Home Blog Page 291

ਐਚ. ਆਰ. 88-ਬੀ. 8888 ਨੰਬਰ ਹਰਿਆਣਾ ਵਿਚ ਵਿਕਿਆ 1 ਕਰੋੜ 17 ਲੱਖ ਦਾ

0
Fancy Number

ਚੰਡੀਗੜ੍ਹ, 27 ਨਵੰਬਰ 2025 : ਭਾਰਤ ਦੀਆਂ ਵੱਖ-ਵੱਖ ਸਟੇਟਾਂ ਅਤੇ ਜਿ਼ਲਿਆਂ ਦੇ ਟ੍ਰਾਂਸਪੋਰਟ ਵਿਭਾਗਾਂ ਵਲੋਂ ਫੈਂਸੀ ਨੰਬਰਾਂ (Fancy numbers) ਦੀ ਲਗਾਈ ਜਾਂਦੀ ਬੋਲੀ ਦੇ ਚਲਦਿਆਂ ਹਾਲ ਹੀ ਵਿਚ ਹਰਿਆਣਾ (Haryana) ਵਿਚ ਐਚ. ਆਰ. 88-ਬੀ. 8888 (H. R. 88-B. 8888) ਫੈਂਸੀ ਨੰਬਰ 1 ਕਰੋੜ 17 ਲੱਖ ਰੁਪਏ ਵਿਚ ਵਿਕਣ ਦੀ ਗੱਲ ਸਾਹਮਣੇ ਆਈ ਹੈ ।

ਕਿਸ ਨੇ ਖਰੀਦਆ ਹੈ ਇਹ ਤੇ ਇੰਨੇ ਵਿਚ ਨੰਬਰ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵਲੋਂ ਉਪਰੋਕਤ ਨੰਬਰ ਇੰਨੇ ਮਹਿੰਗੇ ਮੁੱਲ੍ਹ ਤੇ ਬੋਲੀ ਲਗਾ ਕੇ ਖਰੀਦਿਆ ਗਿਆ ਹੈ ਦਾ ਸਿਰਫ਼ ਨਾਮ ਹੀ ਸਾਹਮਣੇ ਆਇਆ ਹੈ । ਉਸ ਵਿਅਕਤੀ ਦਾ ਨਾਮ ਸੁਧੀਰ (Sudhir) ਹੈ ਤੇ ਉਸ ਵਲੋਂ ਬੋਲੀ ਵਿਚ ਹਿੱਸਾ ਲੈਣ ਲਈ ਵਿਭਾਗ ਵਲੋਂ ਤੈਅ ਕੀਤੀ ਜਾਂਦੀ ਬੋਲੀ ਲਈ ਲੋੜੀਂਦੀ ਰਕਮ 10 ਹਜ਼ਾਰ ਰੁਪਏ ਦੇ ਕੇ ਬੋਲੀ ਵਿਚ ਸ਼ਮੂਲੀਅਤ ਕੀਤੀ ਅਤੇ ਹੁਣ ਸਭ ਤੋਂ ਉਚੀ ਬੋਲੀ ਲਗਾ ਕੇ ਹਰਿਆਣਾ ਨੰਬਰ ਨੂੰ 1 ਕਰੋੜ 17 ਲੱਖ ਰੁਪਏ (1 crore 17 lakh rupees ) ਵਿਚ ਖਰੀਦ ਲਿਆ ਹੈ ।

ਵਿਭਾਗੀ ਨਿਯਮਾਂ ਮੁਤਾਬਕ ਬੋਲੀ ਤੋਂ ਹਫ਼ਤੇ ਅੰਦਰ ਜਮ੍ਹਾ ਕਰਵਾਉਣੀ ਹੋਵੇਗੀ ਰਕਮ

ਸੁਧੀਰ ਨਾਮ ਦੇ ਜਿਸ ਵਿਅਕਤੀ ਨੇ ਬੋਲੀ ਲਗਾ ਕੇ ਫੈਂਸੀ ਨੰਬਰ ਦੀ ਖਰੀਦ ਕੀਤੀ ਹੈ ਨੂੰ ਵਿਭਾਗ ਕੋਲ ਨੰਬਰ ਦਾ ਕਾਨੂੰਨੀ ਹੱਕ ਪ੍ਰਾਪਤ ਕਰਨ ਲਈ ਦਿੱਤੀ ਗਈ ਬੋਲੀ ਦੀ ਰਕਮ ਅਗਲੇ ਹਫ਼ਤੇ ਤਕ ਜਮ੍ਹਾ ਕਰਵਾਉਣੀ ਹੈ । ਉਸ ਤੋਂ ਬਾਅਦ ਹੀ ਨੰਬਰ ਨੂੰ ਵੇਚਿਆ ਮੰਨਿਆ ਜਾਵੇਗਾ ।

Read More : ਪੀ. ਬੀ. 01 ਡੀ. ਬੀ. 0001 ਨੰਬਰ ਸ਼ੌਂਕ ਦੇ ਚਲਦਿਆਂ ਵਿਕਿਆ 22. 58 ਲੱਖ ਵਿਚ

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਏ. ਐਸ. ਆਈ. ਗ੍ਰਿਫ਼ਤਾਰ

0
Vigilance Bureau

ਚੰਡੀਗੜ੍ਹ, 27 ਨਵੰਬਰ, 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਥਾਣਾ ਭੋਗਪੁਰ, ਜਿ਼ਲ੍ਹਾ ਜਲੰਧਰ ਵਿਖੇ ਤਾਇਨਾਤ ਏ. ਐਸ. ਆਈ. (A. S. I.) ਜਸਵਿੰਦਰ ਸਿੰਘ ਨੂੰ 5 ਲੱਖ ਰੁਪਏ ਦੀ ਰਿਸ਼ਵਤ ਮੰਗਣ (Asking for a bribe) ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ ।

