Home Blog Page 272

ਰਾਸ਼ਟਰਪਤੀ ਮੁਰਮੂ ਨੇ ਲਹਿਰਾਇਆ ਕਰਤਵਯ ਪਥ ਪਰੇਡ ਵਿੱਚ ਰਾਸ਼ਟਰੀ ਝੰਡਾ

0
President Murmu

ਨਵੀਂ ਦਿੱਲੀ, 26 ਜਨਵਰੀ 2026 : ਭਾਰਤ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਨੇ ਅੱਜ ਦੇਸ਼ 77ਵੇਂ ਗਣਤੰਤਰ ਦਿਵਸ ਮੌਕੇ ਕਰਤਵਯ ਪਥ ਪਰੇਡ ਵਿੱਚ ਰਾਸ਼ਟਰੀ ਝੰਡਾ (National flag) ਲਹਿਰਾਇਆ ।

ਗਰੁੱਂਪ ਕੈਪਟਨ ਸੁਭਾਂਸ਼ੂ ਸ਼ੁਕਲਾ ਨੂੰ ਕੀਤਾ ਗਿਆ ਅਸ਼ੋਕ ਚੱਕਰ ਨਾਲ ਸਨਮਾਨਤ

ਪਰੇਡ ਦੌਰਾਨ ਰਾਸ਼ਟਰੀ ਗੀਤ (National Anthem) ਵਜਾਇਆ ਗਿਆ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ । ਇਸ ਤੋਂ ਬਾਅਦ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ । ਗਣਤੰਤਰ ਦਿਵਸ ਪ੍ਰੇਡ ਵਿੱਚ ਮੁੱਖ ਮਹਿਮਾਨ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ, ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਰਹੇ ।

Read More : 77ਵੇਂ ਗਣਤੰਤਰਤਾ ਦਿਵਸ ਮੌਕੇ ਸੀ. ਐਮ. ਨੇ ਲਹਿਰਾਇਆ ਤਿਰੰਗਾ

77ਵੇਂ ਗਣਤੰਤਰਤਾ ਦਿਵਸ ਮੌਕੇ ਸੀ. ਐਮ. ਨੇ ਲਹਿਰਾਇਆ ਤਿਰੰਗਾ

0
CM Mann

ਹੁਸ਼ਿਆਰਪੁਰ, 26 ਜਨਵਰੀ 2026 : ਪੰਜਾਬ ਦੇ ਹੁਸਿ਼ਆਰਪੁਰ ਵਿਖੇ ਦੇਸ਼ ਦੇ 77ਵੇਂ ਗਣਤੰਤਰ ਦਿਵਸ (77th Republic Day) ‘ਤੇ ਤਿਰੰਗਾ ਝੰਡਾ ਲਹਿਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੇਡ ਦਾ ਨਿਰੀਖਣ (Inspection of the parade) ਕੀਤਾ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਗਣਤੰਤਰਤਾ ਦਿਵਸ ਮੌਕੇ ਜਨਤਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਗੈਂਗਸਟਰਾਂ ਨੂੰ ਅਪਰਾਧ ਦੀ ਦੁਨੀਆ ਤੋਂ ਬਾਹਰ ਆਉਣਾ ਚਾਹੀਦਾ ਹੈ । ਉਨ੍ਹਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਜਾਂਦੀ ਹੈ ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ । ਉਨ੍ਹਾਂ ਦੀ ਮਦਦ ਕਰਨ ਵਾਲਿਆਂ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਵਿੱਚ ਏਕਤਾ ਅਤੇ ਭਾਈਚਾਰਾ ਬਣਾਈ ਰੱਖਿਆ ਜਾਵੇਗਾ ।

ਦੇਸ਼ ਦੀ ਵੰਡ ਦੌਰਾਨ ਸਭ ਤੋਂ ਵਧ ਨੁਕਸਾਨ ਪੰਜਾਬ ਨੂੰ ਪਿਆ ਸੀ ਝੱਲਣਾ

ਮੁੱਖ ਮੰਤਰੀ (Chief Minister) ਨੇ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ। ਪੰਜਾਬੀਆਂ ਨੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਵਿੱਚ ਪੰਜਾਬੀ ਸਭ ਤੋਂ ਅੱਗੇ ਰਹੇ ਹਨ । ਪੰਜਾਬ ਦੇਸ਼ ਦੇ ਅਨਾਜ ਭੰਡਾਰਾਂ ਵਿੱਚ 60 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਨੂੰ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ । ਜੇ ਇਹ ਕੋਈ ਹੋਰ ਸੂਬਾ ਹੁੰਦਾ, ਤਾਂ ਇਸ ਆਫ਼ਤ ਤੋਂ ਉਭਰਨ ਵਿੱਚ ਕਈ ਸਾਲ ਲੱਗ ਜਾਂਦੇ। ਹਾਲਾਂਕਿ, ਪੰਜਾਬੀਆਂ ਵਿੱਚ ਇੱਕ ਦੂਜੇ ਦਾ ਸਮਰਥਨ ਕਰਨ ਦੀ ਹਿੰਮਤ ਹੈ ।

ਮਾਨ ਨੇ ਕੀਤੀ ਹਜ਼ਾਰਾਂ ਦੇਸ਼ ਭਗਤਾਂ ਅਤੇ ਬਹਾਦਰ ਯੋਧਿਆਂ ਨੂੰ ਸ਼ਰਧਾਂਜਲੀ

ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਅੱਜ 77ਵੇਂ ਗਣਤੰਤਰ ਦਿਵਸ (Republic Day) ‘ਤੇ ਮੈਂ ਸਾਰੇ ਪੰਜਾਬੀਆਂ ਅਤੇ ਸਾਥੀ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ । ਮੈਂ ਉਨ੍ਹਾਂ ਹਜ਼ਾਰਾਂ ਦੇਸ਼ ਭਗਤਾਂ ਅਤੇ ਬਹਾਦਰ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ।

