Home Blog Page 315

ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

0
Case Rejistered

ਪਟਿਆਲਾ, 13 ਨਵੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2), 351 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇੇਸ ਦਰਜ ਕੀਤਾ ਗਿਆ ਹੈ ਵਿਚ ਬਲੀਮ ਪੈਲਸ ਦਾ ਮਾਲਕ ਕਰਮਜੀਤ ਖਾਨ ਵਾਸੀ ਮੁਲੇਪੁਰ ਜਿਲਾ ਫਤਿਹਗੜ੍ਹ ਸਾਹਿਬ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਿਰਨਜੀਤ ਕੋਰ (Complainant Kiranjit Kaur) ਪਤਨੀ ਜਗਦੇਵ ਸਿੰਘ ਵਾਸੀ ਮਕਾਨ ਨੰ. 90 ਮੈਪਲ ਕਲੋਨੀ ਸਰਹੰਦ ਰੋਡ ਪਟਿਆਲਾ ਨੇ ਦੱਸਿਆ ਕਿ ਉਸਦੀ ਜਾਣਕਾਰ ਨੇ ਉਪਰੋਕਤ ਵਿਅਕਤੀ ਅਤੇ ਆਪਣੇ ਪਤੀ ਵਿਰੁੱਧ ਦਰਖਾਸਤਾਂ ਦਿੱਤੀਆਂ ਹੋਈਆਂ ਸਨ, ਜਿਸ ਦੇ ਸਬੰਧ ਵਿਚ ਉਕਤ ਵਿਅਕਤੀ ਉਸਦੇ ਘਰ ਆਇਆ ਅਤੇ ਉਸਨੂੰ ਘਰ ਤੋਂ ਬਾਹਰ ਬੁਲਾ ਕੇ ਆਪਣਾ ਬਿਆਨ ਬਦਲਣ ਲਈ ਕਿਹਾ ਤਾਂ ਉਸਦੇ ਨਾ ਕਰਨ ਤੇ ਉਪਰੋਕਤ ਵਿਅਕਤੀ ਕਰਮਜੀਤ ਖਾਨ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦਿੱਤੀਆਂ।  ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਛੇ ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

ਪੰਜਾਬ ਕੈਬਨਿਟ ਦੀ ਮੀਟਿੰਗ 14 ਨਵੰਬਰ ਨੂੰ

0
punjab-cabinet-meeting

ਚੰਡੀਗੜ੍ਹ, 13 ਨਵੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਯੋਗ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਇਸੇ ਦਿਨ ਤਰਨਤਾਰਨ ਜਿਮਨੀ ਚੋਣ ਦਾ ਨਤੀਜਾ ਵੀ ਆੳਣਾ ਹੈ ।

ਮੀਟਿੰਗ ਵਿਚ ਸਮੁੱਚੇ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਗਿਆ ਹੈ ਆਖਿਆ

ਮੰਤਰੀ ਮੰਡਲ ਮਾਮਲੇ ਸ਼ਾਖਾ ਵਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਕੈਬਨਿਟ ਦੀ ਜੋ ਮੀਟਿੰਗ (Punjab Cabinet Meeting) ਮੁੱਖ ਮੰਤਰੀ ਰਿਹਾਇਸ਼ ’ਤੇ 14 ਨਵੰਬਰ ਨੂੰ ਚਾਰ ਵਜੇ ਸੱਦੀ ਗਈ ਹੈ ਦਾ ਬੇਸ਼ਕ ਹਾਲੇ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਮੀਟਿੰਗ ਵਿਚ ਸਮੁੱਚੇ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਆਖਿਆ ਗਿਆ ਹੈ ।

Read More : ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫ਼ੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ‌ਦਿਹਾੜਾ

0
Village Magar Sahib

ਦੇਵੀਗੜ੍ਹ, 13 ਨਵੰਬਰ 2025 : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ (The ninth Guru, Sri Guru Tegh Bahadur Ji) ਦੇ ਚਰਨਛੋਹ ਅਸਥਾਨ ਪਿੰਡ ਮਗਰ ਸਾਹਿਬ (Village Magar Sahib) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ (Kirtan event) ਕਰਵਾਇਆ ਗਿਆ । ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਐਸ. ਡੀ. ਐਮ. ਦੂਧਨਸਾਧਾਂ ਕਿਰਪਾਲ ਵੀਰ ਸਿੰਘ ਸਮੇਤ ਵੱਡੀ ਗਿਣਤੀ ਸੰਗਤ ਇਸ ਮੌਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਈ ।

ਪਿੰਡ ਵਾਸੀਆਂ ਨੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਰਾਗੀ ਸਿੰਘਾਂ ਨੂੰ ਸਿਰੋਪਾਏ ਬਖ਼ਸ਼ੇ ਗਏ

ਗ੍ਰਾਮ ਪੰਚਾਇਤ ਮਗਰ ਸਾਹਿਬ (Gram Panchayat) ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਵਿੰਦਰਸ ਸਿੰਘ, ਰਾਗੀ ਭਾਈ ਹਰਪ੍ਰੀਤ ਸਿੰਘ ਪਟਿਆਲਾ ਤੇ ਪੰਜਾਬੀ ਯੂਨੀਵਰਸਿਟੀ ਤੋਂ ਭਾਈ ਹਰਲਾਲ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ । ਪਿੰਡ ਵਾਸੀਆਂ ਨੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਰਾਗੀ ਸਿੰਘਾਂ ਨੂੰ ਸਿਰੋਪਾਏ ਬਖ਼ਸ਼ੇ ਗਏ ।

