Home Blog Page 259

ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਦੀ ਵਿਗੜੀ ਤਬੀਅਤ

0
Goldy Brar

ਬਠਿੰਡਾ, 2 ਫਰਵਰੀ, 2026 : ਪ੍ਰਸਿੱਧ ਗੈਂਗਸਟਰ ਗੋਲਡੀ ਬਰਾੜ (Gangster Goldy Brar) ਦੇ ਪਿਤਾ ਸ਼ਮਸ਼ੇਰ ਸਿੰਘ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ (Government Hospital) ਵਿਖੇ ਤਬੀਅਤ ਖਰਾਬ ਹੋਣ ਕਾਰਨ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ।

ਅਜਿਹਾ ਕਦੋਂ ਹੋਇਆ

ਮਿਲੀ ਜਾਣਕਾਰੀ ਅਨੁਸਾਰ ਜਦੋਂ ਗੋਲਡੀ ਬਰਾੜ ਦੇ ਪਿਤਾ ਨੂੰ ਪੁਲਸ ਵਲੋਂ ਜੇਲ ਲਿਜਾਇਆ ਜਾਣਾ ਤੋਂ ਪਹਿਲਾਂ ਹੀ ਸ਼ਮਸ਼ੇਰ ਸਿੰਘ ਦੇ ਪੇਟ ਵਿਚ ਤੇਜ ਦਰਦ (Sharp pain in the stomach) ਤੇ ਸਰੀਰਕ ਕਮਜ਼ੋਰ ਦੀ ਸਿ਼ਕਾਇਤ ਹੋਣ ਲੱਗੀ, ਜਿਸ ਤੇ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹਸਪਤਾਲ ਦਾਖਲ ਕਰਵਾ ਦਿੱਤਾ । ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵਿਸ਼ੇਸ਼ ਟੀਮ ਦੁਪਹਿਰ ਕਰੀਬ 12 ਵਜੇ ਉਨ੍ਹਾਂ ਨੂੰ ਲੈ ਕੇ ਬਠਿੰਡਾ ਪਹੁੰਚੀ । ਗੋਲਡੀ ਬਰਾੜ ਦੇ ਪਰਿਵਾਰਕ ਪਿਛੋਕੜ ਅਤੇ ਸੁਰੱਖਿਆ ਖ਼ਤਰਿਆਂ ਨੂੰ ਦੇਖਦੇ ਹੋਏ ਹਸਪਤਾਲ (Hospital) ਦੇ ਵਾਰਡ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ । ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੇ ਕਈ ਮੈਡੀਕਲ ਟੈਸਟ ਕੀਤੇ ਗਏ ਹਨ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।

ਕਿਊਂ ਜਾਣਾ ਸੀ ਜੇਲ

ਮਾਨਯੋਗ ਅਦਾਲਤ ਨੇ ਇਕ ਮਾਮਲੇ ਵਿਚ ਗ੍ਰਿ਼ਫਤਾਰ ਕੀਤੇ ਜਾਣ ਤੋਂ ਬਾਅਦ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਦੋਵਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ (Judicial custody) ਵਿੱਚ ਭੇਜਣ ਦਾ ਹੁਕਮ ਦਿੱਤਾ ਸੀ, ਪਰ ਜੇਲ੍ਹ ਜਾਣ ਤੋਂ ਪਹਿਲਾਂ ਹੀ ਸ਼ਮਸ਼ੇਰ ਸਿੰਘ ਦੀ ਸਿਹਤ ਖ਼ਰਾਬ ਹੋ ਗਈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਹਤ ਵਿੱਚ ਸੁਧਾਰ ਹੁੰਦੇ ਹੀ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਜੇਲ੍ਹ ਭੇਜ ਦਿੱਤਾ ਜਾਵੇਗਾ ।

ਕੀ ਦੋਸ਼ ਹੈ ਗੋਲਡੀ ਬਰਾੜ ਤੇ ਪਿਤਾ ਤੇ ਮਾਤਾ ਤੇ

ਦੱਸਣਯੋਗ ਹੈ ਕਿ ਗੈਂਗਸਟਰ ਗੋਲਡੀ ਬਰਾੜ ਤੇ ਪਿਤਾ ਸ਼ਮਸ਼ੇਰ ਸਿੰਘ (Shamsher Singh) ਤੇ ਮਾਤਾ ਪ੍ਰੀਤਪਾਲ ਕੌਰ (Preetpal Kaur) ਨੂੰ ਹਾਲ ਹੀ ਵਿਚ ਅੰਮ੍ਰਿਤਸਰ ਤੋਂ ਇਕ ਮਾਮਲੇ ਵਿਚ ਪ੍ਰਾਪਤ ਸਿ਼ਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ । ਸਿ਼ਕਾਇਤ ਮੁਤਾਬਕ ਉਨ੍ਹਾਂ `ਤੇ ਦੋਸ਼ ਹੈ ਕਿ ਉਹ ਆਪਣੇ ਪੁੱਤਰ ਗੋਲਡੀ ਬਰਾੜ ਦੇ ਅਪਰਾਧਿਕ ਨੈੱਟਵਰਕ ਨੂੰ ਸਥਾਨਕ ਪੱਧਰ `ਤੇ ਮਦਦ ਕਰ ਰਹੇ ਸਨ ਅਤੇ ਜਬਰਨ ਵਸੂਲੀ ਵਰਗੇ ਮਾਮਲਿਆਂ ਵਿੱਚ ਸ਼ਾਮਲ ਸਨ ।

Read More : ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਡੇਰਾ ਬੱਲਾਂ ਦੇ ਸੰਤ ਖਿਲਾਫ਼ ਵੀਡੀਓ ਬਣਾਉਣ ਵਾਲੀ ਮਹਿਲਾ ਹਿਰਾਸਤ ਵਿਚ

0
Harpreet Kaur

ਜਲੰਧਰ, 2 ਫਰਵਰੀ 2026 : ਪੰਜਾਬ ਦੇ ਜਲੰਧਰ (Jalandhar) ਵਿਖੇ ਇਕ ਔਰਤ ਜਿਸ ਵਲੋਂ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ (Saint Niranjan Das) ਖਿਲਾਫ਼ ਅਪਸ਼ਬਦ ਬੋਲਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ।

