Home Blog Page 261

ਆਸਟ੍ਰੇਲੀਆ `ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

0
social media in Australia

ਮੈਲਬੌਰਨ, 11 ਦਸੰਬਰ 2025 : ਆਸਟ੍ਰੇਲੀਆ (Australia) ਨੇ 10 ਦਸੰਬਰ-2025 ਤੋਂ 16 ਸਾਲ ਤੋਂ ਘੱਟ ਉਮਰ (Under 16 years old) ਦੇ ਖਪਤਕਾਰਾਂ ਲਈ ਸੋਸ਼ਲ ਮੀਡੀਆ (Social media) ਦੀ ਵਰਤੋਂ ਕਰਨ `ਤੇ ਪਾਬੰਦੀ ਲਾਈ ਹੈ ।

ਉਲੰਘਣਾਂ ਕਰਨ ਵਾਲੀਆਂ ਕੰਪਨੀਆਂ ਨੂੰ ਹੋ ਸਕਦਾ ਹੈ 49. 5 ਮਿਲੀਅਨ ਡਾਲਰ ਦਾ ਜੁਰਮਾਨਾ

ਇਸ ਕਾਨੂੰਨ ਅਧੀਨ ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ, ਸਨੈਪਚੈਟ, ਰੈਡਿਟ, ਕਿਕ, ਟਵੀਟ ਅਤੇ ਥੈਡਜ਼ ਵਰਗੇ ਮਾਧਿਅਮਾਂ ਨੂੰ ਨਾਬਾਲਗ ਖਪਤਕਾਰਾਂ ਦੇ ਖਾਤੇ ਹਟਾਉਣੇ ਲਾਜ਼ਮੀ ਹੋਣਗੇ । ਇਨ੍ਹਾਂ ਨਿਯਮਾਂ ਦੀ ਉਲੰਘਣਾ (Violation of rules) ਕਰਨ ਵਾਲੀਆਂ ਕੰਪਨੀਆਂ ਨੂੰ 49.5 ਮਿਲੀਅਨ ਡਾਲਰ ($49.5 million) ਤੱਕ ਜੁਰਮਾਨਾ ਹੋ ਸਕਦਾ ਹੈ। ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਪਲੇਟਫਾਰਮਾਂ ਦੀ ਪਾਲਣਾ ਦੀ ਨਿਗਰਾਨੀ ਕਰ ਰਹੀ ਹੈ ।

ਮਾਪਿਆਂ ਦੀ ਪ੍ਰਤੀਕਿਰਿਆ ਹੈ ਮਿਲੀ-ਜੁਲੀ

ਇਸ ਬਾਰੇ ਮਾਪਿਆਂ ਦੀ ਪ੍ਰਤੀਕਿਰਿਆ ਮਿਲੀ-ਜੁਲੀ ਹੈ । ਕੁਝ ਚਿੰਤਿਤ ਹਨ ਕਿ ਬੱਚੇ ਸਮਾਜਿਕ ਤੌਰ `ਤੇ ਅਲੱਗ-ਥਲੱਗ ਹੋ ਜਾਣਗੇ, ਜਦਕਿ ਹੋਰਾਂ ਨੇ ਇਸ ਨੂੰ ਆਨਲਾਈਨ ਆਦਤਾਂ ਤੋਂ ਬਚਾਅ ਲਈ ਚੰਗਾ ਕਦਮ ਦੱਸਿਆ ਹੈ । ਇਸ ਕਦਮ ਨਾਲ ਦੇਸ਼ ਭਰ ਵਿਚ ਲੱਖਾਂ ਨਾਬਾਲਗਾਂ ਦੀਆਂ ਆਨ-ਲਾਈਨ ਗਤੀਵਿਧੀਆਂ `ਤੇ ਤੁਰੰਤ ਅਸਰ ਪਿਆ ਹੈ । ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਕਿਹਾ ਕਿ ਭਾਵੇਂ ਪ੍ਰਕਿਰਿਆ ਪੂਰੀ ਤਰ੍ਹਾਂ ਸੰਪੂਰਨ ਨਾ ਹੋਵੇ, ਪਰ ਇਸ ਦਾ ਸੰਦੇਸ਼ ਸਪੱਸ਼ਟ ਹੈ ।

ਨੀਤੀ ਨੇ ਖਿੱਚਿਆ ਦਾ ਵਿਸ਼ਵ ਪੱਧਰ ਦਾ ਧਿਆਨ

ਇਸ ਨੀਤੀ ਨੇ ਵਿਸ਼ਵ ਪੱਧਰ `ਤੇ ਧਿਆਨ ਖਿੱਚਿਆ ਹੈ, ਜਿੱਥੇ ਮਲੇਸ਼ੀਆ, ਡੈਨਮਾਰਕ, ਨਾਰਵੇ ਅਤੇ ਯੂਰਪੀ ਯੂਨੀਅਨ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ `ਤੇ ਵਿਚਾਰ ਕਰ ਰਹੇ ਹਨ । ਇਕ ਅਕਾਦਮਿਕ ਸਲਾਹਕਾਰ ਸਮੂਹ ਇਸ ਦੇ ਲਾਭਾਂ (ਜਿਵੇਂ ਬਿਹਤਰ ਨੀਂਦ, ਘੱਟ ਆਨਲਾਈਨ ਆਦਤਾਂ) ਅਤੇ ਅਣਚਾਹੇ ਨਤੀਜਿਆਂ (ਨਿੱਜੀ ਇੰਟਰਨੈੱਟ ਜੁੜਾਅ ਦੀ ਵਰਤੋਂ, ਇੰਟਰਨੈੱਟ ਦੇ ਹਨੇਰੇ ਖੇਤਰਾਂ ਵੱਲ ਰੁਝਾਨ) ਦਾ ਮੁਲਾਂਕਣ ਕਰੇਗਾ ।

Read More : ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿਚ ਮਹਿਲਾ ਬੈਂਕ ਦੀ ਮੁਲਾਜਮ ਨਹੀਂ ਹੈ : ਬੈਂਕ

ਬਿਹਾਰ ਬਣਿਆਂ ਸੀ. ਐੱਸ. ਆਰ. ਨੀਤੀ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ

0
CSR policy

ਪਟਨਾ, 11 ਦਸੰਬਰ 2025 : ਬਿਹਾਰ ਦੀ ਨਵ-ਨੋਟੀਫਾਈਡ ਸੂਬਾ ਸੀ. ਐੱਸ. ਆਰ. ਨੀਤੀ (CSR Policy) ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਦਿਸ਼ਾ `ਚ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਅਤੇ ਚਾਣਕਿਆ ਇੰਸਟੀਚਿਊਟ ਲੀਡਰਸ਼ਿਪ (ਸੀ. ਆਈ. ਐੱਮ. ਪੀ.) ਨੇ ਮਹੱਤਵਪੂਰਨ ਪਹਿਲ ਕੀਤੀ ਹੈ ।

ਪਟਨਾ ਵਿਖੇ ਆਯੋਜਿਤ ਕੀਤਾ ਗਿਆ ਪੰਜਵਾਂ ਕੌਮਾਂਤਰੀ ਸੀ. ਐਸ. ਆਰ. ਸੰਮੇਲਨ

ਪਟਨਾ ਵਿਚ ਆਯੋਜਿਤ 5ਵੇਂ ਕੌਮਾਂਤਰੀ ਸੀ. ਐੱਸ. ਆਰ. ਸੰਮੇਲਨ (5th International CSR Conference) (ਆਈ. ਸੀ. ਸੀ. ਐੱਸ. ਆਰ.) ਦੌਰਾਨ ਦੋਵਾਂ ਸੰਸਥਾਵਾਂ ਨੇ ਉੱਚ-ਪੱਧਰੀ ਗੋਲਮੇਜ ਬੈਠਕ ਦਾ ਆਯੋਜਨ ਕੀਤਾ, ਜਿਸ ਵਿਚ ਬਿਹਾਰ ਸੂਬਾ ਸੀ. ਐੱਸ. ਆਰ. ਨੀਤੀ 2025 ਨੂੰ ਮਜ਼ਬੂਤ ਬਣਾਉਣ ਦੀ ਨੀਤੀ `ਤੇ ਵਿਚਾਰ-ਵਟਾਂਦਰਾ ਹੋਇਆ । ਬਿਹਾਰ (Bihar) ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਆਪਣੀ ਵੱਖਰੀ ਸੂਬਾ ਸੀ. ਐੱਸ. ਆਰ. ਨੀਤੀ ਤਿਆਰ ਕਰ ਕੇ ਨੋਟੀਫਾਈਡ ਕੀਤੀ ਹੈ ।

Read More : ਪਟਨਾ ਦਾ ਖ਼ਤਰਨਾਕ ਇਨਾਮੀ ਕਾਤਲ ਲੁਧਿਆਣਾ ਤੋਂ ਗ੍ਰਿਫਤਾਰ

12 ਸਾਲ ਦੀ ਉਮਰ ਤੋਂ ਹੀ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਦੀ ਆਦਤ ਦਾ ਖ਼ਤਰਾ

0
School students

ਨਵੀਂ ਦਿੱਲੀ, 11 ਦਸੰਬਰ 2025 : 10 ਭਾਰਤੀ ਸ਼ਹਿਰਾਂ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ (Students from different schools) `ਤੇ ਕਰਵਾਏ ਇਕ ਸਰਵੇਖਣ (Survey) ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ 12 ਤੋਂ 13 ਸਾਲ ਦੀ ਉਮਰ ਦਰਮਿਆਨ ਹੀ ਨਸ਼ੇ ਦੀ ਆਦਤ (Drug addiction) ਦਾ ਖ਼ਤਰਾ ਹੋ ਸਕਦਾ ਹੈ । ਇਸ ਲਈ ਸੈਕੰਡਰੀ ਸਕੂਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਪ੍ਰਤੀ ਧਿਆਨ ਦੇਣ ਦਾ ਸੁਝਾਅ ਦਿੱਤਾ ਗਿਆ ਹੈ ।

ਏਮਜ਼ ਦੇ ਖੋਜਕਰਤਾਵਾਂ ਨੇ ਕੀਤੀਆਂ ਵੱਖ-ਵੱਖ ਸਕੂਲਾਂ ਦੇ 5900 ਤੋਂ ਵਧ ਵਿਦਿਆਰਥੀਆਂ ਨਾਲ ਗੱਲਬਾਤ

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (All India Institute of Medical Sciences) (ਏਮਸ) ਦੇ ਖੋਜਕਰਤਾਵਾਂ ਨੇ ਦਿੱਲੀ, ਬੈਂਗਲੁਰੂ ਤੇ ਹੈਦਰਾਬਾਦ ਸਮੇਤ ਕਈ ਸ਼ਹਿਰਾਂ ਦੇ ਸਰਕਾਰੀ, ਪ੍ਰਾਈਵੇਟ ਤੇ ਪੇਂਡੂ ਸਕੂਲਾਂ ਦੇ 8ਵੀਂ, 9ਵੀਂ, 11ਵੀਂ ਤੇ 12ਵੀਂ ਦੇ 5,900 ਤੋਂ ਵੱਧ ਵਿਦਿਆਰਥੀਆਂ ਨਾਲ ਇੱਥੇ ਗੱਲਬਾਤ ਕੀਤੀ ।