ਗੁਰੂ ਤੇਗ ਬਹਾਦਰ ਜੀ ਨੇ ਦੂਸਰੇ ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ

ਚੇਅਰਮੈਨ ਰਣਜੋਧ ਸਿੰਘ ਹਡਾਣਾ (Chairman Ranjodh Singh Hadana) ਨੇ ਦੱਸਿਆ ਕਿ ਹਲਕਾ ਸਨੌਰ ਵਿੱਚ ਜਿਹੜੇ ਅਸਥਾਨਾਂ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਉਨ੍ਹਾਂ ਸਾਰੇ ਸਥਾਨਾਂ ਤੇ ਪੰਜਾਬ ਸਰਕਾਰ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਦੂਸਰੇ ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਅਤੇ ਅੱਜ ਵੀ ਉਨ੍ਹਾਂ ਦੀ ਸਿੱਖਿਆ ਸਾਨੂੰ ਪ੍ਰੇਰਨਾ ਦਿੰਦੀ ਹੈ । ਚੇਅਰਮੈਨ ਹਡਾਣਾ ਨੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾ ਸਕਦਾ ਹੈ ।

ਅਜਿਹੇ ਪ੍ਰੋਗਰਾਮ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ : ਐਸ. ਡੀ. ਐਮ.

ਐਸ. ਡੀ. ਐਮ. ਕਿਰਪਾਲਵੀਰ ਸਿੰਘ (S. D. M. Kirpalveer Singh) ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ । ਐਸ. ਡੀ. ਐਮ. ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ । ਇਸ ਮੌਕੇ ਤਹਿਸੀਲਦਾਰ ਜਗਤਾਰ ਸਿੰਘ, ਸਰਪੰਚ ਸ਼ਿੰਦਰ ਸਿੰਘ, ਪੀ. ਏ. ਲਾਲੀ ਰਹਿਲ, ਤਰਲੋਚਨ ਸਿੰਘ ਭੋਲਾ, ਸਰਪੰਚ ਮਨਪ੍ਰੀਤ ਕੌਰ ਕਛਵਾ, ਐਸ ਡੀ ਐਮ ਦਫਤਰ ਤੋਂ ਗੁਰਸੇਵਕ ਸਿੰਘ, ਬੀ. ਡੀ. ਓ. ਸੰਦੀਪ ਸਿੰਘ, ਪਟਵਾਰੀ ਗੁਰਦੀਪ ਸਿੰਘ, ਪੰਚਾਇਤ ਸਕੱਤਰ ਪ੍ਰਭਜੋਤ ਸਿੰਘ, ਨੰਬਰਦਾਰ ਕਰਮਜੀਤ ਸਿੰਘ, ਨੰਬਰਦਾਰ ਗੁਰਦੀਪ ਸਿੰਘ ਫਰਾਂਸ ਵਾਲਾ, ਸੁਰਿੰਦਰ ਸਿੰਘ ਤਾਲਬ, ਸਵਰਨ ਸਿੰਘ ਕਛਵਾ, ਨੰਬਰਦਾਰ ਪ੍ਰਕਾਸ਼ ਸਿੰਘ, ਸੇਵਾਦਾਰ ਸਤਨਾਮ ਸਿੰਘ ਚੁੰਹਟ, ਗੁਰਮੇਲ ਸਿੰਘ, ਮਹਿੰਦਰਪਾਲ ਸਿੰਘ ਸਰਪੰਚ, ਮਾਸਟਰ ਮਸਤਾਨ ਸਿੰਘ, ਗਿਆਨੀ ਲਖਵੰਤ ਸਿੰਘ, ਭੁਪਿੰਦਰ ਸਿੰਘ ਕਛਵਾ ਆਦਿ ਹਾਜ਼ਰ ਸਨ ।

Read More : 350 ਸਾਲਾ ਸ਼ਹੀਦੀ ਸ਼ਤਾਬਦੀ ਬਾਬਤ ਕੀਰਤਨ ਤੇ ਨਗਰ ਕੀਰਤਨ ਦੇ ਪ੍ਰਬੰਧਾਂ ਦਾ ਜਾਇਜ਼ਾ

ਲੁਧਿਆਣਾ ਤੋਂ ਚੰਡੀਗੜ੍ਹ ਇਲਾਜ ਲਈ ਲਿਆਂਦਾ ਕੈਦੀ ਹੋਇਆ ਫਰਾਰ

0
Prisoner

ਚੰਡੀਗੜ੍ਹ, 13 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 32 ਵਿਖੇ ਬਣੇ ਹਸਪਤਾਲ ਵਿਚ ਇਲਾਜ ਲਈ ਲੁਧਿਆਣਾ ਜੇਲ ਤੋਂ ਲਿਆਂਦਾ ਗਿਆ ਕੈਦੀ ਫਰਾਰ (Prisoner escapes) ਹੋਣ ਵਿਚ ਕਾਮਯਾਬ ਹੋ ਗਿਆ ਹੈ ।

