Home Blog Page 312

ਊਧਵ ਠਾਕਰੇ ਨੇ 3 ਲੱਖ ਕਰੋੜ ਰੁਪਏ ਦਾ ‘ਘਪਲਾ’ ਕੀਤਾ : ਭਾਜਪਾ ਆਗੂ ਦਾ ਦੋਸ਼

0
Uddhav Thackeray

ਮੁੰਬਈ, 5 ਜਨਵਰੀ 2026 : ਭਾਰਤੀ ਜਨਤਾ ਪਾਰਟੀ (Bharatiya Janata Party) (ਭਾਜਪਾ) ਦੇ ਆਗੂ ਅਮਿਤ ਸਾਟਮ (Amit Satam) ਨੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ (Uddhav Thackeray) ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ‘ਤੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ।

ਸਾਟਮ ਦੀਆਂ ਇਹ ਟਿੱਪਣੀਆਂ ਠਾਕਰੇ ਦੇ ‌ਕਿਸ ਦਾਅਵੇ ਦਰਮਿਆਨ ਆਈਆਂ ਹਨ

ਇਸ ਦੇ ਨਾਲ ਹੀ ਸਾਟਮ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਟਿੱਪਣੀਆਂ ਰਾਹੀਂ ‘ਮਰਾਠੀ ਭਾਈਚਾਰੇ ਦਾ ਅਪਮਾਨ’ ਕੀਤਾ ਹੈ । ਸਾਟਮ ਦੀਆਂ ਇਹ ਟਿੱਪਣੀਆਂ ਠਾਕਰੇ ਦੇ ਉਸ ਦਾਅਵੇ ਦਰਮਿਆਨ ਆਈਆਂ ਹਨ ਕਿ ਜੇਕਰ ਬ੍ਰਿਹਨ ਮੁੰਬਈ ਮਿਊਂਸੀਪਲ ਕਾਰਪੋਰੇਸ਼ਨ (Brihan mumbai Municipal Corporation) (ਬੀ. ਐੱਮ. ਸੀ.) ਦਾ ਖਰਚਾ ਬਜਟ 15,000 ਕਰੋੜ ਰੁਪਏ ਸੀ, ਤਾਂ ਵੱਖ-ਵੱਖ ਕੰਮਾਂ ਲਈ ਠੇਕੇਦਾਰਾਂ ਨੂੰ ਪੇਸ਼ਗੀ ਵਜੋਂ ਦਿੱਤੀ ਜਾਣ ਵਾਲੀ ਰਾਸ਼ੀ ਤਿੰਨ ਲੱਖ ਕਰੋੜ ਰੁਪਏ ਹੈ, ਜੋ ਕਿ ਇਕ ‘ਘਪਲਾ’ ਹੈ ।

ਸਾਟਮ ਨੇ ਕੀਤੀ ਠਾਕਰੇ ਦੇ ਇਕ ਤਾਜ਼ਾ ਵਿਅੰਗ ਦੀ ਸਖ਼ਤ ਨਿੰਦਾ

ਉਨ੍ਹਾਂ ਦੋਸ਼ ਲਾਇਆ ਕਿ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਲਈ ਰਿਸ਼ਵਤ ਦੇ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ । ਭਾਜਪਾ ਦੀ ਮੁੰਬਈ ਇਕਾਈ ਦੇ ਪ੍ਰਧਾਨ ਸਾਟਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਠਾਕਰੇ 3 ਲੱਖ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਸਨ । ਸਾਟਮ ਨੇ ਠਾਕਰੇ ਦੇ ਇਕ ਤਾਜ਼ਾ ਵਿਅੰਗ ਦੀ ਵੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਟਿੱਪਣੀ ਨਿੱਜੀ ਅਪਮਾਨ ਨਹੀਂ, ਸਗੋਂ ਹਰ ਮਰਾਠੀ ਵਿਅਕਤੀ ਦਾ ਅਪਮਾਨ ਹੈ । ਸਾਟਮ ਨੇ ਦਾਅਵਾ ਕੀਤਾ ਕਿ ਭਾਵੇਂ ਪਿਛਲੇ 10 ਸਾਲਾਂ ‘ਚ ਸੜਕਾਂ ‘ਤੇ 21,000 ਕਰੋੜ ਰੁਪਏ ਖਰਚ ਕੀਤੇ ਗਏ ਸਨ ਪਰ ਸ਼ਹਿਰ ਦੀ ਹਾਲਤ ਅਜਿਹੀ ਸੀ ਕਿ ‘ਇਹ ਦੱਸਣਾ ਮੁਸ਼ਕਲ ਸੀ ਕਿ ਸੜਕਾਂ ‘ਤੇ ਟੋਏ ਹਨ ਜਾਂ ਟੋਇਆਂ ਦੇ ਅੰਦਰ ਸੜਕਾਂ ਹਨ’ ।

Read More : ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਣਾ `ਬਹੁੱਤ ਵੱਡੀ ਗਲਤੀ` : ਭਾਗਵਤ

 

