Home Blog Page 2647

Black Fungus : ਪੁਣੇ ਦੇ ਪੇਂਡੂ ਇਲਾਕਿਆਂ ‘ਚ ਕੋਵਿਡ-19 ਨਾਲ ਤੋਂ ਉਬਰੇ ਲੋਕਾਂ ਦੀ ਜਾਂਚ ਦੇ ਆਦੇਸ਼

0

ਪੁਣੇ : ਪੁਣੇ ਜ਼ਿਲ੍ਹਾ ਪ੍ਰਸ਼ਾਸਨ ਨੇ ‘ਮਿਯੂਕਰਮਾਈਕੋਸਿਸ’ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਨੂੰ ਪੇਂਡੂ ਇਲਾਕਿਆਂ ‘ਚ ਕੋਵਿਡ – 19 ਤੋਂ ਉਬਰੇ ਲੋਕਾਂ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀ ਰਾਜੇਸ਼ ਦੇਸ਼ਮੁਖ ਨੇ ਪੇਂਡੂ ਇਲਾਕਿਆਂ ‘ਚ ਸਿਹਤ ਵਿਭਾਗਾਂ ਨੂੰ 15 ਅਪ੍ਰੈਲ ਤੋਂ ਬਾਅਦ ਕੋਵਿਡ – 19 ਤੋਂ ਉਬਰੇ ਲੋਕਾਂ ਦੀ ਸੂਚੀ ਬਣਾਉਣ ਅਤੇ 24 ਤੋਂ 27 ਮਈ ਦੇ ਵਿੱਚ ‘ਮਿਯੂਕਰਮਾਈਕੋਸਿਸ’ ਦੇ ਸੰਭਾਵਿਕ ਮਾਮਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

‘ਮਿਯੂਕਰਮਾਈਕੋਸਿਸ’ ਨੂੰ ‘ਬਲੈਕ ਫੰਗਸ’ ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਦੁਰਲਭ ਗੰਭੀਰ ਸੰਕਰਮਣ ਹੈ, ਜੋ ਕੋਵਿਡ – 19 ਦੇ ਕਈ ਮਰੀਜਾਂ ‘ਚ ਪਾਇਆ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਪੁਣੇ ਜ਼ਿਲ੍ਹੇ ‘ਚ ਹੁਣ ਤੱਕ ‘ਮਿਯੂਕਰਮਾਈਕੋਸਿਸ’ ਦੇ 300 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਪੰਜਾਬ ਦੇ CM ਵੱਲੋਂ ਕਿਸਾਨਾਂ ਨੂੰ ਪਟਿਆਲਾ ਵਿੱਚ ਧਾਰਨਾ ਨਾ ਲਾਉਣ ਦੀ ਕੀਤੀ ਗਈ ਅਪੀਲ

