Home Blog Page 2646

ਬੱਸੀ ਪਠਾਣਾਂ ਦੇ ਸਿਹਤ ਕੇਂਦਰ ‘ਚ ਸਹੂਲਤਾਂ ਦੀ ਵੱਡੀ ਘਾਟ

0

ਬੱਸੀ ਪਠਾਣਾਂ:  ਸੀ.ਐੱਚ.ਸੀ. ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਅਤੇ ਸਿਹਤ ਕੇਂਦਰ ਸਹੂਲਤਾਂ ਨਾਲ ਲੈਸ ਕਰਵਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਬਲਜੀਤ ਸਿੰਘ ਭੁੱਟਾ ਨੇ ਅੱਜ ਦੱਸਿਆ ਕਿ ਬੱਸੀ ਪਠਾਣਾਂ ਸਿਹਤ ਕੇਂਦਰ ਲੰਬੇ ਸਮੇਂ ਤੋਂ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ।ਜਿੱਥੇ ਡਾਕਟਰ, ਸਟਾਫ ਨਰਸਾਂ ਆਦਿ ਦੀ ਘਾਟ ਬਣੀ ਰਹਿੰਦੀ ਹੈ।

ਆਮ ਦਿਨਾਂ ਵਿੱਚ ਇੱਥੇ ਜਿਆਦਾਤਾਰ ਉਹੀ ਲੋਕ ਆਉਂਦੇ ਹਨ। ਜਿਨ੍ਹਾਂ ਦਾ ਕੋਈ ਲੜਾਈ ਝਗੜਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਕਾਨੂੰਨੀ ਮੈਡੀਕਲ ਰਿਪੋਰਟ ਦੀ ਲੋੜ ਹੁੰਦੀ ਹੈ। ਓਪਰੇਟਰ ਨਾ ਹੋਣ ਕਰਕੇ ਐਕਸਰੇ ਲਈ ਫ਼ਤਹਿਗੜ੍ਹ ਸਾਹਿਬ ਜਾਣਾ ਪੈਂਦਾ ਹੈ। ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਤੈਅ ਹਦਾਇਤਾਂ ਪੂਰੀਆਂ ਨਾ ਕਰਨ ਕਰਕੇ ਹਸਪਤਾਲ ਦਾ ਜਨਰੇਟਰ ਬੰਦ ਪਿਆ ਹੈ। ਔਰਤਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਨਾ ਹੋਣ ਲੋਕਾਂ ਨੂੰ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲਾਂ ਤੇ ਨਿਰਭਰ ਕਰਨਾ ਪੈਂਦਾ ਹੈ।

ਭੁੱਟਾ ਮੁਤਾਬਕ ਸਰਕਾਰ ਦੇ ਉਦਾਸੀਨ ਰਵੱਈਏ ਕਰਕੇ ਹਸਪਤਾਲ ਇੱਕ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਇਸ ਹਸਪਤਾਲ ‘ਚ ਨਵੇਂ ਐਸ.ਐਮ.ਓ. ਡਾ. ਸੁਖਵਿੰਦਰ ਸਿੰਘ ਦਿਓਲ ਜੋ ਕਿ ਅੱਖਾਂ ਦੀਆਂ ਬਿਮਾਰੀਆਂ ਦੇ ਸੀਨੀਅਰ ਸਰਜਨ ਹਨ। ਇਸ ਲਈ ਜੇਕਰ ਸਰਕਾਰ ਇੱਥੇ ਮੋਤੀਆ ਬਿੰਦ ਦੀ ਬਿਮਾਰੀ ਆਦਿ ਦੇ ਅਪ੍ਰੇਸ਼ਨ ਕਰਨ ਦੀਆਂ ਆਧੁਨਿਕ ਮਸ਼ੀਨਾ ਲਗਵਾ ਦਿੱਤੀਆਂ ਜਾਣ ਤਾਂ ਵੀ ਇਸ ਹਸਪਤਾਲ ਦੀ ਨੁਹਾਰ ਬਦਲ ਸਕਦੀ ਹੈ।ਉਨ੍ਹਾਂ ਕਿਹਾ ਕਿ ਹਸਪਤਾਲ ਨਾਲ ਇਲਾਕੇ ਦੇ ਕਈ ਪਿੰਡ ਜੁੜੇ ਹੋਏ ਹਨ ਪਰ ਇਹ ਸਿਹਤ ਕੇਂਦਰ ਹੁਣ ਸਿਰਫ ਰੈਫਰਲ ਕੇਂਦਰ ਬਣ ਕੇ ਰਹਿ ਗਿਆ ਹੈ

