Home Blog Page 294

ਆਲ ਇੰਡੀਆ ਆਈ. ਪੀ. ਐਸ. ਸੀ. ਘੋੜਸਵਾਰੀ ਚੈਂਪੀਅਨਸਿ਼ਪ ਆਯੋਜਿਤ

0
Equestrian Championship

ਨਾਭਾ, 25 ਨਵੰਬਰ 2025 : ਪੰਜਾਬ ਪਬਲਿਕ ਸਕੂਲ ਨਾਭਾ (Punjab Public School Nabha) ਵਿਖੇ ਬਹੁਤ ਉਤਸ਼ਾਹ ਨਾਲ ਆਲ ਇੰਡੀਆ ਆਈ. ਪੀ. ਐਸ. ਸੀ. ਘੋੜਸਵਾਰੀ ਚੈਂਪੀਅਨਸਿ਼ਪ (Equestrian Championship) ਸ਼ੁਰੂ ਹੋਈ । ਡਾ. ਡੀ. ਸੀ. ਸ਼ਰਮਾ ਹੈੱਡਮਾਸਟਰ ਪੰਜਾਬ ਪਬਲਿਕ ਸਕੂਲ ਨੇ ਪਹਿਲੇ ਦਿਨ ਦੀ ਕਾਰਵਾਈ ਦੀ ਪ੍ਰਧਾਨਗੀ ਕੀਤੀ ।

ਵੱਕਾਰੀ ਚੈਂਪੀਅਨਸਿ਼ਪ ਵਿੱਚ ਕੁੱਲ ਸੱਤ ਟੀਮਾਂ ਲੈ ਰਹੀਆਂ ਹਨ ਹਿੱਸਾ

ਇਸ ਵੱਕਾਰੀ ਚੈਂਪੀਅਨਸਿ਼ਪ ਵਿੱਚ ਕੁੱਲ ਸੱਤ ਟੀਮਾਂ (Seven teams) ਹਿੱਸਾ ਲੈ ਰਹੀਆਂ ਹਨ । ਭਾਗ ਲੈਣ ਵਾਲੇ ਸਕੂਲਾਂ ਵਿੱਚ ਦਿੱਲੀ ਪਬਲਿਕ ਸਕੂਲ, ਨਵੀਂ ਦਿੱਲੀ; ਮਾਡਰਨ ਸਕੂਲ, ਨਵੀਂ ਦਿੱਲੀ; ਮੋਤੀਲਾਲ ਨਹਿਰੂ ਸਕੂਲ ਆਫ਼ ਸਪੋਰਟਸ, ਰਾਏ ਸੇਲਾਕੁਈ ਇੰਟਰਨੈਸ਼ਨਲ ਸਕੂਲ, ਦੇਹਰਾਦੂਨ; ਡੇਲੀ ਕਾਲਜ, ਇੰਦੌਰ; ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਅਤੇ ਪੰਜਾਬ ਪਬਲਿਕ ਸਕੂਲ, ਨਾਭਾ ਸ਼ਾਮਲ ਹਨ ।

ਚੈਂਪੀਅਨਸਿ਼ਪ ਹੋਵੇਗੀ 28 ਨਵੰਬਰ ਨੂੰ ਸਮਾਪਤ

ਚਾਰ ਦਿਨਾਂ ਦੀ ਇਸ ਚੈਂਪੀਅਨਸਿ਼ਪ ਵਿੱਚ ਸ਼ੋਅ ਜੰਪਿੰਗ ਨਾਰਮਲ (Show jumping normal) (ਵਿਅਕਤੀਗਤ/ਟੀਮ), ਜਿਮਖਾਨਾ ਈਵੈਂਟਸ, ਡਰੈਸੇਜ (ਵਿਅਕਤੀਗਤ/ਟੀਮ), ਸ਼ੋਅ ਜੰਪਿੰਗ ਟੌਪਸਕੋਰ, ਟੈਂਟ ਪੈਗਿੰਗ (ਵਿਅਕਤੀਗਤ), ਕੁੜੀਆਂ ਦੇ ਹੈਕਸ, ਸ਼ੋਅ ਜੰਪਿੰਗ ਐਕਿਊਮੂਲੇਟਰ, ਸ਼ੋਅ ਜੰਪਿੰਗ ਫਾਲਟ ਐਂਡ ਆਊਟ ਅਤੇ ਸਿਕਸ ਬਾਰ ਵਰਗੇ ਮੁਕਾਬਲੇ ਸ਼ਾਮਲ ਹਨ । ਚੈਂਪੀਅਨਸਿ਼ਪ 28 ਨਵੰਬਰ 2025 ਨੂੰ ਸਮਾਪਤ ਹੋਵੇਗੀ ।

Read More : ਫਿੱਡੇ ਦਿੱਤੀ ਦੋਹਾ ਵਿਸ਼ਵ ਰੈਪਿਡ ਤੇ ਬਲਿੱਟਜ਼ ਚੈਂਪੀਅਨਸਿ਼ਪ ਲਈ `ਡਰੈੱਸ ਕੋਡ` ਵਿਚ ਢਿੱਲ

ਵੱਖ-ਵੱਖ ਕੰਪਨੀਆਂ ਦੇ ਪਲੇਸਮੈਂਟ ਕੈਂਪ 27 ਨੂੰ

0
Placement Camp
ਸੰਗਰੂਰ, 25 ਨਵੰਬਰ 2025 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (District Employment and Business Bureau,) (ਸੰਗਰੂਰ) ਵੱਲੋਂ ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਅਤੇ ਭਾਰਤ ਫਾਈਨਾਂਸ਼ੀਅਲ ਇੰਕਲੂਸ਼ਨ ਲਿਮਿਟਡ ਕੰਪਨੀਆਂ ਨਾਲ ਤਾਲਮੇਲ ਕਰਕੇ 27 ਨਵੰਬਰ (November 27) ਦਿਨ ਵੀਰਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਸੰਗਰੂਰ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ।

ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਲਈ ਜਾਵੇਗੀ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ

