Home Blog Page 2648

ਪੁਲਿਸ ਪਾਰਟੀ ‘ਤੇ 20 ਨੌਜਵਾਨਾਂ ਵੱਲੋਂ ਕੀਤਾ ਗਿਆ ਹਮਲਾ, 112 ਨੰਬਰ ‘ਤੇ ਆਈ ਸੀ ਕਾਲ

0

ਬਾਘਾਪੁਰਾਨਾ :ਬਾਘਾਪੁਰਾਣਾ ਦੇ ਪਿੰਡ ਸਮਾਲਸਰ ਵਿੱਚ ਪੁਲਿਸ ਪਾਰਟੀ ‘ਤੇ ਕੁੱਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇੱਕ ਵਿਅਕਤੀ ਵੱਲੋਂ 112 ਨੰਬਰ ‘ਤੇ ਕਾਲ ਆਈ ਸੀ। ਉਸ ਦੁਆਰਾ ਕੀਤੀ ਸ਼ਿਕਾਇਤ ਕਾਰਨ ਜਦੋਂ ਪੁਲਿਸ ਉੱਥੇ ਗਈ,ਤਾਂ ਦੂਜੀ ਪਾਰਟੀ ਦੇ ਨੌਜਵਾਨਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਜਿਸ ਨਾਲ ਏ.ਐੱਸ.ਆਈ.ਰਾਜ ਸਿੰਘ,ਕਾਂਸਟੇਬਲ ਅਤੇ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਦੂਜੀ ਪਾਰਟੀ ਵੱਲੋਂ ਬੁਲਾਏ ਗਏ ਕੁੱਝ ਗੁੰਡਿਆਂ ਨੇ ਏ. ਐੱਸ. ਆਈ ਦੀ ਪ੍ਰਾਈਵੇਟ ਕਾਰ ਦੀ ਵੀ ਬੁਰੀ ਤਰ੍ਹਾਂ ਤੋੜ-ਫੋੜ ਕਰ ਦਿੱਤੀ। ਜਿਸ ਤੋਂ ਬਾਅਦ ਹਮਲਾਵਾਰ ਉੱਥੋਂ ਫਰਾਰ ਹੋ ਗਏ। ਏ.ਐੱਸ.ਆਈ. ਸਮੇਤ ਤਿੰਨਾਂ ਜਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਹਮਲੇ ਦੀ ਜਾਣਕਾਰੀ ਮਿਲਦੇ ਹੀ ਡੀ.ਐੱਸ.ਪੀ. ਮੰਜੀਤ ਸਿੰਘ ਹਸਪਤਾਲ ਵਿੱਚ ਜਖ਼ਮੀ ਪੁਲਿਸ ਮੁਲਾਜ਼ਮਾਂ ਦਾ ਬਿਆਨ ਲੈ ਕੇ ਪਿੰਡ ਵਿੱਚ ਮੌਕੇ ‘ਤੇ ਪਹੁੰਚ ਗਏ।

ਜਖ਼ਮੀ ਏ.ਐੱਸ.ਆਈ. ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਵਿੱਚ 112 ਨੰਬਰ ‘ਤੇ ਇੱਕ ਸ਼ਿਕਾਇਤ ਆਈ। ਇਹ ਸ਼ਿਕਾਇਤ ਪਿੰਡ ਵੇਰੋਕੇ ਦੇ ਗੋਰੇ ਸਿੰਘ ਵੱਲੋਂ ਕੀਤੀ ਗਈ ਸੀ।ਉਸ ਵੱਲੋਂ ਇਹ ਦੱਸਿਆ ਗਿਆ ਸੀ ਕਿ ਉਸ ਦੀ ਆਪਣੇ ਗੁਆਂਢੀ ਨਾਲ ਲੜਾਈ ਚੱਲ ਰਹੀ ਹੈ। ਉਹ ਉਨ੍ਹਾਂ ਨੂੰ ਮਾਰ ਦੇਣਗੇ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਗੁਆਂਢੀ ਨੇ ਕੁੱਝ ਨੌਜਵਾਨਾਂ ਨੂੰ ਸੱਦ ਰੱਖਿਆ ਹੈ। ਉਹ ਖ਼ਤਰੇ ਵਿੱਚ ਹਨ।ਇਸ ਸੰਬੰਧੀ ਜਦੋਂ ਪੁਲਿਸ ਪਾਰਟੀ ਲੜਾਈ ਦਾ ਨਿਪਟਾਰਾ ਕਰਨ ਗਈ ਤਾਂ ਦੂਜੀ ਧਿਰ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਡੰਡਿਆਂ ਅਤੇ ਬੇਸਬਾਲ ਨਾਲ ਉਨ੍ਹਾਂ ਦੀ ਕਾਰ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ।