ਕਿਥੋਂ ਦੀ ਵਸਨੀਕ ਹੈ ਔਰਤ

ਬੀਤੇ ਦਿਨੀਂ ਜੋ ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਜਨਮ ਦਿਹਾੜੇ ਮੌਕੇ ਡੇਰਾ ਬੱਲਾਂ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਜਿਸ ਵਿਚ ਪ੍ਰ੍ਧਾਨ ਮੰਤਰੀ ਵੀ ਪਹੁੰਚੇ ਸਨ ਮੌਕੇ ਜੰਡੂਸਿੰਘਾ ਦੀ ਇਕ ਔਰਤ ਵਲੋਂ ਡੇਰਾ ਬੱਲਾਂ (Dera Ballan) ਦੇ ਸੰਤ ਨਿਰੰਜਨ ਦਾਸ ਖਿਲਾਫ਼ ਅਪਸ਼ਬਦ ਬੋਲਦਿਆਂ ਦੀ ਇਕ ਵੀਡੀਓ (Video) ਬਣਾਈ ਗਈ ਤੇ ਫਿਰ ਉਸਨੂੰ ਸੋਸ਼ਲ ਮੀਡੀਆ (Social media) ਤੇ ਅਪਲੋਡ ਕਰ ਦਿੱਤਾ ਗਿਆ ਸੀ, ਜਿਸ ਮਾਮਲੇ ਵਿਚ ਪੁਲਸ ਨੇ ਜਾਣਕਾਰੀ ਅਨੁਸਾਰ ਮਹਿਲਾ ਹਰਪ੍ਰੀਤ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ ।

ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਸੀ ਵਿਰੋਧ ਤੇ ਦਿੱਤੀ ਸੀ ਸਿ਼ਕਾਇਤ

ਜੰਡੂਸਿੰਘਾ ਦੇ ਰਹਿਣ ਵਾਲੇ ਪੰਚ ਜੋਗਿੰਦਰਪਾਲ ਸਿੰਘ, ਸੰਨੀ ਜੱਸਲ, ਬਲਵੀਰ ਕੁਮਾਰ ਅਤੇ ਰਣਜੀਤ ਚੋਪੜਾ ਨੇ ਦੱਸਿਆ ਕਿ ਜਦੋਂ ਵੀਡੀਓ ਵਾਇਰਲ ਹੋਈ ਤਾਂ ਵੱਖ-ਵੱਖ ਜਥੇਬੰਦੀਆਂ ਵਲੋ਼ ਵਿਰੋਧ ਕੀਤਾ ਗਿਆ, ਜਿਸਦੇ ਚਲਦਿਆਂ ਮਹਿਲਾ ਵਿਰੁੱਧ ਥਾਣਾ ਆਦਮਪੁਰ ਵਿਖੇ ਸਿ਼ਕਾਇਤ (Complaint) ਕੀਤੀ ਗਈ ।

Read More : ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ

ਮੱਧ ਪ੍ਰਦੇਸ਼ `ਚ ਪੜ੍ਹਾਇਆ ਜਾਏਗਾ ‘ਗਰਭ ਸੰਸਕਾਰ`

0
Chief Minister

ਇੰਦੌਰ, 2 ਫਰਵਰੀ 2026 : ‘ਗਰਭ ਸੰਸਕਾਰ`(Garbh Sanskar) ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਕਤੀਸ਼ਾਲੀ ਬਣਾਉਣ ਦਾ ਸਾਧਨ ਦੱਸਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ (Chief Minister Mohan Yadav) ਨੇ ਐਲਾਨ ਕੀਤਾ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ `ਚ `ਗਰਭ ਸੰਸਕਾਰ` ਦੀ ਪੜ੍ਹਾਈ ਕਰਵਾਈ ਜਾਏਗੀ ਤੇ ਸਰਕਾਰੀ`ਹਸਪਤਾਲਾਂ `ਚ `ਗਰਭ ਸੰਸਕਾਰ ਕਮਰੇ` ਸਥਾਪਤ ਕੀਤੇ ਜਾਣਗੇ ।

ਪੈਦਾ ਹੋਣ ਵਾਲੇ ਬੱਚੇ ਨੂੰ ਸਿਖਾਏ ਜਾਣ ਗਰਭ ਵਿਚ ਹੀ ਸੰਸਕਾਰ

`ਗਰਭ ਸੰਸਕਾਰ`ਦਾ ਅਰਥ ਹੈ ਕਿ ਪੈਦਾ ਹੋਣ ਵਾਲੇ ਬੱਚੇ (Children to be born) ਨੂੰ ਗਰਭ ‘ਚ ਹੀ ਸੰਸਕਾਰ ਸਿਖਾਏ ਜਾਣ । ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੁਰਾਤਨ ਭਾਰਤੀ ਅਭਿਆਸ ਕਿਸੇ ਗਰਭਵਤੀ ਔਰਤ ਦੇ ਵਿਚਾਰਾਂ, ਖੁਰਾਕ ਤੇ ਵਤੀਰੇ ਰਾਹੀਂ ਉਸ ਦੇ ਗਰਭ `ਚ ਪਲ ਰਹੇ ਭਰੂਣ ਦੇ ਸਰੀਰਕ ਤੇ ਮਾਨਸਿਕ ਵਿਕਾਸ (Physical and mental development) ਨੂੰ ਯਕੀਨੀ ਬਣਾਉਂਦਾ ਹੈ । ਮੁੱਖ ਮੰਤਰੀ ਯਾਦਵ ਇੰਦੌਰ ‘ਚ `ਦਿਵਿਆ ਸੰਤਾਨ ਪ੍ਰਕਲਪ` ਦੇ ਇਕ ਪ੍ਰੋਗਰਾਮ ‘ਚ ਸ਼ਾਮਲ ਹੋਏ, ਜੋ ‘ਗਰਭ ਸੰਸਕਾਰ` ਨੂੰ ਉਤਸ਼ਾਹਿਤ ਕਰਨ ਵਾਲੀ ਇਕ ਪਹਿਲ ਹੈ । ਉਨ੍ਹਾਂ ‘ਗਰਭ ਸੰਸਕਾਰ`’ਤੇ ਇਕ ਕਿਤਾਬ ਵੀ ਜਾਰੀ ਕੀਤੀ ।

Read More : ਮੁੱਖ ਮੰਤਰੀ ਪੰਜਾਬ ਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ

ਰਾਤ ਦਾ ਖਾਣਾ ਖਾਣ ਤੋਂ ਵਧ ਵਿਗੜੀ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਸਿਹਤ

0
children

ਗੁਰਦਾਸਪੁਰ, 2 ਫਰਵਰੀ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ (Gurdaspur) ਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਚਾਨਕ ਹੀ ਇੱਕੋਕਦਮ ਵਿਗੜ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਵੇਂ ਹੋਇਆ ਸਭ ਕੁੱਝ

ਸ਼ਹਿਰ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ (Meritorious School) ਦੇ ਜਿਨ੍ਹਾਂ ਕਰੀਬ ਦੱਸ ਵਿਦਿਆਰਥੀਆਂ ਦੀ ਸਿਹਤ ਅਚਾਨਕ ਵਿਗੜ ਗਈ ਹੈ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਤੇ ਅਜਿਹਾ ਬੱਚਿਆਂ ਵਲੋਂ ਰਾਤਾ ਖਾਣਾ ਖਾਣ ਤੋਂ ਬਾਅਦ ਹੋਇਆ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਧਾ ਸੀ, ਜਿਸ ਤੋਂ ਬਾਅਦ ਸਾਡੀ ਸਿਹਤ ਖ਼ਰਾਬ (Poor health) ਹੋ ਗਈ ।

ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਬੱਚਿਆਂ ਨੂੰ ਫੂਡ ਪੁਆਇਜ਼ਨਿੰਗ (Food poisoning) ਹੋਈ ਹੋਵੇ । ਉਥੇ ਹੀ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵਲੋਂ ਸਹੀ ਖਾਣਾ ਨਾ ਦੇਣ ’ਤੇ ਅਸੀਂ ਪਹਿਲਾਂ ਵੀ ਇਕ ਦੋ ਵਾਰ ਸ਼ਿਕਾਇਤ ਕੀਤੀ ਹੈ ਬੱਚਿਆਂ ਨੇ ਕਿਹਾ ਕਿ 8:30 ਵਜੇ 8 ਤੋਂ 10 ਬੱਚਿਆਂ ਦੀ ਸਿਹਤ ਇਕਦਮ ਵਿਗੜ ਗਈ, ਜਿਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਭਰਤੀ ਕਰਾਇਆ ਗਿਆ।

ਸਕੂਲੀ ਬੱਚਿਆਂ ਨੂੰ ਪੂਰੀ ਤਰ੍ਹਾਂ ਸਾਫ ਸੁਥਰਾ ਖਾਣਾ ਦਿੱਤਾ ਜਾਂਦਾ ਹੈ : ਪ੍ਰਿੰਸੀਪਲ

ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਵਿਗੜੀ ਸਿਹਤ ਬਾਰੇ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਾਜਨ ਨੇ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਬਿਲਕੁਲ ਸਾਫ਼ ਸੁਥਰਾ ਖਾਣਾ ਦਿੱਤਾ ਜਾਂਦਾ ਹੈ । ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋਈ ਹੈ । ਮੈਂ ਅੱਜ ਛੁੱਟੀ ’ਤੇ ਸੀ ਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਸਿਵਲ ਹਸਪਤਾਲ ਆਇਆ ਹਾਂ । ਪਤਾ ਲੱਗਿਆ ਹੈ ਕਿ ਬੀਤੇ ਦਿਨ ਇਨ੍ਹਾਂ ਬੱਚਿਆਂ ਨੂੰ ਆਇਰਨ ਦੀ ਗੋਲੀ ਵੀ ਦਿੱਤੀ ਗਈ ਸੀ, ਸ਼ਾਇਦ ਉਸ ਨਾਲ ਇਨ੍ਹਾਂ ਬੱਚਿਆਂ ਨੂੰ ਸਮੱਸਿਆ ਆਈ ਹੋਵੇ, ਪਰ ਬੱਚਿਆਂ ਦੀ ਹਾਲਤ ਬਿਲਕੁਲ ਸਥਿਰ ਹੈ ।

Read more : ਸਿਹਤ ਖਰਾਬ ਹੋਣ ਕਾਰਨ ਕੈਬਨਿਟ ਮੰਤਰੀ ਹਸਪਤਾਲ ਦਾਖਲ

ਤੁਰਕੀ ਵਿਖੇ ਬਸ ਪਲਟਣ ਕਾਰਨ 9 ਦੀ ਮੌਤ 26 ਜ਼ਖ਼ਮੀ

0
Turkyie Accident

ਤੁਰਕੀ, 2 ਫਰਵਰੀ 2026 : ਵਿਦੇਸ਼ੀ ਧਰਤੀ ਤੁਰਕੀ ਦੇਸ਼ ਦੇ ਦੱਖਣੀ ਤੁਰਕੀ (Southern Turkey) ਵਿਖੇ ਬਸ ਪਲਟਣ (Bus flip) ਨਾਲ 9 ਵਿਅਕਤੀਆਂ ਦੀ ਮੌਤ (Death) ਹੋ ਜਾਣ ਤੇ 26 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਵੇਂ ਵਾਪਰਿਆ ਹਾਦਸਾ

ਦੱਖਣੀ ਤੁਰਕੀ ਦੇ ਸੈਰ-ਸਪਾਟਾ ਕੇਂਦਰ ਅੰਤਾਲਿਆ ਸੂਬੇ ਵਿਚ ਜੋ ਐਤਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ (Road accident) ਵਾਪਰਿਆ ਹੈ ਦੇ ਵਿਚ ਲੋਕਾਂ ਦੀ ਮੌਤ ਵੀ ਹੋ ਗਈ ਹੈ ਤੇ ਲੋਕ ਜ਼ਖ਼ਮੀ ਵੀ ਹੋ ਗਏ ਹਨ ਇਹ ਹਾਦਸਾ ਸਵਾਰੀਆਂ ਨਾਲ ਭਰੀ ਇਕ ਤੇਜ਼ ਰਫ਼ਤਾਰ ਬੱਸ ਦੇ ਸੜਕ ਤੋਂ ਫਿਸਲ ਕੇ ਪਲਟ ਜਾਣ ਤੇ ਵਾਪਰਿਆ । ਸੂਬਾਈ ਗਵਰਨਰ ਹੁਲੁਸੀ ਸਾਹਿਨ ਨੇ ਦਸਿਆ ਕਿ ਇਹ ਹਾਦਸਾ ਅੰਤਾਲਿਆ ਸ਼ਹਿਰ ਦੇ ਉੱਤਰ-ਪੱਛਮ ਵਿਚ ਪੈਂਦੇ ਡੋਸੇਮੀਲਟੀ ਜ਼ਿਲ੍ਹੇ ਵਿਚ ਵਾਪਰਿਆ ।

ਬਸ ਦੀ ਰਫ਼ਤਾਰ ਕਾਫੀ ਤੇਜ ਸੀ

ਮਿਲੀ ਜਾਣਕਾਰੀ ਅਨੁਸਾਰ ਜਿਸ ਵੇਲੇ ਬਸ ਫਿਸਲ ਦੇ ਪਲਟ ਗਈ ਉਸ ਵੇਲੇ ਜਿਸ ਖੇਤਰ ਵਿਚੋਂ ਬਸ ਲੰਘ ਰਹੀ ਸੀ ਭਾਰੀ ਮੀਂਹ ਕਾਰਨ ਸੜਕ ਗਿੱਲੀ ਸੀ ਤੇ ਕਾਫੀ ਧੁੰਦ ਵੀ ਪੈ ਰਹੀ ਸੀ ਸਬੰਧੀ ਦੱਸਿਆ ਜਾ ਰਿਹਾ ਹੈ ਪਰ ਗਵਰਨਰ ਮੁਤਾਬਕ ਭਾਵੇਂ ਹਾਲਾਤ ਖ਼ਰਾਬ ਸਨ ਪਰ ਲੱਗਦਾ ਹੈ ਕਿ ਬੱਸ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਇਹ ਸੰਤੁਲਨ ਗੁਆ ਕੇ ਹਾਈਵੇਅ ਦੇ ਕਿਨਾਰੇ ਪਲਟ ਗਈ । ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਬੱਸ ਤੁਰਕੀ ਦੇ ਉੱਤਰ-ਪੱਛਮੀ ਹਿੱਸੇ ਟੇਕਿਰਦਾਗ ਤੋਂ ਰਾਤ ਭਰ ਦਾ ਸਫ਼ਰ ਤੈਅ ਕਰ ਕੇ ਆ ਰਹੀ ਸੀ ।

