ਕੀਤਾ ਗਿਆ । ਧਰਮਿੰਦਰ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੌਜਵਾਨ ਮ੍ਰਿਤਕ ਦਾ ਰਿਸ਼ਤੇਦਾਰ (ਭਤੀਜਾ) ਸੀ। ਧਰਮਿੰਦਰ ਉਸ ਨੂੰ ਲਗਭਗ ਇੱਕ ਮਹੀਨਾ ਪਹਿਲਾਂ ਕੰਮ `ਤੇ ਲੈ ਕੇ ਆਇਆ ਸੀ ।

ਸਾੜ੍ਹੀ ਦੀ ਬਜਾਏ `ਨਾਈਟ ਡਰੈੱਸ` ਪਾਉਣ `ਤੇ ਪਤਨੀ ਨੂੰ ਜਿ਼ੰਦਾ ਸਾੜਨ ਦੀ ਕੋਸਿ਼ਸ਼

0
Lady Burn

ਬੇਲਾਗਾਵੀ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਬੇਲਾਗਾਵੀ ਵਿਖੇ ਪਤੀ ਵਲੋਂ ਆਪਣੀ ਹੀ ਪਤਨੀ ਨੂੰ ਜਿੰਦਾ ਸਾੜਨ (Burning alive) ਦੀ ਕੋਸਿ਼ਸ਼ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਦੋਂ ਵਾਪਰੀ ਹੈ ਇਹ ਘਟਨਾ

ਕਰਨਾਟਕ ਦੇ ਬੇਲਾਗਾਵੀ ਜਿਲੇ (Belagavi District) ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਵੱਲੋਂ ਸਾੜ੍ਹੀ ਦੀ ਬਜਾਏ ‘ਨਾਈਟ ਡਰੈੱਸ`ਪਾਉਣ ‘ਤੇ ਇਤਰਾਜ਼ ਕੀਤਾ ਤੇ ਉਸਨੂੰ ਸਾੜਨ ਦੀ ਕੋਸਿ਼ਸ਼ ਕੀਤੀ । ਇਹ ਘਟਨਾ ਮੰਗਲਵਾਰ ਰਾਤ ਖਾਨਪੁਰ ਕਸਬੇ ਦੇ ਨੰਦਗੜ੍ਹ ਪਿੰਡ ‘ਚ ਵਾਪਰੀ ।

ਮਿੱਟੀ ਪਾ ਕੇ ਅੱਗ ਲਗਾਉਣ ਕਾਰਨ 80 ਫੀਸਦੀ ਝੁਲਸੀ ਪੀੜਤਾ

ਪੁਲਸ ਅਨੁਸਾਰ ਮੁਲਜ਼ਮ ਕ੍ਰਿਸ਼ਨਾ ਪਾਟਿਲ (34) ਆਪਣੀ ਪਤਨੀ ਮੰਜੂਲਾ (32) ਵੱਲੋਂ ਘਰ ‘ਚ ‘ਨਾਈਟ ਡਰੈੱਸ`ਪਹਿਨਣ ‘ਤੇ ਇਤਰਾਜ਼ ਕਰਦਾ ਰਹਿੰਦਾ ਸੀ । ਇਸ ਮੁੱਦੇ ‘ਤੇ ਉਸ ਨਾਲ ਅਕਸਰ ਹੀ ਬਹਿਸ ਵੀ ਕਰਦਾ ਰਹਿੰਦਾ ਸੀ । ਇਸ ਗੱਲ ਨੂੰ ਲੈ ਦੋਹਾਂ ‘ਚ ਮੰਗਲਵਾਰ ਵੀ ਬਹਿਸ ਹੋਈ, ਜਿਸ ਤੋਂ ਬਾਅਦ ਮੁਲਜ਼ਮ ਨੇ ਦਾ ਤੇਲ ਕਥਿਤ ਤੌਰ ‘ਤੇ ਆਪਣੀ ਪਤਨੀ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ (Fire) ਲਾ ਦਿੱਤੀ । ਪਤਨੀ ਲੱਗਭਗ 80 ਫੀਸਦੀ ਝੁਲਸ ਗਈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਉਸ ਨੂੰ ਪਹਿਲਾਂ ਬੇਲਾਗਾਵੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ‘ਚ ਦਾਖਲ ਕਰਵਾਇਆ ਗਿਆ ਪਰ ਹਾਲਤ ਵਿਗੜਨ ਤੋਂ ਬਾਅਦ, ਉਸ ਨੂੰ ਗੋਆ ਦੇ ਇਕ ਹਸਪਤਾਲ ‘ਚ ਤਬਦੀਲ ਕਰ ਦਿੱਤਾ ਗਿਆ । ਪੁਲਸ ਨੇ ਕਿਹਾ ਕਿ ਮਾਮਲਾ ਦਰਜ (Case registered) ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਡੂੰਘੀ ਖੱਡ ਵਿਚ ਕਾਰ ਡਿੱਗਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ

