ਰਾਮਪੁਰਾਫੂੂਲ ਸਟੇਸ਼ਨ ‘ਤੇ ਮਾਲ ਗੱਡੀ ਦੇ ਤਿੰਨ ਡੱਬੇ ਪੱਟੜੀ ਤੋਂ ਉਤਰੇ

0
18
Rampura Phul station

ਬਠਿੰਡਾ, 16 ਅਕਤੂੂਬਰ 2026 : ਪੰਜਾਬ ਦੇ ਜਿਲਾ ਬਠਿੰਡਾ ਦੇ ਰਾਮਪੁਰਾਫੂਲ ਸਟੇਸ਼ਨ (Rampura Phul Station) ‘ਤੇ ਅੱਜ ਮਾਲ ਗੱਡੀ ਦੇ ਤਿੰਨ ਡੱਬਿਆਂ ਦੇ ਪੱਟੜੀ ਤੋਂ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਡੱਬਿਆਂ ਦੇ ਪੱਟੜੀ ਤੋਂ ਉਤਰਨ ਦਾ

ਮਿਲੀ ਜਾਣਕਾਰੀ ਅਨੁਸਾਰ ਰਾਮਪੁਰਾ ਫੂਲ ਰੇਲਵੇ ਸਟੇਸ਼ਨ (Railway Station) ਨੇੜੇ ਜੋ ਅੱਜ ਇਕ ਮਾਲ ਗੱਡੀ ਦੇ ਤਿੰਨ ਡੱਬੇ ਪੱਟੜੀ ਤੋਂ ਉਤਰ (boxcars came off the track) ਗਏ ਹਨ ਦਾ ਮੁੱਖ ਕਾਰਨ ਪਹੀਏ ਜਾਮ ਹੋਣ ਅਤੇ ਤਕਨੀਕੀ ਖਰਾਬੀ ਹੋਣਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਉਕਤ ਮਾਲ ਗੱਡੀ ਬਠਿੰਡਾ ਤੋਂ ਅੰਬਾਲਾ ਵੱਲ ਮਾਰੂਤੀ ਸੁਜ਼ੂਕੀ ਦੀਆਂ ਨਵੀਆਂ ਕਾਰਾਂ ਲੈ ਕੇ ਜਾ ਰਹੀ ਸੀ । ਇਸ ਕਾਰਨ ਕੁਝ ਸਮੇਂ ਲਈ ਇਸ ਰੂਟ ‘ਤੇ ਰੇਲ ਆਵਾਜਾਈ ਪ੍ਰਭਾਵਿਤ ਰਹੀ ।

ਰੇਲਵੇ ਦੇ ਕਰਮਚਾਰੀਆਂ ਕੀਤੀ ਫੌਰੀ ਕਾਰਵਾਈ

ਪ੍ਰਾਪਤ ਸੂਚਨਾ ਮੁਤਾਬਕ ਉਕਤ ਰੇਲ ਗੱਡੀ ਦੇ ਡੱਬੇ ਪੱਟੜੀ ਤੋਂ ਉਤਰਨ ਤੇ ਰੇਲਵੇ ਕਰਮਚਾਰੀਆਂ ਵਲੋਂ ਫੌਰੀ ਕਾਰਵਾਈ ਕਰਦਿਆਂ ਤੁਰੰਤ ਤਕਨੀਕੀ ਟੀਮ ਦੀ ਮਦਦ ਨਾਲ ਸਭ ਤੋਂ ਪਹਿਲਾਂ ਆਵਾਜਾਈ ਨੂੰ ਠੀਕ ਕੀਤਾ ਗਿਆ ਅਤੇ ਫਿਰ ਪੱਟੜੀ ਤੋਂ ਉਤਰੇ ਰੇਲ ਗੱਡੀਆਂ ਦੇ ਡੱਬਿਆਂ ਨੂੰ ਇਕ ਪਾਸੇ ਹਟਾ ਕੇ ਦੂਸਰੀਆਂ ਲਾਈਨਾਂ ਤੇ ਸਿ਼ਫਟ ਕੀਤਾ ਗਿਆ ।

LEAVE A REPLY

Please enter your comment!
Please enter your name here