0

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਂਮਾਰੀ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਟਿਆਲਾ ਵਿੱਚ 28, 29 ਅਤੇ 30 ਮਈ ਨੂੰ ਦਿੱਤਾ ਜਾਣ ਵਾਲਾ ਧਰਨਾ ਨਾ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਵੱਡੀ ਪੱਧਰ ’ਤੇ ਕਰੋਨਾ ਫੈਲਣ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਸੂਬਾ ਸਰਕਾਰ ਵੱਲੋਂ ਕੋਰੋਨਾਵਾਇਸ ਦੀ ਰੋਕਥਾਮ ਲਈ ਹੁਣ ਤੱਕ ਕੀਤੀਆਂ ਸਾਰੀਆਂ ਕੋਸ਼ਿਸ਼ਾਂ ’ਤੇ ਪਾਣੀ ਪੈ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਹੈ ਤਾਂ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੂਬੇ ਵਿੱਚ ਕਿਸੇ ਕਿਸਮ ਦੀਆਂ ਰੈਲੀਆਂ ਜਾਂ ਧਰਨੇ ਲਾਉਣ ਦੀ ਇਜ਼ਾਜਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਦਿੱਲੀ, ਮਹਾਰਾਸ਼ਟਰ ਅਤੇ ਯੂਪੀ ਵਰਗੇ ਸੂਬਿਆਂ ਤੋਂ ਕਿਤੇ ਚੰਗੀ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਗੰਗਾ ਨਦੀ ਵਿੱਚ ਤੈਰਦੀਆਂ ਲਾਸ਼ਾਂ ਨੇ ਭਾਜਪਾ ਦੀ ਸੱਤਾ ਵਾਲੇ ਸੂਬੇ ਦੀ ਮਹਾਂਮਾਰੀ ਨਾਲ ਨਜਿੱਠਣ ਵਿਚ ਮਾੜੇ ਪ੍ਰਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਕਾਨੂੰਨਾਂ ਦੇ ਵਿਰੋਧ ’ਚ ਵਿਧਾਨ ਸਭਾ ’ਚ ਸੋਧ ਕਾਨੂੰਨ ਪਾਸ ਕੀਤੇ ਸਨ। ਉਨ੍ਹਾਂ ਕਿਹਾ,“ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਬਦਲੇ ’ਚ ਮਹਾਂਮਾਰੀ ਵਿਰੁੱਧ ਜੰਗ ’ਚ ਸੂਬਾ ਸਰਕਾਰ ਨਾਲ ਸਹਿਯੋਗ ਕਰਨ।” ਉਨ੍ਹਾਂ ਕਿਹਾ ਕਿ ਜਿਵੇਂ ਕਿਸਾਨਾਂ ਦੇ ਹਿੱਤ ਪੰਜਾਬ ਨਾਲ ਜੁੜੇ ਹੋਏ ਹਨ, ਉਸੇ ਤਰ੍ਹਾਂ ਪੰਜਾਬ ਦੇ ਹਿੱਤ ਵੀ ਕੋਰੋਨਾ ਖ਼ਿਲਾਫ਼ ਜੰਗ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਕਿਸਾਨਾਂ ਦੇ ਸਹਿਯੋਗ ਕਰਨ ’ਤੇ ਨਿਰਭਰ ਹਨ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੋਰੋਨਾ ਮਹਾਂਮਾਰੀ ਨਾਲ ਡਟ ਕੇ ਨਜਿੱਠਣ ਵਾਲਿਆਂ ਸੂਬਿਆਂ ’ਚ ਵਿੱਚ ਪੰਜਾਬ ਦੀ ਵੀ ਬਿਹਤਰ ਕਾਰਗੁਜ਼ਾਰੀ ਰਹੀ ਹੈ। ਉਨ੍ਹਾਂ ਕਿਹਾ ਕਿ ਆਕਸਜੀਨ ਦੀ ਘਾਟ ਦੇ ਬਾਵਜੂਦ ਹਸਪਤਾਲਾਂ ਵਿਚ ਆਕਸੀਜਨ ਦੀ ਵੱਡੀ ਪੱਧਰ ’ਤੇ ਕੋਈ ਕਮੀ ਨਹੀਂ ਆਉਣ ਦਿੱਤੀ ਗਈ। ਕੋਰੋਨਾ ਦੇ ਕੇਸ ਵਧਣ ਕਰਕੇ ਦਵਾਈਆਂ, ਬੈੱਡ ਆਦਿ ਨੂੰ ਉਸੇ ਗਤੀ ਵਿੱਚ ਵਧਾਇਆ ਜਾਂਦਾ ਰਿਹਾ ਹੈ। ਜਦੋਂਕਿ ਦਿੱਲੀ, ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ’ਚ ਹਾਲਾਤ ਅਜੇ ਵੀ ਬਹੁਤ ਮਾੜੇ ਹਨ।

