Home Blog Page 296

ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਕੋਲ 124.4 ਕਰੋੜ ਰੁਪਏ ਦੀ ਜਾਇਦਾਦ

0
Maharashtra Assembly

ਮੁੰਬਈ, 12 ਜਨਵਰੀ 2026 : ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਦੇ ਛੋਟੇ ਭਰਾ ਮਕਰੰਦ ਨਾਰਵੇਕਰ (Makrand Narvekar) ਬ੍ਰਿਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਚੋਣਾਂ ਦੇ ਸਭ ਤੋਂ ਅਮੀਰ ਉਮੀਦਵਾਰਾਂ (Rich candidates) ‘ਚੋਂ ਇਕ ਹਨ । ਉਨ੍ਹਾਂ ਕੋਲ 124.4 ਕਰੋੜ ਰੁਪਏ ਦੀ ਜਾਇਦਾਦ ਹੈ ।

ਕਿਸ ਨੇ ਕਿੰਨੀ ਐਲਾਨੀ ਹੈ ਜਾਇਦਾਦ

ਭਾਜਪਾ ਦੀ ਟਿਕਟ ‘ਤੇ ਵਾਰਡ ਨੰਬਰ 226 ਤੋਂ ਉਹ ਤੀਜੀ ਵਾਰ ਚੋਣ ਲੜ ਰਹੇ ਹਨ । ਸਭ ਤੋਂ ਵੱਧ ਜਾਇਦਾਦ ਵਾਲੇ ਹੋਰ ਉਮੀਦਵਾਰਾਂ ‘ਚ ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਸਦਾ ਸਰਵਣਕਰ ਦੇ ਪੁੱਤਰ ਸਮਾਧਾਨ ਸਰਵਣਕਰ ਨੇ 46.59 ਕਰੋੜ ਰੁਪਏ ਦੀ ਜਾਇਦਾਦ (Property) ਐਲਾਨੀ ਹੈ । ਸ਼ਿਵ ਸੈਨਾ (ਊਧਵ) ਦੇ ਉਮੀਦਵਾਰ ਤੇ ਸਾਬਕਾ ਮੇਅਰ ਸ਼ਰਧਾ ਜਾਧਵ ਨੇ 46.34 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ ।

ਹਲਫ਼ਨਾਮੇ ਅਨੁਸਾਰ ਪਹਿਲਾਂ ਦੇ ਮੁਕਾਬਲੇ 1868 ਫ਼ੀਸਦੀ ਵਧੀ ਹੈ ਜਾਇਦਾਦ

ਚੋਣ ਕਮਿਸ਼ਨ (Election Commission) ਕੋਲ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ ਮਕਰੰਦ ਦੀ ਪਤਨੀ ਸਮੇਤ ਕੁਲ ਜਾਇਦਾਦ 9 ਸਾਲ ਪਹਿਲਾਂ ਦੇ ਮੁਕਾਬਲੇ 1,868 ਫੀਸਦੀ ਵਧੀ ਹੈ । ਜਦੋਂ ਜਾਇਦਾਦ ‘ਚ ਤੇਜ਼ੀ ਨਾਲ ਵਾਧੇ ਅਤੇ ਅੰਕੜਿਆਂ ਦੀ ਸ਼ੁੱਧਤਾ ਬਾਰੇ ਪੁੱਛਣ ਲਈ ਸੰਪਰਕ ਕੀਤਾ ਗਿਆ ਤਾਂ ਮਕਰੰਦ ਨੇ ਕਿਹਾ ਕਿ ਉਹ ਮੁੜ ਪੁਸ਼ਟੀ ਕਰਨਗੇ ਤੇ ਜਲਦੀ ਹੀ ਜਵਾਬ ਦੇਣਗੇ । ਹਾਲਾਂਕਿ, ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ । ਜਦੋਂ ਉਨ੍ਹਾਂ 2017 ‘ਚ ਨਗਰ ਨਿਗਮ ਚੋਣਾਂ ਲੜੀਆਂ ਸਨ ਤਾਂ 6.3 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। 2012 ‘ਚ ਜਦੋਂ ਪਹਿਲੀ ਵਾਰ ਆਜ਼ਾਦ ਉਮੀਦਵਾਰ (Independent candidate) ਵਜੋਂ ਨਗਰ ਨਿਗਮ ਚੋਣਾਂ ਲੜੀਆਂ ਸਨ ਤਾਂ ਉਨ੍ਹਾਂ ਦੀ ਜਾਇਦਾਦ 3.67 ਕਰੋੜ ਰੁਪਏ ਦੀ ਸੀ ।

Read More : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸ਼ਾਂਤੀ ਨਾਲ ਨੇਪਰੇ ਚੜ੍ਹੀਆਂ : ਡਾ. ਪ੍ਰੀਤੀ ਯਾਦਵ

ਮੁਅੱਤਲ ਡੀ. ਆਈ. ਜੀ. ਭੁੱਲਰ ਨੇ ਹਾਈਕੋਰਟ ਵਿਚ ਦਾਖਲ ਕੀਤੀ ਪਟੀਸ਼ਨ ਲਈ ਵਾਪਸ

0
DIG Bhullar

ਚੰਡੀਗੜ੍, 12 ਜਨਵਰੀ 2026 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਚਲੇ ਆ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਨੇ ਜੋ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ ਵਾਪਸ ਲੈ ਲਈ ਹੈ ।

ਕੀ ਸੀ ਪਟੀਸ਼ਨ

ਮਿਲੀ ਜਾਣਕਾਰੀ ਅਨੁਸਾਰ ਭੁੱਲਰ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ (Petition) ਵਿੱਚ ਕਿਹਾ ਗਿਆ ਸੀ ਕਿ ਉਸ ਦਾ ਮਾਮਲਾ ਪੰਜਾਬ ਨਾਲ ਸਬੰਧਤ ਸੀ,ਫਿਰ ਸੀ. ਬੀ. ਆਈ. ਚੰਡੀਗੜ੍ਹ ਉਸ ਵਿਰੁੱਧ ਐਫ.ਆਈ.ਆਰ. ਕਿਵੇਂ ਦਰਜ ਕਰ ਸਕਦੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਿਵੇਂ ਕਰ ਸਕਦੀ ਹੈ? ਉਹ ਪੰਜਾਬ ਦਾ ਅਧਿਕਾਰੀ ਹੈ, ਇਸ ਲਈ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਸੀ ।

