Home Blog Page 295

ਪੂਰਬੀ ਅਫਗਾਨਿਸਤਾਨ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ : ਅਫਗਾਨਿਸਤਾਨ

0
Afghanistan

ਕਾਬੁਲ, 25 ਨਵੰਬਰ 2025 : ਅਫਗਾਨਿਸਤਾਨ (Afghanistan) ਦੇ ਤਿੰਨ ਪੂਰਬੀ ਹਿੱਸਿਆਂ ਵਿਚ ਹਮਲੇ ਹੋਣ ਕਾਰਨ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ । ਦੱਸਣਯੋਗ ਹੈ ਕਿ ਉਕਤ ਹਮਲਿਆਂ ਦਾ ਜਿੰਮੇਵਾਰੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ (Pakistan) ਨੂੰ ਠਹਿਰਾਇਆ ਹੈ ।

ਪਾਕਿਸਤਾਨ ਨੇ ਖੋਸਤ ਸੂਬੇ ਵਿੱਚ ਇੱਕ ਨਾਗਰਿਕ ਘਰ `ਤੇ “ਬੰਬ” ਕੀਤਾ : ਜਬੀਹੁੱਲਾ

ਅਫਗਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਹੁੱਲਾ ਮੁਜਾਹਿਦ (Zabihullah Mujahid) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਸਪੱਸ਼ਟ ਆਿਿਖਆ ਕਿ ਪਾਕਿਸਤਾਨ ਨੇ ਖੋਸਤ ਸੂਬੇ ਵਿੱਚ ਇੱਕ ਨਾਗਰਿਕ ਘਰ `ਤੇ ਜੋ ਬੰਬ ਸੁੱਟ ਕੇੇ ਹਮਲਾ ਕੀਤਾ ਗਿਆ ਹੈ ਵਿੱਚ ਨੌਂ ਬੱਚਿਆਂ (Nine children) ਅਤੇ ਇੱਕ ਔਰਤ ਦੀ ਮੌਤ ਹੋ ਗਈ ਹੈ । ਉਨ੍ਹਾਂ ਕਿਹਾ ਕਿ ਹਮਲੇ ਕੁਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਵੀ ਹੋਏ, ਜਿਸ ਵਿੱਚ ਚਾਰ ਹੋਰ ਲੋਕ ਜ਼ਖਮੀ ਹੋ ਗਏ । ਪਾਕਿਸਤਾਨ ਦੀ ਫੌਜ ਅਤੇ ਸਰਕਾਰ ਨੇ ਦੋਸ਼ਾਂ `ਤੇ ਤੁਰੰਤ ਟਿੱਪਣੀ ਨਹੀਂ ਕੀਤੀ । ਇਹ ਨਵਾਂ ਵਿਕਾਸ ਉੱਤਰ-ਪੱਛਮੀ ਪਾਕਿਸਤਾਨੀ ਸ਼ਹਿਰ ਪੇਸ਼ਾਵਰ ਵਿੱਚ ਇੱਕ ਦਿਨ ਪਹਿਲਾਂ ਹੋਏ ਇੱਕ ਘਾਤਕ ਹਮਲੇ ਤੋਂ ਬਾਅਦ ਆਇਆ ਹੈ । ਦੋ ਆਤਮਘਾਤੀ ਹਮਲਾਵਰਾਂ ਅਤੇ ਇੱਕ ਬੰਦੂਕਧਾਰੀ ਨੇ ਪੇਸ਼ਾਵਰ ਵਿੱਚ ਪੁਲਸ ਫੋਰਸ ਹੈੱਡਕੁਆਰਟਰ `ਤੇ ਹਮਲਾ ਕੀਤਾ ।

ਹਮਲੇ ਵਿਚ ਤਿੰਨ ਅਧਿਕਾਰੀ ਮਾਰੇ ਗਏ 11 ਜਣੇ ਹੋਰ ਜ਼ਖ਼ਮੀ ਹੋ ਗਏ

ਸੋਮਵਾਰ ਸਵੇਰੇ ਹੋਏ ਇਸ ਹਮਲੇ ਵਿੱਚ ਤਿੰਨ ਅਧਿਕਾਰੀ ਮਾਰੇ ਗਏ ਅਤੇ 11 ਹੋਰ ਜ਼ਖਮੀ (Eleven Injured) ਹੋ ਗਏ । ਪੇਸ਼ਾਵਰ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸਮੂਹ ਨੇ ਨਹੀਂ ਲਈ ਹੈ, ਪਰ ਸ਼ੱਕ ਪਾਕਿਸਤਾਨੀ ਤਾਲਿਬਾਨ ਜਾਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ `ਤੇ ਹੈ । ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਇੱਕ ਵੱਖਰਾ ਸਮੂਹ ਹੈ ਪਰ ਇਸਦੇ ਅਫਗਾਨ ਤਾਲਿਬਾਨ ਨਾਲ ਨੇੜਲੇ ਸਬੰਧ ਹਨ, ਅਤੇ ਇਸਦੇ ਬਹੁਤ ਸਾਰੇ ਨੇਤਾ ਅਫਗਾਨਿਸਤਾਨ ਵਿੱਚ ਲੁਕੇ ਹੋਏ ਹਨ ।