ਕੁੜੀ ਵਾਲਿਆਂ ਨੇ ਕੀਤੀ ਨੌਜਵਾਨ ਦੀ ਘਰ ਬੁਲਾ ਕੇ ਕੁੱਟਮਾਰ

0
Murder

ਪਠਾਨਕੋਟ, 5 ਜਨਵਰੀ 2026 : ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਟਲੀ (Kotli village of Pathankot) ਵਿਖੇ ਪਿੰਡ ਚੇਲਾ ਆਮ ਦੇ ਇਕ ਨੌਜਵਾਨਦੀ ਪਿੰਡ ਕੋਟਲੀ ਦੀ ਕੁੜੀ ਨਾਲ ਪਿਛਲੇ 7 ਸਾਲ ਤੋਂ ਰਿਸ਼ਤੇ ’ਚ ਹੋਣ ਦੇ ਚਲਦਿਆਂ ਘਰ ਬੁਲਾ ਕੇ ਕੁੱਟਮਾਰ (Beating) ਕੀਤੀ ।

ਕੁੱਟਮਾਰ ਕਰਨ ਦੇ ਚਲਦਿਆਂ ਹਸਪਤਾਲ ਵਿਚ ਹੋਈ ਨੌਜਵਾਨ ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਕੁੜੀ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੇ ਕੁੱਟਮਾਰ ਕੀਤੀ ਦੀ ਇਲਾਜ ਦੌਰਾਨ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਮੌਤ (Death) ਹੋ ਗਈ ਹੈ । ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਸੀ ਜੋ ਕਿ ਪਿਛਲੇ ਸੱਤ ਸਾਲ ਤੋਂ ਪਿੰਡ ਕੋਟਲੀ ਦੀ ਕੁੜੀ ਦੇ ਨਾਲ ਰਿਲੇਸ਼ਨ ਵਿਚ ਸੀ ਅਤੇ ਉਸ ਦੇ ਪਰਿਵਾਰ ਦੀ ਹਰ ਜ਼ਰੂਰਤ ਨੂੰ ਪੂਰਾ ਕਰਦਾ ਸੀ ।

‌ਮ੍ਰਿਤਕ ਲੜਕੇ ਪਰਿਵਾਰਕ ਮੈਂਬਰਾਂ ਨੇ ਕੀਤੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਕੱਲ੍ਹ ਲੜਕੀ ਦੇ ਪਰਿਵਾਰ ਨੇ ਉਸ ਨੂੰ ਆਪਣੇ ਘਰ ਬੁਲਾਇਆ । ਜਦ ਉਨ੍ਹਾਂ ਦਾ ਮੁੰਡਾ ਲੜਕੀ ਦੇ ਘਰ ਗਿਆ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਘਰ ਵਿਖੇ ਕੈਦ ਕਰ ਲਿਆ, ਜਿਸ ਦੀ ਜਾਣਕਾਰੀ ਖੁਦ ਮ੍ਰਿਤਕ (Dead) ਨੇ ਫੋਨ ਕਰੇ ਆਪਣੇ ਪਿਤਾ ਨੂੰ ਦਿੱਤੀ, ਜਦੋਂ ਉਹ ਲੜਕੀ ਦੇ ਘਰ ਪਹੁੰਚੇ ਤਾਂ ਉਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ । ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ (Treatment) ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਆਰੋਪੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ।

Read More : ਪਿਹੋਵਾ ’ਚ ਟੋਲ ਪਲਾਜਾ ਮੁਲਾਜਮਾਂ ਨੇ ਕੀਤੀ ਸਿੱਖ ਨੌਜਵਾਨ ਨਾਲ ਕਥਿਤ ਕੁੱਟਮਾਰ

ਫਲਾਈਟ ‘ਚ ਪਾਵਰ ਬੈਂਕ ਦੀ ਵਰਤੋਂ ‘ਤੇ ਲੱਗੀ ਪਾਬੰਦੀ

0
power banks in flights

ਨਵੀਂ ਦਿੱਲੀ, 5 ਜਨਵਰੀ 2026 : ਹਵਾਈ ਯਾਤਰਾ (Air travel) ਦੌਰਾਨ ਪਾਵਰ ਬੈਂਕ ਦੀ ਵਰਤੋਂ ਕਰਨ ‘ਤੇ ਹੁਣ ਪਾਬੰਦੀ (Ban) ਲਗਾ ਦਿੱਤੀ ਗਈ ਹੈ । ਇਹ ਧਿਆਨ ਦੇਣ ਯੋਗ ਹੈ ਕਿ ਅਕਤੂਬਰ ਵਿਚ ਦਿੱਲੀ ਹਵਾਈ ਅੱਡੇ ‘ਤੇ ਇੰਡੀਗੋ ਦੀ ਫਲਾਈਟ ਵਿਚ ਇਕ ਯਾਤਰੀ ਦੇ ਪਾਵਰ ਬੈਂਕ ਵਿਚ ਅੱਗ ਲੱਗ ਗਈ ਸੀ । ਇਸ ਲਈ ਡੀ. ਜੀ. ਸੀ. ਏ. ਨੇ ਹੁਣ ਸਖਤ ਕਦਮ ਚੁੱਕੇ ਹਨ ।

