Home Blog Page 2828

ਏਸ਼ੀਆ ਕੱਪ 2021 ਦੋ ਸਾਲ ਲਈ ਮੁਲਤਵੀ, ਹੁਣ 2023 ‘ਚ ਹੋਵੇਗਾ

0

ਨਵੀਂ ਦਿੱਲੀ : ਏਸ਼ੀਆ ਕੱਪ ਦੇ 2021 ਦੇ ਐਡੀਸ਼ਨ ਨੂੰ ਆਧਿਕਾਰਿਕ ਰੂਪ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਸਦਾ ਪ੍ਰਬੰਧ 2023 ‘ਚ ਕੀਤਾ ਜਾਵੇਗਾ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਏਸ਼ੀਆਈ ਕ੍ਰਿਕੇਟ ਪ੍ਰੀਸ਼ਦ ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਏਸੀਸੀ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਕਾਰਨ ਏਸੀਸੀ ਕਾਰਜਕਾਰੀ ਬੋਰਡ ਨੂੰ ਏਸ਼ੀਆ ਕੱਪ ਨੂੰ 2023 ‘ਚ ਲਿਜਾਣ ਦਾ ਮੁਸ਼ਕਿਲ ਫੈਸਲਾ ਕਰਨਾ ਪਿਆ ਹੈ। ਉਸ ਤੋਂ ਬਾਅਦ ਏ. ਸੀ. ਸੀ. ਆਪਣੇ ਸਾਥੀਆਂ ਅਤੇ ਸ਼ੇਅਰ ਧਾਰਕਾਂ ਦੇ ਨਾਲ ਇਹ ਯਕੀਨੀ ਕਰਨ ਦਾ ਕੰਮ ਕਰੇਗੀ ਕਿ ਇਹ ਟੂਰਨਾਮੈਂਟ ਹਰ ਸਾਲ ਆਯੋਜਿਤ ਹੋਵੇ।

ਬੋਰਡ ਨੇ ਇਸ ਮਾਮਲੇ ‘ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਇਸ ਟੂਰਨਾਮੈਂਟ ਨੂੰ ਮੁਅੱਤਲ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਹ ਟੂਰਨਾਮੈਂਟ ਹੁਣ 2023 ‘ਚ ਕਰਨਾ ਹੀ ਸੰਭਵ ਹੋਵੇਗਾ ਕਿਉਂਕਿ 2022 ‘ਚ ਪਹਿਲਾਂ ਤੋਂ ਹੀ ਏਸ਼ੀਆ ਕੱਪ ਦਾ ਆਯੋਜਨ ਹੋਣਾ ਹੈ। ਏਸ਼ੀਆ ਕੱਪ ਦੇ ਲਈ ਤਾਰੀਕਾਂ ਦਾ ਐਲਾਨ ਨਿਰਧਾਰਿਤ ਸਮੇਂ ਦੇ ਅੰਦਰ ਦੱਸ ਦਿੱਤਾ ਜਾਵੇਗਾ। ਇਹ ਦੂਜਾ ਮੌਕਾ ਹੈ, ਜਦੋ ਇਸ ਟੂਰਨਾਮੈਂਟ ਦੇ ਆਯੋਜਨ ‘ਤੇ ਪਾਣੀ ਫਿਰਿਆ ਹੋਵੇ। ਪਹਿਲਾਂ ਇਹ ਮੁਕਾਬਲਾ ਪਿਛਲੇ ਸਾਲ 2020 ‘ਚ ਪਾਕਿਸਤਾਨ ‘ਚ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪਾਕਿਸਤਾਨ ਨੇ ਸ਼੍ਰੀਲੰਕਾ ਤੋਂ ਅਧਿਕਾਰ ਦੀ ਅਦਲਾ-ਬਦਲੀ ਕੀਤੀ ਸੀ ਇਸ ਲਈ ਜੂਨ 2021 ‘ਚ ਏਸ਼ੀਆ ਕੱਪ ਸ਼੍ਰੀਲੰਕਾ ‘ਚ ਹੋਵੇਗਾ ਜਦਕਿ ਪਾਕਿਸਤਾਨ ਕ੍ਰਿਕਟ ਬੋਰਡ 2022 ‘ਚ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।

ਪੰਜਾਬ ਦੇ ਡੀ.ਸੀ ਦਫ਼ਤਰਾਂ ‘ਚ ਹੋਇਆ ਕੰਮ ਠੱਪ !