ਲੁਧਿਆਣਾ ਜੇਲ ਵਿਚ ਕੱਟ ਰਿਹਾ ਸੀ ਫਾਂਸੀ ਦੀ ਸਜ਼ਾ

ਪ੍ਰਾਪਤ ਜਾਣਕਾਰੀ ਅਨੁਸਾਰ ਜੋ ਕੈਦੀ ਚੰਡੀਗੜ੍ਹ ਦੇ ਹਸਪਤਾਲ ਵਿਚੋਂ ਭੱਜਣ ਵਿਚ ਕਾਮਯਾਬ ਹੋ ਗਿਆ ਹੈ ਲੁਧਿਆਣਾ ਦੀ ਜੇਲ ਵਿਚ ਫਾਂਸੀ ਦੀ ਸਜ਼ਾ ਕੱਟ ਰਿਹਾ ਸੀ । ਇਥੇ ਹੀ ਬਸ ਨਹੀਂ ਕੈਦੀ ਜਿਸਦੇ ਹੱਥਾਂ ਵਿਚ ਹਥਕੜੀਆਂ (Handcuffs) ਬੰਨ੍ਹੀਆਂ ਹੋਈਆਂ ਸਨ ਵੀ ਕੈਦੀ ਵਲੋਂ ਭੱਜਣ ਦੌਰਾਨ ਸੁੱਟ ਦਿੱਤੀਆਂ ਗਈਆਂ, ਜਿਸਦੀ ਭਾਲ ਵਿਚ ਚੰਡੀਗੜ੍ਹ ਤੇ ਪੰਜਾਬ ਪੁਲਸ ਦੋਵੇਂ ਹੀ ਲੱਗ ਗਈਆਂ ਹਨ ।

ਕਿਸ ਕੇਸ ਵਿਚ ਭੁਗਤ ਰਿਹਾ ਸੀ ਕੈਦੀ ਸਜ਼ਾ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਜੇਲ ਵਿਚ ਫਾਂਸੀ ਦੀ ਸਜ਼ਾ (Death sentence in prison) ਕੱਟ ਰਿਹਾ ਕੈਦੀ ਜੋ ਅੱਜ ਇਲਾਜ ਦੌਰਾਨ ਭੱਜਣ ਵਿਚ ਕਾਮਯਾਬ ਹੋਇਆ ਹੈ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਉਸਦਾ ਨਾਮ ਸੋਨੂੰ ਹੈ । ਉਕਤ ਸੋਨੂੰ ਨਾਮੀ ਕੈਦੀ ਤੇ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤੇ ਜਾਣ ਅਤੇ ਬਾਅਦ ਵਿਚ ਉਸਦਾ ਕਤਲ ਕੀਤੇ ਜਾਣ ਦਾ ਦੋਸ਼ ਹੈ । ਕੈਦੀ ਸੋਨੂੰ ਨੂੰ ਕਿਸੇ ਬਿਮਾਰੀ ਦੇ ਚਲਦਿਆਂ ਇਲਾਜ ਲਈ ਚੰਡੀਗੜ੍ਹ ਦੇ ਜੀ. ਐਮ. ਸੀ. ਐਚ. ਹਸਪਤਾਲ ਵਿੱਚ ਇਲਾਜ ਲਿਆਂਦਾ ਗਿਆ ਸੀ ਕਿਉਂਕਿ ਉਸਦਾ ਇਲਾਜ ਉਥੇ ਹੀ ਚੱਲ ਰਿਹਾ ਹੈ ।

Read More : ਰਾਜਿੰਦਰਾ ਹਸਪਤਾਲ ਚੋਂ ਕੈਦੀ ਹੋਇਆ ਫਰਾਰ

 

ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

0
punjab-state-minority-commission

ਮਾਲੇਰਕੋਟਲਾ, 13 ਨਵੰਬਰ 2025 : ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (Punjab State Minorities Commission) ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਵੱਲੋਂ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ।

ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਯਤਨਸ਼ੀਲ : ਜਤਿੰਦਰ ਮਸੀਹ ਗੌਰਵ

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ (Chairman Jitendra Masih Gaurav)  ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਭਾਈਚਾਰੇ (Minority communities) ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ । ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸਾਈ ਭਾਈਚਾਰੇ ਦੀਆਂ ਕਬਰਾਂ ਲਈ ਵੱਖਰੇ ਸਥਾਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਆਪਣੀਆਂ ਅੰਤਿਮ ਰਸਮਾਂ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ।

ਕਬਰਸਤਾਨਾਂ ਦੀ ਸਾਫ਼ ਸਫਾਈ, ਸੁੰਦਰੀਕਰਨ, ਕਬਰਸਤਾਨਾਂ ਨੂੰ ਜਾਂਦੇ ਰਸਤਿਆਂ ਨੂੰ ਸਾਫ਼ ਕਰਨ ਦੇ ਨਾਲ ਪੱਕਾ ਕਰਨ ਵੱਲ ਦਿੱਤਾ ਜਾਵੇ ਵਿਸ਼ੇਸ ਧਿਆਨ

ਕਬਰਸਤਾਨਾਂ ਦੀ ਸਾਫ਼ ਸਫਾਈ, ਸੁੰਦਰੀਕਰਨ, ਕਬਰਸਤਾਨਾਂ ਨੂੰ ਜਾਂਦੇ ਰਸਤਿਆਂ ਨੂੰ ਸਾਫ਼ ਕਰਨ ਦੇ ਨਾਲ ਉਨ੍ਹਾਂ ਨੂੰ ਪੱਕਾ ਕਰਨ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਕਬਰਸਤਾਨਾਂ ਦੀ ਸਾਫ਼ ਸਫਾਈ, ਸੁੰਦਰੀਕਰਨ, ਕਬਰਸਤਾਨਾਂ ਨੂੰ ਜਾਂਦੇ ਰਸਤਿਆਂ ਨੂੰ ਸਾਫ਼ ਕਰਨ ਦੇ ਨਾਲ ਉਨ੍ਹਾਂ ਨੂੰ ਪੱਕਾ ਕਰਨ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ । ਚੇਅਰਮੈਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ (Minority communities) ਨੂੰ ਹਰ ਪੱਧਰ ’ਤੇ ਬਰਾਬਰੀ ਦੇ ਅਧਿਕਾਰ ਮਿਲਣ ਤੇ ਉਨ੍ਹਾਂ ਦੀਆਂ ਸਮਾਜਿਕ ਤੇ ਧਾਰਮਿਕ ਜ਼ਰੂਰਤਾਂ ਦਾ ਸਨਮਾਨ ਕਰਨਾ ਪੰਜਾਬ ਸਰਕਾਰ ਦੀ ਪਹਿਲ ਹੈ ।

ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਅਤੇ ਅਧਿਆਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਮੌਕੇ ’ਤੇ ਨਿਰਦੇਸ਼ ਦਿੱਤੇ

ਇਸ ਮੌਕੇ ਮੁਬਾਰਿਕ ਮੰਜ਼ਿਲ ਪੈਲੇਸ ਦੇ ਰੱਖ ਰਖਾਓ, ਨਵੀਨੀਕਰਨ,ਹਿਬਾਨਾਮਾ ਮੁੜ ਤੋਂ ਚਾਲੂ ਕਰਵਾਉਣ ਸਬੰਧੀ,ਵਕਫ਼ ਪ੍ਰਾਪਰਟੀਆਂ ਸਬੰਧੀ, ਮਸ਼ੀਹ ਭਾਈਚਾਰੇ ਲਈ ਵੱਖਰੇ ਕੰਮਿਊਨਿਟੀ ਸੈਂਟਰ,ਬੇਹਤਰ ਸਿਹਤ,ਤਕਨੀਕੀ ਸਿੱਖਿਆ,ਮਸ਼ੀਹ ਭਾਈਚਾਰੇ ਲਈ ਕਬਰੀਸਥਾਨ, ਇੰਤਕਾਲਾਂ ਦੇ ਨਿਪਟਾਰੇ ਆਦਿ ਸਬੰਧੀ ਮੰਗਾਂ/ਸਮੱਸਿਆ ਚੇਅਰਮੈਨ ਕੋਲ ਰੱਖੀਆਂ । ਇਸ ਤੋਂ ਇਲਾਵਾਂ ਉਨ੍ਹਾਂ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਅਤੇ ਅਧਿਆਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਮੌਕੇ ’ਤੇ ਨਿਰਦੇਸ਼ ਦਿੱਤੇ ।

ਘੱਟ ਗਿਣਤੀ ਕਮਿਸ਼ਨ ਬਣਾਏਗਾ ਲੋਕਾਂ ਦੀਆਂ ਸਮੱਸਿਆਵਾਂ/ਮੰਗਾਂ ਦੇ ਹੱਲ ਲਈ ਸਿੱਧਾ ਸਰਕਾਰੀ ਪੱਧਰ ’ਤੇ ਕਾਰਵਾਈ ਯਕੀਨੀ

ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਲੋਕਾਂ ਦੀਆਂ ਸਮੱਸਿਆਵਾਂ-ਮੰਗਾਂ (People’s problems-demands) ਦੇ ਹੱਲ ਲਈ ਸਿੱਧਾ ਸਰਕਾਰੀ ਪੱਧਰ ’ਤੇ ਕਾਰਵਾਈ ਯਕੀਨੀ ਬਣਾਵੇਗਾ । ਇਸ ਮੌਕੇ ਉਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਪੰਜਾਬ ਸਰਕਾਰ ਵਲੋਂ ਚਲਾਇਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਇੱਕਤਰ ਕੀਤੀ ਅਤੇ ਹਦਾਇਤਾਂ ਕੀਤੀਆਂ ਕਿ ਸਬੰਧਤ ਵਿਭਾਗ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਘੱਟ ਗਿਣਤੀਆਂ ਨਾਲ ਸੰਬੰਧਿਤ ਲੋੜਵੰਦ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ ।

Read More : ਪੰਜਾਬ ਸਰਕਾਰ ਘੱਟ ਗਿਣਤੀ ਭਾਈਚਾਰੇ ਦੇ ਹੱਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ

ਪੰਜਾਬ ਸਰਕਾਰ ਨੇ ਬਿਨਾਂ ਮਨਜ਼ੂਰੀ ਪੰਚਾਂ ਸਰਪੰਚਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ

0
panches and sarpanches

ਚੰਡੀਗੜ੍ਹ, 13 ਨਵੰਬਰ 2025 : ਪੰਜਾਬ ਦੇ ਸਮੁੱਚੇ ਪਿੰਡਾਂ ਦੇ ਪੰਚਾਂ ਸਰਪੰਚਾਂ (Panches and Sarpanches) ਨੂੰ ਸਰਕਾਰ ਦੀ ਬਿਨਾਂ ਮਨਜ਼ੂਰੀ ਦੇ ਵਿਦੇਸ਼ ਨਾ ਜਾ ਸਕਣ ਦਾ ਫ਼ੈਸਲਾ ਕੀਤਾ ਹੈ। ਉਕਤ ਫ਼ੈਸਲਾ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿਕਾਸ ’ਚ ਤੇਜੀ ਲਿਆਉਣ ਲਈ ਬਣਾਈ ਇਕ ਨਵੀਂ ਨੀਤੀ ਤਹਿਤ ਕੀਤਾ ਹੈ ।