ਕੀ ਦੱਸਿਆ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ

ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ (Chief Minister Anti-Corruption Action Line Portal) `ਤੇ ਜਲੰਧਰ ਸ਼ਹਿਰ ਦੇ ਮਕਸੂਦਾਂ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਤੋਂ ਬਾਅਦ ਕੀਤੀ ਗਈ ਹੈ । ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਿ਼ਕਾਇਤਕਰਤਾ ਨੂੰ ਥਾਣਾ ਭੋਗਪੁਰ ਵਿਖੇ ਦਰਜ ਇੱਕ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ । ਉਸ ਮਾਮਲੇ ਦੇ ਜਾਂਚ ਅਧਿਕਾਰੀ ਵਜੋਂ ਏ. ਐਸ. ਆਈ. ਜਸਵਿੰਦਰ ਸਿੰਘ ਨੇ ਸਿ਼ਕਾਇਤਕਰਤਾ (Complainant) ਨੂੰ ਗ੍ਰਿਫ਼ਤਾਰ ਨਾ ਕਰਨ, ਪਿਸਤੌਲ ਦੀ ਬਰਾਮਦਗੀ ਨਾ ਦਿਖਾਉਣ ਅਤੇ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੁਰਜੀਤ ਸਿੰਘ ਲਈ ਹੋਰ ਪੁਲਸ ਰਿਮਾਂਡ ਨਾ ਮੰਗਣ ਵਾਸਤੇ ਐਸ. ਐਚ. ਓ. ਰਾਜੇਸ਼ ਕੁਮਾਰ ਦੇ ਨਾਮ `ਤੇ 5 ਲੱਖ ਰੁਪਏ ਰਿਸ਼ਵਤ ਮੰਗੀ ਸੀ । ਸਿ਼ਕਾਇਤਕਰਤਾ ਨੇ ਗੱਲਬਾਤ ਰਿਕਾਰਡ ਕਰ ਲਈ ਸੀ ਜਦੋਂ ਦੋਸ਼ੀ ਏ. ਐਸ. ਆਈ. 5 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ ।

ਸਿ਼ਕਾਇਤਕਰਤਾ ਦੀ ਬੇਨਤੀ `ਤੇ ਰਿਸ਼ਵਤ ਦੀ ਰਕਮ ਘਟਾ ਕੇ ਕਰ ਦਿੱਤੀ ਗਈ ਸੀ ਦੋ ਲੱਖ

ਉਨ੍ਹਾਂ ਅੱਗੇ ਦੱਸਿਆ ਕਿ ਸਿ਼ਕਾਇਤਕਰਤਾ ਦੀ ਬੇਨਤੀ `ਤੇ ਰਿਸ਼ਵਤ ਦੀ ਰਕਮ ਨੂੰ ਘਟਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ ਸੀ । ਜਾਂਚ ਦੌਰਾਨ ਐਸ. ਐਚ. ਓ. ਰਾਜੇਸ਼ ਕੁਮਾਰ ਵੱਲੋਂ ਰਿਸ਼ਵਤ ਦੀ ਮੰਗ ਕਰਨ ਸਬੰਧੀ ਕੋਈ ਸਬੂਤ ਨਹੀਂ ਮਿਲਿਆ । ਅਗਲੇਰੀ ਜਾਂਚ ਦੌਰਾਨ ਐਸ. ਐਚ. ਓ. ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ । ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ।

Read More : ਵਿਜੀਲੈਂਸ ਵੱਲੋਂ ਬਟਾਲਾ ਨਿਗਮ ਕਮਿਸ਼ਨਰ-ਕਮ-ਐਸ. ਡੀ. ਐਮ. ਗ੍ਰਿਫਤਾਰ

ਪਾਕਿਸਤਾਨੀ ਪ੍ਰੇਮੀ ਜੋੜਾ ਭੱਜ ਕੇ ਪਹੁੰਚਿਆ ਕੱਛ

0
Pakistani citizen

ਕੱਛ (ਗੁਜਰਾਤ), 27 ਨਵੰਬਰ 2025 : ਪਾਕਿਸਤਾਨੀ ਨਾਗਰਿਕ (Pakistani citizen) ਅਤੇ ਉਸਦੀ ਪ੍ਰੇਮਿਕਾ ਕਥਿਤ ਤੌਰ `ਤੇ ਆਪਣੇ ਘਰੋਂ ਭੱਜਣ ਤੋਂ ਬਾਅਦ ਗੁਜਰਾਤ ਦੇ ਕੱਛ ਜਿ਼ਲੇ ਵਿਚ ਭਾਰਤ-ਪਾਕਿਸਤਾਨ ਸਰਹੱਦ (India-Pakistan border) `ਤੇ ਪਹੁੰਚ ਗਏ । ਇਹ ਜੋੜਾ ਪੈਦਲ ਹੀ ਇੱਥੇ ਪਹੁੰਚਿਆ ਸੀ । ਪੁਲਸ ਅਨੁਸਾਰ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਇਥੇ ਪਹੁੰਚੇ ਪੋਪਟ (24) ਅਤੇ ਗੌਰੀ (20) ਨੂੰ ਸੀਮਾ ਸੁਰੱਖਿਆ ਫੋਰਸ (Border Security Force) (ਬੀ. ਐੱਸ. ਐੱਫ.) ਦੇ ਜਵਾਨਾਂ ਨੇ ਹਿਰਾਸਤ ਵਿਚ ਲੈ ਲਿਆ ।

ਪਰਿਵਾਰਕ ਮੈਂਬਰਾਂ ਦੇ ਵਿਆਹ ਦੇ ਵਿਰੁੱਧ ਹੋਣ ਕਾਰਨ ਜੋੜੇ ਨੇ ਚੁੱਕਿਆ ਅਜਿਹਾ ਕਦਮ

ਬਾਲਾਸਰ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਰਾਤ ਨੂੰ ਅੰਤਰਰਾਸ਼ਟਰੀ ਸਰਹੱਦ (International border) ਤੋਂ 8 ਕਿਲੋਮੀਟਰ ਦੂਰ ਪਾਕਿਸਤਾਨ ਵਿਚ ਸਥਿਤ ਆਪਣੇ ਪਿੰਡ ਭੱਜੇ ਸਨ । ਅਧਿਕਾਰੀ ਦੇ ਅਨੁਸਾਰ ਪੁੱਛਗਿੱਛ ਦੌਰਾਨ ਜੋੜੇ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਦੇ ਵਿਰੁੱਧ ਸਨ, ਜਿਸ ਕਾਰਨ ਉਹ ਉਥੋਂ ਭੱਜ ਆਏ ਹਨ । ਸਬੰਧਤ ਏਜੰਸੀਆਂ ਮਾਮਲੇ ਦੀ ਜਾਂਚ ਕਰਨਗੀਆਂ । ਇਸ ਸਮੇਂ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ ਹੈ ।