ਵਿਦਿਆਰਥੀਆਂ ਨੂੰ ਪੁੱਛੇੇ ਗਏ ਤਰ੍ਹਾਂ ਤਰ੍ਹਾਂ ਦੇ ਸਵਾਲ

ਉਨ੍ਹਾਂ ਜਦੋਂ ਤੰਬਾਕੂ, ਸ਼ਰਾਬ, ਭੰਗ ਜਾਂ ਹੋਰ ਨਸ਼ੀਲੇ ਪਦਾਰਥਾਂ (Drugs) ਦੀ ਵਰਤੋਂ ਸ਼ੁਰੂ ਕੀਤੀ, ਉਦੋਂ ਉਨ੍ਹਾਂ ਦੀ ਉਮਰ ਕਿੰਨੀ ਸੀ, ਬਾਰੇ ਸਵਾਲ ਪੁੱਛੇ ਗਏ ਸਨ । ਕਿਸੇ ਵੀ ਨਸ਼ੀਲੇ ਪਦਾਰਥ ਦੀ ਵਰਤੋਂ ਸ਼ੁਰੂ ਹੋਣ ਦੀ ਔਸਤ ਉਮਰ 12.9 ਸਾਲ (ਰੇਂਜ 11-14 ਸਾਲ) ਨੋਟ ਕੀਤੀ ਗਈ, ਜੋ ਹੋਰ ਭਾਰਤੀ ਅਧਿਐਨਾਂ ਦੇ ਬਰਾਬਰ ਹੈ ਤੇ ਕਈ ਹੋਰ ਰਿਪੋਰਟਾਂ ਨਾਲੋਂ ਘੱਟ ਹੈ। ਲੇਖਕਾਂ ਨੇ ਨੈਸ਼ਨਲ ਮੈਡੀਕਲ ਜਰਨਲ ਆਫ਼ ਇੰਡੀਆ `ਚ ਪ੍ਰਕਾਸ਼ਿਤ ਅਧਿਐਨ `ਚ ਉਕਤ ਸਿੱਟੇ ਲਿਖੇ ਹਨ ।

Read More : ਨਿਰਮਲਾ ਸੀਤਾਰਮਨ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2024-25

ਰਾਜ ਚੋਣ ਕਮਿਸ਼ਨ ਨਿਰਪੱਖ ਏਜੰਸੀ ਤੋਂ ਕਰਵਾਏ ਆਡੀਓ ਦੀ ਜਾਂਚ

0
High Court

ਚੰਡੀਗੜ੍ਹ, 11 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ-ਹਰਿਆਣਾ ਹਾਈਕੋਰਟ (Punjab-Haryana High Court) ਨੇ ਰਾਜ ਚੋਣ ਕਮਿਸ਼ਨ ਨੂੰ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਦੀ ਕਥਿਤ ਵਾਇਰਲ ਆਡੀਓ (Viral Audio) ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ (Neutral agency) ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ।

ਅਕਾਲੀ ਦਲ-ਭਾਜਪਾ ਤੇ ਕਾਂਗਰਸ ਵਲੋਂ ਦਾਇਰ ਪਟੀਸ਼ਨਾਂ ਤੇ ਸੁਣਵਾਈ ਤੋਂ ਬਾਅਦ ਆਇਆ ਨਿਰਦੇਸ਼

ਪੰਜਾਬ-ਹਰਿਆਣਾ ਹਾਈਕੋਰਟ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵਲੋਂ ਜੋ ਆਡੀਓ ਨੂੰ ਲੈ ਕੇ ਪਟੀਸ਼ਨਾਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਤੇ ਬੀਤੇ ਦਿਨ ਹੋਈ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਅੱਜ ਇਹ ਫ਼ੈਸਲਾ ਕਰਦਿਆਂ ਰਾਜ ਚੋਣ ਕਮਿਸ਼ਨ ਨੂੰ ਨਿਰਦੇੇਸ਼ ਦਿੱਤਾ ਹੈ ।

ਜਾਂਚ ਪੰਜਾਬ ਸਰਕਾਰ ਅਧੀਨ ਨਾ ਆਉਣ ਵਾਲੀ ਏਜੰਸੀ ਤੋਂ ਜਾਵੇ ਕਰਵਾਈ

ਹਾਈਕੋਰਟ ਨੇ ਜਿਥੇ ਰਾਜ ਚੋਣ ਕਮਿਸ਼ਨ (State Election Commission) ਨੂੰ ਹੁਕਮ ਦਿੱਤਾ ਹੈ ਕਿ ਉਹ ਆਡੀਓ ਦੀ ਜਾਂਚ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਕਰਵਾਏ ਉਂਥੇ ਹੀ ਇਹ ਵੀ ਆਖਿਆ ਹੈ ਕਿ ਜਾਂਚ ਏਜੰਸੀ ਨਿਰਪੱਖ ਹੋਣ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਅਧੀਨ ਨਾ ਆਉਂਦੀ ਹੋਵੇ ।

Read More : ਹਾਈਕੋਰਟ ਦੇ ਹੁਕਮਾਂ ਤੇ ਆਡੀਓ ਰਿਕਾਰਡਿੰਗ ਦੀ ਜਾਂਚ ਹੋਵੇਗੀ ਚੰਡੀਗੜ੍ਹ ਦੀ ਲੈਬ ਵਿਚ

ਪਾਕਿਸਤਾਨ ਲਈ ਕਥਿਤ ਜਾਸੂਸੀ ਦੇ ਦੋਸ਼ ’ਚ 2 ਕਸ਼ਮੀਰੀ ਗ੍ਰਿਫ਼ਤਾਰ

0
Police arrest

ਈਟਾਨਗਰ, 11 ਦਸੰਬਰ 2025 : ਅਰੁਣਾਚਲ ਪ੍ਰਦੇਸ਼ ਪੁਲਸ (Arunachal Pradesh Police) ਨੇ ਪਾਕਿਸਤਾਨ ਵਿੱਚ ਸਥਿਤ ਹੈਂਡਲਰਾਂ ਵੱਲੋਂ ਜਾਸੂਸੀ ਗਤੀਵਿਧੀਆਂ (Spy activities) ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਜੰਮੂ ਅਤੇ ਕਸ਼ਮੀਰ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Two people arrested) ਕੀਤਾ ਹੈ ।

ਦੋਹਾਂ ਨੂੰ ਵੱਖ-ਵੱਖ ਥਾਵਾਂ ਤੋਂ ਕੀਤਾ ਗਿਆ ਹੈ ਗ੍ਰਿਫ਼ਤਾਰ

ਪੁਲਿਸ ਦੇ ਅਨੁਸਾਰ ਨਜ਼ੀਰ ਅਹਿਮਦ ਮਲਿਕ ਅਤੇ ਸਾਬੀਰ ਅਹਿਮਦ ਮੀਰ ਨੂੰ ਈਟਾਨਗਰ ਦੇ ਗੰਗਾ ਪਿੰਡ ਅਤੇ ਅਬੋਟਾਨੀ ਕਲੋਨੀ ਤੋਂ ਵੱਖ-ਵੱਖ ਕਾਰਵਾਈਆਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ । ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਵਿਅਕਤੀ ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦੇ ਰਹਿਣ ਵਾਲੇ ਹਨ ।

ਸਾਂਝੀ ਕੀਤੀ ਗਈ ਜਾਣਕਾਰੀ ਅਤੇ ਜੁੜੇ ਨੈਟਵਰਕਾਂ ਦੀ ਪਛਾਣ ਲਈ ਜਾਂਚ ਜਾਰੀ

ਅਰੁਣਾਚਲ ਪ੍ਰਦੇਸ਼ ਪੁਲਸ ਨੇ ਕਿਹਾ ਕਿ ਇਹ ਦੋਵੇਂ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਫੌਜ ਦੀ ਗਤੀਵਿਧੀ (Army activity) ਅਤੇ ਸਥਾਨਾਂ ਨੂੰ ਟਰੈਕ ਅਤੇ ਦਸਤਾਵੇਜ਼ੀਕਰਨ ਕਰ ਰਹੇ ਸਨ । ਇਹ ਜਾਣਕਾਰੀ ਕਥਿਤ ਤੌਰ `ਤੇ ਇੱਕ ਟੈਲੀਗ੍ਰਾਮ ਚੈਨਲ ਰਾਹੀਂ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭੇਜੀ ਗਈ ਸੀ । ਪੁਲਸ ਨੇ ਕਿਹਾ ਕਿ ਸਾਂਝੀ ਕੀਤੀ ਗਈ ਜਾਣਕਾਰੀ ਦੀ ਹੱਦ ਨਿਰਧਾਰਤ ਕਰਨ ਅਤੇ ਜੁੜੇ ਨੈੱਟਵਰਕਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ।

Read more : ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਹੇਠ ਵਕੀਲ ਗ੍ਰਿਫਤਾਰ

ਪੰਜਾਬ ਨੂੰ ਦੁਨੀਆ ਭਰ ‘ਚ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ : ਸੀ. ਐਮ.