ਜਦਬਦਸਤ ਟੱਕਰ ਕਾਰਨ ਸਵਾਰੀਆਂ ਬਸ ਵਿਚੋਂ ਬਾਹਰ ਜਾ ਡਿੱਗੀਆਂ

ਜਦੋਂ ਉਪਰੋਕਤ ਅਸਥਾਨ ਵਿਖੇ ਬਸ ਫਿਸਲ ਕੇ ਪਲਟ ਗਈ ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਬੱਸ ਵਿਚੋਂ ਬਾਹਰ ਜਾ ਡਿੱਗੀਆਂ । ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ । ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਅਤੇ ਜ਼ਖ਼ਮੀਆਂ (injured) ਨੂੰ ਨਜ਼ਦੀਕੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ ।

Read More : ਸਿਰਸਾ ਚ ਵਾਪਰਿਆ ਸੜਕ ਹਾਦਸਾ , ਵਿਅਕਤੀ ਦੀ ਹੋਈ ਮੌਤ

ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨਾਲ ਕੇਂਦਰੀ ਬਜਟ ਵਿਚ ਹੋਇਆ ਫਿਰ ਧੋਖਾ : ਚੀਮਾ

0
Cheema

ਚੰਡੀਗੜ੍ਹ 2 ਫਰਵਰੀ 2026 : ਕੇਂਦਰੀ ਬਜਟ (Central Budget) ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ (Finance Minister of Punjab) ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀਆਂ ਜਾਇਜ਼ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਜਿਸ ਨਾਲ ਕਿਸਾਨ-ਪੱਖੀ ਹੋਣ ਦੇ ਉਸਦੇ ਖੋਖਲੇ ਦਾਅਵਿਆਂ ਦਾ ਪਰਦਾਫਾਸ਼ ਹੋਇਆ ਹੈ। ਚੀਮਾ ਨੇ ਦੱਸਿਆ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਨਾ ਹੀ ਬਾਜ਼ਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੋਈ ਠੋਸ ਸਹਾਇਤਾ ਪ੍ਰਦਾਨ ਕੀਤੀ ਗਈ, ਜਿਸ ਨਾਲ ਖੇਤੀਬਾੜੀ ਰਾਜਾਂ ਨੂੰ ਆਪਣਾ ਗੁਜ਼ਾਰਾ ਆਪ ਕਰਨਾ ਪਵੇਗਾ ।

ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀਆਂ ਪ੍ਰਣਾਲੀਆਂ ਵਿਚ ਨਿਵੇਸ਼ ਨੂੰ ਕੀਤਾ ਅਣਦੇਖਾ

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਨੂੰ ਭੋਜਨ ਦਿੰਦੇ ਹਨ, ਫਿਰ ਵੀ ਕੇਂਦਰ ਸਰਕਾਰ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀਆਂ ਪ੍ਰਣਾਲੀਆਂ ਵਿੱਚ ਨਿਵੇਸ਼ ਨੂੰ ਨਜ਼ਰਅੰਦਾਜ਼ ਕਰ ਰਹੀ ਹੈ । ਵਿੱਤ ਮੰਤਰੀ ਨੇ ਉੱਚ-ਮੁੱਲ ਵਾਲੀਆਂ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਅਪਣਾਏ ਗਏ ਚੋਣਵੇਂ ਪਹੁੰਚ ਦੀ ਵੀ ਆਲੋਚਨਾ ਕੀਤੀ। ਜਦੋਂ ਕਿ ਬਜਟ ਵਿੱਚ ਨਾਰੀਅਲ, ਕਾਜੂ, ਚੰਦਨ ਅਤੇ ਸੁੱਕੇ ਮੇਵੇ ਵਰਗੀਆਂ ਫਸਲਾਂ ਦਾ ਜਿਕਰ ਹੈ, ਉੱਤਰੀ ਭਾਰਤ ਦੇ ਕਿਸਾਨਾਂ ਲਈ ਕੁਝ ਵੀ ਨਹੀਂ ਹੈ ਜੋ ਆਪਣੀਆਂ ਖੇਤੀਬਾੜੀ-ਜਲਵਾਯੂ ਸਥਿਤੀਆਂ ਦੇ ਅਨੁਕੂਲ ਫਸਲਾਂ ‘ਤੇ ਨਿਰਭਰ ਕਰਦੇ ਹਨ ।

ਬਜਟ ਵਿਚ ਉਚ ਮੁੱਲ ਵਾਲੀਆਂ ਫਸਲਾਂ ਦਾ ਜਿਕਰ ਕੀਤਾ ਪਰ ਪੰਜਾਬ ਨੂੰ ਫਿਰ ਕੀਤਾ ਅਣਗੌਲਿਆਂ

ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਕੇਂਦਰੀ ਬਜਟ 2026 ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਖੇਤੀਬਾੜੀ ਬੁਨਿਆਦੀ ਢਾਂਚੇ ਲਈ ਫੰਡਿੰਗ ਵਧਾਉਣ ਜਾਂ ਮਾਰਕੀਟ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਸੰਬੰਧੀ ਕੁਝ ਵੀ ਨਹੀਂ ਹੈ । ਉਨ੍ਹਾਂ ਅੱਗੇ ਕਿਹਾ ਕਿ ਰਾਜਾਂ ਨੂੰ ਆਪਣੇ ਫੰਡਾਂ ਨਾਲ ਵਿਕਾਸ ਕਰਨਾ ਚਾਹੀਦਾ ਹੈ। ਬਜਟ ਵਿੱਚ ਉੱਚ-ਮੁੱਲ ਵਾਲੀਆਂ ਫਸਲਾਂ ਦੇ ਵਿਕਾਸ ਦਾ ਜ਼ਿਕਰ ਕੀਤਾ ਗਿਆ ਸੀ, ਪਰ ਪੰਜਾਬ ਨੂੰ ਪੂਰੀ ਤਰ੍ਹਾਂ ਅਣਦੇਖਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਯੂਰੀਆ ਸਬਸਿਡੀ ਪਿਛਲੇ ਸਾਲ 1,26,475 ਕਰੋੜ ਰੁਪਏ ਤੋਂ ਘਟਾ ਕੇ 1,16,805 ਕਰੋੜ ਰੁਪਏ ਕਰ ਦਿੱਤੀ ਗਈ ਹੈ ।

