ਜੌਨਪੁਰ ਲਾੜਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਪੁਲਸ ਮੁਕਾਬਲੇ `ਚ ਢੇਰ

0
21
encounter

ਜੌਨਪੁਰ, 26 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਚ ਦੁਲਹੇ ਦਾ ਕਤਲ ਕਰਨ ਵਾਲੇ ਮੁਲਜਮ ਨੂੰ ਯੂ. ਪੀ. ਪੁਲਸ ਵਲੋਂ ਇਕ ਪੁਲਸ ਮੁਕਾਬਲੇ (Police encounter) ਵਿਚ ਢੇਰ ਕਰ ਦਿੱਤਾ ਗਿਆ ਹੈ ।

ਕੌਣ ਸੀ ਇਹ ਮੁਲਜਮ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ (Jaunpur district) ‘ਚ ਚਰਚਿਤ ਲਾੜਾ ਆਜ਼ਾਦ ਬਿੰਦ ਕਤਲ ਮਾਮਲੇ ਦਾ ਮੁੱਖ ਮੁਲਜ਼ਮ (Main accused) ਰਵੀ ਯਾਦਵ ਸੋਮਵਾਰ ਤੜਕੇ ਪੁਲਸ ਨਾਲ ਹੋਏ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ । ਲਾਈਨ ਬਾਜ਼ਾਰ ਪੁਲਸ ਸਟੇਸ਼ਨ ਦਾ ਇੰਚਾਰਜ ਇਸ ਕਾਰਵਾਈ ਦੌਰਾਨ ਜ਼ਖਮੀ ਹੋ ਗਿਆ । ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।

ਕਿਵੇਂ ਕੀਤੀ ਪੁਲਸ ਨੇ ਮੁਲਜਮ ਦੀ ਘੇਰਾਬੰਦੀ

ਪੁਲਸ ਅਨੁਸਾਰ ਇਕ ਲੱਖ ਰੁਪਏ ਦੇ ਇਨਾਮ ਵਾਲੇ ਰਵੀ ਯਾਦਵ ਦੀ ਲੋਕੇਸ਼ਨ ਐਤਵਾਰ ਦੇਰ ਰਾਤ ਖੇਤਾਸਰਾਏ ਪੁਲਸ ਸਟੇਸ਼ਨ ਖੇਤਰ ‘ਚ ਰਾਣੀ ਦੇ ਮੋੜ ਨੇੜੇ ਮਿਲੀ । ਇਸ ਤੋਂ ਬਾਅਦ ਲਾਈਨ ਬਾਜ਼ਾਰ ਪੁਲਸ ਦੀ ਇਕ ਸਾਂਝੀ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ । ਘੇਰਾਬੰਦੀ ਦੌਰਾਨ ਮੁਲਜ਼ਮ ਨੇ ਗੋਲੀ ਚਲਾ ਦਿੱਤੀ ।

ਬਾਅਦ ‘ਚ ਹੋਏ ਮੁਕਾਬਲੇ ਦੌਰਾਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ । ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਸੁਪਰਡੈਂਟ (Police Superintendent) ਕੁੰਵਰ ਅਨੁਪਮ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਭੱਜਣ ਵਾਲੇ ਦੂਜੇ ਮੁਲਜ਼ਮ ਦੀ ਭਾਲ ਜਾਰੀ ਹੈ ।

ਕੀ ਸੀ ਪੂਰਾ ਮਾਮਲਾ

ਜਿਕਰਯੋਗ ਹੈ ਕਿ 1 ਮਈ ਨੂੰ ਲਾੜਾ ਆਜ਼ਾਦ ਬਿੰਦ ਦੀ ਖੇਤਾਸਰਾਏ ਖੇਤਰ ‘ਚ ਇਕ ਵਿਆਹ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਪ੍ਰੇਮ ਵਿਆਹ ਦੇ ਝਗੜੇ ਕਾਰਨ ਹੋਇਆ ਸੀ । ਲਾੜੀ ਦੇ ਚਚੇਰੇ ਭਰਾ ਨੇ ਗੁੱਸੇ ‘ਚ ਆ ਕੇ ਰਵੀ ਯਾਦਵ ਨਾਲ ਮਿਲ ਕੇ ਇਹ ਅਪਰਾਧ ਕਰਨ ਦੀ ਸਾਜਿ਼ਸ਼ ਰਚੀ ਸੀ ।

LEAVE A REPLY

Please enter your comment!
Please enter your name here