ਕਿਸਾਨ ਕੋਰੋਨਾ ਤੋਂ ਡਰ ਕੇ ਜਾਣ ਵਾਲੇ ਨਹੀਂ – ਰਾਕੇਸ਼ ਟਿਕੈਤ

0

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨ ਕਰੋਨਾ ਦੀ ਆੜ ‘ਚ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਨ ਦੀ ਚਾਲਾਂ ਚੱਲ ਰਹੇ ਹਨ ਪਰ ਮੋਦੀ ਸਰਕਾਰ ਸੁਣ ਲੈਣ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰਾਂ ’ਤੇ ਡਟੇ ਦੇਸ਼ ਦੇ ਕਿਸਾਨ ਕੋਰੋਨਾ ਮਹਾਂਮਾਰੀ ਤੋਂ ਡਰ ਕੇ ਭੱਜਣ ਵਾਲੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਪਰ ਪ੍ਰਧਾਨ ਮੰਤਰੀ ਖ਼ੁਦ ਗੱਲਬਾਤ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪ੍ਰਧਾਨ ਦਫ਼ਤਰ ਅਤੇ ਨਿਵਾਸ ਤੋਂ ਥੋੜ੍ਹੇ ਹੀ ਫਰਕ ਨਾਲ ਧਰਨੇ ’ਤੇ ਬੈਠੇ ਹਨ ਪਰ ਪ੍ਰਧਾਨ ਮੰਤਰੀ ਸ਼ਾਇਦ ਬੇਪ੍ਰਵਾਹ ਹੋ ਗਏ ਹਨ ਜਿਨ੍ਹਾਂ ਨੂੰ ਕਿਸਾਨਾਂ ਦੀ ਪੁਕਾਰ ਸੁਣਾਈ ਨਹੀਂ ਦੇ ਰਹੀ ਹੈ ਤੇ ਉਹ ਪਿੱਠ ਦਿਖਾ ਕੇ ਭੱਜ ਰਹੇ ਹਨ।

ਰਾਕੇਸ਼ ਟਿਕੈਤ ਨੇ ਸਪਸ਼ਟ ਸ਼ਬਦਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰਾਂ ਨੂੰ ਨਹੀਂ ਮੁੜਨਗੇ ਅਤੇ 26 ਮਈ ਨੂੰ ਕਾਲਾ ਦਿਨ ਮਨਾਇਆ ਜਾਵੇਗਾ। ਇਸ ਦਿਨ ਦਿੱਲੀ ਦੀਆਂ ਹੱਦਾਂ ’ਤੇ ਧਰਨੇ ਉੱਤੇ ਬੈਠੇ ਕਿਸਾਨ ਕਾਲੇ ਕੱਪੜੇ ਪਹਿਨਣਗੇ ਤੇ ਪਿੰਡਾਂ ਵਿਚਲੇ ਕਿਸਾਨਾਂ ਨੂੰ ਵੀ ਵੀ ਕਾਲੇ ਕੱਪੜੇ ਪਾ ਕੇ ਰੋਸ ਪ੍ਰਗਟਾਉਣਾ ਚਾਹੀਦਾ ਹੈ। ਸੰਸਦ ਦੇ ਘਿਰਾਓ ਬਾਰੇ ਪੁੱਛੇ ਜਾਣ ’ਤੇ ਟਿਕੈਤ ਨੇ ਕਿਹਾ ਕਿ ਜਲਦੀ ਹੀ ਅਜਿਹਾ ਕੋਈ ਐਕਸ਼ਨ ਹੋ ਸਕਦਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਹਰ 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਬਾਰੇ ਕੋਈ ਵੱਡਾ ਐਲਾਨ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਜੋ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਧਾਰਮਿਕ ਝੰਡਾ ਲਹਿਰਾਉਣਾ ਕੋਈ ਅਪਰਾਧ ਨਹੀਂ ਹੈ। ਲਾਲ ਕਿਲ੍ਹਾ ਕਿਸੇ ਦੀ ਕੋਈ ਨਿੱਜੀ ਜਾਇਦਾਦ ਨਹੀਂ ਬਲਕਿ ਇਸ ’ਤੇ ਪੂਰੇ ਦੇਸ਼ ਵਾਸੀਆਂ ਦਾ ਹੱਕ ਹੈ।

ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਰੋਨਾ ਦੀ ਆੜ ਹੇਠ ਕਿਸਾਨੀ ਸੰਘਰਸ਼ ਨੂੰ ਦਬਾਉਣ ਬਾਰੇ ਸੋਚਣਾ ਬੰਦ ਕਰਕੇ ਮਹਾਂਮਾਰੀ ਦਾ ਇਲਾਜ ਲੱਭਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਤੇ ਜੱਟ ਮਹਾ ਸਭਾ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ, ਪ੍ਰੋ. ਮੇਹਰ ਸਿੰਘ ਮੱਲ੍ਹੀ, ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਸੋਹਾਣਾ, ਕਾਂਗਰਸ ਆਗੂ ਸਤਵਿੰਦਰ ਸਿੰਘ ਚੈੜੀਆਂ, ਅਕਾਲੀ ਦਲ ਦੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ, ਸਾਬਕਾ ਕੌਂਸਲਰ ਕਮਲਜੀਤ ਕੌਰ, ਨੰਬਰਦਾਰ ਹਰਸੰਗਤ ਸਿੰਘ ਅਤੇ ਹਰਬੀਰ ਸਿੰਘ ਢੀਂਡਸਾ ਆਦਿ ਵੀ ਹਾਜ਼ਰ ਸਨ।