ਇਸ ਸਬੰਧੀ ਪੁਖਰਾਜ ਕੰਪਨੀ (Pukhraj Company) ਵੱਲੋਂ ਵੈਲਨੇਸ ਅਡਵਾਈਜਰ, ਸੀਨੀਅਰ ਵੈਲਨੇਸ ਅਡਵਾਈਜ਼ਰ ਅਤੇ ਟ੍ਰੇਨਰ (ਕੇਵਲ ਲੜਕੀਆਂ ਲਈ) ਅਤੇ ਭਾਰਤ ਫਾਈਨੈਸ਼ਲ ਕੰਪਨੀ ਵੱਲੋਂ ਕਸਟਮਰ ਰੇਂਟੇਸ਼ਨ ਅਫਸਰ ਟ੍ਰੇਨੀ, ਫੀਲਡ ਵਰਕ (ਕੇਵਲ ਲੜਕੇ) ਦੀ ਅਸਾਮੀਆਂ ਲਈ ਇੰਟਰਵਿਊ (Interview for vacancies) ਲਈ ਜਾਵੇਗੀ । ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ 10ਵੀਂ, 12ਵੀਂ, ਗਰੈਜੂਏਟ ਪਾਸ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਉਮਰ 18 ਤੋਂ 27 ਸਾਲ ਹੋਣੀ ਚਾਹੀਦੀ ਹੈ । ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ । ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ.ਏ ਅਤੇ ਡੀ. ਏ. ਦੇਣ ਯੋਗ ਨਹੀਂ ਹੋਵੇਗਾ । ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।

Read More : ਮੁਥੂਟ ਮਾਈਕਰੋਫਿਨ ਲਿਮਿਟਡ ਕੰਪਨੀ ਵੱਲੋਂ ਪਲੇਸਮੈਂਟ ਕੈਂਪ 6 ਅਕਤੂਬਰ ਨੂੰ 

ਡੀ. ਆਈ. ਜੀ. ਦੇ ਸੁਰੱਖਿਆ ਮੁਲਾਜਮ ਅਤੇ ਸਾਥੀਆਂ ਤੇ ਹੋਇਆ ਹਮਲਾ

0
attacked

ਲੁਧਿਆਣਾ, 25 ਨਵੰਬਰ 2025 : ਡੀ. ਆਈ. ਜੀ. ਲੁਧਿਆਣਾ (D. I. G. Ludhiana) ਦੇ ਸੁਰੱਖਿਆ ਕਰਮਚਾਰੀ ਅਤੇ ਉਸਦੇ ਸਾਥੀਆਂ ਤੇ ਕੁੱਝ ਵਿਅਕਤੀਆਂ ਨੇ ਹਮਲਾ (Attack) ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ।

ਕੀ ਹੈ ਸਮੁੱਚਾ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਆਈ. ਜੀ. ਦੇ ਜਿਸ ਸੁਰੱਖਿਆ ਮੁਲਾਜਮ ਗਗਨਦੀਪ ਸਿੰਘ (Security Officer Gagandeep Singh) ਅਤੇ ਉਸਦੇ ਸਾਥੀਆਂ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਪੁਲਸ ਨੇ ਕੇਸ ਦਰਜ (Case registered) ਕਰ ਲਿਆ ਹੈ । ਜਿਸ ਵਿਚ ਕੁੱਝ ਅਣਪਛਾਤੇ ਵਿਅਕਤੀ (Unknown person) ਵੀ ਸ਼ਾਮਲ ਹਨ । ਜਾਣਕਾਰੀ ਮੁਤਾਬਕ ਜਦੋਂ ਸੁਰੱਖਿਆ ਗਾਰਡ ਆਪਣੇ ਸਾਥੀਆਂ ਨਾਲ 13 ਨਵੰਬਰ ਨੂੰ ਬਲਾਚੌਰ ਜਾ ਰਿਹਾ ਸੀ ਤਾਂ ਰਾਹ ਵਿਚ ਉਨ੍ਹਾਂ ਦੀ ਕਾਰ ਇਕ ਦੁੱਧ ਵਿਕਰੇਤਾ ਦੇ ਸਾਈਕਲ ਨੂੰ ਛੂਹ ਗਈ, ਜੋ ਕਿ ਦੁੱਧ ਦੇ ਡੱਬਿਆਂ ਨਾਲ ਭਰਿਆ ਹੋਇਆ ਸੀ । ਕਾਰ ਦੇ ਦੁੱਧ ਵਿਕਰੇਤਾ ਦੇ ਬਾਈਕ ਨਾਲ ਟਕਰਾ ਜਾਣ ਦੇ ਚਲਦਿਆਂ ਬਾਈਕ ‘ਤੇ ਸਵਾਰ ਨੌਜਵਾਨ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਬੁਲਾਇਆ ਜਿਨ੍ਹਾਂ ਨੇ ਕਾਂਸਟੇਬਲ ਅਤੇ ਉਸਦੇ ਦੋਸਤਾਂ ‘ਤੇ ਹਮਲਾ ਕਰ ਦਿੱਤਾ ।

ਗਗਨਦੀਪ ਨੂੰ ਇਲਾਜ ਲਈ ਕਰ ਦਿੱਤਾ ਗਿਆ ਹੈ ਹਸਪਤਾਲ ਰੈਫਰ

ਗਗਨਦੀਪ ਦੀ ਗੰਭੀਰ ਹਾਲਤ (Serious condition) ਨੂੰ ਦੇਖਦੇ ਹੋਏ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਤੋਂ ਇੱਕ ਨਿੱਜੀ ਨਿਊਰੋ ਸੈਂਟਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਕਈ ਦਿਨਾਂ ਤੱਕ ਬੇਹੋਸ਼ ਰਿਹਾ । ਪੁਲਸ ਨੇ ਦੋਸ਼ੀਆਂ ਵਿਰੁੱਧ ਕਤਲ ਦੀ ਕੋਸਿ਼ਸ਼ ਅਤੇ ਦੰਗਾ ਕਰਨ ਸਮੇਤ ਕਈ ਗੰਭੀਰ ਦੋਸ਼ਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ।

Read More : ਕਬਜੇ ਨੂੰ ਲੈ ਕੇ ਪ੍ਰਵਾਸੀਆਂ ਕੀਤਾ ਸਿੱਖ ਪਰਿਵਾਰ ਤੇ ਹਮਲਾ

 