ਵਿਦੇਸ਼ ਜਾਣ ਲਈ ਕਿਸ ਦੀ ਲੈਣੀ ਪਵੇਗੀ ਮਨਜ਼ੂਰੀ

ਪੰਜਾਬ ਸਰਕਾਰ ਨੇ ਵਿਕਾਸ ਤਹਿਤ ਜੋ ਬਿਨਾਂ ਮਨਜ਼ੂਰੀ ਦੇ ਪੰਚਾਂ-ਸਰਪੰਚਾਂ ਦੇ ਵਿਦੇਸ਼ ਜਾਣ (Going abroad) ਤੇ ਰੋਕ ਲਗਾਈ ਹੈ ਦੇ ਚਲਦਿਆਂ ਜੇਕਰ ਕਿਸੇ ਵੀ ਪੰਚ ਜਾਂ ਸਰਪੰਚ ਨੇ ਵਿਦੇਸ਼ ਜਾਣਾ ਹੈ ਤਾਂ ਉਸਨੂੰ ਸਬੰਧਤ ਅਧਿਕਾਰੀ ਦੀ ਮਨਜ਼ੂਰੀ ਲੈਣੀ ਪਵੇਗੀ।ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਛੁੱਟੀ ਲੈਂਦੇ ਹਨ ਹੁਣ ਉਸੇ ਤਰ੍ਹਾਂ ਸਰਪੰਚਾਂ ਅਤੇ ਪੰਚਾਂ ਨੂੰ ਵੀ ਇਸ ਪ੍ਰਕਿਰਿਆ ਵਿਚੋਂ ਗੁਜਰਨਾ ਪਵੇਗਾ।

ਪੰਚਾਂ ਸਰਪੰਚਾਂ ਨਾਲ ਸਬੰਧਤ ਵਿਭਾਗ ਨੇ ਕਰ ਦਿੱਤਾ ਹੈ ਪੱਤਰ ਜਾਰੀ

ਪੰਜਾਬ ਸਰਕਾਰ ਦੀ ਪੰਚਾਂ ਸਰਪੰਚਾਂ ਦੇ ਵਿਦੇਸ਼ ਜਾਣ ਲਈ ਲਿਆਂਦੀ ਗਈ ਨਵੀਂ ਮਨਜ਼ੂਰੀ ਨੀਤੀ (New approval policy) ਦੇ ਚਲਦਿਆਂ ਸਬੰਧਤ ਪੱਤਰ ਵੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ (Punjab Rural Development and Panchayat Department) ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤਾਂ ਅਫਸਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕਰ ਦਿੱਤਾ ਹੈ। ਜਿਸ ਮੁਤਾਬਕ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇੰਦੇ ਜਦੋਂ ਵਿਦੇਸ਼ ਚਲੇ ਜਾਂਦੇ ਹਨ ਤਾਂ ਪਿੰਡਾਂ ਦੇ ਵਿਕਾਸ ਕੰਮ ਪ੍ਰਭਾਵਿਤ ਹੁੰਦੇ ਹਨ ਜਿਸ ਕਰ ਕੇ ਵਿਦੇਸ਼ ਜਾਣ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ।

ਪੰਜਾਬ ਵਿਚ ਕਿੰਨੇ ਸਰਪੰਚ ਤੇ ਕਿੰਨੇ ਹਨ ਪੰਚ

ਪੰਜਾਬ ਦੇ ਸਮੁਚੇ ਪਿੰਡਾਂ ਅੰਦਰ ਮੌਜੂਦਾ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੌਜੂਦਾ ਪਿੰਡਾਂ ਵਿਚ 13 ਹਜ਼ਾਰ 238 ਸਰਪੰਚ ਤੇ 83 ਹਜ਼ਾਰ 437 ਪੰਚ (13 thousand 238 sarpanches and 83 thousand 437 panches) ਹਨ । ਜਿਨ੍ਹਾਂ ਵਿਚੋਂ ਬਹੁ ਗਿਣਤੀ ਸਰਪੰਚਾਂ ਅਤੇ ਪੰਚਾਂ ਦੇ ਧੀਆਂ-ਪੁੱਤ ਵਿਦੇਸ਼ ’ਚ ਹਨ ਜਿਨ੍ਹਾਂ ਕੋਲ ਮਾਪਿਆਂ ਦਾ ਆਉਣਾ-ਜਾਣਾ ਆਮ ਹੈ । ਪੰਚਾਇਤ ਵਿਭਾਗ ਵੱਲੋਂ ਪਹਿਲੀ ਵਾਰ ਅਜਿਹੀ ਨੀਤੀ ਬਣਾਈ ਗਈ ਹੈ ਜਿਸ ਤਹਿਤ ਸਰਪੰਚਾਂ ਤੇ ਪੰਚਾਂ ਲਈ ਵਿਦੇਸ਼ ਜਾਣ ਦੀ ਛੁੱਟੀ ਲਾਜ਼ਮੀ ਕਰਾਰ ਦਿੱਤੀ ਗਈ ਹੈ । ਅਜੇ ਇਹ ਸਪੱਸ਼ਟ ਨਹੀਂ ਕਿ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੇਅਰਮੈਨਾਂ ਜਾਂ ਮੈਂਬਰਾਂ ਲਈ ਵੀ ਪਹਿਲਾਂ ਛੁੱਟੀ ਲੈਣੀ ਲਾਜ਼ਮੀ ਹੋਵੇਗੀ ਜਾਂ ਨਹੀਂ ।

Read More : ਡਾ. ਬਲਬੀਰ ਸਿੰਘ ਵੱਲੋਂ ਪੰਚਾਂ ਸਰਪੰਚਾਂ ਤੇ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕਾਂ

ਕਿਸਾਨਾਂ ਦੇ ਮੋਢੇ ਨਾਲ ਪੂਰੀ ਤਰ੍ਹਾਂ ਮੋਢਾ ਜੋੜ ਕੇ ਖੜ੍ਹੀ ਮਾਨ ਸਰਕਾਰ : ਵਿਧਾਇਕ ਗੁਰਲਾਲ

0
Gurlal Ghanour

ਘਨੌਰ, 13 ਨਵੰਬਰ 2025 : ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਪਿੰਡ ਚੱਪੜ ਵਿਖੇ ਅਨਾਜ ਮੰਡੀ ਵਿੱਚ 1 ਕਰੋੜ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਸ਼ੈੱਡ ਦਾ ਨੀਂਹ ਪੱਥਰ ਰੱਖਿਆ। ਇਹ ਸ਼ੈੱਡ 200 ਫੁੱਟ ਲੰਬਾ ਤੇ 75 ਫੁੱਟ ਚੌੜਾ ਹੋਵੇਗਾ, ਜੋ ਖਰੀਦ ਮੌਸਮ ਦੌਰਾਨ ਕਿਸਾਨਾਂ ਅਤੇ ਮਜਦੂਰਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ ।