ਸੀ. ਬੀ. ਆਈ. ਨੇ ਕੀਤਾ ਮਾਮਲਾ ਕੀਤਾ ਸੀ ਦਰਜ

ਜ਼ਿਕਰਯੋਗ ਹੈ ਕਿ ਸੀ. ਬੀ. ਆਈ. (C. B. I.) ਨੇ 29 ਅਕਤੂਬਰ ਨੂੰ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ, ਜਦਕਿ ਪੰਜਾਬ ਵਿਜੀਲੈਂਸ ਨੇ ਵੀ ਉਸੇ ਦਿਨ ਉਸ ਵਿਰੁੱਧ ਇਸੇ ਆਰੋਪ ਵਿੱਚ ਐਫ.ਆਈ.ਆਰ. ਦਰਜ ਕੀਤੀ ਸੀ । ਕਾਨੂੰਨ ਦੇ ਤਹਿਤ ਇੱਕੋ ਦੋਸ਼ ‘ਤੇ ਦੋ ਵੱਖ-ਵੱਖ ਮਾਮਲੇ ਦਰਜ ਨਹੀਂ ਕੀਤੇ ਜਾ ਸਕਦੇ, ਨਾ ਹੀ ਇੱਕੋ ਦੋਸ਼ ‘ਤੇ ਦੋ ਵੱਖ-ਵੱਖ ਜਾਂਚਾਂ ਕੀਤੀਆਂ ਜਾ ਸਕਦੀਆਂ ਹਨ । ਉਪਰੋਕਤ ਮਾਮਲੇ ਵਿੱਚ ਹਾਈ ਕੋਰਟ (High Court) ਤੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਭੁੱਲਰ ਨੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ, ਪਰ ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਉਸ ਨੂੰ ਹਾਈ ਕੋਰਟ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਸੀ ।

Read More : ਸੀ. ਬੀ. ਆਈ. ਅਦਾਲਤ ਵਿਚ ਕੀਤੀ ਹਰਚਰਨ ਭੁੱਲਰ ਨੇ ਜ਼ਮਾਨਤ ਪਟੀਸ਼ਨ ਦਾਇਰ

ਸੈਕਸ ਸ਼ੋਸ਼ਣ ਮਾਮਲੇ ਵਿਚ ਰਾਹੁਲ ਮਮਕੂਟਾਥਿਲ ਗ੍ਰਿਫ਼ਤਾਰ

0
Rahul Mamkutathil

ਪਥਨਮਥਿੱਟਾ (ਕੇਰਲ), 12 ਜਨਵਰੀ 2026 : ਕਾਂਗਰਸ ਤੋਂ ਬਰਖ਼ਾਸਤ ਕੀਤੇ ਗਏ ਵਿਧਾਇਕ ਰਾਹੁਲ ਮਮਕੂਟਾਖਿਲ (Rahul Mamkutathil) ਨੂੰ ਸੈਕਸ ਸ਼ੋਸ਼ਣ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ (Arrested) ਕਰ ਲਿਆ ਗਿਆ । ਪੁਲਸ ਅਨੁਸਾਰ ਪਥਨਮਥਿੱਟਾ ਜ਼ਿਲੇ ਦੀ ਇਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਪਲੱਕੜ ਦੇ ਵਿਧਾਇਕ ਵਿਰੁੱਧ ਹਾਲ ਹੀ ‘ਚ ਸੈਕਸ ਸ਼ੋਸ਼ਣ (Sexual abuse) ਦਾ ਇਹ ਤੀਜਾ ਮਾਮਲਾ ਦਰਜ ਕੀਤਾ ਗਿਆ ਸੀ ।

ਪੀੜਤਾਂ ਨੇ ਦੱਸੀ ਸਾਰੀ ਗੱਲਬਾਤ

ਪੀੜਤਾ ਇਸ ਸਮੇਂ ਕੈਨੇਡਾ ‘ਚ ਹੈ ਅਤੇ ਉਸ ਨੇ ਵੀਡੀਓ ਬਿਆਨ ਦਰਜ ਕਾਨਫਰੰਸ ਰਾਹੀਂ ਪੁਲਸ ਨੂੰ ਆਪਣਾ ਕਰਵਾਇਆ ਹੈ । ਸ਼ਿਕਾਇਤਕਰਤਾ (Complainant) ਇਕ ਵਿਆਹੁਤਾ ਔਰਤ ਹੈ, ਜਿਸ ਦੀ ਵਿਆਹੁਤਾ ਜ਼ਿੰਦਗੀ ‘ਚ ਮੁਸ਼ਕਲਾਂ ਆਉਣ ਤੋਂ ਬਾਅਦ ਮਮਕੂਟਾਬਿਲ ਨਾਲ ਜਾਣ-ਪਛਾਣ ਹੋਈ ਸੀ । ਉਸ ਨੇ ਪੁਲਸ ਨੂੰ ਦੱਸਿਆ ਕਿ ਮਮਕੂਟਾਥਿਲ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰ ਕੇ ਕਥਿਤ ਤੌਰ ‘ਤੇ ਉਸ ਨਾਲ ਜਬਰ-ਜਨਾਹ (Rape) ਕੀਤਾ । ਪੁਲਸ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਹੋ ਗਈ, ਤਾਂ ਮਮਕੂਟਾਥਿਲ ਨੇ ਕਥਿਤ ਤੌਰ ‘ਤੇ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ।