ਪਾਵਰ ਬੈਂਕ ਲਿਜਾਏ ਜਾ ਸਕਣਗੇ ਹੈਂਡ ਬੈਗੇਜ ਵਿਚ ਹੀ ਨਾਲ

ਨਵੇਂ ਨਿਯਮ ਦੇ ਅਨੁਸਾਰ ਫਲਾਈਟ ਦੌਰਾਨ ਤੁਸੀਂ ਪਾਵਰ ਬੈਂਕ (Power bank) ਨੂੰ ਜਹਾਜ਼ ਦੀ ਸੀਟ ਵਿਚ ਲੱਗੇ ਪਾਵਰ ਸਾਕਟ ਨਾਲ ਨਹੀਂ ਜੋੜ ਸਕਦੇ । ਇਸਦੇ ਇਲਾਵਾ ਪਾਵਰ ਬੈਂਕ ਹੈਂਡ ਬੈਗੇਜ ਵਿਚ ਹੀ ਨਾਲ ਲਿਜਾਏ ਜਾ ਸਕਣਗੇ । ਚੈੱਕ-ਇਨ ਬੈਗੇਜ ਵਿਚ ਇਨ੍ਹਾਂ ਨੂੰ ਰੱਖਣਾ ਮਨਾ ਹੈ । ਇਸ ਦੇ ਇਲਾਵਾ ਹਵਾਈ, ਯਾਤਰਾ ਵਿਚ ਆਪਣੇ ਨਾਲ ਸਿਰਫ 100 ਵਾਟ-ਆਵਰ ਤੋਂ ਘੱਟ ਸਮਰੱਥਾ ਵਾਲੇ ਪਾਵਰ ਬੈਂਕ ਦੇ ਨਾਲ ਹੀ ਯਾਤਰਾ ਕੀਤੀ ਜਾ ਸਕੇਗੀ ।

ਭਾਵ ਤੁਸੀਂ 27,000 ਐੱਮ. ਏ. ਐੱਚ. ਤੋਂ ਵੱਡੇ ਪਾਵਰ ਬੈਂਕ ਨਾਲ ਲੈ ਕੇ ਫਲਾਈਟ ਵਿਚ ਨਹੀਂ ਜਾ ਸਕਦੇ । ਇਸ ਦੇ ਨਾਲ ਹੀ ਏਅਰਲਾਈਨਜ਼ ਹੁਣ ਤੋਂ ਫਲਾਈਟ ਵਿਚ ਐਲਾਨ ਕਰਨਗੀਆਂ ਕਿ ਕਿਸੇ ਵੀ ਇਲੈਕਟ੍ਰਾਨਿਕ ਡਿਵਾਈਸ (Electronic device) ਨਾਲ ਗਰਮੀ, ਧੂੰਆਂ ਜਾਂ ਅਜੀਬ ਬਦਬੂ ਆਉਣ ‘ਤੇ ਕੈਬਿਨ ਕਰੂ ਨੂੰ ਸੂਚਿਤ ਕਰਨ ।

Read More : ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ

ਭਾਰਤ ਦੇ ਦੋ ਸੂਬਿਆਂ ਵਿਚ ਆਏ ਭੂਚਾਲ ਦੇ ਝਟਕੇ

0
Earthquake

ਅਸਾਮ, 5 ਜਨਵਰੀ 2026 : ਭਾਰਤ ਦੇਸ਼ ਦੇ ਦੋ ਉਤਰ ਪੂਰਬੀ ਸੂਬਿਆਂ ਅਸਾਮ ਅਤੇ ਤ੍ਰਿਪੁਰਾ (Assam and Tripura) ਵਿਖੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਦੱਸਣਯੋਗ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਭਾਰਤ ਸਮੇਤ ਦੁਨੀਆ ਭਰ ਵਿੱਚ ਭੂਚਾਲਾਂ (Earthquakes) ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ । ਕਈ ਦੇਸ਼ਾਂ ਵਿੱਚ, ਭੂਚਾਲ ਇੰਨੇ ਭਿਆਨਕ ਆਏ ਕਿ ਉਨ੍ਹਾਂ ਕਾਰਨ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋਈਆਂ। ਇਸ ਕਾਰਨ ਲੋਕਾਂ ਵਿੱਚ ਭੂਚਾਲਾਂ ਦਾ ਡਰ ਵਧਦਾ ਜਾ ਰਿਹਾ ਹੈ ।

ਭੂਚਾਲ ਦੀ ਤੀਬਰਤਾ ਮਾਪੀ ਗਈ ਰਿਆਕਾਰ ਪੈਮਾਨੇ ਤੇ 3. 9

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Seismological Center) ਨੇ ਪਹਿਲਾਂ ਤ੍ਰਿਪੁਰਾ ਵਿੱਚ ਆਏ ਭੂਚਾਲ ਬਾਰੇ ਜਾਣਕਾਰੀ ਜਾਰੀ ਕੀਤੀ । ਕੇਂਦਰ ਨੇ ਦੱਸਿਆ ਕਿ ਸੋਮਵਾਰ ਨੂੰ ਤ੍ਰਿਪੁਰਾ ਦੇ ਗੋਮਤੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.9 ਮਾਪੀ ਗਈ । ਰਿਪੋਰਟਾਂ ਅਨੁਸਾਰ, ਭੂਚਾਲ ਸੋਮਵਾਰ ਸਵੇਰੇ 3:33 ਵਜੇ ਆਇਆ । ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 54 ਕਿਲੋਮੀਟਰ ਹੇਠਾਂ ਸੀ ।

ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 50 ਕਿਲੋਮੀਟਰ ਹੇਠਾਂ ਸੀ

ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ (National Center for Seismology) ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰ-ਪੂਰਬੀ ਭਾਰਤ ਦੇ ਇੱਕ ਹੋਰ ਰਾਜ ਅਸਾਮ ਵਿੱਚ ਅੱਜ ਤੜਕੇ ਆਏ ਤੇਜ਼ ਭੂਚਾਲ ਕਾਰਨ ਧਰਤੀ ਹਿੱਲੀ । ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਸਾਮ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.1 ਮਾਪੀ ਗਈ । ਭੂਚਾਲ ਆਸਾਮ ਦੇ ਮੋਰੀਗਾਓਂ ਵਿੱਚ ਸਵੇਰੇ 4:17 ਵਜੇ ਆਇਆ । ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 50 ਕਿਲੋਮੀਟਰ ਹੇਠਾਂ ਸੀ । ਫਿਲਹਾਲ ਦੋਵਾਂ ਰਾਜਾਂ ਵਿਚ ਆਏ ਭੂਚਾਲ ਨਾਲ ਕੋਈ ਨੁਕਸਾਨ ਨਹੀਂ ਹੋਇਆ ਹਾਲਾਂਕਿ ਲੋਕ ਘਬਰਾ ਕੇ ਆਪਣੇ ਘਰਾਂ ਵਿਚੋਂ ਬਾਹਰ ਜ਼ਰੂਰ ਆ ਗਏ ਸਨ ।

Read More : 6. 3 ਤੀਬਰਤਾ ਵਾਲਾ ਮਹਾਸ਼ਕਤੀਸ਼ਾਲੀ ਭੂਚਾਲ ਆਇਆ

ਤੇਲੰਗਾਨਾ ‘ਚ ਬਜ਼ੁਰਗ ਨਾਲ 7.12 ਕਰੋੜ ਦੀ ਮਾਰੀ ਠੱਗੀ

0
Cyber Fraud

ਹੈਦਰਾਬਾਦ, 5 ਜਨਵਰੀ 2026 : ਹੈਦਰਾਬਾਦ (Hyderabad) ‘ਚ ਮੁੰਬਈ ਪੁਲਸ ਦੇ ਅਧਿਕਾਰੀ ਬਣ ਕੇ ਜਾਅਲਸਾਜ਼ਾਂ ਨੇ ਇਕ 81 ਸਾਲਾ ਬਜ਼ੁਰਗ ਨੂੰ ‘ਡਿਜੀਟਲ ਅਰੈਸਟ’ (Digital arrest) ਕਰ ਕੇ 7.12 ਕਰੋੜ ਰੁਪਏ ਦੀ ਠੱਗੀ ਮਾਰੀ ਹੈ ।

ਪੀੜਤ ਨੂੰ ਸਾਈਬਰ ਠਗਾਂ ਨੇ ਫ਼ੋਨ ਕਰਕੇ ਦੱਸਿਆ ਆਪਣੇ ਆਪ ਨੂੰ ਕੋਰੀਅਰ ਕੰਪਨੀ ਦਾ ਨੁਮਾਇੰਦਾ

ਸਾਈਬਰ ਠੱਗਾਂ (Cyber ​​thugs) ਨੇ ਪੀੜਤ ਨੂੰ ਪਿਛਲੇ ਸਾਲ 27 ਅਕਤੂਬਰ ਨੂੰ ਫ਼ੋਨ ਕੀਤਾ ਅਤੇ ਆਪਣੇ ਆਪ ਨੂੰ ਇਕ ਕੋਰੀਅਰ ਕੰਪਨੀ ਦਾ ਨੁਮਾਇੰਦਾ ਦੱਸਦਿਆਂ ਦਾਅਵਾ ਕੀਤਾ ਕਿ ਮੁੰਬਈ ਤੋਂ ਥਾਈਲੈਂਡ ਭੇਜੇ ਗਏ ਇਕ ਪਾਰਸਲ ਵਿਚ ਐੱਮ. ਡੀ. ਐੱਮ. ਏ. (ਨਸ਼ੀਲੇ ਪਦਾਰਥ) ਪਾਸਪੋਰਟ ਅਤੇ ਕੁਝ ਡੈਬਿਟ ਤੇ ਕ੍ਰੈਡਿਟ ਕਾਰਡ ਮਿਲੇ ਹਨ, ਜਿਨ੍ਹਾਂ ਨੂੰ ਮੁੰਬਈ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ।