ਕੋਰੋਨਾ ਮਰੀਜ਼ਾਂ ਨੂੰ ਮਿਲਣ ਪਹੁੰਚੇ ਉੱਤਰਾਖੰਡ ਦੇ ਮੁੱਖ ਮੰਤਰੀ

0

ਦੇਸ਼ ਅੰਦਰ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕੋਵਿਡ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਬਾਗੇਸ਼ਵਰ ਤੇ ਪਿਥੌਰਾਗੜ੍ਹ ਜ਼ਿਲ੍ਹਿਆਂ  ਦਾ ਦੌਰਾ ਕੀਤਾ। ਇਸ ਦੌਰਾਨ ਉਹ ਪੀਪੀਈ ਕਿੱਟ ਪਹਿਨ ਕੇ ਹਸਪਤਾਲਾਂ ’ਚ ਭਰਤੀ ਕੋਵਿਡ ਮਰੀਜ਼ਾਂ ਨੂੰ ਮਿਲੇ। ਪਹਿਲਾਂ ਮੁੱਖ ਮੰਤਰੀ ਬਾਗੇਸ਼ਵਰ ਪੁੱਜੇ ,ਜਿਥੇ ਉਨ੍ਹਾਂ ਕੋਰੋਨਾ ਹਸਪਤਾਲ ਅਤੇ ਦੇਖ-ਰੇਖ ਕੇਂਦਰ ’ਚ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ਿਲ੍ਹਾ ਹਸਪਤਾਲ ’ਚ ਬੱਚਿਆਂ ਲਈ ਬਣਾਏ ਗਏ ਵਾਰਡ ਦਾ ਵੀ ਨਿਰੀਖਣ ਕੀਤਾ।

ਬਾਅਦ ’ਚ ਸ੍ਰੀ ਰਾਵਤ ਪਿਥੌਰਾਗੜ੍ਹ ਪੁੱਜੇ ਅਤੇ ਜ਼ਿਲ੍ਹਾ ਬੇਸ ਹਸਪਤਾਲ ’ਚ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕੋਵਿਡ ਅਤੇ ਆਈਸੀਯੂ ਵਾਰਡਾਂ ’ਚ ਭਰਤੀ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਪੀਪੀਈ ਕਿੱਟ ਪਹਿਨ ਕੇ ਅਲਮੋੜਾ ਤੋਂ ਸੰਸਦ ਮੈਂਬਰ ਅਜੈ ਟਮਟਾ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਡਾਕਟਰਾਂ, ਨਰਸਾਂ ਅਤੇ ਹੋਰ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ।

ਰਾਜਿੰਦਰਾ ਹਸਪਤਾਲ ਵਿੱਚ 34 ਹੋਰ ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ

0

ਪਟਿਆਲਾ: ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ। ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਪਿਛਲੇ 24 ਘੰਟਿਆਂ ਦੌਰਾਨ 34 ਹੋਰ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿੱਚੋਂ 17 ਮ੍ਰਿਤਕ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਹਨ।

ਜ਼ਿਕਰਯੋਗ ਹੈ ਕਿ ਰਾਜਿੰਦਰਾ ਹਸਪਤਾਲ ਵਿਚ ਪੰਜਾਬ ਦੇ ਦਰਜਨ ਭਰ ਜ਼ਿਲ੍ਹਿਆਂ ਸਮੇਤ ਕੁਝ ਹੋਰਨਾਂ ਰਾਜਾਂ ਦੇ ਮਰੀਜ਼ ਵੀ ਆ ਰਹੇ ਹਨ। ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤੱਕ ਪਟਿਆਲਾ ਜ਼ਿਲ੍ਹੇ ਅੰਦਰ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਕੁੱਲ ਗਿਣਤੀ 1,126 ਹੋ ਗਈ ਹੈ।