CM ਕੇਜਰੀਵਾਲ ਵੱਲੋਂ ਦਿੱਲੀ ‘ਚ ਇੱਕ ਹਫ਼ਤਾ ਹੋਰ ਵਧਾਇਆ ਗਿਆ ਲੌਕਡਾਊਨ

0

ਨਵੀਂ ਦਿੱਲੀ : ਦਿੱਲੀ ਵਿੱਚ ਲੌਕਡਾਊਨ ਇਕ ਹਫ਼ਤਾ ਹੋਰ ਵਧਾਇਆ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਵਿਚ ਲੌਕਡਾਊਨ 31 ਮਈ ਸਵੇਰ ਤੱਕ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਰੋਨਾ ਵਾਇਰਸ ਦੇ ਕੇਸ ਹੋਰ ਘਟੇ ਤਾਂ 31 ਮਈ ਤੋਂ ਬਾਅਦ ਦਿੱਲੀ ਨੂੰ ਅਨਲੌਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਬਹੁਤ ਸਾਰੇ ਲੋਕਾਂ ਨਾਲ ਸਲਾਹ ਕੀਤੀ ਅਤੇ ਫਿਰ ਹੀ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਤਾਲਾਬੰਦੀ 31 ਮਈ ਨੂੰ ਸਵੇਰੇ ਪੰਜ ਵਜੇ ਤੱਕ ਵਧਾਇਆ ਜਾਵੇ, ਹਾਲਾਂਕਿ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਦਿਖਾਈ ਦੇ ਰਹੀ ਹੈ।

ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ ਲਾਗ ਦੀ ਦਰ 2.5 ਪ੍ਰਤੀਸ਼ਤ ਹੇਠਾਂ ਆ ਗਈ ਹੈ ਅਤੇ ਇਸ ਸਮੇਂ ਦੌਰਾਨ ਦਿੱਲੀ ਵਿੱਚ ਕੋਰੋਨਾ ਦੇ 1,600 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਅਗਲੇ ਇਕ ਹਫਤੇ ਤੱਕ ਇਸੇ ਤਰ੍ਹਾਂ ਕੋਰੋਨਾ ਵਾਇਰਸ ਦੇ ਕੇਸ ਘਟ ਗਏ ਤਾਂ 31 ਮਈ ਤੋਂ ਅਸੀਂ ਅਨਲੌਕਿੰਗ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਹਾਲਾਂਕਿ ਇਸ ਪ੍ਰਕਿਰਿਆ ਨੂੰ ਹੌਲੀ ਹੌਲੀ ਲਾਗੂ ਕੀਤਾ ਜਾਵੇਗਾ।

ਕੈਨੇਡਾ ਦੇ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਮਿਲੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ

0

ਓਟਾਵਾ : ਕੈਨੇਡਾ ਦੀ ਕਰੀਬ 50.08 ਫੀਸਦੀ ਆਬਾਦੀ ਨੂੰ ਸ਼ਨੀਵਾਰ ਦੁਪਹਿਰ ਤੱਕ ਕੋਵਿਡ – 19 ਵੈਕਸੀਨ ਦੀ ਪਹਿਲੀ ਖੁਰਾਕ ਅਤੇ 4.3 ਫੀਸਦੀ ਨੂੰ ਦੂਜੀ ਖੁਰਾਕ ਦੇ ਦਿੱਤੀ ਗਈ ਹੈ।ਖ਼ਬਰਾਂ ਅਨੁਸਾਰ 3.8 ਕਰੋੜ ਆਬਾਦੀ ਵਾਲੇ ਦੇਸ਼ ਨੇ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਹੈ।