0
Bhagwant Mann

ਚੰਡੀਗੜ੍ਹ, 11 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਜਾਪਾਨ ਅਤੇ ਦੱਖਣੀ ਕੋਰੀਆ (Japan and South Korea) ਦੇ ਦੌਰਿਆਂ ਦੇ ਆਪਣੇ ਤਜਰਬੇ ਸਾਂਝੇ ਕੀਤੇ । ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਦੁਨੀਆ ਭਰ (Punjab around the world) ‘ਚ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ । ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਪੰਜਾਬ ‘ਚ ਨਿਵੇਸ਼ ਨੂੰ ਉਤਸ਼ਾਹਤ ਕਰਨਾ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ ।

ਬੈਂਕ ਨੇ ਪੰਜਾਬ ਨਿਵੇਸ਼ ਸੰਮੇਲਨ ਦੇ ਸੱਦੇ ਦਾ ਵੀ ਸਵਾਗਤ ਕੀਤਾ ਹੈ

ਮੁੱਖ ਮੰਤਰੀ ਮਾਨ (Chief Minister Hon) ਨੇ ਕਿਹਾ ਕਿ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇ. ਬੀ. ਆਈ. ਸੀ.) ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਓਗਾਵਾ ਕਾਜੂਨੋਰੀ ਨੇ ਪੰਜਾਬ ਦੇ ਉਦਯੋਗਿਕ ਅਤੇ ਸਾਫ਼-ਸੁਥਰੀ ਊਰਜਾ ਦੇ ਪ੍ਰਾਜੈਕਟ ਦੀਆਂ ਸੰਭਾਵਨਾਵਾਂ ਤਲਾਸ਼ਣ ‘ਚ ਰੁਚੀ ਦਿਖਾਈ। ਜਾਪਾਨੀ ਕੰਪਨੀ ਰਾਹੀਂ ਸੰਭਾਵੀ ਵਿੱਤੀ ਮੌਕਿਆਂ ਬਾਰੇ ਤਕਨੀਕੀ ਵਿਚਾਰ-ਵਟਾਂਦਰਾ ਜਾਰੀ ਰੱਖਣ ਲਈ ਸਹਿਮਤ ਹੋਏ ਹਨ । ਭਗਵੰਤ ਮਾਨ ਨੇ ਕਿਹਾ ਕਿ ਬੈਂਕ ਨੇ ਪੰਜਾਬ ਨਿਵੇਸ਼ ਸੰਮੇਲਨ ਦੇ ਸੱਦੇ ਦਾ ਵੀ ਸਵਾਗਤ ਕੀਤਾ ਹੈ।

ਵੱਖ-ਵੱਖ ਗਰੁੱਪਾਂ ਨੇ ਕੀਤੀ ਪੰਜਾਬ ਵਿਚ ਨਿਵੇਸ਼ ਸਬੰਧੀ ਗੱਲਬਾਤ

ਮੁੱਖ ਮੰਤਰੀ ਨੇ ਕਿਹਾ ਕਿ ਆਈਸਨ ਇੰਡਸਟਰੀ ਕੰਪਨੀ ਲਿਮਟਿਡ (son Industry Company Limited) ਦੇ ਸੀ. ਈ. ਓ. ਅਤੇ ਈ. ਵੀ. ਪੀ. ਟੋਮੋਨੋਰੀ ਕਾਈ ਅਤੇ ਟੋਰੂ ਨਕਾਨੇ ਨੇ ਭਵਿੱਖ ਦੇ ਨਿਰਮਾਣ ਜਾਂ ਖੋਜ ਅਤੇ ਵਿਕਾਸ ਮੌਕਿਆਂ ਲਈ ਪੰਜਾਬ ਦੀਆਂ ਸੰਭਾਵਨਾਵਾਂ ਪ੍ਰਤੀ ਦਿਲਚਸਪੀ ਦਿਖਾਈ । ਉਨ੍ਹਾਂ ਕਿਹਾ ਕਿ ਯਾਮਹਾ ਮੋਟਰ ਕੰਪਨੀ ਲਿਮਟਿਡ ਦੇ ਗਲੋਬਲ ਰਣਨੀਤੀ ਪ੍ਰਬੰਧਕ ਅਤੇ ਉਤਪਾਦ ਯੋਜਨਾ ਸਮੂਹ, ਤਨਾਕਾ ਹਿਰੋਕੀ ਅਤੇ ਸੁਜ਼ੂਕੀ ਮਾਰੀ ਨੇ ਇਲੈਕਟ੍ਰਿਕ ਵਹੀਕਲਜ਼, ਖੋਜ ਅਤੇ ਵਿਕਾਸ ਸਹਿਯੋਗ ਅਤੇ ਹੁਨਰ ਵਿਕਾਸ ਪਹਿਲਕਦਮੀਆਂ ‘ਚ ਨਿਵੇਸ਼ ਬਾਰੇ ਗੱਲਬਾਤ ਕੀਤੀ ।

ਜੇ. ਆਈ. ਸੀ. ਏ. ਨੇ ਦਿਖਾਈ ਹੈ ਫਸਲੀ ਵਿਭਿੰਨਤਾ ਵਿਚ ਪੰਜਾਬ ਦੀਆਂ ਵਿਕਾਸ ਪਹਿਲਕਦਮੀਆਂ ਦਾ ਸਮਰਥਨ ਕਰਨ ਵਿਚ ਦਿਲਚਸਪੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੌਂਡਾ ਮੋਟਰ ਕੰਪਨੀ ਲਿਮਟਿਡ ਨਾਲ ਬੈਠਕ ਦੌਰਾਨ ਡਿਪਾਰਟਮੈਂਟ ਮੈਨੇਜਰ ਤਤਸੁਆ ਨਾਕਾਮੁਰਾ ਅਤੇ ਆਈ. ਟੀ. ਓ. ਕਿਓਸ਼ੀ ਨੇ ਪੰਜਾਬ ਵਿਚ ਭਾਰਤੀ ਭਾਈਵਾਲਾਂ ਰਾਹੀਂ ਕੰਪੋਨੈਂਟ ਨਿਰਮਾਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਗੱਲ ਕਹੀ ਹੈ । ਉਨ੍ਹਾਂ ਕਿਹਾ ਕਿ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ (Japan International Cooperation) ਏਜੰਸੀ (ਜੇ. ਆਈ. ਸੀ. ਏ.) ਦੇ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਯਾਮਾਦਾ ਤਤਸੁਆ ਨੇ ਤਕਨੀਕੀ ਸਹਿਯੋਗ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਖ਼ਾਸ ਕਰ ਕੇ ਫਸਲੀ ਵਿਭਿੰਨਤਾ ‘ਚ ਪੰਜਾਬ ਦੀਆਂ ਵਿਕਾਸ ਪਹਿਲਕਦਮੀਆਂ ਦਾ ਸਮਰਥਨ ਕਰਨ ‘ਚ ਦਿਲਚਸਪੀ ਦਿਖਾਈ ਹੈ । ਭਗਵੰਤ ਮਾਨ ਨੇ ਕਿਹਾ ਕਿ ਟੋਰੇ ਇੰਡਸਟਰੀਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਜੀਮੇ ਇਸ਼ੀ ਨੇ ਪੰਜਾਬ ਦੇ ਆਟੋ ਅਤੇ ਏਅਰੋਸਪੇਸ ਸੈਕਟਰਾਂ ਲਈ ਤਕਨੀਕੀ ਅਤੇ ਟੈਕਸਟਾਈਲ ਖ਼ੇਤਰ ‘ਚ ਦਿਲਚਸਪੀ ਦਿਖਾਈ । ਪਾਰਲੀਮੈਂਟਰੀ ਵਾਈਸ ਮਨਿਸਟਰ ਇਕਾਨਮੀ, ਟਰੇਡ ਤੇ ਇੰਡਸਟਰੀ ਕੋਮੋਰੀ ਤਾਕੂਓ ਨੇ ਜਾਪਾਨੀ ਫਰਮਾਂ ਨੂੰ ਇਨਵੈਸਟ ਪੰਜਾਬ ਨਾਲ ਜੋੜਨ ਲਈ ਤਾਲਮੇਲ ਜਾਰੀ ਰੱਖਣ `ਤੇ ਸਹਿਮਤੀ ਪ੍ਰਗਟਾਈ ।

ਜਾਪਾਨ ਫੇਰੀ ਦੇ ਦੂਜੇ ਦਿਨ ਦੀ ਸ਼ੁਰੂਆਤ ਐਨ. ਈ. ਸੀ. ਕਾਰਪੋਰੇਸ਼ਨ ਨਾਲ ਬੈਠਕ ਨਾਲ ਹੋਈ

ਉਨ੍ਹਾਂ ਕਿਹਾ ਕਿ ਫੁਜਿਤਸੂ ਲਿਮਟਿਡ ਦੇ ਤਕਨਾਲੋਜੀ ਵਪਾਰ ਪ੍ਰਬੰਧਨ ਯੂਨਿਟ ਦੇ ਮੁਖੀ ਜੁੰਗੋ ਓਕਾਈ ਨੇ ਡਿਜੀਟਲ ਗਵਰਨੈਂਸ ਸਾਲਿਊਸ਼ਨਜ਼ ਵਿੱਚ ਦਿਲਚਸਪੀ ਦਿਖਾਈ ਅਤੇ ਭਰੋਸਾ ਦਿੱਤਾ ਕਿ ਉਹ ਭਾਰਤ ‘ਚ ਭਵਿੱਖ ਦੇ ਪ੍ਰਾਜੈਕਟਾਂ ਲਈ ਮੋਹਾਲੀ ਦੀ ਚੋਣ ਕਰਨਗੇ । ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਾਪਾਨ ਫੇਰੀ ਦੇ ਦੂਜੇ ਦਿਨ ਦੀ ਸ਼ੁਰੂਆਤ ਐਨ. ਈ. ਸੀ. ਕਾਰਪੋਰੇਸ਼ਨ ਨਾਲ ਬੈਠਕ ਨਾਲ ਹੋਈ । ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਵਪਾਰ ਵਿਭਾਗ (International Cooperation Trade Department) ਦੇ ਡਾਇਰੈਕਟਰ ਮਕੋਟੋ ਨੋਡਾ ਅਤੇ ਮੈਨੇਜਰ ਮਿਹੋ ਹਾਰਾ ਨੇ ਪੰਜਾਬ ਦੀਆਂ ਡਿਜੀਟਲ ਪਹਿਲਕਦਮੀਆਂ ਅਤੇ ਉਦਯੋਗਿਕ ਆਟੋਮੇਸ਼ਨ ਮੌਕਿਆਂ ‘ਚ ਦਿਲਚਸਪੀ ਦਿਖਾਈ ਅਤੇ ਕੰਪਨੀ ਸਹਿਯੋਗ ਲਈ ਪੰਜਾਬ ਦੇ ਆਈ.ਟੀ. ਈਕੋ-ਸਿਸਟਮ ਦਾ ਮੁਲਾਂਕਣ ਕਰਨ ਲਈ ਸਹਿਮਤ ਹੋਈ ।

