Home Blog Page 314

ਕੇਂਦਰ ਸਰਕਾਰ ਦਾ ਐਲਨ ਮਸਕ ਦੀ ਕੰਪਨੀ ਨੂੰ ਨਿਰਦੇਸ਼

0
Elon Musk

ਨਵੀਂ ਦਿੱਲੀ, 3 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰ ਸਰਕਾਰ (Central Government) ਨੇ ਅਮਰੀਕੀ ਉਦਯੋਗਪਤੀ ਐਲਨ ਮਸਕ (Elon Musk) ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (Social media platform ‘X’) ਨੂੰ ਇਕ ਸਖ਼ਤ ਨੋਟਿਸ ਜਾਰੀ ਕੀਤਾ ਜਿਸ ‘ਚ ਉਸ ਨੂੰ ਪਲੇਟਫਾਰਮ ਤੋਂ ਏ. ਆਈ. ਵੱਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ ਅਸ਼ਲੀਲ ਤੇ ਗੈਰ-ਕਾਨੂੰਨੀ ਸਮੱਗਰੀਆਂ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ ।

ਅਸ਼ਲੀਲ ਤੇ ਗੈਰ-ਕਾਨੂੰਨੀ ਸਮੱਗਰੀ ਤੁਰੰਤ ਹਟਾਏ ‘ਐਕਸ’

ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਕਿਹਾ ਹੈ ਕਿ ‘ਐਕਸ’ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ( ਏ. ਆਈ.) ਐਪ ‘ਗ੍ਰਾਕ’ ਰਾਹੀਂ ਤਿਆਰ ਕੀਤੀ ਗਈ ਸਮੱਗਰੀ ਨੂੰ – ਤੁਰੰਤ ਹਟਾ ਦਿੱਤਾ ਜਾਣਾ ਚਾਹੀਦਾ ਹੈ । ਅਜਿਹਾ ਕਰਨ ‘ਚ ਅਸਫਲ ਰਹਿਣ ‘ਤੇ ਸੋਸ਼ਲ ਮੀਡੀਆ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਮੰਤਰਾਲਾ ਵੱਲੋਂ ਭੇਜੇ ਗਏ ਨੋਟਿਸ ਵਿਚ ਕੀ ਗਿਆ ਆਖਿਆ

ਭਾਰਤ ‘ਚ ‘ਐਕਸ’ ਦੇ ਮੁੱਖ ਪਾਲਣ ਅਧਿਕਾਰੀ ਨੂੰ ਭੇਜੇ ਗਏ ਇਕ ਨੋਟਿਸ (Notice) ‘ਚ ਮੰਤਰਾਲਾ ਨੇ ਕਿਹਾ ਕਿ ‘ਐਕਸ’ ਨੇ ਸੂਚਨਾ ਤਕਨਾਲੋਜੀ ਐਕਟ 2000 ਤੇ ਸੂਚਨਾ ਤਕਨਾਲੋਜੀ (ਇੰਟਰਮੀਡੀਅਰੀ ਦਿਸ਼ਾ-ਨਿਰਦੇਸ਼ ਤੋਂ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਅਧੀਨ ਕਾਨੂੰਨੀ ਜਾਂਚ ਜ਼ਿੰਮੇਵਾਰੀਆਂ ਦੀ ਪਾਲਣਾ ਨਹੀਂ ਕੀਤੀ ਹੈ । ਹੁਕਮ ਅਨੁਸਾਰ ‘ਐਕਸ’ ਨੂੰ ਲਾਗੂ ਕਾਨੂੰਨਾਂ ਦੀ ਉਲੰਘਣਾ ਕਰ ਕੇ ਪਹਿਲਾਂ ਬਣਾਈ ਗਈ ਜਾਂ ਪ੍ਰਸਾਰਿਤ ਕੀਤੀ ਗਈ ਸਾਰੀ ਸਮੱਗਰੀ ਤੱਕ ਪਹੁੰਚ ਨੂੰ ਬਿਨਾਂ ਕਿਸੇ ਦੇਰੀ ਦੇ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਕਾਰਵਾਈ ਆਈ. ਟੀ. ਨਿਯਮ 2021 ‘ਚ ਨਿਰਧਾਰਤ ਸਮਾਂ ਹੱਦ ਅੰਦਰ ਸਖ਼ਤੀ ਨਾਲ ਹੋਣੀ ਚਾਹੀਦੀ ਹੈ ।

Read More : ਐਲਨ ਮਸਕ ਨੇ ਆਪਣੇ ਬੇਟੇ ਦਾ ਰੱਖਿਆ ਵਿਚਕਾਰਲਾ ਨਾਮ ‘ਸ਼ੇਖਰ’