ਸ਼ਨੀਵਾਰ ਨੂੰ ਕੈਨੇਡਾ ਦੀ ਪਬਲਿਕ ਸਿਹਤ ਏਜੰਸੀ ਅਨੁਸਾਰ,”ਪਿਛਲੇ ਹਫ਼ਤੇ ਅਸੀਂ ਕੋਵਿਡ-19 ਟੀਕਿਆਂ ਦੀ ਵੰਡ ਅਤੇ ਟੀਕਾਕਰਨ ਕਵਰੇਜ ‘ਚ ਕੁਝ ਅਦਭੁੱਤ ਮੀਲ ਪੱਥਰ ਦਰਸਾਏ, ਜਿਸ ‘ਚ ਹਫ਼ਤੇ ਦੇ ਅਖੀਰ ਤੋਂ ਪਹਿਲਾਂ ਟੀਕੇ ਦੀਆਂ 4.5 ਮਿਲੀਅਨ ਖੁਰਾਕਾਂ ਦੀ ਡਿਲੀਵਰੀ ਅਤੇ ਦੇਸ਼ ਭਰ ਵਿਚ ਲਗਭਗ 20 ਮਿਲੀਅਨ ਟੀਕੇ ਪਹੁੰਚਾਉਣਾ ਸ਼ਾਮਿਲ ਹੈ।” ਮੁੱਖ ਜਨ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਵੇਂ ਕਿ ਟੀਕਿਆਂ ਦੀ ਵੰਡ ਤੇਜ਼ ਗਤੀ ਨਾਲ ਜਾਰੀ ਹੈ ਇਸ ਨਾਲ ਇਹ ਆਸ ਵੱਧ ਰਹੀ ਹੈ ਕਿ ਕੋਵਿਡ-19 ਟੀਕਾਕਰਣ ਵਲੋਂ ਵਿਆਪਕ ਅਤੇ ਸਥਾਈ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।”

ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਤਾਜ਼ਾ ਰਾਸ਼ਟਰੀ ਪੱਧਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਬਿਮਾਰੀ ਦੀਆਂ ਗਤੀਵਿਧੀਆਂ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਪਿਛਲੇ ਸੱਤ ਦਿਨਾਂ ਦੀ ਮਿਆਦ ਵਿਚ ਰੋਜ਼ਾਨਾ ਔਸਤਨ 5,004 ਕੇਸ ਸਾਹਮਣੇ ਆਏ ਹਨ, ਜੋ ਪਿਛਲੇ ਹਫ਼ਤੇ ਦੇ ਮੁਕਾਬਲੇ 26 ਪ੍ਰਤੀਸ਼ਤ ਘੱਟ ਹਨ।

ਪੁੱਤ ਨੇ ਕੀਤਾ ਆਪਣੀ ਹੀ ਮਾਂ ਦਾ ਗੋਲੀ ਮਾਰ ਕੇ ਕਤਲ, ਦੋਸ਼ੀ ਫਰਾਰ

0

ਤਰਨਤਾਰਨ : ਸ਼ੇਰੂ ਮਹਾਜਨ

ਮੁਰਾਦਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪੁੱਤਰ ਵੱਲੋਂ ਹੀ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਿੰਦਰ ਕੌਰ ਆਪਣੀ ਧੀ ਨੁੰ ਮਿਲਣ ਵਾਸਤੇ ਪਿੰਡ ਨੌਰੰਗਾਬਾਦ ਵਿਖੇ ਗਈ ਸੀ। ਜਿੱਥੇ ਉਸਦਾ ਪੁੱਤਰ ਕਾਰਜ ਸਿੰਘ ਵੀ ਪਹੁੰਚ ਗਿਆ। ਘਰੇਲੂ ਝਗੜੇ ਨੂੰ ਲੈ ਕੇ ਪੁੱਤਰ ਵੱਲੋਂ ਮਾਂ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਨਾਲ ਸਵਿੰਦਰ ਕੌਰ ਦੀ ਮੌਤ ਹੋ ਗਈ ਅਤੇ ਦੋਸ਼ੀ ਕਾਰਜ ਸਿੰਘ ਫਰਾਰ ਹੋ ਗਿਆ।