ਪ੍ਰਸਿੱਧ ਕ੍ਰਿਸ਼ਨਾ ਨੇ ਦਿੱਤੀ ਕੋਰੋਨਾ ਨੂੰ ਮਾਤ, ਜ਼ਲਦ ਜੁੜਨਗੇ ਟੀਮ ਨਾਲ

0

ਬੈਂਗਲੁਰੂ : ਇੰਗਲੈਂਡ ਦੌਰੇ ਲਈ ਸਟੈਂਡ ਬਾਏ ਖਿਡਾਰੀ ਦੇ ਰੂਪ ’ਚ ਭਾਰਤੀ ਟੀਮ ’ਚ ਚੁਣੇ ਗਏ ਤੇਜ਼ ਬੱਲੇਬਾਜ਼ ਪ੍ਰਸਿੱਧ ਕ੍ਰਿਸ਼ਨਾ ਕੋਰੋਨਾ ਤੋਂ ਠੀਕ ਹੋ ਗਏ ਹਨ ਅਤੇ ਟੀਮ ਨਾਲ ਜੁੜਨ ਲਈ ਤਿਆਰ ਹਨ। ਉਹ ਫ਼ਿਲਹਾਲ ਬੈਂਗਲੁਰੂ ’ਚ ਆਪਣੇ ਘਰ ’ਚ ਹਨ, ਜਿੱਥੋਂ ਕਲ੍ਹ ਉਹ ਮੁੰਬਈ ਪਹੁੰਚਣਗੇ ਤੇ ਟੀਮ ਨਾਲ ਜ਼ਰੂਰੀ ਇਕਾਂਤਵਾਸ ’ਚ ਰਹਿਣਗੇ।

ਇੰਗਲੈਂਡ ਦੌਰੇ ਦੇ ਲਈ ਚੁਣੀ ਗਈ ਭਾਰਤੀ ਟੀਮ ’ਚ ਤੇਜ਼ ਬੱਲੇਬਾਜ਼ ਅਵੇਸ਼ ਖ਼ਾਨ, ਅਰਜਨ ਨਾਗਵਸਵਾਲਾ ਤੇ ਬੱਲੇਬਾਜ਼ ਅਭਿਮਨਿਊ ਈਸ਼ਵਰਨ ਵੀ ਸਟੈਂਡਬਾਇ ਦੇ ਰੂਪ ’ਚ ਸ਼ਾਮਿਲ ਹਨ। ਭਾਰਤੀ ਟੀਮ ਨੂੰ ਇੰਗਲੈਂਡ ’ਚ ਪਹਿਲਾਂ 18 ਤੋਂ 22 ਜੂਨ ਤੱਕ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਤੇ ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ, ਜੋ 4 ਅਗਸਤ ਤੋਂ ਨਾਟਿੰਘਮ ’ਚ ਸ਼ੁਰੂ ਹੋਵੇਗੀ।

ਰਾਏਗੜ੍ਹ ਦੇ ਸਮੁੰਦਰੀ ਤਟ ‘ਤੇ ਅੱਠ ਲਾਸ਼ਾਂ ਮਿਲਣ ਨਾਲ ਮਚਿਆ ਹੜਕੰਪ , ਪੀੜ੍ਹਤਾਂ ਦਾ ਬਾਰਜ ਪੀ 305 ਦੇ ਵਿੱਚ ਸਵਾਰ ਹੋਣ ਦਾ ਸ਼ੱਕ

0

ਮਹਾਰਾਸ਼ਟਰ : ਰਾਏਗੜ੍ਹ ਜਿਲ੍ਹੇ ਵਿੱਚ ਸਮੁੰਦਰ ਤਟ ਉੱਤੇ ਤਿੰਨ ਵੱਖ – ਵੱਖ ਸਥਾਨਾਂ ਉੱਤੇ ਅੱਠ ਲਾਸ਼ਾਂ ਮਿਲੀਆਂ ਹਨ। ਜਿਸਦੀ ਖਬਰ ਮਿਲਦੇ ਹੀ ਹੜਕੰਪ ਮੱਚ ਗਿਆ ਹੈ । ਪੁਲਿਸ ਨੂੰ ਸ਼ੱਕ ਹੈ ਕਿ ਇਹ ਬਾਰਜ ਪੀ – 305 ਵਿੱਚ ਸਵਾਰ ਸਨ। ਤਾਉਤੇ ਦੇ ਕਾਰਨ ਮੁੰਬਈ ਤਟ ਵਲੋਂ 175 ਕਿਲੋਮੀਟਰ ਦੂਰ ਸਮੁੰਦਰ ਵਿੱਚ ਡੁੱਬ ਗਿਆ ਸੀ ।

