ਪਟਿਆਲਾ ਪੁਲਸ ਵਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

0
32
Arms

ਪਟਿਆਲਾ, 28 ਅਪ੍ਰੈਲ 2026 : ਪਟਿਆਲਾ ਪੁਲਸ (Patiala Police) ਵਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਇਕ ਅੱਤਵਾਦੀ ਮਾਡਿਊਲ (Terrorist module) ਦਾ ਪਰਦਾ ਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਜਾਣਕਾਰੀ ਦਿੱਤੀ ਪਟਿਆਲਾ ਪੁਲਸ ਨੇ

ਪਟਿਆਲਾ ਰੇਂਜ ਦੇ ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ 28 ਅਪ੍ਰੈਲ 2026 ਨੂੰ ਪਟਿਆਲਾ ਪੁਲਸ ਵੱਲੋਂ ਸਰਹੱਦ ਪਾਰ ਪਾਕਿਸਤਾਨ ਦੀ ਖੂਫੀਆ ਏਜੰਸੀ (ਆਈ. ਐਸ. ਆਈ.) ਦੀ ਸ਼ਹਿ ਤੇ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ ਕਰਕੇ ਭਾਰੀ ਮਾਤਰਾਂ ਵਿੱਚ ਜੰਗੀ ਅਸਲਾ ਐਮੋਨੀਸਨ ਬਰਾਮਦ ਕੀਤਾ ਗਿਆ ਹੈ ਅਤੇ ਅੱਤਵਾਦੀ ਮਡਿਉਲ ਦੇ 4 ਪੇਸੇਵਰ ਦੋਸੀਆਨ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪ੍ਰਦੀਪ ਸਿੰਘ ਖਾਲਸਾ ਪੁੱਤਰ ਨਿਰਮਲ ਸਿੰਘ ਵਾਸੀ ਵਾਰਡ ਨੰਬਰ 1 ਡਾਕਟਰ ਨਿਸਾਨ ਸਿੰਘ ਵਾਲੀ ਗਲੀ, ਬੈਕ ਸਾਇਡ ਸਿੱਧੂ ਹਸਪਤਾਲ ਮਾਨਸਾ, ਕੁਲਵਿੰਦਰ ਸਿੰਘ ਬੱਗਾ ਪੁੱਤਰ ਸੀਰਾ ਸਿੰਘ ਵਾਸੀ ਬੱਪੀਆਨਾ ਜਿਲ੍ਹਾ ਮਾਨਸਾ, ਸਤਨਾਮ ਸਿੰਘ ਸੱਤਾ ਪੁੱਤਰ ਲਖਵਿੰਦਰ ਸਿੰਘ ਵਾਸੀ ਪੰਜਵੜ੍ਹ ਜਿਲਾ ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਾਬਾ ਬਿਧੀ ਚੰਦ ਨਗਰ ਮੁਰਾਦਪੁਰ ਖੁਰਦ ਗੋਇੰਦਵਾਲ , ਬਾਈਪਾਸ ਥਾਣਾ ਸਿਟੀ ਤਰਨਤਾਰਨ ਸ਼ਾਮਲ ਹਨ ।