Read more : ਢਾਕਾ ’ਚ ਵਿਚ ਡਿੱਗੇ ਏਅਰਕ੍ਰਾਫਟ ਕਾਰਨ 19 ਦੀ ਮੌਤ ਤੇ ਕਈ ਜ਼ਖਮੀ

ਆਤਮ-ਹੱਤਿਆ ਲਈ ਮਜ਼ਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ

0
Case Rejistered

ਪਟਿਆਲਾ, 25 ਨਵੰਬਰ 2025 : ਥਾਣਾ ਸਦਰ ਪਟਿਆਲਾ (Police Station Sadar Patiala) ਪੁਲਸ ਨੇ ਇਕ ਮਹਿਲਾ ਵਿਰੁੱਧ ਧਾਰਾ 108 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੀ ਮਹਿਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਵਪ੍ਰੀਤ ਕੋਰ ਪੁੱਤਰੀ ਪ੍ਰਗਟ ਸਿੰਘ ਵਾਸੀ ਪਿੰਡ ਨੂਰਪੁਰ ਫਰਾਂਸਵਾਲਾ ਥਾਣਾ ਜੁਲਕਾਂ ਸ਼ਾਮਲ ਹੈ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜਿੰਦਰ ਕੋਰ ਪਤਨੀ ਅਮਰੀਕ ਸਿੰਘ ਵਾਸੀ ਡੇਰਾ ਪ੍ਰੀਤ ਨਗਰ ਪਿੰਡ ਮੀਰਾਪੁਰ ਥਾਣਾ ਜੁਲਕਾਂ ਨੇ ਦੱਸਿਆ ਕਿ ਉਸਦਾ ਲੜਕਾ ਹਰਜਿੰਦਰ ਸਿੰਘ ਜੋ ਉਕਤ ਮਹਿਲਾ ਨੂੰ ਪਹਿਲਾ ਤੋਂ ਜਾਣਦਾ ਸੀ ਤੇ ਜੋ ਵਿਆਹ ਕਰਵਾਉਣਾ ਚਾਹੰੁਦੇ ਸੀ ਪਰ ਮਹਿਲਾ ਜਲਦੀ ਵਿਆਹ ਦਾ ਦਬਾਅ ਪਾ ਰਹੀ ਸੀ ਅਤੇ ਪ੍ਰੇਸ਼ਾਨ (Troubled) ਕਰ ਕਰਦੀ ਰਹਿੰਦੀ ਸੀ ।

20 ਨਵੰਬਰ 2025 ਉਸਦੇ ਲੜਕੇ ਹਰਪ੍ਰੀਤ ਸਿੰਘ ਨੂੰ ਉਕਤ ਮਹਿਲਾ ਦਾ ਫੋਨ ਆਇਆ

ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 20 ਨਵੰਬਰ 2025 ਉਸਦੇ ਲੜਕੇ ਹਰਪ੍ਰੀਤ ਸਿੰਘ ਨੂੰ ਉਕਤ ਮਹਿਲਾ ਦਾ ਫੋਨ ਆਇਆ ਅਤੇ ਫੋਨ ਆਉਣ ਉਪਰੰਤ ਉਸਦਾ ਲੜਕਾ ਵਾਹਨ ਤੇ ਘਰੋਂ ਚਲਾ ਗਿਆ ਤੇ ਘਰ ਵਾਪਸ ਨਹੀ ਆਇਆ । ਜਿਸ ਤੇ ਸਿ਼ਕਾਇਤਕਰਤਾ ਦੀ ਲੜਕੀ ਕਮਲਜੀਤ ਕੌਰ ਨੇ ਲਵਪ੍ਰੀਤ ਕੌਰ ਨੂੰ ਫੋਨ ਕੀਤਾ ਤੇ ਕਿਹਾ ਕਿ ਮੇਰੇ ਭਰਾ ਹਰਪ੍ਰੀਤ ਸਿੰਘ ਨਾਲ ਗੱਲ ਕਰਵਾ ਦਿਓ ਪ੍ਰੰਤੂ ਗੱਲ ਨਹੀਂ ਹੋਈ ਤੇ ਲਵਪ੍ਰੀਤ ਕੌਰ ਟਾਲ-ਮਟੋਲ ਕਰਦੀ ਰਹੀ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਸਿ਼ਕਾਇਤਕਰਤਾ ਨੇ ਦੱਸਿਆ ਕਿ ਬਾਅਦ ਵਿੱਚ ਪਤਾ ਲੱਗਿਆ ਕਿ ਉਸਦੇ ਲੜਕੇ ਹਰਪ੍ਰੀਤ ਸਿੰਘ ਨੇ ਹੈਵਨ ਹੋਟਲ ਬਾ-ਹੱਦ ਪਿੰਡ ਨਸੀਰਪੁਰ ਰਾਜਪੁਰਾ ਰੋਡ ਵਿਖੇ ਕਮਰੇ ਵਿੱਚ ਲਵਪ੍ਰੀਤ ਕੌਰ ਤੋਂ ਤੰਗ ਆ ਗੱਲ ਫਾਹਾ ਲੈ ਕੇ ਸੁਸਾਇਡ (Suicide) ਕਰ ਲਿਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਦਰ ਨਾਭਾ ਕੀਤਾ ਇਕ ਵਿਅਕਤੀ ਵਿਰੁੱਧ ਵੱਖ-ਵੱਖ ਦੋਸ਼ਾਂ ਹੇਠ ਕੇਸ ਦਰਜ

ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ

0
Mamata Banerjee

ਪੱਛਮੀ ਬੰਗਾਲ, 24 ਨਵੰਬਰ 2025: ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਪੱਤਰ ਲਿਖ ਕੇ ਦੋ ਹਾਲੀਆ ਮਾਮਲਿਆਂ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ।