Read More : ਮੁਅੱਤਲ ਕਾਂਗਰਸੀ ਵਿਧਾਇਕ ਵਿਰੁੱਧ ਸੈਕਸ ਸ਼ੋਸ਼ਣ ਦਾ ਨਵਾਂ ਮਾਮਲਾ

ਮੱਧ ਪ੍ਰਦੇਸ਼ ‘ਚ ‘ਚੀਨੀ ਡੋਰ’ ਨੇ ਲਈ ਇਕ ਹੋਰ ਜਾਨ

0
Chinese wire

ਇੰਦੌਰ, (ਮੱਧ ਪ੍ਰਦੇਸ਼), 12 ਜਨਵਰੀ 2026 : ਇੰਦੌਰ (Indore) ‘ਚ ਕਥਿਤ ਤੌਰ ‘ਤੇ ਚੀਨੀ ਡੋਰ (Chinese door) (ਨਾਇਲੋਨ ਦੀ ਤਿੱਖੀ ਡੋਰ) ਨਾਲ ਗਲਾ ਕੱਟੇ ਜਾਣ ਕਾਰਨ ਮੋਟਰਸਾਈਕਲ ਸਵਾਰ ਰਘੁਵੀਰ ਧਾਕੜ (45) ਦੀ ਮੌਤ (Death) ਹੋ ਗਈ । ਇਸ ਡੋਰ ‘ਤੇ ਪ੍ਰਸ਼ਾਸਨ ਨੇ ਪਾਬੰਦੀ ਲਾਈ ਹੋਈ ਹੈ । ਇਸ ਦੇ ਬਾਵਜੂਦ ਪਤੰਗਬਾਜ਼ੀ ਦੇ ਸ਼ੌਕੀਨ ਇਸ ਦੀ ਵਰਤੋਂ ਆਪਣੇ ਵਿਰੋਧੀਆਂ ਦੀਆਂ ਪਤੰਗਾਂ ਕੱਟਣ ਲਈ ਕਰਦੇ ਹਨ ।

ਮੋਟਰਸਾਈਕਲ ਸਵਾਰ ਦੀ ਗਲਾ ਕੱਟਣ ਕਾਰਨ ਮੌਤ

ਪੁਲਸ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਆਪਣੇ ਘਰ ਜਾ ਰਹੇ ਰਘੁਵੀਰ ਧਾਕੜ ਦਾ ਖਜਰਾਨਾ ਚੌਕ ਅਤੇ ਬੰਗਾਲੀ ਚੌਕ ਦੇ ਦਰਮਿਆਨ ਪਤੰਗ ਦੀ ਤਿੱਖੀ ਡੋਰ ਨਾਲ ਗਲਾ ਕੱਟਿਆ ਗਿਆ । ਸ਼ਹਿਰ ‘ਚ ‘ਚੀਨੀ ਡੋਰ’ (‘Chinese Door’) ਨਾਲ ਗਲਾ ਕੱਟਣ ਕਾਰਨ ਸੜਕ ‘ਤੇ ਕਿਸੇ ਵਿਅਕਤੀ ਦੀ ਜਾਨ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ । 30 ਨਵੰਬਰ 2025 ਨੂੰ ਬਾਈਪਾਸ ਰੋਡ ‘ਤੇ ਮੋਟਰਸਾਈਕਲ ਚਲਾ ਰਹੇ ਇਕ 16 ਸਾਲਾ ਲੜਕੇ ਦੀ ਵੀ ਪਤੰਗ ਦੀ ਡੋਰ ਨਾਲ ਗਲਾ ਕੱਟਣ (Throat slitting) ਕਾਰਨ ਮੌਤ ਹੋ ਗਈ ਸੀ ।

Read More : ਚੀਨੀ ਡੋਰ ਨਾਲ ਧੌਣ ਵੱਢੇ ਜਾਣ `ਤੇ ਅਧਿਆਪਕ ਦੀ ਮੌਤ

ਪਾਵਨ ਸਰੂਪਾਂ ਦੇ ਮਾਮਲੇ ਵਿਚ ਸਿਆਸਤ ਨਾ ਕੀਤੀ ਜਾਵੇ : ਜਥੇਦਾਰ ਗੱੜ੍ਹਗਜ

0
Jathedar Gargaj

ਅੰਮ੍ਰਿਤਸਰ, 12 ਜਨਵਰੀ 2026 : ਪੰਜਾਬ ਵਿਚ ਚੱਲ ਰਹੇ 328 ਪਾਵਨ ਸਰੂਪਾਂ (328 holy forms) ਦੇ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀ ਕੀ ਹੈ ਆਖਿਆ

ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ ਅਤੇ ਦੁਨੀਆ ਵਿੱਚ ਵੱਸਦਾ ਹਰ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਗੁਰੂ ਸਾਹਿਬ ਜੀ ਪ੍ਰਤੀ ਬਹੁਤ ਹੀ ਸ਼ਰਧਾ ਭਾਵਨਾ ਰੱਖਦਾ ਹੈ । ਉਨ੍ਹਾਂ ਕਿਹਾ ਕਿ ਜੋ ਪਿਛਲੇ ਸਮੇਂ ਤੋਂ 328 ਪਾਵਨ ਸਰੂਪਾਂ ਸਬੰਧੀ ਮਾਮਲਾ ਚੱਲ ਰਿਹਾ ਹੈ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ. ਈਸ਼ਰ ਸਿੰਘ ਅਧਾਰਤ ਪੜਤਾਲ ਕਮਿਸ਼ਨ ਬਣਾਇਆ ਗਿਆ ਸੀ । ਕਮਿਸ਼ਨ ਦੀ ਰਿਪੋਰਟ ਵਿੱਚ ਸਪੱਸ਼ਟ ਹੈ ਕਿ ਇਹ ਪਾਵਨ ਸਰੂਪ ਸਬੰਧਤ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸੰਗਤਾਂ ਨੂੰ ਦਿੱਤੇ ਗਏ ਅਤੇ ਇਨ੍ਹਾਂ ਦੀ ਬਣਦੀ ਭੇਟਾ ਟ੍ਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਅਤੇ ਨਾ ਹੀ ਬਿੱਲ ਕੱਟੇ ਗਏ ।

ਅਕਾਲ ਤਖ਼ਤ ਵੱਲੋਂ ਪ੍ਰਵਾਨ ਕੀਤੀ ਗਈ ਕਮਿਸ਼ਨ ਰਿਪੋਰਟ ਵਿਚ ਸਪਸ਼ਟ ਕੀਤੇ ਗਏ ਹਨ ਨਾਮ

ਇਹ ਮਾਮਲਾ ਕੁਝ ਭ੍ਰਿਸ਼ਟ ਮੁਲਾਜ਼ਮਾਂ ਵੱਲੋਂ ਪੈਸਿਆਂ ਦੇ ਘਪਲੇ ਦਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨ ਕੀਤੀ ਗਈ ਸ. ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ 16 ਦੋਸ਼ੀਆਂ ਦੇ ਨਾਮ ਸਪੱਸ਼ਟ ਕੀਤੇ ਗਏ ਹਨ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਦੋਸ਼ੀ ਮੰਨਦਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਰੋਸ਼ਨੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ 16 ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕਰ ਚੁੱਕੀ ਹੈ।

