ਨੌਜਵਾਨ ਨੇ ਮੰਗਣੀ ਤੋਂ ਇਕ ਦਿਨ ਬਾਅਦ ਕੀਤੀ ਫਾਹਾ ਲਗਾ ਕੇ ਖੁਦਕੁਸ਼ੀ

0
32
suicide

ਫਾਜ਼ਿਲਕਾ, 27 ਅਪ੍ਰੈਲ 2026 : ਪੰਜਾਬ ਦੇ ਜਿਲਾ ਫਾਜਿਲਕਾ (Fazilka) ਦੇ ਤੇਲੀਆਂਵਾਲੀ ਗਲੀ ਵਿਖੇ ਇਕ ਨੌਜਵਾਨ ਵਲੋਂ ਮੰਗਣੀ ਤੋਂ ਇਕ ਦਿਨ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਫਾਜਿ਼ਲਕਾ ਦੇ ਤੇਲੀਆਂਵਾਲੀ ਗਲੀ ’ਚ ਇੱਕ ਘਰ ਦੇ ਅੰਦਰ ਇੱਕ ਨੌਜਵਾਨ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ ਹੈ ਦਾ ਨਾਮ ਅੰਕੁਸ਼ ਹੈ ਤੇ ਇਕ ਦਿਨ ਪਹਿਲਾਂ ਹੀ ਉਸਦੀ ਮੰਗਣੀ ਹੋੋਈ ਸੀ ।

ਕੀ ਜਾਣਕਾਰੀ ਦਿੱਤੀ ਯੂਨੀਅਨ ਪ੍ਰਧਾਨ ਨੇ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਫਾਜਿਲਕਾ ਸੁਨਿਆਰਾ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਸਾਢੇ 10 ਵਜੇ ਦੇ ਕਰੀਬ ਇੱਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਅੰਕੁਸ਼ ਨੇ ਆਪਣੇ ਘਰ ਦੇ ਅੰਦਰ ਇੱਕ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ । ਇਹ ਜਾਣਕਾਰੀ ਮਿਲਣ `ਤੇ ਉਹ ਮੌਕੇ ‘ਤੇ ਪਹੁੰਚੇ । ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਥੋੜ੍ਹੀ ਦੇਰ ਬਾਅਦ ਪਹੁੰਚ ਗਏ । ਮ੍ਰਿਤਕ ਦੀ ਲਾਸ਼ ਨੂੰ ਪੱਖੇ ਤੋਂ ਉਤਾਰਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਫਾਜ਼ਿਲਕਾ ਸਰਕਾਰੀ ਹਸਪਤਾਲ ਦੇ ਮੁਰਦਾਘਰ (Mortuary) ਵਿੱਚ ਰੱਖਿਆ ਗਿਆ ਹੈ । ਰਜਿੰਦਰ ਵਰਮਾ ਨੇ ਅੱਗੇ ਦੱਸਿਆ ਕਿ ਮ੍ਰਿਤਕ ਅੰਕੁਸ਼ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਜਦਿਕ ਉਸ ਦੀ ਮਾਂ ਨੂੰ ਛੱਡ ਕੇ ਚਲੀ ਗਈ ਸੀ ।

ਕੀ ਦੱਸਿਆ ਅੰਕੁਸ਼ ਬਾਰੇ ਗੁਆਂਢੀਆਂ ਨੇ

ਅੰਕੁਸ਼ ਦੇ ਗੁਆਂਢੀਆਂ ਦੇ ਅਨੁਸਾਰ ਮ੍ਰਿਤਕ ਇੱਕ ਅਨਾਥ ਸੀ ਜਿਸ ਨੂੰ ਇੱਕ ਸਮਰਪਿਤ ਕਮੇਟੀ ਰਾਹੀਂ ਭਾਈਚਾਰੇ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਪਾਲਿਆ ਅਤੇ ਪੜ੍ਹਾਇਆ ਸੀ । ਮ੍ਰਿਤਕ ਨੇ ਹਾਲ ਹੀ ਵਿੱਚ ਆਪਣੀ ਸਿਖਲਾਈ ਪੂਰੀ ਕੀਤੀ ਸੀ ਅਤੇ ਆਪਣੇ ਆਪ ਨੂੰ ਇਲੈਕਟ੍ਰੀਸ਼ੀਅਨ ਵਜੋਂ ਸਥਾਪਿਤ ਕੀਤਾ ਸੀ । ਉਸਦੀ ਮੰਗਣੀ ਸਿਰਫ਼ ਇੱਕ ਦਿਨ ਪਹਿਲਾਂ ਹੋਈ ਸੀ। ਇਸ ਤੋਂ ਬਾਅਦ ਉਸਦੀ ਲਾਸ਼ ਘਰ ਦੇ ਅੰਦਰ ਇੱਕ ਪੱਖੇ ਨਾਲ ਲਟਕਦੀ ਮਿਲੀ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here