ਪਟਿਆਲਾ, 5 ਅਗਸਤ 2026 : ਸ਼ਾਹੀ ਸ਼ਹਿਰ ਪਟਿਆਲਾ ਰੇਂਜ ਦੇ ਡੀ. ਆਈ. ਜੀ. (D. I. G.) ਕੁਲਦੀਪ ਸਿੰਘ ਚਾਹਲ ਦੇ ਨਾਮ ਤੋਂ ਕਿਸੇ ਵਿਅਕਤੀ ਵਲੋਂ ਜਾਅਲੀ ਫੇਸਬੁੱਕ ਅਕਾਊਂਟ (Fake Facebook account) ਖੋਲ੍ਹਣ ਦਾ ਸਮਾਚਾਰ ਹੈ ।
ਕੀ ਆਖਿਆ ਡੀ. ਆਈ. ਜੀ. ਚਾਹਲ ਨੇ
ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਡੀ. ਆਈ. ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ (Kuldeep Singh Chahal) ਨੂੰ ਇਹ ਪਤਾ ਚੱਲਿਆ ਹੈ ਕਿ ਕਿਸੇ ਵਿਅਕਤੀ ਵਲੋਂ ਉਨ੍ਹਾਂ ਦੇ ਨਾਮ ‘ਤੇ ਜਾਅਲੀ ਫੇਸਬੁੱਕ ਅਕਾਊਂਟ ਖੋਲ੍ਹਿਆ ਗਿਆ ਹੈ ਤਾਂ ਉਨ੍ਹਾਂ ਲੋਕਾਂ ਨੂੰ ਇਸ ਅਕਾਊਂਟ ਰਾਹੀਂ ਕਿਸੇ ਵੀ ਤਰ੍ਹਾਂ ਦੇ ਮੈਸੇਜ, ਕੋਈ ਮੰਗ ਜਾਂ ਕੁੱਝ ਕਰਨ ਲਈ ਆਖਿਆ ਜਾਵੇ ਤਾਂ ਕਿਸੇ ਵੀ ਤਰ੍ਹਾਂ ਦਾ ਭਰੋਸਾ ਨਾ ਕੀਤਾ ਜਾਵੇ ਕਿਉਂਕਿ ਜਿਸ ਵਿਅਕਤੀ ਵਲੋਂ ਅਜਿਹਾ ਕੀਤਾ ਗਿਆ ਹੈ ਉਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਇਸ ਅਕਾਊਂਟ ਰਾਹੀਂ ਕਰ ਸਕਦਾ ਹੈ ।
ਜਾਅਲੀ ਫੇਸਬੁੱਕ ਅਕਾਊਂਟ ਦੀ ਕੀਤੀ ਜਾ ਰਹੀ ਹੈ ਜਾਂਚ
ਪਟਿਆਲਾ ਪੁਲਸ (Patiala Police) ਵਲੋਂ ਪਟਿਆਲਾ ਰੇਂਜ ਦੇ ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ ਦੇ ਨਾਮ ਹੇਠ ਬਣਾਏ ਗਏ ਅਕਾਊਂਟ ਦੀ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਵਿਅਕਤੀ ਵਲੋਂ ਉਪਰੋਕਤ ਕਾਰਜ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਸ ਪਿੱਛੇ ਉਸਦਾ ਕੀ ਉਦੇਸ਼ ਹੈ ।