ਇਸ ਸਬੰਧੀ ਉਸ ਵੇਲੇ ਦੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ 17 ਨਵੰਬਰ 2020 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਇਤਿਹਾਸਕ ਮੰਚ ਤੋਂ ਕਿਹਾ ਸੀ ਕਿ ਇਹ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਸਬੰਧਤ ਮੁਲਾਜ਼ਮਾਂ ਨੇ ਪੈਸਿਆਂ ਦਾ ਘਪਲਾ ਕੀਤਾ ਹੈ ਅਤੇ ਜਿਹੜੇ ਮੁਲਾਜ਼ਮਾਂ ਨੇ ਪੈਸੇ ਖਾਧੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਬਰਖਾਸਤ ਕੀਤਾ ਹੈ ।

ਪੰਥ ਦੇ ਵਡੇਰੇ ਹਿਤਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ ਐਡਵੋਕੇਟ ਹਰਜਿੰਦਰ ਸਿੰਘ ਨੂੰ ਅਧਿਕਾਰਤ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Giani Kuldeep Singh Gargajj) ਨੇ ਕਿਹਾ ਕਿ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਖ਼ਾਲਸਾ ਪੰਥ ਨੇ ਕਦੇ ਵੀ ਸਰਕਾਰ ਦੀ ਦਖਲਅੰਦਾਜ਼ੀ ਸਹਿਣ ਨਹੀਂ ਕੀਤੀ ਅਤੇ ਨਾ ਅਗਾਂਹ ਕਰੇਗਾ ਕਿਉਂਕਿ ਇਹ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਤੇ ਕੇਂਦਰੀ ਸੰਸਥਾ ਹੈ । ਪਰੰਤੂ ਮੌਜੂਦਾ ਚੱਲ ਰਹੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੁਝ ਲੋਕਾਂ ਵੱਲੋਂ ਸੰਗਤ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਦੁਵਿਧਾਵਾਂ ਕਰਕੇ ਪੰਥ ਦੇ ਵਡੇਰੇ ਹਿਤਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੂੰ ਅਧਿਕਾਰਤ ਕੀਤਾ ਜਾਂਦਾ ਹੈ ਕਿ ਉਹ ਕੇਵਲ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਨਾਲ ਬਣਦਾ ਸਹਿਯੋਗ ਕਰਨ । ਮਾਮਲੇ ਦੀ ਜਾਂਚ ਲਈ ਜੇਕਰ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਕਿਸੇ ਵੀ ਜਾਣਕਾਰੀ ਦੀ ਲੋੜ ਹੈ ਤਾਂ ਇਸ ਲਈ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਲੋੜੀਂਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ-ਦਫ਼ਤਰ ਵਿਖੇ ਦੇਖੀ ਜਾ ਸਕਦੀ ਹੈ ।

ਪੜਤਾਲੀਆ ਕਮਿਸ਼ਨ ਦੀ ਰਿਪੋਰਟ ਵਿਚ ਸਪਸ਼ਟ ਲਿਖਿਆ ਹੈ ਰਾਜਨੀਤਕ ਪਾਰਟੀ ਸਿਆਸੀ ਲਾਭ ਲੈਣ ਦਾ ਯਤਨ ਨਾ ਕਰੇ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ. ਈਸ਼ਰ ਸਿੰਘ ਪੜਤਾਲ ਕਮਿਸ਼ਨ (Ishar Singh Inquiry Commission) ਨੇ ਆਪਣੀ ਰਿਪੋਰਟ ਦੇ ਚੌਥੇ ਭਾਗ ਦੇ ਪੰਨਾ ਨੰਬਰ 231 ਉੱਤੇ ਬਿਲਕੁਲ ਸਪੱਸ਼ਟ ਲਿਖਿਆ ਹੈ ਕਿ ਕੋਈ ਵੀ ਰਾਜਨੀਤਕ ਪਾਰਟੀ ਇਸ ਮਾਮਲੇ ਵਿੱਚੋਂ ਸਿਆਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਅਤੇ ਜੇਕਰ ਕੋਈ ਪਾਰਟੀ ਅਜਿਹਾ ਕਰਦੀ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਜਵਾਬਦੇਹ ਅਤੇ ਪੰਥ ਦੋਖੀ ਹੋਵੇਗੀ । ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਜਾ ਚੁੱਕਾ ਹੈ ਕਿ ਕੋਈ ਵੀ ਸਿਆਸੀ ਧਿਰ, ਸੰਸਥਾ, ਵਿਅਕਤੀ ਇਸ ਸੰਜੀਦਾ ਮਾਮਲੇ ਉੱਤੇ ਰਾਜਨੀਤਕ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ ਅਤੇ ਕੀਤੀ ਜਾ ਰਹੀ ਸਿਆਸਤ ਬੰਦ ਕੀਤੀ ਜਾਵੇ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Read More : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਪੰਜਾਬ ਨੂੰ ਕੀਤਾ ਤਲਬ

ਪੰਜਾਬ ਪੁਲਸ ਵਿਚ ਨਵੇਂ 1,746 ਕਾਂਸਟੇਬਲਾਂ ਨੂੰ ਸੌਂਪੇ ਨਿਯੁਕਤੀ-ਪੱਤਰ

0
Bhagwant Mann

ਜਲੰਧਰ, 12 ਜਨਵਰੀ 2026 : ਜਦੋਂ ਬਹੁਤੇ ਸੂਬਿਆਂ ਵਿਚ ਨੌਜਵਾਨਾਂ ਲਈ ਸਰਕਾਰੀ ਨੌਕਰੀ ਇਕ ਸੁਪਨਾ ਬਣ ਕੇ ਰਹਿ ਗਈ ਹੈ, ਉਦੋਂ ਪੰਜਾਬ ਇਸ ਤੋਂ ਉਲਟ ਤਸਵੀਰ ਪੇਸ਼ ਕਰ ਰਿਹਾ ਹੈ । ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਜਲੰਧਰ ਦੀ ਪੀ. ਏ. ਪੀ. ਗਰਾਊਂਡ ਵਿਚ 1,746 ਪੁਲਸ ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਸੌਂਪੇ, ਜੋ ਕਿ ਇਕ ਰਿਕਾਰਡ ਹੈ ।

