Home Blog Page 3

ਚੋਣ ਗਾਰੰਟੀਆਂ ਤੇ ਵਿਕਾਸ ਦੇ ਮੁੱਦੇ ‘ਤੇ ਵਿਰੋਧੀ ਨਹੀਂ ਕਰ ਪਾ ਰਹੇ ਮੁਕਾਬਲਾ : ਮਾਨ

0
Bhagwant Mann

ਮੁਹਾਲੀ, 25 ਜੂਨ 2026 : ਮੋਹਾਲੀ ਵਿਖੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਆਖਿਆ ਕਿ ਚੋਣ ਗਾਰੰਟੀਆਂ ਤੇ ਵਿਕਾਸ ਦੇ ਮੁੱਦੇ ‘ਤੇ ਵਿਰੋਧੀ ਮੁਕਾਬਲਾ ਨਹੀਂ ਕਰ ਪਾ ਰਹੇ ਹਨ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵੀਰਵਾਰ ਨੂੰ ਅਚਾਨਕ ਸੰਗਰੂਰ ਦਾ ਦੌਰਾ ਕਰਕੇ ਮੁਹਾਲੀ ਵਿੱਚ ਮੀਡੀਆ ਦੇ ਰੂਬਰੂ ਹੋਏ । ਉਨ੍ਹਾਂ ਕਿਹਾ ਕਿ ਚੋਣ ਗਰੰਟੀਆਂ (Election guarantees) ਅਤੇ ਵਿਕਾਸ ਦੇ ਮੁੱਦੇ ‘ਤੇ ਵਿਰੋਧੀ ਮੇਰਾ ਮੁਕਾਬਲਾ ਨਹੀਂ ਕਰ ਸਕਦੇ ਪਰ ਹੁਣ ਫਰਜ਼ੀ ਵੀਡੀਓ ਬਣਾ ਕੇ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ ।

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੀਤੇ ਜਾ ਰਹੇ ਵਿਕਾਸ ਤੋਂ ਆਮ ਨਾਗਰਿਕ ਬੇਹੱਦ ਸੰਤੁਸ਼ਟ ਹਨ ਅਤੇ ਲੋਕ ਮਿਲਣੀਆਂ ਵਿੱਚ ਵੀ ਲੋਕਾਂ ਦੀ ਵੱਡੀ ਭੀੜ ਜੁੱਟ ਰਹੀ ਹੈ । ਜਿਸ ਕਾਰਨ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਹਨ । ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਧਾਰਮਿਕ ਮੁੱਦਾ ਬਣਾ ਕੇ ਉਨ੍ਹਾਂ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ।

ਵੀਡੀਓ ਵਿੱਚ ਦਿਖਾਈ ਰਿਹਾ ਵਿਅਕਤੀ ਉਸ ਦੇ ਕੱਦ ਕਾਠ ਨਾਲ ਮੇਲ ਨਹੀਂ ਖਾਂਦਾ : ਮੁੱਖ ਮੰਤਰੀ

ਦੱਸਣਯੋਗ ਹੈ ਕਿ ਆਦਮੀ ਪਾਰਟੀ ਨੇ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਏ. ਡੀ. ਜੀ. ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਦੁਹਰਾਇਆ ਕਿ ਵੀਡੀਓ ਫਰਜੀ ਹੈ ।

ਮਾਨ ਨੇ ਸਕਰੀਨ ਉਤੇ ਇਕ ਵੀਡੀਓ ਦਿਖਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀਡੀਓ ਵਿੱਚ ਦਿਖਾਈ ਰਿਹਾ ਵਿਅਕਤੀ ਉਸ ਦੇ ਕੱਦ ਕਾਠ ਨਾਲ ਮੇਲ ਨਹੀਂ ਖਾਂਦਾ । ਮੁੱਖ ਮੰਤਰੀ ਨੇ ਆਪਣੀ ਗਰਦਨ ਉਤੇ ਕਾਫੀ ਸਮਾਂ ਪਹਿਲਾਂ ਹੋਏ ਅਪਰੇਸ਼ਨ ਦਾ ਨਿਸ਼ਾਨ ਵੀ ਦਿਖਾਇਆ । ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਗਰਦਨ ਉਤੇ ਕੋਈ ਨਿਸ਼ਾਨ ਨਹੀਂ ਸੀ। ਸਬੰਧਤ ਵਿਅਕਤੀ ਨੇ ਮਾਸਕ ਪਾਇਆ ਹੋਇਆ ਹੈ ।

ਵੀਡੀਓ ਬਣਾਉਣ ਵਾਲਾ ਡਾਇਰੈਕਟਰ ਅਤੇ ਪ੍ਰਡਿਊਸਰ ਬਾਰੇ ਆਉਂਦੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ : ਭਗਵੰਤ ਮਾਨ

ਮੁੱਖ ਮੰਤਰੀ ਨੇ ਉਹ ਸਖਸ਼ ਵੀ ਦਿਖਾਇਆ ਜਿਸ ਨੇ ਆਪਣੇ ਹੱਥ ਵਿੱਚ ਮਾਸਕ ਫੜਿਆ ਹੋਇਆ ਸੀ । ਇਸ ਸਮੇਂ ਇਹ ਵਿਅਕਤੀ ਕੈਨੇਡਾ ਵਿਚ ਹੈ ਅਤੇ ਜਿਥੇ ਉਹ ਬੈਠਾ ਸੀ।ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਫੋਟੋ ਕਿਸੇ ਹੋਟਲ ਦੀ ਹੈ । ਇਹ ਵੀਡੀਓ ਬਣਾਉਣ ਵਾਲਾ ਡਾਇਰੈਕਟਰ ਅਤੇ ਪ੍ਰਡਿਊਸਰ ਬਾਰੇ ਆਉਂਦੇ ਦਿਨਾਂ ਵਿੱਚ ਖੁਲਾਸਾ ਕੀਤਾ ਜਾਵੇਗਾ ।