0
Incident

ਉਤਰਾਖੰਡ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਰੁਦਰਪ੍ਰਯਾਗ ਵਿਖੇ ਇਕ ਕਾਰ ਦੇ ਡੂੰਘੀ ਖੱਡ (Deep pit) ਵਿਚ ਡਿੱਗ ਜਾਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਜੋ ਇਕ ਕਾਰ ਕੰਟਰੋਲ ਗੁਆ ਬੈਠਣ ਕਾਰਨ 250 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ ਹੈ ਦੇ ਵਿਚ ਸਵਾਰ ਤਿੰਨੋਂ ਦੋਸਤਾਂ ਦੀ ਮੌਤ (Death) ਹੋ ਗਈ ਹੈ । ਜਿਨ੍ਹਾਂ ਦੀ ਮੌਤ ਹੋ ਗਈ ਹੈ ਵਿਚ ਨਵੀਨ ਸਿੰਘ (30) ਪੁੱਤਰ ਸੁਰੇਂਦਰ ਸਿੰਘ ਵਾਸੀ ਔਰਿੰਗ, ਅਮਿਤ ਸਿੰਘ (35) ਪੁੱਤਰ ਆਨੰਦ ਸਿੰਘ ਵਾਸੀ ਸੁਰਸਾਲ ਅਤੇ ਅੰਸ਼ੁਲ (28) ਪੁੱਤਰ ਧਨਪਾਲ ਵਾਸੀ ਸੁਰਸਾਲ ਵਜੋਂ ਹੋਈ ਹੈ ।

ਕਦੋਂ ਵਪਾਰਿਆ ਹਾਦਸਾ

ਜਾਣਕਾਰੀ ਮੁਤਾਬਕ ਉਕਤ ਹਾਦਸਾ (Accident) ਬੀਤੀ ਸ਼ਾਮ 4 ਵਜੇ ਦੇ ਕਰੀਬ ਕੇਦਾਰਨਾਥ ਹਾਈਵੇ ਦੇ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਤਿੰਨੋ ਨੌਜਵਾਨ ਜੋ ਕਿ ਸਥਾਨਕ ਨਿਵਾਸੀ ਦੱਸੇ ਜਾ ਰਹੇ ਹਨ ਕਾਰ ਵਿਚ ਭੀਰੋ ਤੋਂ ਔਰਿੰਗ ਜਾ ਰਹੇ ਸੀ । ਸਥਾਨਕ ਨਿਵਾਸੀ ਹੋਣ ਕਾਰਨ ਨੌਜਵਾਨਾਂ ਦੇ ਰਾਤ ਤੱਕ ਘਰ ਨਾ ਪਹੁੰਚਣ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਨੇ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ ਤੇ ਲੋਕੇਸਨ ਮੁਤਾਬਕ ਜਾ ਕੇ ਦੇਖਿਆ ਤਾਂ ਕਾਰ ਦੇ ਖੱਡ ਵਿਚ ਡਿੱਗਣ (Falling into a ditch) ਦਾ ਪਤਾ ਚੱਲਿਆ ।

ਪੁਲਸ ਤੇ ਐਸ. ਡੀ. ਆਰ. ਐਫ. ਟੀਮਾਂ ਦੀ ਮਦਦ ਨਾਲ ਕਾਰ ਤੇ ਲਾਸ਼ਾਂ ਕੱਢੀਆਂ

ਉਕਤ ਵਾਪਰੇ ਹਾਦਸੇ ਦਾ ਪਤਾ ਚਲਦਿਆਂ ਹੀ ਤੁਰੰਤ ਸਬੰਧਤ ਪੁਲਸ ਸਟੇਸ਼ਨ ਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਬੁਲਾ ਕੇ ਕਾਰ ਤੇ ਲਾਸ਼ਾਂ ਨੂੰ ਖੱਡ ਵਿਚੋਂ ਭਾਰੀ ਮੁਸ਼ੱਕਤ ਤੋਂ ਬਾਅਦ ਕੱਢਿਆ ਗਿਆ । ਜਿਸ ਵਿਚੋਂ ਦੋ ਦੀਆਂ ਲਾਸ਼ਾਂ ਤਾਂ ਮਿਲ ਚੁੱਕੀਆਂ ਹਨ ਪਰ ਤੀਸਰੇ ਦੀ ਭਾਲ ਜਾਰੀ ਹੈ ।

ਪੰਜਾਬ ਪੁਲਸ ਨੇ ਕੀਤੀ ਲਾਰੈਂਸ ਆਫ ਪੰਜਾਬ ਫਿ਼ਲਮ ਰੋਕਣ ਦੀ ਮੰਗ

0
Letter

ਚੰਡੀਗੜ੍ਹ, 23 ਅਪ੍ਰੈਲ 2026 : ਪੰਜਾਬ ਪੁਲਸ (Punjab Police) ਵਲੋਂ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਨੂੰ ਇਕ ਪੱਤਰ ਲਿਖ ਕੇ ‘ਲਾਰੈਂਸ ਆਫ ਪੰਜਾਬ’ (Lawrence of Punjab) ਦਸਤਾਵੇਜੀ ਫਿ਼ਲਮ ਰੋਕਣ ਦੀ ਮੰਗ ਕੀਤੀ ਗਈ ਹੈ ।