ਜਲੰਧਰ ਸੀ. ਪੀ. ਨੇ ਕੀਤੇ ਅੱਠ ਅਧਿਕਾਰੀਆਂ ਦੇ ਤਬਾਦਲੇ

0
Transffers

ਜਲੰਧਰ, 25 ਨਵੰਬਰ 2025 : ਜਲੰਧਰ ਦੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ (Police Commissioner Dhanpreet Kaur) ਨੇ ਸ਼ਹਿਰ ਵਿੱਚ ਪ੍ਰਸ਼ਾਸਕੀ ਬਦਲਾਅ ਕਰਦਿਆਂ ਨਵੇਂ ਹੁਕਮਾਂ ਤਹਿਤ ਕੁੱਲ ਅੱਠ ਅਧਿਕਾਰੀਆਂ ਦੇ ਤਬਾਦਲੇ (Transfer of eight officers) ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੰਜ ਸਬ-ਇੰਸਪੈਕਟਰ ਸ਼ਾਮਲ ਹਨ । ਦੱਸਣਯੋਗ ਹੈ ਕਿ ਤਬਾਦਲੇ ਕੀਤੇ ਜਾਣ ਦੀ ਲੜੀ ਤਹਿਤ ਕਈ ਮਹੱਤਵਪੂਰਨ ਥਾਣਿਆਂ ਦੇ ਇੰਸਪੈਕਟਰਾਂ (Police station inspectors) ਨੂੰ ਵੀ ਬਦਲਿਆ ਗਿਆ ਹੈ, ਜਦੋਂ ਕਿ ਕੁਝ ਅਧਿਕਾਰੀਆਂ ਨੂੰ ਨਵੀਆਂ ਜਿ਼ੰਮੇਵਾਰੀਆਂ ਸੌਂਪੀਆਂ ਗਈਆਂ ਹਨ । ਇਥੇ ਹੀ ਬਸ ਨਹੀਂ ਹੁਕਮ ਵਿੱਚ ਸਾਰੇ ਅਧਿਕਾਰੀਆਂ ਨੂੰ ਤੁਰੰਤ ਚਾਰਜ ਸੰਭਾਲਣ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ ।

ਕਿਹੜੇ ਅਧਿਕਾਰੀ ਨੂੰ ਕਿਥੇ ਗਿਆ ਹੈ ਬਦਲਿਆ

ਨਵੇਂ ਤਬਾਦਲੇ ਦੇ ਹੁਕਮਾਂ ਅਨੁਸਾਰ ਸਾਹਿਲ ਚੌਧਰੀ ਜੋ ਕਿ ਪਹਿਲਾਂ ਡਵੀਜ਼ਨ ਨੰਬਰ 5 ਵਿੱਚ ਐਸ. ਐਚ. ਓ. ਵਜੋਂ ਤਾਇਨਾਤ ਸਨ ਨੂੰ ਹੁਣ ਡਵੀਜ਼ਨ ਨੰਬਰ 8 ਵਿੱਚ ਐਸ. ਐਚ. ਓ. (S. H. O.) ਵਜੋਂ ਤਾਇਨਾਤ ਕੀਤਾ ਗਿਆ ਹੈ । ਯਾਦਵਿੰਦਰ ਸਿੰਘ ਨੂੰ ਡਵੀਜ਼ਨ ਨੰਬਰ 8 ਦੇ ਐਸ. ਐਚ. ਓ. ਦੇ ਅਹੁਦੇ ਤੋਂ ਹਟਾ ਕੇ ਡਵੀਜ਼ਨ ਨੰਬਰ 5 ਵਿੱਚ ਐਸ. ਐਚ. ਓ. ਦਾ ਚਾਰਜ ਦਿੱਤਾ ਗਿਆ ਹੈ । ਅਜੈਬ ਸਿੰਘ ਐਸ. ਐਚ. ਓ. ਧਾਨਾ, ਡਵੀਜ਼ਨ ਨੰਬਰ 6 ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਲਾਈਨਜ਼ ਵਿੱਚ ਭੇਜ ਦਿੱਤਾ ਗਿਆ ਹੈ । ਬਲਵਿੰਦਰ ਕੁਮਾਰ ਜੋ ਪਹਿਲਾਂ ਡਵੀਜ਼ਨ ਨੰਬਰ 6 ਵਿੱਚ ਸੇਵਾ ਨਿਭਾਉਂਦੇ ਸਨ ਨੂੰ ਹੁਣ ਅਧਿਕਾਰਤ ਤੌਰ ‘ਤੇ ਡਵੀਜ਼ਨ ਨੰਬਰ 6 ਵਿੱਚ ਐਸ. ਐਚ. ਓ. ਤਾਇਨਾਤ ਕੀਤਾ ਗਿਆ ਹੈ ।

Read More : ਪੰਜਾਬ ਪੁੁਲਸ ਅਧਿਕਾਰੀਆਂ ਦੇ ਹੋਏ ਤਬਾਦਲੇ

ਸੀ. ਪੀ. ਆਈ. ਐਮ. ਉਮੀਦਵਾਰ ਨੂੰ ਹੋਈ ਪੁਲਸ `ਤੇ ਬੰਬ ਸੁੱਟਣ ਦੇ ਦੋਸ਼ ਵਿੱਚ 10 ਸਾਲ ਦੀ ਕੈਦ

0
10 years in prison

ਕੇਰਲ, 25 ਨਵੰਬਰ 2025 : ਉੱਤਰੀ ਕੇਰਲ ਦੇ ਕੰਨੂਰ ਜਿ਼ਲ੍ਹੇ (Kannur District) ਦੀ ਇੱਕ ਅਦਾਲਤ ਨੇ ਦੋ ਵਿਅਕਤੀਆਂ ਨੂੰ ਪੁਲਸ ਤੇ ਬੰਬ ਸੁੱਟਣ ਦੇ ਦੋਸ਼ ਹੇਠ 10 ਸਾਲ ਦੀ ਕੈਦ (10 years in prison) ਦੀ ਸਜ਼ਾ ਸੁਣਾਈ ਹੈ ।

ਕਿਸ ਕਿਸ ਨੂੰ ਸੁਣਾਈ ਗਈ ਹੈ ਸਜ਼ਾ

ਜਿਨ੍ਹਾਂ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (Communist Party of India (Marxist) (ਸੀ. ਪੀ. ਆਈ. ਐਮ.) ਦੇ ਸਥਾਨਕ ਬਾਡੀ ਚੋਣਾਂ ਦੇ ਉਮੀਦਵਾਰ ਵੀ. ਕੇ. ਨਿਸ਼ਾਦ (35) ਅਤੇ ਪਯੰਨੂਰ ਨਗਰ ਪਾਲਿਕਾ ਵਿੱਚ ਖੱਬੇ ਪੱਖੀ ਡੈਮੋਕ੍ਰੇਟਿਕ ਫਰੰਟ (ਐਲ. ਡੀ. ਐਫ.) ਦੇ ਉਮੀਦਵਾਰ ਵੀ. ਕੇ. ਨਿਸ਼ਾਦ (35) ਅਤੇ ਅੰਨੂਰ ਤੋਂ ਟੀ. ਸੀ. ਵੀ. ਨੰਦਾਕੁਮਾਰ (35) ਨੂੰ ਵੱਖ-ਵੱਖ ਦੋਸ਼ਾਂ ਵਿੱਚ ਸਾਂਝੇ ਤੌਰ `ਤੇ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ 2.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਹਾਲਾਂਕਿ ਅਦਾਲਤ (Court) ਨੇ ਫੈਸਲਾ ਸੁਣਾਇਆ ਕਿ ਦੋਵਾਂ ਲਈ 10 ਸਾਲ ਕਾਫ਼ੀ ਹੋਣਗੇ । ਤਾਲੀਪਰੰਬਾ ਐਡੀਸ਼ਨਲ ਸੈਸ਼ਨ ਅਦਾਲਤ ਵੱਲੋਂ ਦੋਵਾਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਇੱਕ ਦਿਨ ਬਾਅਦ ਇਹ ਫੈਸਲਾ ਆਇਆ । ਦੋ ਹੋਰ ਮੁਲਜ਼ਮਾਂ, ਏ. ਮਿਥੁਨ (36) ਅਤੇ ਕੇ.ਵੀ. ਕ੍ਰਿਪੇਸ਼ (38) ਨੂੰ ਬਰੀ ਕਰ ਦਿੱਤਾ ਗਿਆ ।