ਮੈਂ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰ ਰਹੇ ਹਨ । ਉਨ੍ਹਾਂ ਕਿਹਾ ਕਿ 1950 ਵਿੱਚ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ । ਇਹ ਇੱਕ ਬਹੁਤ ਹੀ ਖਾਸ ਦਿਨ ਹੈ । ਮੈਂ ਇਸ ਦਿਨ ਬਾਬਾ ਭੀਮ ਰਾਓ ਅੰਬੇਡਕਰ ਦੇ ਸੰਘਰਸ਼ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ।

Read More : ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਸਮਾਗਮਾਂ ਦਾ ਪ੍ਰੋਗਰਾਮ ਕੀਤਾ ਜਾਰੀ

ਵਿਜੀਲੈਂਸ ਨੇ ਹੈਡ ਕਾਂਸਟੇਬਲ ਨੂੰ ਕੀਤਾ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

0
Vigilance

ਚੰਡੀਗੜ੍ਹ 26 ਜਨਵਰੀ 2026 : ਭ੍ਰਿਸ਼ਟਾਚਾਰ (Corruption) ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਸੀ. ਆਈ. ਏ. ਖੰਨਾ ਵਿਖੇ ਹੈਡ ਕਾਂਸਟੇਬਲ ਤਾਇਨਾਤ ਰਮੇਸ਼ ਕੁਮਾਰ ਨੂੰ ਰਿਸ਼ਵਤ ਲੈਂਦਿਆਂ (Taking bribes) ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈਡ ਕਾਂਸਟੇਬਲ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਜਿਸ ਸੀ. ਆਈ. ਏ. ਖੰਨਾ (C. I. A. Khanna) ਵਿਖੇ ਤਾਇਨਾਤ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਵਲੋਂ ਪੰਜ ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ ।

ਚੌਕਸੀ ਵਿਭਾਗ ਦੇ ਬੁਲਾਰੇ ਨੇ ਕੀ ਦੱਸਿਆ

ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਮਾਸਟਰ ਕਲੋਨੀ, ਖੰਨਾ, ਜਿ਼ਲ੍ਹਾ ਲੁਧਿਆਣਾ ਦੇ ਇੱਕ ਨਿਵਾਸੀ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ, ਜੋ ਕਿ ਜਾਇਦਾਦ ਦੇ ਸੌਦੇ ਵਿੱਚ ਸ਼ਾਮਲ ਹੈ, ਨੇ ਦੋਸ਼ ਲਗਾਇਆ ਕਿ ਦੋਸ਼ੀ ਹੈੱਡ ਕਾਂਸਟੇਬਲ ਰਮੇਸ਼ ਕੁਮਾਰ (Head Constable Ramesh Kumar) ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ‘ਤੇ ਜੂਆ ਖੇਡਣ ਦਾ ਦੋਸ਼ ਲਗਾਇਆ । ਦੋਸ਼ੀ ਕਾਂਸਟੇਬਲ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਖੰਨਾ ਦੇ ਸੀਆਈਏ ਇੰਚਾਰਜ ਨਰਪਿੰਦਰਪਾਲ ਸਿੰਘ ਨੇ ਉਸਨੂੰ ਬੁਲਾਇਆ ਸੀ । ਸਿ਼ਕਾਇਤਕਰਤਾ ਨੇ ਸਪੱਸ਼ਟ ਕੀਤਾ ਕਿ ਉਹ ਅਜਿਹੀਆਂ ਕਿਸੇ ਵੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਸੀ, ਫਿਰ ਵੀ ਉਸਨੂੰ ਸੀ. ਆਈ. ਏ. ਇੰਚਾਰਜ ਨਾਲ ਸੰਪਰਕ ਕਰਨ ਲਈ ਮਜਬੂਰ ਕੀਤਾ ਗਿਆ ।

ਸਿ਼ਕਾਇਤਕਰਤਾ ਨੇ ਕਰ ਦਿੱਤਾ ਸੀ ਕੁੱਝ ਪੈਸਿਆਂ ਦੀ ਪ੍ਰਬੰਧ

ਬੁਲਾਰੇ ਨੇ ਅੱਗੇ ਦੱਸਿਆ ਕਿ ਸਿ਼ਕਾਇਤਕਰਤਾ ਦਫ਼ਤਰ ਗਿਆ ਅਤੇ ਸੀ. ਆਈ. ਏ. ਇੰਚਾਰਜ ਨਰਪਿੰਦਰਪਾਲ ਸਿੰਘ ਨੂੰ ਮਿਲਿਆ, ਜਿਸਨੇ ਉਸ ‘ਤੇ ਸੱਟੇਬਾਜ਼ੀ ਅਤੇ ਗੈਰ-ਕਾਨੂੰਨੀ ਲਾਟਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਅਤੇ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਰਾਹੀਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ।

ਉਸਨੇ ਸਿ਼ਕਾਇਤਕਰਤਾ ਵਿਰੁੱਧ ਝੂਠਾ ਕੇਸ ਦਰਜ ਕਰਨ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਵੀ ਦਿੱਤੀ । ਉਸਨੇ ਦੱਸਿਆ ਕਿ ਸਿ਼ਕਾਇਤਕਰਤਾ ਨੇ ਦਬਾਅ ਹੇਠ 2 ਲੱਖ 20 ਹਜ਼ਾਰ ਰੁਪਏ ਦਾ ਪ੍ਰਬੰਧ ਕੀਤਾ ਅਤੇ ਖੰਨਾ ਵਿੱਚ ਆਪਣੇ ਜਾਣਕਾਰ ਦਿਨੇਸ਼ ਕੁਮਾਰ ਦੇ ਘਰ ਰਮੇਸ਼ ਕੁਮਾਰ ਨੂੰ ਦੇਣ ਦੀ ਕੋਸਿ਼ਸ਼ ਕੀਤੀ ਪਰ ਉਸਨੂੰ 5 ਲੱਖ ਰੁਪਏ ਦੀ ਮੰਗ ਕਰਦਿਆਂ ਵਾਪਸ ਭੇਜ ਦਿੱਤਾ ਗਿਆ ।