ਦੂਜੇ ਪਾਸੇ ਥਾਣਾ ਸਦਰ ਪੁਲਿਸ ਮੌਕੇ ਤੇ ਪੁੱਜ ਗਈ ਅਤੇ ਪੁਲਿਸ ਵੱਲੋਂ ਲਾਸ਼ ਨੁੰ ਆਪਣੇ ਕਬਜੇ ਵਿਚ ਲੈ ਕੇ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਨੌਜਵਾਨ ਦੇ ਥੱਪੜ ਮਾਰਨ ਵਾਲੇ ਕਲੈਕਟਰ ਤੇ ਵੱਡੀ ਕਾਰਵਾਈ, CM ਵੱਲੋਂ ਤੁਰੰਤ ਆਹੁਦੇ ਤੋਂ ਹਟਾਉਣ ਦੇ ਆਦੇਸ਼

0

ਰਾਏਪੁਰ : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਰਜਪੁਰ ਦੇ ਕੁਲੈਕਟਰ ਰਣਬੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸੂਰਜਪੁਰ ਦੇ ਕੁਲੈਕਟਰ ਵੱਲੋਂ ਕੀਤੇ ਗਏ ਦੁਰਵਿਵਹਾਰ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ।

ਇਸ ਦੇ ਨਾਲ ਛੱਤੀਸਗੜ੍ਹ ਸਰਕਾਰ ਨੇ ਰਾਏਪੁਰ ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਕੁਮਾਰ ਸਿੰਘ ਨੂੰ ਸੂਰਜਪੁਰ ਜ਼ਿਲ੍ਹੇ ਦਾ ਨਵਾਂ ਕੁਲੈਕਟਰ ਨਿਯੁਕਤ ਕੀਤਾ ਹੈ, ਜਦਕਿ ਰਣਬੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਸੂਰਜਪੁਰ ਕੁਲੈਕਟਰ ਤੋਂ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਤਬਦੀਲ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਸ਼ਨੀਵਾਰ ਦੁਪਹਿਰ ਲਾਕਡਾਊਨ ਦੌਰਾਨ ਇਕ ਨੌਜਵਾਨ ਦਵਾਈ ਦਾ ਪਰਚਾ ਲੈ ਕੇ ਦਵਾਈ ਲੈਣ ਮੈਡੀਕਲ ਸਟੋਰ ਜਾਣ ਲਈ ਨਿਕਲਿਆ ਸੀ। ਇਸ ‘ਚ ਕਲੈਕਟਰ ਰਣਬੀਰ ਸ਼ਰਮਾ ਆਪਣੀ ਡਿਊਟੀ ਕਰਦੇ ਹੋਏ ਲਾਕਡਾਊਨ ਦਾ ਮੁਆਇਨਾ ਕਰਨ ਨਿਕਲੇ। ਇਸ ‘ਚ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਦੇਖ ਉਹ ਨਾਰਾਜ਼ ਹੋ ਗਏ।ਉਨ੍ਹਾਂ ਨੇ ਇਸ ਨੌਜਵਾਨ ਨੂੰ ਰੁਕਵਾਇਆ ਅਤੇ ਉਸ ਨੂੰ ਪਹਿਲਾਂ ਇਕ ਥੱਪੜ ਮਾਰਿਆ। ਇਸ ਦੌਰਾਨ ਨੌਜਵਾਨ ਨੇ ਦਵਾਈ ਦੀ ਪਰਚੀ ਵੀ ਦਿਖਾਈ ਪਰ ਕਲੈਕਟਰ ਨੇ ਉਸ ਦੀ ਇਕ ਨਾ ਸੁਣੀ ਅਤੇ ਨੌਜਵਾਨ ਦਾ ਮੋਬਾਈਲ ਖੋਹ ਕੇ ਉਸ ਨੂੰ ਸੜਕ ‘ਤੇ ਸੁੱਟ ਦਿੱਤਾ।