ਦੀਪ ਸਿੱਧੂ ਦੀਆਂ ਫਿਰ ਵਧੀਆਂ ਮੁਸ਼ਕਿਲਾਂ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ’ਤੇ ਪਰਚਾ ਦਰਜ

0

ਜੈਤੋ : ਕੋਰੋਨਾ ਮਹਾਂਮਾਰੀ ਦੇ ਚਲਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਦੀਪ ਸਿੱਧੂ ’ਤੇ ਪਰਚਾ ਦਰਜ ਹੋਇਆ ਹੈ। ਦੀਪ ਸਿੱਧੂ ਜੈਤੋ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਜੈਤੋ ਦੇ ਗੁਰਦੁਆਰਾ ਜੈਤੇਆਣਾ ਸਾਹਿਬ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਜੈਤੋ ਪੁਲਿਸ ਨੇ ਦੀਪ ਸਿੱਧੂ ਖ਼ਿਲਾਫ਼ ਮਹਾਂਮਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਪਰਚਾ ਦਰਜ ਕੀਤਾ ਹੈ। ਦੱਸ ਦਈਏ ਕਿ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਦੀਪ ਸਿੱਧੂ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਿਸਾਨ ਅੰਦੋਲਨ ’ਚ ਸ਼ਮੂਲੀਅਤ ਕਰਨ ਦੀ ਅਪੀਲ ਕਰ ਰਹੇ ਹਨ।

ਦੀਪ ਸਿੱਧੂ ਨੇ ਜੈਤੇਆਣਾ ਗੁਰਦੁਆਰਾ ਵਿਖੇ ਭਾਸ਼ਣ ਦਿੱਤਾ, ਜਿੱਥੇ 100 ਤੋਂ 120 ਲੋਕਾਂ ਦਾ ਇਕੱਠ ਹੋ ਗਿਆ ਸੀ। ਦੀਪ ਸਿੱਧੂ ਨੇ ਇਸ ਦੌਰਾਨ ਮਾਸਕ ਵੀ ਨਹੀਂ ਪਾਇਆ ਹੋਇਆ ਸੀ। ਪੁਲਿਸ ਅਨੁਸਾਰ ਦੀਪ ਸਿੱਧੂ ਵਲੋਂ ਪਿੰਡ ਮੱਤਾ ਪਹੁੰਚ ਕੇ ਵੀ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਹਾਲਾਂਕਿ ਦੀਪ ਸਿੱਧੂ ਨੇ ਇਸ ਦੌਰਾਨ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਸਿਲੰਡਰ ਵੀ ਵੰਡੇ ਸਨ।

ਜੂਨ ਤੋਂ ਬੱਚਿਆਂ ਨੂੰ ਕੋਵੈਕਸਿਨ ਲੱਗਣ ਦੀ ਸੰਭਾਵਨਾ

0

ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਬਾਇਓਟੈੱਕ ਵੱਲੋਂ ਕੋਰੋਨਾ ਤੋਂ ਬਚਾਅ ਲਈ ਕੋਵੈਕਸੀਨ ਟੀਕੇ ਦਾ ਪ੍ਰੀਖਣ ਅਗਲੇ ਮਹੀਨੇ ਤੋਂ ਬੱਚਿਆਂ ’ਤੇ ਸ਼ੁਰੂ ਹੋ ਸਕਦਾ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ 2 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਪ੍ਰੀਖਣ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਭਾਰਤ ਬਾਇਓਟੈੱਕ ਦੇ ਬਿਜ਼ਨਸ ਡਿਵੈਲਪਮੈਂਟ ਅਤੇ ਇੰਟਰਨੈਸ਼ਨਲ ਐਡਵੋਕੇਸੀ ਮੁਖੀ ਡਾਕਟਰ ਰੈਚਿਸ ਇਲਾ ਨੇ ਭਰੋਸਾ ਜਤਾਇਆ ਕਿ ਇਸ ਸਾਲ ਦੀ ਤੀਜੀ ਤਿਮਾਹੀ ’ਚ ਬੱਚਿਆਂ ਦੀ ਵੈਕਸੀਨ ਲਈ ਲਾਇਸੈਂਸ ਮਿਲ ਜਾਵੇਗਾ।

ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ, ਹੈਦਰਾਬਾਦ ਦੇ ਮੈਂਬਰਾਂ ਨਾਲ ਵਰਚੁਅਲੀ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਤੋਂ ਕੋਵੈਕਸੀਨ ਲਈ ਕੰਪਨੀ ਨੂੰ ਤੀਜੀ ਜਾਂ ਚੌਥੀ ਤਿਮਾਹੀ ’ਚ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਵੈਕਸੀਨ ਅਸੀਂ ਅਤੇ ਆਈਸੀਐੱਮਆਰ ਨੇ ਰਲ ਕੇ ਬਣਾਈ ਹੈ। ਸਰਕਾਰ ਨੇ 1500 ਕਰੋੜ ਰੁਪਏ ਦੀ ਅਗਾਊਂ ਖ਼ਰੀਦ ਦਾ ਆਰਡਰ ਦਿੱਤਾ ਹੈ। ਅਸੀਂ ਹੁਣ ਬੰਗਲੌਰ ਅਤੇ ਗੁਜਰਾਤ ’ਚ ਵਿਸਥਾਰ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਪਹਿਲੀ ਅਤੇ ਦੂਜੀ ਖੁਰਾਕ ਵਿਚਕਾਰ ਦੋ ਤੋਂ ਛੇ ਹਫ਼ਤਿਆਂ ਤੱਕ ਦਾ ਅੰਤਰ ਹੋਣਾ ਚਾਹੀਦਾ ਹੈ। ਇਸ ਦੌਰਾਨ ਜੇਕਰ ਕਿਸੇ ਕਾਰਨ ਦੂਜੀ ਵੈਕਸੀਨ ਲਗਵਾਉਣ ਤੋਂ ਖੁੰਝ ਜਾਓ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਅਤੇ ਪਤਾ ਲਗਦੇ ਸਾਰ ਹੀ ਟੀਕਾ ਲਗਵਾ ਲਉ । ਉਨ੍ਹਾਂ ਕਿਹਾ ਕਿ ਦੂਜੀ ਖੁਰਾਕ ਲੈਣ ਦੇ ਤਿੰਨ ਮਹੀਨਿਆਂ ਮਗਰੋਂ ਐਂਟੀ ਬਾਡੀਜ਼ ਵਿਕਸਤ ਹੋ ਜਾਂਦੀਆਂ ਹਨ। ਪਹਿਲੀ ਖੁਰਾਕ ਤੋਂ ਬਾਅਦ ਲੋਕਾਂ ਨੂੰ ਕੋਰੋਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਪਹਿਲੀ ਖੁਰਾਕ ਸਿਰਫ਼ ਅੰਸ਼ਕ ਅਸਰਦਾਈ ਹੁੰਦੀ ਹੈ ਕਿਉਂਕਿ ਇਮਿਊਨ ਪ੍ਰਣਾਲੀ ਵਿਕਸਤ ਹੋਣ ’ਚ ਸਮਾਂ ਲੈਂਦੀ ਹੈ। ਵੈਕਸੀਨਾਂ ਬਾਰੇ ਜ਼ਾਹਿਰ ਕੀਤੇ ਜਾ ਰਹੇ ਸ਼ੰਕਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਸੁਰੱਖਿਅਤ ਹਨ ਅਤੇ ਹਰ ਕਿਸੇ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ।

ਬਲੈਕ ਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਦੇਸ਼ ‘ਚ ਯੈਲੋ ਫੰਗਸ ਦਾ ਅਕੈਟ, ਪਹਿਲਾਂ ਨਾਲੋਂ ਵੱਧ ਖ਼ਤਰਨਾਕ

0

ਗਾਜ਼ੀਆਬਾਦ : ਕੋਰੋਨਾ ਦੇ ਵੱਧ ਰਹੇ ਕਹਿਰ ਦੇ ਵਿਚਕਾਰ ਦੇਸ਼ ਵਿੱਚ ਕਾਲੀ ਅਤੇ ਚਿੱਟੀ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਸਤਕ ਦੇ ਦਿੱਤੀ ਹੈ। ਪੀਲੀ ਫੰਗਸ ਦਾ ਪਹਿਲਾ ਮਾਮਲਾ ਗਾਜ਼ੀਆਬਾਦ ਵਿੱਚ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਮਰੀਜ਼ਾਂ ਵਿਚ ਪਾਈ ਗਈ ਕਾਲੀ ਅਤੇ ਚਿੱਟੀ ਫੰਗਸ ਨਾਲੋਂ ਪੀਲੀ ਫੰਗਸ ਵੱਧ ਖਤਰਨਾਕ ਮੰਨੀ ਜਾ ਰਹੀ ਹੈ।