ਵੱਖ-ਵੱਖ ਗਰੁੱਪਾਂ ਨੇ ਕੀਤੇ ਆਪੋ-ਆਪਣੇ ਵਿਚਾਰ ਸਾਂਝੇ

ਮੁੱਖ ਮੰਤਰੀ ਨੇ ਕਿਹਾ ਕਿ ਬਾਅਦ ‘ਚ ਦਿਨ ‘ਚ 250 ਤੋਂ ਵੱਧ ਭਾਗੀਦਾਰਾਂ, ਜਿਨ੍ਹਾਂ ‘ਚ ਜਾਪਾਨੀ ਉਦਯੋਗ ਅਤੇ ਵਪਾਰਕ ਸੰਸਥਾਵਾਂ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਸਨ, ਨੇ ਟੋਕੀਓ ਰੋਡ ਸ਼ੋਅ ‘ਚ ਸ਼ਿਰਕਤ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਹੀਰੋ ਮੋਟੋਕਾਰਪ (ਸੁਮਿਤੋਮੋ ਅਤੇ ਕਿਰੀਯੂ ਕਾਰਪੋਰੇਸ਼ਨ), ਵਰਧਮਾਨ ਸਪੈਸ਼ਲ ਸਟੀਲਜ਼ (ਆਈਚੀ ਸਟੀਲ) ਅਤੇ ਐਕਸਐਲ ਸਕਾਊਟ ਦੁਆਰਾ ਸਾਂਝੇ ਕੀਤੇ ਤਜਰਬਿਆਂ ਨੇ ਪੰਜਾਬ ਵਿਚ ਸਫ਼ਲ ਸਾਂਝੇਦਾਰੀ ਦੀ ਮਿਸਾਲ ਪੇਸ਼ ਕੀਤੀ । ਮੁੱਖ ਮੰਤਰੀ ਮਾਨ ਨੇ ਕਿਹਾ ਕਿ ਟੋਪਨ ਅਤੇ ਇਨਵੈਸਟ ਪੰਜਾਬ ਦਰਮਿਆਨ ਉਦਯੋਗ ਦੀਆਂ ਜ਼ਰੂਰਤਾਂ ਦੇ ਮੁਤਾਬਕ ‘ਸਕਿੱਲਿੰਗ ਐਕਸੀਲੈਂਸ ਸੈਂਟਰ’ ਵਿਕਸਤ ਕਰਨ ਲਈ ਸਮਝੌਤਾ ਸਹੀਬੰਦ ਕੀਤਾ ।

ਤੀਜੇ ਦਿਨ ਆਈਚੀ ਸਟੀਲ ਦੇ ਮੁੱਖ ਦਫਤਰ ਵਿਖੇ ਮੀਟਿੰਗ ਹੋਈ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੀਜੇ ਦਿਨ ਆਈਚੀ ਸਟੀਲ ਦੇ ਮੁੱਖ ਦਫਤਰ ਵਿਖੇ ਮੀਟਿੰਗ ਹੋਈ ਜਿਸ ਵਿਚ ਚੇਅਰਮੈਨ ਫੁਜੀਓਕਾ ਤਾਕਾਹਿਰੋ ਅਤੇ ਪ੍ਰਧਾਨ ਇਟੋ ਤੋਸ਼ੀਓ ਨੇ ਸੰਮੇਲਨ ਦੇ ਸੱਦੇ ਦਾ ਸਵਾਗਤ ਕੀਤਾ ਕਰਦਿਆਂ ਮਜ਼ਬੂਤ ਰਿਸ਼ਤਿਆਂ ਅਤੇ ਵਿਆਪਕ ਨਿਵੇਸ਼ ‘ਚ ਦਿਲਚਸਪੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਆਈਚੀ ਸਟੀਲ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਨੇ ਪੰਜਾਬ ‘ਚ ਨਿਵੇਸ਼ ਕਾਰਜਾਂ ਦਾ ਸਾਂਝੇ ਤੌਰ ‘ਤੇ ਅਧਿਐਨ ਕਰਨ ਲਈ ਸਮਝੌਤਾ ਸਹੀਬੰਦ ਕੀਤਾ, ਜਿਸ ‘ਚ 500 ਕਰੋੜ ਰੁਪਏ ਦੇ ਨਿਵੇਸ਼ ਲਈ ਮੁਲਾਂਕਣ ਕਰਨਾ ਸ਼ਾਮਲ ਹੈ ।

ਖੇਤੀਬਾੜੀ-ਤਕਨੀਕ ਅਤੇ ਸਹਾਇਕ ਖੇਤਰਾਂ ਵਿਚ ਵਿਸਥਾਰ ਲਈ ਕੀਤੀਆਂ ਪ੍ਰਗਤੀਸ਼ੀਲ ਯੋਜਨਾਵਾਂ ਸਾਂਝੀਆਂ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਯਾਨਮਾਰ ਹੋਲਡਿੰਗਜ਼ ਕੰਪਨੀ ਲਿਮਟਿਡ ਨਾਲ ਮੀਟਿੰਗ ਦੌਰਾਨ ਸੀ. ਓ. ਓ. ਤੇਤਸੁਆ ਯਾਮੋਟੋ, ਪ੍ਰਧਾਨ ਕੇਮਲ ਸ਼ੋਸ਼ੀ ਅਤੇ ਸੀ. ਐਮ. ਡੀ. ਵਰੁਣ ਖੰਨਾ ਨੇ ਸੋਨਾਲੀਕਾ ਨਾਲ ਸਾਂਝੇਦਾਰੀ ਅਤੇ ਕਲਾਸ ਪਲਾਂਟ ਪ੍ਰਾਪਤੀ ਦਾ ਹਵਾਲਾ ਦਿੰਦੇ ਹੋਏ ਪੰਜਾਬ ‘ਚ ਸਕਾਰਾਤਮਕ ਤਜਰਬੇ ਦਾ ਵਿਸ਼ੇਸ਼ ਤੌਰ ’ਤੇ ਵਰਨਣ ਕੀਤਾ । ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੇਤੀਬਾੜੀ-ਤਕਨੀਕ ਅਤੇ ਸਹਾਇਕ ਖੇਤਰਾਂ ‘ਚ ਵਿਸਥਾਰ ਲਈ ਪ੍ਰਗਤੀਸ਼ੀਲ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਾਪਾਨ ਦੌਰੇ ਦੇ ਆਖਰੀ ਦਿਨ ਉਹ ਓਸਾਕਾ ‘ਚ ਏਅਰ ਵਾਟਰ ਇੰਕ. ਦੇ ਨੁਮਾਇੰਦਿਆਂ ਨਾਲ ਮਿਲੇ ਸਨ, ਜਿਸ ਦੌਰਾਨ ਭਾਰਤ ਅਤੇ ਏਸ਼ੀਆ ਡਿਵੀਜ਼ਨ ਦੇ ਮੁਖੀ ਕੇਨ ਸਿਮਿਜ਼ੂ ਅਤੇ ਨਾਓਕੀ ਓਈ ਨੇ ਬਾਇਓ-ਮੀਥੇਨ ਅਤੇ ਵਿਸ਼ੇਸ਼ ਗੈਸਾਂ ‘ਚ ਮੌਕਿਆਂ ਨੂੰ ਸਵੀਕਾਰ ਕਰਦੇ ਹੋਏ ਪੰਜਾਬ ਦੇ ਸਾਫ਼ ਊਰਜਾ ਅਤੇ ਉਦਯੋਗਿਕ ਕਲੱਸਟਰਾਂ ‘ਚ ਦਿਲਚਸਪੀ ਦਿਖਾਈ ।

ਟਿਕਾਊ ਊਰਜਾ ਅਤੇ ਪਾਣੀ ਸੋਧਣ ਦੇ ਹੱਲ ਸਮੇਤ ਭਵਿੱਖ ਦੇ ਪ੍ਰੋਜੈਕਟਾਂ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਲਈ ਵੀ ਸਹਿਮਤ ਹੋਏ ਹਨ

ਉਨ੍ਹਾਂ ਕਿਹਾ ਕਿ ਉਹ ਟਿਕਾਊ ਊਰਜਾ ਅਤੇ ਪਾਣੀ ਸੋਧਣ ਦੇ ਹੱਲ ਸਮੇਤ ਭਵਿੱਖ ਦੇ ਪ੍ਰੋਜੈਕਟਾਂ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਲਈ ਵੀ ਸਹਿਮਤ ਹੋਏ ਹਨ । ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਓਸਾਕਾ ਚੈਂਬਰ ਆਫ਼ ਕਾਮਰਸ ਨਾਲ ਮੀਟਿੰਗ ਦੌਰਾਨ ਪ੍ਰਧਾਨ ਇਉਚੀ ਸੇਤਸੁਓ, ਡਾਇਰੈਕਟਰ ਤਾਕਾਯੋਸ਼ੀ ਨੇਗੋਰੋ, ਮੈਨੇਜਰ ਇੰਟਰਨੈਸ਼ਨਲ ਡਿਵੀਜ਼ਨ ਕੈਂਟਾਰੋ ਨਾਗਾਓ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਭਾਰਤ-ਜਾਪਾਨ ਵਪਾਰਕ ਸਬੰਧਾਂ ਨੂੰ ਵਧਾਉਣ ‘ਚ ਡੂੰਘੀ ਦਿਲਚਸਪੀ ਪ੍ਰਗਟਾਈ। ਮੁੱਖ ਮੰਤਰੀ ਨੇ ਕਿਹਾ ਕਿ ਓ. ਸੀ. ਸੀ. ਆਈ. ਵਿਖੇ ਭਾਰਤ ਨਾਲ ਸਬੰਧਤ ਸਰਗਰਮੀਆਂ ਲਈ ਨਾਗਾਓ ਕੇਂਦਰ ਬਿੰਦੂ ਹੋਵੇਗਾ। ਉਨ੍ਹਾਂ ਕਿਹਾ ਕਿ ਓ. ਸੀ. ਸੀ. ਆਈ. ਨੇ ਭਾਰਤ ਨਾਲ ਵਪਾਰ ਕਰਨ ਅਤੇ ਭਾਰਤੀ ਪ੍ਰਤਿਭਾ ਨੂੰ ਪ੍ਰਾਪਤ ਕਰਨ ‘ਚ ਜਾਪਾਨੀ ਕੰਪਨੀਆਂ ‘ਚ ਵਧ ਰਹੀ ਦਿਲਚਸਪੀ ਨੂੰ ਸਵੀਕਾਰ ਕੀਤਾ ਅਤੇ ਨਾਲ ਹੀ ਜਾਪਾਨ ‘ਚ ਭਾਰਤੀ ਨਿਵੇਸ਼ ਦਾ ਸਵਾਗਤ ਵੀ ਕੀਤਾ ।

ਇਨਵੈਸਟ ਪੰਜਾਬ ਨਾਲ ਨੇੜਿਓਂ ਤਾਲਮੇਲ ਬਣਾਈ ਰੱਖਣ ਅਤੇ ਢਾਂਚਾਗਤ ਸਹਿਯੋਗ ਦੀ ਪੜਚੋਲ ਕਰਨ ਲਈ ਸਹਿਮਤ ਹੋਏ ਹਨ