ਨਸ਼ਿਆਂ, ਸਾਈਬਰ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਫੈਸਲਾਕੁੰਨ ਭੂਮਿਕਾ ਨਿਭਾਉਣ ਪੁਲਸ ਮੁਲਾਜ਼ਮ : ਮਾਨ

ਮੁੱਖ ਮੰਤਰੀ ਨੇ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) 16 ਮਾਰਚ 2022 ਤੋਂ ਔਸਤਨ ਹਰ ਰੋਜ਼ 45 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਰਹੀ ਹੈ, ਜਿਸ ਨਾਲ 4 ਸਾਲਾਂ ਤੋਂ ਵੀ ਘੱਟ ਸਮੇਂ ਵਿਚ 63,027 ਨੌਕਰੀਆਂ ਦੇ ਕੇ ਸਰਕਾਰ ਨੇ ਇਤਿਹਾਸ ਰਚਿਆ ਹੈ । ਅੱਜ ਪੰਜਾਬ ਪੁਲਸ ‘ਚ ਨਵੇਂ ਭਰਤੀ ਹੋਏ ਜਵਾਨਾਂ ਨੂੰ ਨਸ਼ਿਆਂ, ਸਾਈਬਰ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਲੜਾਈ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਮੁੱਖ ਮੰਤਰੀ ਮਾਨ ਨੇ ਪੰਜਾਬ ਪੁਲਸ (Punjab Police)  ਦੇ ਜ਼ਿਲਾ ਕੇਡਰ ਦੇ 1,261 ਕਾਂਸਟੇਬਲਾਂ ਅਤੇ ਹਥਿਆਰਬੰਦ ਕੇਡਰ ਦੇ 485 ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ (Appointment letter) ਦਿੱਤੇ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਆਤਿਸ਼ੀ ਦੀ ਭਾਸ਼ਣ ਵੀਡੀਓ ਨਾਲ ਛੇੜਛਾੜ ਦੀ ਸਖ਼ਤ ਨਿੰਦਾ

ਮੁੱਖ ਮੰਤਰੀ ਮਾਨ ਨੇ ਕੀਤੀ ਆਤਿਸ਼ੀ ਦੀ ਭਾਸ਼ਣ ਵੀਡੀਓ ਨਾਲ ਛੇੜਛਾੜ ਦੀ ਸਖ਼ਤ ਨਿੰਦਾ

0
Chief Minister Mann

ਬਠਿੰਡਾ, 12 ਜਨਵਰੀ 2026 :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant singh maan) ਨੇ ਦਿੱਲੀ ਵਿਧਾਨ ਸਭਾ ਵਿੱਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ (Former Chief Minister Atishi) ਦੇ ਭਾਸ਼ਣ ਦੇ ਵੀਡੀਓ ਨਾਲ ਛੇੜਛਾੜ ਕਰਨ ਲਈ ਭਾਜਪਾ ਦੀ ਸਖ਼ਤ ਨਿੰਦਾ ਕੀਤੀ, ਇਸਨੂੰ ਪੰਜਾਬ ਵਿੱਚ ਫਿਰਕੂ ਹਿੰਸਾ ਭੜਕਾਉਣ ਦੀ ਇੱਕ ਘਿਨਾਉਣੀ ਸਾਜ਼ਿਸ਼ ਦੱਸਿਆ ।

ਇਹ ਕਹਿੰਦੇ ਹੋਏ ਕਿ ਧਰਮ ਨਿਰਪੱਖ ਪੰਜਾਬ ਸਰਕਾਰ (Punjab Government) ਅਜਿਹੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ, ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ ਨੂੰ ਜਾਣ ਬੁੱਝ ਕੇ ਐਡਿਟ ਕੀਤਾ ਗਿਆ ਸੀ ਅਤੇ ਗਲਤ ਸ਼ਬਦਾਵਲੀ ਸ਼ਾਮਲ ਕੀਤੀ ਗਈ ਸੀ, ਜੋ ਕਿ ਸਿੱਖ ਧਰਮ ਦਾ ਘੋਰ ਨਿਰਾਦਰ ਹੈ । ਉਨ੍ਹਾਂ ਇਹ ਵੀ ਕਿਹਾ ਕਿ ਫੋਰੈਂਸਿਕ ਜਾਂਚ ਰਿਪੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਆਤਿਸ਼ੀ ਨੇ ਆਪਣੇ ਬਿਆਨ ਵਿੱਚ ਕਿਤੇ ਵੀ “ਗੁਰੂ” ਸ਼ਬਦ ਦੀ ਵਰਤੋਂ ਨਹੀਂ ਕੀਤੀ ।

ਪੰਜਾਬ ਪੁਲਸ ਦੀ ਕਾਰਵਾਈ ਨੂੰ ਮੁੱਖ ਮੰਤਰੀ ਨੇ ਠਹਿਰਾਇਆ ਜਾਇਜ

ਭਾਜਪਾ ਨੇਤਾ ਕਪਿਲ ਮਿਸ਼ਰਾ ਵਿਰੁੱਧ ਪੰਜਾਬ ਪੁਲਿਸ (punjab police) ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਫਰਜ਼ੀ ਵੀਡੀਓ ਕਲਿੱਪ ਵਿਧਾਨ ਸਭਾ ਦੇ ਅਧਿਕਾਰਤ ਰਿਕਾਰਡ ਵਿੱਚ ਕਿਤੇ ਵੀ ਮੌਜੂਦ ਨਹੀਂ ਹੈ ਅਤੇ ਭਾਜਪਾ ਚੰਡੀਗੜ੍ਹ, ਬੀਬੀਐਮਬੀ ਅਤੇ ਪੰਜਾਬ ਯੂਨੀਵਰਸਿਟੀ ਵਰਗੇ ਮੁੱਦਿਆਂ ‘ਤੇ ਪੰਜਾਬ ਵਿਰੋਧੀ ਮਾਨਸਿਕਤਾ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ, ਵਿਰੋਧੀ ਧਿਰ ਦੇ ਆਗੂ ਛੋਟੀ ਰਾਜਨੀਤੀ ਦਾ ਸਹਾਰਾ ਲੈ ਰਹੇ ਹਨ ਅਤੇ ਸੂਬਾ ਸਰਕਾਰ ਵਿਰੁੱਧ ਕੋਈ ਠੋਸ ਮੁੱਦਾ ਨਾ ਹੋਣ ਕਰਕੇ, ਇਸ ਝੂਠ ਦਾ ਬਚਾਅ ਕਰ ਰਹੇ ਹਨ ।