ਬੁਲੇਟ ਟ੍ਰੇਨ ਰਾਹੀਂ 1.58 ਘੰਟੇ ‘ਚ ਪਹੁੰਚ ਜਾਵਾਂਗੇ ਅਹਿਮਦਾਬਾਦ : ਵੈਸ਼ਨਵ

0
Ashwani vaishnav

ਨਵੀਂ ਦਿੱਲੀ, 3 ਜਨਵਰੀ 2026 : ਭਾਰਤ ਦੇਸ਼ ਦੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ (Railway Minister Ashwini Vaishnav) ਨੇ ਕਿਹਾ ਹੈ ਕਿ ਬੁਲੇਟ ਟ੍ਰੇਨ ਪ੍ਰੋਜੈਕਟ ਰਾਹੀਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ ਅਤੇ ਇਸ ਦੇ ਸੰਚਾਲਨ ਨਾਲ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਅਤੇ ਯਾਤਰੀ ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਸਫ਼ਰ ਸਿਰਫ਼ 1 ਘੰਟਾ 58 ਮਿੰਟ ਵਿਚ ਪੂਰਾ ਕਰ ਸਕਣਗੇ । ਵੈਸ਼ਨਵ ਨੇ ਇਹ ਜਾਣਕਾਰੀ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ (Mumbai-Ahmedabad Bullet Train Project) ਤਹਿਤ ਮਹਾਰਾਸ਼ਟਰ ਦੇ ਪਾਲਘਰ ਵਿਚ ਪਹਿਲੀ ਪਹਾੜੀ ਸੁਰੰਗ ਦਾ ਨਿਰਮਾਣ ਪੂਰਾ ਹੋਣ ਮੌਕੇ ਦਿੱਤੀ ।

ਪਾਲਘਰ ਜ਼ਿਲੇ ਦੀਆਂ ਸਭ ਤੋਂ ਲੰਬੀਆਂ ਸੁਰੰਗਾਂ ਵਿਚੋਂ ਇਕ ਹੈ

ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੱਤਰਕਾਰਾਂ ਨੂੰ ਇਸ ਸੁਰੰਗ ਦਾ ਨਿਰੀਖਣ ਵੀ ਕਰਵਾਇਆ । ਇਹ ਪਾਲਘਰ ਜ਼ਿਲੇ (Palghar district) ਦੀਆਂ ਸਭ ਤੋਂ ਲੰਬੀਆਂ ਸੁਰੰਗਾਂ ਵਿਚੋਂ ਇਕ ਹੈ । ਲਗਭਗ ਡੇਢ ਕਿਲੋਮੀਟਰ ਲੰਬੀ ਪਹਾੜੀ ਸੁਰੰਗ ਐੱਮ. ਟੀ.-5, ਵਿਰਾਰ ਅਤੇ ਬੋਈਸਰ ਬੁਲੇਟ ਟ੍ਰੇਨ ਸਟੇਸ਼ਨਾਂ ਦੇ ਵਿਚਕਾਰ ਸਥਿਤ ਹੈ । ਉਨ੍ਹਾਂ ਦੱਸਿਆ ਕਿ ਐੱਮ. ਟੀ.-5 ਸੁਰੰਗ ਦੀ ਖੁਦਾਈ ਦੋਵਾਂ ਸਿਰਿਆਂ ਤੋਂ ਅਤਿ-ਆਧੁਨਿਕ ਡਰਿੱਲ ਅਤੇ ਬਲਾਸਟ ਵਿਧੀ ਰਾਹੀਂ 18 ਮਹੀਨਿਆਂ ਵਿਚ ਪੂਰੀ ਕੀਤੀ ਗਈ ਹੈ ।

Read More : ਕੋਲਕਾਤਾ ਗੁਹਾਟੀ ਵਿਚ ਚੱਲੇਗੀ ਵੰਦੇ ਭਾਰਤ ਸਲੀਪਰ ਟਰੇਨ

ਮੋਹਾਲੀ ਏਅਰਪੋਰਟ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ : ਭਗਵੰਤ ਮਾਨ

0
Bhagwant Mann

ਚੰਡੀਗੜ੍ਹ, 3 ਜਨਵਰੀ 2026 : ਵਿਸ਼ਵ ਵਿਆਪੀ ਸੰਪਰਕ (ਕਨੈਕਟੀਵਿਟੀ) ਨੂੰ ਆਰਥਿਕ ਵਿਕਾਸ ਦਾ ਮੁੱਖ ਆਧਾਰ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ (International flights) ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੇ ਵਿਸਥਾਰ ਨਾਲ ਸੂਬੇ ‘ਚ ਆਰਥਿਕ ਸਰਗਰਮੀਆਂ, ਸੈਰ-ਸਪਾਟਾ ਅਤੇ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ ।

ਵਿਸ਼ਵ ਵਿਆਪੀ ਹਵਾਈ ਸੰਪਰਕ ਨਾਲ ਹੋਵੇਗੀ ਆਵਾਜਾਈ ਸੌਖੀ

ਮੁੱਖ ਮੰਤਰੀ ਇਹ ਗੱਲ ਉਸ ਮੌਕੇ ਕਹਿ ਰਹੇ ਸਨ, ਜਦੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ. ਆਈ. ਏ. ਐੱਲ.) ਨੇ ਪੰਜਾਬ ਸਰਕਾਰ ਨੂੰ 19 ਕਰੋੜ ਰੁਪਏ ਦੀ ਅੰਤਰਿਮ ਡਿਵੀਡੈਂਡ ਰਕਮ ਸੌਂਪੀ । ਉਨ੍ਹਾਂ ਕਿਹਾ ਕਿ ਵਿਸ਼ਵ ਵਿਆਪੀ ਹਵਾਈ ਸੰਪਰਕ ਨਾਲ ਉੱਦਮੀਆਂ ਅਤੇ ਵਪਾਰੀਆਂ ਦੀ ਆਵਾਜਾਈ ਸੌਖੀ ਹੋਵੇਗੀ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ।