ਰਿਸ਼ਵਤ ਦੀ ਮੰਗ ਪੰਜ ਤੋਂ ਕਰ ਦਿੱਤੀ ਗਈ ਪੰਜ ਲੱਖ 20 ਹਜਾਰ

ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਨਾਲ ਇਸ ਗੱਲਬਾਤ ਤੋਂ ਬਾਅਦ, ਰਿਸ਼ਵਤ ਦੀ ਰਕਮ 5 ਲੱਖ ਰੁਪਏ ਤੋਂ ਵਧਾ ਕੇ 520,000 ਰੁਪਏ ਕਰ ਦਿੱਤੀ ਗਈ । ਸਿ਼ਕਾਇਤਕਰਤਾ ਰਿਸ਼ਵਤ ਦੇਣ ਲਈ ਤਿਆਰ ਨਹੀਂ ਸੀ, ਇਸ ਲਈ ਉਸਨੇ ਵਿਜੀਲੈਂਸ ਬਿਊਰੋ ਯੂਨਿਟ, ਹੁਸ਼ਿਆਰਪੁਰ ਨਾਲ ਸੰਪਰਕ ਕੀਤਾ । ਬਾਅਦ ਵਿੱਚ ਖੰਨਾ ਸੀ. ਆਈ. ਏ. ਇੰਚਾਰਜ ਨਰਪਿੰਦਰਪਾਲ ਸਿੰਘ ਅਤੇ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ । ਸਿ਼ਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5.2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ।

Read More : ਵਿਜੀਲੈਂਸ ਨੇ ਹੈਡ ਕਾਂਸਟੇਬਲ ਨੂੰ ਕੀਤਾ 10 ਹਜ਼ਾਰ ਰਿਸ਼ਵਤ ਲੈਂਦਿਆਂ ਕਾਬੂ

ਆਨਲਾਈਨ ਗੇਮਿੰਗ ਐਪ ਵਿਨਜੋ ਖਿਲਾਫ ਦੋਸ਼-ਪੱਤਰ ਦਾਇਰ

0
Enforcement Directorate

ਨਵੀਂ ਦਿੱਲੀ, 26 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕਿਹਾ ਕਿ ਉਸ ਨੇ ਆਨਲਾਈਨ ਗੇਮਿੰਗ ਐਪ. ਵਿਨਜੋ (Online gaming app. Winjo) ਅਤੇ ਇਸ ਦੇ ਪ੍ਰਮੋਟਰਾਂ ਖਿਲਾਫ ਦੋਸ਼-ਪੱਤਰ ਦਾਇਰ (Chargesheet filed) ਕੀਤਾ ਹੈ, ਜਿਸ `ਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਵੱਲੋਂ ਗੇਮ ਦੇ ਐਲਗੋਰਿਦਮ `ਚ ਹੇਰਫੇਰ ਕਰਨ ਲਈ `ਬੋਟਸ` ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦਾ ਇਸਤੇਮਾਲ ਕੀਤੇ ਜਾਣ ਕਾਰਨ ਯੂਜ਼ਰਜ਼ ਨੇ 734 ਕਰੋੜ ਰੁਪਏ ਗੁਆ ਦਿੱਤੇ ।

734 ਕਰੋੜ ਰੁਪਏ ਦੀ ਨਿਰਧਾਰਤ ਧੋਖਾਦੇਹੀ ਦਾ ਦੋਸ

ਅਧਿਕਾਰਤ ਬਿਆਨ ਅਨੁਸਾਰ ਈ. ਡੀ. ਦੇ ਬੈਂਗਲੁਰੂ ਖੇਤਰੀ ਦਫ਼ਤਰ ਨੇ 23 ਜਨਵਰੀ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਮਾਮਲਿਆਂ ਦੀ ਸੁਣਵਾਈ ਲਈ ਅਦਾਲਤ `ਚ ਸ਼ਿਕਾਇਤ ਦਾਇਰ ਕੀਤੀ । ਵਿਨਜੋ ਪ੍ਰਾਈਵੇਟ ਲਿਮਟਿਡ ਕੰਪਨੀ ਇਸ ਦੇ ਡਾਇਰੈਕਟਰ ਪਵਨ ਨੰਦਾ ਅਤੇ ਸੌਮਿਆ ਸਿੰਘ ਰਾਠੌਰ ਅਤੇ ਇਸ ਦੀ ਪੂਰਨ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ, ਜਿਨ੍ਹਾਂ `ਚ ਵਿਦੇਸ਼ ਸਥਿਤ ਕੰਪਨੀਆਂ ਵੀ ਸ਼ਾਮਲ ਹਨ, ਜਿਵੇਂ ਵਿਨਜੋ ਯੂ. ਐੱਸ. ਇੰਕ, ਵਿਨਜੋ ਐੱਸ. ਜੀ. ਪ੍ਰਾਈਵੇਟ ਲਿਮਟਿਡ ਅਤੇ ਜ਼ੈੱਡ. ਓ. ਪ੍ਰਾਈਵੇਟ ਲਿਮਟਿਡ, ਨੂੰ ਦੋਸ਼-ਪੱਤਰ `ਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ ।