ਭਾਜਪਾ ਨੇ ਜਦੋਂ ਵੀ ਕੀਤੀ ਸੰਪਰਦਾਇਕਤਾ ਵੰਡ ਅਤੇ ਨਫ਼ਰਤ ਦੀ ਹੀ ਰਾਜਨੀਤੀ ਕੀਤੀ : ਮਾਨ

ਬਠਿੰਡਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਸੰਪਰਦਾਇਕਤਾ, ਵੰਡ ਅਤੇ ਨਫ਼ਰਤ ਦੀ ਰਾਜਨੀਤੀ ਕੀਤੀ ਹੈ । ਇਸ ਦੇ ਹਿੱਸੇ ਵਜੋਂ, ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ, ਭਾਜਪਾ ਨੇ ਪੰਜਾਬ ਦੇ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਲਈ ਇਸ ਏਜੰਡੇ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ । ਭਾਜਪਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਵੀਡੀਓ ਨੂੰ ਛੇੜਛਾੜ ਕਰਕੇ ਇਤਰਾਜ਼ਯੋਗ ਭਾਸ਼ਾ ਜੋੜ ਦਿੱਤੀ ਹੈ । ਫੋਰੈਂਸਿਕ ਜਾਂਚਾਂ ਤੋਂ ਵੀ ਸਪੱਸ਼ਟ ਤੌਰ ‘ਤੇ ਸਾਬਤ ਹੋ ਗਿਆ ਹੈ ਕਿ ‘ਆਪ’ ਨੇਤਾ ਨੇ ਕਦੇ ਵੀ “ਗੁਰੂ” ਸ਼ਬਦ ਨਹੀਂ ਬੋਲਿਆ ।

ਘਿਣਾਉਣਾ ਕੰਮ ਕਰਨ ਵਾਲਿਆਂ ਨੂੰ ਜ਼ਰੂਰ ਮਿਲੇਗੀ ਪਾਪਾਂ ਦੀ ਸਜ਼ਾ

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਪਣੇ ਸੌੜੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਭਗਵਾ ਪਾਰਟੀ ਦੀ ਇੱਕ ਪੁਰਾਣੀ ਚਾਲ ਹੈ, ਅਤੇ ਇਸ ਕਾਰਵਾਈ ਨੇ ਵੀਡੀਓ ਨਾਲ ਛੇੜਛਾੜ ਕਰਕੇ ਅਤੇ ਸਿੱਖਾਂ ਦਾ ਅਪਮਾਨ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ, ਜੋ ਕਿ ਬਿਲਕੁਲ ਅਸਹਿਣਯੋਗ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਘਿਣਾਉਣਾ ਕੰਮ ਕੀਤਾ ਹੈ, ਉਨ੍ਹਾਂ ਨੂੰ ਜ਼ਰੂਰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੇਗੀ । ਉਨ੍ਹਾਂ ਅੱਗੇ ਕਿਹਾ ਕਿ ਵੀਡੀਓ ਨਾਲ ਛੇੜਛਾੜ ਕਰਨ ਬਾਰੇ ਪੂਰੀ ਸਪੱਸ਼ਟਤਾ ਹੈ, ਕਿਉਂਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਦਨ ਦੀ ਕਾਰਵਾਈ ਦੌਰਾਨ ਕਿਤੇ ਵੀ ਇਹ ਸ਼ਬਦ ਬੋਲਦੇ ਨਹੀਂ ਦਿਖਾਈ ਦੇ ਰਹੇ ਹਨ ।

ਪੰਜਾਬ ਪੁਲਸ ਨੇ ਜੋ ਕੇਸ ਦਰਜ ਕੀਤਾ ਹੈ ਜਾਇਜ਼ ਕੀਤਾ ਹੈ

ਭਾਜਪਾ ਨੇਤਾ ਕਪਿਲ ਮਿਸ਼ਰਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਸ ਨੇਤਾ ਨੇ ਇਸ ਐਡਿਟਡ (ਡੈਕਟਰਡ) ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਹੈ, ਉਸਨੂੰ ਆਪਣੇ ਮਾੜੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਪੰਜਾਬ ਪੁਲਿਸ ਨੇ ਉਨ੍ਹਾਂ ਵਿਰੁੱਧ ਜਾਇਜ਼ ਕੇਸ ਦਰਜ ਕੀਤਾ ਹੈ । ਇਹ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਾਮਲਾ ਨਹੀਂ ਹੈ । ਕਪਿਲ ਮਿਸ਼ਰਾ ਵਿਰੁੱਧ ਜਨਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੇਸ ਦਰਜ ਕੀਤਾ ਗਿਆ ਹੈ, ਅਤੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਭਾਜਪਾ ਅਤੇ ਲੀਡਰਸ਼ਿਪ ਮਹਾਨ ਗੁਰੂਆਂ ਪ੍ਰਤੀ ਨਹੀਂ ਦਿਖਾਉਂਦੀ ਕੋਈ ਸਤਿਕਾਰ

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਇਸਦੀ ਲੀਡਰਸ਼ਿਪ ਮਹਾਨ ਸਿੱਖ ਗੁਰੂਆਂ ਪ੍ਰਤੀ ਕੋਈ ਸਤਿਕਾਰ ਨਹੀਂ ਦਿਖਾਉਂਦੀ, ਅਤੇ ਪ੍ਰਧਾਨ ਮੰਤਰੀ ਕੋਲ ਕਦੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ (ਸ਼ਹੀਦੀ ਵਰ੍ਹੇਗੰਢ) ਦੀ ਯਾਦ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰਨ ਦਾ ਸਮਾਂ ਵੀ ਨਹੀਂ ਸੀ । ਹਰ ਕੋਈ ਜਾਣਦਾ ਹੈ ਕਿ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਕੋਈ ਸੀਨੀਅਰ ਭਾਜਪਾ ਨੇਤਾ ਜਾਂ ਕੇਂਦਰੀ ਮੰਤਰੀ ਇਨ੍ਹਾਂ ਸਮਾਗਮਾਂ ਵਿੱਚ ਸ਼ਰਧਾਂਜਲੀ ਦੇਣ ਲਈ ਪੰਜਾਬ ਆਇਆ। ਇਹ ਸਿੱਖਾਂ ਅਤੇ ਸਾਡੇ ਮਹਾਨ ਗੁਰੂਆਂ ਪ੍ਰਤੀ ਇੱਕ ਸੌੜੀ ਅਤੇ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ ।