0

ਚੰਡੀਗੜ੍ਹ : ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਅੱਜ ਤੋਂ 2 ਰੋਜ਼ਾ ਸਮੂਹਿਕ ਛੁੱਟੀਆਂ ਲੈ ਕੇ ਕੰਮ ਠੱਪ ਕਰ ਦਿੱਤਾ ਹੈ। ਸਾਰੇ ਹੀ ਮੁਲਾਜ਼ਮ ਅੱਜ ਅਤੇ ਕੱਲ੍ਹ 2 ਦਿਨ ਸਮੂਹਿਕ ਛੁੱਟੀਆਂ ‘ਤੇ ਰਹਿਣਗੇ। ਇਸ ਕਾਰਨ ਸਮੂਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਕੰਮ ਠੱਪ ਹੋਣ ਦੇ ਅਸਾਰ ਬਣੇ ਹੋਏ ਹਨ। ਯੂਨੀਅਨ ਸਾਲਾਂ ਤੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿੱਚ ਪਈਆਂ ਖਾਲ੍ਹੀ ਅਸਾਮੀਆਂ ਨੂੰ ਭਰਨ ਦੀ ਮੰਗ ਕਰ ਰਹੀ ਹੈ।

ਯੂਨੀਅਨ ਦੇ ਪ੍ਰਧਾਨ ਗੁਰਨਾਮ ਵਿਰਕ ਨੇ ਕਿਹਾ ਮੁਲਾਜ਼ਮ ਕੇਵਲ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਸੇਵਾਵਾਂ ਹੀ ਨਿਭਾਉਣਗੇ। ਜੇ ਸਰਕਾਰ ਨੇ ਅੱਜ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ।

ਮਾਊਂਟ ਐਵਰੈਸਟ ‘ਤੇ ਮੌਜੂਦ ਪਰਬਤਾਰੋਹੀ ਵੀ ਆਏ ਕੋਰੋਨਾ ਦੀ ਚਪੇਟ ‘ਚ

0

ਕੋਰੋਨਾ ਦੀ ਦੂਜੀ ਲਹਿਰ ਨੇ ਹਰ ਪਾਸੇ ਹਾਹਾਕਾਰ ਮਚਾ ਰੱਖੀ ਹੈ। ਕੋਰੋਨਾਵਾਇਰਸ ਨੇ ਮਾਊਂਟ ਐਵਰੈਸਟ ’ਤੇ ਪਰਬਤਾਰੋਹੀਆਂ ਨੂੰ ਵੀ ਆਪਣੀ ਜਕੜ ਵਿਚ ਲੈ ਲਿਆ ਹੈ। ਇੱਕ ਜਾਣਕਾਰੀ ਅਨੁਸਾਰ ਘੱਟੋ-ਘੱਟ 100 ਪਰਬਤਾਰੋਹੀ ਅਤੇ ਸਹਿਯੋਗੀ ਕੋਰੋਨਾ ਪਾਜ਼ੇਟਿਵ ਆਏ ਹਨ। ਪਰ ਨੇਪਾਲ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ।

ਆਸਟਰੀਆ ਦੇ ਲੁਕਾਸ ਫਟਰਨਬਾਕ ਨੇ ਦੱਸਿਆ ਕਿ ਉਸ ਦਾ ਵਿਦੇਸ਼ੀ ਗਾਈਡ ਅਤੇ ਛੇ ਨੇਪਾਲੀ ਸ਼ੇਰਪਾ ਗਾਈਡਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ 150 ਜਾਂ 200 ਦੇ ਕਰੀਬ ਵੀ ਹੋ ਸਕਦੀ ਹੈ।