Read More : ਪਾਕਿਸਤਾਨੀ ਫੌਜ ਮੁਖੀ ਨੇ ਟਰੰਪ ਨੂੰ ਨੋਬਲ ਪੁਰਸਕਾਰ ਦੇਣ ਦੀ ਕੀਤੀ ਮੰਗ

ਵਿਜੀਲੈਂਸ ਨੇ ਕੀਤਾ ਬਿਕਰਮ ਸਿੰਘ ਮਜੀਠੀਆ ਮਾਮਲੇ ਵਿਚ ਧਾਰਾ ਵਿਚ ਵਾਧਾ

0
Bikram Singh Majithia

ਚੰਡੀਗੜ੍ਹ, 27 ਨਵੰਬਰ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਜੋ ਕਿ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਜੇਲ ਵਿਚ ਹਨ ਦੇ ਮਾਮਲੇ ਵਿਚ ਵਿਜੀਲੈਂਸ ਨੇ ਨਵੀਂ ਕਾਰਵਾਈ ਕਰਦਿਆਂ ਧਾਰਾ 120 ਲਾਗੂ ਕਰ ਦਿੱਤੀ ਹੈ । ਜਿਸ ਨਾਲ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਪਹਿਲਾਂ ਨਾਲੋਂ ਹੋਰ ਜਿ਼ਆਦਾ ਵਧਦੀਆਂ ਨਜ਼ਰ ਆ ਰਹੀਆਂ ਹਨ ।

ਵਿਜੀਲੈਂਸ ਨੇ ਧਾਰਾ ਲਾਗੂ ਕਰਨ ਵਾਲੀ ਜਾਣਕਾਰੀ ਦੇ ਦਿੱਤੀ ਹੈ ਅਦਾਲਤ ਨੂੰ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵਿਜੀਲੈਂਸ ਵਿਭਾਗ (Vigilance Department of Punjab) ਨੇ ਬਿਕਰਮ ਮਜੀਠੀਆ ਮਾਮਲੇ ਵਿਚ ਜੋ ਧਾਰਾ 120 ਲਾਗੂ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ ਸਬੰਧ ਜਾਣਕਾਰੀ ਮੋਹਾਲੀ ਦੀ ਵਿਸ਼ੇਸ਼ ਅਦਾਲਤ (Mohali Special Court) ਨੂੰ ਦੇ ਦਿੱਤੀ ਹੈ । ਵਿਜੀਲੈਂਸ ਵਲੋਂ ਲਗਾਈ ਗਈ ਉਕਤ ਧਾਰਾ 120 (Article 120) ਜਿਸਨੂੰ ਅਪਰਾਧਿਕ ਸਾਜਿ਼ਸ਼ ਵੀ ਕਿਹਾ ਜਾਂਦਾ ਹੈ, ਦਾ ਨਾਮ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ । ਇਸ ਦੌਰਾਨ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਿਜੀਲੈਂਸ ਵਿਭਾਗ ਨੇ ਉਨ੍ਹਾਂ ਵਿਰੁੱਧ 29 ਨਵੰਬਰ ਤੱਕ ਗ੍ਰਿਫ਼ਤਾਰੀ ਵਾਰੰਟ ਵੀ ਪ੍ਰਾਪਤ ਕਰ ਲਿਆ ਹੈ ।

ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਰਾਖਵਾਂ ਫੈਸਲਾ ਕਦੇ ਵੀ ਹੈ ਆ ਸਕਦਾ

ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਫੈਸਲਾ ਕਿਸੇ ਵੀ ਸਮੇਂ ਐਲਾਨਿਆ ਜਾ ਸਕਦਾ ਹੈ । ਕਿਉਂਕਿ ਇਸ ਮਾਮਲੇ ਵਿੱਚ ਅਦਾਲਤੀ ਸੁਣਵਾਈ ਪੂਰੀ ਹੋ ਗਈ ਹੈ । ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ, ਜਿਸਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਲਗਭਗ 15 ਦਿਨਾਂ ਤੋਂ ਜ਼ਮਾਨਤ ਪਟੀਸ਼ਨ ‘ਤੇ ਵਿਆਪਕ ਬਹਿਸ ਹੋ ਰਹੀ ਹੈ ।

Read More : ਵਿਸ਼ੇਸ਼ ਅਦਾਲਤ ਨੇ ਦਿੱਤੇ ਮਜੀਠੀਆ ਦੇ ਕਰੀਬੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ

ਫਾਜਿਲਕਾ ਵਿਖੇ ਬੱਸ ਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਵਿਚ 2 ਦੀ ਮੌਤ

0
Accident

ਫਾਜਿਲਕਾ, 27 ਨਵੰਬਰ 2025 : ਪੰਜਾਬ ਦੇ ਜਿ਼ਲਾ ਫਾਜਿ਼ਲਕਾ (Fazilka) ਦੇ ਟਾਹਲੀਵਾਲਾ ਪਿੰਡ ਨੇੜੇ ਇੱਕ ਬੱਸ ਅਤੇ ਟਰੱਕ (Bus and truck) ਵਿਚਕਾਰ ਹੋਈ ਟੱਕਰ (Collision) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ।

ਟੱਕਰ ਓਵਰਟੇਕ ਕਰਦੇ ਵੇਲੇ ਹੋਈ

ਫਾਜਿ਼ਲਕਾ ਸਿਵਲ ਹਸਪਤਾਲ ਦੇ ਡਾਕਟਰ ਕਰਨ ਨੇ ਦੱਸਿਆ ਕਿ ਓਵਰਟੇਕ ਕਰਦੇ ਸਮੇਂ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋਈ । ਲਗਭਗ 15 ਤੋਂ 16 ਲੋਕ ਜ਼ਖਮੀ (Injured) ਹੋ ਗਏ । ਦੋ ਲੋਕਾਂ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ । ਬਾਕੀ ਮਰੀਜ਼ਾਂ ਦੀ ਹਾਲਤ ਸਥਿਰ ਹੈ । ਅਸੀਂ ਇੱਕ ਮਰੀਜ਼ ਨੂੰ ਨਿਊਰੋਲੋਜਿਸਟ ਕੋਲ ਰੈਫਰ ਕਰ ਦਿੱਤਾ ਹੈ, ਜਿਸਦੀ ਹਾਲਤ ਸਿਰ ਵਿੱਚ ਸੱਟ ਲੱਗਣ ਕਾਰਨ ਗੰਭੀਰ ਹੈ ।