ਪਿੰਡ ਚੱਪੜ ਵਿਖੇ 1. 2 ਕਰੋੜ ਰੁਪਏ ਦੀ ਲਾਗਤ ਵਾਲੇ ਸ਼ੈੱਡ ਨਿਰਮਾਣ ਦਾ ਨੀਂਹ ਪੱਥਰ ਰੱਖਿਆ

ਇਸ ਮੌਕੇ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਵਿਸ਼ੇਸ਼ ਯਤਨਾਂ ਸਦਕਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਹਲਕੇ ਘਨੌਰ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ । ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮਾਨ ਸਰਕਾਰ ਦਾ ਮਕਸਦ ਸੂਬੇ ਦੀ ਹਰ ਮੰਡੀ ਨੂੰ ਆਧੁਨਿਕ ਸਹੂਲਤਾਂ ਨਾਲ ਸਜਾਉਣਾ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੀ ਖਰੀਦ-ਫ਼ਰੋਖ਼ਤ ਦੌਰਾਨ ਕਿਸੇ ਕਿਸਮ ਦੀ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ ।

ਸ਼ੈੱਡ ਬਣਨ ਨਾਲ ਰਹੇਗੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਫਸਲ ਸੁਰੱਖਿਅਤ

ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਕਿਸਾਨਾਂ ਦੇ ਹਿੱਤਾਂ ਦੀ ਰੱਖਿਆ, ਫਸਲ ਦੀ ਵਾਜ਼ਬ ਕੀਮਤ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਕਾਰ ਵੱਲੋਂ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੌਕੇ ਗੁਰਲਾਲ ਘਨੌਰ ਨੇ ਕਿਹਾ ਕਿ ਇਹ ਸ਼ੈੱਡ ਬਣਨ ਨਾਲ ਅਨਾਜ ਮੰਡੀ ਚੱਪੜ ਵਿੱਚ ਮੌਸਮੀ ਤਬਦੀਲੀਆਂ ਜਿਵੇਂ ਤੇਜ਼ ਮੀਂਹ ਜਾਂ ਧੁੱਪ ਦੌਰਾਨ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਫਸਲ ਸੁਰੱਖਿਅਤ ਰਹੇਗੀ । ਇਸ ਨਾਲ ਮੰਡੀ ਦਾ ਕੰਮਕਾਜ ਵੀ ਹੋਰ ਸੁਚਾਰੂ ਅਤੇ ਪ੍ਰਬੰਧਿਤ ਢੰਗ ਨਾਲ ਚੱਲੇਗਾ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਵਿਕਾਸ ਲਈ ਵੱਡੇ ਪੱਧਰ ‘ਤੇ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਹਰ ਹਲਕੇ ਵਿੱਚ ਜਨਹਿੱਤ ਪ੍ਰੋਜੈਕਟਾਂ ਨੂੰ ਤਰਜੀਹ ਦੇ ਕੇ ਨੇਪਰੇ ਚੜਾਇਆ ਜਾ ਰਿਹਾ ਹੈ ।

ਵਿਧਾਇਕ ਗੁਰਲਾਲ ਘਨੌਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ

ਵਿਧਾਇਕ ਗੁਰਲਾਲ ਘਨੌਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਨਿਰਮਾਣ ਕਾਰਜਾਂ ਦੀ ਗੁਣਵੱਤਾ ‘ਤੇ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਨਿਰਮਾਣ ਕਾਰਜਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਤਾਮੀਰ ਨਾਲ ਕਿਸਾਨਾਂ, ਮਜਦੂਰਾਂ ਅਤੇ ਆਮ ਜਨਤਾ ਨੂੰ ਮੰਡੀ ਵਿੱਚ ਆਉਣ-ਜਾਣ ਦੀ ਸੁਵਿਧਾ ਹੋਵੇਗੀ ਅਤੇ ਅਨਾਜ ਦੀ ਖਰੀਦ ਪ੍ਰਕਿਰਿਆ ਵੀ ਹੋਰ ਤੇਜ਼ੀ ਅਤੇ ਸੁਚਾਰੂ ਢੰਗ ਨਾਲ ਹੋਵੇਗੀ ।

ਮਾਨ ਸਰਕਾਰ ਵੱਲੋਂ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਨਾਲ ਲੋਕਾਂ ਵਿੱਚ ਨਵਾਂ ਭਰੋਸਾ ਤੇ ਉਤਸ਼ਾਹ ਪੈਦਾ ਹੋਇਆ ਹੈ

