ਨਵੀਂ ਦਿੱਲੀ : ਏਸ਼ੀਆ ਕੱਪ ਦੇ 2021 ਦੇ ਐਡੀਸ਼ਨ ਨੂੰ ਆਧਿਕਾਰਿਕ ਰੂਪ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਸਦਾ ਪ੍ਰਬੰਧ 2023 ‘ਚ ਕੀਤਾ ਜਾਵੇਗਾ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਏਸ਼ੀਆਈ ਕ੍ਰਿਕੇਟ ਪ੍ਰੀਸ਼ਦ ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਏਸੀਸੀ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਕਾਰਨ ਏਸੀਸੀ ਕਾਰਜਕਾਰੀ ਬੋਰਡ ਨੂੰ ਏਸ਼ੀਆ ਕੱਪ ਨੂੰ 2023 ‘ਚ ਲਿਜਾਣ ਦਾ ਮੁਸ਼ਕਿਲ ਫੈਸਲਾ ਕਰਨਾ ਪਿਆ ਹੈ। ਉਸ ਤੋਂ ਬਾਅਦ ਏ. ਸੀ. ਸੀ. ਆਪਣੇ ਸਾਥੀਆਂ ਅਤੇ ਸ਼ੇਅਰ ਧਾਰਕਾਂ ਦੇ ਨਾਲ ਇਹ ਯਕੀਨੀ ਕਰਨ ਦਾ ਕੰਮ ਕਰੇਗੀ ਕਿ ਇਹ ਟੂਰਨਾਮੈਂਟ ਹਰ ਸਾਲ ਆਯੋਜਿਤ ਹੋਵੇ।

ਬੋਰਡ ਨੇ ਇਸ ਮਾਮਲੇ ‘ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਇਸ ਟੂਰਨਾਮੈਂਟ ਨੂੰ ਮੁਅੱਤਲ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਹ ਟੂਰਨਾਮੈਂਟ ਹੁਣ 2023 ‘ਚ ਕਰਨਾ ਹੀ ਸੰਭਵ ਹੋਵੇਗਾ ਕਿਉਂਕਿ 2022 ‘ਚ ਪਹਿਲਾਂ ਤੋਂ ਹੀ ਏਸ਼ੀਆ ਕੱਪ ਦਾ ਆਯੋਜਨ ਹੋਣਾ ਹੈ। ਏਸ਼ੀਆ ਕੱਪ ਦੇ ਲਈ ਤਾਰੀਕਾਂ ਦਾ ਐਲਾਨ ਨਿਰਧਾਰਿਤ ਸਮੇਂ ਦੇ ਅੰਦਰ ਦੱਸ ਦਿੱਤਾ ਜਾਵੇਗਾ। ਇਹ ਦੂਜਾ ਮੌਕਾ ਹੈ, ਜਦੋ ਇਸ ਟੂਰਨਾਮੈਂਟ ਦੇ ਆਯੋਜਨ ‘ਤੇ ਪਾਣੀ ਫਿਰਿਆ ਹੋਵੇ। ਪਹਿਲਾਂ ਇਹ ਮੁਕਾਬਲਾ ਪਿਛਲੇ ਸਾਲ 2020 ‘ਚ ਪਾਕਿਸਤਾਨ ‘ਚ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪਾਕਿਸਤਾਨ ਨੇ ਸ਼੍ਰੀਲੰਕਾ ਤੋਂ ਅਧਿਕਾਰ ਦੀ ਅਦਲਾ-ਬਦਲੀ ਕੀਤੀ ਸੀ ਇਸ ਲਈ ਜੂਨ 2021 ‘ਚ ਏਸ਼ੀਆ ਕੱਪ ਸ਼੍ਰੀਲੰਕਾ ‘ਚ ਹੋਵੇਗਾ ਜਦਕਿ ਪਾਕਿਸਤਾਨ ਕ੍ਰਿਕਟ ਬੋਰਡ 2022 ‘ਚ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।

LEAVE A REPLY

Please enter your comment!
Please enter your name here