Read More : ਪੀ. ਆਰ. ਟੀ. ਸੀ. ਤੇ ਇੰਡੋ ਕੈਨੇਡੀਅਨ ਬੱਸ ਦੀ ਹੋਈ ਟੱਕਰ

ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ਵਿਚ ਅਭਿਨੇਤਾ ਸਿਧਾਂਤ ਕਪੂਰ ਤੋਂ ਹੋਈ ਪੁੱਛਗਿੱਛ

0
Sidhant Kapoor

ਮੁੰਬਈ, 27 ਨਵੰਬਰ 2025 : ਬਾਲੀਵੁੱਡ ਅਭਿਨੇਤਾ-ਨਿਰਦੇਸ਼ਕ ਸਿਧਾਂਤ ਕਪੂਰ (Bollywood actor-director Siddhant Kapoor) ਨਸ਼ੇ ਵਾਲੇ ਪਦਾਰਥ ਦੀ ਜ਼ਬਤੀ ਦੇ ਮਾਮਲੇ `ਚ ਮੁੰਬਈ ਪੁਲਸ (Mumbai Police) ਦੇ ਸਾਹਮਣੇ ਪੇਸ਼ ਹੋਏ । ਅਧਿਕਾਰੀਆਂ ਨੇ ਦੱਸਿਆ ਕਿ ਅਭਿਨੇਤਾ ਸ਼ਕਤੀ ਕਪੂਰ ਦੇ ਬੇਟੇ ਤੇ ਅਭਿਨੇਤਰੀ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਇੱਥੇ ਐਂਟੀ-ਨਾਰਕੋਟਿਕਸ ਸੈੱਲ (ਏ. ਐੱਨ. ਸੀ.) ਦੀ ਘਾਟਕੋਪਰ ਇਕਾਈ `ਚ ਪਹੁੰਚੇ ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਦਾ ਬਿਆਨ ਦਰਜ ਕੀਤਾ ।

ਇਨਫਲੂਐਂਸਰ ਓਰਹਾਨ ਅਵਤਰਾਮਣੀ ਉਰਫ਼ ਓਰੀ ਨੂੰ ਵੀ ਕੀਤਾ ਹੈ ਤਲਬ

ਏ. ਐੱਨ. ਸੀ. ਨੇ ਸਿਧਾਂਤ ਨੂੰ ਪੁੱਛਗਿੱਛ ਲਈ ਉਨ੍ਹਾਂ ਤੋਂ ਇਲਾਵਾ ਸੋਸ਼ਲ ਮੀਡੀਆ ਇਨਫਲੂਐਂਸਰ ਓਰਹਾਨ ਅਵਤਰਾਮਣੀ ਉਰਫ ਓਰੀ ਨੂੰ ਵੀ ਤਲਬ ਕੀਤਾ ਹੈ । ਐਂਟੀ-ਨਾਰਕੋਟਿਕਸ ਸੈੱਲ (Anti-narcotics cell) ਦੀ ਘਾਟਕੋਪਰ ਇਕਾਈ ਨੇ ਬਾਲੀਵੁੱਡ ਦੀਆਂ 2 ਹਸਤੀਆਂ ਨੂੰ ਸੰਮਨ ਭੇਜੇ ਕਿਉਂਕਿ ਉਨ੍ਹਾਂ ਦੇ ਨਾਂ 252 ਕਰੋੜ ਰੁਪਏ ਦੇ ਮੈਫੇਡ੍ਰੋਨ ਜ਼ਬਤੀ ਮਾਮਲੇ ਦੇ ਮੁੱਖ ਮੁਲਜ਼ਮ ਮੁਹੰਮਦ ਸਲੀਮ ਮੁਹੰਮਦ ਸੁਹੈਲ ਸ਼ੇਖ ਨਾਲ ਪੁੱਛਗਿੱਛ `ਚ ਸਾਹਮਣੇ ਆਏ ਸਨ ।

Read More : ਮੁੰਬਈ ਪੁਲਸ ਨੇ ਕੀਤਾ ਦੇਸ਼ ਦੇ ਸਭ ਤੋਂ ਵੱਡੇ ਡਿਜ਼ੀਟਲ ਘੁਟਾਲੇ ਦਾ ਪਰਦਾ ਫਾਸ਼

ਸ਼ੋ੍ਮਣੀ ਅਕਾਲੀ ਦਲ ਨੇ ਕੀਤਾ ਹਲਕਾ ਇੰਚਾਰਜਾਂ ਦਾ ਐਲਾਨ

0
Shiromani Akali Dal

ਚੰਡੀਗੜ੍ਹ, 27 ਨਵੰਬਰ 2025 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿ਼ਲਾ ਪਟਿਆਲਾ ਦੇ 3 ਹਲਕਾ ਇੰਚਾਰਜਾਂ (Constituency in-charges,), ਜਿਲਾ ਸੰਗਰੂਰ ਦੇ ਧੂਰੀ ਤੇ ਜਿ਼ਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਦਾ ਐਲਾਨ ਕਰ ਦਿੱਤਾ । ਇਸ ਦੇ ਨਾਲ ਹੀ ਪਟਿਆਲਾ ਦੇ ਹਲਕਾ ਸਨੌਰ `ਚ ਪਾਰਟੀ ਦੇ ਕੰਮਕਾਜ ਨੂੰ ਬੇਹਤਰ ਤਰੀਕੇ ਨਾਲ ਚਲਾਉਣ ਲਈ 4 ਮੈਂਬਰੀ ਕਮੇਟੀ (4-member committee) ਦਾ ਐਲਾਨ ਵੀ ਕੀਤਾ ।