ਪੀੜਤ ਨੇ ਕੀਤੇ 7 ਕਰੋੜ 12 ਲੱਖ ਰੁਪਏ ਟਰਾਂਸਫ਼ਰ

ਇਸ ਤੋਂ ਬਾਅਦ ਇਕ ਹੋਰ ਵਿਅਕਤੀ ਨੇ ਮੁੰਬਈ ਪੁਲਸ ਦਾ ਅਧਿਕਾਰੀ ਬਣ ਕੇ ਬਜ਼ੁਰਗ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਨਸ਼ਾ ਸਮੱਗਲਿੰਗ, ਮਨੀ ਲਾਂਡਰਿੰਗ ਅਤੇ ਅੱਤਵਾਦੀ ਸਰਗਰਮੀਆਂ ਦੇ ਇਕ ਵੱਡੇ ਰੈਕੇਟ ਵਿਚ ਸ਼ਾਮਲ ਹੈ । ਉਨ੍ਹਾਂ ਨੇ ਦੱਸਿਆ ਕਿ ਜਾਅਲਸਾਜ਼ਾਂ ਨੇ ਬੈਂਕ ਖਾਤੇ ਦੀ ‘ਪੜਤਾਲ’ ਅਤੇ ਕੇਸ ਤੋਂ ਬਚਣ ਦੇ ਬਹਾਨੇ ਬਜ਼ੁਰਗ ਤੋਂ ਪੈਸੇ ਟ੍ਰਾਂਸਫਰ ਕਰਵਾ ਲਏ । ਪੀੜਤ ਬਜ਼ੁਰਗ ਨੇ ਦੋ ਮਹੀਨਿਆਂ ਦੇ ਅੰਦਰ-ਅੰਦਰ ਠੱਗਾਂ ਨੂੰ ਕੁੱਲ 7.12 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ ।

Read More : ਸਾਈਬਰ ਠੱਗਾ ਨੇ ਡਿਜੀਟਲ ਅਰੈਸਟ ਕਹਿ ਠੱਗੇ ਮਹਿਲਾ ਤੋਂ ਕਰੋੜਾਂ ਰੁਪਏ

 

ਪੰਜਾਬ ਦੇ ਇਤਿਹਾਸ ‘ਚ 61 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ : ਮਾਨ

0
Bhagwant Mann

ਚੰਡੀਗੜ੍ਹ, 4 ਜਨਵਰੀ 2026 : ‘ਮਿਸ਼ਨ ਰੋਜ਼ਗਾਰ’ (Mission Employment) ਤਹਿਤ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਾਲ ਪੰਜਾਬ ‘ਚ ਪਹਿਲੀ ਵਾਰ 4 ਸਾਲਾਂ ‘ਚ ਨੌਜਵਾਨਾਂ ਨੂੰ 61,000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲਣ ਦਾ ਨਵਾਂ ਰਿਕਾਰਡ ਸਥਾਪਤ ਹੋਇਆ ਹੈ । ਨਵ-ਨਿਯੁਕਤ ਉਮੀਦਵਾਰਾਂ ‘ਚ 385 ਸਪੈਸ਼ਲ ਐਜੂਕੇਟਰ ਟੀਚਰ, 157 ਪ੍ਰਾਇਮਰੀ ਟੀਚਰ, 8 ਪ੍ਰਿੰਸੀਪਲ ਅਤੇ ਤਰਸ ਦੇ ਅਧਾਰ ‘ਤੇ ਭਰਤੀ ਹੋਏ 56 ਕਰਮਚਾਰੀ ਸ਼ਾਮਲ ਹਨ ।

ਸਰਕਾਰ ਨੇ ਕੀਤੀ ਸੀ 2022 ਤੋਂ ਸਰਕਾਰੀ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ : ਮੁੱਖ ਮੰਤਰੀ

ਟੈਗੋਰ ਥੀਏਟਰ ‘ਚ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਅਤੇ ਪਾਰਦਰਸ਼ੀ ਤਰੀਕੇ ਨਾਲ ਦਿੱਤੀਆਂ ਗਈਆਂ ਹਨ ਅਤੇ ਕਦੇ ਵੀ ਕਿਸੇ ਨਿਯੁਕਤੀ ਨੂੰ ਅਦਾਲਤੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ।

ਪੰਜਾਬ ਸਰਕਾਰ (Punjab Government) ਨੇ ਅਪ੍ਰੈਲ 2022 ਤੋਂ ਸਰਕਾਰੀ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ 61,281 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਯੋਗਤਾ ਤੇ ਸਮਰੱਥਾ ਦੀ ਕਦਰ ਨਹੀਂ ਕੀਤੀ, ਸਗੋਂ ਇਨ੍ਹਾਂ ਸਰਕਾਰਾਂ ਨੇ ਆਪਣੇ ਪੁੱਤ-ਭਤੀਜਿਆਂ ਅਤੇ ਹੋਰ ਚਹੇਤਿਆਂ ਨੂੰ ਰਿਓੜੀਆਂ ਵਾਂਗ ਨੌਕਰੀਆਂ ਵੰਡੀਆਂ ।

Read more : ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਸਮਾਗਮਾਂ ਦਾ ਪ੍ਰੋਗਰਾਮ ਕੀਤਾ ਜਾਰੀ