ਦੱਸ ਦਈਏ ਕਿ ਗਾਜ਼ੀਆਬਾਦ ਦਾ ਮਰੀਜ਼, ਜਿਸ ਵਿਚ ਪੀਲੀ ਫੰਗਸ ਪਾਈ ਗਈ ਹੈ। ਉਸ ਦੀ ਉਮਰ 34 ਸਾਲ ਹੈ ਅਤੇ ਉਹ ਕੋਰੋਨਾ ਨਾਲ ਸੰਕਰਮਿਤ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਉਹ ਸ਼ੂਗਰ ਤੋਂ ਵੀ ਪੀੜਤ ਹੈ। ਪੀਲੀ ਫੰਗਸ, ਕਾਲੀ ਅਤੇ ਚਿੱਟੀ ਫੰਗਸ ਨਾਲੋਂ ਵੱਧ ਖ਼ਤਰਨਾਕ ਹੈ ਅਤੇ ਘਾਤਕ ਬਿਮਾਰੀਆਂ ਵਿੱਚੋਂ ਇੱਕ ਹੈ। ਪੀਲੀ ਫੰਗਸ ਪਹਿਲਾਂ ਸਰੀਰ ਨੂੰ ਅੰਦਰੋਂ ਕਮਜ਼ੋਰ ਕਰ ਦਿੰਦੀ ਹੈ। ਪੀਲੀ ਫੰਗਸ ਨਾਲ ਪੀੜਤ ਮਰੀਜ਼ ਸੁਸਤੀ, ਘੱਟ ਭੁੱਖ ਲੱਗਣਾ ਜਾਂ ਫਿਰ ਪੂਰੀ ਤਰ੍ਹਾਂ ਭੁੱਖ ਖਤਮ ਹੋਣ ਦੀ ਸ਼ਿਕਾਇਤ ਕਰਦਾ ਹੈ।

ਜੇ ਕੋਈ ਮਰੀਜ਼ ਲੰਬੇ ਸਮੇਂ ਤੋਂ ਸੁਸਤੀ ਮਹਿਸੂਸ ਕਰ ਰਿਹਾ ਹੈ, ਘੱਟ ਭੁੱਖ ਮਹਿਸੂਸ ਕਰਦਾ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਸ ਦਾ ਇਕੋ ਇਲਾਜ਼ ਹੈ Amphotericin B ਟੀਕਾ, ਜੋ ਕਿ ਇਕ ਬ੍ਰਾਡ ਸਪੈਕਟ੍ਰਮ ਐਂਟੀਫੰਗਲ ਹੈ।

ਏਸ਼ੀਆ ਕੱਪ 2021 ਦੋ ਸਾਲ ਲਈ ਮੁਲਤਵੀ, ਹੁਣ 2023 ‘ਚ ਹੋਵੇਗਾ

0

ਨਵੀਂ ਦਿੱਲੀ : ਏਸ਼ੀਆ ਕੱਪ ਦੇ 2021 ਦੇ ਐਡੀਸ਼ਨ ਨੂੰ ਆਧਿਕਾਰਿਕ ਰੂਪ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਸਦਾ ਪ੍ਰਬੰਧ 2023 ‘ਚ ਕੀਤਾ ਜਾਵੇਗਾ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਏਸ਼ੀਆਈ ਕ੍ਰਿਕੇਟ ਪ੍ਰੀਸ਼ਦ ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਏਸੀਸੀ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਕਾਰਨ ਏਸੀਸੀ ਕਾਰਜਕਾਰੀ ਬੋਰਡ ਨੂੰ ਏਸ਼ੀਆ ਕੱਪ ਨੂੰ 2023 ‘ਚ ਲਿਜਾਣ ਦਾ ਮੁਸ਼ਕਿਲ ਫੈਸਲਾ ਕਰਨਾ ਪਿਆ ਹੈ। ਉਸ ਤੋਂ ਬਾਅਦ ਏ. ਸੀ. ਸੀ. ਆਪਣੇ ਸਾਥੀਆਂ ਅਤੇ ਸ਼ੇਅਰ ਧਾਰਕਾਂ ਦੇ ਨਾਲ ਇਹ ਯਕੀਨੀ ਕਰਨ ਦਾ ਕੰਮ ਕਰੇਗੀ ਕਿ ਇਹ ਟੂਰਨਾਮੈਂਟ ਹਰ ਸਾਲ ਆਯੋਜਿਤ ਹੋਵੇ।