ਉਨ੍ਹਾਂ ਕਿਹਾ ਕਿ ਉਹ ਇਨਵੈਸਟ ਪੰਜਾਬ ਨਾਲ ਨੇੜਿਓਂ ਤਾਲਮੇਲ ਬਣਾਈ ਰੱਖਣ ਅਤੇ ਢਾਂਚਾਗਤ ਸਹਿਯੋਗ ਦੀ ਪੜਚੋਲ ਕਰਨ ਲਈ ਸਹਿਮਤ ਹੋਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਆਕਸ਼ਨ ਸਿਸਟਮ ਅਤੇ ਖੇਤੀਬਾੜੀ-ਲੌਜਿਸਟਿਕਸ ‘ਚ ਤਕਨਾਲੋਜੀ ਦਾ ਆਦਾਨ-ਪ੍ਰਦਾਨ ਕਰਨ ਅਤੇ ਸਾਂਝੇ ਉੱਦਮਾਂ ਲਈ ਮੌਕਿਆਂ ਦਾ ਮੁਲਾਂਕਣ ਕਰਨ ਲਈ ਵੀ ਸਹਿਮਤ ਹੋਏ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਅਤੇ ਸਥਾਨਕ ਭਾਈਵਾਲਾਂ ਨਾਲ ਭਾਈਚਾਰਕ ਮਿਲਣੀ ਦੌਰਾਨ ਲੰਬੇ ਸਮੇਂ ਦੀ ਭਾਈਵਾਲੀ ਬਣਾਉਣ ਲਈ ਪਰਵਾਸੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ।

80 ਤੋਂ ਵੱਧ ਡੈਲੀਗੇਟਾਂ ਨੇ ਰੋਡ ਸ਼ੋਅ ਵਿੱਚ ਸਿ਼ਰਕਤ ਕੀਤੀ

ਮੁੱਖ ਮੰਤਰੀ ਨੇ ਕਿਹਾ ਕਿ ਓਸਾਕਾ ਰੋਡ ਸ਼ੋਅ ਵਿੱਚ ਓਸਾਕਾ ਖੇਤਰ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਡੀ.ਜੀ. ਜੇਟਰੋ, ਓਸਾਕਾ ਪ੍ਰੀਫੈਕਚਰਲ ਗੌਰਮਿੰਟ ਅਤੇ ਐਮ.ਈ.ਟੀ.ਆਈ. ਕਾਂਸਾਈ ਤੋਂ ਮਜ਼ਬੂਤ ਸੰਸਥਾਗਤ ਭਾਈਵਾਲੀ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ 80 ਤੋਂ ਵੱਧ ਡੈਲੀਗੇਟਾਂ ਨੇ ਰੋਡ ਸ਼ੋਅ ਵਿੱਚ ਸਿ਼ਰਕਤ ਕੀਤੀ, ਜਿਸ ਨਾਲ ਭਵਿੱਖ ਦੇ ਨਿਵੇਸ਼ ਦੀ ਸੰਭਾਵਨਾ ਮਜ਼ਬੂਤ ਹੋਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਰੀਆ ਗਣਰਾਜ ਦੀ ਯਾਤਰਾ ਸਿਓਲ ਵਿੱਚ ਭਾਰਤੀ ਦੂਤਾਵਾਸ ਦੇ ਰਾਜਦੂਤ ਗੌਰੰਗਲਾਲ ਦਾਸ ਨਾਲ ਮੁਲਾਕਾਤ ਨਾਲ ਸ਼ੁਰੂ ਹੋਈ ਜਿਸ ਦੌਰਾਨ ਉਨ੍ਹਾਂ ਨੇ ਦੱਖਣੀ ਕੋਰੀਆ ਨਾਲ ਆਰਥਿਕ ਤੇ ਤਕਨੀਕੀ ਭਾਈਵਾਲੀ ਲਈ ਪੰਜਾਬ ਦਾ ਰੋਡਮੈਪ ਸਾਂਝਾ ਕੀਤਾ ।

ਨਿਵੇਸ਼ ਅਤੇ ਸਹਿਯੋਗ ਲਈ ਦਿੱਤਾ ਗਿਆ ਕਈ ਖੇਤਰਾਂ ਵਿਚ ਮੌਕਿਆਂ ਤੇ ਵੀ ਜੋਰ

ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ ਅਤੇ ਸਹਿਯੋਗ ਲਈ ਕਈ ਖੇਤਰਾਂ ਵਿੱਚ ਮੌਕਿਆਂ ‘ਤੇ ਵੀ ਜ਼ੋਰ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਉੱਤਰੀ ਭਾਰਤ ਵਿੱਚ ਵਿਸ਼ਵ ਵਿਆਪੀ ਕਾਰੋਬਾਰ ਲਈ ਮੁਕਾਬਲੇਬਾਜ਼ੀ ਅਤੇ ਰਣਨੀਤਕ ਸਥਾਨ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵਿੱਚ ਸਿਓਲ ਵਿਖੇ ਪਰਵਾਸੀ ਭਾਰਤੀਆਂ ਨਾਲ ਮਿਲਣੀ ਕੀਤੀ ਜਿਸ ਵਿੱਚ ਪੰਜਾਬੀ ਭਾਈਚਾਰੇ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਪੰਜਾਬ ਦੀ ਵਿਸ਼ਵ ਵਿਆਪੀ ਪਹੁੰਚ ‘ਤੇ ਮਾਣ ਪ੍ਰਗਟ ਕੀਤਾ ।

ਫੂਡ ਪ੍ਰੋਸੈਸਿੰਗ ਸੈਕਟਰ ਬਾਰੇ ਜਾਣਕਾਰੀ ਹਾਸਲ ਕੀਤੀ ਗਈ : ਮੁੱਖ ਮੰਤਰੀ

ਮੁੱਖ ਮੰਤਰੀ ਨੇ ਦੱਖਣੀ ਕੋਰੀਆ ਦੇ ਨਿਵੇਸ਼ਕਾਂ ਤੱਕ ਪੰਜਾਬ ਨੂੰ ਉਤਸ਼ਾਹਿਤ ਕਰਨ ਵਿੱਚ ਪਰਵਾਸੀਆਂ ਭਾਰਤੀਆਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਾਸੋਂ ਫੂਡ ਪ੍ਰੋਸੈਸਿੰਗ ਸੈਕਟਰ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਡਾਇਵੂ ਈ ਐਂਡ ਸੀ ਨਾਲ ਮੀਟਿੰਗ ਦੌਰਾਨ ਚੇਅਰਮੈਨ ਜੰਗ ਵੌਨ-ਜੂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਯੂ ਯੰਗ-ਮਿਨ, ਬਿਜ਼ਨਸ ਡਿਵੈਲਪਮੈਂਟ ਮੈਨੇਜਰ ਬਾਏਕ ਇੰਸੂ, ਟੀਮ ਲੀਡਰ ਕਿਮ ਹੋ-ਜੂਨ ਅਤੇ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਕਿਮ ਡੇ-ਯੇਨ ਨੇ ਪੰਜਾਬ ਦੀਆਂ ਵਿਕਾਸ ਯੋਜਨਾਵਾਂ ਅਤੇ ਮੌਕਿਆਂ ਵਿੱਚ ਦਿਲਚਸਪੀ ਦਿਖਾਈ।  ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉਦਯੋਗਿਕ ਆਧੁਨਿਕੀਕਰਨ ਨੂੰ ਤੇਜ਼ ਕਰਨ ਲਈ ਵਿਸ਼ਵ ਵਿਆਪੀ ਭਾਈਵਾਲੀ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ ।

ਮੀਟਿੰਗ ਵਿਚ ਨੁਮਾਇੰਦਿਆਂ ਦਿਖਾਈ ਦਿਲਚਸਪੀ

ਮੁੱਖ ਮੰਤਰੀ ਨੇ ਕਿਹਾ ਕਿ ਜੀ. ਐਸ. ਈ. ਐਨ. ਸੀ. ਨਾਲ ਮੀਟਿੰਗ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਜਿਨ੍ਹਾਂ ਵਿੱਚ ਵਾਈਸ ਪ੍ਰੈਜ਼ੀਡੈਂਟ ਯੰਗ ਹਾ ਰਯੂ (ਡੈਨੀਅਲ) ਅਤੇ ਮੈਨੇਜਰ ਕਿਮ ਜਿਨ-ਵੂਕ ਸ਼ਾਮਲ ਹਨ, ਨੇ ਈ. ਪੀ. ਸੀ., ਨਵਿਆਉਣਯੋਗ ਊਰਜਾ ਅਤੇ ਭਾਰਤ ਵਿੱਚ ਚੱਲ ਰਹੇ ਪ੍ਰੋਜੈਕਟਾਂ (ਸੂਰਜੀ, ਹਵਾ, ਬੈਟਰੀ ਸਟੋਰੇਜ) ਵਿੱਚ ਮੁਹਾਰਤ ਦਿਖਾਈ । ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਤਕਨਾਲੋਜੀ ਦੇ ਬਦਲ ‘ਤੇ ਚਰਚਾ ਕਰਨ ਤੋਂ ਇਲਾਵਾ ਬਾਇਓਮਾਸ ਅਤੇ ਬੈਟਰੀ ਸਟੋਰੇਜ ਲਾਗਤਾਂ ਵਿੱਚ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੱਖਣੀ ਕੋਰੀਆ ਦੌਰੇ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਨੋਂਗਸ਼ਿਮ ਨਾਲ ਮੁਲਾਕਾਤ ਸੀ ਜਿਸ ਵਿੱਚ ਕੰਪਨੀ ਨੇ ਭਾਰਤ ਨੂੰ ਤਰਜੀਹੀ ਵਾਲੇ ਬਾਜ਼ਾਰ ਵਜੋਂ ਸਵੀਕਾਰ ਕੀਤਾ ਅਤੇ ਭਵਿੱਖ ਦੇ ਵਿਸਥਾਰ ਲਈ ਪੰਜਾਬ ਵਿੱਚ ਦਿਲਚਸਪੀ ਦਿਖਾਈ ।