Read More : ਈ. ਡੀ. ਨੇ ‘ਵਿਨਜ਼ੋੋ ਐਪ ਦੇ 192 ਕਰੋੜ ਰੁਪਏ ਦੇ ਲੈਣ ਦੇਣ ਤੇ ਲਗਾਈ ਰੋਕ

ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਹੋਈ ਮਹਿਲਾ ਦੀ ਮੌਤ

0
Sarabjeet Kaur

ਮੁੱਲਾਪੁਰ ਦਾਖਾ, 26 ਜਨਵਰੀ 2026 : ਪੰਜਾਬ ਦੇ ਜਿ਼ਲਾ ਲੁਧਿਆਣਾ (District Ludhiana) ਅਧੀਨ ਪੈਂਦੇ ਰਾਏਕੋਟ ਵਿਖੇ ਇਕ ਸਰਬਜੀਤ ਕੌਰ ਨਾਮੀ ਮਹਿਲਾ ਦੀ ਚਾਈਨਾ ਡੋਰ (China Door) ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ ।

ਜਦੋਂ ਹਾਦਸਾ ਵਾਪਰਿਆ ਮਹਿਲਾ ਸੀ ਸਕੂਟਰ ਤੇ ਸਵਾਰ

ਲੁਧਿਆਣਾ ਵਿਖੇ ਫਲਾਈ ਓਵਰ ਪੁਲ ਨੇੜੇ ਜੋ ਸਰਬਜੀਤ ਕੌਰ (Sarabjit Kaur) ਨਾਮੀ ਮਹਿਲਾ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਮੌਤ ਹੋ ਗਈ ਹੈ ਦੇ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇੱਕ ਸਕੂਟਰ ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ।  ਘਟਨਾ ਦੌਰਾਨ ਔਰਤ ਜ਼ਖਮੀ ਹੋਈ ਸਰਬਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ ਪਿੰਡ ਅਕਾਲਗੜ੍ਹ ਆਪਣੀ ਮਾਸੀ ਦੀ ਧੀ ਦੇ ਵਿਆਹ ਲਈ ਖਰੀਦਦਾਰੀ ਕਰਨ ਵਾਸਤੇ ਸਕੂਟਰੀ ’ਤੇ ਬਾਜ਼ਾਰ ਆਈ ਹੋਈ ਸੀ । ਜਦੋਂ ਉਹ ਫਲਾਈਓਵਰ ਪੁਲ ਨੇੜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੁੱਜੀ ਤਾਂ ਅਚਾਨਕ ਉਸ ਦਾ ਗਲਾ ਚਾਈਨਾ ਡੋਰ ਨਾਲ ਕੱਟ ਗਿਆ ਅਤੇ ਸੰਤੁਲਨ ਵਿਗੜਨ ਕਰਕੇ ਉਹ ਬੈਠੀ ਅਤੇ ਸਕੂਟਰੀ ਤੋਂ ਡਿੱਗ ਪਈ ।

ਮ੍ਰਿਤਕਾ ਛੱਡ ਗਈ ਹੈ ਆਪਣੇ ਪਿੱਛੇ ਦੋ ਸਾਲਾ ਮਾਸੂਮ ਬੱਚਾ

ਘਟਨਾ ਮੌਕੇ ਮੌਜੂਦ ਦੁਕਾਨਦਾਰਾਂ ਵੱਲੋਂ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾ ਸਰਬਜੀਤ ਕੌਰ ਰਾਏਕੋਟ ਰੋਡ ’ਤੇ ਖਾਣੇ ਦੀ ਇੱਕ ਦੁਕਾਨ ਚਲਾਉਂਦੀ ਸੀ ਅਤੇ ਆਪਣੇ ਪਿੱਛੇ ਦੋ ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ । ਜਿ਼ਕਰਯੋਗ ਹੈ ਕਿ ਲੁਧਿਆਣਾ ਜਿ਼ਲ੍ਹੇ ਅਧੀਨ ਆਉਂਦੇ ਸਮਰਾਲਾ ’ਚ ਵੀ ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ 15 ਸਾਲਾ ਤਰਨਜੋਤ ਸਿੰਘ ਦੀ ਜਾਨ ਚਲੀ ਗਈ ਸੀ । ਤਰਨਜੋਤ ਸਿੰਘ ਪਰਿਵਾਰ ਦੀ ਇਕਲੌਤੀ ਸੰਤਾਨ ਸੀ ।

Read More : 10ਵੀਂ ਦੇ ਵਿਦਿਆਰਥੀ ਦੀ ਹੋਈ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਨਾਲ ਮੌਤ

ਸਰਪੰਚ ਤੇ ਗ੍ਰਾਮ ਪੰਚਾਇਤ ਸਕੱਤਰ ਵਿਰੁੱਧ ਕਰੂਰਤਾ ਐਕਟ ਸਬੰਧੀ ਕੇਸ ਦਰਜ

0
Stray Dogs

ਹੈਦਰਾਬਾਦ, 24 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਜਗਤਿਆਲ ਜਿ਼ਲੇ ਅੰਦਰ ਕੁੱਤਿਆਂ ਨੂੰ ਮੌਤ ਦੇ ਘਾਟ ਉਤਾਰਨ ਤੇ ਕਰੂਰਤਾ ਐਕਟ (Cruelty Act) ਤਹਿਤ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ।