ਬੋਰਡ ਨੇ ਇਸ ਮਾਮਲੇ ‘ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਇਸ ਟੂਰਨਾਮੈਂਟ ਨੂੰ ਮੁਅੱਤਲ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਹ ਟੂਰਨਾਮੈਂਟ ਹੁਣ 2023 ‘ਚ ਕਰਨਾ ਹੀ ਸੰਭਵ ਹੋਵੇਗਾ ਕਿਉਂਕਿ 2022 ‘ਚ ਪਹਿਲਾਂ ਤੋਂ ਹੀ ਏਸ਼ੀਆ ਕੱਪ ਦਾ ਆਯੋਜਨ ਹੋਣਾ ਹੈ। ਏਸ਼ੀਆ ਕੱਪ ਦੇ ਲਈ ਤਾਰੀਕਾਂ ਦਾ ਐਲਾਨ ਨਿਰਧਾਰਿਤ ਸਮੇਂ ਦੇ ਅੰਦਰ ਦੱਸ ਦਿੱਤਾ ਜਾਵੇਗਾ। ਇਹ ਦੂਜਾ ਮੌਕਾ ਹੈ, ਜਦੋ ਇਸ ਟੂਰਨਾਮੈਂਟ ਦੇ ਆਯੋਜਨ ‘ਤੇ ਪਾਣੀ ਫਿਰਿਆ ਹੋਵੇ। ਪਹਿਲਾਂ ਇਹ ਮੁਕਾਬਲਾ ਪਿਛਲੇ ਸਾਲ 2020 ‘ਚ ਪਾਕਿਸਤਾਨ ‘ਚ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪਾਕਿਸਤਾਨ ਨੇ ਸ਼੍ਰੀਲੰਕਾ ਤੋਂ ਅਧਿਕਾਰ ਦੀ ਅਦਲਾ-ਬਦਲੀ ਕੀਤੀ ਸੀ ਇਸ ਲਈ ਜੂਨ 2021 ‘ਚ ਏਸ਼ੀਆ ਕੱਪ ਸ਼੍ਰੀਲੰਕਾ ‘ਚ ਹੋਵੇਗਾ ਜਦਕਿ ਪਾਕਿਸਤਾਨ ਕ੍ਰਿਕਟ ਬੋਰਡ 2022 ‘ਚ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।

ਪੰਜਾਬ ਦੇ ਡੀ.ਸੀ ਦਫ਼ਤਰਾਂ ‘ਚ ਹੋਇਆ ਕੰਮ ਠੱਪ !

0

ਚੰਡੀਗੜ੍ਹ : ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਅੱਜ ਤੋਂ 2 ਰੋਜ਼ਾ ਸਮੂਹਿਕ ਛੁੱਟੀਆਂ ਲੈ ਕੇ ਕੰਮ ਠੱਪ ਕਰ ਦਿੱਤਾ ਹੈ। ਸਾਰੇ ਹੀ ਮੁਲਾਜ਼ਮ ਅੱਜ ਅਤੇ ਕੱਲ੍ਹ 2 ਦਿਨ ਸਮੂਹਿਕ ਛੁੱਟੀਆਂ ‘ਤੇ ਰਹਿਣਗੇ। ਇਸ ਕਾਰਨ ਸਮੂਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਕੰਮ ਠੱਪ ਹੋਣ ਦੇ ਅਸਾਰ ਬਣੇ ਹੋਏ ਹਨ। ਯੂਨੀਅਨ ਸਾਲਾਂ ਤੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿੱਚ ਪਈਆਂ ਖਾਲ੍ਹੀ ਅਸਾਮੀਆਂ ਨੂੰ ਭਰਨ ਦੀ ਮੰਗ ਕਰ ਰਹੀ ਹੈ।

ਯੂਨੀਅਨ ਦੇ ਪ੍ਰਧਾਨ ਗੁਰਨਾਮ ਵਿਰਕ ਨੇ ਕਿਹਾ ਮੁਲਾਜ਼ਮ ਕੇਵਲ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਸੇਵਾਵਾਂ ਹੀ ਨਿਭਾਉਣਗੇ। ਜੇ ਸਰਕਾਰ ਨੇ ਅੱਜ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ।