ਹਸਪਤਾਲ ‘ਚ ਆਪਣੇ ਪਿਤਾ ਨੂੰ ਬਚਾਉਣ ਲਈ ਮਦਦ ਮੰਗਦੀ ਰਹੀ ਸੰਭਾਵਨਾ ਸੇਠ, ਕੋਈ ਨਾ ਆਇਆ ਅੱਗੇ

0

ਮੁੰਬਈ : ਅਦਾਕਾਰਾ ਸੰਭਾਵਨਾ ਸੇਠ ਦੇ ਕੋਰੋਨਾ ਪੀੜਤ ਪਿਤਾ ਦੀ 8 ਮਈ ਨੂੰ ਦਿੱਲੀ ਦੇ ਹਸਪਤਾਲ ‘ਚ ਮੌਤ ਹੋ ਗਈ ਸੀ ਪਰ ਪਿਤਾ ਦੀ ਮੌਤ ਦੇ 13 ਦਿਨਾਂ ਬਾਅਦ ਹਸਪਤਾਲ ਵਿੱਚ ਸੰਭਾਵਨਾ ਸੇਠ ਵਲੋਂ ਕੀਤੇ ਗਏ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ‘ਚ ਉਹ ਪਿਤਾ ਦੇ ਇਲਾਜ਼ ਵਿੱਚ ਲਾਪਰਵਾਹੀ ਵਰਤਣ ਤੇ ਸਟਾਫ ਵੱਲੋਂ ਬਤਮੀਜ਼ੀ ਕਰਨ ਦੇ ਇਲਜ਼ਾਮ ਲਗਾ ਰਹੀ ਹੈ।

ਇਸ ਵੀਡੀਓ ਨੂੰ ਸੰਭਾਵਨਾ ਸੇਠ ਨੇ ਖੁਦ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਪਿਤਾ ਦੀ ਹਾਲਤ ਦਿਖਾ ਰਹੀ ਹੈ ਤੇ ਚੀਕ-ਚੀਕ ਕੇ ਕਹਿ ਰਹੀ ਹੈ ਕਿ ਕੋਈ ਉਸ ਦੇ ਪਿਤਾ ਨੂੰ ਦੇਖੇ, ਉਨ੍ਹਾਂ ਦੀ ਆਕਸੀਜ਼ਨ ਦਾ ਲੈਵਲ ਘੱਟ ਹੈ ਪਰ ਕੋਈ ਵੀ ਸੰਭਾਵਨਾ ਸੇਠ ਦੇ ਨੇੜੇ ਆਉਂਦਾ ਨਜ਼ਰ ਨਹੀਂ ਆਇਆ।

ਇਸ 8 ਮਿੰਟ ਦੇ ਵੀਡੀਓ ਦੇ ਬਾਰੇ ਵਿਚ, ਸੰਭਾਵਨਾ ਸੇਠ ਨੇ ਕਿਹਾ ਕਿ ਉਸ ਦੇ ਕੋਰੋਨਾ ਨਾਲ ਪੋਜੀਟਿਵ ਪਿਤਾ ਦੀ ਇਸ ਹੰਗਾਮੇ ਦੇ 2 ਘੰਟਿਆਂ ਬਾਅਦ ਹੀ ਮੌਤ ਹੋ ਗਈ ਸੀ। ਸੰਭਾਵਨਾ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਕੋਰੋਨਾ ਤੋਂ ਨਹੀਂ ਹੋਈ, ਬਲਕਿ ਉਸ ਦੇ ਪਿਤਾ ਦੀ ਡਾਕਟਰੀ ਵਲੋਂ ਠੀਕ ਢੰਗ ਨਾਲ ਇਲਾਜ਼ ਨਾ ਹੋਣ ਕਾਰਨ ਹੋਈ ਹੈ। ਜਿਸ ਦੀ ਕੀਮਤ ਹਸਪਤਾਲ ਨੂੰ ਦੇਣੀ ਪਵੇਗੀ। ਸੰਭਾਵਨਾ ਦੇ ਵਕੀਲ ਹਸਪਤਾਲ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ।

ਭਾਰਤੀ ਵਿਦੇਸ਼ ਮੰਤਰੀ ਪਹੁੰਚੇ ਨਿਊਯਾਰਕ,ਕੋਵਿਡ ਵੈਕਸੀਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ

0

ਨਿਊਯਾਰਕ : ਭਾਰਤ ਵਿੱਚ ਕੋਵਿਡ-19 ਟੀਕੇ ਦੀ ਕਮੀ ਨੂੰ ਦੇਖਦੇ ਹੋਏ ਭਾਰਤੀ ਵਿਦੇਸ਼ ਮੰਤਰੀ ਐਸ .ਜੈਸ਼ੰਕਰ ਵਿਦੇਸ਼ ਗਏ ਹਨ।ਉਹ ਅੱਜ ਸਵੇਰੇ ਅਮਰੀਕਾ ਪਹੁੰਚ ਗਏ ਹਨ। ਉਹ ਅਗਲੇ ਪੰਜ ਦਿਨ ਤਕ ਅਮਰੀਕਾ ਦੇ ਦੌਰੇ ‘ਤੇ ਰਹਿਣਗੇ। ਜਿੱਥੇ ਉਹ ਯੂਐਸ ਕੰਪਨੀਆਂ ਨਾਲ ਕੋਵਿਡ -19 ਟੀਕਾ ਖਰੀਦਣ ਦੀ ਸੰਭਾਵਨਾ ਅਤੇ ਬਾਅਦ ਵਿਚ ਇਸਦੇ ਸੰਯੁਕਤ ਉਤਪਾਦਨ ਨਾਲ ਵਿਚਾਰ ਵਟਾਂਦਰਾ ਕਰਨਗੇ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਰਾਜਦੂਤ ਟੀਐਸ ਤਿਰੂਮੂਰਤੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, ‘ਪਹਿਲੀ ਜਨਵਰੀ 2021 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਭਾਰਤ ਦੇ ਦਾਖਲੇ ਤੋਂ ਬਾਅਦ ਵਿਦੇਸ਼ ਮੰਤਰੀ ਪਹਿਲੀ ਵਾਰ ਨਿਊਯਾਰਕ ਆਏ ਹਨ।

ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਜੈਸ਼ੰਕਰ ਵਾਸ਼ਿੰਗਟਨ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਨਗੇ। ਕੋਵਿਡ ਸੰਕਟ ਦੇ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਦਾ ਇਹ ਦੌਰਾ ਭਾਰਤ ਦੀ ਵੈਕਸੀਨ ਲੋੜਾਂ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਖਾਸ ਤੌਰ ‘ਤੇ ਅਜਿਹੇ ‘ਚ ਜਦੋਂ ਅਮਰੀਕਾ 8 ਕਰੋੜ ਵੈਕਸੀਨ ਡੋਜ਼ ਉਪਲਬਧ ਕਰਾਉਣ ਦਾ ਐਲਾਨ ਕਰ ਚੁੱਕਾ ਹੈ। ਅਜਿਹੇ ‘ਚ ਭਾਰਤ ਦੀ ਕੋਸ਼ਿਸ਼ ਉਸ ਦਾ ਵੱਡਾ ਹਿੱਸਾ ਹਾਸਲ ਕਰਨ ਦੀ ਹੋਵੇਗੀ।

ਉਹ ਅਮਰੀਕੀ ਕੈਬਨਿਟ ਦੇ ਮੈਂਬਰਾਂ ਅਤੇ ਉਥੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਇਸ ਯਾਤਰਾ ਦੌਰਾਨ ਜੈਸ਼ੰਕਰ ਭਾਰਤ ‘ਚ ਕੋਵਿਡ-19 ਟੀਕੇ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਅਮਰੀਕਾ ਤੋਂ ਕੱਚੇ ਮਾਲ ਦੀ ਪੂਰਤੀ ਤੇਜ਼ ਕਰਨ ‘ਤੇ ਜ਼ੋਰ ਦੇ ਸਕਦੇ ਹਨ।

‘ਵੰਦੇ ਭਾਰਤ ਮੁਹਿੰਮ’ ਤਹਿਤ ਪਿਛਲੇ ਸਾਲ ਤੋਂ ਹੁਣ ਤੱਕ ਕੁੱਲ 87,055 ਭਾਰਤੀ Singapore ਤੋਂ ਪਰਤੇ ਆਪਣੇ ਦੇਸ਼

0

ਸਿੰਗਾਪੁਰ : ‘ਵੰਦੇ ਭਾਰਤ ਮੁਹਿੰਮ’ ਦੇ ਤਹਿਤ ਪਿਛਲੇ ਸਾਲ ਤੋਂ ਹੁਣ ਤੱਕ ਕੁੱਲ 87,055 ਭਾਰਤੀ ਸਿੰਗਾਪੁਰ ਤੋਂ ਭਾਰਤ ਪਰਤੇ ਹਨ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਪਿਛਲੇ ਸਾਲ ਪੂਰੇ ਵਿਸ਼ਵ ‘ਚ ਛਾਏ ਕੋਵਿਡ – 19 ਦੇ ਕਹਿਰ ਦੇ ਕਾਰਨ ਨੌਕਰੀ ਗਵਾਉਣ ਵਾਲੇ, ਪਰਿਵਾਰ ਦੇ ਦਬਾਅ ‘ਚ ਆ ਕੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਸੰਕਰਮਣ ਨਾਲ ਮੌਤ ਜਾਂ ਕਈ ਕਾਰਨਾਂ ਦੇ ਚੱਲਦਿਆਂ ਇਹ ਲੋਕ ਆਪਣੇ ਘਰ ਵਾਪਸ ਆਏ ਹਨ।