ਕੀ ਕਾਰਨ ਸੀ ਕੁੱਤਿਆਂ ਨੂੰ ਮਾਰਨ ਦਾ

ਪ੍ਰਾਪਤ ਜਾਣਕਾਰੀ ਅਨੁਸਾਰ ਤੇਲੰਗਾਨਾ ’ਚ ਜੋ ਕਥਿਤ ਤੌਰ ਉਤੇ ਜੋ 300 ਅਵਾਰਾ ਕੁੱਤਿਆਂ (Stray dogs) ਦੀ ਹੱਤਿਆ ਜਗਤਿਆਲ ਜਿ਼ਲ੍ਹੇ ਅੰਦਰ ਕਰ ਦਿੱਤੇ ਜਾਣ ਦਾ ਮਾਮਲਾ ਗਰਮਾਇਆ ਹੋਇਆ ਹੈ ਦੇ ਚਲਦਿਆਂ ਅਜਿਹਾ ਹੋਣ ਨਾਲ ਸੂਬੇ ਅੰਦਰ ਇਨਸਾਨਾਂ ਹੱਥੋਂ ਮਰਨ ਵਾਲੇ ਕੁੱਤਿਆਂ ਦੀ ਗਿਣਤੀ 900 ਹੋ ਗਈ ਹੈ । ਉਪਰੋਕਤ ਘਟਨਾਕ੍ਰਮ ਦਾ ਮੁੱਖ ਕਾਰਨ ਸਰਪੰਚ ਸਮੇਤ ਕੁੱਝ ਚੁਣੇ ਹੋਏ ਪ੍ਰਤੀਨਿਧੀਆਂ ਵਲੋਂ ਪਿਛਲੇ ਸਾਲ ਦਸੰਬਰ ਵਿਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨਾ ਦੱਸਿਆ ਜਾ ਰਿਹਾ ਹੈ ।

ਪੁਲਸ ਕੋਲ ਕੀਤੀ ਗਈ ਹੈ ਸਿ਼ਕਾਇਤ

ਕੁੱਤਿਆਂ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਨ ਦੇ ਦੋਸ਼ ਦੇ ਚਲਦਿਆਂ ਪਸ਼ੂ ਅਧਿਕਾਰ ਕਾਰਕੁੰਨਾਂ (Animal rights activists) ਵਲੋਂ ਪੁਲਸ ਕੋਲ ਸਿ਼ਕਾਇਤ ਵੀ ਦਰਜ ਕਰਵਾਈ ਗਈ ਹੈ ਤੇ ਉਸ ਵਿਚ ਦੋਸ਼ ਲਗਾਇਆ ਗਿਆ ਕਿ 22 ਜਨਵਰੀ ਨੂੰ ਜੋ ਪੇਗਾਡਾਪਲੀ ਪਿੰਡ ਵਿਚ 300 ਅਵਾਰਾ ਕੁੱਤਿਆਂ ਨੂੰ ਜਹਿਰੀਲੀ ਟੀਕੇ (Poisonous injections) ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਵਿਚ ਪਿੰਡ ਦੇ ਸਰਪੰਚ ਅਤੇ ਗ੍ਰਾਮ ਪੰਚਾਇਤ ਸਕੱਤਰ ਦਾ ਅਹਿਮ ਰੋਲ ਹੈ । ਜਿਸਦੇ ਚਲਦਿਆਂ ਹਾਲ ਦੀ ਘੜੀ ਸਿ਼ਕਾਇਤ ਦੇ ਆਧਾਰ ਤੇ ਪੁਲਸ ਵਲੋਂ ਪਿੰਡ ਸਰਪੰਚ ਤੇ ਗ੍ਰਾਮ ਪੰਚਾਇਤ ਸਕੱਤਰ ਵਿਰੁੱਧ ਕਰੂਰਤਾ ਐਕਟ ਤਹਿਤ ਕੇਸ ਵੀ ਦਰਜ ਕਰ ਲਿਆ ਗਿਆ ਹੈ । ਇਥੇ ਹੀ ਬਸ ਨਹੀਂ ਸਿ਼ਕਾਇਤ ਵਿਚ ਵੀ ਇਹ ਦੱਸਿਆ ਗਿਆ ਕਿ ਅਵਾਰਾ ਪਸ਼ੂਆਂ ਨੂੰ ਮਾਰਨ ਲਈ ਕੁੱਝ ਵਿਅਕਤੀਆਂ ਨੂੰ ਵੀ ਕਿਰਾਏ ਤੇ ਲਿਆ ਗਿਆ ਸੀ ।

ਪੁਲਸ ਕਰ ਰਹੀ ਹੈ ਪੋਸਟਮਾਰਟਮ ਰਿਪੋਰਟ ਦੀ ਉਡੀਕ

ਕੁੱਤਿਆਂ ਨੂੰ ਮੌਤ (Death to dogs) ਦੇ ਘਾਟ ਉਤਾਰਨ ਦੇ ਮਾਮਲੇ ਵਿਚ ਇੰਸਪੈਕਟਰ ਚੌਧਰੀ ਕਿਰਨ ਨੇ ਦਸਿਆ ਕਿ ਜਾਂਚ ਦੌਰਾਨ ਦਫਨਾਉਣ ਵਾਲੀ ਥਾਂ ਤੋਂ ਲਗਭਗ 70 ਤੋਂ 80 ਕੁੱਤਿਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਦੇਖਣ ਤੇ ਇੰਝ ਲੱਗਦਾ ਹੈ ਜਿਵੇਂ ਕਿ ਕੁੱਤਿਆਂ ਨੂੰ ਕੁੱਝ ਦਿਨ ਪਹਿਲਾਂ ਹੀ ਦਫਨਾਇਆ ਗਿਆ ਹੋਵੇ ।

Read more : ਇਕ ਦਿਨ ਵਿਚ 28 ਬੱਚਿਆਂ ਤੇ ਔਰਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ

ਇੰਜੀਨੀਅਰ ਰਾਸਿ਼ਦ ਨੂੰ ਮਿਲੀ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ

0
Engineer Rashid

ਨਵੀਂ ਦਿੱਲੀ, 24 ਜਨਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਇਕ ਅਦਾਲਤ (Court) ਨੇ ਇੰਜੀਨੀਅਰ ਰਾਸਿ਼ਦ ਨੂੰ ਬਜਟ ਸੈਸ਼ਨ (Budget session) ਵਿਚ ਸ਼ਾਮਲ ਹੋਣ ਦੀ ਇਜਾਜ਼ਤ (Permission) ਦੇ ਦਿੱਤੀ ਹੈ । ਦੱਸਣਯੋਗ ਹੇ ਕਿ ਇੰਜੀਨੀਅਰ ਰਾਸਿ਼ਦ ਜੋ ਕਿ ਇਕ ਲੋਕ ਸਭਾ ਮੈਂਬਰ ਹਨ ਜੇਲ ਵਿਚ ਬੰਦ ਹਨ ।

ਕਿਹੜੇ ਜੱਜ ਨੇ ਦਿੱਤੀ ਹੈ ਰਾਸਿ਼ਦ ਨੂੰ ਮਨਜ਼ੂਰੀ

ਦਿੱਲੀ ਦੀ ਇਕ ਅਦਾਲਤ ਦੇ ਜਿਸ ਜੱਜ ਨੇ ਇੰਜੀਨੀਅਰ ਰਾਸਿ਼ਦ (Engineer Rashid) ਨੂੰ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਹੈ ਉਹ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋਣਾ ਹੈ ਤੇ ਉਹ ਮਾਨਯੋਗ ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਹਨ । ਦੱਸਣਯੋਗ ਹੈ ਕਿ ਜੋ ਵੀ ਵਿਅਕਤੀ ਹਿਰਾਸਤ ਵਿਚ ਹੁੰਦਾ ਹੈ ਤੇ ਉਸਨੂੰ ਇਸ ਤਰ੍ਹਾਂ ਪੈਰੋਲ ਦਿੱਤੀ ਜਾਂਦੀ ਹੈ ਤਾਂ ਉਸਨੂੰ ਹਥਿਆਰਬੰਦ ਪੁਲਸ ਕਰਮਚਾਰੀਆਂ ਦੀ ਸੁਰੱਖਿਆ ਹੇਠ ਉਸਦੀ ਮੰਜਿ਼ਲ ਤੇ ਲਿਜਾਇਆ ਜਾਂਦਾ ਹੈ ।

ਹਾਲਾਂਕਿ ਇਸ ਦੌਰਾਨ ਆਉਣ ਵਾਲੇ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ । ਇਸ ਸਬੰਧੀ ਰਾਸਿ਼ਦ ਦੇ ਵਕੀਲ ਖਿ਼ਆਤ ਓਬਰਾਏ ਨੇ ਅਦਾਲਤ ਨੂੰ ਦੱਸਿਆ ਕਿ ਯਾਤਰਾ ਖਰਚਿਆਂ ਸੰਬੰਧੀ ਉਸਦੇ ਮੁਵੱਕਿਲ ਦੀ ਅਪੀਲ ਦਿੱਲੀ ਹਾਈ ਕੋਰਟ (Delhi High Court) ਵਿੱਚ ਵਿਚਾਰ ਅਧੀਨ ਹੈ ।

Read More : ਇੰਜੀਨੀਅਰ ਰਾਸ਼ਿਦ ਨੂੰ ਸੰਸਦ ’ਚ ਪੇਸ਼ ਹੋਣ ਲਈ ਹਿਰਾਸਤ ’ਚ ਪੈਰੋਲ ਮਿਲੀ

10ਵੀਂ ਦੇ ਵਿਦਿਆਰਥੀ ਦੀ ਹੋਈ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਨਾਲ ਮੌਤ

0
Charanjot Singh

ਲੁਧਿਆਣਾ, 24 ਜਨਵਰੀ 2026 : ਪੰਜਾਬ ਦੇ ਸ਼ਹਿਰ ਸਮਰਾਲਾ ਦੇ ਪਿੰਡ ਭਰਥਲਾ (Village Bharathala) ਵਿਖੇ ਇਕ 10ਵੀਂ ਜਮਾਤ ਦੇ ਵਿਦਿਆਰਥੀ ਦੀ ਧੋਣ ਚਾਈਨਾ ਡੋਰ ਨਾਲ ਵੱਢੇ ਜਾਣ ਤੇ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ ਵਿਦਿਆਰਥੀ

ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਦੇ ਜਿਸ ਪਿੰਡ ਭਰਥਲਾ ਵਿਖੇ 15 ਸਾਲਾ 10ਵੀਂ ਜਮਾਤ (10th grade) ਦੇ ਨੌਜਵਾਨ ਵਿਦਿਆਰਥੀ ਦੀ ਚਾਈਨਾ ਡੋਰ ਦੇ ਕਾਰਨ ਗਲਾ ਵੱਢੇ (Cut throat) ਜਾਣ ਕਾਰਨ ਮੌਤ ਜਾਣ ਦਾ ਸਮਾਚਾਰ ਮਿਲਿਆ ਹੈ ਦਾ ਨਾਮ ਤਰਨਜੋਤ ਸਿੰਘ (Taranjot Singh) ਹੈ ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਕੂਲ ਤੋਂ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿੱਚ ਉਸ ਦੇ ਗਲੇ ‘ਤੇ ਚਾਈਨਾ ਡੋਰ ਫਿਰ ਗਈ । ਚਾਈਨਾ ਡੋਰ ਦੇ ਕਾਰਨ ਤਰਨਜੋਤ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਕੁਝ ਹੀ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ । ਜਾਣਕਾਰੀ ਦੇ ਅਨੁਸਾਰ ਤਰਨਜੋਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉੱਥੇ ਹੀ ਪਿੰਡ ਭਰਥਲਾ ਵਿੱਚ ਇਸ ਘਟਨਾ ਦੇ ਕਾਰਨ ਸੋਗ ਦੀ ਲਹਿਰ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ।