ਹਵਾਈ ਸੰਪਰਕ ਕਰੇਗਾ ਪੰਜਾਬ ਨੂੰ ਸੰਸਾਰਿਕ ਵਪਾਰ ਅਤੇ ਸੈਰ-ਸਪਾਟਾ ਦੇ ਮੁਕਾਬਲੇਬਾਜ਼ੀ ਦੀ ਮੰਜ਼ਿਲ ਦੇ  ਰੂਪ ‘ਚ ਸਥਾਪਤ

ਉਨ੍ਹਾਂ ਜ਼ੋਰ ਦਿੱਤਾ ਕਿ ਇਹ ਹਵਾਈ ਸੰਪਰਕ (Air connection) ਪੰਜਾਬ ਨੂੰ ਸੰਸਾਰਿਕ ਵਪਾਰ ਅਤੇ ਸੈਰ-ਸਪਾਟਾ ਦੇ ਮੁਕਾਬਲੇਬਾਜ਼ੀ ਦੀ ਮੰਜ਼ਿਲ ਦੇ ਰੂਪ ‘ਚ ਸਥਾਪਤ ਕਰੇਗਾ । ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਪੁਲਸ ਦੇ ਡੀ. ਜੀ. ਪੀ. ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ । ਡੀ. ਜੀ. ਪੀ. ਨੇ ਸੂਬੇ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਵਚਨਬੱਧਤਾ ਦੋਹਰਾਈ ।

Read More : ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਸਮਾਗਮਾਂ ਦਾ ਪ੍ਰੋਗਰਾਮ ਕੀਤਾ ਜਾਰੀ

ਬੈਂਗਲੁਰੂ ਅੱਤਵਾਦੀ ਸਾਜ਼ਿਸ਼ੀ ਮਾਮਲੇ ਵਿਚ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ

0
Chargesheet filed

ਨਵੀਂ ਦਿੱਲੀ, 3 ਜਨਵਰੀ 2026 : ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਬੈਂਗਲੁਰੂ ‘ਚ 2023 ਦੇ ਇਕ ਮਾਮਲੇ ‘ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Taiba) ਨਾਲ ਜੁੜੇ 3 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ, ਜਿਨ੍ਹਾਂ ‘ਚ ਇਕ ਮਨੋਵਿਗਿਆਨੀ ਵੀ ਸ਼ਾਮਲ ਹੈ । ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਈ. ਡੀ. ਨੇ ਕੀਤਾ ਸੀ ਤਿੰਨਾਂ ਨੂੰ ਵੱਖ ਵੱਖ ਧਾਰਾਵਾਂ ਤਹਿਤ ਨਾਮਜਦ

ਅਧਿਕਾਰੀਆਂ ਅਨੁਸਾਰ ਬੈਂਗਲੁਰੂ ਦੀ ਇਕ ਅਦਾਲਤ ‘ਚ ਦਾਖਲ ਦੂਜੀ ਸਪਲੀਮੈਂਟਰੀ ਚਾਰਜਸ਼ੀਟ ‘ਚ ਐੱਨ. ਆਈ. ਏ. ਨੇ ਅਨੀਸ ਫਾਤਿਮਾ, ਚਾਨ ਪਾਸਾ ਏ. ਅਤੇ ਨਾਗਰਾਜ ਐੱਸ. ਨੂੰ ਭਾਰਤੀ ਦੰਡਾਵਲੀ (ਆਈ. ਪੀ.. ਐੱਸ.), ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਕਾਨੂੰਨ, ਵਿਸਫੋਟਕ ਪਦਾਰਥ ਕਾਨੂੰਨ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਕਰਨਾਟਕ ਜੇਲ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ ।

ਮੂਲ ਤੌਰ ਤੇ ਮਾਮਲਾ ਕੀਤਾ ਗਿਆ ਸੀ 2023 ਵਿਚ ਦਰਜ

ਇਹ ਮਾਮਲਾ ਮੂਲ ਤੌਰ ‘ਤੇ ਬੈਂਗਲੁਰੂ ਸਿਟੀ ਪੁਲਸ ਨੇ ਜੁਲਾਈ 2023 ‘ਚ ਦਰਜ ਕੀਤਾ ਸੀ । ਇਹ ਉਨ੍ਹਾਂ ਅਪਰਾਧੀਆਂ ਕੋਲੋਂ ਹਥਿਆਰ, ਗੋਲਾ-ਬਾਰੂਦ ਅਤੇ ਡਿਜੀਟਲ ਉਪਕਰਣ ਬਰਾਮਦ ਹੋਣ ਨਾਲ ਜੁੜਿਆ ਸੀ, ਜਿਨ੍ਹਾਂ ਨੇ ਬੈਂਗਲੁਰੂ ‘ਚ ਦਹਿਸ਼ਤ ਫੈਲਾਉਣ (Spreading terror in Bengaluru) ਦੀ ਸਾਜ਼ਿਸ਼ ਰਚੀ ਸੀ ਅਤੇ ਉਨ੍ਹਾਂ ਦਾ ਇਰਾਦਾ ਭਾਰਤ ਦੀ ਪ੍ਰਭੂਸੱਤਾ ਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣਾ ਸੀ ।