ਕਿਹੜੇ ਕਿਹੜੇ ਮਾਮਲਿਆਂ ਦੀ ਦਖਲ ਦੇਣ ਦੀ ਕੀਤੀ ਗਈ ਮੰਗ

ਇਸ ਪੱਤਰ ਵਿਚ ਉਨ੍ਹਾਂ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ (Chief Electoral Officer) (ਸੀ. ਈ. ਓ.) ਦਾ ਹਵਾਲਾ ਦਿੱਤਾ, ਜਿਸ ‘ਚ ਜਿ਼ਲ੍ਹਾ ਮੈਜਿਸਟ੍ਰੇਟਾਂ ਨੂੰ ਐਸ. ਆਈ. ਆਰ. ਜਾਂ ਹੋਰ ਚੋਣ ਡੇਟਾ ਨਾਲ ਸਬੰਧਤ ਕੰਮ ਲਈ ਕੰਟਰੈਕਟ ਡੇਟਾ-ਐਂਟਰੀ ਆਪਰੇਟਰਾਂ ਅਤੇ ਬੰਗਲਾ ਸਹਾਇਤਾ ਕੇਂਦਰ (ਬੀ. ਐਸ. ਏ.) ਸਟਾਫ ਨੂੰ ਨਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ । ਦੂਜਾ ਮੁੱਦਾ ਨਿੱਜੀ ਰਿਹਾਇਸ਼ੀ ਅਹਾਤਿਆਂ ਦੇ ਅੰਦਰ ਪੋਲਿੰਗ ਸਟੇਸ਼ਨ ਸਥਾਪਤ ਕਰਨ ਦੇ ਚੋਣ ਕਮਿਸ਼ਨ ਦੇ ਪ੍ਰਸਤਾਵ ਨਾਲ ਸਬੰਧਤ ਹੈ। ਉਨ੍ਹਾਂ ਨੇ ਇਹ ਪੱਤਰ ਐਕਸ ‘ਤੇ ਵੀ ਸਾਂਝਾ ਕੀਤਾ ।

ਮੁੱਖ ਮੰਤਰੀ ਨੇ ਲਿਖੇ ਪੱਤਰ ਵਿਚ ਕੀਤੇ ਸਵਾਲ

ਮੁੱਖ ਮੰਤਰੀ (Chief Minister) ਨੇ ਸਵਾਲ ਕੀਤਾ ਕਿ ਕੀ ਇਹ ਕਦਮ ਕਿਸੇ ਰਾਜਨੀਤਿਕ ਪਾਰਟੀ ਨੂੰ ਲਾਭ ਪਹੁੰਚਾਉਣ ਲਈ ਚੁੱਕੇ ਜਾ ਰਹੇ ਹਨ । ਪੱਤਰ ‘ਚ ਕਿਹਾ ਗਿਆ ਹੈ, “ਹਾਲ ਹੀ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੇ ਜਿ਼ਲ੍ਹਾ ਚੋਣ ਅਧਿਕਾਰੀਆਂ ਨੂੰ ਐਸ. ਆਈ. ਆਰ. ਜਾਂ ਹੋਰ ਚੋਣ ਡੇਟਾ ਨਾਲ ਸਬੰਧਤ ਕੰਮ ਲਈ ਕੰਟਰੈਕਟ ਡੇਟਾ-ਐਂਟਰੀ ਆਪਰੇਟਰਾਂ ਅਤੇ ਬੰਗਲਾ ਸਹਾਇਤਾ ਕੇਂਦਰ (ਬੀ. ਐਸ. ਕੇ.) ਸਟਾਫ ਨੂੰ ਨਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ।

Read more : ਮਮਤਾ ਬੈਨਰਜੀ ਨੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਲਈ ਕੀਤਾ ਵੱਡਾ ਐਲਾਨ

ਪ੍ਰਦੂਸ਼ਣ ਕਾਰਨ ਸਰਕਾਰ ਤੇ ਨਿੱਜੀ ਦਫਤਰਾਂ ਦੇ 50 ਫੀਸਦੀ ਕਰਮਚਾਰੀ ਘਰੋਂ ਕਰਨਗੇ ਕੰਮ

0
Polution

ਨਵੀਂ ਦਿੱਲੀ, 25 ਨਵੰਬਰ 2025 : ਹਵਾ ਪ੍ਰਦੂਸ਼ਣ (Air pollution) ਵਧਣ ਦੇ ਮੱਦੇਨਜ਼ਰ ਪੜਾਅਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਜੀ. ਆਰ. ਏ. ਪੀ.) ਦੇ ਤੀਜੇ ਪੜਾਅ ਮੁਤਾਬਕ ਰਾਸ਼ਟਰੀ ਰਾਜਧਾਨੀ ਵਿਚ ਦਿੱਲੀ ਸਰਕਾਰ ਦੇ ਸਾਰੇ ਦਫਤਰ ਅਤੇ ਨਿੱਜੀ ਅਦਾਰੇ 50 ਫੀਸਦੀ ਕਰਮਚਾਰੀਆਂ ਦੇ ਨਾਲ ਕੰਮ ਕਰਨਗੇ ਅਤੇ ਬਾਕੀ ਕਰਮਚਾਰੀ ਘਰੋਂ ਕੰਮ (Work from home) ਕਰਨਗੇ । ਸੋਮਵਾਰ ਨੂੰ ਜਾਰੀ ਇਕ ਹੁਕਮ ਤੋਂ ਇਹ ਜਾਣਕਾਰੀ ਮਿਲੀ । ਇਹ ਨਿਰਦੇਸ਼ ਵਾਤਾਵਰਣ ਵਿਭਾਗ ਵਲੋਂ ਵਾਤਾਵਰਣ (ਸੁਰੱਖਿਆ) ਐਕਟ-1986 ਦੀ ਧਾਰਾ 5 ਤਹਿਤ ਰਾਸ਼ਟਰੀ ਰਾਜਧਾਨੀ ਵਿਚ ਸੰਚਾਲਿਤ ਦਿੱਲੀ ਸਰਕਾਰ ਦੇ ਸਾਰੇ ਦਫਤਰਾਂ ਅਤੇ ਨਿੱਜੀ ਅਦਾਰਿਆਂ ਨੂੰ ਜਾਰੀ ਕੀਤਾ ਗਿਆ ।