ਨੌਸੇਨਾ ਨੇ ਪਹਿਲਾਂ ਦੱਸਿਆ ਸੀ ਕਿ ਬਜਰਾ ਪੀ 305 ਵਾਵਰੋਲਾ ਤਾਉਤੇ ਦੇ ਦੌਰਾਨ ਸਮੁੰਦਰੀ ਲਹਿਰਾਂ ਦੇ ਕਾਰਨ ਪਿਛਲੇ ਸੋਮਵਾਰ ਨੂੰ ਡੁੱਬ ਗਿਆ ਸੀ ਅਤੇ ਸ਼ਨੀਵਾਰ ਨੂੰ ਸਮੁੰਦਰ ਤਲ ਉੱਤੇ ਵਿਖਾ ਸੀ । ਨੌਸੇਨਾ ਨੇ ਦੱਸਿਆ ਸੀ ਕਿ ਸ਼ਨੀਵਾਰ ਨੂੰ ਛੇ ਲੋਕਾਂ ਦੀਆਂ ਲਾਸ਼ਾਂ ਮਿਲਣ ਦੇ ਬਾਅਦ ਇਸ ਹਾਦਸੇ ਵਿੱਚ ਮਰਨੇ ਵਾਲੇ ਲੋਕਾਂ ਦੀ ਗਿਣਤੀ ਵਧ ਕੇ 66 ਹੋ ਗਈ। ਜਦੋਂ ਕਿ ਨੌਂ ਕਰਮੀ ਹੁਣ ਵੀ ਲਾਪਤਾ ਹਨ । ਉਸ ਵੱਲੋਂ ਦੱਸਿਆ ਗਿਆ ਕਿ ਘਟਨਾ ਦੇ ਸਮੇਂ ਬਜਰਾ ਪੀ 305 ਉੱਤੇ 261 ਕਰਮੀ ਸਵਾਰ ਸਨ। ਜਿਨ੍ਹਾਂ ਵਿੱਚੋਂ ਹੁਣ ਤੱਕ 186 ਨੂੰ ਬਚਾ ਲਿਆ ਗਿਆ ਹੈ ।

ਗ੍ਰੰਥੀ ਦੀ ਕੀਤੀ ਲੋਕਾਂ ਨੇ ਕੁੱਟਮਾਰ, ਬੱਚੀ ਨਾਲ ਕਰ ਰਿਹਾ ਸੀ ਛੇੜਛਾੜ

0

ਬਠਿੰਡਾ : ਬਠਿੰਡਾ ਦੇ ਪਿੰਡ ਨੰਦਗੜ੍ਹ ਕੋਟੜਾ ਵਿੱਚ ਗੁਰੂ ਘਰ ਦੇ ਇੱਕ ਗ੍ਰੰਥੀ ਨੇ 8 ਸਾਲ ਦੀ ਕੁੜੀ ਦੇ ਨਾਲ ਅਸ਼ਲੀਲ ਹਰਕੱਤ ਕਰਦਾ ਹੋਇਆ ਫੜਿਆ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਪਿੰਡ ਵਾਸੀ ਬਹੁਤ ਗੁੱਸੇ ਵਿੱਚ ਆ ਗਏ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਗ੍ਰੰਥੀ ਨੂੰ ਥਮਲ੍ਹੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਉਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਗੁਰੂਦਵਾਰੇ ਵਿੱਚ ਗ੍ਰੰਥੀ ਨੂੰ ਅੱਜ 8 ਸਾਲ ਦੀ ਕੁੜੀ ਦੇ ਨਾਲ ਅਸ਼ਲੀਲ ਹਰਕੱਤ ਕਰਦੇ ਹੋਏ ਕਾਬੂ ਕੀਤਾ। ਜਿਸ ਤੋਂ ਬਾਅਦ ਉਸ ਨੂੰ ਥਾਣਾ ਬਾਲਿਆਂਵਾਲੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਥੇ ਹੀ ਪੁਲਿਸ ਨੇ ਗ੍ਰੰਥੀ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਭਾਰਤ ਦੀ ਮਦਦ ਲਈ ਅੱਗੇ ਆਏ ਸਕਾਟਲੈਂਡ ਅਤੇ ਵੇਲਜ਼, ਕੋਰੋਨਾ ਮਰੀਜ਼ਾਂ ਲਈ ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਵੈਂਟੀਲੇਟਰ

0

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਦੇ ਮੱਦੇਨਜ਼ਰ ਦੇਸ਼ ਵਿੱਚ ਰੋਜ਼ਾਨਾ ਕੋਰੋਨਾ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸਦੇ ਨਤੀਜੇ ਪਹਿਲਾਂ ਨਾਲੋਂ ਵੀ ਵੱਧ ਭਿਆਨਕ ਹਨ।ਅਨੇਕਾਂ ਹੀ ਲੋਕਾਂ ਦੀ ਇਸ ਮਹਾਂਮਾਰੀ ਨਾਲ ਜਾਨ ਚਲੀ ਗਈ ਹੈ। ਇਸੇ ਵਿਚਾਲੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ । ਇਨ੍ਹਾਂ ਦੇਸ਼ਾਂ ਵਿੱਚ ਹੁਣ ਸਕਾਟਲੈਂਡ ਅਤੇ ਵੇਲਜ ਵੀ ਸ਼ਾਮਿਲ ਹੋ ਗਏ ਹਨ। ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਵਿੱਚ ਸੈਂਕੜੇ ਜਿੰਦਗੀਆਂ ਬਚਾਉਣ ਲਈ ਮੈਡੀਕਲ ਉਪਕਰਨ ਭੇਜੇ ਗਏ ਹਨ । ਜਿਸ ਵਿੱਚ ਸਕਾਟਲੈਂਡ ਨੇ 40 ਵੈਂਟੀਲੇਟਰ ਅਤੇ 100 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਹਨ ।

ਸਕਾਟਲੈਂਡ ਤੇ ਵੇਲਜ਼ ਵੱਲੋਂ ਭੇਜੇ ਗਏ ਇਹ ਉਪਕਰਨ ਸ਼ੁੱਕਰਵਾਰ ਰਾਤ ਨੂੰ ਭਾਰਤ ਪਹੁੰਚੇ ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋਂ ਵੰਡੇ ਜਾਣਗੇ । ਉੱਥੇ ਹੀ ਵੇਲਜ਼ ਸਰਕਾਰ ਵੱਲੋਂ 638 ਆਕਸੀਜਨ ਕੰਸਨਟ੍ਰੇਟਰ ਅਤੇ 351 ਵੈਂਟੀਲੇਟਰ ਬੁੱਧਵਾਰ ਅਤੇ ਵੀਰਵਾਰ ਨੂੰ ਭਾਰਤ ਭੇਜੇ ਗਏ ਹਨ। ਇਸ ਸਬੰਧੀ ਸਕਾਟਲੈਂਡ ਸਰਕਾਰ ਦਾ ਕਹਿਣਾ ਹੈ ਕਿ ਯੂਕੇ ਤੋਂ ਭੇਜੀ ਗਈ ਮਦਦ ਚਾਰ ਦੇਸ਼ਾਂ ਦੇ ਵਾਧੂ ਸਟਾਕ, ਵਿਦੇਸ਼ੀ ਅਤੇ ਵਿਕਾਸ ਦਫਤਰ ਵੱਲੋਂ ਫੰਡ ਕੀਤੀ ਗਈ ਹੈ।

Sonu Sood ਨੇ ਕੋਵਿਡ ਮਰੀਜ਼ਾਂ ਦੀ ਮਦਦ ਲਈ ਫਿਰ ਵਧਾਇਆ ਹੱਥ, ਆਂਧਰਾ ਪ੍ਰਦੇਸ਼ ‘ਚ ਬਣਾਉਣਗੇ Oxygen Plant

