ਨਵੀਂ ਦਿੱਲੀ, 6 ਮਈ 2026 : ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਆਮਦਨ ਨਾਲੋਂ ਵਧ ਜਾਇਦਾਦ ਦੇ ਮਾਮਲੇ ਵਿਚ ਆਪਣੇ ਹੀ ਡੀ. ਐਸ. ਪੀ. ਵਿਰੁੱਧ ਕੇਸ ਦਰਜ (Case registered) ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕਿੰਨੇ ਲੱਖ ਦੀ ਜਾਇਦਾਦ ਬਣਾਉਣ ਦਾ ਮਾਮਲਾ ਕੀਤਾ ਗਿਆ ਹੈ ਦਰਜ
ਸੀ. ਬੀ. ਆਈ. ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਡੀ. ਐੱਸ. ਪੀ. ਤੇ ਉਸ ਦੀ ਪਤਨੀ ਵਿਰੁੱਧ 2021-24 ਦੌਰਾਨ 98.33 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ, ਜੋ ਉਨ੍ਹਾਂ ਦੀ ਆਮਦਨ ਦੇ ਜਾਣੂੰ ਸੋਮਿਆਂ ਤੋਂ 87 ਫੀਸਦੀ ਵੱਧ ਹੈ। ਅਧਿਕਾਰੀ ਤੇ ਉਸ ਦੀ ਪਤਨੀ ਜਾਇਦਾਦਾਂ ਲਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ‘ਚ ਅਸਫਲ ਰਹੇ, ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਐਕਟ (Prevention of Corruption Act) ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ । ਅਧਿਕਾਰੀਆਂ ਨੇ ਕਿਹਾ ਕਿ ਡੀ. ਐੱਸ. ਪੀ. ਪਹਿਲਾਂ ਹੀ 2024 ਦੇ ਇਕ ਮਾਮਲੇ ‘ਚ ਜਾਂਚ ਦਾ ਸਾਹਮਣਾ ਕਰ ਰਿਹਾ ਸੀ ਜਿਸ ‘ਚ ਉਸ ‘ਤੇ ਕੰਪਨੀਆਂ ਤੇ ਵਿਅਕਤੀਆਂ ਤੋਂ ਕਥਿਤ ਰੂਪ ‘ਚ 5 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਸੀ ।