ਐਲੋਪੈਥੀ ‘ਤੇ ਟਿੱਪਣੀ ਦੇ ਕੇ ਫਸੇ ਬਾਬਾ ਰਾਮਦੇਵ, IMA ਨੇ ਭੇਜਿਆ ਕਾਨੂੰਨੀ ਨੋਟਿਸ

0

ਨਵੀਂ ਦਿੱਲੀ : ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਅੰਗਰੇਜ਼ੀ ਚਿਕਿਤਸਾ ਪ੍ਰਣਾਲੀ (ਐਲੋਪੈਥੀ) ਖ਼ਿਲਾਫ਼ ਕੀਤੀਆਂ ਟਿੱਪਣੀਆਂ ਲਈ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਆਈ.ਐੱਮ.ਏ. ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਲਿਖੇ ਪੱਤਰ ‘ਚ ਕਿਹਾ ਕਿ ਯੋਗ ਗੁਰੂ ਵਲੋਂ ਐਲੋਪੈਥੀ ਖ਼ਿਲਾਫ਼ ਬੇਤੁਕੇ ਬਿਆਨ ਦਾਗ਼ ਕੇ ਲੋਕਾਂ ਨੂੰ ਕੁਰਾਹੇ ਪਾਉਣ ਦੇ ਨਾਲ ਵਿਗਿਆਨਿਕ ਮੈਡੀਸਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਡਾਕਟਰਾਂ ਦੀ ਸਿਖਰਲੀ ਜਥੇਬੰਦੀ ਨੇ ਇੱਕ ਬਿਆਨ ‘ਚ ਕਿਹਾ ਕਿ ਬੇਤੁਕੇ ਬਿਆਨਾਂ ਲਈ ਰਾਮਦੇਵ ਖ਼ਿਲਾਫ਼ ਮਹਾਂਮਾਰੀ ਰੋਗ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ। ਆਈ.ਐੱਮ.ਏ. ਨੇ ਆਪਣੇ ਜਵਾਬ ਦਾਅਵੇ ‘ਚ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਵੀਡੀਓ ਦਾ ਹਵਾਲਾ ਵੀ ਦਿੱਤਾ, ਜਿਸ ‘ਚ ਰਾਮਦੇਵ ਐਲੋਪੈਥੀ ਦੀ ਨਿੰਦਾ ਕਰ ਰਹੇ ਹਨ। ਦੂਜੇ ਪਾਸੇ ਪਤੰਜਲੀ ਯੋਗਪੀਠ ਨੇ ਕਿਹਾ ਕਿ ਬਾਬਾ ਰਾਮਦੇਵ ਵਟਸਐਪ ‘ਤੇ ਪਏ ਇਕ ਸੰਦੇਸ਼ ਨੂੰ ਪੜ੍ਹ ਰਹੇ ਸਨ, ਜਦੋਂਕਿ ਆਧੁਨਿਕ ਇਲਾਜ ਪ੍ਰਣਾਲੀ ਜਾਂ ਡਾਕਟਰਾਂ ਪ੍ਰਤੀ ਉਨ੍ਹਾਂ ਦੀ ਕੋਈ ਗਲਤ ਧਾਰਨਾ ਨਹੀਂ ਹੈ।

Tauktae ਤੋਂ ਬਾਅਦ ਮੰਡਰਾ ਰਿਹੈ Cyclone Yaas ਦਾ ਵੱਡਾ ਖ਼ਤਰਾ, PM ਮੋਦੀ ਅੱਜ ਇਸ ‘ਤੇ ਕਰਨਗੇ ਖਾਸ ਬੈਠਕ

0

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਚੱਕਰਵਾਤੀ ਤੂਫਾਨ ਯਾਸ ਨਾਲ ਨਿਬੜਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਐਤਵਾਰ ਨੂੰ ਬੈਠਕ ਕਰਨਗੇ, ਜਿਸ ‘ਚ ਕਈ ਮੰਤਰੀ ਅਤੇ ਅਧਿਕਾਰੀ ਹਿੱਸਾ ਲੈਣਗੇ। ਇਸ ਬੈਠਕ ‘ਚ ਗ੍ਰਹਿ ਮੰਤਰੀ ਤੋਂ ਇਲਾਵਾ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਪ੍ਰਤੀਨਿੱਧੀ ਅਤੇ ਦੂਰਸੰਚਾਰ,ਊਰਜਾ,ਨਾਗਰ ਹਵਾਬਾਜ਼ੀ ਅਤੇ ਧਰਤੀ ਵਿਗਿਆਨ ਮੰਤਰਾਲਿਆ ਦੇ ਸਕੱਤਰ ਵੀ ਹਿੱਸਾ ਲੈਣਗੇ।