ਸੰਗਤ ਦਾ ਜੋ ਫੈਸਲਾ ਹੋਵੇਗਾ ਉਹ ਮਨਜੂਰ ਹੋਵੇਗਾ : ਮਾਨ

ਮਾਨ ਨੇ ਕਿਹਾ ਕਿ “ਮੈਂ ਗੁਰੂ ਨਾਨਕ ਲੇਵਾ `ਤੇ ਫੈਸਲਾ ਛੱਡਦਾ ਹਾਂ ” । ਸੰਗਤ ਦਾ ਜੋ ਫੈਸਲਾ ਹੋਵੇਗਾ ਉਹ ਮਨਜੂਰ ਹੋਵੇਗਾ । ਇਹ ਵਿਅਕਤੀ ਡੰਮੀ ਹੈ ਅਤੇ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਕੇਂਦਰ ਸਰਕਾਰ ਦੇ ਦਬਾਅ ਵਿੱਚ ਆ ਕੇ ਗੁਆਂਢੀ ਸੂਬੇ ਦੀ ਪੁਲਸ ਨੇ ਫਰਜ਼ੀ ਕਾਰਵਾਈ ਕੀਤੀ ਹੈ । ਪਿਛਲੀ ਚੋਣਾਂ ਵਿੱਚ ਵੀ ਵਿਰੋਧੀਆਂ ਨੇ ਮੇਰੀਆਂ ਵੀਡੀਓ ਜਾਰੀ ਕਰਕੇ ਮੈਨੂੰ ਸ਼ਰਾਬੀ ਦੱਸਦੇ ਰਹੇ ਹਨ । ਹੁਣ ਫਿਰ ਜਦੋਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵਿਰੋਧੀਆਂ ਨੇ ਫਿਰ ਤੋਂ ਗਲਤ ਹੱਥ ਕੰਢੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ ।

ਪੈਟਰੋਲ ਦੇ 250 ਰੁਪਏ ਦੀ ਮੰਗ ਕਰਨ ਤੇ ਨੌਜਵਾਨਾਂ ਨੇ ਨੌਜਵਾਨ ਨੂੰ ਲਗਾਈ ਅੱਗ

0
Burn

ਗਵਾਲੀਅਰ, 25 ਜੂਨ 2026 : ਭਾਰਤ ਦੇਸ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇੇ ਸ਼ਹਿਰ ਗਵਾਲੀਅਰ ਵਿਖੇ ਤਿੰਨ ਨੌਜਵਾਨਾਂ ਵਲੋਂ ਇਕ ਨੌਜਵਾਨ ਨੂੰ ਪੈਟਰੋਲ ਦੇ ਪੈਸੇ ਮੰਗਣ ‘ਤੇ ਅੱਗ ਲਗਾ (Set fire) ਦਿੱਤੀ ਗਈ ਹੈ ।

ਕੌਣ ਹੈ ਇਹ ਨੌਜਵਾਨ ਜਿਸਨੂੰ ਲਗਾ ਕੇ ਸਾੜ ਦਿੱਤਾ ਗਿਆ

ਮਿਲੀ ਜਾਣਕਾਰੀ ਅਨੁਸਾਰ ਗਵਾਲੀਅਰ ਸ਼ਹਿਰ ਦੇ ਥਾਟੀਪੁਰ ਇਲਾਕੇ ਵਿੱਚ ਸਿਰਫ਼ 250 ਰੁਪਏ ਦੇ ਭੁਗਤਾਨ ਨੂੰ ਲੈ ਕੇ ਹੋਏ ਵਿਵਾਦ ਨੇ ਉਸ ਸਮੇਂ ਖ਼ੌਫਨਾਕ ਰੂਪ ਧਾਰਨ ਕਰ ਲਿਆ ਜਦੋਂ ਪੈਟਰੋਲ ਵੇਚਣ ਵਾਲੇ ਇੱਕ ਨੌਜਵਾਨ ‘ਤੇ ਤਿੰਨ ਨੌਜਵਾਨਾਂ ਨੇ ਪਹਿਲਾਂ ਬੇਰਹਿਮੀ ਨਾਲ ਹਮਲਾ ਕੀਤਾ ਅਤੇ ਫਿਰ ਉਸ ‘ਤੇ ਪੈਟਰੋਲ ਪਾ ਕੇ ਜਿ਼ੰਦਾ ਸਾੜਨ (Burning alive) ਦੀ ਕੋਸਿ਼ਸ਼ ਕੀਤੀ । ਗੰਭੀਰ ਰੂਪ ਵਿੱਚ ਝੁਲਸਿਆ ਨੌਜਵਾਨ (Burnt youth) ਆਕਾਸ਼ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ।