Read More : ਐੱਨ. ਆਈ. ਏ. ਨੇ 11 ਮਾਓਵਾਦੀਆਂ ਖਿਲਾਫ ਦਾਖ਼ਲ ਕੀਤਾ ਦੋਸ਼-ਪੱਤਰ

ਬੱਬਰ ਖ਼ਾਲਸਾ ਨੇ ਲਈ ਨਾਲਾਗੜ੍ਹ ਧਮਾਕੇ ਦੀ ਜਿੰਮੇਵਾਰੀ

0
Nala Garh blast

ਨਾਲਾਗੜ੍ਹ, 3 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਨਾਲਾਗੜ੍ਹ ਪੁਲਸ ਥਾਣੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ (Responsibility for the explosion) ਅੱਤਵਾਦੀ ਸੰਗਠਨ ਬੱਬਰ ਖਾਲਸਾ ਨੇ ਲਈ ਹੈ । ਇਸ ਸਬੰਧੀ ਜਾਣਕਾਰੀ ਸ਼ੋਸ਼ਲ ਮੀਡੀਆ ’ਤੇ ਦਿੱਤੀ ਗਈ ਜਿਸ ਤੋਂ ਬਾਅਦ ਸੂਬਾ ਪੁਲਿਸ ਹਰਕਤ ਵਿਚ ਆ ਗਈ ਹੈ ।

ਕੀ ਆਖਿਆ ਹੈ ਅੱਤਵਾਦੀ ਸੰਗਠਨ ਨੇ

ਅੱਤਵਾਦੀ ਸੰਗਠਨ ਬੱਬਰ ਖ਼ਾਲਸਾ (Terrorist organization Babbar Khalsa) ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ’ਚ ਸਪਲਾਈ ਹੋ ਰਹੇ ਸਿੰਥੈਟਿਕ ਡਰੱਗਜ਼ ਨੂੰ ਰੋਕਣ ਲਈ ਇਹ ਧਮਾਕਾ ਕੀਤਾ ਗਿਆ ਹੈ ।

ਡੀ. ਜੀ. ਪੀ. ਨੇ ਦਿੱਤੇ ਪਹਿਲੂਆਂ ਦੀ ਜਾਂਚ ਕਰਨ ਅਤੇ ਰਿਪੋਰਟ ਮੁੱਖ ਦਫ਼ਤਰ ਭੇਜਣ ਦੇ ਹੁਕਮ

ਡੀ. ਜੀ. ਪੀ. ਅਸ਼ੋਕ ਤਿਵਾੜੀ (D. G. P. Ashok Tiwari) ਨੇ ਐੱਸ.ਪੀ ਬੱਦੀ ਵਿਨੋਦ ਕੁਮਾਰ ਧੀਮਾਨ ਨੂੰ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਅਤੇ ਰਿਪੋਰਟ ਪੁਲਿਸ ਦੇ ਮੁੱਖ ਦਫ਼ਤਰ ਭੇਜਣ ਦੇ ਹੁਕਮ ਦਿੱਤੇ ਹਨ । ਭਰੋਸੇਯੋਗ ਸੂਤਰਾਂ ਅਨੁਸਾਰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋਈ ਹੈ । ਜਿਸ ਵਿੱਚ ਅੱਤਵਾਦੀ ਸੰਗਠਨ ਬੱਬਰ ਖਾਲਸਾ ਵੱਲੋਂ ਇਹ ਮੰਨਿਆ ਗਿਆ ਹੈ ਕਿ ਇਹ ਆਈ. ਈ. ਡੀ. ਬਲਾਸਟ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਜਗਾਉਣ ਲਈ ਕੀਤਾ ਗਿਆ ਹੈ ਤਾਂ ਜੋ ਹਿਮਾਚਲ ਵਿੱਚ ਤਿਆਰ ਹੋ ਰਹੇ ਸਿੰਥੈਟਿਕ ਡਰੱਗਸ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ, ਉਸ ਵਿੱਚ ਪ੍ਰਸ਼ਾਸਨ ਦੀ ਮਿਲੀਭੁਗਤ ਹੈ ਅਤੇ ਜੇਕਰ ਜਲਦੀ ਪ੍ਰਸ਼ਾਸਨ ਨੇ ਇਸ ‘ਤੇ ਨਕੇਲ ਨਾ ਕਸੀ ਤਾਂ ਅਗਲੇ ਟਾਰਗੇਟ ਪ੍ਰਸ਼ਾਸਨ ਦੇ ਵਾਹਨ ਅਤੇ ਦਫ਼ਤਰ ਹੋਣਗੇ । ਇਸ ਪੋਸਟ ਦੇ ਵਾਇਰਲ ਹੁੰਦੇ ਹੀ ਜਾਂਚ ਲਈ ਨਾਲਾਗੜ੍ਹ ਵਿੱਚ ਐਨ.ਆਈ.ਏੇ. ਅਤੇ ਹੋਰ ਜਾਂਚ ਏਜੰਸੀਆਂ ਨੇ ਡੇਰਾ ਲਾ ਲਿਆ ਹੈ ।

ਹਾਦਸੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਜਾਰੀ

ਨਾਲਾਗੜ੍ਹ ਵਿੱਚ ਹੋਏ ਇਸ ਹਾਦਸੇ ਤੋਂ ਬਾਅਦ ਬੀ.ਬੀ.ਐਨ. ਵਿੱਚ ਬਾਹਰੀ ਰਾਜਾਂ ਦੇ ਮਜ਼ਦੂਰਾਂ ਅਤੇ ਉਦਯੋਗਪਤੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ । ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਨਾਲਾਗੜ੍ਹ ਥਾਣੇ ਨਾਲ ਜਾਣ ਵਾਲੇ ਰਸਤੇ ਦੇ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ । ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਥਾਣੇ ਸਮੇਤ ਅੱਧਾ ਦਰਜਨ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ । ਸੂਚਨਾ ਮਿਲਦੇ ਹੀ ਬੱਦੀ ਤੋਂ ਐੱਸ. ਪੀ. ਵਿਨੋਦ ਧੀਮਾਨ, ਡੀ. ਐੱਸ. ਪੀ. ਨਾਲਾਗੜ੍ਹ ਸਮੇਤ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਰੂਰੀ ਸਬੂਤ ਇਕੱਠੇ ਕੀਤੇ । ਪੁਲਿਸ ਨੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲੇ ਹਨ । ਨਾਲਾਗੜ੍ਹ ਵਿੱਚ ਪਹਿਲਾਂ ਵੀ ਕਈ ਅੱਤਵਾਦੀ ਸੰਗਠਨਾਂ ਨੇ ਧਮਕੀਆਂ ਦਿੱਤੀਆਂ ਹਨ ।

ਕੀ ਦੱਸਿਆ ਐਸ. ਪੀ. ਵਿਨੋਦ ਧੀਮਾਨ ਨੇ

ਸੁਪਰਡੈਂਟ ਆਫ਼ ਪੁਲਸ (ਐੱਸ. ਪੀ.) ਵਿਨੋਦ ਧੀਮਾਨ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਸੈਂਪਲ ਲਏ ਹਨ, ਉਸ ਦੀ ਰਿਪੋਰਟ ਆਉਣ ਤੋਂ ਬਾਅਦ ਧਮਾਕੇ ਦੇ ਕਾਰਨਾਂ ਬਾਰੇ ਦੱਸਿਆ ਜਾ ਸਕਦਾ ਹੈ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਨਾ ਫੈਲਾਉਣ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਉਸ ਦੀ ਜਾਣਕਾਰੀ ਪੁਲਿਸ ਦਿੱਤੀ ਜਾਵੇ ।

Read More : ਜੰਮੂ-ਕਸ਼ਮੀਰ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ

ਛਤੀਸਗੜ੍ਹ ਸ਼ਰਾਬ ਘਪਲੇ ਵਿਚ ਚੇਤੰਨਿਆ ਨੂੰ ਹਾਈ ਕੋਰਟ ਤੋਂ ਜ਼ਮਾਨਤ

0
Chetanya Baghel

ਰਾਏਪੁਰ, 3 ਜਨਵਰੀ 2026 : ਛੱਤੀਸਗੜ੍ਹ ਹਾਈ ਕੋਰਟ (Chhattisgarh High Court) ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਦੇ ਪੁੱਤਰ ਚੇਤੰਨਿਆ ਬਘੇਲ (Chetanya Baghel) ਨੂੰ ਕਥਿਤ ਸ਼ਰਾਬ ਘਪਲੇ (Liquor scams) ਨਾਲ ਸਬੰਧਤ ਦੋ ਮਾਮਲਿਆਂ ‘ਚ ਜ਼ਮਾਨਤ (Bail) ਦੇ ਦਿੱਤੀ ਹੈ ।

ਈ. ਡੀ. ਨੇ ਕੀ ਮਾਮਲਾ ਕੀਤਾ ਸੀ ਦਰਜ

ਚੇਤੰਨਿਆ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਅਤੇ ਰਾਜ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਕਥਿਤ ਸ਼ਰਾਬ ਘਪਲੇ ‘ਚ ਮਾਮਲੇ ਦਰਜ ਕੀਤੇ ਸਨ । ਈ. ਡੀ. ਅਨੁਸਾਰ, ਸੂਬੇ ‘ਚ ਸ਼ਰਾਬ ਘਪਲਾ 2019 ਅਤੇ 2022 ਦੇ ਦਰਮਿਆਨ ਹੋਇਆ ਸੀ, ਜਦੋਂ ਛੱਤੀਸਗੜ੍ਹ ‘ਚ ਭੁਪੇਸ਼ ਬਘੇਲ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ।