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਹੈ ਕਿ ਬੰਗਾਲ ਦੀ ਖਾੜੀ ‘ਚ ਬਣੇ ਘੱਟ ਦਬਾਅ ਦੇ ਖੇਤਰ ਦੇ ਚੱਕਰਵਾਤੀ ਤੂਫਾਨ ‘ਯਾਸ’ ‘ਚ ਬਦਲਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ 26 ਮਈ ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ ਤੱਟ ‘ਤੇ ਪਹੁੰਚਣ ਦਾ ਅਨੁਮਾਨ ਹੈ।

ਓਲੰਪਿਕ ਜੇਤੂ ਸੁਸ਼ੀਲ ਕੁਮਾਰ ਨੂੰ ਕਤਲ ਮਾਮਲੇ ਵਿੱਚ ਕੀਤਾ ਗਿਆ ਗ੍ਰਿਫਤਾਰ

0

ਨਵੀਂ ਦਿੱਲੀ : ਪੁਲਿਸ ਵੱਲੋਂ ਕਾਫ਼ੀ ਸਮੇਂ ਤੋਂ ਸੁਸ਼ੀਲ ਕੁਮਾਰ ਦੀ ਭਾਲ ਕੀਤੀ ਜਾ ਰਹੀ ਸੀ। ਭਾਰਤ ਦੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੂੰ ਸਾਗਰ ਧਨਖੜ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਕਰਮਬੀਰ ਦੀ ਅਗਵਾਈ ਵਾਲੀ ਅਤੇ ਏਸੀਪੀ ਅਤਰ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਸੈੱਲ ਐਸ.ਆਰ ਦੀ ਟੀਮ ਨੇ ਛਤਰਸਾਲ ਸਟੇਡੀਅਮ ਵਿਚ 23 ਸਾਲ ਪੁਰਾਣੀ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿਚ ਦਿੱਲੀ ਦੇ ਮੁੰਡਕਾ ਖੇਤਰ ਤੋਂ ਸੁਸ਼ੀਲ ਕੁਮਾਰ ਅਤੇ ਅਜੈ ਨੂੰ ਗ੍ਰਿਫਤਾਰ ਕੀਤਾ ਹੈ।ਜੂਨੀਅਰ ਨੈਸ਼ਨਲ ਚੈਂਪੀਅਨ ਪਹਿਲਵਾਨ ਸਾਗਰ 4 ਮਈ ਦੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਵਿਚ ਪਹਿਲਵਾਨਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਮਾਰਿਆ ਗਿਆ ਸੀ।

ਇਸ ਵਿਵਾਦ ਵਿੱਚ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦਾ ਨਾਮ ਸਾਹਮਣੇ ਆ ਰਿਹਾ ਹੈ। ਸੁਸ਼ੀਲ ਕੁਮਾਰ ਘਟਨਾ ਤੋਂ ਬਾਅਦ ਦਾ ਫਰਾਰ ਸੀ। ਉਸਦੀ ਭਾਲ ਵਿਚ ਦਿੱਲੀ ਅਤੇ ਹਰਿਆਣਾ ਪੁਲਿਸ ਲਗਾਤਾਰ ਛਾਪੇ ਮਾਰ ਰਹੀ ਸੀ।

 