ਕੇਂਦਰੀ ਮੰਤਰੀ ਦੇ ਭਾਸ਼ਣ ਵਿਚ ਰੱਖਿਆ ਦਾ ਜਿਕਰ ਚਾਰ ਵਾਰ ਕੀਤਾ ਗਿਆ ਸੀ

ਰੱਖਿਆ ਬਾਰੇ ਗੱਲ ਕਰਦਿਆਂ ਹਰਪਾਲ ਸਿੰਘ ਚੀਮਾ (Harpal Singh Cheema) ਕਿਹਾ ਕਿ ਸਾਨੂੰ ਉਮੀਦ ਸੀ ਕਿ ਕੇਂਦਰੀ ਵਿੱਤ ਮੰਤਰੀ ਪਿਛਲੇ ਸਾਲ ਪਾਕਿਸਤਾਨ ਨਾਲ ਤਣਾਅ ਦੇ ਮੱਦੇਨਜ਼ਰ ਭਾਰਤ ਦੇ ਰੱਖਿਆ ਉਤਪਾਦਨ ਨੂੰ ਮਜ਼ਬੂਤ ਕਰਨ ਅਤੇ ਰੱਖਿਆ ਬਜਟ ਨੂੰ ਅਰਥਪੂਰਨ ਵਧਾਉਣ ਲਈ ਵੱਡੀਆਂ ਯੋਜਨਾਵਾਂ ਦਾ ਐਲਾਨ ਕਰਨਗੇ। ਅਜਿਹਾ ਕੁਝ ਵੀ ਨਹੀਂ ਹੋਇਆ। ਕੇਂਦਰੀ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਰੱਖਿਆ ਦਾ ਜਿ਼ਕਰ ਸਿਰਫ਼ ਚਾਰ ਵਾਰ ਕੀਤਾ ਗਿਆ ਸੀ ।

ਹਰਪਾਲ ਚੀਮਾ ਨੇ 16ਵੇਂ ਵਿੱਤ ਕਮਿਸ਼ਨ ਤੇ ਕੀ ਆਖਿਆ

16ਵੇਂ ਵਿੱਤ ਕਮਿਸ਼ਨ (16th Finance Commission) ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਰਟੀਕਲ ਡਿਵੋਲਿਊਸ਼ਨ (ਟੈਕਸ ਪੂਲ ਵਿੱਚ ਸਾਰੇ ਰਾਜਾਂ ਦਾ ਕੁੱਲ ਹਿੱਸਾ) 41 ਪ੍ਰਤੀਸ਼ਤ ‘ਤੇ ਹੀ ਰਿਹਾ ਹੈ । ਕੋਈ ਬਦਲਾਅ ਨਹੀਂ ਕੀਤਾ ਗਿਆ । ਵਿੱਤ ਕਮਿਸ਼ਨ ਨੇ ਰਾਜਾਂ ਦੀ ਮਾੜੀ ਸਥਿਤੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਅਤੇ ਵਿੱਤੀ ਤਣਾਅ ਦੇ ਬਾਵਜੂਦ ਇਸ ਹਿੱਸੇ ਨੂੰ ਵਧਾਉਣ ਵਿੱਚ ਅਸਫਲ ਰਿਹਾ। 15ਵੇਂ ਵਿੱਤ ਕਮਿਸ਼ਨ ਵਿੱਚ ਪੰਜਾਬ ਲਈ ਖਿਤਿਜੀ ਵੰਡ 1.807 ਪ੍ਰਤੀਸ਼ਤ ਤੋਂ ਵਧ ਕੇ 1.996 ਪ੍ਰਤੀਸ਼ਤ ਹੋ ਗਈ ।

ਬਜਟ ਵਿਚ ਰਾਜ ਦਾ ਜਿਕਰ ਤੱਕ ਨਹੀਂ ਕੀਤਾ ਗਿਆ

16ਵੇਂ ਵਿੱਤ ਕਮਿਸ਼ਨ ਤੋਂ ਕੋਈ ਵਿੱਤੀ ਘਾਟਾ ਗ੍ਰਾਂਟ ਨਹੀਂ ਹੈ । 15ਵੇਂ ਵਿੱਤ ਕਮਿਸ਼ਨ ਨੇ ਇਨ੍ਹਾਂ ਗ੍ਰਾਂਟਾਂ ਦੀ ਸਿਫ਼ਾਰਸ਼ ਕੀਤੀ ਸੀ । ਐਸ. ਡੀ. ਆਰ. ਐਫ. ਦੀਆਂ ਸ਼ਰਤਾਂ ਬਹੁਤ ਜਿ਼ਆਦਾ ਸੀਮਤ ਹਨ ਅਤੇ ਆਫ਼ਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਅਤੇ ਪ੍ਰਬੰਧਨ ਕਰਨ ਦੀ ਪੰਜਾਬ ਵਰਗੇ ਰਾਜ ਦੀ ਯੋਗਤਾ ਵਿੱਚ ਰੁਕਾਵਟ ਪਾਉਣਗੀਆਂ ।

ਉਨ੍ਹਾਂ ਅੱਗੇ ਕਿਹਾ ਕਿ ਬਜਟ ਭਾਸ਼ਣ ਵਿੱਚ ਰਾਜ ਦਾ ਜਿ਼ਕਰ ਨਹੀਂ ਕੀਤਾ ਗਿਆ ਸੀ ।  ਉਹ ਪੰਜਾਬ ਅਤੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਨ । ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬਜਟ ਦੱਖਣੀ ਅਤੇ ਉੱਤਰ-ਪੂਰਬੀ ਭਾਰਤ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਦਾ ਹੈ । ਬਜਟ ਵਿੱਚ ਪੰਜਾਬ ਜਾਂ ਇੱਥੋਂ ਤੱਕ ਕਿ ਉੱਤਰੀ ਭਾਰਤ ਲਈ ਵੀ ਕੁਝ ਨਹੀਂ ਹੈ । ਬਜਟ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਲਈ ਕੁਝ ਨਹੀਂ ਹੈ । ਇਸ ਕੇਂਦਰੀ ਬਜਟ ਵਿੱਚ ਨੌਕਰੀਆਂ ਅਤੇ ਨੌਜਵਾਨਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ ।

Read More : ਪੀੜ੍ਹਤ ਲੋਕਾਂ ਨਾਲ ਪੂਰਾ ਪੰਜਾਬ ਚੱਟਾਨ ਵਾਂਗ ਖੜ੍ਹਾ : ਹਰਪਾਲ ਸਿੰਘ ਚੀਮਾ

ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਬਰਫਬਾਰੀ ਤੇ ਮੀਂਹ ਦੀ ਬਣੀ ਸੰਭਾਵਨਾ