ਪਿੰਡ ਵਾਲਿਆਂ ਨੇ ਕੀਤਾ ਚਾਈਨਾ ਡੋਰ ਦੇ ਵਿਕਣ ਦਾ ਵਿਰੋਧ

ਤਰਨਜੋਤ ਸਿੰਘ ਦੀ ਚਾਈਨਾ ਡੋਰ (China Door) ਕਾਰਨ ਹੋਈ ਮੌਤ ਤੇ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਰੋਸ ਵਜੋਂ ਨਾਅਰੇਬਾਜੀ ਕੀਤੀ ਤੇ ਕਿਹਾ ਕਿ ਜੇਕਰ ਚਾਈਨਾ ਡੋਰ ਤੇ ਪਾਬੰਦੀ ਹੈ ਫਿਰ ਇਹ ਬਾਜਾਰਾਂ ਵਿਚ ਕਿਵੇਂ ਵਿਕ ਰਹੀ ਹੈ, ਜਿਸਦਾ ਪੁਲਸ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ ਪਰ ਹਕੀਕਤ ਸਭ ਦੇ ਸਾਹਮਣੇ ਹੈ ਕਿ ਚਾਈਨਾ ਡੋਰ ਕਿੰਨੀ ਕੁ ਖਤਰਨਾਕ ਹੈ ।

Read More : ਜੌਨਪੁਰ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਡਾਕਟਰ ਦੀ ਮੌਤ

ਖੈਬਰ ਪਖਤੂਨਖਵਾ ਵਿਖੇ ਬਰਫਬਾਰੀ ਕਾਰਨ ਇੱਕੋ ਪਰਿਵਾਰ ਦੇ ਨੌ ਮੈਂਬਰਾਂ ਦੀ ਮੌਤ

0
Khyber Pakhtunkhwa

ਇਸਲਾਮਾਬਾਦ, 24 ਜਨਵਰੀ 2026 : ਪਾਕਿਸਤਾਨ (Pakistan) ਦੇ ਖੈਬਰ ਪਖਤੂਨਖਵਾ ਸੂਬੇ ਵਿਖੇ ਬਰਫਬਾਰੀ ਕਾਰਨ ਇੱਕੋ ਪਰਿਵਾਰ ਦੇ ਘੱਟੋ ਘੱਟ 9 ਮੈਂਬਰਾਂ ਦੀ ਮੌਤ (Death of 9 members) ਹੋਣ ਦਾ ਸਮਾਚਾਰ ਮਿਲਿਆ ਹੈ । ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਿਆ ।

ਭਾਰੀ ਬਰਫਬਾਰੀ ਨੇ ਕਰ ਦਿੱਤਾ ਸੀ ਆਮ ਜਨ ਜੀਵਨ ਪ੍ਰਭਾਵਿਤ

ਬੀਤੇ ਦਿਨੀਂ ਪਾਕਿਸਤਾਨ ਵਿਖੇ ਹੋਈ ਭਾਰੀ ਬਰਫਬਾਰੀ (Heavy snowfall) ਕਾਰਨ ਜਿਥੇ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਸੀ ਦੇ ਚਲਦਿਆਂ ਕਈ ਮੇਨ ਸੜਕਾਂ ਵੀ ਬੰਦ ਹੋ ਗਈਆਂ ਸਨ, ਜਿਸ ਕਾਰਨ ਯਾਤਰੀ ਵੀ ਵੱਖ-ਵੱਖ ਥਾਵਾਂ ਤੇ ਫਸ ਗਏ ਸਨ । ਬੀਤੇ ਦਿਨ ਹੋਈ ਬਰਫਬਾਰੀ ਨੇ ਖੈਬਰ ਪਖਤੂਨਖਵਾ (Khyber Pakhtunkhwa), ਬਲੋਚਿਸਤਾਨ, ਗਿਲਗਿਤ-ਬਾਲਟਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਕਈ ਇਲਾਕਿਆਂ ਵਿੱਚ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਸੀ ।

ਡਿਪਟੀ ਕਮਿਸ਼ਨਰ ਹਾਸਿ਼ਮ ਅਜੀਮ ਨੇ ਕੀ ਦੱਸਿਆ

ਲੋਅਰ ਚਿਤਰਾਲ ਦੇ ਡਿਪਟੀ ਕਮਿਸ਼ਨਰ ਹਾਸਿ਼ਮ ਅਜੀਮ ਨੇ ਦੱਸਿਆ ਕਿ ਮਲਬੇ ਵਿਚ ਦੱਬੀਆਂ ਸਮੁੱਚੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਕ ਨੌ ਸਾਲ ਦਾ ਲੜਕਾ ਹਾਦਸੇ ਵਿਚ ਬਚ ਗਿਆ ਅਤੇ ਉਸਨੂੰ ਜ਼ਖ਼ਮੀਆਂ (injured) ਨਾਲ ਹਸਪਤਾਲ ਵਿਚ ਭਰਤੀ ਵੀ ਕਰਵਾਇਆ ਗਿਆ ਹੈ ।