ਸੁਖਬੀਰ ਬਾਦਲ ਨੇ ਦੱਸੇ ਹੋਰ ਅਹੁਦੇਦਾਰਾਂ ਦੇ  ਨਾਮ

ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਦੱਸਿਆ ਕਿ ਸੁਰਜੀਤ ਸਿੰਘ ਗੜ੍ਹੀ ਮੈਂਬਰ ਐੱਸ. ਜੀ. ਪੀ. ਸੀ. ਹਲਕਾ ਰਾਜਪੁਰਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹਲਕਾ ਘਨੌਰ, ਜਗਮੀਤ ਸਿੰਘ ਹਰਿਆਊ ਹਲਕਾ ਸਮਾਣਾ ਦੇ ਹਲਕਾ ਇੰਚਾਰਜ ਹੋਣਗੇ । ਰਣਜੀਤ ਸਿੰਘ ਰੰਧਾਵਾ ਕਾਤਰੋਂ ਧੂਰੀ ਦੇ ਹਲਕਾ ਇੰਚਾਰਜ ਹੋਣਗੇ ਤੇ ਰਾਜਵਿੰਦਰ ਸਿੰਘ ਧਰਮਕੋਟ ਨਿਹਾਲ ਸਿੰਘ ਵਾਲ਼ਾ ਐੱਸ. ਸੀ. ਦੇ ਹਲਕਾ ਇੰਚਾਰਜ ਹੋਣਗੇ । ਪਟਿਆਲਾ ਦੇ ਹਲਕਾ ਸਨੌਰ `ਚ ਪਾਰਟੀ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ `ਚ ਕ੍ਰਿਸ਼ਨ ਸਿੰਘ ਕੰਬੋਜ, ਫੌਜਇੰਦਰ ਸਿੰਘ ਮੁਖਮੈਲਪੁਰ, ਰਜਿੰਦਰ ਸਿੰਘ ਵਿਰਕ ਤੇ ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਂ ਸ਼ਾਮਲ ਹਨ ।

Read More : ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਸੰਯੁਕਤ ਕਿਸਾਨ ਮੋਰਚੇ ਦਾ ਰੋਸ ਪ੍ਰਦਰਸ਼ਨ ਚੰਡੀਗੜ੍ਹ ਵਿਚ ਜਾਰੀ

0
United Kisan Morcha's

ਚੰਡੀਗੜ੍ਹ, 26 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਅੱਜ ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।

ਸੰਯੁਕਤ ਕਿਸਾਨ ਮੋਰਚੇ ਦੀਆਂ ਮੁੱਖ ਮੰਗਾਂ ਵਿਚ

ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾ ਰਹੇ ਟੈਕਸ ਮੁਕਤ ਵਪਾਰ ਸਮਝੌਤਿਆਂ (Tax-free trade agreements) ਵਿੱਚੋਂ ਖੇਤੀ ਅਤੇ ਖੇਤੀ ਨਾਲ ਸਬੰਧਤ ਹੋਰ ਖੇਤਰਾਂ ਨੂੰ ਬਾਹਰ ਰੱਖਿਆ ਜਾਵੇ, ਦੇਸ਼ ਦੇ ਵਿਕਾਸ ਲਈ ਘਰੇਲੂ ਮੰਗ ਪੈਦਾ ਕਰਨ ਅਤੇ ਘਰੇਲੂ ਮੰਡੀ ਦੇ ਵਿਸਥਾਰ ਦੇ ਉਪਰਾਲੇ ਕਰਨ ਲਈ ਆਰਥਿਕ ਤੌਰ ਤੇ ਆਤਮ ਨਿਰਭਰ ਅਤੇ ਆਜਾਦਾਨਾ ਆਰਥਿਕ ਵਿਕਾਸ ਮਾਡਲ ਦੀ ਉਸਾਰੀ ਕੀਤੀ ਜਾਵੇ, ਐਮ. ਐਸ. ਪੀ. (M. S. P.) ਤੇ ਖਰੀਦ ਦਾ ਗਾਰੰਟੀ ਕਾਨੂੰਨ ਅਤੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ । ਬਿਜਲੀ ਸੋਧ ਬਿੱਲ 2025 ਰਾਜਾਂ ਦੇ ਅਧਿਕਾਰਾਂ ਤੇ ਡਾਕਾ ਹੈ । ਬਿਜਲੀ ਦੇ ਵੰਡ ਖੇਤਰ ਦੇ ਨਿਜੀਕਰਨ ਦੀ ਨੀਤੀ ਹੈ । ਇਹ ਬਿੱਲ ਰੱਦ ਕੀਤਾ ਜਾਵੇ। ਸਮਾਰਟ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ । ਇਸ ਬਿੱਲ ਦੀ ਤਜਵੀਜ਼ ਨੂੰ ਰੱਦ ਕਰਨ ਬਾਰੇ ਪੰਜਾਬ ਸਰਕਾਰ 30 ਨਵੰਬਰ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਲਿਖ ਕੇ ਵਿਰੋਧ ਦਰਜ ਕਰਵਾਏ ਅਤੇ ਇਸ ਵਿਰੁੱਧ ਵਿਧਾਨ ਸਭਾ ਵਿੱਚ ਵੀ ਮਤਾ ਪਾਸ ਕੀਤਾ ਜਾਵੇ ।

ਇਸੇ ਤਰ੍ਹਾਂ ਸੀਡ ਬਿੱਲ 2025 (Seed Bill 2025) ਰੱਦ ਕੀਤਾ ਜਾਵੇ । ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਉਲੰਘ ਕੇ ਸਹਿਕਾਰਤਾ ਵਿਭਾਗ ਦੇ ਕੇਂਦਰੀਕਰਨ ਦੀ ਨੀਤੀ ਰੱਦ ਕੀਤੀ ਜਾਵੇ। ਪੰਜਾਬ ਸਰਕਾਰ ਸਹਿਕਾਰਤਾ ਲਹਿਰ ਨੂੰ ਪੈਰਾ ਸਿਰ ਕਰੇ । ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕੀਤੇ ਜਾਣ । ਜਨਤਕ ਖੇਤਰ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਸਾਰੇ ਮਹਿਕਮਿਆਂ ਵਿੱਚ ਮੁਲਾਜ਼ਮਾਂ ਦੀ ਪੱਕੀ ਭਰਤੀ ਕੀਤੀ ਜਾਵੇ । ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪ੍ਰਮੁੱਖ ਮੰਗ ਮੰਨ ਕੇ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਐਲਾਨ ਕੀਤਾ ਜਾਵੇ। ਕੌਮੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ। ਸਿੱਖਿਆ ਨੂੰ ਸੰਵਿਧਾਨ ਦੀ ਸਮਵਰਤੀ ਸੂਚੀ ਦੀ ਥਾਂ ਰਾਜ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਪੰਜਾਬ ਸਰਕਾਰ ਖੁਦ ਸੂਬੇ ਦੀਆਂ ਲੋੜਾਂ ਅਨੁਸਾਰ ਢੁੱਕਵੀ, ਵਿਗਿਆਨਕ ਅਤੇ ਜਮਹੂਰੀ ਸਿੱਖਿਆ ਨੀਤੀ ਬਣਾ ਕੇ ਲਾਗੂ ਕਰੇ ।