0
Uttarakhand

ਉਤਰਾਖੰਡ, 2 ਫਰਵਰੀ 2026 : ਚੱਲ ਰਹੇ ਸਰਦੀ ਦੇ ਮੌਸਮ (Winter season) ਦੇ ਚਲਦਿਆਂ ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਮੀਂਹ ਤੇ ਬਰਫਬਾਰੀ ਹੋਣ ਦੀ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ।

ਕਿਹੜੇ ਪੰਜ ਜਿਲਿਆਂ ਵਿਚ ਹੈ ਬਰਫਬਾਰੀ ਤੇ ਮੀਂਹ ਦੀ ਸੰਭਾਵਨਾ

ਮੌਸਮ ਮਾਹਿਰਾਂ ਮੁਤਾਬਕ ਉਤਰਾਖੰਡ (Uttarakhand) ਦੇ ਜਿਨ੍ਹਾਂ ਪੰਜ ਜਿ਼ਲਿਆਂ ਵਿਚ ਮੀਂਹ ਤੇ ਬਰਫਬਾਰੀ (Rain and snow) ਪੈਣ ਦੀ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਵਿਚ ਦੇਹਰਾਦੂਨ, ਨੈਨੀਤਾਲ, ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਸ਼ਾਮਲ ਹਨ । ਇਸ ਤੋਂ ਇਲਾਵਾ 2800 ਮੀਟਰ ਅਤੇ ਇਸ ਤੋਂ ਵੱਧ ਉਚਾਈ ਵਾਲੇ ਖੇਤਰਾਂ ਵਿੱਚ ਬਰਫਬਾਰੀ ਹੋ ਸਕਦੀ ਹੈ । ਮੌਸਮ ਵਿਭਾਗ (Meteorological Department)ਨੇ ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਵਿੱਚ ਕਿਤੇ-ਕਿਤੇ ਬਿਜਲੀ ਦੀ ਚਮਕ ਦਾ ਯੈਲੋ ਅਲਰਟ ਜਾਰੀ ਕੀਤਾ ਹੈ । ਇਸ ਤੋਂ ਇਲਾਵਾ ਰਾਜਧਾਨੀ ਦੇਹਰਾਦੂਨ ਵਿੱਚ ਕਿਤੇ-ਕਿਤੇ ਗਰਜ ਨਾਲ ਮੀਂਹ ਹੋਣ ਦੀ ਸੰਭਾਵਨਾ ਹੈ ।

2800 ਮੀਟਰ ਅਤੇ ਵਧ ਉਚਾਈ ਵਾਲੇ ਖੇਤਰਾਂ ਵਿਚ ਡਿੱਗ ਸਕਦੀ ਹੈ ਬਰਫ

ਮੌਸਮ ਵਿਗਿਆਨੀਆਂ (Meteorologists) ਅਨੁਸਾਰ 2800 ਮੀਟਰ ਅਤੇ ਇਸ ਜਿ਼ਆਦਾ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫ ਡਿੱਗਣ ਦੇ ਕਾਫੀ ਆਸਾਰ ਹਨ । ਇਥੇ ਹੀ ਬਸ ਨਹੀਂ ਉੱਤਰਾਖੰਡ ਵਿੱਚ ਮੌਸਮ ਦਾ ਮਿਜ਼ਾਜ ਜਿ਼ਲ੍ਹਾਵਾਰ ਵੱਖ-ਵੱਖ ਦੇਖਣ ਨੂੰ ਮਿਲ ਰਿਹਾ ਹੈ । ਬਰਫ ਡਿੱਗਣ ਨਾਲ ਪਹਾੜੀ ਰਸਤਿਆਂ ਤੇ ਫਿਸਲਣ ਵਧਣ ਦਾ ਖ਼ਤਰਾ ਹੈ । ਜਦਕਿ ਦੇਹਰਾਦੂਨ ਅਤੇ ਨੈਨੀਤਾਲ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਬਹੁਤ ਹਲਕੀ ਤੋਂ ਹਲਕੀ ਬਾਰਸ਼ ਹੋ ਸਕਦੀ ਹੈ, ਜਦਕਿ ਹੇਠਲੇ ਇਲਾਕਿਆਂ ਵਿੱਚ ਮੌਸਮ ਤੁਲਨਾਤਮਕ ਤੌਰ `ਤੇ ਆਮ ਬਣਿਆ ਰਹੇਗਾ ।

ਪਹਾੜਾਂ ਵਿਚ ਦਰਜ ਕੀਤੀ ਜਾ ਸਕਦੀ ਹੈ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿਚ ਗਿਰਾਟ

ਹਰਿਦੁਆਰ, ਊਧਮ ਸਿੰਘ ਨਗਰ, ਪੌੜੀ, ਟਿਹਰੀ, ਚੰਪਾਵਤ ਅਤੇ ਅਲਮੋੜਾ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਅੰਸ਼ਕ ਬੱਦਲ ਛਾਏ ਰਹਿ ਸਕਦੇ ਹਨ । ਪਹਾੜਾਂ ਵਿੱਚ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ, ਜਦਕਿ ਮੈਦਾਨੀ ਇਲਾਕਿਆਂ ਵਿੱਚ ਸਵੇਰੇ-ਸ਼ਾਮ ਹਲਕੀ ਠੰਡ ਬਣੀ ਰਹੇਗੀ । ਬਰਫ਼ਬਾਰੀ ਵਾਲੇ ਖੇਤਰਾਂ ਵਿੱਚ ਸੈਲਾਨੀਆਂ ਦੀ ਆਵਾਜਾਈ ਵਧਣ ਦੀ ਉਮੀਦ ਹੈ, ਪਰ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਾਵਧਾਨੀ ਵਰਤਣ ਅਤੇ ਮੌਸਮ ਅਪਡੇਟ `ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ ।

Read More : ਮੌਸਮ ਵਿਭਾਗ ਦੀ ਚਿਤਾਵਨੀ ਮੁਤਾਬਕ ਆਉਣ ਵਾਲੇ ਦੋ ਦਿਨ ਪੈ ਸਕਦੈ ਮੀਂਹ

ਪੰਜਾਬ ਤੇ ਹਰਿਆਣਾ ਦੇ ਦੋ ਨੌਜਵਾਨਾਂ ਦੀ ਹੋਈ ਸਿਡਨੀ ਵਿਖੇ ਮੌਤ

0
Australia

ਚੰਡੀਗੜ੍ਹ 2 ਫਰਵਰੀ 2026 : ਪੰਜਾਬ ਤੇ ਹਰਿਆਣਾ (Punjab and Haryana) ਦੇ ਵਸਨੀਕ ਦੋ ਨੌਜਵਾਨਾਂ ਦੀ ਆਸਟ੍ਰੇਲੀਆ (Australia) ਦੇ ਸ਼ਹਿਰ ਸਿਡਨੀ ਵਿਖੇ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋਣ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹਨ ਦੋਵੇਂ ਜਣੇ

ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਜੋ ਭੇਦਭਰੇ ਹਾਲਾਤਾਂ (mysterious circumstances) ਵਿਚ ਪੰਜਾਬ ਅਤੇ ਹਰਿਆਣਾ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ ਦੀ ਪਛਾਣ ਸਚਿਨ ਖਿੱਲਾਂ ਵਾਸੀ ਰਾਜਪੁਰਾ (ਪੰਜਾਬ) ਤੇ ਸਾਹਿਬ ਬੱਤਰਾ ਵਾਸੀ ਹਰਿਆਣਾ ਵਜੋਂ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਨਿਵਾਸੀ ਸਚਿਨ ਨੇ ਤਾਂ ਵਿਆਹ ਕਰਵਾਉਣ ਲਈ ਇਸੇ ਮਹੀਨੇ ਵਿਚ ਪੰਜਾਬ (ਰਾਜਪੁਰਾ) ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਮੰਦਭਾਗੀ ਘਟਨਾ ਵਾਪਰ ਗਈ। ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਲ 2019 ਵਿਚ ਆਸਟ੍ਰੇਲੀਆ ਗਿਆ ਸੀ ।

ਕਿਵੇਂ ਵਾਪਰਿਆ ਭਾਣਾ

ਜਾਣਕਾਰੀ ਅਨੁਸਾਰ ਸਚਿਨ ਖਿੱਲਾਂ (Sachin Khillan) ਅਤੇ ਉਸ ਦਾ ਬਚਪਨ ਦਾ ਦੋਸਤ ਸਾਹਿਲ ਬੱਤਰਾ (Sahil Batra) ਸਮੇਤ ਪਰਿਵਾਰਕ ਮੈਂਬਰ 25 ਜਨਵਰੀ ਨੂੰ ਘੁੰਮਣ ਫਿਰਨ ਲਈ ਗਏ ਸਨ ਤੇ ਸਾਰੇ ਜਣੇ ਸਿਡਨੀ ਦੇ ਨੇੜੇ ਇਕ ਥਾਂ `ਤੇ ਪਾਣੀ ਵਿਚ ਚਲੇ ਗਏ । ਜਿਉਂ ਹੀ ਦੋਵੇਂ ਦੋਸਤ ਪਾਣੀ ਗਈ ਵੇਖਦੇ-ਵੇਖਦੇ ਹੀ ਡੁੱਬ ਗਏ । ਉਨ੍ਹਾਂ ਨੂੰ ਬਚਾਅ ਟੀਮ ਨੇ ਥੋੜ੍ਹੀ ਦੇਰ ਬਾਅਦ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਗਈ ਸੀ । ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੰਗਣੀ ਹੋਈ ਸੀ ਅਤੇ ਉਸ ਨੇ ਵਿਆਹ ਕਰਵਾਉਣ ਲਈ ਫਰਵਰੀ ਮਹੀਨੇ ਵਿਚ ਪੰਜਾਬ ਆਉਣਾ ਸੀ ਪਰ ਹੁਣ ਬੁੱਧਵਾਰ ਨੂੰ ਉਸ ਦੀ ਲਾਸ਼ ਆ ਰਹੀ ਹੈ ।

Read More : ਆਸਟ੍ਰੇਲੀਆ ਵਿਚ ਸੜਕ ਹਾਦਸੇ ਵਿਚ ਮੌਤ ਦੇ ਘਾਟ ਉੱਤਰਿਆ ਨੌਜਵਾਨ

ਬਾਰਾਮੂਲਾ ਵਿਖੇ ਅੱਜ ਸਵੇਰੇ ਸਵੇਰੇ ਲੱਗੇ ਭੂਚਾਲ ਦੇ ਝਟਕੇ

0
Earthquake

ਜੰਮੂ ਕਸ਼ਮੀਰ, 2 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇੇ ਬਾਰਾਮੂਲਾ ਵਿਖੇ ਅੱਜ ਸਵੇਰੇ ਸਵੇਰੇ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ ।

ਕਿੰਨੀ ਤੀਬਰਤਾ ਮਾਪੀ ਗਈ ਭੂਚਾਲ ਦੀ

ਜੰਮੂ-ਕਸ਼ਮੀਰ ਦੇ ਬਾਰਾਮੂਲਾ (Baramulla) ਵਿੱਚ ਜੋੋ ਅੱਜ ਸਵੇਰੇ 5. 35 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਦੀ ਰਿਕਟਰ ਪੈਮਾਨੇ `ਤੇ ਤੀਬਰਤਾ 4.6 ਮਾਪੀ ਗਈ । ਭੂ-ਵਿਗਿਆਨੀਆਂ ਨੇ ਦੱਸਿਆ ਕਿ ਭੂਚਾਲ ਸਵੇਰੇ 5:35 ਵਜੇ ਆਇਆ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ ਤੇ ਡਰਦੇ ਆਪਣੇ ਘਰਾਂ ਵਿਚੋਂ ਬਾਹਰ ਆ ਗਏ ।

ਭੂਚਾਲ ਦਾ ਕੇਂਦਰ ਬਿੰਦੂ ਕਿਹੜੀ ਥਾਂ ਸੀ

ਵਿਗਿਆਨੀਆਂ (Scientists) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਦਾ ਕੇਂਦਰ ਬਾਰਾਮੂਲਾ ਜਿ਼ਲ੍ਹੇ ਦੇ ਪੱਟਨ ਖੇਤਰ ਵਿੱਚ ਸੀ । ਉਨ੍ਹਾਂ ਕਿਹਾ ਕਿ ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਉਨ੍ਹਾਂ ਨੂੰ ਉੱਤਰੀ ਭਾਰਤ ਦੇ ਹੋਰ ਰਾਜਾਂ ਵਿੱਚ ਵੀ ਮਹਿਸੂਸ ਕੀਤਾ ਗਿਆ । ਰਾਹਤ ਦੀ ਗੱਲ ਹੈ ਕਿ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ।

ਸਥਾਨਕ ਲੋਕਾਂ ਨੇ ਦੱਸਿਆ ਕਿ ਭੂਚਾਲ ਕੁਝ ਸਕਿੰਟਾਂ ਤੱਕ ਰਿਹਾ ਅਤੇ ਲੋਕ ਡਰ ਗਏ ਕਿਉਂਕਿ ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਹਿੱਲ ਰਹੇ ਸਨ। ਭੂਚਾਲ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਹਰਕਤ ਵਿੱਚ ਆ ਗਈਆਂ ਅਤੇ ਕਮਜ਼ੋਰ ਖੇਤਰਾਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ।

Read More : ਭਾਰਤ ਅਤੇ ਮਿਆਂਮਾਰ ਵਿੱਚ ਭੂਚਾਲ ਨਾਲ ਹਿੱਲੀ ਧਰਤੀ

Megaways‑Meisterklasse: So holst du das Maximum aus den Top‑Slots bei 1Red Casino

0

Megaways‑Meisterklasse: So holst du das Maximum aus den Top‑Slots bei 1Red Casino

Megaways‑Slots haben die Online‑Casino‑Welt seit ihrer Einführung revolutioniert. Durch variable Gewinnlinien können Spieler bei jedem Spin zwischen 10 und über 100 000 Möglichkeiten erhalten. Das sorgt für Spannung und hohe Gewinnchancen.