ਬਰਬਾਰੀ ਕਾਰਨ ਸਿਰਫ਼ ਠੰਢ ਵਿਚ ਹੀ ਵਾਧਾ ਨਹੀਂ ਹੋਇਆ ਬਲਕਿ ਬਿਜਲੀ ਸਪਲਾਈ ਵੀ ਠੱਗ ਹੋ ਗਈ ਸੀ । ਅਧਿਕਾਰੀਆਂ ਦੇ ਅਨੁਸਾਰ ਇਲਾਕੇ ਵਿੱਚ 20 ਇੰਚ ਤੋਂ ਵੱਧ ਭਾਰੀ ਬਰਫ਼ਬਾਰੀ ਕਾਰਨ ਬਰਫ਼ ਖਿਸਕ ਗਈ । ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਬੱਚਾ ਖਾਨ, ਉਨ੍ਹਾਂ ਦੀ ਪਤਨੀ, ਤਿੰਨ ਪੁੱਤਰ, ਦੋ ਧੀਆਂ ਅਤੇ ਦੋ ਨੂੰਹਾਂ ਸ਼ਾਮਲ ਹਨ ।

Read More : ਚਿਲੀ ਦੇ ਜੰਗਲਾਂ ਦੀ ਅੱਗ ਕਾਰਨ 18 ਦੀ ਮੌਤ

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਕੁਰਲਾ ਕਰਨ ਵਾਲੇ ਨੌਜਵਾਨ ਖਿਲਾਫ਼ ਕੇੇਸ ਦਰਜ

0
Subhan

ਅੰਮ੍ਰਿਤਸਰ, 24 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੇ ਪਵਿੱਤਰ ਸਰੋਵਰ ਵਿਚ ਕੁਰਲਾ ਕਰਨ ਵਾਲੇ ਮੁਸਲਿਮ ਨੌਜਵਾਨ ਵਿਰੁੱਧ ਕੇੇਸ ਦਰਜ (Case registered) ਕਰ ਲਿਆ ਗਿਆ ਹੈ ।

ਐਸ. ਜੀ. ਪੀ. ਸੀ. ਦੇ ਸਲਾਹਕਾਰ ਸਿਆਲੀ ਨੇ ਕੀ ਦੱਸਿਆ

ਉਕਤ ਮੁਸਲਿਮ ਨੌਜਵਾਨ ਸੁਭਾਨ ਰੰਗਰੀਜ (Subhan Rangrij) ਜਿਸਨੇ ਬੇਸ਼ਕ ਸਰੋਵਰ ਵਿਚ ਕੁਰਲਾ ਕਰਨ ਤੋਂ ਬਾਅਦ ਦੋ ਵਾਰ ਮੁਆਫੀ ਮੰਗ ਲਈ ਸੀ ਪਰ ਸਿੱਖ ਭਾਈਚਾਰੇ ਵਲੋਂ ਉਸ ਦੀਆਂ ਕਾਰਵਾਈਆਂ ਤੋਂ ਨਾਖੁਸ਼ ਹੋਇਆ ਗਿਆ ਹੈ । ਜਿਸਦੇ ਚਲਦਿਆਂ ਹੁਣ ਐਸ. ਜੀ. ਪੀ. ਸੀ. ਵਲੋਂ ਉਸ ਨੌਜਵਾਨ ਖਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਕੇਸ ਦਰਜ ਕਰਵਾਇਆ ਜਾਵੇਗਾ ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ. ਜੀ. ਪੀ. ਸੀ. (S. G. P. C.) ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਜਲਦੀ ਹੀ ਪੁਲਸ ਸਿ਼ਕਾਇਤ (Police complaint) ਦਰਜ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਐਸ. ਜੀ. ਪੀ. ਸੀ. ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਬੇਅਦਬੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ ਤੇ ਉਹ ਲਗਭਗ 20 ਮਿੰਟ ਤੱਕ ਹਰਿਮੰਦਰ ਸਾਹਿਬ ਵਿੱਚ ਰਿਹਾ ।

ਨੌਜਵਾਨ ਦੀਆਂ ਕਾਰਵਾਈਆਂ ਨੇ ਪਹੁੰਚਾਈ ਹੈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ : ਨਿਹੰਗਾਂ

ਨਿਹੰਗਾਂ ਨੇ ਕਿਹਾ ਕਿ ਨੌਜਵਾਨ ਦੀਆਂ ਕਾਰਵਾਈਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ (Religious sentiments) ਨੂੰ ਠੇਸ ਪਹੁੰਚਾਉਂਦੀਆਂ ਹਨ । ਉਨ੍ਹਾਂ ਚੇਤਾਵਨੀ ਦਿੱਤੀ ਕਿ ਸਿੱਖ ਭਾਈਚਾਰੇ `ਤੇ ਅਕਸਰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਦੋਸ਼ ਲਗਾਇਆ ਜਾਂਦਾ ਹੈ, ਇਸ ਲਈ ਉਨ੍ਹਾਂ ਨੇ ਕਾਨੂੰਨੀ ਢਾਂਚੇ ਦੇ ਅੰਦਰ ਪੁਲਿਸ ਕੋਲ ਪਹੁੰਚ ਕੀਤੀ ਹੈ । ਉਹ ਚਾਹੁੰਦੇ ਹਨ ਕਿ ਉਹ ਸਿੱਖ ਮਰਿਆਦਾ ਅਨੁਸਾਰ ਜਨਤਕ ਤੌਰ `ਤੇ ਮੁਆਫੀ ਮੰਗੇ ਨਹੀਂ ਤਾਂ ਉਨ੍ਹਾਂ ਕੋਲ ਨੌਜਵਾਨ ਬਾਰੇ ਪੂਰੀ ਜਾਣਕਾਰੀ ਹੈ । ਗਾਜ਼ੀਆਬਾਦ ਪੁਲਸ ਨੇ ਸਿ਼ਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੇ ਕਿਹਾ ਹੈ ਕਿ ਉਹ ਉਸ ਤੋਂ ਪੁੱਛਗਿੱਛ ਕਰੇਗੀ ।

Read More : ਮਰਿਆਦਾ ਦੀ ਉਲੰਘਣਾਂ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