ਖ਼ਤਰੇ ‘ਚ ਅਰਾਵਲੀ ਪਰਬਤ ਦਾ ਇਕ-ਤਿਹਾਈ ਹਿੱਸਾ

0
Aravalli Mountain

ਜੈਪੁਰ, 4 ਜਨਵਰੀ 2026 : ਇਕ ਗ਼ੈਰ-ਸਿਆਸੀ ਵਾਤਾਵਰਣ ਸੰਭਾਲ ਸਮੂਹ ਨੇ ਅਰਾਵਲੀ ਪਰਬਤ ਮਾਲਾ (Aravalli Mountains garland) ਬਾਰੇ ਸੈਟੇਲਾਈਟ-ਅਧਾਰਿਤ ਇਕ ਵਿਸਥਾਰਤ ਅਧਿਐਨ ਰਿਪੋਰਟ ਸ਼ਨੀਵਾਰ ਨੂੰ ਜਾਰੀ ਕੀਤੀ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਪਰਬਤ ਲੜੀ ਦਾ ਲੱਗਭਗ ਇਕ-ਤਿਹਾਈ ਹਿੱਸਾ ਗੰਭੀਰ ਇਕਾਲੋਜੀਕਲ ਖ਼ਤਰੇ (Serious ecological threats) ‘ਚ ਹੈ ।

ਮਾਈਨਿੰਗ ਤੇ ਮੁਕੰਮਲ ਪਾਬੰਦੀ ਲਗਾਉਣ ਦੀ ਕੀਤੀ ਮੰਗ

‘ਵੀ. ਆਰ. ਅਰਾਵਲੀ’ ਨਾਮੀ ਇਸ ਸਮੂਹ ਨੇ ਪੂਰੇ ਖੇਤਰ ‘ਚ ਮਾਈਨਿੰਗ ‘ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ । ਸਮੂਹ ਦਾਅਵਾ ਹੈ ਕਿ ਇਹ ਸੁਤੰਤਰ ਵਿਸ਼ਲੇਸ਼ਣ ਜੀ. ਆਈ. ਐੱਸ. ਵਿਗਿਆਨੀਆਂ ਦੀ ਇਕ ਟੀਮ ਵੱਲੋਂ ‘ਬ੍ਰਿਸਟਲ ਐੱਫ. ਏ. ਬੀ. ਡੀ. ਈ. ਐੱਮ.’ (ਬੇਅਰ ਅਰਥ ਮਾਡਲ) ਦੇ ਆਧਾਰ ‘ਤੇ ਕੀਤਾ ਗਿਆ ਹੈ । ਅਧਿਐਨ ਅਨੁਸਾਰ ਅਰਾਵਲੀ ਦੀ ਕੁੱਲ ਪਹਾੜੀ ਜ਼ਮੀਨ ਦਾ 31.8 ਫੀਸਦੀ ਹਿੱਸਾ 100 ਮੀਟਰ ਤੋਂ ਘੱਟ ਉਚਾਈ ਦਾ ਹੈ, ਜਿਸ ਨੂੰ ਮੌਜੂਦਾ ਸਰਕਾਰੀ ਮਾਪਦੰਡਾਂ ਤਹਿਤ ਕਾਨੂੰਨੀ ਸੁਰੱਖਿਆ ਤੋਂ ਬਾਹਰ ਕਰ ਦਿੱਤਾ ਗਿਆ ਹੈ ।

Read More : ਡੀ. ਸੀ. ਨੇ ਕੀਤਾ ਗੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ 7 ਟੀਮਾਂ ਦਾ ਗਠਨ

ਸ਼ਰਾਬੀ ਵਿਅਕਤੀ ਤਿਰੂਪਤੀ ਦੇ ਗੋਵਿੰਦਰਾਜਾ ਸਵਾਮੀ ਮੰਦਰ ’ਤੇ ਚੜ੍ਹਿਆ

0
Govindaraja Swamy Temple

ਤਿਰੂਪਤੀ, 4 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਤਿਰੂਪਤੀ ਜ਼ਿਲੇ ਵਿਖੇ ਸ਼ਰਾਬ ਦੇ ਨਸ਼ੇ (Alcohol addiction) ‘ਚ ਇਕ ਵਿਅਕਤੀ ਦੇਰ ਰਾਤ ਗੋਵਿੰਦਰਾਜਾ ਸਵਾਮੀ ਮੰਦਰ (Govindaraja Swamy Temple) ‘ਚ ਦਾਖਲ ਹੋਇਆ ।