ਔਕਸਪੋਰਟ ਸ਼ੇਅਰ ਪਾਲਿਸੀ ਦੇ ਅਨੁਸਾਰ ਪੰਜਾਬ ਵਿੱਚ ਨਿਰਮਾਣ ਯੂਨਿਟ ਦਾ ਮੁਲਾਂਕਣ ਕਰਨਾ ਸ਼ਾਮਲ ਹੈ

ਮੁੱਖ ਮੰਤਰੀ ਨੇ ਕਿਹਾ ਕਿ ਔਕਸਪੋਰਟ ਸ਼ੇਅਰ ਪਾਲਿਸੀ ਦੇ ਅਨੁਸਾਰ ਪੰਜਾਬ ਵਿੱਚ ਨਿਰਮਾਣ ਯੂਨਿਟ ਦਾ ਮੁਲਾਂਕਣ ਕਰਨਾ ਸ਼ਾਮਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਾਰੋਬਾਰ ਕਰਨ ਵਿੱਚ ਸੌਖ ਬਾਰੇ ਕਾਨੂੰਨੀ ਫਰਮਾਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਗੋਲਮੇਜ਼ ਵਿੱਚ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ 42 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਚੋਟੀ ਦੀਆਂ ਕਾਨੂੰਨ ਫਰਮਾਂ ਅਤੇ ਉਦਯੋਗ ਐਸੋਸੀਏਸ਼ਨਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਉਦਯੋਗ ਦੇ ਆਗੂਆਂ ਨੇ ਉੱਤਰੀ ਭਾਰਤ ਲਈ ਪੰਜਾਬ ਵਿੱਚ ਨਿਰਮਾਣ ਤੇ ਖੋਜ ਅਤੇ ਵਿਕਾਸ ਹੱਬ ਵਜੋਂ ਸੰਭਾਵਨਾਵਾਂ ਤਲਾਸ਼ਣ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਪੈਂਗਯੋ ਟੈਕਨੋ ਵੈਲੀ ਦਾ ਵੀ ਦੌਰਾ ਕੀਤਾ

ਮੁੱਖ ਮੰਤਰੀ ਨੇ ਕਿਹਾ ਕਿ ਉਸੇ ਦਿਨ ਉਨ੍ਹਾਂ ਨੇ ਪੈਂਗਯੋ ਟੈਕਨੋ ਵੈਲੀ ਦਾ ਵੀ ਦੌਰਾ ਕੀਤਾ ਜਿੱਥੇ ਅਧਿਕਾਰੀਆਂ ਨੇ ਪੈਂਗਯੋ ਦੇ ਨਿਵੇਕਲੇ ਮਾਡਲ ਅਤੇ ਐਕਸਲੇਟਰ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਢਾਂਚਾਗਤ ਪ੍ਰੋਗਰਾਮਾਂ, ਸਪੈਸ਼ਲ ਟੈਸਟ ਬੈੱਡ ਅਤੇ ਪ੍ਰਦਰਸ਼ਨ-ਅਧਾਰਿਤ ਮੁਲਾਂਕਣ ਵਿਧੀਆਂ ਦਾ ਨਿਰੀਖਣ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿੱਚ ਸਟਾਰਟਅੱਪ, ਖੋਜ ਤੇ ਵਿਕਾਸ ਅਤੇ ਹੁਨਰਮੰਦ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਲਈ ਅਜਿਹੇ ਢਾਂਚੇ ਨੂੰ ਲਾਗੂ ਕਰਨ ਦੀ ਸੰਭਾਵਨਾ ਤਲਾਸ਼ੀ ਜਾਵੇਗੀ ।

ਇਲੈਕਟ੍ਰਾਨਿਕਸ ਅਤੇ ਡਿਸਪਲੇ-ਟੈਕਨਾਲੋਜੀ ਈਕੋ-ਸਿਸਟਮ ਵਿਕਸਤ ਕਰਨ ਵਿੱਚ ਪੰਜਾਬ ਦੀ ਦਿਲਚਸਪੀ ਦੀ ਕੀਤੀ ਸ਼ਲਾਘਾ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਰੀਆ ਡਿਸਪਲੇ ਇੰਡਸਟਰੀ ਐਸੋਸੀਏਸ਼ਨ (ਕੇ. ਡੀ. ਆਈ. ਏ.) ਨਾਲ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਇਲੈਕਟ੍ਰਾਨਿਕਸ ਅਤੇ ਡਿਸਪਲੇ-ਟੈਕਨਾਲੋਜੀ ਈਕੋ-ਸਿਸਟਮ ਵਿਕਸਤ ਕਰਨ ਵਿੱਚ ਪੰਜਾਬ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਲੈਕਟ੍ਰਾਨਿਕਸ ਅਤੇ ਡਿਸਪਲੇ-ਟੈਕਨਾਲੋਜੀ ਈਕੋ-ਸਿਸਟਮ ਵਿਕਸਤ ਕਰਨ ਵਿੱਚ ਪੰਜਾਬ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ । ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਵਿਖੇ ਤੀਜੇ ਦਿਨ ਪੰਜਾਬ ਨਿਵੇਸ਼ ਰੋਡ ਸ਼ੋਅ ਹੋਇਆ ਜਿਸ ਵਿੱਚ ਭਾਰਤੀ ਰਾਜਦੂਤ ਨੇ ਪੰਜਾਬ ਦੀ ਸਰਗਰਮ ਨਿਵੇਸ਼ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਭਾਰਤ-ਕੋਰੀਆ ਉਦਯੋਗਿਕ ਸਹਿਯੋਗ ਲਈ ਦੂਤਾਵਾਸ ਦੇ ਸਮਰਥਨ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਸੁੰਜਿਨ ਦੇ ਮੈਨੇਜਿੰਗ ਡਾਇਰੈਕਟਰ ਨੇ ਮੋਹਾਲੀ ਅਤੇ ਚੰਡੀਗੜ੍ਹ ਦੀ ਸ਼ਾਨਦਾਰ ਜੀਵਨ ਜਾਚ ਲਈ ਪ੍ਰਸੰਸਾ ਕੀਤੀ ਅਤੇ ਇਨਵੈਸਟ ਪੰਜਾਬ ਦੀ ਪੇਸ਼ੇਵਰ ਪਹੁੰਚ ਦੀ ਸ਼ਲਾਘਾ ਕੀਤੀ ।

ਰੋਡ ਸ਼ੋਅ ਵਿੱਚ ਸ਼ਾਮਲ ਹੋਏ ਪ੍ਰਮੁੱਖ ਕੋਰੀਆਈ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਨੀਅਰ ਨੁਮਾਇੰਦੇ ਸ਼ਾਮਲ

ਭਗਵੰਤ ਮਾਨ ਨੇ ਕਿਹਾ ਕਿ ਇਸ ਰੋਡ ਸ਼ੋਅ ਵਿੱਚ ਪ੍ਰਮੁੱਖ ਕੋਰੀਆਈ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਨੀਅਰ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਲੂਮਬਰਗ, ਬ੍ਰਿਕਸ ਇੰਡੀਆ ਟ੍ਰੇਡ ਪ੍ਰਾਈਵੇਟ ਲਿਮਟਿਡ, ਕਿਮ ਐਂਡ ਚਾਂਗ, ਸ਼ਿਨ ਐਂਡ ਕਿਮ ਐਲ.ਐਲ.ਸੀ., ਕੋਤਰਾ, ਡੇਯੌਂਗ ਕਾਰਪੋਰੇਸ਼ਨ, ਗਾਵੋਨ ਇੰਟਰਨੈਸ਼ਨਲ, ਟੈਗਹਾਈਵ, ਪੰਜਾਬੀ ਐਸੋਸੀਏਸ਼ਨ ਆਫ ਕੋਰੀਆ ਅਤੇ ਹੋਰ ਸ਼ਾਮਲ ਸਨ, ਜੋ ਪੰਜਾਬ ਨਾਲ ਸਾਂਝ ਵਿੱਚ ਮਜ਼ਬੂਤ ਸੰਸਥਾਗਤ ਦਿਲਚਸਪੀ ਦਾ ਪ੍ਰਗਟਾਵਾ ਕਰਦੇ ਹਨ । ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਬਿਜ਼ਨਸ ਏਜੰਸੀ (ਐਸ. ਬੀ. ਏ.) ਨਾਲ ਮੀਟਿੰਗ ਦੌਰਾਨ ਭਾਈਵਾਲਾਂ ਨੇ ਸਿਓਲ ਦੀਆਂ ਤਕਨਾਲੋਜੀ ਸ਼ਕਤੀਆਂ ਅਤੇ ਪੰਜਾਬ ਦੇ ਉੱਭਰ ਰਹੇ ਆਈ.ਟੀ., ਇਲੈਕਟ੍ਰਾਨਿਕਸ ਅਤੇ ਸਟਾਰਟਅੱਪ ਈਕੋ-ਸਿਸਟਮ ਵਿਚਕਾਰ ਮਜ਼ਬੂਤ ਪੂਰਕਤਾ ਨੂੰ ਸਵੀਕਾਰ ਕੀਤਾ । ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਨੇ (ਕੇ. ਐਨ. ਐਸ. ਯੂ.) ਪੰਜਾਬ ਦੀ ਫੇਰੀ ਦੌਰਾਨ ਖੇਡਾਂ ਦੀ ਵਿਸ਼ੇਸ਼ ਸਿਖਲਾਈ ਅਤੇ ਅਕਾਦਮਿਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਲਈ ਸਮਝੌਤਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਕੇ. ਐਨ. ਐਸ. ਯੂ. ਨੇ ਕੀਤਾ ਹੈ ਪ੍ਰਸਤਾਵਾਂ ਦਾ ਸਵਾਗਤ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇ. ਐਨ. ਐਸ. ਯੂ. ਨੇ ਪ੍ਰਸਤਾਵਾਂ ਦਾ ਸਵਾਗਤ ਕੀਤਾ ਹੈ ਅਤੇ ਪੰਜਾਬ ਦੇ ਮਜ਼ਬੂਤ ਖੇਡ ਪ੍ਰਦਰਸ਼ਨ ਨੂੰ ਸਵੀਕਾਰ ਕੀਤਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕੇ. ਐਨ. ਐਸ. ਯੂ. ਨੂੰ ਸੂਬੇ ਦੀ ਖੇਡ ਰਾਜਧਾਨੀ ਵਜੋਂ ਜਾਣੇ ਜਾਂਦੇ ਜਲੰਧਰ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਗਿਆ । ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਵਿੱਚ ਟੂਰਿਜ਼ਮ ਰੋਡ ਸ਼ੋਅ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਵੱਖ-ਵੱਖ ਟੂਰ ਆਪਰੇਟਰਾਂ ਦੇ 10 ਤੋਂ ਵੱਧ ਨੁਮਾਇੰਦਿਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਸੂਬੇ ਦੀ ਸੈਰ-ਸਪਾਟਾ ਸੰਭਾਵਨਾ ਤਲਾਸ਼ਣ ਵਿੱਚ ਡੂੰਘੀ ਦਿਲਚਸਪੀ ਦਿਖਾਈ । ਉਨ੍ਹਾਂ ਕਿਹਾ ਕਿ ਸੁਨਜਿਨ ਨਾਲ ਮੁਲਾਕਾਤ ਦੌਰਾਨ ਕੰਪਨੀ ਨੇ ਪੰਜਾਬ ਵਿੱਚ ਆਪਣੀ ਪਸ਼ੂ ਖੁਰਾਕ ਸਮਰੱਥਾ ਦਾ ਵਿਸਥਾਰ ਕਰਨ ਦਾ ਵੀ ਇਰਾਦਾ ਰੱਖਿਆ ਅਤੇ ਸੂਬੇ ਵਿੱਚ ਪੋਲਟਰੀ ਅਤੇ ਡੇਅਰੀ ਕਾਰੋਬਾਰ ਸਥਾਪਤ ਕਰਨ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਮੀਟਿੰਗਾਂ ਅਤੇ ਇਨ੍ਹਾਂ ਵਿਚਾਰ-ਵਟਾਂਦਰੇ ਦੇ ਨਤੀਜਿਆਂ ਬਾਰੇ ਦੱਸਣ ।