ਕੀ ਹੈ ਪੂਰਾ ਮਾਮਲਾ

ਪ੍ਰਾਪਤ ਜਾਣਕਾਰੀ ਮੁਤਾਬਕ ਹਜ਼ੀਰਾ ਥਾਣਾ ਖੇਤਰ ਦੀ ਪੀ. ਐਚ. ਈ. ਕਲੋਨੀ ਦਾ ਵਸਨੀਕ ਆਕਾਸ਼ ਸੇਂਗਰ ਥਾਟੀਪੁਰ ਚੌਕ ਸਥਿਤ ਆਟੋ ਸਟੈਂਡ ‘ਤੇ ਕੰਮ ਕਰਦਾ ਹੈ ਤੇ ਉਹ ਰਾਤ ਵੇਲੇ ਲੋੜਵੰਦਾਂ ਨੂੰ ਬੋਤਲਾਂ ਵਿੱਚ ਪੈਟਰੋਲ ਵੀ ਮੁਹੱਈਆ ਕਰਵਾਉਂਦਾ ਹੈ ਦੇ ਚਲਦਿਆਂ ਮੰਗਲਵਾਰ ਦੇਰ ਰਾਤ ਕਰੀਬ 12 ਵਜੇ ਅਨੁਲ ਉਰਫ਼ ਬਲੀ ਆਪਣੇ ਸਾਥੀਆਂ ਸਚਿਨ ਗੁਰਜਰ ਅਤੇ ਅਰਵਿੰਦ ਛਾਵਈ ਨਾਲ ਬਾਈਕ ‘ਤੇ ਉੱਥੇ ਪਹੁੰਚਿਆ ਅਤੇ ਪੈਟਰੋਲ ਮੰਗਿਆ । ਆਕਾਸ਼ ਨੇ ਉਨ੍ਹਾਂ ਨੂੰ ਪੈਟਰੋਲ ਨਾਲ ਭਰੀ ਬੋਤਲ ਦੇ ਦਿੱਤੀ ਪਰ ਜਦੋਂ ਉਸ ਨੇ ਇਸ ਦੇ ਬਦਲੇ 250 ਰੁਪਏ ਮੰਗੇ ਤਾਂ ਵਿਵਾਦ ਸ਼ੁਰੂ ਹੋ ਗਿਆ ।

250 ਦੀ ਥਾਂ ‘ਤੇ ਪੈਟਰੋਲ ਲੈਣ ਵਾਲੇ ਸਿਰਫ਼ 100 ਰੁਪਏ ਦੀ ਗੱਲ ਆਖ ਰਹੇ ਸਨ

ਉਕਤ ਮੁਲਜ਼ਮਾਂ ਵਲੋਂ ਆਕਾਸ਼ ਨੂੰ ਉਸ ਵਲੋਂ ਦਿੱਤੇ ਪੈਟਰੋਲ ਦੇ ਬਣਦੇ 250 ਰੁਪਏ ਦੇਣ ਦੀ ਥਾਂ ‘ਤੇ ਸਿਰਫ਼ 100 ਰੁਪਏ ਦੇਣ ਦੀ ਗੱਲ ਆਖੀ ਜਾ ਰਹੀ ਸੀ ਤੇ ਇਸੇ ਗੱਲ ਨੂੰ ਲੈ ਕੇ ਬਹਿਸ ਵੱਧ ਗਈ ਅਤੇ ਤਿੰਨਾਂ ਨੌਜਵਾਨਾਂ ਨੇ ਆਕਾਸ਼ ਨਾਲ ਕੁੱਟਮਾਰ (Beating) ਸ਼ੁਰੂ ਕਰ ਦਿੱਤੀ । ਇਸੇ ਦੌਰਾਨ ਮੁਲਜ਼ਮਾਂ ਨੇ ਆਕਾਸ਼ ਉੱਤੇ ਪੈਟਰੋਲ ਨਾਲ ਭਰੀ ਬੋਤਲ ਉਲਟਾ ਦਿੱਤੀ ਅਤੇ ਫਿਰ ਬਲਦੀ ਹੋਈ ਮਾਚਿਸ ਦੀ ਤੀਲੀ ਉਸ ਵੱਲ ਸੁੱਟ ਦਿੱਤੀ । ਕੁਝ ਹੀ ਪਲਾਂ ਵਿੱਚ ਨੌਜਵਾਨ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ । ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ । ਬਾਅਦ ਵਿੱਚ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ।

ਪੁਲਸ ਨੇ ਤਿੰਨ ਵਿਚੋਂ ਦੋ ਨੂੰ ਕਰ ਲਿਆ ਹੈ ਗ੍ਰਿਫ਼ਤਾਰ

ਡਾਕਟਰਾਂ ਮੁਤਾਬਕ ਆਕਾਸ਼ ਦਾ ਸਰੀਰ ਕਰੀਬ 60 ਫ਼ੀਸਦੀ ਤੱਕ ਝੁਲਸ ਚੁੱਕਾ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ । ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਟੀਪੁਰ ਪੁਲਸ ਨੇ ਪੀੜ੍ਹਤ ਦੇ ਬਿਆਨ ਦਰਜ ਕਰਕੇ ਕਤਲ ਦੀ ਕੋਸਿ਼ਸ਼ ਦਾ ਮਾਮਲਾ ਦਰਜ (Case registered) ਕਰ ਲਿਆ ਹੈ । ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਸਚਿਨ ਗੁਰਜਰ ਅਤੇ ਅਰਵਿੰਦ ਛਾਵਈ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦਾ ਜਲੂਸ ਕੱਢਿਆ । ਪੁਲਸ ਦਾ ਕਹਿਣਾ ਹੈ ਕਿ ਫ਼ਰਾਰ ਤੀਜੇ ਮੁਲਜ਼ਮ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ ।