ਗੋਪੁਰਮ ਤੇ ਚੜ੍ਹਨ ਅਤੇ ਕਲਸ਼ ਤੱਕ ਪਹੁੰਚਣ ਕਾਰਨ ਮਚੀ ਹਫ਼ੜਾ ਦਫ਼ੜੀ

ਕੰਪਲੈਕਸ ‘ਚ ਦਾਖਲ ਹੋਣ ਤੋਂ ਬਾਅਦ ਉਹ ਗੋਪੁਰਮ ‘ਤੇ ਚੜ੍ਹਿਆ (Climbed the gopuram) ਤੇ ਕਲਸ਼ ਤੱਕ ਪਹੁੰਚ ਗਿਆ, ਜਿਸ ਨਾਲ ਮੰਦਰ ਦੇ ਪ੍ਰਸ਼ਾਸਨ ਤੇ ਉੱਥੇ ਮੌਜੂਦ ਸ਼ਰਧਾਲੂਆਂ ‘ਚ ਹਫੜਾ-ਦਫੜੀ ਮਚ ਗਈ । ਕਿਸੇ ਹੋਰ ਮੰਦਭਾਗੀ ਘਟਨਾ ਤੋਂ ਬਚਣ ਲਈ ਪੁਲਸ ਤੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ । ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ ਕੁੱਟਾਡੀ ਤਿਰੂਪਤੀ (45) ਵਜੋਂ ਕੀਤੀ ਜੋ ਤੇਲੰਗਾਨਾ ਉਤਰਨ ਲਈ ਸ਼ਰਾਬ ਦੀ ਕੀਤੀ ਮੰਗ ਦੇ ਨਿਜ਼ਾਮਾਬਾਦ ਜ਼ਿਲੇ ਦੇ ਕੁਰਮਾਵਾੜਾ ‘ਚ ਪੇਂਡਮਲਾ ਰੈੱਡੀ ਕਾਲੋਨੀ ਦਾ ਰਹਿਣ ਵਾਲਾ ਹੈ ।

ਅਧਿਕਾਰੀਆਂ ਵੱਲੋਂ ਕੀਤੀ ਮੰਗ ਪੂਰੀ ਕਰਨ ਤੇ ਉੱਤਰਿਆ ਵਿਅਕਤੀ

ਅਧਿਕਾਰੀਆਂ ਅਨੁਸਾਰ ਉਹ ਆਮ ਸ਼ਰਧਾਲੂਆਂ ਵਾਂਗ ਮੰਦਰ ‘ਚ ਦਾਖਲ ਹੋਇਆ ਤੇ ਕਥਿਤ ਤੌਰ ‘ਤੇ ਤੰਬੂ ਦੇ ਖੰਭਿਆਂ ਦੀ ਵਰਤੋਂ ਕਰ ਕੇ ਉੱਪਰ ਚੜ੍ਹ ਗਿਆ । ਉਸ ਨੇ ਕਿਹਾ ਕਿ ਉਹ ਉਦੋਂ ਤੱਕ ਹੇਠਾਂ ਨਹੀਂ ਆਵੇਗਾ ਜਦੋਂ ਤੱਕ ਉਸ ਨੂੰ ਸ਼ਰਾਬ ਨਹੀਂ ਮਿਲ ਜਾਂਦੀ । ਅਧਿਕਾਰੀਆਂ ਨੇ ਉਸ ਦੀ ਮੰਗ ਦੀ ਪਾਲਣਾ ਕੀਤੀ ਤੇ ਉਹ ਸੁਰੱਖਿਅਤ ਹੇਠਾਂ ਉਤਰ ਆਇਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ । ਉਸ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ।

Read More : ਵਾਰਾਣਸੀ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ `ਚ ਲੱਗੀ ਭਿਆਨਕ ਅੱਗ

ਤੇਲੰਗਾਨਾ ‘ਚ ਹੁਣ ਦੋ ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ ਦਾ ਬਿੱਲ ਪਾਸ

0
Dansari Anusuya Sitaka

ਹੈਦਰਾਬਾਦ, 4 ਜਨਵਰੀ 2026 : ਤੇਲੰਗਾਨਾ ਵਿਧਾਨ ਸਭਾ (Telangana Legislative Assembly) ਨੇ ਲੋਕਲ ਬਾਡੀਜ਼ ਚੋਣਾਂ ਲਈ ‘2 ਬੱਚਿਆਂ ਦੇ ਨਿਯਮ’ ਨੂੰ ਖ਼ਤਮ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ । ਇਸ ਨਿਯਮ ਤਹਿਤ 2 ਤੋਂ ਵੱਧ ਬੱਚਿਆਂ ਵਾਲਾ ਵਿਅਕਤੀ ਲੋਕਲ ਬਾਡੀਜ਼ ਚੋਣਾਂ (Local bodies elections) ਲੜਨ ਲਈ ਅਯੋਗ ਹੋ ਜਾਂਦਾ ਸੀ ।

ਮੰਤਰੀ ਨੇ ਬਿੱਲ ਪਾਸ ਕਰਦਿਆਂ ਕੀ ਆਖਿਆ

ਪੰਚਾਇਤ ਰਾਜ ਮੰਤਰੀ ਦਾਨਸਾਰੀ ਅਨੁਸੂਇਆ ਸੀਤਾਕਾ ਨੇ ‘ਤੇਲੰਗਾਨਾ ਪੰਚਾਇਤ ਰਾਜ (ਸੋਧ) ਬਿੱਲ-2026 (Telangana Panchayat Raj (Amendment) Bill-2026) ਪੇਸ਼ ਕਰਦੇ ਹੋਏ ਕਿਹਾ ਕਿ 2 ਬੱਚਿਆਂ ਦਾ ਨਿਯਮ 1994 ‘ਚ ਆਬਾਦੀ ਕੰਟਰੋਲ ਉਪਾਵਾਂ ਵਜੋਂ ਲਾਗੂ ਕੀਤਾ ਗਿਆ ਸੀ, ਤਾਂ ਜੋ ਆਬਾਦੀ ਧਮਾਕੇ ਨਾਲ ਜੁੜੀਆਂ ਖੁਰਾਕ ਸੁਰੱਖਿਆ, ਬੇਰੋਜ਼ਗਾਰੀ ਅਤੇ ਗਰੀਬੀ ਦੀਆਂ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ । ਸਰਕਾਰ ਨੇ 2 ਬੱਚਿਆਂ ਸਬੰਧੀ ਨਿਯਮ ਦੀ 30 ਸਾਲਾਂ ਬਾਅਦ ਆਬਾਦੀ ਨੀਤੀ ਦੀ ਸਮੀਖਿਆ ਕੀਤੀ ਹੈ ।