ਪ੍ਰਸ਼ਾਸਨਿਕ ਸਕੱਤਰ ਅਤੇ ਵਿਭਾਗ ਦੇ ਮੁਖੀ ਰੈਗੂਲਰ ਤੌਰ `ਤੇ ਦਫਤਰ ਆਉਣਗੇ

ਸਾਰੇ ਪ੍ਰਸ਼ਾਸਨਿਕ ਸਕੱਤਰ ਅਤੇ ਵਿਭਾਗ ਦੇ ਮੁਖੀ ਰੈਗੂੂਲਰ ਤੌਰ `ਤੇ ਦਫਤਰ ਆਉਣਗੇ ਅਤੇ 50 ਫੀਸਦੀ ਤੋਂ ਵੱਧ ਕਰਮਚਾਰੀ (More than 50 percent of employees) ਦਫਤਰ ਵਿਚ ਪ੍ਰਤੱਖ ਤੌਰ `ਤੇ ਹਾਜ਼ਰ ਨਹੀਂ ਹੋਣਗੇ । ਬਾਕੀ ਕਰਮਚਾਰੀ ਘਰੋਂ ਕੰਮ ਕਰਨਗੇ । ਦਿੱਲੀ ਵਿਚ ਸੰਚਾਲਿਤ ਸਾਰੇ ਨਿੱਜੀ ਦਫਤਰ 50 ਫ ਸਦੀ ਤੋਂ ਵੱਧ ਕਰਮਚਾਰੀਆਂ ਦੀ ਹਾਜ਼ਰੀ ਦੇ ਨਾਲ ਸੰਚਾਲਿਤ ਹੋਣਗੇ । ਬਾਕੀ ਕਰਮਚਾਰੀਆਂ ਨੂੰ ਜ਼ਰੂਰੀ ਤੌਰ `ਤੇ` ਘਰੋਂ ਕੰਮ ਕਰਨਾ ਹੋਵੇਗਾ ।

Read More : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੀਤਾ ਪ੍ਰਮੁੱਖ ਬ੍ਰਾਂਡਾਂ ਨੂੰ ਤਲਬ ਕੀਤਾ

ਭਦੋਹੀ `ਚ ਕਾਲੀਨ ਫੈਕਟਰੀ ਦੇ ਟੈਂਕ `ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ

0
carpet-factory

ਭਦੋਹੀ, 25 ਨਵੰਬਰ 2025 : ਭਦੋਹੀ ਜ਼ਿਲੇ (Bhadohi District) ਦੇ ਔਰਾਈ ਖੇਤਰ `ਚ ਇਕ ਕਾਲੀਨ ਨਿਰਮਾਣ ਇਕਾਈ (Carpet manufacturing unit) ਦੇ ਡਾਇੰਗ ਪਲਾਂਟ `ਚ ਸਫਾਈ ਅਤੇ ਮੁਰੰਮਤ ਦੌਰਾਨ ਟੈਂਕ `ਚ ਉੱਤਰੇ 3 ਮਜਦੂਰਾਂ ਦੀ ਜ਼ਹਿਰੀਲੀ ਗੈਸ (Toxic gas) ਚੜ੍ਹਣ ਨਾਲ ਦਮ ਘੁੱਟਣ ਨਾਲ ਮੌਤ ਹੋ ਗਈ, ਜਦੋਂ ਕਿ ਇਕ ਹੋਰ ਮਜ਼ਦੂਰ ਨੂੰ ਗੰਭੀਰ ਹਾਲਤ `ਚ ਹਸਪਤਾਲ `ਚ ਦਾਖ਼ਲ ਕਰਾਇਆ ਗਿਆ ਹੈ ।

ਕੌਣ ਕੌਣ ਹੈ ਜਿਸ ਦੀ ਹੋ ਚੁੱਕੀ ਹੈ ਮੌਤ

ਪੁਲਸ ਅਨੁਸਾਰ ਉਗਾਪੁਰ ਸਥਿਤ ਇਕਾਈ `ਚ ਪਹਿਲਾ ਮਜ਼ਦੂਰ ਟੈਂਕ `ਚ ਉੱਤਰਿਆ ਤਾਂ ਉਹ ਬੇਹੋਸ਼ ਹੋ ਗਿਆ । ਉਸ ਨੂੰ ਬਚਾਉਣ ਲਈ 3 ਹੋਰ ਮਜ਼ਦੂਰ ਵੀ ਇਕ-ਇਕ ਕਰ ਹੇਠਾਂ ਉੱਤਰ ਗਏ, ਜਿਨ੍ਹਾਂ `ਚੋਂ 3 ਦੀ ਮੌਤ ਹੋ ਗਈ । ਮ੍ਰਿਤਕਾਂ ਦੀ ਪਛਾਣ ਸ਼ਿਵਮ ਦੂਬੇ (38), ਰਾਮ ਸੂਰਤ ਯਾਦਵ (55) ਅਤੇ ਸੀਤਲਾ ਪ੍ਰਸਾਦ (50) ਵਜੋਂ ਹੋਈ ਹੈ। ਰਾਜ ਕਿਸ਼ੋਰ (48) ਨੂੰ ਗੰਭੀਰ ਹਾਲਤ `ਚ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ ।

ਜਿ਼ਲਾ ਅਧਿਕਾਰੀ ਸ਼ੈਲੇਸ਼ ਕੁਮਾਰ ਨੇ ਦਿੱਤੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ

ਮੌਕੇ `ਤੇ ਪੁੱਜੇ ਜਿ਼ਲਾ ਅਧਿਕਾਰੀ ਸ਼ੈਲੇਸ਼ ਕੁਮਾਰ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ (Magistrate’s inquiry orders) ਦਿੱਤੇ ਅਤੇ ਕਿਹਾ ਕਿ ਮ੍ਰਿਤਕ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤਾ। ਜਾਵੇਗਾ । ਪੁਲਸ ਨੇ ਕੰਪਨੀ ਪ੍ਰਬੰਧਨ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ (FIR registered) ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ।

Read More : ਗੁਜਰਾਤ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਮੁਲਾਜ਼ਮਾਂ ਦੀ ਹੋਈ ਮੌ.ਤ

12 ਹਜ਼ਾਰ ਸਾਲ ਬਾਅਦ ਫਟਿਆ ਦਾ ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ

0
Volcano

ਅਦੀਸ ਅਬਾਬਾ, 25 ਨਵੰਬਰ 2025 : ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ (Ethiopia’s Haile Gubbi volcano) 12 ਹਜ਼ਾਰ ਸਾਲ ਬਾਅਦ ਅਚਾਨਕ ਫਟ ਗਿਆ । ਜਿਸਦੇ ਫਟਣ ਨਾਲ ਪੈਦਾ ਹੋਈ ਰਾਖ ਅਤੇ ਸਲਫਰ ਡਾਈਆਕਸਾਈਡ (Sulfur dioxide) ਲਗਭਗ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ । ਇਹ ਲਾਲ ਸਾਗਰ ਦੇ ਨਾਲ-ਨਾਲ ਯਮਨ ਅਤੇ ਓਮਾਨ ਤੱਕ ਫੈਲ ਗਈ । ਸੋਮਵਾਰ ਰਾਤ ਲਗਭਗ 11 ਵਜੇ ਇਸ ਰਾਖ ਦਾ ਅਸਰ ਇਥੋਪੀਆ ਤੋਂ 4300 ਕਿਲੋਮੀਟਰ ਦੂਰ ਦਿੱਲੀ ਦੇ ਅਸਮਾਨ ’ਚ ਵੀ ਦੇਖਿਆ ਗਿਆ ।

ਇਹ ਰਾਖ ਦਾ ਬੱਦਲ ਜੋਧਪੁਰ-ਜੈਸਲਮੇਰ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ : ਆਈ. ਐਮ. ਐਸ. ਡਬਲਿਊ.

ਇੰਡੀਆ ਮੈਟ ਸਕਾਈ ਵੈਦਰ ਅਲਰਟ (India Met Sky Weather Alert) ਨੇ ਰਿਪੋਰਟ ਦਿੱਤੀ ਕਿ ਇਹ ਰਾਖ ਦਾ ਬੱਦਲ ਜੋਧਪੁਰ-ਜੈਸਲਮੇਰ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ ਅਤੇ ਹੁਣ ਉੱਤਰ-ਪੂਰਬ ਵੱਲ ਵਧ ਰਿਹਾ ਹੈ । ਇਹ ਬੱਦਲ ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਫੈਲ ਗਿਆ ਹੈ । ਇਸ ਦਾ ਇੱਕ ਹਿੱਸਾ ਗੁਜਰਾਤ ਨੂੰ ਵੀ ਛੂਹ ਸਕਦਾ ਹੈ । ਇਸਦਾ ਪ੍ਰਭਾਵ ਰਾਤ ਦੇ ਸਮੇਂ ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਦੇ ਪਹਾੜੀ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ । ਇਸ ਦੇ ਮੱਦੇਨਜ਼ਰ, ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ । ਜਦਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਲਮ ਦੀ ਉਚਾਈ ਇੰਨੀ ਜ਼ਿਆਦਾ ਹੈ ਕਿ ਇਸ ਦਾ ਨਾਗਰਿਕ ਜੀਵਨ `ਤੇ ਪ੍ਰਭਾਵ ਘੱਟ ਹੋਵੇਗਾ ।

ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਤਾਪ ਬਾਜਵਾ ਨੂੰ ਦਿੱਤਾ ਕਰਾਰ ਜਵਾਬ

0
Ashwani Sharma

ਚੰਡੀਗੜ੍ਹ, 25 ਨਵੰਬਰ 2025 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਬਿਆਨ `ਤੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਚੁਣੀ ਹੋਈਆਂ ਸਰਕਾਰਾਂ ਨੂੰ ਸੱਤ ਵਾਰ ਉਖਾੜ ਕੇ ਰਾਜਪਾਲ ਸ਼ਾਸਨ ਥੋਪਿਆ, ਉਸੇ ਪਾਰਟੀ ਦੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਾਜਪਾ `ਤੇ ਰਾਜਪਾਲ ਸ਼ਾਸਨ ਲਗਾਏ ਜਾਣ ਦੀ ਕਿਆਸਰਾਈ ਕਰਨਾ ਸ਼ੋਭਦਾ ਨਹੀਂ ਹੈ।