ਮੁੰਬਈ ਦੀ ਲੋਕਲ ਟ੍ਰੇਨ `ਚ ਦਰਵਾਜ਼ਾ ਬੰਦ ਕਰਨ ਨੂੰ ਲੈ ਕੇ ਯਾਤਰੀ ਦਾ ਕਤਲ

0
Mumbai Murder

ਮੁੰਬਈ, 25 ਜੂਨ 2026 : ਮੁੰਬਈ (Mumbai) ਵਿਚ ਲੋਕਲ ਟਰੇਨ ਦੇ ਫਸਟ ਕਲਾਸ ਕੋਚ ਦਾ ਦਰਵਾਜ਼ਾ ਭਾਰੀ ਮੀਂਹ ਦੌਰਾਨ ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਯਾਤਰੀ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਮੁੰਬਈ ਦੀ ਲੋਕਲ ਟ੍ਰੇਨ (Local train) ਵਿਚ ਇਕ ਨੌਜਵਾਨ ਦਾ ਦੂਸਰੇ ਨੌਜਵਾਨ ਵਲੋਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਗਿਆ ਦੀ ਪਛਾਣ ਮਯੰਕ ਰਮੇਸ਼ ਲੋਹਾਰ (22) ਵਜੋਂ ਹੋਈ ਹੈ । ਬੋਰੀਵਲੀ ਰੇਲਵੇ ਪੁਲਸ ਅਨੁਸਾਰ ਮਯੰਕ ਤੇ ਮੁਲਜ਼ਮ ਦੋਵੇਂ ਅੰਧੇਰੀ ਸਟੇਸ਼ਨ ਤੋਂ ਇਕੋ ਫਸਟ ਕਲਾਸ ਡੱਬੇ ਵਿਚ ਸਵਾਰ ਹੋਏ ਸਨ । ਸਫ਼ਰ ਦੌਰਾਨ ਤੇਜ਼ ਮੀਂਹ ਵਿਚਕਾਰ ਡੱਬੇ ਦਾ ਦਰਵਾਜ਼ਾ ਖੁੱਲ੍ਹਾ ਰੱਖਣ ਜਾਂ ਬੰਦ ਕਰਨ ਨੂੰ ਲੈ ਕੇ ਦੋਵਾਂ ਯਾਤਰੀਆਂ ਵਿਚਕਾਰ ਬਹਿਸ ਸ਼ੁਰੂ ਹੋ ਗਈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਇਹ ਵਿਵਾਦ ਦੇਖਦਿਆਂ ਹੀ ਦੇਖਦਿਆਂ ਹੱਥੋਪਾਈ ਵਿਚ ਬਦਲ ਗਿਆ, ਜਿਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ‘ਤੇ ਚਾਕੂ ਕੱਢ ਕੇ ਮਯੰਕ ਦੇ ਪੇਟ ਵਿਚ ਖੋਭ ਦਿੱਤਾ । ਜ਼ਖ਼ਮੀ ਮਯੰਕ ਨੂੰ ਐਮਰਜੈਂਸੀ ਇਲਾਜ ਲਈ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਪੁਲਸ ਨੇ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਜਾਇਦਾਦ ਵਿਵਾਦ `ਚ ਪਿਤਾ ਨੇ ਪੁੱਤਰ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

0
Murder

ਫ਼ਤਹਿਪੁਰ, 25 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਤਿਹਪੁਰ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਪਿਤਾ ਵਲੋਂ ਪੁੱਤਰ ਨੂੰ ਹੀ ਗੋਲੀ ਮਾਰ (Shoot) ਕੇ ਜਾਨੋਂ ਮਾਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ ਦੇ ਫ਼ਤਹਿਪੁਰ ਜਿਲੇ (Fatehpur District) ਦੇ ਬਿੰਦਕੀ ਥਾਣਾ ਖੇਤਰ ਵਿਚ ਜੋ ਜਾਇਦਾਦ ਅਤੇ ਪਰਿਵਾਰਕ ਵਿਵਾਦ ਕਾਰਨ ਇਕ ਬਜ਼ੁਰਗ ਨੇ ਆਪਣੇ ਹੀ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ ਹੈ ਦੇ ਦੌਰਾਨ ਬਚਾਅ ਕਰਨ ਆਈ ਨੂੰਹ ਵੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ ਹੈ ।

ਪੁਲਸ ਅਨੁਸਾਰ ਸੀਤਾਪੁਰ ਪਿੰਡ ਦੇ ਰਹਿਣ ਵਾਲੇ ਰਾਮ ਖੇਲਾਵਨ (70) ਦਾ ਪਰਿਵਾਰ ਵਿਚ ਖੇਤੀ ਤੇ ਹੋਰ ਮੁੱਦਿਆਂ ‘ਤੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਬੁੱਧਵਾਰ ਸਵੇਰੇ ਵਿਵਾਦ ਵਧਣ ‘ਤੇ ਉਨ੍ਹਾਂ ਦਾ ਆਪਣੇ ਪੁੱਤਰ ਅਵਨੀਸ਼ ਵਰਮਾ (36) ਨਾਲ ਝਗੜਾ ਹੋ ਗਿਆ । ਇਸੇ ਦੌਰਾਨ ਰਾਮ ਖੇਲਾਵਨ ਨੇ ਲਾਇਸੈਂਸੀ ਬੰਦੂਕ ਨਾਲ ਅਵਨੀਸ਼ ਨੂੰ ਗੋਲੀ ਮਾਰ ਦਿੱਤੀ । ਘਟਨਾ ਵਿਚ ਅਵਨੀਸ਼ ਦੀ ਪਤਨੀ ਮਨੀਸ਼ਾ (26) ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਈ ।

ਪੁਲਸ ਨੇ ਗੋਲੀ ਮਾਰਨ ਵਾਲੇ ਪਿਤਾ ਨੂੰ ਕੀਤਾ ਹਥਿਆਰ ਸਮੇਤ ਗ੍ਰਿਫਤਾਰ

ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਵਨੀਸ਼ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਮਨੀਸ਼ਾ ਦਾ ਇਲਾਜ ਜਾਰੀ ਹੈ । ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਗਿਆ ਲਾਇਸੈਂਸੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ ।

150 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਹੋਇਆ ਨੌਜਵਾਨ ਦਾ ਕਤਲ

0
Murder

ਨਵੀਂ ਦਿੱਲੀ, 25 ਜੂਨ 2026 : ਪੱਛਮੀ ਦਿੱਲੀ (West Delhi) ਦੇ ਤਿਲਕ ਨਗਰ ‘ਚ 150 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਪਾਰਸ ਨਾਂ ਦੇ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ।

