ਜਾਇਦਾਦ ਵਿਵਾਦ `ਚ ਪਿਤਾ ਨੇ ਪੁੱਤਰ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

0
23
Murder

ਫ਼ਤਹਿਪੁਰ, 25 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਤਿਹਪੁਰ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਪਿਤਾ ਵਲੋਂ ਪੁੱਤਰ ਨੂੰ ਹੀ ਗੋਲੀ ਮਾਰ (Shoot) ਕੇ ਜਾਨੋਂ ਮਾਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ ਦੇ ਫ਼ਤਹਿਪੁਰ ਜਿਲੇ (Fatehpur District) ਦੇ ਬਿੰਦਕੀ ਥਾਣਾ ਖੇਤਰ ਵਿਚ ਜੋ ਜਾਇਦਾਦ ਅਤੇ ਪਰਿਵਾਰਕ ਵਿਵਾਦ ਕਾਰਨ ਇਕ ਬਜ਼ੁਰਗ ਨੇ ਆਪਣੇ ਹੀ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ ਹੈ ਦੇ ਦੌਰਾਨ ਬਚਾਅ ਕਰਨ ਆਈ ਨੂੰਹ ਵੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ ਹੈ ।

ਪੁਲਸ ਅਨੁਸਾਰ ਸੀਤਾਪੁਰ ਪਿੰਡ ਦੇ ਰਹਿਣ ਵਾਲੇ ਰਾਮ ਖੇਲਾਵਨ (70) ਦਾ ਪਰਿਵਾਰ ਵਿਚ ਖੇਤੀ ਤੇ ਹੋਰ ਮੁੱਦਿਆਂ ‘ਤੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਬੁੱਧਵਾਰ ਸਵੇਰੇ ਵਿਵਾਦ ਵਧਣ ‘ਤੇ ਉਨ੍ਹਾਂ ਦਾ ਆਪਣੇ ਪੁੱਤਰ ਅਵਨੀਸ਼ ਵਰਮਾ (36) ਨਾਲ ਝਗੜਾ ਹੋ ਗਿਆ । ਇਸੇ ਦੌਰਾਨ ਰਾਮ ਖੇਲਾਵਨ ਨੇ ਲਾਇਸੈਂਸੀ ਬੰਦੂਕ ਨਾਲ ਅਵਨੀਸ਼ ਨੂੰ ਗੋਲੀ ਮਾਰ ਦਿੱਤੀ । ਘਟਨਾ ਵਿਚ ਅਵਨੀਸ਼ ਦੀ ਪਤਨੀ ਮਨੀਸ਼ਾ (26) ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਈ ।

ਪੁਲਸ ਨੇ ਗੋਲੀ ਮਾਰਨ ਵਾਲੇ ਪਿਤਾ ਨੂੰ ਕੀਤਾ ਹਥਿਆਰ ਸਮੇਤ ਗ੍ਰਿਫਤਾਰ

ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਵਨੀਸ਼ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਮਨੀਸ਼ਾ ਦਾ ਇਲਾਜ ਜਾਰੀ ਹੈ । ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਗਿਆ ਲਾਇਸੈਂਸੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ ।

LEAVE A REPLY

Please enter your comment!
Please enter your name here