ਈ.ਡੀ. ਦਾ ਦਾਅਵਾ ਸੀ ਕਿ ਚੇਤਨਾ ਕਥਿਤ ਸ਼ਰਾਬ ਘਪਲੇ ਦੇ ਪਿੱਛੇ ਸਿੰਡੀਕੇਟ ਦਾ ਸੀ ਮੁਖੀ

ਈ. ਡੀ. ਮੁਤਾਬਕ ਕਥਿਤ ਘਪਲੇ ਨਾਲ ਸੂਬੇ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਅਤੇ ਸ਼ਰਾਬ ਸਿੰਡੀਕੇਟ ਦੇ ਲਾਭਪਾਤਰੀਆਂ ਦੀਆਂ ਜੇਬਾਂ ਭਰ ਗਈਆਂ । ਈ. ਡੀ. ਨੇ ਦਾਅਵਾ ਕੀਤਾ ਸੀ ਕਿ ਚੇਤੰਨਿਆ ਕਥਿਤ ਸ਼ਰਾਬ ਘਪਲੇ ਦੇ ਪਿੱਛੇ ‘ਸਿੰਡੀਕੇਟ’ ਦਾ ਮੁਖੀ ਸੀ ਅਤੇ ਉਸ ਨੇ ਘਪਲੇ ਤੋਂ ਮਿਲੇ ਲੱਗਭਗ 1000 ਕਰੋੜ ਰੁਪਏ ਖੁਦ ਸੰਭਾਲੇ ਸਨ । ਦਾਅਵੇ ਅਨੁਸਾਰ ਚੇਤੰਨਿਆ ਬਘੇਲ ਨੇ ਉੱਚੇ ਪੱਧਰ ‘ਤੇ ਅਪਰਾਧ ਦੀ ਕਮਾਈ ਦਾ ਪ੍ਰਬੰਧਨ ਕਰਨ ਦੇ ਨਾਲ-ਨਾਲ ਆਪਣੇ ਹਿੱਸੇ ਵਜੋਂ ਲੱਗਭਗ 200-250 ਕਰੋੜ ਰੁਪਏ ਪ੍ਰਾਪਤ ਕੀਤੇ ।

Read More : ਭੱਟ ਜੋੜੇ ਨੂੰ ਰਾਹਤ ਨਾ ਮਿਲਣ ਤੇ ਜ਼ਮਾਨਤ ਅਰਜ਼ੀ `ਤੇ ਸੁਣਵਾਈ ਕੱਲ

ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਸਮਾਗਮਾਂ ਦਾ ਪ੍ਰੋਗਰਾਮ ਕੀਤਾ ਜਾਰੀ

0
Punjab government

ਚੰਡੀਗੜ੍ਹ , 3 ਜਨਵਰੀ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਗਣਤੰਤਰ ਦਿਵਸ ਦੇ ਸਮਾਗਮਾਂ ਦਾ ਪ੍ਰੋਗਰਾਮ ਜਾਰੀ ਕਰ ਦਿਤਾ ਗਿਆ ਹੈ ।

ਕੌਣ ਕਿਥੇ ਲਹਿਰਾਏਗਾ ਝੰਡਾ

ਗਣਤੰਤਰ ਦਿਵਸ (Republic Day) ਦੇ ਜਾਰੀ ਕੀਤੇ ਗਏ ਪ੍ਰੋਗਰਾਮਾਂ ਦੇ ਸ਼ਡਿਊਲ ਦੇ ਚਲਦਿਆਂ ਪਟਿਆਲਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਰਾਜ ਪਧਰੀ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਰਾਸ਼ਟਰੀ ਝੰਡਾ (National flag) ਲਹਿਰਾਉਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) 26 ਜਨਵਰੀ 2026 ਨੂੰ ਹੁਸ਼ਿਆਰਪੁਰ ਵਿਖੇ ਕੌਮੀ ਝੰਡਾ ਲਹਿਰਾਉਣਗੇ ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੰਗਰੂਰ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਬਰਨਾਲਾ ਵਿਖੇ ਕੌਮੀ ਝੰਡਾ ਲਹਿਰਾਉਣਗੇ ।

ਵੱਖ ਵੱਖ ਜ਼ਿਲਿਆਂ ਵਿਚ ਹੋਣ ਵਾਲੇ ਸਮਾਗਮਾਂ ਦੇ ਵੇਰਵਾ

ਵੱਖ-ਵੱਖ ਜ਼ਿਲਿਆਂ ਵਿਚ ਹੋਣ ਵਾਲੇ ਸਮਾਗਮਾਂ ਅਤੇ ਮੁੱਖ ਮਹਿਮਾਨਾਂ ਦੇ ਵੇਰਵੇ ਜਾਰੀ ਕਰਦਿਆਂ ਬੁਲਾਰੇ ਨੇ ਦਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਠਿੰਡਾ, ਮੰਤਰੀ ਅਮਨ ਅਰੋੜਾ ਪਠਾਨਕੋਟ, ਮੰਤਰੀ ਡਾ. ਬਲਜੀਤ ਕੌਰ ਫ਼ਿਰੋਜ਼ਪੁਰ, ਮੰਤਰੀ ਸੰਜੀਵ ਅਰੋੜਾ ਫ਼ਰੀਦਕੋਟ, ਮੰਤਰੀ ਡਾ. ਬਲਬੀਰ ਸਿੰਘ ਸ਼ਹੀਦ ਭਗਤ ਸਿੰਘ ਨਗਰ, ਹਰਦੀਪ ਸਿੰਘ ਮੁੰਡੀਆਂ ਅੰਮ੍ਰਿਤਸਰ, ਲਾਲ ਚੰਦ ਮਲੇਰਕੋਟਲਾ, ਲਾਲਜੀਤ ਸਿੰਘ ਭੁੱਲਰ ਸ੍ਰੀ ਮੁਕਤਸਰ ਸਾਹਿਬ, ਹਰਜੋਤ ਸਿੰਘ ਬੈਂਸ ਫ਼ਾਜ਼ਿਲਕਾ, ਹਰਭਜਨ ਸਿੰਘ ਲੁਧਿਆਣਾ, ਬਰਿੰਦਰ ਕੁਮਾਰ ਗੋਇਲ ਜਲੰਧਰ, ਤਰੁਨਪ੍ਰੀਤ ਸਿੰਘ ਸੌਂਦ ਰੂਪਨਗਰ, ਡਾ. ਰਵਜੋਤ ਸਿੰਘ ਮਾਨਸਾ, ਗੁਰਮੀਤ ਸਿੰਘ ਖੁੱਡੀਆਂ ਤਰਨਤਾਰਨ ਅਤੇ ਮੋਹਿੰਦਰ ਭਗਤ ਐਸ.ਏ.ਐਸ. ਨਗਰ ਵਿਖੇ ਕੌਮੀ ਝੰਡਾ ਲਹਿਰਾਉਣਗੇ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ

 

ਸੰਘਣੀ ਧੁੰਦ ਕਾਰਨ 93 ਮਿੰਟ ਲਖਨਊ ਦੇ ਚੱਕਰ ਕੱਟ ਕੇ ਦਿੱਲੀ ਪਰਤੀ ਫਲਾਈਟ

0
Flight

ਲਖਨਊ, 3 ਜਨਵਰੀ 2026 : ਸੰਘਣੀ ਧੁੰਦ ਕਾਰਨ ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ (Air India Express) ਦੀ ਇਕ ਉਡਾਣ ਲੈਂਡ ਨਹੀਂ ਕਰ ਸਕੀ ਅਤੇ 93 ਮਿੰਟ ਤੱਕ ਆਸਮਾਨ ‘ਚ ਚੱਕਰ ਦਿੱਲੀ ਪਰਤ ਗਈ ।

ਪਾਇਲਟ ਨੇ ਕੀਤੀ ਸੀ ਬਹੁਤ ਕੋਸ਼ਿਸ਼

ਏਅਰਪੋਰਟ ਸੂਤਰਾਂ ਅਨੁਸਾਰ ਫਲਾਈਟ ਆਈ. ਐਕਸ.-2171 ਸਵੇਰੇ 6:18 ਵਜੇ ਲਖਨਊ ਪਹੁੰਚੀ ਪਰ ਵਿਜ਼ੀਬਿਲਟੀ ਸਿਰਫ 10 ਮੀਟਰ ਦੇ ਆਸ-ਪਾਸ ਸੀ । ਪਾਇਲਟ ਨੇ ਕਾਫੀ ਦੇਰ ਤੱਕ ਲੈਂਡਿੰਗ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਏਅਰ ਟ੍ਰੈਫਿਕ ਕੰਟਰੋਲ (Air traffic control) ਨੇ ਸੁਰੱਖਿਆ ਕਾਰਨਾਂ ਕਰ ਕੇ ਜਹਾਜ਼ ਨੂੰ 7:51 ਵਜੇ ਦਿੱਲੀ ਵਾਪਸ ਭੇਜ ਦਿੱਤਾ ।

ਇਸ ਜਹਾਜ਼ ਰਾਹੀਂ ਸੰਚਾਲਿਤ ਹੋਣ ਵਾਲੀ ਰਿਆਦ ਜਾਣ ਵਾਲੀ ਉਡਾਣ ਆਈ. ਐਕਸ.-189 ਨੂੰ ਵੀ ਰੱਦ ਕਰਨਾ ਪਿਆ । ਸੰਘਣੀ ਧੁੰਦ ਦਾ ਅਸਰ ਹੋਰ ਉਡਾਣਾਂ ‘ਤੇ ਵੀ ਪਿਆ, ਜਿਸ ਕਾਰਨ ਮੁੰਬਈ, ਹੈਦਰਾਬਾਦ, ਰਿਆਦ, ਕਿਸ਼ਨਗੜ੍ਹ ਅਤੇ ਝਾਰਸੁਗੁੜਾ ਤੋਂ ਆਉਣ ਵਾਲੀਆਂ ਕਈ ਫਲਾਈਟਾਂ ਦੇਰੀ ਨਾਲ ਲਖਨਊ ਪਹੁੰਚੀਆਂ ।

Read More : ਜਹਾਜ਼ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਯਾਤਰੀ ਗਿ੍ਫ਼ਤਾਰ

12 ਆਈ. ਪੀ. ਐਸ. ਨੂੰ ਪੰਜਾਬ ਸਰਕਾਰ ਬਣਾਇਆ ਡੀ. ਆਈ. ਜੀ.

0
Promotions

ਪੰਜਾਬ, 3 ਜਨਵਰੀ 2026 :  ਪੰਜਾਬ ਸਰਕਾਰ (Punjab Government) ਨੇ ਦੋ ਵੱਖ ਵੱਖ ਹੁਕਮ ਜਾਰੀ ਕਰਕੇ ਆਈ. ਪੀ. ਐਸ. ਅਧਿਕਾਰੀਆਂ (IPS officers) ਨੂੰ ਤਰੱਕੀ ਦੇ ਕੇ ਡੀ. ਆਈ . ਜੀ. ਅਤੇ ਆਈ. ਜੀ. ਬਣਾਇਆ ਹੈ । ਉਕਤ ਤਰੱਕੀ ਹੁਕਮ ਸਰਕਾਰ ਵੱਲੋਂ ਜਾਰੀ ਕੀਤੇ ਸਨ ਅਤੇ ਤੁਰੰਤ ਲਾਗੂ ਹੋਣਗੇ ।