ਪੁਲਸ ਨੇ ਕਤਲ ਮਾਮਲੇ ਵਿਚ ਕੀਤਾ ਹੈ ਤਿੰਨ ਨੂੰ ਗ੍ਰਿਫ਼ਤਾਰ

ਪੁਲਸ ਦੀ ਇਕ ਟੀਮ ਨੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ (CCTV footage) ਦੀ ਜਾਂਚ ਕਰ ਕੇ ਜਾਣਕਾਰੀ ਇਕੱਠੀ ਕੀਤੀ ਤੇ ਘਟਨਾ ਦੇ ਕੁਝ ਘੰਟਿਆਂ ਅੰਦਰ ਹੀ ਚੌਖੰਡੀ ਦੇ ਬੀ-ਬਲਾਕ ਦੇ ਇਕ ਪਾਰਕ `ਚੋਂ 15 ਤੇ 16 ਸਾਲ ਦੀ ਉਮਰ ਦੇ 3 ਮੁੰਡਿਆਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ।

ਪਕੜੇ ਗਏ ਤਿੰਨਾਂ ਨੇ ਦੱਸਿਆ ਕਤਲ ਕੀਤੇ ਜਾਣ ਦਾ ਕਾਰਨ

ਪੁੱਛਗਿੱਛ ਦੌਰਾਨ ਤਿੰਨਾਂ ਨੇ ਖੁਲਾਸਾ ਕੀਤਾ ਕਿ ਲੱਗਭਗ 40-45 ਦਿਨ ਪਹਿਲਾਂ ਪਾਰਸ ਨੇ ਉਨ੍ਹਾਂ ‘ਚੋਂ ਇਕ ਕੋਲੋਂ ਜ਼ਬਰਦਸਤੀ 150 ਰੁਪਏ ਉਧਾਰ ਲਏ ਸਨ ਪਰ ਹੁਣ ਵਾਪਸ ਨਹੀਂ ਕਰ ਰਿਹਾ ਸੀ । ਉਨ੍ਹਾਂ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਪਾਰਸ ਨੂੰ ਰੋਕਿਆ ਤੇ ਪੈਸੇ ਮੰਗੇ । ਪੈਸੇ ਵਾਪਸ ਕਰਨ ਤੋਂ ਇਨਕਾਰ ਕਰਨ ‘ਤੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਚਾਕੂ ਮਾਰ (Knife attack) ਕੇ ਉਸ ਦਾ ਕਤਲ ਕਰ ਦਿੱਤਾ ।

ਦਿੱਲੀ ਪੁਲਸ ਨੇ ਗੁਰੂ ਰੰਧਾਵਾ ਦੇ ਜਿੰਮ ‘ਤੇ ਫਾਇਰਿੰਗ ਮਾਮਲੇ ਵਿਚ ਦੋ ਨੂੰ ਕੀਤਾ ਗ੍ਰਿਫ਼ਤਾਰ

0
Guru Randhawa

ਨਵੀਂ ਦਿੱਲੀ, 25 ਜੂਨ 2026 : ਭਾਰਤ ਦੇਸ ਦੀ ਰਾਜਧਾਨੀ ਦਿੱਲੀ (Delhi) ਦੇ ਪੱਛਮ ਵਿਹਾਰ ਵਿਖੇ ਬਣੇ ਜਿੰਮ ‘ਤੇ ਫਾਇਰਿੰਗ ਮਾਮਲੇ ਵਿਚ ਦਿੱਲੀ ਪੁਲਸ ਨੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਰਾਜਧਾਨੀ ਦਿੱਲੀ ਦੇ ਪੱਛਮ ਵਿਹਾਰ (Delhi West Vihar) ਇਲਾਕੇ ‘ਚ ਜੋ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ `24 ਐੱਚ. ਐੱਸ. ਫਿਟਨੈੱਸ ਜਿਮ`’ਤੇ 11 ਜੂਨ ਨੂੰ ਫਾਇਰਿੰਗ (Firing) ਕੀਤੀ ਗਈ ਸੀ ਦੇ ਮਾਮਲੇ ਵਿਚ ਹਾਲ ਦੀ ਘੜੀ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਹੈ ਦੀ ਪਛਾਣ ਹਕੀਕਤ ਅਤੇ ਸਾਗਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਵੇਂ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ ।

ਪੁਲਸ ਹੁਣ ਤੱਕ ਕਰ ਚੁੱਕੀ ਹੈ ਚਾਰ ਨੂੰ ਗ੍ਰਿਫ਼ਤਾਰ

ਜਿਕਰਯੋਗ ਹੈ ਕਿ ਦਿੱਲੀ ਪੁਲਸ ਵਲੋਂ ਪੰਜਾਬੀ ਗਾਇਕ ਗੁਰੂ ਰੰਧਾਵਾ (Punjabi singer Guru Randhawa) ਦੇ ਜਿੰਮ ‘ਤੇ ਫਾਇਰਿੰਗ ਮਾਮਲੇ ਵਿਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕ੍ਰਾਈਮ ਬ੍ਰਾਂਚ ਨੇ ਬਹਾਦਰਗੜ੍ਹ ਤੋਂ ਲਾਰੈਂਸ ਗੈਂਗ ਦੇ ਦੋ ਸ਼ੂਟਰਾਂ ਨੂੰ ਦਬੋਚਿਆ ਸੀ ।