ਮਾਊਂਟ ਐਵਰੈਸਟ ‘ਤੇ ਮੌਜੂਦ ਪਰਬਤਾਰੋਹੀ ਵੀ ਆਏ ਕੋਰੋਨਾ ਦੀ ਚਪੇਟ ‘ਚ

0

ਕੋਰੋਨਾ ਦੀ ਦੂਜੀ ਲਹਿਰ ਨੇ ਹਰ ਪਾਸੇ ਹਾਹਾਕਾਰ ਮਚਾ ਰੱਖੀ ਹੈ। ਕੋਰੋਨਾਵਾਇਰਸ ਨੇ ਮਾਊਂਟ ਐਵਰੈਸਟ ’ਤੇ ਪਰਬਤਾਰੋਹੀਆਂ ਨੂੰ ਵੀ ਆਪਣੀ ਜਕੜ ਵਿਚ ਲੈ ਲਿਆ ਹੈ। ਇੱਕ ਜਾਣਕਾਰੀ ਅਨੁਸਾਰ ਘੱਟੋ-ਘੱਟ 100 ਪਰਬਤਾਰੋਹੀ ਅਤੇ ਸਹਿਯੋਗੀ ਕੋਰੋਨਾ ਪਾਜ਼ੇਟਿਵ ਆਏ ਹਨ। ਪਰ ਨੇਪਾਲ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ।

ਆਸਟਰੀਆ ਦੇ ਲੁਕਾਸ ਫਟਰਨਬਾਕ ਨੇ ਦੱਸਿਆ ਕਿ ਉਸ ਦਾ ਵਿਦੇਸ਼ੀ ਗਾਈਡ ਅਤੇ ਛੇ ਨੇਪਾਲੀ ਸ਼ੇਰਪਾ ਗਾਈਡਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ 150 ਜਾਂ 200 ਦੇ ਕਰੀਬ ਵੀ ਹੋ ਸਕਦੀ ਹੈ।

ਹਸਪਤਾਲ ‘ਚ ਆਪਣੇ ਪਿਤਾ ਨੂੰ ਬਚਾਉਣ ਲਈ ਮਦਦ ਮੰਗਦੀ ਰਹੀ ਸੰਭਾਵਨਾ ਸੇਠ, ਕੋਈ ਨਾ ਆਇਆ ਅੱਗੇ

0

ਮੁੰਬਈ : ਅਦਾਕਾਰਾ ਸੰਭਾਵਨਾ ਸੇਠ ਦੇ ਕੋਰੋਨਾ ਪੀੜਤ ਪਿਤਾ ਦੀ 8 ਮਈ ਨੂੰ ਦਿੱਲੀ ਦੇ ਹਸਪਤਾਲ ‘ਚ ਮੌਤ ਹੋ ਗਈ ਸੀ ਪਰ ਪਿਤਾ ਦੀ ਮੌਤ ਦੇ 13 ਦਿਨਾਂ ਬਾਅਦ ਹਸਪਤਾਲ ਵਿੱਚ ਸੰਭਾਵਨਾ ਸੇਠ ਵਲੋਂ ਕੀਤੇ ਗਏ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ‘ਚ ਉਹ ਪਿਤਾ ਦੇ ਇਲਾਜ਼ ਵਿੱਚ ਲਾਪਰਵਾਹੀ ਵਰਤਣ ਤੇ ਸਟਾਫ ਵੱਲੋਂ ਬਤਮੀਜ਼ੀ ਕਰਨ ਦੇ ਇਲਜ਼ਾਮ ਲਗਾ ਰਹੀ ਹੈ।

ਇਸ ਵੀਡੀਓ ਨੂੰ ਸੰਭਾਵਨਾ ਸੇਠ ਨੇ ਖੁਦ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਪਿਤਾ ਦੀ ਹਾਲਤ ਦਿਖਾ ਰਹੀ ਹੈ ਤੇ ਚੀਕ-ਚੀਕ ਕੇ ਕਹਿ ਰਹੀ ਹੈ ਕਿ ਕੋਈ ਉਸ ਦੇ ਪਿਤਾ ਨੂੰ ਦੇਖੇ, ਉਨ੍ਹਾਂ ਦੀ ਆਕਸੀਜ਼ਨ ਦਾ ਲੈਵਲ ਘੱਟ ਹੈ ਪਰ ਕੋਈ ਵੀ ਸੰਭਾਵਨਾ ਸੇਠ ਦੇ ਨੇੜੇ ਆਉਂਦਾ ਨਜ਼ਰ ਨਹੀਂ ਆਇਆ।