0

ਮੁੰਬਈ : ਅਦਾਕਾਰ ਸੋਨੂੰ ਸੂਦ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਘੋਸ਼ਣਾ ਕੀਤੀ ਕਿ ਉਹ ਜੂਨ ‘ਚ ਆਂਧਰਾ ਪ੍ਰਦੇਸ਼ ‘ਚ ਕੁਝ ਆਕਸੀਜਨ ਪਲਾਂਟ ਸਥਾਪਤ ਕਰਨਗੇ। ਸੋਨੂੰ ਸੂਦ ਨੇ ਟਵੀਟ ਕਰ ਕਿਹਾ, ‘‘ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਆਕਸੀਜਨ ਪਲਾਂਟਾਂ ਦਾ ਪਹਿਲਾ ਸੈੱਟ ਕੁਰਨੂਲ ਸਰਕਾਰੀ ਹਸਪਤਾਲ ‘ਚ ਅਤੇ ਇੱਕ ਜ਼ਿਲ੍ਹਾ ਹਸਪਤਾਲ, ਆਤਮਾਕੁਰ ,ਨੇਲੋਰ, ਆਂਧਰਾ ਪ੍ਰਦੇਸ਼ ’ਚ ਜੂਨ ਦੇ ਮਹੀਨੇ ’ਚ ਸਥਾਪਿਤ ਕੀਤਾ ਜਾਵੇ। ਇਸ ਤੋਂ ਬਾਅਦ ਹੋਰ ਜ਼ਰੂਤਮੰਦ ਸੂਬਿਆਂ ’ਚ ਹੋਰ ਜ਼ਿਆਦਾ ਪਲਾਂਟ ਸਥਾਪਿਤ ਕੀਤੇ ਜਾਣਗੇ। ਗ੍ਰਾਮੀਣ ਭਾਰਤ ਦਾ ਸਮਰਥਨ ਕਰਨ ਦਾ ਸਮਾਂ ਹੈ।’

ਅਦਾਕਾਰ ਕੋਵਿਡ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਵਿਵਸਥਾ ਕਰ ਰਹੇ ਹਨ ਕਿਉਂਕਿ ਭਾਰਤ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਉਹ ਲਗਾਤਾਰ ਟਵਿਟਰ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਕਸੀਜਨ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਮੰਗ ਕਰਨ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਨ। ਸੋਨੂੰ ਸੂਦ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਲੋਕਾਂ ਤੋਂ ਪੈਸੇ ਕੱਢਵਾਉਣ ਲਈ ਉਨ੍ਹਾਂ ਦੇ ਨਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਵਾਲਿਆਂ ਨੂੰ ਚਿਤਾਵਨੀ ਦੇਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਸੋਨੂੰ ਸੂਦ ਨੇ ਇਕ ਯੂਜ਼ਰ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੱਤੀ, ਜਿਸ ਨੇ ਸਾਂਝਾ ਕੀਤਾ ਕਿ ਕਿਵੇਂ ਉਸ ਨੂੰ ਕਥਿਤ ਤੌਰ ’ਤੇ ਸੋਨੂੰ ਸੂਦ ਫਾਊਂਡੇਸ਼ਨ ਤੋਂ ਕਾਲ ਆਈ, ਜਿਸ ’ਚ ਉਸ ਨੂੰ ਮੈਂਬਰਸ਼ਿਪ ਲਈ 10,000 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ। ਸੋਨੂੰ ਸੂਦ ਨੇ ਸ਼ੁੱਕਰਵਾਰ ਨੂੰ ਪੋਸਟ ਕਰਕੇ ਪ੍ਰਤੀਕਿਰਿਆ ਦਿੰਦਿਆਂ ਟਵੀਟ ਕੀਤਾ, ਜੋ ਕੋਈ ਵੀ ਪੈਸੇ ਮੰਗਦਾ ਹੈ, ਉਹ ਨਕਲੀ ਹੈ। ਕਿਰਪਾ ਕਰਕੇ ਕਿਸੇ ਧੋਖੇ ’ਚ ਨਾ ਪਓ। ਮੇਰੀਆਂ ਸੇਵਾਵਾਂ ਮੁਫ਼ਤ ਹਨ। ਸੂਦ ਫਾਊਂਡੇਸ਼ਨ।’