Read more : ਮੁੱਖ ਮੰਤਰੀ ਮਾਨ ਨੇ ਜਥੇਦਾਰ ਗੜਗੱਜ ਨੂੰ ਕੀਤੀ ਅਪੀਲ

ਪੱਛਮੀ ਬੰਗਾਲ ‘ਚ ਫਾਹੇ ਨਾਲ ਲਟਕਦੀ ਮਿਲੀ ਬੀ. ਐੱਲ. ਓ. ਦੀ ਲਾਸ਼

0
hanging Bodies

ਕੋਲਕਾਤਾ, 12 ਜਨਵਰੀ 2026 : ਪੱਛਮੀ ਬੰਗਾਲ (West Bengal) ਦੇ ਮੁਰਸ਼ਿਦਾਬਾਦ ਜ਼ਿਲੇ ਦੇ ਇਕ ਪ੍ਰਾਇਮਰੀ ਸਕੂਲ ‘ਚ ਬੂਥ ਪੱਧਰੀ ਅਧਿਕਾਰੀ (ਬੀ. ਐੱਲ. ਓ.) ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ । ਬੀ. ਐੱਲ. ਓ. ਦੇ ਪਰਿਵਾਰ ਦਾ ਦੋਸ਼ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਕੰਮ ਦੇ ਬਹੁਤ ਜ਼ਿਆਦਾ ਦਬਾਅ ਕਾਰਨ ਉਨ੍ਹਾਂ ਨੇ ਖ਼ੁਦਕੁਸ਼ੀ (Suicide) ਕਰ ਲਈ ।

ਪਰਿਵਾਰ ਨੇ ਐੱਸ. ਆਈ. ਆਰ. ਨੂੰ ਲੈ ਕੇ ਦਬਾਅ ਦਾ ਲਾਇਆ ਦੋਸ਼

ਰਾਨੀਤਲਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ 4 ਪਛਾਣ ਹਮੀਮੁਲ ਇਸਲਾਮ (Hamimul Islam)  (47) ਵਜੋਂ ਹੋਈ ਹੈ, ਜੋ ਪੈਕਮਰੀ ਚਾਹ ਕ੍ਰਿਸ਼ਨਪੁਰ ਪ੍ਰਾਇਮਰੀ ਸਕੂਲ (ਲੜਕੇ) ‘ਚ ਅਧਿਆਪਕ ਸਨ ਅਤੇ ਖਾਰੀਬੋਨਾ ਗ੍ਰਾਮ ਪੰਚਾਇਤ ਅਧੀਨ ਪੂਰਬਾ ਅਲਾਪੁਰ ਪਿੰਡ ਦੇ ਇਕ ਬੂਥ ‘ਤੇ ਬੀ. ਐੱਲ. ਓ. (B. L. O.) ਸਨ । ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਰਾਤ ਰਾਨੀਤਲਾ ਥਾਣੇ ਅਧੀਨ ਪੈਂਦੇ ਪੈਕਮਰੀ ਚਾਰ ਇਲਾਕੇ ‘ਚ ਸਥਾਨਕ ਲੋਕਾਂ ਦੇ ਧਿਆਨ ‘ਚ ਆਈ । ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ ।

Read More : ਹਰਦੋਈ ‘ਚ ਦਰੱਖਤ ਨਾਲ ਲਟਕਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ

ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਈ ਆਨਲਾਈਨ ਸਹੂਲਤ ਮੁੜ ਸ਼ੁਰੂ : ਭੁੱਲਰ

0
Bhullar

ਚੰਡੀਗੜ੍ਹ, 12 ਜਨਵਰੀ 2026 : ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਦੇ ਲੋਕਾਂ ਨੂੰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (High security registration plates) ਲਾਉਣ ਲਈ ਆਨਲਾਈਨ ਸਹੂਲਤ ਦਿੱਤੀ ਗਈ ਹੈ, ਜਿਸ ਤਹਿਤ ਹੁਣ ਤੱਕ ਸੂਬੇ ਦੇ ਕੁੱਲ 64,24,336 ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਾ ਦਿੱਤੀਆ ਗਈਆਂ ਹਨ ।

ਲੋਕਾਂ ਦੀ ਖੱਜਲ ਖ਼ੁਆਰੀ ਲਈ ਕੰਮ ਦਿੱਤਾ ਗਿਆ ਹੈ ਐਸ. ਆਈ. ਏ. ਐਮ. ਨੂੰ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Transport Minister Laljit Singh Bhullar) ਨੇ ਦੱਸਿਆ ਕਿ ਸੂਬੇ ‘ਚ ਰਜਿਸਟਰਡ ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟੇਸ਼ਨ ਪਲੇਟਾਂ (ਐੱਚ. ਐੱਸ. ਆਰ. ਪੀ.) ਲਾਉਣ ਦਾ ਕੰਮ ਐੱਮ./ਐੱਸ. ਐਗਰੋਸ ਇੰਪੈਕਸ਼ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਕੀਤਾ ਜਾਂਦਾ ਸੀ, ਜਿਸ ਦਾ ਟੈਂਡਰ 8 ਜਨਵਰੀ ਨੂੰ ਖ਼ਤਮ ਹੋ ਗਿਆ ਹੈ । ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਤੁਰੰਤ ਪਹਿਲ ਕਦਮੀ ਕਰਦਿਆਂ ਉਸੇ ਆਨਲਾਈਨ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨਫੈਕਚਰਰਜ (ਐੱਸ. ਆਈ. ਏ.ਐੱਮ.) ਨੂੰ ਕੰਮ ਸੌਂਪਿਆ ਗਿਆ ਹੈ।