ਪਹਿਲਾਂ ਵੀ ਤਰੱਕੀਆਂ ਦੇ ਚੁੱਕੀ ਹੈ ਸਰਕਾਰ ਪੁਲਸ ਅਧਿਕਾਰੀਆਂ ਨੂੰ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ ਵੀ ਪੰਜਾਬ ਪੁਲਸ ਦੇ ਸੀਨੀਅਰ ਆਈ . ਪੀ. ਐਸ. ਅਧਿਕਾਰੀਆਂ ਨੂੰ ਤਰੱਕੀਆਂ (Promotions) ਦੇ ਕੇ ਮਾਣ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਸਰਕਾਰ ਦੇ ਕੰਮ ਕਾਜ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ ਤੇ ਜੁਰਮ ਨੂੰ ਨੱਥ ਪਾਈ ਜਾ ਸਕੇ। ਜਿਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ ਦਾ ਵੇਰਵਾ :

Read More : ਪੰਜਾਬ ਸਰਕਾਰ ਨੇ 415 ਅਧਿਆਪਕਾਂ ਨੂੰ ਮੁੱਖ ਅਧਿਆਪਕ ਵਜੋਂ ਦਿੱਤੀ ਤਰੱਕੀ

ਸਾਬਕਾ ਆਈ. ਜੀ. ਨਾਲ ਠੱਗੀ ਮਾਮਲੇ ਵਿਚ ਪੰਜ ਹੋਰ ਗਿ੍ਫ਼ਤਾਰ

0
Amar Chahal

ਪਟਿਆਲਾ , 3 ਜਨਵਰੀ 2026 : ਸ਼ਾਹੀ ਸ਼ਹਿਰ ਪਟਿਆਲਾ ਦੇ ਸਾਬਕਾ ਆਈ. ਜੀ. ਅਮਰ ਸਿੰਘ ਚਾਹਲ (Former I. G. Amar Singh Chahal) ਨਾਲ ਜੁੜੇ ਆਨ ਲਾਈਨ ਠੱਗੀ (Online fraud) ਮਾਮਲੇ ਵਿੱਚ ਪਟਿਆਲਾ ਪੁਲਸ ਨੇ ਇੱਕ ਭਾਜਪਾ ਨੇਤਾ ਸਣੇ ਹੋਰ ਪੰਜ ਲੋਕਾਂ ਨੂੰ ਗ੍ਰਿਫ਼ਤਾਰ (Five people arrested) ਕੀਤਾ ਹੈ ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਕੀ ਕੁੱਝ ਕੀਤਾ ਗਿਆ ਹੈ ਬਰਾਮਦ

ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤਿੰਨ ਦਰਜਨ ਮੋਬਾਈਲ ਫੋਨ ਅਤੇ 500 ਸਿਮ ਕਾਰਡ ਬਰਾਮਦ ਕੀਤੇ ਗਏ ਹਨ । ਪੁਲਸ ਮੁਤਾਬਕ ਇਹ ਸਿਮ ਕਾਰਡ ਨਕਲੀ ਦਸਤਾਵੇਜ਼ਾਂ ’ਤੇ ਲਏ ਗਏ ਸਨ ਅਤੇ ਇਨ੍ਹਾਂ ਦੇ ਜ਼ਰੀਏ ਹੀ ਪੂਰਾ ਨੈਟਵਰਕ ਚਲਾਇਆ ਜਾ ਰਿਹਾ ਸੀ । ਫੜੇ ਗਏ ਲੋਕਾਂ ਵਿੱਚ ਚੰਦਰਕਾਂਤ ਲਕਸ਼ਮਣ, ਸ਼੍ਰੀਕਾਂਤ ਰਣਜੀਤ ਨੰਦੇਕਰ ਅਤੇ ਮੁਹੰਮਦ ਹਸਨ ਸ਼ਾਮਲ ਹਨ । ਇਸ ਤੋਂ ਇਲਾਵਾ ਇੱਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ ।

ਮਾਮਲੇ ਵਿਚ ਹੋ ਸਕਦੀਆਂ ਹਨ ਹੋਰ ਵੀ ਫੜੋ ਫੜੀਆਂ

ਮਿਲੀ  ਜਾਣਕਾਰੀ ਅਨੁਸਾਰ, ਫੜਿਆ ਗਿਆ ਇੱਕ ਵਿਅਕਤੀ ਭਾਜਪਾ ਦਾ ਮੰਡਲ ਪ੍ਰਧਾਨ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਬਾਰੇ ਪੁਲਿਸ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ । ਪੁਲਸ ਮੁਤਾਬਕ, ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ । ਨਾਲ ਹੀ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਿਰੋਹ ਦੇ ਤਾਰ ਹੋਰ ਕਿਹੜੇ-ਕਿਹੜੇ ਰਾਜਾਂ ਨਾਲ ਜੁੜੇ ਹੋਏ ਹਨ ਅਤੇ ਇਸ ਠੱਗੀ ਵਿੱਚ ਕੁੱਲ ਕਿੰਨੇ ਲੋਕ ਸ਼ਾਮਲ ਹਨ ।

Read More : ਪੁਲਸ ਨੇ ਸਾਬਕਾ ਆਈ. ਜੀ. ਨਾਲ ਜੁੜੇ ਸਾਈਬਰ ਮਾਮਲੇ ਵਿਚ ਬੈਂਕ ਖਾਤੇ ਕੀਤੇ ਫ੍ਰੀਜ