ਇਸ 8 ਮਿੰਟ ਦੇ ਵੀਡੀਓ ਦੇ ਬਾਰੇ ਵਿਚ, ਸੰਭਾਵਨਾ ਸੇਠ ਨੇ ਕਿਹਾ ਕਿ ਉਸ ਦੇ ਕੋਰੋਨਾ ਨਾਲ ਪੋਜੀਟਿਵ ਪਿਤਾ ਦੀ ਇਸ ਹੰਗਾਮੇ ਦੇ 2 ਘੰਟਿਆਂ ਬਾਅਦ ਹੀ ਮੌਤ ਹੋ ਗਈ ਸੀ। ਸੰਭਾਵਨਾ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਕੋਰੋਨਾ ਤੋਂ ਨਹੀਂ ਹੋਈ, ਬਲਕਿ ਉਸ ਦੇ ਪਿਤਾ ਦੀ ਡਾਕਟਰੀ ਵਲੋਂ ਠੀਕ ਢੰਗ ਨਾਲ ਇਲਾਜ਼ ਨਾ ਹੋਣ ਕਾਰਨ ਹੋਈ ਹੈ। ਜਿਸ ਦੀ ਕੀਮਤ ਹਸਪਤਾਲ ਨੂੰ ਦੇਣੀ ਪਵੇਗੀ। ਸੰਭਾਵਨਾ ਦੇ ਵਕੀਲ ਹਸਪਤਾਲ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ।

ਭਾਰਤੀ ਵਿਦੇਸ਼ ਮੰਤਰੀ ਪਹੁੰਚੇ ਨਿਊਯਾਰਕ,ਕੋਵਿਡ ਵੈਕਸੀਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ

0

ਨਿਊਯਾਰਕ : ਭਾਰਤ ਵਿੱਚ ਕੋਵਿਡ-19 ਟੀਕੇ ਦੀ ਕਮੀ ਨੂੰ ਦੇਖਦੇ ਹੋਏ ਭਾਰਤੀ ਵਿਦੇਸ਼ ਮੰਤਰੀ ਐਸ .ਜੈਸ਼ੰਕਰ ਵਿਦੇਸ਼ ਗਏ ਹਨ।ਉਹ ਅੱਜ ਸਵੇਰੇ ਅਮਰੀਕਾ ਪਹੁੰਚ ਗਏ ਹਨ। ਉਹ ਅਗਲੇ ਪੰਜ ਦਿਨ ਤਕ ਅਮਰੀਕਾ ਦੇ ਦੌਰੇ ‘ਤੇ ਰਹਿਣਗੇ। ਜਿੱਥੇ ਉਹ ਯੂਐਸ ਕੰਪਨੀਆਂ ਨਾਲ ਕੋਵਿਡ -19 ਟੀਕਾ ਖਰੀਦਣ ਦੀ ਸੰਭਾਵਨਾ ਅਤੇ ਬਾਅਦ ਵਿਚ ਇਸਦੇ ਸੰਯੁਕਤ ਉਤਪਾਦਨ ਨਾਲ ਵਿਚਾਰ ਵਟਾਂਦਰਾ ਕਰਨਗੇ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਰਾਜਦੂਤ ਟੀਐਸ ਤਿਰੂਮੂਰਤੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, ‘ਪਹਿਲੀ ਜਨਵਰੀ 2021 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਭਾਰਤ ਦੇ ਦਾਖਲੇ ਤੋਂ ਬਾਅਦ ਵਿਦੇਸ਼ ਮੰਤਰੀ ਪਹਿਲੀ ਵਾਰ ਨਿਊਯਾਰਕ ਆਏ ਹਨ।

ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਜੈਸ਼ੰਕਰ ਵਾਸ਼ਿੰਗਟਨ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਨਗੇ। ਕੋਵਿਡ ਸੰਕਟ ਦੇ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਦਾ ਇਹ ਦੌਰਾ ਭਾਰਤ ਦੀ ਵੈਕਸੀਨ ਲੋੜਾਂ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਖਾਸ ਤੌਰ ‘ਤੇ ਅਜਿਹੇ ‘ਚ ਜਦੋਂ ਅਮਰੀਕਾ 8 ਕਰੋੜ ਵੈਕਸੀਨ ਡੋਜ਼ ਉਪਲਬਧ ਕਰਾਉਣ ਦਾ ਐਲਾਨ ਕਰ ਚੁੱਕਾ ਹੈ। ਅਜਿਹੇ ‘ਚ ਭਾਰਤ ਦੀ ਕੋਸ਼ਿਸ਼ ਉਸ ਦਾ ਵੱਡਾ ਹਿੱਸਾ ਹਾਸਲ ਕਰਨ ਦੀ ਹੋਵੇਗੀ।