ਉਨ੍ਹਾਂ ਇਲਾਕਾ ਨਿਵਾਸੀਆਂ ਨਾਲ ਦਾਅਵਾ ਕੀਤਾ ਕਿ ਚੱਪੜ ਅਨਾਜ ਮੰਡੀ ਵਿਖੇ ਨਿਰਮਾਣ ਅਧੀਨ ਸ਼ੈੱਡ ਦਾ ਕੰਮ ਜਲਦੀ ਮੁਕੰਮਲ ਕਰਕੇ ਕਿਸਾਨਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ । ਇਸ ਮੌਕੇ ਪਿੰਡ ਵਾਸੀਆਂ ਅਤੇ ਮੰਡੀ ਕਮੇਟੀ ਦੇ ਮੈਂਬਰਾਂ ਨੇ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਨ ਸਰਕਾਰ ਵੱਲੋਂ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਨਾਲ ਲੋਕਾਂ ਵਿੱਚ ਨਵਾਂ ਭਰੋਸਾ ਤੇ ਉਤਸ਼ਾਹ ਪੈਦਾ ਹੋਇਆ ਹੈ । ਇਸ ਮੌਕੇ ਗੁਰਤਾਜ ਸਿੰਘ ਸੰਧੂ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਸਰਪੰਚ ਹਰਪ੍ਰੀਤ ਹੈਪੀ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ, ਗੁਰਪ੍ਰੀਤ, ਦਮਨਪ੍ਰੀਤ ਸਰਪੰਚ ਖੇੜੀ, ਚਮਕੌਰ ਸਿੰਘ, ਮਾਰਕੀਟ ਕਮੇਟੀਆਂ ਦੇ ਅਹੁਦੇਦਾਰ, ਮੈਂਬਰ, ਸਬੰਧਤ ਵਿਭਾਗ ਦੇ ਅਧਿਕਾਰੀ,ਕਿਸਾਨ, ਪੰਚ, ਸਰਪੰਚ ਅਤੇ ਸਥਾਨਕ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ ।

Read More : ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਕੇ ਦੁੱਖ ਵੰਡਾਇਆ : ਗੁਰਲਾਲ

ਦਵਾਈਆਂ ਵਾਲੀ ਫੈਕਟਰੀ ਵਿਚ ਲੱਗੀ ਅੱਗ

0
Facctory Blast

ਗੁਜਰਾਤ, 12 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਭਰੂਚ ਵਿਖੇ ਇਕ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਬੁਆਇਲਰ ਦੇ ਫਟਣ ਕਾਰਨ ਅੱਗ ਲੱਗ ਗਈ । ਜਿਸ ਨਾਲ ਜਿਥੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਉਥੇ 24 ਵਿਅਕਤੀ ਜ਼ਖ਼ਮੀ (Injured) ਵੀ ਹੋ ਗਏ ਹਨ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਮੰਗਲਵਾਰ ਦੀ ਦੇਰ ਰਾਤ ਲਗਭਗ ਢਾਈ ਵਜੇ ਉਦਯੋਗਿਕ ਵਿਕਾਸ ਨਿਗਮ ਦੇ ਸਾਯਖਾ ਇਲਾਕੇ ’ਚ ਫੈਕਟਰੀ ’ਚ ਵਾਪਰਿਆ ।

ਭਰੂਚ ਦੇ ਜਿ਼ਲਾ ਅਧਿਕਾਰੀ ਨੇ ਕੀ ਦੱਸਿਆ

ਭਰੂਚ ਦੇ ਜ਼ਿਲ੍ਹਾ ਅਧਿਕਾਰੀ ਗੌਰਾਂਗ ਮਕਵਾਨਾ ਨੇ ਦੱਸਿਆ ਕਿ ਫੈਕਟਰੀ ਦੇ ਅੰਦਰ ਇਕ ਬੋਆਇਲਰ ਫਟਣ (Boiler explosion) ਤੋਂ ਬਾਅਦ ’ਚ ਧਮਾਕਾ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ । ਉਨ੍ਹਾਂ ਦੱਸਿਆ ਕਿ ਬਾਅਦ ’ਚ ਅੱਗ ’ਤੇ ਕਾਬੂ ਪਾ ਲਿਆ ਗਿਆ। ਧਮਾਕਾ ਇੰਨਾ ਜ਼ਿਆਦਾ ਭਿਆਨਕ ਸੀ ਆਸਪਾਸ ਦਾ ਇਲਾਕਾ ਪੂਰੀ ਤਰ੍ਹਾਂ ਨਾਲ ਹਿੱਲ ਗਿਆ । ਇਸ ਧਮਾਕੇ ਦਾ ਅਸਰ ਸਿਰਫ਼ ਵਿਸ਼ਾਲ ਫਾਰਮਾ ਕੰਪਨੀ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਆਲੇ-ਦੁਆਲੇ ਦੀਆਂ ਕਈ ਹੋਰ ਫੈਕਟਰੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ (Fire Department) ਦੀਆਂ ਗੰਡੀਆਂ ਮੋਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ । ਹਾਦਸੇ ਦੌਰਾਨ ਜ਼ਖਮੀ ਹੋਣ ਵਾਲਿਆਂ ਨੂੰ ਇਲਾਜ ਲਈ ਨੇੜੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ।

Read More : ਫ਼ਾਇਰ ਬ੍ਰਿਗੇਡ ਸਟਾਫ਼ ਦੀਆਂ ਸਾਰੀਆਂ ਛੁੱਟੀਆਂ ਰੱਦ, ਹੁਕਮ ਜਾਰੀ

ਯੂ-ਟਿਊਬਰ ਜਯੋਤੀ ਮਲਹੋਤਰਾ ਨੇ ਹਾਈਕੋਰਟ ਵਿਚ ਕੀਤੀ ਜ਼ਮਾਨਤ ਪਟੀਸ਼ਨ ਦਾਇਰ

0
Jyoti Malhotra

ਚੰਡੀਗੜ੍ਹ, 12 ਨਵੰਬਰ 2025 : ਪ੍ਰਸਿੱਧ ਯੂ-ਟਿਊਬਰ ਜਯੋਤੀ ਮਲਹੋਤਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪਣੀ ਜ਼ਮਾਨਤ ਪਟੀਸ਼ਨ (Bail petition) ਦਾਇਰ ਕੀਤੀ ਹੈ ।