ਜਾਪਾਨੀ ਅਤੇ ਦੱਖਣੀ ਕੋਰੀਆਈ ਲੋਕਾਂ ਕੋਲ ਉੱਚ-ਪੱਧਰੀ ਤਕਨਾਲੋਜੀ ਹੈ ਪਰ ਪੰਜਾਬ ਕੋਲ ਸਭ ਤੋਂ ਨਵੀਨਤਾਕਾਰੀ ਅਤੇ ਮਿਹਨਤੀ ਪ੍ਰਤਿਭਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨੀ ਅਤੇ ਦੱਖਣੀ ਕੋਰੀਆਈ ਲੋਕਾਂ ਕੋਲ ਉੱਚ-ਪੱਧਰੀ ਤਕਨਾਲੋਜੀ ਹੈ ਪਰ ਪੰਜਾਬ ਕੋਲ ਸਭ ਤੋਂ ਨਵੀਨਤਾਕਾਰੀ ਅਤੇ ਮਿਹਨਤੀ ਪ੍ਰਤਿਭਾ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤਕਨਾਲੋਜੀ ਅਤੇ ਪ੍ਰਤਿਭਾ ਵਿਚਕਾਰ ਤਾਲਮੇਲ ਲਈ ਰਾਹ ਪੱਧਰਾ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪੰਜਾਬ ਦੇਸ਼ ਅਤੇ ਦੁਨੀਆ ਵਿੱਚ ਮੋਹਰੀ ਸੂਬਾ ਬਣੇਗਾ। ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਅਤੇ ਹੋਰ ਵੀ ਮੌਜੂਦ ਸਨ ।

Read More : 44 ਹਜ਼ਾਰ 920 ਕਿਲੋਮੀਟਰ ਸੜਕਾਂ ਲਈ ਕੀਤੇ ਜਾਣਗੇ ਟੈਂਡਰ ਜਾਰੀ : ਮੁੱਖ ਮੰਤਰੀ

Ways to Optimize PDFs for Better SEO: Tips and Tricks

0

Ways to Optimize PDFs for Better SEO: Tips and Tricks

PDFs are often overlooked when it comes to search engine optimization. Many businesses use them to share important documents but miss the opportunity to enhance their visibility online. With the right strategies, you can turn your PDFs into powerful tools for attracting organic traffic. Here’s a look at how you can optimize your PDFs to improve their SEO performance.

Understand the Importance of PDF SEO

Why bother optimizing PDFs? The answer lies in how users interact with content. PDFs are often used for whitepapers, reports, and guides. People search for these materials, and search engines index them just like any other webpage. Optimizing your PDFs can enhance their discoverability, leading to more downloads and increased traffic to your site.

Choose the Right File Name

The first step in PDF optimization starts before the document is even created. Your file name plays a significant role in SEO. Instead of using generic names like “document1.pdf,” opt for descriptive file names that include relevant keywords. For example, if your PDF is a guide on digital marketing, consider naming it “digital-marketing-guide.pdf.” This small change can make a big difference in how easily your PDF can be found.

Optimize the Content Within the PDF

Just like web pages, the content within your PDF matters. Use clear, concise language and include your target keywords throughout the text. However, avoid keyword stuffing. Instead, aim for natural inclusions of keywords that relate to the document’s subject. Additionally, use headings and subheadings effectively; they not only improve readability but also help search engines understand the structure of your content.

Add Metadata and Tags

Metadata is important for SEO, and PDFs allow for various types of metadata to be included. This includes the title, author, subject, and keywords. Make sure to fill these fields out with relevant information. They help search engines understand what your document is about, improving its chances of ranking well. A good resource for managing your PDF metadata is on pdf-documents, which provides tools for editing and optimizing your documents.

Incorporate Links and Call-to-Actions

Links within your PDF can drive traffic not only to your site but also to other relevant resources. Including hyperlinks within the document helps your readers find additional information and can improve user engagement. Moreover, consider adding clear call-to-action statements to guide users on what to do next—whether that’s visiting your website, signing up for a newsletter, or downloading another resource.

Make It Mobile-Friendly

Today, users access content on various devices. Ensure that your PDFs are mobile-friendly. This means keeping the layout simple and avoiding excessive graphics that could make it difficult to read on smaller screens. A clean, easy-to-manage design encourages users to engage with your content, which can lead to better SEO metrics like lower bounce rates and higher time on page.

Monitor Performance and Adjust Accordingly

Once your PDFs are optimized and live, the work isn’t done. You need to monitor their performance. Use tools like Google Analytics to track how users interact with your PDFs. Look at metrics such as the number of downloads, the average time spent on the document, and user demographics. If you notice a PDF isn’t performing as expected, revisit your optimization strategies and make necessary adjustments.

Utilize Social Sharing

Finally, don’t underestimate the power of social media in promoting your PDFs. Share links to your documents across your social platforms, and encourage your followers to do the same. The more visibility your PDF gets, the better its chances of ranking well in search results. You could also consider embedding your PDF on your website with a clear call to action, making it easier for visitors to access and share.

Optimizing PDFs for SEO may seem like a daunting task, but with these strategies, you can turn them into valuable resources that drive traffic and enhance your online presence. By focusing on file names, content, metadata, and promotion, you’ll ensure your PDFs are not just documents but also powerful tools for your business.

ਕਲੱਬ `ਚ ਅੱਗ ਵਾਲੇ ਮਾਮਲੇ ਵਿਚ ਅਦਾਲਤ ਨੇ ਨਹੀਂ ਦਿੱਤੀ ਅੰਤਰਿਮ ਰਾਹਤ

0
Luthra Brothers

ਨਵੀਂ ਦਿੱਲੀ, 11 ਦਸੰਬਰ 2025 : ਗੋਆ ਦੇ ਬਰਚ ਬਾਏ ਰੋਮੀਓ ਲੇਨ ਨਾਈਟ ਕਲੱਬ (Goa’s Birch by Romeo Lane nightclub) ਦੇ ਮਾਲਕ ‘ਲੂਥਰਾ ਬ੍ਰਦਰਜ਼` ਬੁੱਧਵਾਰ ਨੂੰ ਦਿੱਲੀ ਦੀ ਇਕ ਅਦਾਲਤ ਤੋਂ ਅੰਤਰਿਮ ਰਾਹਤ (Interim relief) ਪਾਉਣ ਵਿਚ ਅਸਫਲ ਰਹੇ, ਜਿਸ ਕਾਰਨ ਉਨ੍ਹਾਂ ਦੀ ਟਰਾਂਜ਼ਿਟ ਅਗਾਊਂ ਜ਼ਮਾਨਤ (Transit Anticipatory Bail) ਪਟੀਸ਼ਨ `ਤੇ ਸੁਣਵਾਈ ਅਗਲੇ ਦਿਨ ਤੱਕ ਮੁਲਤਵੀ ਕਰ ਦਿੱਤੀ ਗਈ । ਦੱਸਣਯੋਗ ਹੈ ਕਿ 6 ਦਸੰਬਰ ਦੀ ਰਾਤ ਨੂੰ ਕਲੱਬ ਵਿਚ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ ਸੀ ।

ਲੂਥਰਾ ਭਰਾਵਾਂ ਨੇ ਕੀਤੀ ਸੀ ਚਾਰ ਹਫ਼ਤਿਆਂ ਦੀ ਅਗੇਤੀ ਜ਼ਮਾਨ ਦੀ ਅਪੀਲ

ਮੁਲਜ਼ਮ ਸੌਰਭ ਤੇ ਗੌਰਵ ਲੂਥਰਾ ਦੀ ਟ੍ਰਾਂਜਿ਼ਟ ਅਗਾਊਂ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਕਰ ਰਹੀ ਵਧੀਕ ਸੈਸ਼ਨ ਜੱਜ ਵੰਦਨਾ ਨੇ ਗੋਆ ਤੋਂ ਜਵਾਬ ਮੰਗਿਆ ਅਤੇ ਅਗਲੀ ਸੁਣਵਾਈ ਵੀਰਵਾਰ ਨੂੰ ਤੈਅ ਕੀਤੀ । ਦੋਵੇਂ ਭਰਾਵਾਂ ਨੇ 4 ਹਫ਼ਤਿਆਂ ਦੀ ਅਗਾਊਂ ਜ਼ਮਾਨਤ ਦੀ ਅਪੀਲ ਕੀਤੀ ਹੈ ਤਾਂ ਜੋ ਥਾਈਲੈਂਡ ਤੋਂ ਦਿੱਲੀ ਵਾਪਸ ਆਉਣ `ਤੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਜਾਵੇ. ਗੋਆ ਦੇ ਅਰਪੋਰਾ ਵਿਚ ਨਾਈਟ ਕਲੱਬ ਦੇ ਮਾਲਕ ਸੌਰਭ ਲੂਥਰਾ ਅਤੇ ਗੌਰਵ ਲੂਥਰਾ 6 ਦਸੰਬਰ ਦੀ ਰਾਤ ਨੂੰ ਵਾਪਰੀ ਘਟਨਾ ਤੋਂ ਬਾਅਦ ਥਾਈਲੈਂਡ ਭੱਜ ਗਏ ਸਨ ।