ਕਿਸ ਨੇ ਲਿਖਿਆ ਸੂਚਨਾ ਪ੍ਰਸਾਰਨ ਮੰਤਰਾਲਾ ਨੂੰ ਪੱਤਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਸ (ਸਾਈਬਰ ਕਰਾਈਮ) ਵੀ. ਨੀਰਜ ਵਲੋਂ ਸੂਚਨਾ ਤੇ ਪ੍ਰਸਾਰਨ ਮੰਤਰਾਲਾ (Ministry of Information and Broadcasting) ਨੂੰ ਪੱਤਰ ਲਿਖਿਆ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ 27 ਅਪ੍ਰੈਲ ਨੂੰ ਓ. ਟੀ. ਟੀ. ਪਲੇਟਫਾਰਮ ਤੇ ਜਾਰੀ ਹੋਣ ਵਾਲੀ ਉਕਤ ਫਿ਼ਲਮ ਨੂੰ ਰੋਕਿਆ ਜਾਵੇ ।

ਕੀ ਕੀ ਆਖਿਆ ਹੈ ਪੱਤਰ ਵਿਚ

ਪੱਤਰ ਵਿਚ ਫਿ਼ਲਮ ਜਾਰੀ ਕੀਤੇ ਜਾਣ ਤੋਂ ਰੋਕੇ ਜਾਣ ਦੀ ਮੰਗ ਕੀਤੇ ਜਾਣ ਤੋਂ ਇਲਾਵਾ ਪੰਜਾਬ ਪੁਲਸ ਨੇ ਦਸਤਾਵੇਜ਼ੀ ਦੀ ਸਮੱਗਰੀ ਬਾਰੇ ਵੀ ਕਈ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਪੱਤਰ ਵਿਚ ਲਿਖਿਆ ਗਿਆ ਹੈ ਕਿ ਦਸਤਾਵੇਜ਼ੀ ਫਿ਼ਲਮ ਕਥਿਤ ਤੌਰ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਜੀਵਨ ਅਤੇ ਅਪਰਾਧਿਕ ਯਾਤਰਾ ਦਾ ਵਰਣਨ ਕਰਦੀ ਹੈ ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਇਸ ਲੜੀ ਵਿੱਚ ਉੱਚ-ਪ੍ਰੋਫਾਈਲ ਅਪਰਾਧਾਂ ਦੇ ਨਾਟਕੀ ਚਿੱਤਰਣ ਸ਼ਾਮਲ ਹਨ ਅਤੇ ਅਸਲ ਜੀਵਨ ਦੇ ਹਵਾਲੇ ਸ਼ਾਮਲ ਹਨ ।

ਪੁਲਸ ਨੇ ਪੱਤਰ ਵਿਚ ਕੀ ਚਿਤਾਵਨੀ ਦਿੱਤੀ

ਪੱਤਰ ਅਨੁਸਾਰ ਅਧਿਕਾਰੀਆਂ ਨੂੰ ਡਰ ਹੈ ਕਿ ਦਸਤਾਵੇਜ਼ੀ “ਸੰਗਠਿਤ ਅਪਰਾਧ ਨੂੰ ਵਡਿਆਉਣ ਅਤੇ ਆਮ ਬਣਾਉਣ” ਦੀ ਸੰਭਾਵਨਾ ਹੈ, ਜਿਸਦਾ ਨੌਜਵਾਨ ਦਰਸ਼ਕਾਂ ‘ਤੇ ਸੰਭਾਵੀ ਤੌਰ ‘ਤੇ ਨੁਕਸਾਨਦੇਹ ਪ੍ਰਭਾਵ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਅਪਰਾਧਿਕ ਗਤੀਵਿਧੀਆਂ ਨੂੰ ਆਮ ਜਾਂ ਗਲੈਮਰਸ ਸਮਝਣ ਲਈ ਪ੍ਰੇਰਿਤ ਕਰ ਸਕਦਾ ਹੈ । ਪੁਲਸ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਸਮੱਗਰੀ ਚੱਲ ਰਹੇ ਕਾਨੂੰਨ ਲਾਗੂ ਕਰਨ ਦੇ ਯਤਨਾਂ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਰਾਜ ਦੇ ਅੰਦਰ ਜਨਤਕ ਵਿਵਸਥਾ ਨੂੰ ਵਿਗਾੜ ਸਕਦੀ ਹੈ ।

ਅਦਾਲਤ ਨੇ ਕੀਤਾ ਜੇਲ ਅਧਿਕਾਰੀਆਂ ਤੇ ਐਸ. ਐਸ. ਪੀ. ਨੂੰ ਨੋਟਿਸ ਜਾਰੀ

0
Court

ਪਟਿਆਲਾ, 23 ਅਪ੍ਰੈਲ 2026 : ਮਾਨਯੋਗ ਅਦਾਲਤ (Court) ਵਲੋਂ ਬਠਿੰਡਾ ਤੇ ਪਟਿਆਲਾ ਦੇ ਜੇਲ ਅਧਿਕਾਰੀਆਂ ਸਮੇਤ ਐਸ. ਐਸ. ਪੀ. ਪਟਿਆਲਾ ਨੂੰ ਨੋਟਿਸ (Notice) ਜਾਰੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਮਾਮਲੇ ਵਿਚ ਕੀਤਾ ਗਿਆ ਹੈ ਨੋਟਿਸ ਜਾਰੀ