ਚੰਡੀਗੜ੍ਹ ਉਪਰ ਕੇਂਦਰ ਸਰਕਾਰ ਦਾ ਪੂਰਨ ਕੰਟਰੋਲ ਸਥਾਪਤ ਕਰਨ ਦੀ ਸੰਵਿਧਾਨਕ ਸੋਧ ਦੀ ਤਜਵੀਜ਼ ਰੱਦ ਕੀਤੀ ਜਾਵੇ । ਪੁਰਾਣੇ ਵਾਅਦੇ ਅਨੁਸਾਰ ਚੰਡੀਗੜ੍ਹ ਪੰਜਾਬ ਹਵਾਲੇ ਕੀਤਾ ਜਾਵੇ। ਪਾਣੀ ਸੰਵਿਧਾਨ ਅਨੁਸਾਰ ਸੂਬਿਆਂ ਦਾ ਵਿਸ਼ਾ ਹੈ। ਕੇਂਦਰ ਦੀ ਮੋਦੀ ਸਰਕਾਰ ਵਲੋਂ ਸੂਬਿਆਂ ਦੇ ਅਧਿਕਾਰਾਂ ਤੇ ਛਾਪਾ ਮਾਰਨ ਹਿੱਤ ਲਿਆਂਦੇ ਗਏ ਡੈਮ ਸੇਫਟੀ ਐਕਟ, ਜਲ ਸੋਧ ਐਕਟ ਰੱਦ ਕੀਤੇ ਜਾਣ। ਬੀਬੀਐਮਬੀ ਦੇ ਕੇਂਦਰੀਕਰਨ ਲਈ ਚੁੱਕੇ ਸਾਰੇ ਕਦਮ ਰੱਦ ਕੀਤੇ ਜਾਣ। ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਮਿੱਲਾਂ ਚਲਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ ਨਾਲ ਗੰਨਾ ਕਾਸ਼ਤਕਾਰਾਂ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।

ਹੜ੍ਹਾਂ ਨੂੰ ਰੋਕਣ ਦੇ ਪੱਕੇ ਪ੍ਰਬੰਧ ਕੀਤੇ ਜਾਣ । ਡੈਮਾਂ ਦੀ ਡੀਸਿਲਟਿੰਗ ਕਰਵਾਈ ਜਾਵੇ । ਹੜ ਪੀੜਤ ਕਾਸ਼ਤਕਾਰਾਂ (Flood-affected farmers) ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ, ਢਹਿ ਗਏ ਘਰਾਂ ਲਈ 10 ਲੱਖ ਰੁਪਏ, ਮੌਤ ਹੋਣ ਦੀ ਸੂਰਤ ਵਿੱਚ 25 ਲੱਖ ਰੁਪਏ ਅਤੇ ਪਸ਼ੂਆਂ ਲਈ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜਾ ਦਿੱਤਾ ਜਾਵੇ । ਕੱਚੀਆਂ ਜ਼ਮੀਨਾਂ ਦੀ ਗਿਰਦਾਵਰੀ ਬਹਾਲ ਕੀਤੀ ਜਾਵੇ ਅਤੇ ਇਹਨਾਂ ਜ਼ਮੀਨਾਂ ਦੇ ਮਾਲਕਾਂ ਨੂੰ ਵੀ ਮੁਆਵਜਾ ਦਿੱਤਾ ਜਾਵੇ । ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤਾ ਚੁੱਕਣ ਦੀ ਪੱਕੇ ਤੌਰ ਤੇ ਮਨਜ਼ੂਰੀ ਦਿੱਤੀ ਜਾਵੇ ।

ਮਜ਼ਬੂਰੀ ਵੱਸ ਪਰਾਲੀ ਸਾੜਨ (Burning stubble) ਵਾਲੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਸਾਰੇ ਕੇਸ, ਜੁਰਮਾਨੇ ਅਤੇ ਲਾਲ ਇੰਦਰਾਜ ਵਗੈਰਾ ਰੱਦ ਕੀਤੇ ਜਾਣ। ਖੇਤੀ ਯੂਨੀਵਰਸਿਟੀ ਲੁਧਿਆਣਾ, ਬਿਜਲੀ ਬੋਰਡ ਸਮੇਤ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣੀਆਂ ਬੰਦ ਕੀਤੀਆਂ ਜਾਣ । ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਝੋਨੇ ਦਾ ਝਾੜ ਔਸਤਨ 7 ਕੁਇੰਟਲ ਪ੍ਰਤੀ ਏਕੜ ਤੱਕ ਘੱਟ ਗਿਆ ਹੈ,  ਇਸ ਲਈ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ । ਹਲਦੀ/ਬੌਨਾ ਰੋਗ ਕਾਰਨ ਨੁਕਸਾਨੇ ਗਏ ਕਿਸਾਨਾਂ ਨੂੰ ਬਹੁਤ ਬੁਰੀ ਮਾਰ ਪਈ ਹੈ। ਉਨ੍ਹਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ।

ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਅਤੇ ਸੰਘਰਸ਼ ਦੌਰਾਨ ਕਿਸਾਨਾਂ ਖਿਲਾਫ ਦਰਜ ਕੀਤੇ ਸਾਰੇ ਕੇਸ ਰੱਦ ਕੀਤੇ ਜਾਣ । 11 ਨਵੰਬਰ ਨੂੰ ਹੜ ਪੀੜਤਾਂ ਨੂੰ ਮਦੱਦ ਕਰਨ ਲਈ ਗਏ ਜਥੇ ਦੀ ਦੁਰਘਟਨਾ ਵਿੱਚ ਹਰਜੀਤ ਸਿੰਘ ਕੋਟਕਪੂਰਾ ਸਾਡੇ ਤੋਂ ਸਦੀਵੀ ਤੌਰ ਤੇ ਵਿਛੜ ਗਏ ਜਦੋਂਕਿ ਬਲਵੰਤ ਸਿੰਘ ਨੰਗਲ ਜਖਮੀ ਹੋਏ ਸਨ।ਇਸ ਸਬੰਧੀ ਸੰਘਰਸ਼ ਚੱਲ ਰਿਹਾ। ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ।

Read More : ਪੰਜਾਬ: ਕਿਸਾਨਾਂ ਨੇ ‘ਆਪ’ ਦੇ ਮੰਤਰੀ ਤੇ ਵਿਧਾਇਕਾਂ ਦੇ ਘਰਾਂ ਨੂੰ ਘੇਰਿਆ, ਰੋਸ ਪ੍ਰਦਰਸ਼ਨ ਜਾਰੀ

