26 ਜਨਵਰੀ ਦੇ ਲਾਲ ਕਿਲ੍ਹੇ ਦੇ ਤਵਾਰੀਖ਼ੀ ਵਰਤਾਰੇ ਵਿੱਚ ਪੁਲਿਸ ਵਲੋਂ ਦੀਪ ਸਿੱਧੂ ਸਮੇਤ ਕਈ ਪੰਜਾਬੀ ਹਿਰਾਸਤ ਵਿੱਚ ਲਏ ਗਏ ਸਨ। ਇਹਨਾਂ ਵਿੱਚ ਹੀ ਇੱਕ ਨਾਮ ਇਕਬਾਲ ਸਿੰਘ ਦਾ ਵੀ ਸ਼ਮਲ ਸੀ। ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਇਕਬਾਲ ਸਿੰਘ ਦੀ ਸ਼ਿਕਾਇਤ ਸੀ ਕਿ ਜੇਲ੍ਹ ਅੰਦਰ ਕੁਝ ਕੈਦੀ ਤੰਬਾਕੂ ਨੋਸ਼ੀ ਕਰਕੇ ਓਹਨਾ ਨੂੰ ਪਰੇਸ਼ਾਨ ਕਰਦੇ ਹਨ। ਜਿਸ ਬਾਰੇ ਐਡਵੋਕੇਟ ਮਨਦੀਪ ਸਿੰਘ ਅਤੇ ਐਡਵੋਕੇਟ ਢਿਲੋਂ ਨੂੰ ਵੀ ਇਸ ਤੋਂ ਜਾਣੂ ਕਰਵਾਇਆ ਗਿਆ। ਜੇਲ੍ਹ ਪ੍ਰਸ਼ਾਸਨ ਨੂੰ ਜਾਣੂ ਕਰਵਾ ਕੇ ਇਹ ਮਸਲਾ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਕਬਾਲ ਸਿੰਘ ਨੂੰ ਵੀ ਸੁਣਵਾਈ ਲਈ ਅਦਾਲਤ ਲਿਆਂਦਾ ਗਿਆ ਅਤੇ 26 ਜਨਵਰੀ ਵਾਲੀ ਘਟਨਾ ਮਾਮਲੇ ਵਿੱਚ ਸੁਣਵਾਈ ਦੀ ਅਗਲੀ ਤਾਰੀਕ 14 ਅਪ੍ਰੈਲ ਮੁਕੱਰਰ ਹੋਈ ਹੈ। ਇਹ ਉਮੀਦ ਜਤਾਈ ਜਾ ਰਹੀ ਹੈ 14 ਅਪ੍ਰੈਲ ਨੂੰ ਇਕਬਾਲ ਸਿੰਘ ਨੂੰ ਵੀ ਜ਼ਮਾਨਤ ਮਿਲ ਜਾਵੇਗੀ। ਅਦਾਲਤ ਵਿੱਚ ਸੁਣਵਾਈ ਦੌਰਾਨ ਇਕਬਾਲ ਸਿੰਘ ਦੀ ਪਤਨੀ ਅਤੇ ਧੀ ਵੀ ਹਾਜ਼ਰ ਰਹੇ। ਜ਼ਿਰਕਯੋਗ ਹੈ ਕਿ 26 ਜਨਵਰੀ ਨੂੰ ਲਾਲ ਕਿਲਾ ‘ਤੇ ਵਾਪਰੀ ਘਟਨਾ ਵਿੱਚ ਦਿੱਲੀ ਪੁਲਿਸ ਵੱਲੋਂ ਕਈ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕਈਆਂ ਵੱਲੋਂ ਤਸ਼ੱਦਦ ਢਾਹੇ ਜਾਣ ਦੇ ਵੀ ਇਲਜ਼ਾਮ ਲਗਾਏ ਸਨ।

ਤੀਸ ਹਜ਼ਾਰੀ ਅਦਾਲਤ ਵਿੱਚ ਇਹਨਾਂ ਮਾਮਲਿਆਂ ‘ਤੇ ਲਗਾਤਾਰ ਸੁਣਵਾਈ ਹੋ ਰਹੀ ਹੈ ਅਤੇ ਕਈ ਲੋਕਾਂ ਨੂੰ ਬੜੀ ਵੀ ਕਰ ਦਿੱਤਾ ਗਿਆ। 26 ਜਨਵਰੀ ਦੀ ਘਟਨਾ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਹੱਥ ਪਿੱਛੇ ਖਿੱਚੇ ਜਦਕਿ ਲਗਾਤਾਰ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਦੇ ਕਈ ਆਗੂਆਂ ਦੇ ਹੀ ਦਿੱਤੇ ਬਿਆਨਾਂ ਤੋਂ ਬਾਅਦ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਦਿੱਲੀ ਦੇ ਲਾਲ ਕਿਲਾ ਵੱਲ ਕੂਚ ਕੀਤੀ ਸੀ। ਇਸ ਦੌਰਾਨ ਨਵਰੀਤ ਸਿੰਘ ਨਾਮ ਦੇ ਨੌਜਵਾਨ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲਗਾਤਾਰ ਕਿਸਾਨੀ ਅੰਦੋਲਨ ਹੋਰ ਤੇਜ਼ ਕੀਤਾ ਜਾਂਦਾ ਰਿਹਾ।

ਇਸ ਤੋਂ ਪਹਿਲਾਂ ਦੀਪ ਸਿੱਧੂ ਦੇ ਮਾਮਲੇ ‘ਤੇ ਸੁਣਵਾਈ ਕਰਦਿਆਂ ਅਦਾਲਤ ਵੱਲੋਂ ਅਗਲੀ ਤਰੀਕ 12 ਅਪ੍ਰੈਲ ਰੱਖੀ ਹੈ। ਦੀਪ ਸਿੱਧੂ ਦੇ ਸਮਰਥਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਅਪ੍ਰੈਲ ਨੂੰ ਸਿੱਧੂ ਨੂੰ ਜ਼ਮਾਨਤ ਵੀ ਅਤੇ ਰਿਹਾਈ ਵੀ ਮਿਲ ਜਾਵੇਗੀ। ਅਦਾਲਤ ਵੱਲੋਂ ਦੀਪ ਸਿੱਧੂ ਨੂੰ ਅਦਾਲਤ ਵਿੱਚ ਆਵਾਜ਼ ਰਿਕਾਰਡ ਕਰਵਾਉਣ ਲਈ ਵੀ ਬੁਲਾਇਆ ਗਿਆ। ਦੀਪ ਸਿੱਧੂ ਦੀ ਆਵਾਜ਼ ਨਾਲ 25 ਜਨਵਰੀ 2021 ਨੂੰ ਦਿੱਤੇ ਸਟੇਜ ਤੋਂ ਭਾਸ਼ਣ ਨਾਲ ਮਿਲਾਇਆ ਜਾਵੇਗਾ ਅਤੇ ਸਿੱਧੂ ਦੀ ਭੂਮਿਕਾ ਬਾਰੇ ਅੱਗੇ ਫੈਸਲਾ ਲਿਆ ਜਾਵੇਗਾ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਿੱਧੂ ਦੇ ਹੀ ਭੜਕਾਉਣ ਤੋਂ ਬਾਅਦ ਨੌਜਵਾਨ ਦਿੱਲੀ ਦੇ ਲਾਲ ਕਿਲਾ ਪਹੁੰਚੇ ਨੇ।