ਮਿਲੀ ਜਾਣਕਾਰੀ ਅਨੁਸਾਰ ਜਬਰ-ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਗਏ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਮਾਮਲੇ ਵਿੱਚ ਪੁਲਸ ਅਤੇ ਜੇਲ੍ਹ ਅਧਿਕਾਰੀ ਉਸ ਵੇਲੇ ਮੁਸ਼ਕਲਾਂ ਵਿੱਚ ਘਿਰ ਗਏ ਜਦੋਂ ਅਦਾਲਤ ਵਲੋਂ ਬਠਿੰਡਾ ਅਤੇ ਪਟਿਆਲਾ ਦੇ ਜੇਲ੍ਹ ਅਧਿਕਾਰੀਆਂ ਸਮੇਤ ਐੱਸ. ਐੱਸ. ਪੀ. ਪਟਿਆਲਾ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ । ਜੱਜ ਜਸਪ੍ਰੀਤ ਮਿਨਹਾਸ ਨੇ ਇਨ੍ਹਾਂ ਅਧਿਕਾਰੀਆਂ ਨੂੰ ਤਲਬ ਕਰਦਿਆਂ ਪੁੱਛਿਆ ਹੈ ਕਿ ਕਿਉਂ ਨਾ ਤੁਹਾਡੇ ਖ਼ਿਲਾਫ਼ ਅਦਾਲਤੀ ਹੁਕਮਾਂ (Court orders) ਦੀ ਉਲੰਘਣਾ ਦਾ ਮਾਮਲਾ ਚਲਾਇਆ ਜਾਵੇ ।

ਕੀ ਕਾਰਨ ਰਿਹਾ ਨੋਟਿਸ ਜਾਰੀ ਕਰਨ ਦਾ

17 ਅਪ੍ਰੈਲ ਨੂੰ ਜਾਰੀ ਹੋਏ ਇਸ ਨੋਟਿਸ ਤੋਂ ਬਾਅਦ 20 ਅਪ੍ਰੈਲ ਨੂੰ ਪੁਲਿਸ ਅਧਿਕਾਰੀਆਂ ਨੇ ਹਲਫ਼ਨਾਮਾ ਦਾਇਰ ਕਰਕੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਹੈ । ਬਚਾਅ ਪੱਖ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਬਹਾਨੇ ਬਣਾ ਕੇ ਪਠਾਣਮਾਜਰਾ ਨੂੰ ਅਦਾਲਤ ਵਿੱਚ ਪੇਸ਼ ਨਹੀਂ ਸੀ ਕੀਤਾ, ਜਿਸ ਕਾਰਨ ਇਹ ਨੋਟਿਸ ਜਾਰੀ ਕੀਤੇ ਗਏ। ਇਹ ਨੋਟਿਸ ਐੱਸ. ਐੱਸ. ਪੀ. ਪਟਿਆਲਾ, ਜੇਲ੍ਹ ਸੁਪਰਡੈਂਟ ਪਟਿਆਲਾ, ਜੇਲ੍ਹ ਸੁਪਰਡੈਂਟ ਬਠਿੰਡਾ, ਐੱਸ. ਪੀ. ਹੈੱਡਕੁਆਰਟਰ ਪਟਿਆਲਾ ਤੇ ਐੱਸ. ਪੀ. ਹੈੱਡਕੁਆਰਟਰ ਬਠਿੰਡਾ ਨੂੰ ਜਾਰੀ ਹੋਇਆ ਹੈ ।

ਪਠਾਣਮਾਜਰਾ ਦੇ ਵਕੀਲ ਸੱਗੂ ਨੇ ਕੀ ਦੱਸਿਆ

ਵਕੀਲ ਸਿਮਰਨਜੀਤ ਸਿੰਘ ਸੱਗੂ ਅਨੁਸਾਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੂੰ ਸ਼ਰੀਰਕ ਸੋਸ਼ਣ ਦੇ ਮਾਮਲੇ ਵਿੱਚ ਕੇਂਦਰੀ ਜੇਲ੍ਹ ਭੇਜਿਆ ਗਿਆ ਸੀ। ਵਿਧਾਇਕ ਖਿਲਾਫ਼ ਥਾਣਾ ਜੁਲਕਾਂ ਜਿਲ੍ਹਾ ਪਟਿਆਲਾ ਵਿੱਚ ਨਾਜਾਇਜ਼ ਮਾਈਨਿੰਗ ਦਾ ਮੁਕੱਦਮਾ ਨੰਬਰ 87 ਵੀ ਦਰਜ ਹੈ, ਜਿਸ ਵਿਰੁੱਧ ਉਨ੍ਹਾਂ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਸੀ ਕਿ ਇਹ ਐਫ. ਆਈ. ਆਰ. ਝੂਠੀ ਹੈ । ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਵਿੱਚ ਵਿਧਾਇਕ ਤੋਂ ਪੁੱਛਗਿੱਛ ਅਤੇ ਪੋਕਲੇਨ ਮਸ਼ੀਨ ਦੀ ਬਰਾਮਦਗੀ ਦਾ ਦਾਅਵਾ ਕੀਤਾ ਸੀ।