ਜਿ਼ਮਨੀ ਚੋਣ ਮਾਮਲੇ ਵਿਚ ਦੋ ਹੋਰ ਡੀ. ਐੱਸ. ਪੀਜ਼ ਮੁਅੱਤਲ

0
Suspended

ਤਰਨਤਾਰਨ, 26 ਨਵੰਬਰ 2025 : ਹਾਲ ਹੀ ਵਿਚ ਲੰਘੀ ਤਰਨਤਾਰਨ ਜਿ਼ਮਨੀ ਚੋਣ (Tarn Taran by-election) ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੱਲੋਂ ਪੁਲਸ ਕਾਰਵਾਈ ਵਿਚ ਵਿਘਨ ਪਾਉਣ ਤੇ ਪੁਲਸ ਕਰਮਚਾਰੀ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਜਿਥੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਕੰਚਨਪ੍ਰੀਤ ਕੌਰ ਸਮੇਤ ਆਈ.ਟੀ. ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ ਸਣੇ 25 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਸੀ, ਉਸੇ ਤਹਿਤ ਗ੍ਰਿਫਤਾਰ ਕੀਤੇ ਨਛੱਤਰ ਸਿੰਘ ਗਿੱਲ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ।

ਅਦਾਲਤ ਵਿਚ ਸਹੀ ਕਾਰਵਾਈ ਨਾ ਕਰਨ ਤੇ ਡੀ. ਜੀ. ਪੀ. ਨੇ ਕੀਤੇ ਸੀ ਸਸਪੈਂਡ

ਇਸ ਕਾਰਵਾਈ ਦੌਰਾਨ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਸਹੀ ਢੰਗ ਨਾਲ ਜਵਾਬ ਨਾ ਦੇਣ ਕਾਰਨ ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G. P. Punjab Gaurav Yadav) ਵੱਲੋਂ ਜਿ਼ਲੇ ਦੇ ਦੋ ਡੀ. ਐੱਸ. ਪੀਜ਼ (Two D. S. P.s.) ਜਿ਼ਲਾ ਤਰਨਤਾਰਨ ਦੇ ਡੀ. ਐੱਸ. ਪੀ. (ਡਿਟੈਕਟਿਵ) ਹਰਿੰਦਰ ਸਿੰਘ ਤੇ ਡੀ. ਐੱਸ. ਪੀ. ਪੀ. ਬੀ. ਆਈ. ਗੁਲਜ਼ਾਰ ਸਿੰਘ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਇੰਨਾਂ ਹੀ ਨਹੀਂ ਮਾਣਯੋਗ. ਹਾਈ ਕੋਰਟ ਦੇ ਹੁਕਮਾਂ ਉੱਪਰ ਨਿਆਇਕ ਹਿਰਾਸਤ ਵਿਚ ਕਪੂਰਥਲਾ ਜੇਲ ਅੰਦਰ ਬੰਦ ਨਛੱਤਰ ਸਿੰਘ ਗਿੱਲ ਨੂੰ ਰਿਹਾਅ ਕਰਨ ਦੇ ਮਾਮਲੇ ਵਿਚ ਵੀ ਜੇਲ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ।

Read More : ਪੰਜਾਬ ਸਰਕਾਰ ਨੇ ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਕੀਤਾ ਮੁਅੱਤਲ

ਮਹਿਲਾ ਕਮਿਸ਼ਨ ਚੇਅਰਪਰਸਨ ਨੇ ਕੀਤੀ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ

0
Women's Commission

ਜਲੰਧਰ, 26 ਨਵੰਬਰ 2025 : ਪੰਜਾਬ ਦੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ (Chairperson of the Women’s Commission) ਤੇ ਬਾਲ ਕਮਿਸ਼ਨਰ ਰਾਜ ਲਾਲ ਗਿੱਲ ਤੇ ਕੁੰਵਰਦੀਪ ਸਿੰਘ ਨੇ ਅੱਜ ਜਲੰਧਰ ਵਿਖੇ ਰੇਪ ਤੇ ਹੱਤਿਆ (Rape and murder) ਦਾ ਸਿ਼ਕਾਰ ਹੋਈ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ । ਜਲੰਧਰ ਦੇ ਪੱਛਮੀ ਹਲਕੇ ਦੇ ਪਾਰਸ ਅਸਟੇਟ ਵਿੱਚ ਕੱਲ੍ਹ 13 ਸਾਲਾ ਲੜਕੀ ਦੇ ਕਤਲ ਦੇ ਸਬੰਧ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਨੇ ਪੁਲਸ ਕਮਿਸ਼ਨਰ (Police Commissioner) ਨੂੰ ਇੱਕ ਨੋਟਿਸ ਜਾਰੀ (Notice issued) ਕੀਤਾ ਅਤੇ ਅੱਜ ਈਮੇਲ ਰਾਹੀਂ, ਲੜਕੀ ਦੇ ਮਾਮਲੇ ਬਾਰੇ ਜਵਾਬ ਮੰਗਿਆ।

ਘਟਨਾ ਸਬੰਧੀ ਸਮੁੱਚੇ ਤੱਥ ਇਕੱਠੇ ਕੀਤੇ ਜਾ ਰਹੇ ਹਨ : ਚੇਅਰਪਰਸਨ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਨੇ ਕਿਹਾ ਕਿ ਉਹ ਘਟਨਾ ਸੰਬੰਧੀ ਸਾਰੇ ਤੱਥ ਇਕੱਠੇ ਕਰ ਰਹੀ ਹਨ ਅਤੇ ਭਰੋਸਾ ਦਿੱਤਾ ਕਿ ਜਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸਿ਼ਆ ਨਹੀਂ ਜਾਵੇਗਾ । ਉਨ੍ਹਾਂ ਸਵਾਲ ਕੀਤਾ ਕਿ ਪੁਲਸ ਨੇ 4 ਮਰਲੇ ਦੇ ਘਰ ਤੋਂ ਲੜਕੀ ਦੀ ਲਾਸ਼ ਕਿਉਂ ਨਹੀਂ ਬਰਾਮਦ ਕੀਤੀ । ਰਾਜ ਲਾਲੀ ਨੇ ਕਿਹਾ ਕਿ ਉਹ ਨਿੱਜੀ ਤੌਰ `ਤੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਮੁਲਾਕਾਤ ਕਰਨਗੇ ਅਤੇ ਸਾਰੇ ਸਬੂਤ ਮੰਗਣਗੇ ।