ਵਾਹਨ ਚਾਲਕ ਦੇਖੋ ਹੁਣ ਕਿਹੜੇ ਪੋਰਟਲ ਤੇ ਕਰ ਸਕੇਗਾ ਅਪਲਾਈ

ਹੁਣ ਵਾਹਨ ਮਾਲਕ ਆਪਣੇ ਵਾਹਨਾਂ ‘ਤੇ ਉੱਚ-ਸੁਰੱਖਿਆ ਰਜਿਸਟੇਸ਼ਨ ਪਲੇਟਾਂ ਲਾਉਣ ਲਈ ਐੱਸ. ਆਈ. ਏ. ਐੱਮ. / ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਪੋਰਟਲ (www.siam.in) ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ । ਇਹ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਘਰ ਬੈਠੇ ਹੀ ਵਾਹਨ ਮਾਲਕ ਇਸ ਪ੍ਰਕਿਰਿਆ ਰਾਹੀਂ ਆਨਲਾਈਨ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਅਪਲਾਈ ਕਰਨ ਦਾ ਲਾਭ ਲੈ ਸਕਦਾ ਹੈ ।

Read More : ਟਰਾਂਸਪੋਰਟ ਵਿਭਾਗ ਦੀ ਕਮਾਈ ਹੋਈ ਦੁੱਗਣੀ: ਲਾਲਜੀਤ ਸਿੰਘ ਭੁੱਲਰ

ਮਸੂਦ ਅਜ਼ਹਰ ਦੀ ਨਵੀਂ ਆਡੀਓ ਕਲਿਪ ਨਾਲ ਮਚਿਆ ਹੰਗਾਮਾ

0
Masood Azhar

ਨਵੀਂ ਦਿੱਲੀ, 12 ਜਨਵਰੀ 2026 : ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Terrorist organization Jaish-e-Mohammed) ਨੇ ਇਕ ਵਾਰ ਫਿਰ ਆਪਣੀ ਤਾਕਤ ਦਾ ਦਾਅਵਾ ਕਰਦਿਆਂ ਸਨਸਨੀ ਫੈਲਾ ਦਿੱਤੀ ਹੈ ।

ਹਜ਼ਾਰਾਂ ਆਤਮਘਾਤੀ ਹਮਲਾਵਰ ਤਿਆਰ’

ਸੰਗਠਨ ਦੇ ਸੰਸਥਾਪਕ ਅਤੇ ਮੁਖੀ ਮੌਲਾਨਾ ਮਸੂਦ ਅਜ਼ਹਰ (Maulana Masood Azhar) ਦੀ ਕਥਿਤ ਆਵਾਜ਼ ‘ਚ ਇਕ ਨਵਾਂ ਆਡੀਓ ਕਲਿਪ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਆਡੀਓ ‘ਚ ਅਜ਼ਹਰ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਸ ਕੋਲ ਹਜ਼ਾਰਾਂ ਆਤਮਘਾਤੀ ਹਮਲਾਵਰ (Suicide bomber) ਤਿਆਰ ਹਨ । ਸੰਯੁਕਤ ਰਾਸ਼ਟਰ ਵੱਲੋਂ ਗਲੋਬਲ ਅੱਤਵਾਦੀ ਐਲਾਨੇ ਗਏ ਮਸੂਦ ਅਜ਼ਹਰ ਦਾ ਇਹ ਦਾਅਵਾ ਅਜਿਹੇ ਸਮੈਂ ‘ਚ ਆਇਆ ਹੈ, ਜਦੋਂ ਭਾਰਤ ਨੇ ਪੁਲਵਾਮਾ, ਪਠਾਨਕੋਟ ਅਤੇ ਹਾਲ ਹੀ ਦੇ ਪਹਿਲਗਾਮ ਹਮਲੇ ਤੋਂ ਬਾਅਦ ਜੈਸ਼ ਦੇ ਟਿਕਾਣਿਆਂ ‘ਤੇ ਲਗਾਤਾਰ ਸਖ਼ਤ ਕਾਰਵਾਈ ਕੀਤੀ ਹੈ। ਹਾਲਾਂਕਿ ਇਸ ਵਾਇਰਲ ਆਡੀਓ ਦੀ ਸੱਚਾਈ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ।

ਦੇਖੋ ਆਡੀਓ ਵਿਚ ਮਸੂਦ ਅਜ਼ਹਰ ਕੀ ਕੀ ਆਖ ਰਿਹਾ ਹੈ

ਵਾਇਰਲ ਆਡੀਓ ‘ਚ ਮਸੂਦ ਅਜ਼ਹਰ ਨੂੰ ਆਪਣੇ ਕੇਡਰ ਦੀ ਤਾਕਤ ਬਾਰੇ ਵੱਡੇ-ਵੱਡੇ ਦਾਅਵੇ ਕਰਦੇ ਸੁਣਿਆ ਜਾ ਸਕਦਾ ਹੈ । ਉਹ ਕਹਿ ਰਿਹਾ ਹੈ ਕਿ ਉਸ ਕੋਲ ਇਕ, ਦੋ, ਸੌ ਜਾਂ ਇਕ ਹਜ਼ਾਰ ਨਹੀਂ, ਸਗੋਂ ਇਸ ਤੋਂ ਕਿਤੇ ਵੱਧ ਫਿਦਾਈਨ ਹਨ । ਉਹ ਅੱਗੇ ਕਹਿੰਦਾ ਹੈ ਕਿ ਅਸਲੀ ਗਿਣਤੀ ਦਾ ਖ਼ੁਲਾਸਾ ਕਰ ਦੇਣ ਨਾਲ ਪੂਰੀ ਦੁਨੀਆ ‘ਚ ਭੜਥੂ ਪੈ ਜਾਵੇਗਾ । ਇਨ੍ਹਾਂ ਹਮਲਾਵਰਾਂ ਨੂੰ ਨਾ ਕੋਈ ਭੌਤਿਕ ਇਨਾਮ ਚਾਹੀਦਾ ਹੈ, ਨਾ ਵੀਜ਼ਾ, ਨਾ ਕੋਈ ਨਿੱਜੀ ਲਾਭ ਉਹ ਸਿਰਫ਼ ਸ਼ਹਾਦਤ ਮੰਗਦੇ ਹਨ । ਆਡੀਓ ਅਨੁਸਾਰ ਮਸੂਦ ਅਜ਼ਹਰ ‘ਤੇ ਉਸ ਦੇ ਕੇਡਰ ਵੱਲੋਂ ਭਾਰਤ ‘ਚ ਘੁਸਪੈਠ ਦੀ ਇਜਾਜ਼ਤ ਦੇਣ ਦਾ ਦਬਾਅ ਪਾਇਆ ਜਾ ਰਿਹਾ ਹੈ ।

Read More : ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਦਾ ਮਾਮਲਾ