ਅਦਾਲਤ ਦੇ ਕਹਿਣ ਦੇ ਬਾਵਜੂਦ ਨਹੀਂ ਕੀਤਾ ਗਿਆ ਪੇਸ਼

ਅਦਾਲਤ ਨੇ ਪਠਾਣਮਾਜਰਾ ਨੂੰ 8, 9, 10 ਅਤੇ 13 ਅਪ੍ਰੈਲ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਸਨ, ਪਰ ਪਟਿਆਲਾ ਅਤੇ ਬਠਿੰਡਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ । ਹਰ ਪੇਸ਼ੀ ‘ਤੇ ਕਦੇ ਵੀ. ਆਈ. ਪੀ. ਡਿਊਟੀ ਅਤੇ ਕਦੇ ਕੋਈ ਹੋਰ ਹਵਾਲਾ ਦਿੱਤਾ ਗਿਆ । ਇਸੇ ਗੱਲ ਦਾ ਨੋਟਿਸ ਲੈਂਦਿਆਂ ਅਦਾਲਤ ਨੇ 17 ਅਪ੍ਰੈਲ ਨੂੰ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਉਹ ਵਿਧਾਇਕ ਨੂੰ ਪੇਸ਼ ਨਾ ਕਰਕੇ ਅਦਾਲਤੀ ਹੁਕਮਾਂ ਦੀ ਤੌਹੀਨ ਕਰ ਰਹੇ ਹਨ ।

ਸੁਖਬੀਰ ਬਾਦਲ ਨੇ ਅਦਾਲਤ ਵਿਚ ਪੇਸ਼ ਨਾ ਹੋਣ ਲਈ ਕੀਤਾ ਅਦਾਲਤ ਨੂੰ ਸੂਚਿਤ

0
Sukhbir Badal

ਚੰਡੀਗੜ੍ਹ, 23 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਜਿਲਾ ਅਦਾਲਤ (District Court) ਵਿਚ ਅੱਜ ਪੇਸ਼ ਨਾ ਹੋਣ ਬਾਰੇ ਸੁਖਬੀਰ ਸਿੰਘ ਬਾਦਲ ਨੇ ਮਾਨਯੋਗ ਅਦਾਲਤ ਨੂੰ ਸੂਚਿਤ ਕੀਤਾ ਹੈ ।

ਕਿਸ ਮਾਮਲੇ ਵਿਚ ਪੇਸ਼ ਹੋਣ ਸੀ ਸੁਖਬੀਰ ਬਾਦਲ ਨੇ

ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅੱਜ ਫੇਰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ । ਉਨ੍ਹਾਂ ਦੇ ਵਕੀਲ ਵੱਲੋਂ ਅਦਾਲਤ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੁਖਬੀਰ ਬਾਦਲ ਕਿਸੇ ਨਿੱਜੀ ਰੁੱਝੇਵੇਂ ਕਾਰਨ ਅੱਜ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦੇ, ਜਿਸ ਕਾਰਨ ਉਹ ਅੱਜ ਹਾਜ਼ਰੀ ਤੋਂ ਛੋਟ ਲੈਣਗੇ । ਜਿਕਰਯੋਗ ਹੈ ਕਿ ਪਿਛਲੀਆਂ ਕੁਝ ਸੁਣਵਾਈਆਂ ਦੌਰਾਨ ਵੀ ਬਾਦਲ ਅਦਾਲਤ ਤੋਂ ਹਾਜ਼ਰੀ ਦੀ ਛੋਟ ਲੈਂਦੇ ਆ ਰਹੇ ਹਨ । ਇਹ ਮਾਮਲਾ ਸਾਲ 2017 ਦਾ ਹੈ, ਜਦੋਂ ਧਾਰਮਿਕ ਜਥੇਬੰਦੀ `ਅਖੰਡ ਕੀਰਤਨੀ ਜਥਾ` ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਨੇ ਸੁਖਬੀਰ ਬਾਦਲ ਖਿ਼ਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ ।

ਕੀ ਬਿਆਨ ਦਿੱਤਾ ਸੀ ਸੁਖਬੀਰ ਬਾਦਲ ਨੇ

ਸੁਖਬੀਰ ਬਾਦਲ ਨੇ ਕਥਿਤ ਤੌਰ ‘ਤੇ ਇਕ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਅਖੰਡ ਕੀਰਤਨੀ ਜਥੇ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ `ਬੱਬਰ ਖਾਲਸਾ ਇੰਟਰਨੈਸ਼ਨਲ` ਦਾ “ਸਿਆਸੀ ਚਿਹਰਾ” ਦੱਸਿਆ ਸੀ । ਇਹ ਬਿਆਨ ਸੁਖਬੀਰ ਬਾਦਲ ਵੱਲੋਂ ਉਦੋਂ ਦਿੱਤਾ ਗਿਆ ਸੀ ਜਦੋਂ ਰਾਜਿੰਦਰ ਪਾਲ ਸਿੰਘ ਨੇ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ `ਤੇ ਮੁਲਾਕਾਤ ਕੀਤੀ ਸੀ । ਰਾਜਿੰਦਰ ਪਾਲ ਸਿੰਘ ਨੇ ਦੋਸ਼ ਲਾਇਆ ਸੀ ਕਿ ਬਾਦਲ ਦੇ ਇਸ ਬਿਆਨ ਨਾਲ ਜਥੇਬੰਦੀ ਦਾ ਅਕਸ ਖਰਾਬ ਹੋਇਆ ਹੈ, ਜਿਸ ਤੋਂ ਬਾਅਦ ਜਨਵਰੀ 2017 ਵਿੱਚ ਇਹ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ ।