ਤੇਲੰਗਾਨਾ ਦੇ ਪੇਂਡੂ ਖੇਤਰਾਂ ‘ਚ ਜਣੇਪਾ ਦਰ 1.7 ਹੈ : ਮੰਤਰੀ

ਮੰਤਰੀ ਨੇ ਕਿਹਾ ਕਿ ਤੇਲੰਗਾਨਾ ਦੇ ਪੇਂਡੂ ਖੇਤਰਾਂ ‘ਚ ਜਣੇਪਾ ਦਰ 1.7 ਹੈ । ਉਨ੍ਹਾਂ ਕਿਹਾ ਕਿ ਜੇਕਰ ਜਣੇਪਾ ਦਰ 1.7 ‘ਤੇ ਬਣੀ ਰਹੀ, ਤਾਂ ਇਸ ਨਾਲ ਤੇਲੰਗਾਨਾ ਦੇ ਹਿੱਤਾਂ ‘ਤੇ ਮਾੜਾ ਅਸਰ ਪਵੇਗਾ । ਦਾਨਸਾਰੀ ਨੇ ਕਿਹਾ ਕਿ ਸਰਕਾਰ ਨੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਅਤੇ ਪੰਚਾਇਤ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਿਚਾਰਾਂ ਨੂੰ ਧਿਆਨ ‘ਚ ਰੱਖਦੇ ਹੋਏ ਜਣੇਪਾ ਦਰ ਨੂੰ 2.1 ‘ਤੇ ਰੱਖਣਾ ਜ਼ਰੂਰੀ ਸਮਝਿਆ ਹੈ ।

Read More : ਨਫ਼ਰਤ ਭਰੇ ਭਾਸ਼ਣ `ਤੇ ਰੋਕ ਲਈ ਕਰਨਾਟਕ ਵਿਧਾਨ ਸਭਾ `ਚ ਬਿੱਲ ਪਾਸ

ਪਵਨ ਭੂਮਕ ਬਣੇ ਭਾਜਪਾ ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ

0
Pawan Bhumak

ਪਟਿਆਲਾ, 4 ਜਨਵਰੀ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਪਵਨ ਭੂਮਕ (Pawan Bhumak) ਨੂੰ ਨਿਯੁਕਤ ਕੀਤਾ ਗਿਆ ਹੈ । ਉਕਤ ‌ਨਿਯੁਕਤੀ ਲਈ ਪਵਨ ਭੂਮਕ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ ਅਤੇ ਵਿਜੈ ਕੁਮਾਰ ਕੂਕਾ ਦਾ ਧੰਨਵਾਦ ਕੀਤਾ ਹੈ ।

ਜ਼ਿੰਮੇਵਾਰੀ ਨੂੰ ਤਨਦੇਹੀ ਤੇ ਲਗਨ ਨਾਲ ਪਹਿਲਾਂ ਵਾਂਗ ਨਿਭਾਉਣਗੇ : ਪਵਨ ਭੂਮਕ

ਪਵਨ ਭੂਮਕ ਦੀ ਉਕਤ ਨਿਯੁਕਤੀ ਉਨ੍ਹਾਂ ਦੀਆ ਭਾਜਪਾ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਕੀਤੀ ਗਈ ਹੈ । ਦੱਸਣਯੋਗ ਹੈ ਕਿ ਪਵਨ ਭੂਮਕ ਇਸ ਤੋਂ ਪਹਿਲਾਂ ਵੀ ਸਾਬਕਾ ਮੰਡਲ ਪ੍ਰਧਾਨ, ਯੂਥ ਵਿੰਗ ਤੇ ਹੋਰ ਵੀ ਵੱਖ ਵੱਖ ਅਹੁਦਿਆਂ ਤੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ । ਪਵਨ ਭੂਮਕ ਨੇ ਆਪਣੀ ਇਸ ਨਿਯੁਕਤੀ ਤੇ ਆਖਿਆ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਲਗਨ ਨਾਲ ਪਹਿਲਾਂ ਵਾਂਗ ਨਿਭਾਉਣਗੇ ਅਤੇ ਪਾਰਟੀ ਦੀਆਂ ਸਰਗਰਮੀਆਂ ਅਤੇ ਉਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਤਾਂ ਜੋ 2027 ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹੀ ਸਰਕਾਰ ਬਣਾਈ ਜਾ ਸਕੇ ।

Read more : ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਦਲਿਤ ਵਿਰੋਧੀ ਰਹੀ ਹੈ: ਡਾ. ਰਾਜ ਕੁਮਾਰ ਵੇਰਕਾ