ਲੋਕਤੰਤਰ ਦੀ ਚਾਦਰ ਓਡਣ ਦਾ ਨਾਟਕ ਨਾ ਕੀਤਾ ਜਾਵੇ : ਸ਼ਰਮਾ

ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਚਾਦਰ ਓੜ੍ਹਣ ਦਾ ਨਾਟਕ ਨਾ ਕੀਤਾ ਜਾਵੇ ਕਿਉਂਕਿ ਕਾਂਗਰਸ ਦਾ ਪੂਰਾ ਇਤਿਹਾਸ ਪੰਜਾਬ `ਚ ਕੇਂਦਰੀ ਦਖ਼ਲਅੰਦਾਜ਼ੀ, ਸਿਆਸੀ ਤੋੜ-ਮਰੋੜ ਅਤੇ ਸੂਬੇ ਨੂੰ ਅਸਥਿਰ ਕਰਨ ਨਾਲ ਜੁੜਿਆ ਹੈ । ਉਨ੍ਹਾਂ ਕਿਹਾ ਕਿ ਭਾਜਪਾ `ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਦਹਾਕਿਆਂ ਦੇ ਕਾਲੇ ਪੰਨੇ ਵੀ ਦੇਖਣੇ ਚਾਹੀਦੇ ਹਨ । ਅਸ਼ਵਨੀ ਸ਼ਰਮਾ (Ashwani Sharma) ਨੇ ਆਖਿਆ ਕਿ 1951 ਤੋਂ 1992 ਤੱਕ ਜਦੋਂ ਵੀ ਪੰਜਾਬ `ਚ ਹਾਲਾਤ ਖ਼ਰਾਬ ਹੋਏ, ਉਸ ਪਿੱਛੇ ਕਾਂਗਰਸ ਦੀ ਹੀ ਨਾਕਾਮ ਸਿਆਸਤ ਸੀ। ਚਾਹੇ ਬਹੁਮਤ ਖੋਹਣਾ ਹੋਵੇ, ਅੰਦਰੂਨੀ ਖਿੱਚੋਤਾਣ ਹੋਵੇ ਜਾਂ ਕੇਂਦਰ ਦੀ ਮਨਮਰਜ਼ੀ, ਹਰ 3 ਵਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਕਾਂਗਰਸ ਨੇ ਹੀ ਡਿਗਾਈ । ਅੱਜ ਸਿਆਸੀ ਮੈਦਾਨ `ਚ ਹੱਥ ਖ਼ਾਲੀ ਹੋਣ ਕਾਰਨ ਕਾਂਗਰਸ ਲੋਕਤੰਤਰ ਅਤੇ ਸੂਬਾਈ ਹੱਕਾਂ ਦੀ ਗੱਲ ਕਰ ਰਹੀ ਹੈ ।

Read More : ਭਾਰਤੀ ਜਨਤਾ ਪਾਰਟੀ ਦੇ ਰਾਜ ’ਚ ਸਭ ਤੋਂ ਵੱਧ ਪ੍ਰੇਸ਼ਾਨ ਹਨ ਕਿਸਾਨ : ਅਖਿਲੇਸ਼ ਯਾਦਵ

28 ਰੀਅਲ ਅਸਟੇਟ ਕੰਪਨੀਆਂ ਨੇ ਅਪ੍ਰੈਲ-ਸਤੰਬਰ `ਚ ਜਾਇਦਾਦ ਵੇਚੀ

0
real estate

ਨਵੀਂ ਦਿੱਲੀ, 25 ਨਵੰਬਰ 2025 : ਦੇਸ਼ ਦੀਆਂ 28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ (Real estate companies) ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ `ਚ ਲੱਗਭਗ 92,500 ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚੀਆਂ (Properties sold) ।

28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਦੀ ਕੁਲ ਵਿਕਰੀ ਬੁਕਿੰਗ ਲੱਗਭਗ 92,437 ਕਰੋੜ ਰੁਪਏ ਰਹੀ

ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਅਨੁਸਾਰ ਚਾਲੂ ਵਿੱਤੀ ਸਾਲ (Current financial year) ਦੇ ਪਹਿਲੇ 6 ਮਹੀਨਿਆਂ `ਚ 28 ਪ੍ਰਮੁੱਖ ਸੂਚੀਬੱਧ ਰੀਅਲ ਅਸਟੇਟ ਕੰਪਨੀਆਂ ਦੀ ਕੁਲ ਵਿਕਰੀ ਬੁਕਿੰਗ ਲੱਗਭਗ 92,437 ਕਰੋੜ ਰੁਪਏ ਰਹੀ । ਵਿਕਰੀ ਬੁਕਿੰਗ ਦੇ ਮਾਮਲੇ `ਚ ਪ੍ਰੈਸਟੀਜ਼ ਅਸਟੇਟਸ ਪ੍ਰਾਜੈਕਟਸ ਲਿਮਟਿਡ ਵਿੱਤੀ ਸਾਲ 2025-26 ਦੀ ਅਪ੍ਰੈਲ-ਸਤੰਬਰ ਮਿਆਦ `ਚ ਮੋਹਰੀ ਕੰਪਨੀ ਬਣ ਕੇ ਉਭਰੀ, ਜਿਸ ਦੀ ਪਿਛਲੀ ਵਿਕਰੀ ਲੱਗਭਗ 18,143.7 ਕਰੋੜ ਰੁਪਏ ਰਹੀ ।

