ਪੰਜਾਬੀ ਮੂਲ ਦੇ ਡਰਾਈਵਰ ਨੂੰ ਢਾਈ ਸਾਲ ਦੀ ਕੈਦ ਤੇ ਡਰਾਈਵਿੰਗ ‘ਤੇ ਰੋਕ

0
23
Canada

ਓਨਟਾਰੀਓ, 16 ਮਈ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਟਰੱਕ ਡਰਾਈਵਰ (Truck driver) ਨੂੰ ਕੈਨੇਡੀਅਨ ਕੋਰਟ ਵਲੋਂ ਜਿਥੇ ਢਾਈ ਸਾਲਾਂ ਦੀ ਸਜ਼ਾ (Punishment) ਸੁਣਾਈ ਗਈ ਹੈ ਉਥੇ ਡਰਾਈਵਰ ‘ਤੇ ਵੀ ਰੋਕ ਲਗਾਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ (Canadian truck driver) ਨੂੰ ਓਲੰਪੀਅਨ ਫਿਗਰ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਜਾਨ ਲੈਣ ਵਾਲੇ ਹਾਦਸੇ ਵਿਚ ਜੇਲ ਦੀ ਸਜ਼ਾ ਸੁਣਾਈ ਗਈ ਹੈ । ਇਸ ਹਾਦਸੇ ਵਿਚ ਅਲੈਗਜ਼ੈਂਡਰ ਦੀ ਮੌਤ ਤੇ ਉਸ ਦੇ 10 ਮਹੀਨਿਆਂ ਦੇ ਪੁੱਤਰ ਸਣੇ ਕਈ ਜਣੇ ਜ਼ਖਮੀ ਹੋਏ ਸਨ । ਸੁਖਵਿੰਦਰ ਸਿੱਧੂ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਸ ਦੇ 7 ਸਾਲਾਂ ਤਕ ਡਰਾਈਵਰੀ ਕਰਨ ’ਤੇ ਪਾਬੰਦੀ ਲਾ ਦਿਤੀ ਗਈ ਹੈ । ਸੁਖਵਿੰਦਰ ਸਿੱਧੂ ਨੇ ਇਸ ਸਾਲ ਫ਼ਰਵਰੀ ਵਿਚ ਖ਼ਤਰਨਾਕ ਡਰਾਈਵਿੰਗ ਲਈ ਦੋਸ਼ ਕਬੂਲੇ ਸਨ ।

ਕਦੋਂ ਵਾਪਰੀ ਸੀ ਘਟਨਾ

ਸੂਚਨਾ ਮੁਤਾਬਕ ਉਪਰੋਕਤ ਘਟਨਾ 22 ਅਗਸਤ-2023 ਨੂੰ ਮੇਲੈਂਕਥੌਨ ਟਾਊਨਸ਼ਿਪ, ਓਨਟਾਰੀਓ ਵਿਚ ਵਾਪਰੀ ਸੀ । ਹਾਦਸੇ ਵਿਚ ਖਤਰਨਾਕ ਡਰਾਈਵਿੰਗ (Dangerous driving) ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਲਈ ਸੁਖਵਿੰਦਰ ਸਿੱਧੂ ਨੂੰ ਦੋਸ਼ੀ ਪਾਇਆ ਗਿਆ ਸੀ। ਅਦਾਲਤ ਮੁਤਾਬਿਕ ਸਿੱਧੂ ਤੇਜ਼ ਰਫ਼ਤਾਰ (Fast pace) ਨਾਲ ਟਰੱਕ ਚਲਾ ਰਿਹਾ ਸੀ । ਇਸ ਦਰਮਿਆਨ ਉਹ ਇਕ ਉਸਾਰੀ ਅਧੀਨ ਖੇਤਰ ਵਿਚ ਦਾਖਲ ਹੋਇਆ ਤੇ ਸੜਕ ਉੱਤੇ ਰੁਕੀਆਂ ਕਾਰਾਂ ਨਾਲ ਟਕਰਾ ਗਿਆ ।

60 ਦੀ ਥਾਂ ਤੇ 107 ਦੀ ਰਫ਼ਤਾਰ ਤੇ ਚਲਾ ਰਿਹਾ ਸੀ ਟਰੱਕ

ਨਿਰਮਾਣ ਖੇਤਰ ਵਿਚ ਚੰਗੀ ਤਰ੍ਹਾਂ ਚਿੰਨ੍ਹਿਤ ਸੀ ਕਿ ਉਸ ਖੇਤਰ ਵਿਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਹੀ ਵਾਹਨ ਚਲਾਏ ਜਾ ਸਕਦੇ ਹਨ ਪਰ ਟਰੱਕ ਦੀ ਰਫ਼ਤਾਰ ਲਗਭਗ 107 ਕਿਲੋਮੀਟਰ ਪ੍ਰਤੀ ਘੰਟਾ ਸੀ । ਹਾਦਸੇ ਦਾ ਵੱਡਾ ਕਾਰਨ ਟਰੱਕ ਦੀ ਤੇਜ਼ ਰਫ਼ਤਾਰ ਵੀ ਰਹੀ। ਤੱਥਾਂ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਸਿੱਧੂ ਉਸ ਸਮੇਂ 26 ਘੰਟੇ ਤੋਂ ਵੱਧ ਕੰਮ ’ਤੇ ਸੀ, ਜਿਸ ਵਿਚ ਘੱਟੋ-ਘੱਟ 16 ਘੰਟੇ ਦੀ ਡਰਾਈਵਿੰਗ ਸ਼ਾਮਲ ਸੀ । ਜੱਜ ਨੇ ਅਪਣੇ ਫ਼ੈਸਲੇ ’ਚ ਇਹ ਵੀ ਨੋਟ ਕੀਤਾ ਕਿ ਸਿੱਧੂ ’ਤੇ ਪਹਿਲਾਂ ਵੀ ਕਈ ਤੇਜ਼ ਰਫ਼ਤਾਰ ਉਲੰਘਣਾਵਾਂ ਦੇ ਦੋਸ਼ ਸਨ ।

LEAVE A REPLY

Please enter your comment!
Please enter your name here