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਹੋਇਆ ਵਾਧਾ

0

ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੇ ਮੁੱਲ ਐਤਵਾਰ ਨੂੰ ਇੱਕ ਵਾਰ ਫਿਰ ਵਧਕੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੁਣ ਮਈ ਦੇ ਮਹੀਨੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ 12 ਦਿਨ ਦਾ ਵਾਧਾ ਹੋਇਆ ਹੈ। ਪੈਟਰੋਲ ਇਸ ਮਹੀਨੇ 3.24 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 2.94 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਇੰਡੀਅਨ ਆਇਲ ਤੋਂ ਮਿਲੀ ਜਾਣਕਾਰੀ ਅਨੁਸਾਰ ਪੈਟਰੋਲ ਦੀ ਕੀਮਤ ਵਿੱਚ 15-17 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 25-29 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮੁੰਬਈ ਤੇ ਜੈਪੁਰ ‘ਚ, ਪੈਟਰੋਲ ਦੀ ਪ੍ਰਤੀ ਲੀਟਰ ਦੀ ਕੀਮਤ 100 ਦੇ ਨੇੜੇ ਪਹੁੰਚ ਗਈ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਤੋਂ ਇਲਾਵਾ ਕਈ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀਆਂ ਹਨ। ਇਸ ਦਾ ਕਾਰਨ ਕੇਂਦਰ ਅਤੇ ਸੂਬਿਆਂ ਵਲੋਂ ਲਏ ਜਾਣ ਵਾਲੇ ਟੈਕਸ ਅਤੇ ਆਵਾਜਾਈ ‘ਤੇ ਵੀ ਨਿਰਭਰ ਕਰਦਾ ਹੈ। ਵਰਤਮਾਨ ਵਿੱਚ, ਆਟੋ ਬਾਲਣ ‘ਤੇ ਕੁੱਲ ਟੈਕਸ ਉਨ੍ਹਾਂ ਦੀ ਅਧਾਰ ਕੀਮਤ ਤੋਂ ਤਿੰਨ ਗੁਣਾ ਹੈ। ਪੈਟਰੋਲ ਅਤੇ ਡੀਜ਼ਲ ਦਾ ਅਧਾਰ ਮੁੱਲ ਲਗਪਗ 33 ਰੁਪਏ ਪ੍ਰਤੀ ਲੀਟਰ ਹੈ, ਪਰ ਆਮ ਲੋਕਾਂ ਨੂੰ ਕਰੀਬ 90 ਰੁਪਏ ਦੇਣੇ ਪੈਂਦੇ ਹਨ।

ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਨੇ ਪੈਟਰੋਲ ‘ਤੇ ਐਕਸਾਈਜ਼ ਡਿਊਟੀ ਵਿਚ 17 ਰੁਪਏ ਅਤੇ ਡੀਜ਼ਲ ‘ਤੇ 16 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਕੇਂਦਰ ਸਰਕਾਰ ਪੈਟਰੋਲ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਜੋਂ ਫਿਲਹਾਲ ਪੈਟਰੋਲ ‘ਤੇ ਕੁੱਲ 32.90 ਰੁਪਏ ਅਤੇ ਡੀਜ਼ਲ ‘ਤੇ 31.80 ਰੁਪਏ ਪ੍ਰਤੀ ਲੀਟਰ ਵਸੂਲ ਰਹੀ ਹੈ।

ਆਰ ਨੇਤ ਦਾ ਨਵਾਂ ਗਾਣਾ ‘ਛੱਲਾ’ ਦਾ ਟੀਜ਼ਰ ਹੋਇਆ ਰਿਲੀਜ਼

0

ਚੰਡੀਗੜ੍ਹ : ਪੰਜਾਬੀ ਗਾਇਕ ਆਰ ਨੇਤ ਨੇ ਆਪਣੇ ਸਰੋਤਿਆਂ ਲਈ ਇੱਕ ਨਵਾਂ ਗਾਣਾ ਤਿਆਰ ਕੀਤਾ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ ਨੇਤ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹਿੱਟ ਗਾਣੇ ਦਿੱਤੇ ਹਨ। ਲਗਾਤਾਰ ਹੁਣ ਵੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਲੈ ਕੇ ਆਉਣ ਦੀ ਤਿਆਰੀ ਦੇ ਵਿੱਚ ਹਨ। ਉਹਨਾਂ ਦੇ ਨਵੇਂ ਗਾਣੇ ਛੱਲਾ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ।

ਇਸ ਗਾਣੇ ਦੇ ਵਿੱਚ ਆਰ ਨੇਤ ਨੇ ਆਪਣੇ ਸੁਪਨਿਆਂ ਦੀ ਗੱਲ ਕੀਤੀ ਹੈ। ਕਿ ਕਿਸ ਤਰਾਂ ਜਦੋ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਸੋਚਦਾ ਸੀ ਪਰ ਉਸ ਸਮੇਂ ਉਹਨਾਂ ਦੇ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕਦਾ। ਇਸ ਤੋਂ ਪਹਿਲਾਂ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ। ਆਰ ਨੇਤ ਵੱਲੋਂ ਆਪਣੇ ਚਹੇਤਿਆਂ ਲਈ ਤੇ ਪੰਜਾਬੀ ਇੰਡਸਟਰੀ ਲਈ ਇਹ ਗਾਣਾ ਲਿਖਿਆ ਗਿਆ ਹੈ।

 

View this post on Instagram

 

A post shared by R Nait (@official_rnait)