ਕੀ ਹੈ ਤੇ ਕਦੋਂ ਦਾ ਹੈ ਮਾਮਲਾ

ਉਕਤ ਘਟਨਾਕ੍ਰਮ 1 ਅਗਸਤ 2012 ਦੀ ਇੱਕ ਘਟਨਾ ਨਾਲ ਸਬੰਧਤ ਹੈ, ਜਦੋਂ ਸੀ. ਪੀ. ਆਈ. (ਐਮ) ਨੇਤਾ ਪੀ. ਜੈਰਾਜਨ (P. Jayarajan) ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਅਧਿਕਾਰੀਆਂ `ਤੇ ਕਥਿਤ ਤੌਰ `ਤੇ ਕੱਚੇ ਬੰਬ ਸੁੱਟੇ ਗਏ ਸਨ । ਜੈਰਾਜਨ ਨੂੰ ਐਮ. ਐਸ. ਐਫ. ਨੇਤਾ ਸ਼ੁਹੈਬ ਦੀ ਹੱਤਿਆ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ । ਡੀ. ਵਾਈ. ਐਫ. ਆਈ. ਪਯਨੂਰ ਬਲਾਕ ਸਕੱਤਰ ਅਤੇ ਕਾਰਮੇਲ ਵੈਸਟ, ਨਿਸ਼ਾਦ ਤੋਂ ਮੌਜੂਦਾ ਕੌਂਸਲਰ, ਇਸ ਸਾਲ ਮੋਟਾਮਲ ਵਾਰਡ ਤੋਂ ਚੋਣ ਲੜ ਰਹੇ ਹਨ ਕਿਉਂਕਿ ਉਸਨੂੰ ਆਪਣੀ ਨਾਮਜ਼ਦਗੀ ਦਾਖਲ ਕਰਨ ਸਮੇਂ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ, ਇਸ ਲਈ ਉਸਨੂੰ ਚੋਣ ਲੜਨ ਵਿੱਚ ਕੋਈ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਨਹੀਂ ਕਰਨਾ ਪਿਆ ।

Read More : ਅਦਾਲਤ ਨੇ ਚਾਰ ਆਪ ਆਗੂਆਂ ਨੂੰ ਕੀਤਾ ਬਰੀ

ਪੀ. ਐਸ. ਯੂ. ਨੇ ਕੀਤੀ ਨਵੇਂ ਕਿਰਤ ਕਾਨੂੰਨ ਲਾਗੂ ਕਰਨ ਦੀ ਸਖ਼ਤ ਨਿਖੇਧੀ

0
Punjab Student Union

ਪਟਿਆਲਾ, 25 ਨਵੰਬਰ 2025 : ਪੰਜਾਬ ਦੀਆਂ ਦੋ ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਨੇ ਯੂਨੀਅਨ ਸਰਕਾਰ ਵੱਲੋਂ ਨਵੇਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ।

ਨਵੇਂ ਕਿਰਤ ਕਾਨੂੰਨਾਂ ਨਾਲ ਮਾਰਿਆ ਜਾ ਰਿਹਾ ਮਜ਼ਦੂਰ-ਕਿਰਤੀਆਂ ਦੇ ਹੱਕਾਂ ਤੇ ਡਾਕਾ

ਨੌਜਵਾਨ ਭਾਰਤ ਸਭਾ (Young India Society) ਦੇ ਪ੍ਰਧਾਨ ਛਿੰਦਰਪਾਲ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) (Punjab Students Union (Lalkar) ਦੇ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਕਿਰਤ ਕਾਨੂੰਨਾਂ ਨਾਲ ਸਰਕਾਰੀ ਅਤੇ ਗ਼ੈਰ-ਸਰਕਾਰੀ ਦੋਵੇਂ ਅਦਾਰਿਆਂ ਦੇ ਮਜਦੂਰ- ਕਿਰਤੀਆਂ ਦੇ ਹੱਕਾਂ `ਤੇ ਡਾਕਾ ਮਾਰਿਆ ਜਾ ਰਿਹਾ ਹੈ । ਕਿਰਤ ਕਾਨੂੰਨਾਂ `ਚ ਕੀਤੀਆਂ ਗਈਆਂ ਕਾਮਿਆਂ-ਵਿਰੋਧੀ ਸੋਧਾਂ (Anti-worker amendments) ਖਿਲਾਫ਼ ਦੇਸ਼ ਭਰ ਦੇ ਕਾਮਿਆਂ ਵੱਲੋਂ ਵਿਆਪਕ ਪੱਧਰ `ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ । ਦੇਸ਼ ਦੇ ਹੋਰ ਕਿਰਤੀ ਲੋਕਾਂ, ਜਮਹੂਰੀਅਤ ਪਸੰਦ ਤੇ ਲੋਕ ਪੱਖੀ ਜਥੇਬੰਦੀਆਂ ਵੱਲੋਂ ਵੀ ਕਿਰਤੀਆਂ `ਤੇ ਇਸ ਤਿੱਖੇ ਆਰਥਿਕ-ਸਿਆਸੀ ਹਮਲੇ ਦਾ ਜ਼ੋਰਦਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ ਪਰ ਲੋਕਾਂ ਦੇ ਇਸ ਵਿਰੋਧ ਨੂੰ ਅਣਗੌਲੇ ਕਰਦਿਆਂ ਭਾਜਪਾ-ਆਰ. ਐਸ. ਐਸ. ਦੀ ਅਗਵਾਈ ਵਾਲੀ ਐਨ. ਡੀ. ਏ. ਗਠਜੋੜ ਦੀ ਮੋਦੀ ਸਰਕਾਰ ਨੇ ਨਵੇਂ ਕਿਰਤ ਕਾਨੂੰਨ ਲਾਗੂ ਕਰ ਦਿੱਤੇ ਹਨ ।