ਕੀ ਕੀ ਬਰਾਮਦ ਕੀਤਾ ਗਿਆ ਹੈ

ਉਪਰੋਕਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਭਾਰੀ ਮਾਤਰਾ ਵਿੱਚ ਜੰਗੀ ਅਸਲਾ ਐਮੋਨੀਸਨ ਬਰਾਮਦ ਕੀਤਾ ਗਿਆ ਹੈ । ਇਨ੍ਹਾਂ ਵਲੋਂ ਸਰਹੱਦ ਪਾਰ ਬੈਠੇ ਆਪਣੇ ਅੱਤਵਾਦੀ ਹੈਡਲਰਾਂ (Terrorist handlers) ਦੀ ਮਦਦ ਨਾਲ ਹਾਸਲ ਕੀਤਾ ਹੈ, ਜਿਸ ਵਿੱਚ ਇਕ ਬੰਬ, 2 ਪਿਸਟਲ ਸਮੇਤ ਜਿੰਦਾ ਰੋਦ, ਆਈ. ਈ. ਡੀ. ਦੀ ਵਰਤੋ ਵਿੱਚ ਅਉਣ ਵਾਲਾ ਸਮਾਨ ਅਤੇ ਮਲੇਸੀਆ ਬੈਠੇ ਹੈਡਲਰਾਂ ਨਾਲ ਗੱਲਬਾਤ ਕਰਨ ਲਈ ਵਰਤਿਆਂ ਜਾਣ ਵਾਲੇ ਲੈਪਟੋਪ ਅਤੇ ਹੋਰ ਤਕਨੀਕੀ ਸਮੱਗਰੀ ਬਰਾਮਦ ਕੀਤੀ ਗਈ ਹੈ ।

ਕੀ ਗੱਲ ਸਾਹਮਣੇ ਆਈ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਕੀਤੀ ਗਈ ਮੁਢਲੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਅੱਤਵਾਦੀ ਮਡਿਉਲ ਦਾ ਮੁੱਖ ਸਰਗਨਾਂ ਪ੍ਰਦੀਪ ਸਿੰਘ ਖਾਲਸਾ ਹੈ ਜੋ ਕਿ ਖਾਲਿਸਤਾਨੀ ਵਿਚਾਰਧਾਰਾ ਤੋ ਪ੍ਰਭਾਵਤ ਹੋ ਕੇ ਜਿਸ ਵੱਲੋਂ “ਚੱਲਦਾ ਵਹੀਰ ਚੱਕਰਵਰਤੀ , ਅਟਾਰੀਏ” ਜੱਥੇਬੰਦੀ ਬਣਾਈ ਹੋਈ ਸੀ, ਜਿਸ ਦੇ ਵਿਦੇਸ਼ ਮਲੇਸੀਆ ਵਿੱਚ ਬੈਠੇ ਖਾਲਿਸਤਾਨੀ ਰੈਡੀਕਲ ਗਰੁੱਪਾਂ ਅਤੇ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਹੈਡਲਰਾਂ (Khalistani handlers) ਦੇ ਲਗਾਤਾਰ ਸੰਪਰਕ ਵਿੱਚ ਸੀ ।

ਜਿਹਨਾ ਵੱਲੋਂ ਪੰਜਾਬ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਅਮਨ ਸਾਤੀ ਨੂੰ ਭੰਗ ਕਰਕੇ ਪੰਜਾਬ ਵਿੱਚ ਮੁੜ ਤੋ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਮਨਸੂਬੇ ਨਾਲ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਹੈਡਲਰਾਂ ਵੱਲੋਂ ਸਰਹੱਦ ਪਾਰੋ ਇਹਨਾ ਨੂੰ ਭਾਰੀ ਮਾਤਰਾ ਵਿੱਚ ਐਕਸਪਲੋਸਿਵ ਅਤੇ ਅਸਲਾ ਐਮੋਨੀਸਨ ਸਪਲਾਈ ਕੀਤਾ ਗਿਆ ਸੀ । ਗ੍ਰਿਫਤਾਰ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ ਜਿਹਨਾ ਦੇ ਖਿਲਾਫ ਵੱਖ ਵੱਖ ਜੁਰਮਾ ਤਹਿਤ ਮੁਕੱਦਮੇ ਦਰਜ ਹਨ ।

ਕਿਸ ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇੇਸ ਦਰਜ

ਗ੍ਰਿਫ਼ਤਾਰ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 76 ਵੱਖ-ਵੱਖ ਧਾਰਾਵਾਂ 111 ਬੀ. ਐਨ. ਐਸ. 3, 4, 5 ਐਕਸਪਲੋਸਿਵ ਐਕਟ, 25 ਅਸਲਾ ਐਕਟ, 13, 16, 18,20, The Unlawful Activities (Prevention) Act (UAPA), 1967 ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ ।

LEAVE A REPLY

Please enter your comment!
Please enter your name here