ਉਹ ਅਮਰੀਕੀ ਕੈਬਨਿਟ ਦੇ ਮੈਂਬਰਾਂ ਅਤੇ ਉਥੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਇਸ ਯਾਤਰਾ ਦੌਰਾਨ ਜੈਸ਼ੰਕਰ ਭਾਰਤ ‘ਚ ਕੋਵਿਡ-19 ਟੀਕੇ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਅਮਰੀਕਾ ਤੋਂ ਕੱਚੇ ਮਾਲ ਦੀ ਪੂਰਤੀ ਤੇਜ਼ ਕਰਨ ‘ਤੇ ਜ਼ੋਰ ਦੇ ਸਕਦੇ ਹਨ।

‘ਵੰਦੇ ਭਾਰਤ ਮੁਹਿੰਮ’ ਤਹਿਤ ਪਿਛਲੇ ਸਾਲ ਤੋਂ ਹੁਣ ਤੱਕ ਕੁੱਲ 87,055 ਭਾਰਤੀ Singapore ਤੋਂ ਪਰਤੇ ਆਪਣੇ ਦੇਸ਼

0

ਸਿੰਗਾਪੁਰ : ‘ਵੰਦੇ ਭਾਰਤ ਮੁਹਿੰਮ’ ਦੇ ਤਹਿਤ ਪਿਛਲੇ ਸਾਲ ਤੋਂ ਹੁਣ ਤੱਕ ਕੁੱਲ 87,055 ਭਾਰਤੀ ਸਿੰਗਾਪੁਰ ਤੋਂ ਭਾਰਤ ਪਰਤੇ ਹਨ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਪਿਛਲੇ ਸਾਲ ਪੂਰੇ ਵਿਸ਼ਵ ‘ਚ ਛਾਏ ਕੋਵਿਡ – 19 ਦੇ ਕਹਿਰ ਦੇ ਕਾਰਨ ਨੌਕਰੀ ਗਵਾਉਣ ਵਾਲੇ, ਪਰਿਵਾਰ ਦੇ ਦਬਾਅ ‘ਚ ਆ ਕੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਸੰਕਰਮਣ ਨਾਲ ਮੌਤ ਜਾਂ ਕਈ ਕਾਰਨਾਂ ਦੇ ਚੱਲਦਿਆਂ ਇਹ ਲੋਕ ਆਪਣੇ ਘਰ ਵਾਪਸ ਆਏ ਹਨ।

ਸਿੰਗਾਪੁਰ ‘ਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ‘ਚ ਕਿਹਾ, ‘‘ਪਿਛਲੇ ਸਾਲ ਮਈ ਮਹੀਨਿਆਂ ਤੋਂ ਲੈ ਕੇ ਇਸ ਸਾਲ 18 ਮਈ ਤੱਕ 629 ਵੰਦੇ ਭਾਰਤ ਜਹਾਜ਼ਾਂ ਦੇ ਜ਼ਰੀਏ 87,055 ਯਾਤਰੀਆਂ ਨੂੰ ਲਿਜਾਇਆ ਗਿਆ।’’ ਖ਼ਬਰਾਂ ਅਨੁਸਾਰ ਸਿੰਗਾਪੁਰ ਸਰਕਾਰ ਦੇ ਤਿੰਨ ਵੱਖ – ਵੱਖ ਮੰਤਰਾਲਿਆਂ ਵੱਲੋਂ ਇੱਕ ਸੰਯੁਕਤ ਬਿਆਨ ‘ਚ ਦੱਸਿਆ ਗਿਆ ਕਿ ‘ਵੰਦੇ ਭਾਰਤ ਮੁਹਿੰਮ’ ਦੇ ਤਹਿਤ ਰੋਜ਼ਾਨਾ ਔਸਤਨ 180 ਭਾਰਤੀ ਵਾਪਸ ਭਾਰਤ ਪਰਤ ਰਹੇ ਹਨ।

ਗਲੋਬਲ ਮਹਾਂਮਾਰੀ ਕਾਰਨ ਦੁਨੀਆ ਭਰ ਤੋਂ ਭਾਰਤੀ ਨਾਗਰਿਕਾਂ ਲਿਆਉਣ ਲਈ ਭਾਰਤ ਸਰਕਾਰ ਨੇ ‘ਵੰਦੇ ਭਾਰਤ ਮੁਹਿੰਮ’ ਦੀ ਸ਼ੁਰੂਆਤ ਕੀਤੀ ਹੈ। ਅਮਰੀਕੀ ਯੂਨੀਵਰਸਿਟੀ ਜੌਨ ਹਾਪਕਿਨਜ਼ ਅਨੁਸਾਰ ਸਿੰਗਾਪੁਰ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ 61,799 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 32 ਲੋਕਾਂ ਦੀ ਮੌਤ ਹੋਈ ਹੈ।