ਸਰਮਾਏਦਾਰਾਂ ਨੂੰ ਮਿਲ ਗਈ ਹੈ ਹੋਰ ਵਧੇਰੇੇ ਲੁੱਟ ਕਰਨ ਅਤੇ ਮੁਨਾਫਾ ਕਮਾਉਣ ਦੀ ਖੁੱਲ੍ਹ

ਇਹਨਾਂ ਨਵੇਂ ਕਿਰਤ ਕਾਨੂੰਨਾਂ (Labor laws) ਰਾਹੀਂ ਸਰਮਾਏਦਾਰ ਜਮਾਤ ਨੂੰ ਮਜ਼ਦੂਰਾਂ ਦੀ ਕਿਰਤ ਦੀ ਹੋਰ ਵਧੇਰੇ ਲੁੱਟ ਕਰਨ ਅਤੇ ਵਧੇਰੇ ਮੁਨਾਫ਼ਾ ਕਮਾਉਣ ਦੀ ਖੁੱਲ੍ਹ ਮਿਲ ਗਈ ਹੈ। ਕੰਮ ਦੇ ਵੱਧ ਘੰਟੇ, ਰੁਜ਼ਗਾਰ ਸੁਰੱਖਿਆ, ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ, ਔਰਤ ਮਜ਼ਦੂਰਾਂ ਦੇ ਵਿਸ਼ੇਸ਼ ਹੱਕਾਂ ਅਤੇ ਜਥੇਬੰਦ ਸੰਘਰਸ਼ ਆਦਿ ਜਿਹੇ ਬਹੁਤ ਸਾਰੇ ਕਿਰਤ ਹੱਕਾਂ `ਤੇ ਤਿੱਖਾ ਹਮਲਾ ਕੀਤਾ ਗਿਆ ਹੈ । ਇਹ ਕਾਨੂੰਨ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਕਿਰਤ ਕਾਨੂੰਨਾਂ ਦੇ ਸਰਲੀਕਰਨ ਬਹਾਨੇ ਪੁਰਾਣੇ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਜਗ੍ਹਾ ਚਾਰ ਕੋਡ/ਸੰਹਿਤਾਵਾਂ ਦੇ ਰੂਪ `ਚ ਲਿਆਂਦੇ ਗਏ ਸਨ।

ਦੇਸ਼ ਭਰ ਵਿਚ ਹੋ ਰਹੇ ਜ਼ਬਰਦਸਤ ਵਿਰੋਧ ਕਾਰਨ ਸਰਕਾਰ ਨਹੀਂ ਕਰ ਪਾ ਰਹੀ ਸੀ ਕਾਨੂੰਨ ਲਾਗੂ

ਨਵੇਂ ਕਿਰਤ ਕਾਨੂੰਨਾਂ ਨਾਲ ਸੰਬੰਧਤ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ (Government of India and state governments) ਦੇ ਪੱਧਰ `ਤੇ ਨਿਯਮ ਬਣਾਉਣ ਦੀ ਪ੍ਰਕਿਰਿਆ ਪੂਰੀ ਨਾ ਹੋਣ ਦੇ ਬਹਾਨੇ ਸਰਕਾਰ ਨੇ ਇਨ੍ਹਾਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਸੀ । ਅਸਲ ਵਿਚ ਦੇਸ਼ ਭਰ `ਚ ਹੋ ਰਹੇ ਜ਼ਬਰਦਸਤ ਵਿਰੋਧ ਕਾਰਨ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਪਾ ਰਹੀ ਸੀ । ਸਰਮਾਏਦਾਰ ਜਮਾਤ (Capitalist class) ਵੀ ਨਿਯਮ ਬਣਾਉਣ ਦੀ ਪ੍ਰਕਿਰਿਆ ਦੌਰਾਨ ਕਿਰਤੀਆਂ ਦੀ ਵੱਧ ਤੋਂ ਵੱਧ ਲੁੱਟ ਕਰਨ ਦੀ ਖੁੱਲ੍ਹ ਹਾਸਲ ਕਰਨਾ ਚਾਹੁੰਦਾ ਸੀ ।

ਕਿਰਤ ਕਾਨੂੰਨਾਂ `ਚ ਬਦਲਾਅ `ਤੇ ਸਰਮਾਏਦਾਰ ਜਮਾਤ ਦੇ ਵੱਖ-ਵੱਖ ਧੜਿਆਂ ਅਤੇ ਉਨ੍ਹਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕਮਤ ਹਨ

ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੀਆਂ ਸੂਬਾ ਸਰਕਾਰਾਂ ਨੇ ਆਪਣੇ ਪੱਧਰ `ਤੇ ਨਵੇਂ ਕਾਨੂੰਨਾਂ ਦੀਆਂ ਕਾਮਿਆਂ-ਵਿਰੋਧੀ ਧਾਰਾਵਾਂ ਨੂੰ ਸਿੱਧੇ-ਅਸਿੱਧੇ ਢੰਗ ਨਾਲ ਚਾਰ ਕਦਮ ਅੱਗੇ ਹੋ ਕੇ ਲਾਗੂ ਕੀਤਾ ਹੈ । ਕਿਰਤ ਕਾਨੂੰਨਾਂ `ਚ ਬਦਲਾਅ `ਤੇ ਸਰਮਾਏਦਾਰ ਜਮਾਤ ਦੇ ਵੱਖ-ਵੱਖ ਧੜਿਆਂ ਅਤੇ ਉਨ੍ਹਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕਮਤ ਹਨ । ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੇ ਹਿੱਤ `ਚ ਦੇਸ਼ ਦੀ ਮਜ਼ਦੂਰ ਜਮਾਤ ਖਿ਼ਲਾਫ਼ ਇਹ ਵੱਡਾ ਕਦਮ ਚੁੱਕਦੇ ਹੋਏ ਆਖੀਰਕਾਰ ਮੋਦੀ ਸਰਕਾਰ ਨੇ ਚਾਰੇ ਨਵੇਂ ਮਜ਼ਦੂਰ ਕਾਨੂੰਨ ਲਾਗੂ ਕਰ ਦਿੱਤੇ ਹਨ ।