ਸਿੰਗਾਪੁਰ ‘ਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ‘ਚ ਕਿਹਾ, ‘‘ਪਿਛਲੇ ਸਾਲ ਮਈ ਮਹੀਨਿਆਂ ਤੋਂ ਲੈ ਕੇ ਇਸ ਸਾਲ 18 ਮਈ ਤੱਕ 629 ਵੰਦੇ ਭਾਰਤ ਜਹਾਜ਼ਾਂ ਦੇ ਜ਼ਰੀਏ 87,055 ਯਾਤਰੀਆਂ ਨੂੰ ਲਿਜਾਇਆ ਗਿਆ।’’ ਖ਼ਬਰਾਂ ਅਨੁਸਾਰ ਸਿੰਗਾਪੁਰ ਸਰਕਾਰ ਦੇ ਤਿੰਨ ਵੱਖ – ਵੱਖ ਮੰਤਰਾਲਿਆਂ ਵੱਲੋਂ ਇੱਕ ਸੰਯੁਕਤ ਬਿਆਨ ‘ਚ ਦੱਸਿਆ ਗਿਆ ਕਿ ‘ਵੰਦੇ ਭਾਰਤ ਮੁਹਿੰਮ’ ਦੇ ਤਹਿਤ ਰੋਜ਼ਾਨਾ ਔਸਤਨ 180 ਭਾਰਤੀ ਵਾਪਸ ਭਾਰਤ ਪਰਤ ਰਹੇ ਹਨ।

ਗਲੋਬਲ ਮਹਾਂਮਾਰੀ ਕਾਰਨ ਦੁਨੀਆ ਭਰ ਤੋਂ ਭਾਰਤੀ ਨਾਗਰਿਕਾਂ ਲਿਆਉਣ ਲਈ ਭਾਰਤ ਸਰਕਾਰ ਨੇ ‘ਵੰਦੇ ਭਾਰਤ ਮੁਹਿੰਮ’ ਦੀ ਸ਼ੁਰੂਆਤ ਕੀਤੀ ਹੈ। ਅਮਰੀਕੀ ਯੂਨੀਵਰਸਿਟੀ ਜੌਨ ਹਾਪਕਿਨਜ਼ ਅਨੁਸਾਰ ਸਿੰਗਾਪੁਰ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ 61,799 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 32 ਲੋਕਾਂ ਦੀ ਮੌਤ ਹੋਈ ਹੈ।

ਸਾਬਕਾ ਕੌਂਸਲਰ ਤੇ ਮੌਜੂਦਾ ਕੌਂਸਲਰ ਵਿਚਾਲੇ ਚੱਲੀਆਂ ਗੋਲੀਆਂ,ਜਾਣੋ ਕੀ ਹੈ ਪੂਰਾ ਮਾਮਲਾ!

0

ਗੁਰਦਾਸਪੁਰ: ਅਵਤਾਰ ਸਿੰਘ

ਹਰਗੋਬਿੰਦਪੁਰ : ਸ੍ਰੀ ਹਰਗੋਬਿੰਦਪੁਰ ਵਿੱਚ ਦੋ ਧਿਰਾਂ ‘ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਕੌਂਸਲਰ ਤੇ ਮੌਜੂਦਾ ਕੌਂਸਲਰ ਵਿਚ ਝੜਪ ਹੋ ਗਈ ਅਤੇ ਇਕ ਦੂਜੇ ਤੇ ਫਾਇਰਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਸੰਦੀਪ ਭੱਲਾ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੇ ਭੱਠੇ ਉੱਪਰ ਬੈਠਾ ਸੀ ਅਤੇ 2 ਵਜੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਪੰਨੂੰ ਨੇ ਆਪਣੇ ਸਾਥੀਆਂ ਨਾਲ ਆ ਕੇ ਮੇਰੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੌਕੇ ‘ਤੇ ਹੀ ਭੱਠੇ ‘ਤੇ ਕੰਮ ਕਰ ਰਹੇ ਲੇਬਰ ਨੇ ਮੇਰੀ ਜਾਨ ਬਚਾਈ । ਜਿਸ ‘ਚ ਕੰਮ ਕਰਦੇ ਇਕ ਨੌਜਵਾਨ ਨੂੰ ਸੱਟਾਂ ਲੱਗੀਆਂ ਜੋ ਕਿ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਰੰਜਿਸ਼ ਕੱਢਦੇ ਹੋਏ ਮੇਰੇ ‘ਤੇ ਹਮਲਾ ਕੀਤਾ ਗਿਆ ਹੈ।