ਪਿਛਲੀ ਵਿਕਰੀ 15, 757 ਕਰੋੜ ਰੁਪਏ ਰਹਿਣ ਦੇ ਹਿਸਾਬ ਨਾਲ ਡੀ. ਐਲ. ਐਫ. ਰਹੀ ਦੂਸਰੇ ਸਥਾਨ ਤੇ

ਡੀ. ਐੱਲ. ਐੱਫ. ਲਿਮਟਿਡ (D. L. F. Limited) ਦੂਜੇ ਸਥਾਨ `ਤੇ ਰਹੀ, ਜਿਸ ਦੀ ਪਿਛਲੀ ਵਿਕਰੀ ਲੱਗਭਗ 15,757 ਕਰੋੜ ਰੁਪਏ ਰਹੀ । ਗੋਦਰੇਜ ਪ੍ਰਾਪਰਟੀਜ਼ ਨੇ ਵਿੱਤੀ ਸਾਲ 2025-26 ਦੀ ਅਪ੍ਰੈਲ-ਸਤੰਬਰ ਮਿਆਦ `ਚ ਲੱਗਭਗ 15,587 ਕਰੋੜ ਰੁਪਏ ਦੀ ਵਿਕਰੀ ਬੁਕਿੰਗ ਦਰਜ ਕੀਤੀ, ਜਦੋਂਕਿ ਲੋਢਾ ਡਿਵੈੱਲਪਰਜ਼ (Lodha Developers) ਨੇ 9,020 ਕਰੋੜ ਰੁਪਏ ਕੀਮਤ ਦੀਆਂ ਜਾਇਦਾਦਾਂ ਵੇਚੀਆਂ। ਦਿੱਲੀ-ਐੱਨ. ਸੀ. ਆਰ. ਦੀ ਸਿਗਨੇਚਰ ਗਲੋਬਲ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ `ਚ ਲਗਭਗ 4,650 ਕਰੋੜ ਰੁਪਏ ਦੀ ਵਿਕਰੀ ਬੁਕਿੰਗ ਹਾਸਲ ਕੀਤੀ ।ਇਸ `ਚ ਰੀਅਲ ਅਸਟੇਟ ਕੰਪਨੀ ਏ..ਟੀ. ਐੱਸ. ਹੋਮਕਰਾਫਟ ਨੇ ਮਜ਼ਬੂਤ ਰਿਹਾਇਸ਼ੀ ਮੰਗ ਅਤੇ ਆਪਣੀ ਠੋਸ ਅੰਦਰੂਨੀ ਨਕਦੀ ਪ੍ਰਵਾਹ ਦੀ ਵਰਤੋਂ ਕਰਦੇ ਹੋਏ ਐੱਚ. ਡੀ. ਐੱਫ. ਸੀ. ਕੈਪੀਟਲ ਦੇ ਜਾਇਦਾਦ ਫੰਡ ਨੂੰ 1,250 ਕਰੋੜ ਰੁਪਏ ਚੁੱਕਾ ਦਿੱਤੇ ।

Read More : ਕੇਂਦਰ ਤਿੰਨ ਵਿੱਤੀ ਸਾਲਾਂ ‘ਚ ਲਗਾਇਆ ਕਰੋੜਾਂ ਦੀ ਅਣ-ਐਲਾਨੀ ਆਮਦਨ ਦਾ ਪਤਾ

ਸ੍ਰੀ ਅਨੰਦਪੁਰ ਸਾਹਿਬ ਸਮੇਤ 3 ਸ਼ਹਿਰਾਂ ਨੂੰ ਸਰਕਾਰ ਨੇ ਐਲਾਨਿਆ ਪਵਿੱਤਰ ਸ਼ਹਿਰ

0
Sri Anandpur Sahib

ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ 2025 : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ (Special session of Punjab Vidhan Sabha) ਸ੍ਰੀ ਅਨੰਦਪੁਰ ਸਾਹਿਬ ਵਿਚ ਸ਼ੁਰੂ ਹੋ ਹੋਇਆ । ਇਤਿਹਾਸ ‘ਚ ਪਹਿਲੀ ਵਾਰ ਇਹ ਇਜਲਾਸ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਹੈ । ਇਸ ਮੌਕੇ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦਾ ਗਲਿਆਰਾ ਜਿਹੜਾ ਕਿ ਗਲਿਆਰੇ ਦਾ ਏਰੀਆ ਹੈ, ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਅਤੇ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ (All three thrones) ਦੇ ਇਤਿਹਾਸਿਕ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ (Holy City) ਐਲਾਨਿਆ ਹੈ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤਾ ਪ੍ਰਸਤਾਵ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਪਹਿਲੀ ਵਾਰ ਪੰਜਾਬ ਦੇ ਸਕੂਲਾਂ ‘ਚ ਸਵੇਰ ਦੀ ਸਭਾ ‘ਚ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਦੇ ਸਾਰੇ ਸਕੂਲਾਂ ‘ਚ ਸਵੇਰ ਦੀ ਸਭਾ ‘ਚ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ । ਗੁਰੂ ਸਾਹਿਬਾਨ ਦੇ ਇਕੱਠ ਲਈ ਸੜਕਾਂ ਬਣਾਈਆਂ ਜਾ ਰਹੀਆਂ ਹਨ । ਜ਼ਮੀਨ ਤੋਂ ਅਸਮਾਨ ਤੱਕ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ । ਇਕੱਠ ਦੇ ਬਜਟ ਬਾਰੇ ਮੁੱਖ ਮੰਤਰੀ ਕਹਿੰਦੇ ਹਨ, “ਜਿੰਨੇ ਪੈਸੇ ਚਾਹੀਦੇ ਹਨ, ਲੈ ਜਾਓ ।

Read more : ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਦੇ ਕੇ ਦੁੱਖ ਵੰਡਾਇਆ

ਜਾਇਦਾਦ ਰਜਿਸਟ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਕਰਦਿਆਂ ਕੀਤਾ ਨੋਟੀਫਿਕੇਸ਼ਨ ਜਾਰੀ

0
Notification issued

ਚੰਡੀਗੜ੍ਹ, 24 ਨਵੰਬਰ 2025 : ਪੰਜਾਬ ਸਰਕਾਰ ਨੇ ਜਾਇਦਾਦ ਰਜਿਸਟ੍ਰੇਸ਼ਨ ਨਿਯਮਾਂ (Property Registration Rules) ਵਿੱਚ ਅਹਿਮ ਬਦਲਾਅ ਕਰਦਿਆਂ ਨੋਟੀਫਿਕੇਸ਼ਨ (Notifications) ਵੀ ਜਾਰੀ ਕਰ ਦਿੱਤਾ ਹੈ । ਨਵੀਂ ਸੋਧ ਦੇ ਲਾਗੂ ਹੋਣ ਨਾਲ, ਸਹਿਕਾਰੀ ਹਾਊਸਿੰਗ ਸੁਸਾਇਟੀਆਂ ਹੁਣ ਕਿਸੇ ਵੀ ਟ੍ਰਾਂਸਫਰ ਲਈ ਮਨਮਾਨੇ ਫੀਸ ਨਹੀਂ ਲੈ ਸਕਣਗੀਆਂ ।