ਮੋਗਾ ਵਿਖੇ ਪੁਲਸ ਦੇ ਏ. ਐਸ. ਆਈ. ਨੇ ਲਗਾਏ ਗੰਭੀਰ ਦੋਸ਼

0
ASI

ਮੋਗਾ, 23 ਅਪ੍ਰੈਲ 2026 : ਪੰਜਾਬ ਪੁਲਸ ਵਿਚ ਮੋਗਾ (Moga) ਵਿਖੇ ਏ. ਐਸ. ਆਈ. ਵਜੋਂ ਤਾਇਨਾਤ ਸਤਨਾਮ ਸਿੰਘ ਵਲੋਂ ਆਪਣੇ ਹੀ ਵਿਭਾਗ ਤੇ ਗੰਭੀਰ ਦੋਸ਼ ਲਗਾਏ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਗਾ ਪੁਲਸ ਵਿੱਚ ਤਾਇਨਾਤ ਏ. ਐਸ. ਆਈ. (A. S. I.) ਸਤਨਾਮ ਸਿੰਘ ਵਲੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਕੇ ਆਪਣੇ ਹੀ ਵਿਭਾਗੀ ਹਾਲਾਤ ਸਬੰਧੀ ਗੰਭੀਰ ਦੋਸ਼ (Serious charges) ਲਗਾਏ ਗਏ ਹਨ । ਵੀਡੀਓ ਵਿੱਚ ਏ. ਐਸ. ਆਈ. ਸਤਨਾਮ ਸਿੰਘ (Satnam Singh) ਵਲੋਂ ਆਖਿਆ ਜਾ ਰਿਹਾ ਹੈ ਕਿ ਉਸ ਨਾਲ ਜ਼ਬਰਦਸਤੀ ਅਜਿਹੇ ਕੰਮ ਕਰਵਾਏ ਜਾਂਦੇ ਹਨ ਜੋ ਉਸ ਦੀ ਡਿਊਟੀ ਦਾ ਹਿੱਸਾ ਨਹੀਂ ਹਨ । ਉਸ ਨੇ ਕਿਹਾ ਕਿ ਉਹ ਸਿਰਫ਼ ਇੱਕ ਸਿਪਾਹੀ ਵਜੋਂ ਕੰਮ ਕਰ ਰਿਹਾ ਹੈ, ਨਾ ਕਿ ਕਿਸੇ ਉੱਚ ਅਧਿਕਾਰੀ ਜਾਂ ਹੋਰ ਜ਼ਿੰਮੇਵਾਰ ਅਹੁਦੇ ‘ਤੇ ।

ਹੋਰ ਕੀ ਕੀ ਆਖਿਆ ਵੀਡੀਓ ਵਿਚ ਸਤਨਾਮ ਸਿੰਘ ਨੇ

ਏ. ਐਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਜ਼ਬਰਦਸਤੀ ਬੰਦੀ ਪਵਾਈ ਜਾਂਦੀ ਹੈ ਅਤੇ ਨਾਲ ਹੀ ਦਫ਼ਤਰੀ ਕੰਮਾਂ ਦਾ ਵੀ ਬੋਝ ਪਾਇਆ ਜਾਂਦਾ ਹੈ । ਇਸ ਦੇ ਨਾਲ ਉਸਨੇ ਇਹ ਵੀ ਕਿਹਾ ਕਿ ਡਿਊਟੀ ਦੇ ਬਾਅਦ ਉਨ੍ਹਾਂ ਨੂੰ ਕੋਈ ਵੀ ਆਰਾਮ (ਰੈਸਟ) ਨਹੀਂ ਮਿਲਦਾ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਬਹੁਤ ਦੁਖੀ ਹੈ । ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦਾ ਪਿਤਾ ਹਸਪਤਾਲ ਵਿੱਚ ਦਾਖਲ ਹੈ, ਪਰ ਉਸ ਨੂੰ ਛੁੱਟੀ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਉਸ ਦੀ ਚਿੰਤਾ ਹੋਰ ਵੱਧ ਗਈ ਹੈ ।

ਸਤਨਾਮ ਸਿੰਘ ਨੇ ਕੀਤੀ ਐਸ. ਐਸ. ਪੀ. ਨੂੰ ਅਪੀਲ

ਵੀਡੀਓ ਵਿੱਚ ਏ. ਐਸ. ਆਈ. ਨੇ ਦਾਅਵਾ ਕੀਤਾ ਕਿ ਮਹਿਕਮੇ ਵੱਲੋਂ ਉਨ੍ਹਾਂ ‘ਤੇ ਬਹੁਤ ਜ਼ਿਆਦਾ ਦਬਾਅ ਹੈ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਉਸਨੇ ਕਿਹਾ ਕਿ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ । ਜਿਸ ‘ਤੇ ਅਖੀਰਕਾਰ ਉਨ੍ਹਾਂ ਮੋਗਾ ਦੇ ਐਸ. ਐਸ. ਪੀ. ਨੂੰ ਅਪੀਲ ਕੀਤੀ ਕਿ ਉਸ ਦੀ ਮਾਨਸਿਕ ਪਰੇਸ਼ਾਨੀ (Mental distress) ਦਾ ਹੱਲ ਕੀਤਾ ਜਾਵੇ ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਇਸ ਸਬੰਧੀ ਕੋਈ ਕਦਮ ਚੁੱਕਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਵਿਭਾਗ ਵਿੱਚ ਹਲਚਲ ਮਚ ਗਈ ਹੈ ਅਤੇ ਮਾਮਲੇ ਦੀ ਜਾਂਚ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।

