ਟਰੱਕ ਦੀ ਸਵਾਰੀਆਂ ਨਾਲ ਭਰੀ ਵੈਨ ਨਾਲ ਟੱਕਰ ਹੋਣ ‘ਤੇ ਹੋਈਆਂ ਮੌਤਾਂ ਹੀ ਮੌਤਾਂ

0
29
Accident

ਉਤਰ ਪ੍ਰਦੇਸ਼, 18 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਲਖੀਮਪੁਰ ਖੇੜੀ ਵਿਖੇ ਇਕ ਵੈਨ ਦੇ ਤੇਜ਼ ਰਫ਼ਤਾਰ ਟਰੱਕ (High-speed truck) ਨਾਲ ਟਕਰਾਉਣ ਕਾਰਨ ਮੌਤ ਹੀ ਮੌਤਾਂ ਹੋਣ ਦਾ ਸਮਾਚਾਰ ਹੈ ।

ਕਿੰਨੇ ਲੋਕਾਂ ਦੀ ਹੋ ਗਈ ਮੌਤ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (Lakhimpur Kheri) ਵਿੱਚ ਜੋ ਅੱਜ ਸਵੇਰੇ ਸਾਢੇ 7 ਵਜੇ ਇੱਕ ਸੜਕ ਹਾਦਸੇ (Road accidents) ਵਿੱਚ ਦਸ ਲੋਕਾਂ ਦੀ ਮੌਤ ਹੋ ਗਈ ਦਾ ਕਾਰਨ ਇੱਕ ਤੇਜ਼ ਰਫ਼ਤਾਰ ਟਰੱਕ ਦਾ ਸਾਹਮਣੇ ਤੋਂ ਆ ਰਹੀ ਵੈਨ ਨਾਲ ਟਕਰਾਉਣਾ ਹੈ । ਵੈਨ ਵਿੱਚ ਦੋ ਔਰਤਾਂ ਸਮੇਤ ਦਸ ਲੋਕ ਸਵਾਰ ਸਨ । ਇਸ ਹਾਦਸੇ ਵਿੱਚ ਸਾਰਿਆਂ ਦੀ ਮੌਤ (Death) ਹੋ ਗਈ ।

ਜਬਰਦਸਤ ਟੱਕਰ ਦੇ ਚਲਦਿਆਂ ਵੈਨ 10 ਫੁੱਟ ਜਾ ਡਿੱਗੀ

ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ 10 ਫੁੱਟ ਦੂਰ ਜਾ ਕੇ ਰੁਕੀ । ਯਾਤਰੀਆਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਇੱਕ ਵਿਅਕਤੀ ਦਾ ਚਿਹਰਾ ਪੂਰੀ ਤਰ੍ਹਾਂ ਫਟ ਗਿਆ। ਲੋਕ ਸੀਟਾਂ ਦੇ ਵਿਚਕਾਰ ਫਸ ਗਏ । ਦੋ ਲੋਕ ਸੜਕ ‘ਤੇ ਡਿੱਗ ਗਏ । ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ, ਪੁਲਿਸ ਨੂੰ ਸੂਚਿਤ ਕੀਤਾ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ।

ਪੁਲਸ ਮੌਕੇ ‘ਤੇ ਪਹੁੰਚੀ ਅਤੇ ਇੱਕ ਜ਼ਖ਼ਮੀ ਵਿਅਕਤੀ ਨੂੰ ਨੇੜਲੇ ਹਸਪਤਾਲ ਪਹੁੰਚਾਇਆ । ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ । ਚਸ਼ਮਦੀਦਾਂ ਨੇ ਦੱਸਿਆ ਕਿ ਵੈਨ ਲਖੀਮਪੁਰ ਤੋਂ ਸੀਸੀਆ ਜਾ ਰਹੀ ਸੀ ਉਦੋਂ ਹੀ ਬਹਿਰਾਈਚ ਤੋਂ ਆ ਰਹੇ ਇੱਕ ਟਰੱਕ ਨਾਲ ਸਿੱਧੀ ਟੱਕਰ ਹੋ ਗਈ ।

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ

ਤੇਜ਼ ਰਫ਼ਤਾਰ ਹੋਣ ਕਾਰਨ ਟਰੱਕ ਅਚਾਨਕ ਕੰਟਰੋਲ ਗੁਆ ਬੈਠਾ । ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਇਹ ਹਾਦਸਾ ਜਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਪੀਲੀਭੀਤ-ਬਸਤੀ ਹਾਈਵੇਅ ‘ਤੇ ਅਦਲਿਸਪੁਰ ਪਿੰਡ ਨੇੜੇ ਵਾਪਰਿਆ ।

LEAVE A REPLY

Please enter your comment!
Please enter your name here