ਅੱਜ ਬੇਰੋਜ਼ਗਾਰੀ ਬਹੁਤ ਵੱਡੇ ਪੱਧਰ ਤੇ ਹੈ : ਆਗੂ

ਆਗੂਆਂ ਨੇ ਕਿਹਾ ਕਿ ਅੱਜ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ `ਤੇ ਹੈ । ਇਸ ਬੇਰੁਜ਼ਗਾਰੀ (Unemployment) ਕਾਰਨ ਨੌਜਵਾਨਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ ਅਤੇ ਮਾੜੇ ਹਾਲਾਤਾਂ ਵਿੱਚ ਕੰਮ ਕਰਨਾ ਪੈਂਦਾ ਹੈ। ਇੱਕ ਵੱਡੇ ਹਿੱਸੇ ਨੂੰ ਜ਼ਿੰਦਗੀ ਜਿਊਣ ਲਈ ਮਜ਼ਬੂਰਨ ਆਪਣੇ ਘਰ ਛੱਡਣੇ ਪੈਂਦੇ ਹਨ । ਇਹਨਾਂ ਕਿਰਤ ਕਾਨੂੰਨਾਂ ਰਾਹੀਂ ਪਹਿਲਾਂ ਤੋਂ ਹੀ ਮਾੜੇ ਹਾਲਾਤਾਂ ਵਿੱਚ ਮਿਲੇ ਸਰਕਾਰੀ ਅਤੇ ਗ਼ੈਰ-ਸਰਕਾਰੀ ਖੇਤਰਾਂ ਵਿੱਚ ਮਿਲੇ ਰੋਜ਼ਗਾਰ ਦੇ ਹੱਕ ਹੋਰ ਵੀ ਖੋਹੇ ਜਾ ਰਹੇ ਹਨ । ਜਥੇਬੰਦੀਆਂ ਨੇ ਸਭਨਾਂ ਕਿਰਤੀਆਂ-ਮਜ਼ਦੂਰਾਂ ਤੇ ਹੋਰ ਇਨਸਾਫ਼ਪਸੰਦ ਲੋਕਾਂ ਨੂੰ ਯੂਨੀਅਨ ਸਰਕਾਰ ਦੇ ਇਸ ਕਦਮ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ ।

Read More : ਪੀਯੂ ਸਟੂਡੈਂਟਸ ਯੂਨੀਅਨ ਚੋਣਾਂ ਲਈ ਵੋਟਿੰਗ ਸ਼ੁਰੂ, 139 ਉਮੀਦਵਾਰ ਚੋਣ ਮੈਦਾਨ ‘ਚ 

ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ `ਚ ਹੈ : ਜ਼ਮੀਨੀ ਫੌਜ ਮੁਖੀ

0

ਮੁੰਬਈ, 25 ਨਵੰਬਰ 2025 : ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿਖੇ ਜੰਗੀ ਬੇੜੇ ਬੀ. ਐਨ. ਐਸ. ਮਾਹੇ ਦੇ ਫੌਜ ਨੂੰ ਸੌਂਪਣ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਮੀਨੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ (Army Chief General Upendra Dwivedi) ਨੇ ਆਖਿਆ ਹੈ ਕਿ ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ ਵਿਚ ਹੈ ਅਤੇ ਆਪ੍ਰੇਸ਼ਨ ਸਿੰਧੂਰ ਇਸਦਾ ਢੁਕਵਾਂ ਉਦਾਹਰਣ ਹੈ ।

ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਮਿਲ ਕੇ ਬਣਾਉਂਦੇ ਹਨ ਮਿਲ ਕੇ ਭਾਰਤ ਦੀ ਰਣਨੀਤਕ ਸ਼ਕਤੀ ਦੀ ਟ੍ਰਿਨਿਟੀ

ਉਨ੍ਹਾਂ ਕਿਹਾ ਕਿ ਸਮੁੰਦਰ, ਜ਼ਮੀਨ ਅਤੇ ਅਸਮਾਨ ਰਾਸ਼ਟਰੀ ਸੁਰੱਖਿਆ ਦੀ ਇਕ ਨਿਰੰਤਰ ਲੜੀ ਬਣਾਉਂਦੇ ਹਨ ਅਤੇ ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਮਿਲ ਕੇ ਭਾਰਤ ਦੀ ਰਣਨੀਤਕ ਸ਼ਕਤੀ (Strategic power) ਦੀ ਟ੍ਰਿਨਿਟੀ ਬਣਾਉਂਦੇ ਹਨ । ਉਨ੍ਹਾਂ ਕਿਹਾ ਕਿ ਬਹੁ-ਖੇਤਰੀ ਕਾਰਜਾਂ ਦੇ ਯੁੱਗ ਵਿਚ ਸਮੁੰਦਰ ਦੀ ਡੂੰਘਾਈ ਤੋਂ ਲੈ ਕੇ ਉਚਾਈ ਵਾਲੇ ਸਰਹੱਦੀ ਖੇਤਰਾਂ ਤੱਕ ਇਕੱਠੇ ਕੰਮ ਕਰਨ ਦੀ ਦੇਸ਼ ਦੀ ਯੋਗਤਾ ਭਾਰਤੀ ਗਣਰਾਜ ਦੀ ਸੁਰੱਖਿਆ ਪ੍ਰਭਾਵਸ਼ੀਲਤਾ ਨੂੰ ਨਿਰਧਾਰਤ ਕਰੇਗੀ । ਉਨ੍ਹਾਂ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੌਜ ਲੱਦਾਖ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ ਸੂਚਨਾ ਜੰਗ ਤੋਂ ਲੈ ਕੇ ਸਾਂਝੀ ਰਸਦ ਤੱਕ ਹਰ ਖੇਤਰ ਵਿਚ ਸਰਗਰਮ ਹਨ ।

ਭਾਰਤੀ ਫੌਜ ਨੇ ਪਰਿਵਰਤਨ ਦੇ ਵਿਆਪਕ ਢਾਂਚੇ ਦੇ ਤਹਿਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ

ਜਨਰਲ ਦਿਵੇਦੀ ਨੇ ਕਿਹਾ ਕਿ ਭਾਰਤ ਨੇ ਅਪ੍ਰੈਲ 2025 ਵਿਚ ਹੋਏ ਪਹਿਲਗਾਮ ਅੱਤਵਾਦੀ ਹਮਲੇ (Pahalgam terrorist attack) ਤੋਂ ਬਾਅਦ ਪਾਕਿਸਤਾਨ ਵਿਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ਸਿੰਧੂਰ ਦੇ ਤਹਿਤ ਫੌਜੀ ਕਾਰਵਾਈ ਕੀਤੀ ਸੀ । ਜਨਰਲ ਦਿਵੇਦੀ ਨੇ ਕਿਹਾ ਕਿ ਭਾਰਤੀ ਫੌਜ (Indian Army) ਨੇ ਪਰਿਵਰਤਨ ਦੇ ਵਿਆਪਕ ਢਾਂਚੇ ਦੇ ਤਹਿਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿਚੋਂ ਸੰਯੁਕਤਤਾ ਅਤੇ ਏਕੀਕਰਨ ਮਹੱਤਵਪੂਰਨ ਥੰਮ੍ਹ ਹਨ । ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਇਹ ਮੰਨਿਆ ਹੈ ਕਿ ਆਧੁਨਿਕ ਸੰਘਰਸ਼ ਬਹੁ-ਖੇਤਰਾਂ ਵਾਲੇ, `ਹਾਈਬ੍ਰਿਡ` ਹੋਣਗੇ ਅਤੇ ਉਨ੍ਹਾਂ ਨੂੰ ਰਾਸ਼ਟਰੀ ਸ਼ਕਤੀ (National power) ਦੇ ਏਕੀਕਰਨ ਦੀ ਲੋੜ ਹੋਵੇਗੀ ।

Read More : ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ

ਦੋ ਵਿਰੁਧ ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਕੇਸ ਦਰਜ

0
Case registered

ਪਟਿਆਲਾ, 25 ਨਵੰਬਰ 2025 : ਥਾਣਾ ਤ੍ਰਿਪੜੀ ਪੁਲਸ (Tripuri Police Station) ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 406, 120-ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਇਸਰਾਨ ਅਲੀ ਪੁੱਤਰ ਯੁਸਫ ਅਲੀ ਅਤੇ ਜਰੀਨਾ ਪਤਨੀ ਯੁਸਫ ਅਲੀ ਵਾਸੀਆਨ ਗਲੀ ਨੰ. 10 ਕ੍ਰਿਸ਼ਨਾ ਨਗਰ ਨੇੈੜੇ ਸਾਈ ਬਾਬਾ ਸਕੂਲ ਖੰਨਾ ਜਿਲ੍ਹਾ ਲੁਧਿਆਣਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਦਿਲਪ੍ਰੀਤ ਸਿੰਘ (Complainant Dilpreet Singh) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਦੇਧਨਾ ਪਾਤੜਾਂ ਹਾਲ ਆਬਾਦ ਬਲਾਕ ਸੀ ਰਣਜੀਤ ਨਗਰ ਸਾਹਮਣੇ ਸਮਾਲ ਵੰਡਰ ਸਕੂਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਉਸ ਕੋਲੋਂ (ਸਿ਼ਕਾਇਤਕਰਤਾ) 2022 ਦਸੰਬਰ ਵਿਚ ਬਾਹਰ ਵਿਦੇਸ਼ ਭੇਜਣ ਸਬੰਧੀ ਪੈਸਿਆਂ ਦੀ ਮੰਗ ਕੀਤੀ ਗਈ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ 20 ਦਸੰਬਰ 2022 ਨੂੰ ਉਕਤ ਵਿਅਕਤੀਆਂ ਨੂੰ ਨਗਦ 15 ਲੱਖ 10 ਹਜ਼ਾਰ ਰੁਪਏ (15 lakh 10 thousand rupees) ਦੇ ਦਿੱਤੇ ਤੇ ਬਾਅਦ ਵਿਚ ਉਪਰੋਕਤ ਵਿਅਕਤੀਆਂ ਨੇ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ (Sent abroad) ਤੇ ਨਾ ਹੀ ਉਸਦੇ ਪੈਸੇ ਵਾਪਸ (Money back) ਕੀਤੇ ।

ਦੋ ਲੱਖ 10 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ ਬਚਦੇ ਪੈਸੇ ਵਾਪਸ ਨਹੀਂ ਕੀਤੇ

ਸਿ਼ਕਾਇਤਕਰਤਾ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ 15 ਸਤੰਬਰ 2023 ਨੂੰ ਦੋਹਾਂ ਧਿਰਾਂ ਦਾ ਇਕੱਠ ਹੋਇਆ, ਜਿਸ ਵਿਚ ਉਪਰੋਕਤ ਵਿਅਕਤੀਆਂ ਨੇ ਉਸਦੇ ਦੋ ਲੱਖ 10 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ ਬਚਦੇ ਪੈਸੇ ਵਾਪਸ ਨਹੀਂ ਕੀਤੇ, ਜਿਸ ਕਰਕੇ ਉਪਰੋਕਤ ਵਿਅਕਤੀਆਂ ਵਿਰੁੱਧ ਜਾਂਚ ਕਰਨ ਉਪਰੰਤ ਪੁਲਸ ਵਲੋਂ ਕੇਸ ਦਰਜ (Case registered) ਕੀਤਾ ਗਿਆ ਹੈ । ਪੁਲਸ ਨੇ ਕੇੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਵਿਦੇਸ਼ ਗਏ ਪਤੀ ਦੀ ਪਤਨੀ ਨੇ ਸਹੁਰੇ ਖਿਲਾਫ ਲਗਾਏ ਗੰਭੀਰ ਦੋਸ਼

ਖਰਾਬ ਰਿਸ਼ਤੇ ਨੂੰ ਰੇਪ ਦਾ ਰੰਗ ਦੇਣਾ ਮੁਲਜ਼ਮ ਨਾਲ ਬੇਇਨਸਾਫੀ :  ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 25 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ *ਅਸਫਲ ਜਾਂ ਟੁੱਟੇ ਰਿਸ਼ਤਿਆਂ ਨੂੰ ਜਬਰ-ਜ਼ਨਾਹ  (Rape) ਵਰਗੇ ਅਪਰਾਧ ਦਾ ਰੰਗ ਦੇਣ ਦੇ ਚਿੰਤਾ ਵਾਲੇ ਪਹਿਲੂ ਵੱਲ ਇਸ਼ਾਰਾ ਕਰਦੇ ਹੋਏ । ਸੋਮਵਾਰ ਨੂੰ ਕਿਹਾ ਕਿ ਇਸ ਸਬੰਧੀ ਅਪਰਾਧਿਕ ਨਿਆਂ ਤੰਤਰ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ । ਸੁਪਰੀਮ ਕੋਰਟ ਨੇ ਇਕ ਕਥਿਤ ਜਬਰ-ਜਨਾਹ ਮਾਮਲੇ ਵਿਚ ਦਰਜ ਸਿ਼ਕਾਇਤ ਰੱਦ ਕਰਦਿਆਂ ਕਿਹਾ ਕਿ ਹਰ ਖਰਾਬ ਰਿਸ਼ਤੇ (Bad relationships) ਨੂੰ ਰੇਪ ਦੇ ਅਪਰਾਧ ਵਿਚ ਬਦਲਣਾ ਨਾ ਸਿਰਫ ਅਪਰਾਧ ਦੀ ਗੰਭੀਰਤਾ ਨੂੰ ਘੱਟ ਕਰਦਾ ਹੈ ਸਗੋਂ ਮੁਲਜ਼ਮ ਦੇ ਦਾਮਨ ਨੂੰ ਕਲੰਕਿਤ ਵੀ ਕਰਦਾ ਹੈ ਤੇ ਉਸ ਦੇ ਨਾਲ ਗੰਭੀਰ ਬੇਇਨਸਾਫੀ (Serious injustice) ਕਰਦਾ ਹੈ ।

