ਪਟਿਆਲਾ, 27 ਅਪ੍ਰੈਲ 2026 : ਸਾਬਕਾ ਡੀ. ਆਈ. ਜੀ. (Former D. I. G.) ਹਰਚਰਨ ਸਿੰਘ ਭੁੱਲਰ ਦੇ ਕਰੀਬੀਆਂ ਤੇ ਅੱਜ ਈ. ਡੀ. ਪਟਿਆਲਾ-ਨਾਭਾ, ਜਲੰਧਰ-ਲੁਧਿਆਣਾ ਤੇ ਚੰਡੀਗੜ੍ਹ ਵਿਖੇ ਛਾਪੇਮਾਰੀ (Raid) ਕੀਤੀ ਗਈ ਹੈ ।
ਪਟਿਆਲਾ ਵਿਖੇ ਕਿਸ ‘ਤੇ ਕੀਤੀ ਗਈ ਹੈ ਛਾਪੇਮਾਰੀ
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਦੇ ਕਰੀਬੀਆਂ ਤੇ ਜੋ ਅੱਜ ਕੇਂਦਰੀ ਜਾਂਚ ਏਜੰਸੀ ਵਲੋਂ ਰੇਡ ਕੀਤੀ ਗਈ ਹੈ ਦੇ ਚਲਦਿਆਂ ਇਹ ਰੇਡ ਪਟਿਆਲਾ-ਨਾਭਾ, ਜਲੰਧਰ, ਚੰਡੀਗੜ੍ਹ ਤੇ ਲੁਧਿਆਣਾ ਵਿਖੇ ਕੀਤੀ ਗਈ ਦੱਸਿਆ ਜਾ ਰਿਹਾ ਹੈ । ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵੱਲੋਂ ਅੱਜ ਸਵੇਰੇ ਪਟਿਆਲਾ ਵਿਖੇ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਸੀਨੀਅਰ ਪੁਲਸ ਅਧਿਕਾਰੀ ਅਤੇ ਸਾਬਕਾ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਕਰੀਬੀਆਂ ‘ਤੇ ਸ਼ਿਕੰਜਾ ਕੱਸਿਆ ਗਿਆ ਹੈ ਦੇ ਚਲਦਿਆਂ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਈ. ਡੀ. ਦੀਆਂ ਟੀਮਾਂ ਵੱਲੋਂ ਪਟਿਆਲਾ ਸਥਿਤ `ਬੀ. ਐਚ. ਪ੍ਰੋਪਰਟੀਜ਼ ਪ੍ਰਾਈਵੇਟ ਲਿਮਿਟਿਡ` (B. H. Properties Private Limited) ਦੇ ਦਫ਼ਤਰ ਅਤੇ ਇਸ ਦੇ ਮਾਲਕਾਂ ਦੇ ਘਰਾਂ `ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ । ਇਹ ਫਰਮ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਬਹੁਤ ਨਜ਼ਦੀਕੀ ਮੰਨੀ ਜਾਂਦੀ ਹੈ ।
ਈ. ਡੀ. ਨੂੰ ਸ਼ੱਕ ਹੈ ਕਿ ਪੈਸੇ ਨੂੰ ਵਾਈਟ ਕਰਨ ਲਈ ਕੀਤਾ ਗਿਆ ਪ੍ਰਾਪਰਟੀਜ ਵਿਚ ਇਨਵੈਸਟ
ਕੇਂਦਰੀ ਜਾਂਚ ਏਜੰਸੀ (Central Investigation Agency) ਈ. ਡੀ. ਨੂੰ ਸ਼ੱਕ ਹੈ ਕਿ ਅਪਰਾਧਿਕ ਗਤੀਵਿਧੀਆਂ ਅਤੇ ਰਿਸ਼ਵਤਖੋਰੀ ਰਾਹੀਂ ਕਮਾਏ ਗਏ ਪੈਸੇ ਨੂੰ ਇਸ ਪ੍ਰੋਪਰਟੀ ਫਰਮ ਰਾਹੀਂ ਵਾਈਟ ਕੀਤਾ ਗਿਆ ਅਤੇ ਕਈ ਬੇਨਾਮੀ ਜਾਇਦਾਦਾਂ ਵਿੱਚ ਨਿਵੇਸ਼ ਕੀਤਾ ਗਿਆ । ਸੂਤਰਾਂ ਅਨੁਸਾਰ ਅੱਜ ਤੜਕੇ ਹੀ ਈ. ਡੀ. ਦੇ ਅਧਿਕਾਰੀ ਪਟਿਆਲਾ ਪਹੁੰਚੇ ਅਤੇ ਵੱਖ-ਵੱਖ ਟਿਕਾਣਿਆਂ ਨੂੰ ਘੇਰੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ।
ਏਜੰਸੀ ਕਰ ਰਹੀ ਹੈ ਬਾਰੀਕੀ ਨਾਲ ਜਾਂਚ ਪੜ੍ਹਤਾਲ
ਜਾਂਚ ਟੀਮਾਂ ਵੱਲੋਂ ਕੰਪਨੀ ਦੇ ਵਿੱਤੀ ਲੈਣ-ਦੇਣ, ਜ਼ਮੀਨਾਂ ਦੀ ਖਰੀਦ-ਫਰੋਖਤ ਦੇ ਦਸਤਾਵੇਜ਼ ਅਤੇ ਬੈਂਕ ਖਾਤਿਆਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹ ੈ। ਇਹ ਕਾਰਵਾਈ ਉਸੇ ਜਾਂਚ ਦਾ ਹਿੱਸਾ ਹੈ ਜੋ ਸਾਬਕਾ ਡੀ. ਆਈ. ਜੀ. ਵਿਰੁੱਧ ਸੀ. ਬੀ. ਆਈ. ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੋਂ ਬਾਅਦ ਸ਼ੁਰੂ ਹੋਈ ਸੀ । ਈ. ਡੀ. ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ `ਬੀ. ਐਚ. ਪ੍ਰੋਪਰਟੀਜ਼` ਰਾਹੀਂ ਕਿੰਨੇ ਕਰੋੜ ਰੁਪਏ ਦਾ ਨਾਜਾਇਜ਼ ਲੈਣ-ਦੇਣ ਕੀਤਾ ਗਿਆ ਹੈ । ਪਟਿਆਲਾ ਵਿੱਚ ਛਾਪੇਮਾਰੀ ਜਾਰੀ ਹੈ ।