ਪੰਜਾਬ ਸਰਕਾਰ ਨੇ ਕੀਤੀ ਹੈ ਸਹਿਕਾਰੀ ਸਭਾਵਾਂ ਐਕਟ-1961 ਦੀ ਧਾਰਾ 37 ਵਿਚ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਨੇ ਸਹਿਕਾਰੀ ਸਭਾਵਾਂ ਐਕਟ-1961 ਦੀ ਧਾਰਾ 37 ਵਿੱਚ ਸੋਧ ਕਰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ, ਰਾਜ ਦੀਆਂ ਸਾਰੀਆਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿੱਚ ਜਾਇਦਾਦ ਦੇ ਤਬਾਦਲੇ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੋ ਗਈ ਹੈ । ਸਰਕਾਰ ਦੇ ਫੈਸਲੇ ਤੋਂ ਬਾਅਦ, ਹਾਊਸਿੰਗ ਸੁਸਾਇਟੀਆਂ ਦੇ ਅੰਦਰ ਸਾਰੀਆਂ ਪ੍ਰਕਿਰਿਆਵਾਂ, ਜਿਵੇਂ ਕਿ ਜਾਇਦਾਦ ਦੀ ਖਰੀਦ ਅਤੇ ਵਿਕਰੀ, ਮੈਂਬਰਸ਼ਿਪ ਟ੍ਰਾਂਸਫਰ, ਅਤੇ ਕਬਜ਼ਾ ਬਦਲਣ, ਹੁਣ ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ ਕੀਤੀਆਂ ਜਾਣਗੀਆਂ । ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਫੈਸਲੇ ਨਾਲ ਰਾਜ ਸਰਕਾਰ ਨੂੰ ਲਗਭਗ 200 ਕਰੋੜ ਦਾ ਮਾਲੀਆ (Revenue of 200 crores) ਪੈਦਾ ਹੋ ਸਕਦਾ ਹੈ, ਨਾਲ ਹੀ ਹਰ ਸਾਲ ਵਾਧੂ ਆਮਦਨ ਵੀ ਪੈਦਾ ਹੋ ਸਕਦੀ ਹੈ ।

ਪੰਜਾਬ ਵਿਚ 630 ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿਚ ਲਗਭਗ ਹਨ 60 ਹਜ਼ਾਰ ਜਾਇਦਾਦਾਂ

ਇਸ ਵੇਲੇ ਪੰਜਾਬ ਵਿੱਚ 630 ਸਹਿਕਾਰੀ ਹਾਊਸਿੰਗ ਸੁਸਾਇਟੀਆਂ (Cooperative Housing Societies) ਹਨ, ਜਿਨ੍ਹਾਂ ਵਿੱਚ ਲਗਭਗ 60,000 ਜਾਇਦਾਦਾਂ ਹਨ । ਨਵੇਂ ਸੋਧੇ ਗਏ ਨਿਯਮਾਂ ਦੇ ਤਹਿਤ, ਪ੍ਰਾਇਮਰੀ ਅਲਾਟੀ ਨੂੰ ਫਲੈਟ ਜਾਂ ਪਲਾਟ ਦੀ ਰਜਿਸਟ੍ਰੇਸ਼ਨ ‘ਤੇ ਕੋਈ ਸਟੈਂਪ ਡਿਊਟੀ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ । ਇਸ ਦੌਰਾਨ, ਅਸਲ ਅਲਾਟੀਆਂ ਜਿਨ੍ਹਾਂ ਨੇ ਆਪਣੀ ਜਾਇਦਾਦ ਵਿਕਰੀ ਡੀਡ ਰਾਹੀਂ ਖਰੀਦੀ ਹੈ ਅਤੇ ਭਵਿੱਖ ਵਿੱਚ ਇਸਨੂੰ ਵੇਚਣ ਦਾ ਇਰਾਦਾ ਰੱਖਦੇ ਹਨ ਨੂੰ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ‘ਤੇ 50 ਫੀਸਦੀ ਦੀ ਛੋਟ ਮਿਲੇਗੀ ਪਰ ਸਿਰਫ਼ ਤਾਂ ਹੀ ਜੇਕਰ ਰਜਿਸਟ੍ਰੇਸ਼ਨ 120 ਦਿਨਾਂ ਦੇ ਅੰਦਰ ਪੂਰੀ ਹੋ ਜਾਂਦੀ ਹੈ । ਨਵੀਂ ਸੋਧ ਦੇ ਲਾਗੂ ਹੋਣ ਨਾਲ, ਸਹਿਕਾਰੀ ਹਾਊਸਿੰਗ ਸੁਸਾਇਟੀਆਂ ਹੁਣ ਕਿਸੇ ਵੀ ਟ੍ਰਾਂਸਫਰ ਲਈ ਮਨਮਾਨੇ ਫੀਸ ਨਹੀਂ ਲੈ ਸਕਣਗੀਆਂ । ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਨਾ ਸਿਰਫ਼ ਪਾਰਦਰਸ਼ਤਾ ਵਧੇਗੀ ਸਗੋਂ ਜਾਇਦਾਦ ਟ੍ਰਾਂਸਫਰ ਪ੍ਰਕਿਰਿਆ ਨੂੰ ਵੀ ਸੁਚਾਰੂ ਬਣਾਇਆ ਜਾਵੇਗਾ ।

Read More : ਵਰਕਿੰਗ ਵੂਮੈਨ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ ਡਾ. ਬਲਜੀਤ ਕੌਰ