ਰੇਪ ਦਾ ਅਪਰਾਧ ਸਭ ਤੋਂ ਗੰਭੀਰ ਸ਼੍ਰੇਣੀ ਵਾਲਾ ਹੈ : ਜਸਟਿਸ

ਜਸਟਿਸ ਬੀ. ਵੀ. ਨਾਗਰਤਨਾ (Justice B. V. Nagaratna) ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਰੇਪ ਦਾ ਅਪਰਾਧ (The crime of rape) ਸਭ ਤੋਂ ਗੰਭੀਰ ਸ਼੍ਰੇਣੀ ਵਾਲਾ ਹੈ ਅਤੇ ਸਿਰਫ ਉਨ੍ਹਾਂ ਹੀ ਮਾਮਲਿਆਂ ਵਿਚ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿਥੇ ਅਸਲੀ ਸੈਕਸ ਹਿੱਸਾ, ਜਬਰੀ ਜਾਂ ਸੁਤੰਤਰ ਸਹਿਮਤੀ ਦੀ ਘਾਟ ਹੋਵੇ । ਬੈਂਚ ਨੇ ਇਹ ਵੀ ਕਿਹਾ ਕਿ ਕਾਨੂੰਨ ਨੂੰ ਉਨ੍ਹਾਂ ਅਸਲੀ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਰਹਿਣਾ ਚਾਹੀਦਾ  ਹੈ, ਜਿਥੇ ਭਰੋਸੇ ਦਾ ਕਤਲ ਹੋਇਆ ਹੋਵੇ ਤੇ ਸਨਮਾਨ ਦਾ ਘਾਣ ਹੋਇਆ ਹੋਵੇ । ਬੈਂਚ ਨੇ ਮੁੰਬਈ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਵਲੋਂ ਮਾਰਚ, 2025 ਵਿਚ ਦਿੱਤੇ ਗਏ ਹੁਕਮ ਦੇ ਵਿਰੁੱਧ ਇਕ ਵਿਅਕਤੀ ਵਲੋਂ ਦਾਇਰ ਅਪੀਲ `ਤੇ ਆਪਣਾ ਫੈਸਲਾ ਸੁਣਾਇਆ ।

Read More : ਸੁਪਰੀਮ ਕੋਰਟ ਨੇ ਕੀਤੀ ਜਸਟਿਸ ਯਸ਼ਵੰਤ ਵਰਮਾ ਦੀ ਅਪੀਲ ਰੱਦ

ਪੰਜਾਬ ਪੁਲਸ ਵੱਲੋਂ ਛਾਪੇਮਾਰੀ ਦੌਰਾਨ 87 ਜਣੇ ਗ੍ਰਿਫ਼ਤਾਰ ਤੇ ਹੈਰੋਇਨ ਤੇ ਅਫੀਮ ਬਰਾਮਦ

0
Bhagwant Mann

ਚੰਡੀਗੜ੍ਹ, 24 ਨਵੰਬਰ 2025 : ਪੰਜਾਬ ਪੁਲਸ ਨੇ ‘ਯੁੱਧ ਨਸ਼ਿਆਂ ਵਿਰੁੱਧ’ (War on drugs’) ਮੁਹਿੰਮ ਤਹਿਤ ਲਗਾਤਾਰ 268ਵੇਂ ਦਿਨ ਕਾਰਵਾਈ ਕਰਦੇ ਹੋਏ ਪੁਲਸ ਨੇ ਸੂਬੇ ਭਰ ‘ਚ 325 ਥਾਵਾਂ `ਤੇ ਛਾਪੇਮਾਰੀ (Raid) ਕੀਤੀ । ਪੁਲਸ ਮੁਤਾਬਕ ਇਸ ਕਾਰਵਾਈ ਦੌਰਾਨ 87 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕਰਕੇ 67 ਐਫ. ਆਈ. ਆਰ. ਦਰਜ ਕੀਤੀਆਂ ਹਨ । ਪੁਲਸ ਮੁਤਾਬਕ 268 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ ਹੁਣ 37,875 ਹੋ ਗਈ ਹੈ ।

ਗ੍ਰਿਫ਼ਤਾਰ ਨਸ਼਼ਾ ਤਸਕਰਾਂ ਦੇ ਕਬਜੇ ਵਿਚ ਕੀ ਕੀ ਹੋਇਆ ਬਰਾਮਦ

ਪੁਲਸ ਦੀ ਛਾਪੇਮਾਰੀ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੇ ਕਬਜ਼ੇ ਚੋਂ 304 ਗ੍ਰਾਮ ਹੈਰੋਇਨ (Heroin), 1 ਕਿੱਲੋ ਅਫੀਮ, 484 ਨਸ਼ੀਲੀਆਂ ਗੋਲੀਆਂ ਅਤੇ 2910 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ । ਪੁਲਸ ਮੁਤਾਬਕ 68 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 900 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਨਫ਼ਰੀ ਵਾਲੀਆਂ 100 ਤੋਂ ਵੱਧ ਪੁਲਸ ਟੀਮਾਂ ਨੇ ਸੂਬੇ ਭਰ ‘ਚ 325 ਥਾਵਾਂ ਤੇ ਛਾਪੇਮਾਰੀ ਕੀਤੀ । ਪੁਲਸ ਟੀਮਾਂ ਨੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 335 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ । ਇਸਦੇ ਨਾਲ ਹੀ ਪੰਜਾਬ ਪੁਲਸ (Punjab Police) ਨੇ ਅੱਜ 30 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

Read More : `ਯੁੱਧ ਨਸ਼ਿਆਂ ਵਿਰੁੱਧ` ਨੂੰ ਹੋਇਆ 263ਵਾਂ ਦਿਨ