ਜਦੋਂ ਇਸ ਬਾਰੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਪੰਨੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਕਿਸੇ ਕੰਮ ਤੋਂ ਹਰਚੋਵਾਲ ਤੋਂ ਆ ਰਿਹਾ ਸੀ ਤਾਂ ਰਸਤੇ ਵਿਚ ਸੰਦੀਪ ਭੱਲਾ ਨੇ ਸਾਨੂੰ ਰੋਕ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਨ੍ਹਾਂ ਦੇ ਬੰਦਿਆਂ ਨੇ ਸਾਡੇ ‘ਤੇ ਹਮਲਾ ਕਰਦਿਆਂ ਮੇਰੇ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਅਤੇ ਪਹਿਲਾਂ ਗੋਲੀ ਇਨ੍ਹਾਂ ਵੱਲੋਂ ਚਲਾਈ ਗਈ ਸੀ। ਅਸੀਂ ਆਪਣੀ ਜਾਨ ਬਚਾਉਣ ਲਈ ਅੱਗੋਂ ਗੋਲੀਆਂ ਚਲਾਈਆਂ ਸਨ। ਉਹਨਾਂ ਨੇ ਕਿਹਾ ਕਿ ਇਸ ਵਾਰ ਇਹਨਾਂ ਦੀ ਚੋਣਾਂ ਵਿਚ ਹਾਰ ਹੋਈ ਹੈ। ਇਸ ਲਈ ਇਹਨਾਂ ਨੇ ਇਹ ਸਭ ਕੀਤਾ ਹੈ। ਜਦੋਂ ਇਸ ਮਾਮਲੇ ਬਾਰੇ ਡੀ. ਐੱਸ. ਪੀ. ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਦੇਸ਼ ਵਿੱਚ ਘੱਟ ਰਹੇ ਕੋਰੋਨਾ ਮਾਮਲੇ,ਵੱਧ ਰਹੇ ਰਿਕਵਰੀ ਰੇਟ

0

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੀ ਰਫਤਾਰ ਘੱਟ ਹੋਣ ਦੇ ਵਿੱਚ ਪਿਛਲੇ 24 ਘੰਟੀਆਂ ਦੇ ਦੌਰਾਨ 2.22 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4,454 ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਗਈ ਹੈ। ਇਸ ਦੌਰਾਨ ਸਥਾਪਤ ਹੋਣ ਵਾਲੇ ਲੋਕਾਂ ਦੀ ਤੁਲਣਾ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਰਹੀ, ਜਿਸ ਦੇ ਨਾਲ ਰਿਕਵਰੀ ਦਰ ਵੱਧਕੇ 88.69 ਫੀਸਦੀ ਹੋ ਗਈ। ਇਸ ‘ਚ ਪਿਛਲੇ 24 ਘੰਟੀਆਂ ਦੇ ਦੌਰਾਨ 9,42,722 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ। ਦੇਸ਼ ਵਿੱਚ ਹੁਣ ਤੱਕ 19,60,51,962 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਿਆ ਹੈ।

ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਦੀ ਸਵੇਰੇ ਜਾਰੀ ਆਂਕੜਿਆਂ ਦੇ ਅਨੁਸਾਰ ਪਿਛਲੇ 24 ਘੰਟੀਆਂ ਵਿੱਚ 2,22,315 ਨਵੇਂ ਮਾਮਲੇ ਆਉਣ ਵੱਧਕੇ 2,67,52,447 ਹੋ ਗਿਆ। ਇਸ ਮਿਆਦ ‘ਚ 3 ਲੱਖ 2 ਹਜ਼ਾਰ 544 ਮਰੀਜ਼ ਠੀਕ ਹੋਏ ਹਨ ਅਤੇ ਦੇਸ਼ ਵਿੱਚ ਹੁਣ ਤੱਕ 2,37,28,011 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਚੁੱਕੇ ਹਨ। ਇਸ ਦੌਰਾਨ ਸਰਗਰਮ ਮਾਮਲੇ 84,683 ਘੱਟ ਹੋ ਕੇ 27,20,716 ਹੋ ਗਏ ਹਨ। ਇਸ ਦੌਰਾਨ 4,454 ਮਰੀਜ਼ ਆਪਣੀ ਜਾਨ ਗੁਆ ਚੁੱਕੇ ਅਤੇ ਇਸ ਰੋਗ ਤੋਂ ਮਰਨ ਵਾਲਿਆਂ ਦੀ ਗਿਣਤੀ ਵੱਧਕੇ 3,03,720 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ ਘੱਟਕੇ 10.17 ਫੀਸਦੀ ‘ਤੇ ਆ ਗਈ ਹੈ, ਉਥੇ ਹੀ ਵਾਲਿਆਂ ਦੀ ਗਿਣਤੀ ਵੱਧਕੇ 1.14 ਫੀਸਦੀ ਹੋ ਗਈ ਹੈ।

Black Fungus : ਪੁਣੇ ਦੇ ਪੇਂਡੂ ਇਲਾਕਿਆਂ ‘ਚ ਕੋਵਿਡ-19 ਨਾਲ ਤੋਂ ਉਬਰੇ ਲੋਕਾਂ ਦੀ ਜਾਂਚ ਦੇ ਆਦੇਸ਼

0

ਪੁਣੇ : ਪੁਣੇ ਜ਼ਿਲ੍ਹਾ ਪ੍ਰਸ਼ਾਸਨ ਨੇ ‘ਮਿਯੂਕਰਮਾਈਕੋਸਿਸ’ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਨੂੰ ਪੇਂਡੂ ਇਲਾਕਿਆਂ ‘ਚ ਕੋਵਿਡ – 19 ਤੋਂ ਉਬਰੇ ਲੋਕਾਂ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀ ਰਾਜੇਸ਼ ਦੇਸ਼ਮੁਖ ਨੇ ਪੇਂਡੂ ਇਲਾਕਿਆਂ ‘ਚ ਸਿਹਤ ਵਿਭਾਗਾਂ ਨੂੰ 15 ਅਪ੍ਰੈਲ ਤੋਂ ਬਾਅਦ ਕੋਵਿਡ – 19 ਤੋਂ ਉਬਰੇ ਲੋਕਾਂ ਦੀ ਸੂਚੀ ਬਣਾਉਣ ਅਤੇ 24 ਤੋਂ 27 ਮਈ ਦੇ ਵਿੱਚ ‘ਮਿਯੂਕਰਮਾਈਕੋਸਿਸ’ ਦੇ ਸੰਭਾਵਿਕ ਮਾਮਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

‘ਮਿਯੂਕਰਮਾਈਕੋਸਿਸ’ ਨੂੰ ‘ਬਲੈਕ ਫੰਗਸ’ ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਦੁਰਲਭ ਗੰਭੀਰ ਸੰਕਰਮਣ ਹੈ, ਜੋ ਕੋਵਿਡ – 19 ਦੇ ਕਈ ਮਰੀਜਾਂ ‘ਚ ਪਾਇਆ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਪੁਣੇ ਜ਼ਿਲ੍ਹੇ ‘ਚ ਹੁਣ ਤੱਕ ‘ਮਿਯੂਕਰਮਾਈਕੋਸਿਸ’ ਦੇ 300 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਪੰਜਾਬ ਦੇ CM ਵੱਲੋਂ ਕਿਸਾਨਾਂ ਨੂੰ ਪਟਿਆਲਾ ਵਿੱਚ ਧਾਰਨਾ ਨਾ ਲਾਉਣ ਦੀ ਕੀਤੀ ਗਈ ਅਪੀਲ