ਪਿੰਡ ਖੋਜੇਵਾਲ ਦੇ ਨੌਜਵਾਨ ਦੀ ਪੁਰਤਗਾਲ `ਚ ਮੌਤ

0
Death

ਬਟਾਲਾ, 25 ਜੂਨ 2026 : ਪੰਜਾਬ ਦੇ ਸ਼ਹਿਰ ਬਟਾਲਾ (Batala) ਦੇ ਪਿੰਡ ਖੋਜੇਵਾਲ ਦੇ ਵਸਨੀਕ ਪੰਜਾਬੀ ਨੌਜਵਾਨਾਂ ਦੀ ਲੰਘੇ ਦਿਨਾਂ ਪੁਰਤਗਾਲ ਵਿਚ ਦਿਲ ਦੀ ਧੜਕਣ ਰੁਕਣ (Heart palpitations) ਕਾਰਨ ਮੌਤ ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਪਿੰਡ ਖੋਜੇਵਾਲ ਦੇ ਨੌਜਵਾਨ ਸੰਦੀਪ ਕੁਮਾਰ ਸ਼ਰਮਾ (Sandeep Kumar Sharma) ਜੋ ਰੋਜ਼ੀ-ਰੋਟੀ ਦੀ ਖ਼ਾਤਰ ਪਿਛਲੇ ਕਾਫ਼ੀ ਸਾਲਾਂ ਤੋਂ ਪੁਰਤਗਾਲ (Portugal) ‘ਚ ਮਿਹਨਤ-ਮਜ਼ਦੂਰੀ ਕਰ ਰਿਹਾ ਸੀ, ਦੀ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ (Death) ਹੋ ਜਾਣ ਦਾ ਬੇਹੱਦ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ ।

ਵਤਨ ਪਰਤਣ ਲਈ ਜਹਾਜ਼ ਚੜ੍ਹਨ ਤੋਂ ਪਹਿਲਾਂ ਰੁਕੀ ਦਿਲ ਦੀ ਧੜਕਣ

ਇਸ ਸਬੰਧੀ ਸਮਾਜ ਸੇਵੀ ਹਰਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਸਾਬਕਾ ਫ਼ੌਜੀ ਜਸਵੰਤ ਰਾਏ ਸ਼ਰਮਾ ਦੇ ਇਕਲੌਤੇ ਬੇਟੇ ਸੰਦੀਪ ਨੇ ਕੱਲ ਆਪਣੇ ਪਿੰਡ ਆਉਣਾ ਸੀ ਪਰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ।

ਮ੍ਰਿਤਕ ਦੀ ਦੇਹ ਭਾਰਤ ਲਿਆਉਣ ਲਈ ਕੀਤੀ ਅਪੀਲ

ਉਨ੍ਹਾਂ ਦੱਸਿਆ ਕਿ ਮ੍ਰਿਤਕ ਸੰਦੀਪ ਆਪਣੇ ਪਿੱਛੇ ਪਤਨੀ, ਨੰਨ੍ਹੀ ਬੱਚੀ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ । ਹਰਜੀਤ ਸਿੰਘ ਮੱਲ੍ਹੀ ਤੇ ਪਰਿਵਾਰ ਨੇ ਸਮਾਜ ਸੇਵੀਂ ਜਥੇਬੰਦੀਆਂ ਤੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੰਦੀਪ ਸ਼ਰਮਾ ਦੀ ਮ੍ਰਿਤਕ ਦੇਹ ਭਾਰਤ ‘ਚ ਲਿਆਉਣ ਲਈ ਸਹਾਇਤਾ ਕਰਨ ਤਾਂ ਜੋ ਉਸ ਦਾ ਅੰਤਿਮ ਸੰਸਕਾਰ`ਪਿੰਡ ਵਿਖੇ ਕੀਤਾ ਜਾ ਸਕੇ ।

ਕੈਨੇਡਾ ’ਚ ਭਾਰਤੀ ਰੈੈਸਟੋਰੈਂਟ `ਦਾਲ ਰੋਟੀ` `ਤੇ ਹੋਈ ਹਮਲਾਵਰਾਂ ਨੇ ਕੀਤੀ ਫਾਇਰਿੰਗ

0
Canada Police

ਬਰੈਂਪਟਨ, 25 ਜੂਨ 2026 : ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ਭਾਰਤੀ ਰੈਸਟੋਰੈਂਟ ਦਾਲ ਰੋਟੀ ‘ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਵਾਇਰਲ ਵੀਡੀਓ ਵਿਚ ਕਿਸ ਨੇ ਲਈ ਹੈ ਘਟਨਾ ਦੀ ਜਿੰਮੇਵਾਰੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬਰੈਂਪਟਨ (Brampton) ਵਿੱਚ ਜੋ ਇੱਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਈ ਅੰਨ੍ਹੇਵਾਹ ਫਾਇਰਿੰਗ ਨਾਲ ਹੜਕੰਪ ਮਚ ਗਿਆ ਹੈ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਅਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਗੁਰਗਿਆਂ ਨੇ ਘਟਨਾ ਦੀ ਜਿ਼ੰਮੇਵਾਰੀ ਲਈ ਹੈ । ਪੋਸਟ ਦੇ ਅਨੁਸਾਰ ਕੈਨੇਡਾ ਦੇ ਬਰੈਂਪਟਨ ਵਿੱਚ 10 ਲਾਈਟਬੀਮ ਟੈਰੇਸ ਸਥਿਤ `ਦਾਲ ਰੋਟੀ`ਰੈਸਟੋਰੈਂਟ (Dal Roti Restaurant) ਦੇ ਬਾਹਰ ਹੋਈ ਫਾਇਰਿੰਗ ਦੀ ਜਿ਼ੰਮੇਵਾਰੀ ਰਾਜਾ ਪਹਿਲਵਾਨ ਅਤੇ ਨਿੱਕਾ ਸੰਧੂ ਨੇ ਲਈ ਹੈ । ਦੂਜੇ ਪਾਸੇ ਕੈਨੇਡਾ ਦੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ।