ਪੁਲਸ ਨੂੰ ਸਹਿ-ਮਾਲਕ ਦਾ ਟਰਾਂਜਿਟ ਰਿਮਾਂਡ ਮਿਲਿਆ

ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਗੋਆ ਪੁਲਸ (Goa Police) ਨੂੰ `ਬਰਚ ਬਾਏ ਰੋਮੀਓ ਲੇਨ` ਨਾਈਟ ਕਲੱਬ ਦੇ ਸਹਿ-ਮਾਲਕ ਅਜੈ ਗੁਪਤਾ ਦੇ 36 ਘੰਟੇ ਦੇ ਟਰਾਂਜ਼ਿਟ ਰਿਮਾਂਡ ਦੀ ਇਜਾਜ਼ਤ ਦੇ ਦਿੱਤੀ । ਗੁਪਤਾ ਨੂੰ ਗੋਆ ਨਾਈਟ ਕਲੱਬ ਅੱਗ ਦੀ ਘਟਨਾ ਦੇ ਸਬੰਧ ਵਿਚ ਪੁੱਛਗਿੱਛ ਲਈ ਦਿੱਲੀ ਵਿਚ ਹਿਰਾਸਤ ਵਿਚ ਲਿਆ ਗਿਆ ਸੀ । ਇਸ ਤੋਂ ਪਹਿਲਾਂ, ਗੁਪਤਾ ਵਿਰੁੱਧ ਇਕ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ, ਕਿਉਂਕਿ ਗੋਆ ਪੁਲਸ ਨੂੰ ਉਹ ਉਸਦੇ ਦਿੱਲੀ ਸਥਿਤ ਘਰ `ਚੋਂ ਨਹੀਂ ਲੱਭਿਆ ਸੀ ।

Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ

1000 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਦੋ ਵਿਰੁੱਧ ਚਾਰਜਸ਼ੀਟ ਦਾਇਰ

0
CBI

ਨਵੀਂ ਦਿੱਲੀ, 11 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ ਐੱਚ. ਪੀ. ਜ਼ੈੱਡ. ਟੋਕਨ ਨਿਵੇਸ਼ ਧੋਖਾਦੇਹੀ `ਘਪਲੇ’ ਦੇ ਸਬੰਧ ਵਿਚ 2 ਚੀਨੀ ਨਾਗਰਿਕਾਂ ਖਿਲਾਫ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ, ਜਿਸ ਵਿਚ ਕੋਰੋਨਾ ਦੌਰਾਨ ਜਾਅਲੀ ਕੰਪਨੀਆਂ ਰਾਹੀਂ ਲੋਕਾਂ ਤੋਂ 1000 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦਾ ਦੋਸ਼ ਹੈ।

ਚੀਨੀ ਨਾਗਰਿਕਾਂ ਨੇ ਮਾਰੀ ਜਾਅਲੀ ਮੋਬਾਇਲ ਐਪ ਰਾਹੀਂ ਲੋਕਾਂ ਨਾਲ ਠੱਗੀ

ਸੀ. ਬੀ. ਆਈ. ਨੇ ਦੋਸ਼ ਲਗਾਇਆ ਹੈ ਕਿ ਚੀਨੀ ਨਾਗਰਿਕਾਂ (Chinese citizens) ਦੀ ਮਲਕੀਅਤ ਅਤੇ ਨਿਯੰਤਰਿਤ ਕੰਪਨੀ `ਸਿ਼ਗੂ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ` ਨੇ ਕੋਵਿਡ ਲਾਕਡਾਉਨ ਦੌਰਾਨ `ਐੱਚ. ਪੀ. ਜੈੱਡ. ਟੋਕਨ` ਨਾਮੀ ਇਕ ਜਾਅਲੀ ਮੋਬਾਈਲ ਐਪ ਦੀ ਵਰਤੋਂ ਕਰ ਕੇ ਲੋਕਾਂ ਨਾਲ ਠੱਗੀ ਮਾਰੀ।

ਮੁਲਜਮਾਂ ਨੇ ਨਿਵੇਸ਼ ਕਰਨ ਲਈ ਕੀਤਾ ਸੀ ਲੋਕਾਂ ਨੂੰ ਉਤਸ਼ਾਹਿਤ

ਜਾਂਚ ਏਜੰਸੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਦਾਅਵਾ ਕਰਦੇ ਹੋਏ ਲੋਕਾਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਕਿ ਉਕਤ ਰਕਮ ਦੀ ਵਰਤੋਂ `ਕ੍ਰਿਪਟੋਕਰੰਸੀ ਮਾਈਨਿੰਗ` ਵਿਚ ਕੀਤੀ ਜਾਵੇਗੀ, ਜਿਸ ਨਾਲ ਹਾਈ ਰਿਟਰਨ ਮਿਲੇਗੀ । ਸੀ. ਬੀ. ਆਈ. ਜਾਂਚ ਤੋਂ ਪਤਾ ਲੱਗਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਸੀ ਸਗੋਂ ਵਿਦੇਸ਼ੀ ਨਾਗਰਿਕਾਂ ਵੱਲੋਂ ਸੰਚਾਲਿਤ ਇਕ ਵੱਡੇ, ਸੁਚੱਜੇ ਢੰਗ ਨਾਲ ਸੰਗਠਿਤ ਸਾਈਬਰ ਅਪਰਾਧ ਸਿੰਡੀਕੇਟ (Cyber ​​crime syndicate) ਨਾਲ ਜੁੜੀ ਹੋਈ ਸੀ ।

Read More : ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਠੱਗੀ ਮਾਰਨ ਵਾਲੇ 2 ਜਾਲਸਾਜ਼ ਗ੍ਰਿਫ਼ਤਾਰ

ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ

0
shot dead

ਅਬੋਹਰ, 11 ਦਸੰਬਰ 2025 : ਪੰਜਾਬ ਦੇ ਸ਼ਹਿਰ ਅਬੋਹਰ ਦੇ ਤਹਿਸੀਲ ਕੋਰਟ ਕੰਪਲੈਕਸ (Tehsil Court Complex of Abohar) ਵਿਚ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਗੋਲੀਆਂ (Young man shot) ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਗੋੋਲੀਆਂ ਚੱਲਣ ਨਾਲ ਤਹਿਸੀਲ ਕੰਪਲੈਕਸ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ । ਮੌਤ ਦੇ ਘਾਟ ਉਤਰੇ ਨੌਜਵਾਨ ਦੀ ਡੈਡਬਾਡੀ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰੱਖਿਆ ਗਿਆ ਹੈ ।

ਕੀ ਆਖਿਆ ਐਸ. ਐਸ. ਪੀ. ਫਾਜਿਲਕਾ ਨੇ

ਜਿ਼ਲਾ ਫਾਜਿ਼ਲਕਾ ਦੇ ਐਸ. ਐਸ. ਪੀ. ਗੁਰਮੀਤ ਸਿੰਘ (S. S. P. Gurmeet Singh) ਨੇ ਕਿਹਾ ਕਿ ਆਕਾਸ਼ ਉਰਫ਼ ਗੋਲੂ ਪੰਡਤ ਆਪਣੇ ਦੋਸਤ ਸੋਨੂੰ ਅਤੇ ਇੱਕ ਹੋਰ ਵਿਅਕਤੀ ਨਾਲ ਅਸਲਾ ਐਕਟ ਦੇ ਇੱਕ ਮਾਮਲੇ ਵਿਚ ਪੇਸ਼ੀ ਭੁਗਤਣ ਆਇਆ ਸੀ ਤੇ ਜਿਵੇਂ ਹੀ ਉਹ ਅਦਾਲਤ ਵਿਚ ਪਹੁੰਚਿਆ ਅਤੇ ਪਾਰਕਿੰਗ ਵਿਚ ਦਾਖਲ ਹੋਇਆ ਤਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ । ਪੁਲਸ ਮੁਤਾਬਕ ਇਹ ਕਤਲ ਦੋ ਗੈਂਗਾਂ ਵਿਚਾਲੇ ਦੁਸ਼ਮਣੀ ਦਾ ਨਤੀਜਾ ਸੀ ।

ਤਿੰਨ ਹਮਲਾਵਰ ਆਏ ਹਨ ਚਿੱਟੇ ਰੰਗ ਦੀ ਕਾਰ ਵਿਚ : ਐਸ. ਐਸ. ਪੀ.

ਐਸ. ਐਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਤਿੰਨ ਹਮਲਾਵਰ (Three attackers) ਇੱਕ ਚਿੱਟੇ ਰੰਗ ਦੀ ਕਾਰ ਵਿਚ ਆਏ ਸਨ। ਗੋਲੂ ਪੰਡਿਤ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਉਸਦੀ ਮੌਤ ਹੋ ਗਈ । ਪੁਲਸ ਟੀਮਾਂ ਹਮਲਾਵਰਾਂ ਦਾ ਪਿੱਛਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਛੇ ਰਾਊਂਡ ਫਾਇਰ ਕੀਤੇ ਗਏ । ਤਿੰਨ ਹਮਲਾਵਰ ਸਨ ਪਰ ਸਿਰਫ਼ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ ।

ਗੋਲੂ ਦੇ ਨਾਲ ਮੌਜੂਦ ਸੋਨੂੰ ਨੇ ਦੱਸੀ ਗੱਲਬਾਤ

ਗੋਲੂ ਦੇ ਨਾਲ ਮੌਜੂਦ ਸੋਨੂੰ ਨੇ ਕਿਹਾ ਕਿ ਹਮਲਾ ਗੱਗੀ ਲਾਹੌਰੀਆ ਅਤੇ ਉਸਦੇ ਸਾਥੀਆਂ ਨੇ ਕੀਤਾ ਸੀ । ਸੋਨੂੰ ਦੇ ਮੁਤਾਬਕ ਹਮਲਾਵਰਾਂ ਦੀ ਗੋਲੂ ਪੰਡਿਤ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਸੀ। ਉਨ੍ਹਾਂ ਨੇ ਉਸ ‘ਤੇ ਪੰਜ ਤੋਂ ਛੇ ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ ਤਿੰਨ ਉਸਨੂੰ ਲੱਗੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ । ਗੋਲੀਬਾਰੀ ਨਾਲ ਅਦਾਲਤ ਦੇ ਅਹਾਤੇ ‘ਚ ਹੰਗਾਮਾ ਹੋ ਗਿਆ। ਉੱਥੇ ਮੌਜੂਦ ਵਕੀਲ ਪੁਲਸ ਨਾਲ ਗੁੱਸੇ ਹੋ ਗਏ ਅਤੇ ਉਨ੍ਹਾਂ ਦੀ ਸੁਰੱਖਿਆ ‘ਤੇ ਸਵਾਲ ਉਠਾਏ । ਉਨ੍ਹਾਂ ਕਿਹਾ ਕਿ ਸੈਂਕੜੇ ਲੋਕ ਅਦਾਲਤ ‘ਚ ਹਾਜ਼ਰ ਹੁੰਦੇ ਹਨ, ਅਤੇ ਉਹ ਖੁਦ ਸੁਰੱਖਿਅਤ ਨਹੀਂ ਹਨ ।

Read More : ਪੰਜਾਬੀ ਨੌਜ਼ਵਾਨ ਦਾ ਕੀਤਾ ਗੋਲੀਆਂ ਮਾਰ ਕੇ ਕਤਲ