ਪਾਕਿਸਤਾਨ ਵਿਚ ਨਾਬਾਲਗ ਹਿੰਦੂ ਲੜਕੀ ਨਾਲ ਜਬਰ-ਜਨਾਹ ਅਤੇ ਧਰਮ ਪਰਿਵਰਤਨ

0
Rape

ਪਾਕਿਸਤਾਨ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਿਚ ਇਕ ਨਾਬਾਲਗ ਹਿੰਦੂ ਲੜਕੀ ਨਾਲ ਜਬਰ ਜਨਾਹ ਅਤੇ ਫਿਰ ਧਰਮ ਪਰਿਵਰਤਨ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨਾਬਾਲਗ ਲੜਕੀ

ਮਿਲੀ ਜਾਣਕਾਰੀ ਅਨੁਸਾਰ ਸਿੰਧ ਵਿਚ ਇਕ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜਨਾਹ (Rape) ਅਤੇ ਕਥਿਤ ਰੂਪ ਵਿਚ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ (Conversion) ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ।

ਵਾਇਸ ਆਫ਼ ਪਾਕਿਸਤਾਨ ਮਾਇਨਾਰਿਟੀ (Voice of Pakistan Minority) ਨਾਮਕ ਸੰਗਠਨ ਅਨੁਸਾਰ ਰਾਮਸੁਨ ਠਾਕੁਰ ਦੀ 9ਵੀਂ ਜਮਾਤ ਵਿਚ ਪੜ੍ਹਨ ਵਾਲੀ ਬੇਟੀ ਪੂਜਾ ਨੂੰ ਕਥਿਤ ਤੌਰ ‘ਤੇ ਅਗਵਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਬਾਅਦ ਵਿਚ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਨਾਂ ਬਦਲ ਕੇ ‘ਦੁਆ ਫਾਤਿਮਾ`ਰੱਖਿਆ ਗਿਆ ।

ਵਾਇਸ ਆਫ ਪਾਕਿਸਤਾਨ ਮਾਇਨਾਰਿਟੀ ਨੇ ਲਗਾਇਆ ਦੋਸ਼

ਸੰਗਠਨ ਨੇ ਦੋਸ਼ ਲਾਇਆ ਹੈ ਕਿ ਇਸ ਤੋਂ ਬਾਅਦ ਉਸ ਨੂੰ ਇਮਰਾਨ ਅਲੀ ਨਾਮਕ ਨੌਜਵਾਨ ਨਾਲ ਜ਼ਬਰਦਸਤੀ ਵਿਆਹ ਲਈ ਮਜਬੂਰ ਕੀਤਾ ਗਿਆ । ਇਸ ਘਟਨਾ ਨੂੰ ਲੈ ਕੇ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਘੱਟ ਗਿਣਤੀ ਸੰਗਠਨਾਂ ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ ।

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿਚ ਪੀੜਤਾਂ ਦੀ ਪਛਾਣ ਅਤੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਕਈ ਵਾਰ ਪਰਿਵਾਰਾਂ ਤੂੰ ਨਿਆਂ ਪਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਵਾਇਸ ਆਫ ਪਾਕਿਸਤਾਨ ਮਾਇਨਾਰਿਟੀ ਨੇ ਇਸ ਮਾਮਲੇ ਵਿਚ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ (Strict action) ਦੀ ਮੰਗ ਕੀਤੀ ਹੈ ।

ਟਰੱਕ ਦੇ ਕਾਰ ਵਿਚ ਵੱਜਣ ਕਾਰਨ ਮਿਰਜ਼ਾਪੁਰ ਵਿੱਚ 11 ਲੋਕਾਂ ਦੀ ਹੋਈ ਮੌਤ

0
Mirzapur Accident

ਉਤਰ ਪ੍ਰਦੇਸ਼, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਿਰਜਾਪੁਰ ਵਿਖੇ ਇਕ ਸੜਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ (Mirzapur) ਵਿੱਚ ਬੀਤੀ ਰਾਤ ਨੂੰ ਇੱਕ ਸੜਕ ਹਾਦਸਾ (Road accident) ਜਿਸ ਵਿੱਚ ਗਿਆਰਾਂ ਲੋਕਾਂ ਦੀ ਮੌਤ ਹੋ ਗਈ ਹੈ ਮੱਧ ਪ੍ਰਦੇਸ਼ ਤੋਂ ਆ ਰਹੇ ਇੱਕ ਬੱਜਰੀ ਵਾਲੇ ਟਰਾਲੇ ਨੇ ਬ੍ਰੇਕ ਫੇਲ੍ਹ ਹੋਣ ਕਾਰਨ ਆਪਣਾ ਕੰਟਰੋਲ ਗੁਆ ਦੇਣ ਕਾਰਨ ਵਾਪਰਿਆ । ਟਰਾਲਾ ਪਹਿਲਾਂ ਇੱਕ ਇਕ ਸਵਿਫਟ ਕਾਰ ਨਾਲ ਟਕਰਾ ਗਿਆ ਅਤੇ ਫਿਰ ਇੱਕ ਟਰੱਕ ਨਾਲ ਟਕਰਾ ਗਿਆ । ਜਿਸ ਕਾਰਨ ਕਾਰ ਟਰਾਲੇ ਵਿਚਕਾਰ ਫਸ ਗਈ । ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਬੋਲੈਰੋ ਟਰਾਲੇ ਦੇ ਪਿੱਛੋਂ ਆ ਵੱਜੀ । ਟਕਰਾਉਣ ਤੋਂ ਬਾਅਦ ਬੋਲੈਰੋ ਵਿੱਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ । ਡਰਾਈਵਰ ਸਮੇਤ ਨੌਂ ਲੋਕ ਜਿ਼ੰਦਾ ਸੜ ਗਏ ।