ਕੀ ਦਾਅਵਾ ਕੀਤਾ ਗਿਆ ਹੈ ਪੋਸਟ ਵਿਚ

ਸੋਸਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੈਸਟੋਰੈਂਟ ਦੇ ਮਾਲਕ ਨੇ ਉੱਥੇ ਕੰਮ ਕਰਨ ਵਾਲੇ ਕਈ ਭਾਰਤੀ ਵਿਦਿਆਰਥੀਆਂ ਦੀ ਤਨਖ਼ਾਹ ਨਹੀਂ ਦਿੱਤੀ ਸੀ । ਜਿਸ ਲਈ ਉਸ ਨੂੰ ਪਹਿਲਾਂ ਸਮਝਾਉਣ ਦੀ ਬਹੁਤ ਕੋਸਿ਼ਸ਼ ਕੀਤੀ ਗਈ ਸੀ ਪਰ ਜਦੋਂ ਉਹ ਨਹੀਂ ਸਮਝਿਆ ਤਾਂ ਫਿਰ ਇਹ ਚਿਤਾਵਨੀ ਦੇਣੀ ਹੀ ਪਈ । ਮੁਲਜ਼ਮਾਂ ਵਲੋਂ ਪੋਸਟ ਵਿੱਚ ਅੱਗੇ ਧਮਕੀ ਦਿੱਤੀ ਗਈ ਹੈ ਕਿ ਜੇਕਰ ਅਗਲੀ ਵਾਰ ਵੀ ਸੈਲਰੀ ਦਾ ਮੁੱਦਾ ਨਹੀਂ ਸੁਲਝਿਆ ਤਾਂ ਉਹ ਮਾਲਕ ਦੇ ਘਰ ਪਹੁੰਚਣਗੇ ।

ਪੋਸਟ ਵਿਚ ਫਿਰੌਤੀ ਕਾਲਾਂ ਨੂੰ ਨਜਰਅੰਦਾਜ ਕਰਨ ਵਾਲਿਆਂ ਨੂੰ ਦਿੱਤੀ ਗਈ ਚਿਤਾਵਨੀ

ਹਮਲਾਵਰਾਂ ਨੇ ਪੋਸਟ ਵਿੱਚ ਗੈਂਗਸਟਰ (Gangster) ਰੋਹਿਤ ਗੋਦਾਰਾ ਦਾ ਵਿਸ਼ੇਸ਼ ਤੌਰ ‘ਤੇ ਜਿ਼ਕਰ ਕਰਦਿਆਂ ਉਸ ਨੂੰ ਆਪਣਾ ਭਰਾ ਦੱਸਿਆ ਹੈ ਅਤੇ ਕਿਹਾ ਹੈ ਕਿ ਉਸ ਦੇ ਖਿ਼ਲਾਫ਼ ਸੋਚਣ ਵਾਲੇ ਉਨ੍ਹਾਂ ਦੇ ਦੁਸ਼ਮਣ ਹੋਣਗੇ । ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਆਪਣਾ ਇੰਤਜ਼ਾਮ ਰੱਖਣ ਦੀ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਜੋ ਹਾਲ ਦੇ ਦਿਨਾਂ ਵਿੱਚ ਉਨ੍ਹਾਂ ਦੀਆਂ ਫਿਰੌਤੀ ਵਾਲੀਆਂ ਕਾਲਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਹਨ ।

ਲੜਕੀ ਨਾਲ ਜਬਰ ਜਨਾਹ ਕਰਨ ‘ਤੇ ਇਕ ਗ੍ਰਿਫ਼ਤਾਰ ਦੂਸਰਾ ਫਰਾਰ

0
Rape

ਲੁਧਿਆਣਾ, 25 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਕ੍ਰਿਸ਼ਨਾ ਨਗਰ ਵਿਖੇ ਇਕ ਨਾਬਾਲਗ ਲੜਕੀ (Minor girl) ਨਾਲ ਦੋ ਵਿਅਕਤੀਆ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਕ੍ਰਿਸ਼ਨਾ ਨਗਰ ਖੇਤਰ ਵਿਖੇ ਜੋ ਲੜਕੀ ਦੇ ਰਿਸ਼ਤੇਦਾਰ ਤੇ ਉਨ੍ਹਾਂ ਦੇ ਕਿਰਾਏਦਾਰ ਵਲੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਪੁਲਸ ਨੇ ਸਿ਼ਕਾਇਤ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਜਿਥੇ ਕੇਸ ਦਰਜ ਕਰ ਲਿਆ ਹੈ,ਉਥੇ ਅਜਿਹਾ ਕਰਨ ਵਾਲੇ ਮੁੱਖ ਮੁਲਜਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ਜਦੋਂ ਕਿ ਇਸ ਮਾਮਲੇ ਵਿਚ ਦੂਸਰਾ ਵਿਅਕਤੀ ਫਰਾਰ ਹੈ ।

ਕਿਰਾਏਦਾਰ ਨੇ ਕੀਤਾ ਸਰੀਰਕ ਸੋਸਣ ਤੋਂ ਬਾਅਦ ਕਿਸੇ ਨੂੰ ਦੱਸਣ ਤੋਂ ਮਨਾਂ

ਜਾਣਕਾਰੀ ਮੁਤਾਬਕ ਜਬਰ ਜਨਾਹ ਦੀ ਪੀੜ੍ਹਤਾ ਲੜਕੀ ਦੇ ਕਿਰਾਏਦਾਰ ਵਲੋ ਜਦੋਂ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਤਾਂ ਨਾਲ ਹੀ ਆਖਿਆ ਗਿਆ ਕਿ ਕਿਸੇ ਨੂੰ ਨਾ ਦੱਸਿਆ ਜਾਵੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ । ਇਸ ਦੌਰਾਨ ਉਸ ਦੇ ਇਕ ਰਿਸ਼ਤੇਦਾਰ ਉੱਤੇ ਵੀ ਪੀੜਤਾ ਨਾਲ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ ।