Für deutsche Spieler ist es besonders wichtig, ein lizenziertes und sichere Umfeld zu wählen. 1Red Casino bietet genau das: eine Malta‑Gaming‑Authority‑Lizenz, SSL‑Verschlüsselung und transparente Auszahlungsbedingungen.

Ein weiterer Pluspunkt ist der Willkommensbonus ohne Einzahlung, der neuen Mitgliedern sofortige Spielzeit gibt. Wer sofort loslegen möchte, findet den Bonus unter dem Stichwort 1redcasinospiel Bonus ohne Einzahlung auf der Startseite.

Beispiel: Max, ein Anfänger, meldet sich an, nutzt den Bonus ohne Einzahlung und testet den Slot Dragonia Gold – er gewinnt 15 €, ohne eigenes Geld zu riskieren.

Die besten Megaways‑Slots im Angebot von 1Red Casino

1Red Casino arbeitet eng mit dem Entwickler Dragonia zusammen. Das bedeutet, dass exklusive Titel wie Dragonia Megaways und Dragonia Fortune nur hier zu finden sind.

Slot‑Name RTP Volatilität Max. Gewinn
Dragonia Megaways 96,5 % Hoch 5.000× Einsatz
Dragonia Fortune 95,8 % Mittel 3.000× Einsatz
Dragonia Treasure 96,2 % Niedrig 2.000× Einsatz

RTP steht für Return to Player und gibt an, wie viel ein Spiel langfristig an die Spieler zurückzahlt.

Was macht diese Slots besonders?

  • Variable Gewinnlinien: Jeder Spin kann bis zu 117 649 Wege bieten.
  • Freispiele‑Mechanik: Oft gibt es ein Scatter‑Symbol, das Freispiele mit Multiplikatoren auslöst.
  • Jackpot‑Potential: Einige Titel besitzen progressive Jackpots, die bei jedem Spin wachsen.

Bonus‑ und Jackpot‑Strategien für mehr Gewinn

Ein gut gewählter Bonus kann den Unterschied zwischen einem kurzen Spiel und einer langen Gewinnsession ausmachen. 1Red Casino bietet mehrere Aktionen, die speziell für Megaways‑Fans konzipiert sind.

Vergleich der wichtigsten Bonusarten

Bonusart Typische Bedingungen Ideal für
Willkommensbonus ohne Einzahlung 20‑x Umsatz, max. 10 € Neue Spieler
100 % Match‑Bonus bis 500 € 35‑x Umsatz, 30‑Tage Gültigkeit Aktive Spieler
Freispiele auf Megaways‑Slots 15‑x Umsatz, nur für bestimmte Slots Slot‑Liebhaber

Tipp: Achte immer auf die Umsatzbedingungen (Wagering). Ein Bonus ohne hohe Multiplikatoren ist schneller auszuzahlen.

Jackpot‑Tipps im Überblick

  1. Setze nicht zu hoch: Bei hoher Volatilität kann ein kleiner Einsatz die Spielzeit verlängern.
  2. Nutze Freispiele: Viele Megaways‑Slots geben Freispiele mit Multiplikatoren, die den Jackpot schneller erreichen lassen.
  3. Verwalte dein Budget: Setze dir ein Limit von 5 % deines Gesamtbankrolls pro Spin.

Ein- und Auszahlungsprozesse – schnell und sicher

1Red Casino punktet mit blitzschnellen Auszahlungen. E‑Wallets wie Skrill oder Neteller werden innerhalb von 30 Minuten bearbeitet, Banküberweisungen benötigen maximal 2 Werktage.

Schritt‑für‑Schritt zur Auszahlung

  1. Konto verifizieren: Lade einen Lichtbildausweis und einen Adressnachweis hoch.
  2. Gewinn beantragen: Wähle die gewünschte Auszahlungsmethode.
  3. Bestätigung abwarten: In der Regel erhältst du innerhalb von 24 Stunden eine E‑Mail.

Durch diese klare Struktur vermeidest du Verzögerungen und kannst deine Gewinne schnell genießen.

Mobile Gaming und Kundenservice – immer und überall

Das responsive Design von 1Red Casino funktioniert auf iOS‑ und Android‑Geräten einwandfrei. Alle Megaways‑Slots laufen flüssig, ohne dass du eine App installieren musst.

Der Live‑Chat ist 24 Stunden erreichbar und beantwortet Fragen zu Bonusen, Einzahlungen oder Spielregeln. Für komplexere Anliegen gibt es zudem eine E‑Mail‑Support‑Adresse.

Praktische Tipps für ein erfolgreiches Slot‑Erlebnis

  • Setze ein tägliches Limit: So behältst du die Kontrolle über dein Budget.
  • Spiele zuerst im Demo‑Modus: Teste neue Megaways‑Slots, bevor du echtes Geld einsetzt.
  • Achte auf Sonderaktionen: 1Red Casino veröffentlicht regelmäßig Promotionen, die extra Freispiele oder erhöhte Bonus‑Prozente bieten.

Schnell‑Checkliste

  • ✅ Lizenz prüfen (Malta Gaming Authority)
  • ✅ Bonusbedingungen verstehen
  • ✅ Bankverbindung verifizieren
  • ✅ Mobile Version testen
  • ✅ Verantwortungs‑Tools aktivieren

FAQ – Häufige Fragen zu Megaways bei 1Red Casino

Q: Wie oft kann ich den Willkommensbonus ohne Einzahlung nutzen?
A: Der Bonus ist nur für neue Konten einmalig verfügbar.

Q: Gibt es eine maximale Auszahlung pro Tag?
A: Ja, bei E‑Wallets liegt das Limit bei 2.000 €, bei Banküberweisungen bei 5.000 €.

Q: Sind Megaways‑Slots fair?
A: Alle Spiele werden von unabhängigen Prüflabors wie eCOGRA auf Zufallszahlengenerator (RNG) getestet.

Fazit und dein nächster Schritt

Megaways‑Slots bieten unvergleichliche Spannung und hohe Gewinnchancen – besonders, wenn du sie bei einem vertrauenswürdigen Anbieter wie 1Red Casino spielst. Die Kombination aus breitem Spielangebot, attraktiven Boni und schnellen Auszahlungen macht das Casino zur idealen Wahl für deutsche Spieler.

Bereit, die Megaways‑Revolution selbst zu erleben? Dann besuche jetzt 1redcasinospiel, registriere dich und sichere dir den Willkommensbonus ohne Einzahlung. Viel Erfolg und immer verantwortungsbewusst spielen!