0

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਂਮਾਰੀ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਟਿਆਲਾ ਵਿੱਚ 28, 29 ਅਤੇ 30 ਮਈ ਨੂੰ ਦਿੱਤਾ ਜਾਣ ਵਾਲਾ ਧਰਨਾ ਨਾ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਵੱਡੀ ਪੱਧਰ ’ਤੇ ਕਰੋਨਾ ਫੈਲਣ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਸੂਬਾ ਸਰਕਾਰ ਵੱਲੋਂ ਕੋਰੋਨਾਵਾਇਸ ਦੀ ਰੋਕਥਾਮ ਲਈ ਹੁਣ ਤੱਕ ਕੀਤੀਆਂ ਸਾਰੀਆਂ ਕੋਸ਼ਿਸ਼ਾਂ ’ਤੇ ਪਾਣੀ ਪੈ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਹੈ ਤਾਂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੂਬੇ ਵਿੱਚ ਕਿਸੇ ਕਿਸਮ ਦੀਆਂ ਰੈਲੀਆਂ ਜਾਂ ਧਰਨੇ ਲਾਉਣ ਦੀ ਇਜ਼ਾਜਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਦਿੱਲੀ, ਮਹਾਰਾਸ਼ਟਰ ਅਤੇ ਯੂਪੀ ਵਰਗੇ ਸੂਬਿਆਂ ਤੋਂ ਕਿਤੇ ਚੰਗੀ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਗੰਗਾ ਨਦੀ ਵਿੱਚ ਤੈਰਦੀਆਂ ਲਾਸ਼ਾਂ ਨੇ ਭਾਜਪਾ ਦੀ ਸੱਤਾ ਵਾਲੇ ਸੂਬੇ ਦੀ ਮਹਾਂਮਾਰੀ ਨਾਲ ਨਜਿੱਠਣ ਵਿਚ ਮਾੜੇ ਪ੍ਰਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਕਾਨੂੰਨਾਂ ਦੇ ਵਿਰੋਧ ’ਚ ਵਿਧਾਨ ਸਭਾ ’ਚ ਸੋਧ ਕਾਨੂੰਨ ਪਾਸ ਕੀਤੇ ਸਨ। ਉਨ੍ਹਾਂ ਕਿਹਾ,“ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਬਦਲੇ ’ਚ ਮਹਾਂਮਾਰੀ ਵਿਰੁੱਧ ਜੰਗ ’ਚ ਸੂਬਾ ਸਰਕਾਰ ਨਾਲ ਸਹਿਯੋਗ ਕਰਨ।” ਉਨ੍ਹਾਂ ਕਿਹਾ ਕਿ ਜਿਵੇਂ ਕਿਸਾਨਾਂ ਦੇ ਹਿੱਤ ਪੰਜਾਬ ਨਾਲ ਜੁੜੇ ਹੋਏ ਹਨ, ਉਸੇ ਤਰ੍ਹਾਂ ਪੰਜਾਬ ਦੇ ਹਿੱਤ ਵੀ ਕੋਰੋਨਾ ਖ਼ਿਲਾਫ਼ ਜੰਗ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਕਿਸਾਨਾਂ ਦੇ ਸਹਿਯੋਗ ਕਰਨ ’ਤੇ ਨਿਰਭਰ ਹਨ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੋਰੋਨਾ ਮਹਾਂਮਾਰੀ ਨਾਲ ਡਟ ਕੇ ਨਜਿੱਠਣ ਵਾਲਿਆਂ ਸੂਬਿਆਂ ’ਚ ਵਿੱਚ ਪੰਜਾਬ ਦੀ ਵੀ ਬਿਹਤਰ ਕਾਰਗੁਜ਼ਾਰੀ ਰਹੀ ਹੈ। ਉਨ੍ਹਾਂ ਕਿਹਾ ਕਿ ਆਕਸਜੀਨ ਦੀ ਘਾਟ ਦੇ ਬਾਵਜੂਦ ਹਸਪਤਾਲਾਂ ਵਿਚ ਆਕਸੀਜਨ ਦੀ ਵੱਡੀ ਪੱਧਰ ’ਤੇ ਕੋਈ ਕਮੀ ਨਹੀਂ ਆਉਣ ਦਿੱਤੀ ਗਈ। ਕੋਰੋਨਾ ਦੇ ਕੇਸ ਵਧਣ ਕਰਕੇ ਦਵਾਈਆਂ, ਬੈੱਡ ਆਦਿ ਨੂੰ ਉਸੇ ਗਤੀ ਵਿੱਚ ਵਧਾਇਆ ਜਾਂਦਾ ਰਿਹਾ ਹੈ। ਜਦੋਂਕਿ ਦਿੱਲੀ, ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ’ਚ ਹਾਲਾਤ ਅਜੇ ਵੀ ਬਹੁਤ ਮਾੜੇ ਹਨ।