ਡਰ ਦੇ ਮਾਹੌਲ ‘ਚ ਰਹਿ ਰਹੀ ਪੀੜਤਾ ਨੇ ਕੁਝ ਹਫ਼ਤਿਆਂ ਬਾਅਦ ਪੰਜਾਬ ਦੇ ਜਿਲਾ ਲੁਧਿਆਣਾ ਦੇ ਕ੍ਰਿਸ਼ਨਾ ਨਗਰ (Krishna Nagar) ਵਿਖੇ ਇਕ ਨਾਬਾਲਗ ਲੜਕੀ ਨਾਲ ਦੋ ਵਿਅਕਤੀਆ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਆਪਣੀ ਮਾਂ ਨੂੰ ਸਾਰੀ ਘਟਨਾ ਦੱਸੀ, ਜਿਸ ਤੋਂ ਬਾਅਦ ਪਰਿਵਾਰ ਪੁਲਸ ਕੋਲ ਪਹੁੰਚਿਆ । ਪੁਲਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲਿਆ ਹੈ, ਜਦਕਿ ਦੂਜੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ।

ਗੋਆ ਦੇ ਬਾਗਾ ਬੀਚ ‘ਤੇ ਸਮੁੰਦਰ ਦੀਆਂ ਲਹਿਰਾਂ ਦਾ ਸਿ਼ਕਾਰ ਹੋਇਆ ਸੈਲਾਨੀ

0
Baga Beach

ਗੋਆ, 25 ਜੂਨ 2026 : ਭਾਰਤ ਦੇਸ ਦੇ ਸੂਬੇ ਗੋਆ (Goa) ਦੀ ਬਾਗਾ ਬੀਚ ਤੇ ਇਕ ਸੈਲਾਨੀ ਦੇ ਸਮੁੰਦਰ ਦੀਆਂ ਲਹਿਰਾਂ ਦੀ ਲਪੇਟ ਆ ਕੇ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਸੈਲਾਨੀ

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਬੁੱਧਵਾਰ ਨੂੰ ਜੋ ਗੋਆ ਦੇ ਬਾਗਾ ਬੀਚ (Baga Beach) ਤੇ ਬੀਜਾਪੁਰ ਦੇ ਰਹਿਣ ਵਾਲੇ ਇਕ ਸੈਲਾਨੀ ਦੀ ਘੁੰਮਣ ਵੇਲੇ ਸਮੁੰਦਰ ਦੀਆਂ ਲਹਿਰਾਂ ਦੀ ਲਪੇਟ ਵਿਚ ਆ ਕੇ ਸਮੁੰਦਰ ਵਿਚ ਚਲੇ ਜਾਣ ਦੇ ਕਾਰਨ ਆਖਰਕਰ ਮੌਤ ਹੋ ਗਈ ਹੈ ਦੀ ਪਛਾਣ 34 ਸਾਲਾ ਅਸਫਾਕ ਮਸਲੀ (Asfaq Masli) ਦੇ ਤੌਰ ‘ਤੇ ਹੋਈ ਹੈ ।

ਦੋਸਤ ਦੀ ਚਿਤਾਵਨੀ ਤੋਂ ਬਾਅਦ ਵੀ ਨਹੀਂ ਰੁਕਿਆ ਸੀ ਸੈਲਾਨੀ

ਉਕਤ ਵਾਪਰੇ ਘਟਨਾਕ੍ਰਮ ਦੇ ਵਾਪਰਨ ਤੋਂ ਪਹਿਲਾਂ ਅਸਫਾਕ ਮਸਲੀ ਜਿਸ ਆਪਣੀ ਮਹਿਲਾ ਮਿੱਤਰ ਨਾਲ ਛੁੱਟੀਆਂ ਮਨਾਉਣ ਲਈ ਗੋਆ ਆਇਆ ਸੀ ਵਲੋਂ ਵੀ ਵਾਰ-ਵਾਰ ਅਸਫਾਕ ਨੂੰ ਚੱਟਾਨ ਦੇ ਕਾਫੀ ਹੇਠਾਂ ਜੋ ਕਿ ਲਹਿਰਾਂ ਦੇ ਬਹੁਤ ਨੇੜੇ ਸੀ ਜਾਣ ਤੋਂ ਰੋਕਿਆ ਸੀ ਪਰ ਸੈਲਾਨੀ ਨੇ ਦੋਸਤ ਦੀ ਇਕ ਨਾ ਸੁਣਦੇ ਹੋਏ ਚੱਟਾਨ ਦੇ ਕਾਫੀ ਹੇਠਾਂ ਤੇ ਲਹਿਰਾਂ ਦੇ ਨੇੜੇ ਜਾਣਾ ਜਾਰੀ ਰੱਖਿਆ, ਜਿਸਦੇ ਚਲਦਿਆਂ ਹੋਇਆਂ ਆਖਰਕਾਰ ਇਕ ਤੇਜ ਲਹਿਰ ਨੇ ਅਸਫਾਕ ਅਲੀ ਨੂੰ ਆਪਣੇ ਨਾਲ ਡੂੰਘੇ ਸਮੁੰਦਰ (Deep sea) ਅੰਦਰ ਲਿਜਾਇਆ ਗਿਆ, ਜਿਸ ਤੋਂ ਬਾਅਦ ਉਹ ਕੁੱਝ ਸਮੇਂ ਤੱਕ ਸਮੁੰਦਰ ਉਪਰ ਤੈਰਦਾ ਨਜ਼ਰ ਆਇਆ ਅਤੇ ਫਿਰ ਮੌਤ ਦੇ ਘਾਟ ਉਤਰ ਗਿਆ ।