ਕੀ ਜਾਣਕਾਰੀ ਦਿੱਤੀ ਪ੍ਰਤੱਖਦਰਸ਼ੀਆਂ ਨੇ

ਸੜਕ ਹਾਦਸੇ ਦੇ ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਬੋਲੇਰੋ ਨੂੰ ਤੁਰੰਤ ਅੱਗ ਲੱਗ ਗਈ । ਸਾਰੇ ਯਾਤਰੀ ਅੰਦਰ ਫਸ ਗਏ ਅਤੇ ਜਿ਼ੰਦਾ ਸੜ ਗਏ । ਹਾਦਸੇ ਨਾਲ ਹਫੜਾ-ਦਫੜੀ ਮੱਚ ਗਈ । ਸਥਾਨਕ ਲੋਕ ਜਲਦੀ ਹੀ ਬਚਾਅ ਕਾਰਜਾਂ ਵਿੱਚ ਜੁਟ ਗਏ ਪਰ ਤੇਜ਼ ਅੱਗ ਕਾਰਨ ਕਿਸੇ ਨੂੰ ਵੀ ਨਹੀਂ ਬਚਾਇਆ ਜਾ ਸਕਿਆ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਸੁਪਰਡੈਂਟ ਅਪਰਣਾ ਰਜਤ ਕੌਸ਼ਿਕ, ਸੀਓ ਲਾਲਗੰਜ ਅਮਰ ਬਹਾਦੁਰ ਅਤੇ ਲਾਲਗੰਜ ਅਤੇ ਹਾਲੀਆ ਪੁਲਸ ਥਾਣਿਆਂ ਦੇ ਪੁਲਿਸ ਬਲ ਮੌਕੇ ‘ਤੇ ਪਹੁੰਚੇ । ਫਾਇਰ ਬ੍ਰਿਗੇਡ (Fire brigade) ਦੀ ਮਦਦ ਨਾਲ ਅੱਗ `ਤੇ ਕਾਬੂ ਪਾਇਆ ਗਿਆ ।

ਪੰਜਾਬ ਪੁਲਸ ਦੀ ਗੈਂਗਸਟਰਾਂ ‘ਤੇ ਵਾਰ ਮੁਹਿੰਮ 92ਵੇਂ ਦਿਨ ਵਿਚ ਪਹੁੰਚੀ

0
Punjab Police

ਚੰਡੀਗੜ੍ਹ, 23 ਅਪ੍ਰੈਲ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਐਂਟੀ ਗੈਂਗਸਟਰ ਮੁਹਿੰਮ ਗੈਂਗਸਟਰਾਂ ‘ਤੇ ਵਾਰ (Attack on gangsters) ਨੂੰ 92ਵੇਂ ਦਿਨ ਵਿਚ ਦਾਖਲਾ ਮਿਲ ਚੁੱਕਿਆ ਹੈ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਕਿੰਨੀਆਂ ਥਾਵਾਂ ਤੇ ਕੀਤੀ ਛਾਪੇਮਾਰੀ

’ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 92ਵੇਂ ਦਿਨ ਪੰਜਾਬ ਪੁਲਸ ਨੇ ਸੂਬੇ ਭਰ ਵਿਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 541 ਟਿਕਾਣਿਆਂ ’ਤੇ ਛਾਪੇਮਾਰੀ (Raid) ਕੀਤੀ । ਪੰਜਾਬ ਪੁਲਸ ਦੇ ਮੁਤਾਬਕ ਪੁਲਸ ਟੀਮਾਂ ਨੇ ਚਾਰ ਹਥਿਆਰਾਂ ਸਮੇਤ 254 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 23,140 ਹੋ ਗਈ ਹੈ ।

61 ਵਿਅਕਤੀਆਂ ਨੂੰ ਤਫਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਗਿਆ ਛੱਡਿਆ

ਇਸ ਤੋਂ ਇਲਾਵਾ 79 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਹੈ, ਜਦੋਂ ਕਿ 61 ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ । ਪੰਜਾਬ ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਤਿੰਨ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ । ਪੰਜਾਬ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ‘ਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਸਬੰਧਤ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਹੈ ।

ਯੁੱਧ ਨਸਿਆਂ ਵਿਰੁੱਧ ਮੁਹਿੰਮ 471ਵੇਂ ਦਿਨ ਵਿਚ ਹੋਈ ਦਾਖਲ

ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ‘ (War on drugs) ਦੇ 417ਵੇਂ ਦਿਨ ਅੱਜ 98 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1.1 ਕਿਲੋ ਹੈਰੋਇਨ, 67 ਕਿਲੋ ਭੁੱਕੀ, 514 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 7430 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ । ਇਸ ਦੇ ਨਾਲ ਸਿਰਫ 417 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਕੁੱਲ ਨਸ਼ਾ ਤਸਕਰਾਂ (Drug traffickers) ਦੀ ਗਿਣਤੀ 60,008 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ 44 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।