ਫਾਰੈਂਸਿੰਗ ਟੀਮ ਨੇ ਸਬੂਤ ਇਕੱਠੇ ਕਰ ਲਏ ਹਨ ਤੇ ਪੋਸਟਮਾਰਟਮ ਰਿਪੋਰਟ ਵੀ ਹੈ ਉਪਲਬੱਧ

ਚੇਅਰਪਰਸਨ ਮਹਿਲਾ ਕਮਿਸ਼ਨ ਨੇ ਕਿਹਾ ਕਿ ਫੋਰੈਂਸਿਕ ਟੀਮ ਨੇ ਜਿਥੇ ਸਮੁੱਚੇ ਸਬੂਤ ਇਕੱਠੇ ਕਰ ਲਏ ਹਨ ਉਥੇ ਲੜਕੀ ਦੀ ਪੋਸਟਮਾਰਟਮ ਰਿਪੋਰਟ ਵੀ ਉਨ੍ਹਾਂ ਕੋਲ ਉਪਲਬਧ ਹੈ । ਮ੍ਰਿਤਕ 13 ਸਾਲਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੇਸ ਨੂੰ ਫਾਸਟ-ਟਰੈਕ ਅਦਾਲਤ ਵਿੱਚ ਭੇਜਣ ਦੀ ਮੰਗ ਕਰਨ ਦੇ ਨਾਲ-ਨਾਲ ਮਾਮਲੇ ਵਿੱਚ ਸਹਾਇਤਾ ਦੀ ਅਪੀਲ ਵੀ ਕੀਤੀ । ਮਹਿਲਾ ਕਮਿਸ਼ਨ ਨੇ ਕਿਹਾ ਕਿ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪਤਾ ਲੱਗਾ ਕਿ ਦੋਸ਼ੀ ਹਰਵਿੰਦਰ ਸਿੰਘ ਰਿੰਪਾ ਦਾ ਪਿਛਲਾ ਰਿਕਾਰਡ ਮਾੜਾ ਸੀ, ਇਸ ਲਈ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ । ਏ. ਐਸ. ਆਈ. ਮੰਗਤਰਾਮ ਦੀ ਮੁਅੱਤਲੀ ਅਤੇ ਇਸ ਮਾਮਲੇ ਵਿੱਚ ਉਸ ਵਿਰੁੱਧ ਕੇਸ ਦਰਜ ਕਰਨ ਬਾਰੇ ਚਰਚਾ ਕਰਨ ਲਈ ਪੁਲਸ ਕਮਿਸ਼ਨਰ ਨਾਲ ਮੀਟਿੰਗ ਕੀਤੀ ਜਾਵੇਗੀ ।

ਬਾਲ ਕਮਿਸ਼ਨਰ ਨੇ ਕੀਤੀ ਘਟਨਾ ਦੀ ਸਖ਼ਤ ਨਿੰਦਾ

ਇਸ ਮੌਕੇ ਪਹੁੰਚੇ ਬਾਲ ਕਮਿਸ਼ਨਰ ਕੰਵਰਦੀਪ ਸਿੰਘ (Children Commissioner Kanwardeep Singh) ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਕਿ ਹਰ ਕੋਈ ਪੁਲਸ ਅਤੇ ਹੋਰਾਂ ਨੂੰ ਇਸ ਅਸਫਲਤਾ ਲਈ ਜਿ਼ੰਮੇਵਾਰ ਠਹਿਰਾ ਰਿਹਾ ਹੈ ਉਹ ਮੰਨਦੇ ਹਨ ਕਿ ਇਹ ਸਮਾਜ ਦੀ ਅਸਫਲਤਾ ਹੈ । ਉਨ੍ਹਾਂ ਕਿਹਾ ਕਿ ਸਾਡਾ ਸਮਾਜ ਤਰੱਕੀ ਕਰ ਰਿਹਾ ਹੋਣਾ ਚਾਹੀਦਾ ਹੈ ਪਰ ਇਹ ਪਿੱਛੇ ਹਟ ਰਿਹਾ ਹੈ। ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਭਾਈਚਾਰੇ ਨੂੰ ਬੱਚਿਆਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ।

ਇਸ ਘਟਨਾ ਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਦੋਸ਼ੀ ਨੂੰ ਉਮਰ ਕੈਦ ਹੋ ਸਕਦੀ ਹੈ : ਕੁੰਵਰਦੀਪ ਸਿੰਘ

ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਦੋਸ਼ੀ ਨੂੰ ਉਮਰ ਕੈਦ ਹੋ ਸਕਦੀ ਹੈ । ਦੋਸ਼ੀ ਦੇ ਨੌਂ ਦਿਨਾਂ ਦੇ ਰਿਮਾਂਡ ਬਾਰੇ, ਬਾਲ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰੇਗੀ, ਅਤੇ ਮਹਿਲਾ ਕਮਿਸ਼ਨ ਅਤੇ ਬਾਲ ਕਮਿਸ਼ਨਰ ਮੌਕੇ `ਤੇ ਪਹੁੰਚ ਗਏ ਹਨ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੋਕਸੋ ਐਕਟ (POCSO Act) ਲਾਗੂ ਹੈ । ਏ. ਐਸ. ਆਈ. ਮਗੰਤ ਰਾਮ ਨੂੰ ਮੁਅੱਤਲ ਕਰਨ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਪਰਿਵਾਰ ਨੂੰ ਬੱਚਿਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦੇਣ ਦੀ ਅਪੀਲ ਕੀਤੀ । ਬਾਲ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਘਟਨਾ ਆਂਢ-ਗੁਆਂਢ ਵਿੱਚ ਵਾਪਰੀ ਹੈ, ਇਸ ਲਈ ਜੇਕਰ ਇਹ ਘਟਨਾ ਕਿਤੇ ਹੋਰ ਵਾਪਰਦੀ ਹੈ ਤਾਂ ਬੱਚਾ ਮੁਲਜ਼ਮਾਂ ਦੇ ਚੁੰਗਲ ਤੋਂ ਬਚ ਸਕਦਾ ਹੈ ।

Read more : ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਲਏ ਫ਼ੈਸਲੇ