ਕਿਊਂ ਕੀਤੀ ਹੈ ਜਯੋਤੀ ਮਲਹੋਤਰਾ ਨੇ ਪਟੀਸ਼ਨ ਦਾਇਰ

ਪ੍ਰਸਿੱਧ ਹਰਿਆਣੀ ਯੂ-ਟਿਊਬਰ ਜਯੋਤੀ ਮਲਹੋਤਰਾ (YouTuber Jyoti Malhotra) ਜਿਸ ਤੇ ਪਾਕਿਸਤਾਨ ਲਈ ਭਾਰਤ ਦੇਸ਼ ਦੀ ਜਾਸੂਸੀ ਕਰਨ ਦਾ ਦੋਸ਼ ਸੀ ਨੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਦੇ ਚਲਦਿਆਂ ਹੀ ਜਯੋਤੀ ਮਲਹੋਤਰਾ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।ਜਯੋਤੀ ਦੇ ਵਕੀਲ ਕੁਮਾਰ ਮੁਕੇਸ਼ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ ਸੁਣਵਾਈ ਜਲਦੀ ਹੋਣ ਦੀ ਸੰਭਾਵਨਾ ਹੈ ।

ਹਿਸਾਰ ਦੀ ਅਦਾਲਤ ਨੇ ਕਰ ਦਿੱਤੀ ਸੀ ਜ਼ਮਾਨਤ ਪਟੀਸ਼ਨ ਰੱਦ

ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਹਿਸਾਰ ਦੀ ਮਾਨਯੋਗ ਅਦਾਲਤ ਵਲੋਂ ਜਯੋਤੀ ਮਲਹੋਤਰਾ ਦੁਆਰਾ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਅਦਾਲਤ (Court) ਵੱਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਆਰੋਪੀ ਨੂੰ ਜ਼ਮਾਨਤ ਦੇਣ ਨਾਲ ਜਾਂਚ ਵਿੱਚ ਰੁਕਾਵਟ ਆ ਸਕਦੀ ਹੈ ।

Read More : ਮਸ਼ਹੂਰ ਯੂਟਿਊਬਰ ਜਯੋਤੀ ਗ੍ਰਿਫ਼ਤਾਰ, ਪਾਕਿਸਤਾਨ ਲਈ ਜਾਸੂਸੀ ਕਰਨ ਦਾ ਦੋਸ਼

ਦਿੱਲੀ ਧਮਾਕਿਆਂ ਨਾਲ ਜੁੜੀ ਸ਼ੱਕੀ ਕਾਰ ਦੀ ਭਾਲ ਕਰ ਰਹੀ ਹੈ ਦਿੱਲੀ ਪੁਲਸ

0
Delhi Police

ਨਵੀਂ ਦਿੱਲੀ, 12 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ (Red Fort of Delhi) ਨੇੜੇ ਹੋੋਏ ਧਮਾਕੇ ਵਿਚ ਸ਼ੱਕੀ ਲਾਲ ਰੰਗ ਦੀ ਈਕੋ ਫੋਰਡ ਕਾਰ ਦੀ ਭਾਲ ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ਹੈ ।

ਕਾਰ ਦੀ ਭਾਲ ਲਈ ਪੁਲਸ ਨੇ ਕੀਤਾ ਹੈ ਐਲਰਟ ਜਾਰੀ

ਜਿਸ ਕਾਰ ਦੀ ਭਾਲ ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ਹੈ ਦੇ ਲਈ ਦਿੱਲੀ ਪੁਲਸ (Delhi Police) ਵਲੋਂ ਕੌਮੀ ਰਾਜਧਾਨੀ ਦਿੱਲੀ ਦੇ ਸਮੁੱਚੇ ਪੁਲਸ ਸਟੇਸ਼ਨਾਂ, ਚੌਂਕੀਆਂ ਅਤੇ ਸਰਹੱਦੀ ਚੌਂਕੀਆਂ ਨੂੰ ਵੀ ਐਲਰਟ (Alert) ਜਾਰੀ ਕੀਤਾ ਗਿਆ ਹੈ। ਭਰੋਸੇਯੋਗ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਕਰਨ ਵਾਲਿਆਂ ਕੋਲ ਸਿਰਫ਼ ਇਕ ਆਈ-20 ਕਾਰ ਹੀ ਨਹੀਂ ਬਲਕਿ ਲਾਲ ਰੰਗ ਦੀ ਫੋਰਡ ਈਕੋਸਪੋਰਟ ਕਾਰ (Ford EcoSport car) ਵੀ ਸੀ। ਕਾਰ ਦਾ ਪਤਾ ਲਗਾਉਣ ਲਈ ਦਿੱਲੀ ਪੁਲਿਸ ਦੀ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵੱਲੋਂ ਲਾਲ ਕਾਰ ਦੀ ਭਾਲ ਕੀਤੀ ਜਾ ਰਹੀ ਹੈ । ਜਦਕਿ ਗੁਆਂਢੀ ਸੂਬੇ ਹਰਿਆਣਾ ਅਤੇ ਉਤਰ ਪ੍ਰਦੇਸ਼ ਦੀ ਪੁਲਸ ਨੂੰ ਵੀ ਇਸ ਲਾਲ ਰੰਗ ਦੀ ਕਾਰ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ ।

Read More : ਡਾਕਟਰ ਸ਼ਾਹੀਨ ਸ਼ਾਹਿਦ ਨੇ ਕੀਤਾ ਕਬੂਲ ਕਿ ਉਹ ਕਰ ਰਹੀ ਸੀ ਵਿਸਫੋਟਕ ਇਕੱਠਾ