Home Blog Page 2520

ਖਾਂਸੀ ਹੀ ਨਹੀਂ ਬਲਕਿ ਪੇਟ ਦੀਆਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਮੁਲੱਠੀ’, ਜਾਣੋ ਇਸਦੇ ਫਾਇਦੇ

0

ਮੁਲੱਠੀ ਬਹੁਤ ਹੀ ਗੁਣਕਾਰੀ ਜੜੀ-ਬੂਟੀ ਹੈ। ਇਸ ਦੀ ਵਰਤੋਂ ਨਾ ਸਿਰਫ਼ ਪੇਟ ਦੀਆਂ ਬਿਮਾਰੀਆਂ ਲਈ ਬਲਕਿ ਅਲਸਰ ਲਈ ਵੀ ਫ਼ਾਇਦੇਮੰਦ ਹੈ। ਇਸ ਦਾ ਸੁਆਦ ਮਿੱਠਾ ਹੁੰਦਾ ਹੈ। ਜਿਹੜੀ ਅਸਲੀ ਮੁਲੱਠੀ ਹੁੰਦੀ ਹੈ, ਉਹ ਅੰਦਰੋਂ ਪੀਲੀ ਤੇ ਰੇਸ਼ੇਦਾਰ ਹੁੰਦੀ ਹੈ। ਮੁਲੱਠੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਗੁਣ :-

ਖਾਂਸੀ : ਖਾਂਸੀ ਦੀ ਸਮੱਸਿਆ ਹੋਣ ‘ਤੇ ਮੁਲੱਠੀ ਨੂੰ ਕਾਲੀ ਮਿਰਚ ਦੇ ਨਾਲ ਖਾਣ ਨਾਲ ਰੇਸ਼ੇ ‘ਚ ਆਰਾਮ ਮਿਲਦਾ ਹੈ। ਇਸ ਨਾਲ ਸੁੱਕੀ ਖਾਂਸੀ ਦੇ ਨਾਲ-ਨਾਲ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।

ਮੂੰਹ ਸੁੱਕਣਾ : ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਤਾਂ ਮੁਲੱਠੀ ਨੂੰ ਮੂੰਹ ‘ਚ ਪਾ ਕੇ ਵਾਰ-ਵਾਰ ਚੂਸੋ। ਇਸ ‘ਚ 50 ਫ਼ੀਸਦੀ ਪਾਣੀ ਹੁੰਦਾ ਹੈ।

ਗਲੇ ਦੀ ਖ਼ਰਾਸ਼ :ਇਸ ਨੂੰ ਚੂਸਣ ਨਾਲ ਗਲੇ ਦੀ ਖ਼ਰਾਸ਼ ਵੀ ਠੀਕ ਹੁੰਦੀ ਹੈ।

ਔਰਤਾਂ ਲਈ ਫ਼ਾਇਦੇਮੰਦ : ਇਸ ਦੇ ਇੱਕ ਗਰਾਮ ਚੂਰਨ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਔਰਤਾਂ ਆਪਣੇ ਸੈਕਸ ਦੀ ਭਾਵਨਾ ਤੇ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਬਣਾ ਕੇ ਰੱਖ ਸਕਦੀਆਂ ਹਨ।

ਪੇਟ ਦਾ ਇਨਫੈਕਸ਼ਨ : ਮੁਲੱਠੀ ਪੇਟ ਦੇ ਜ਼ਖ਼ਮ ਠੀਕ ਕਰਦੀ ਹੈ। ਇਸ ਨਾਲ ਪੇਟ ਦੇ ਜ਼ਖ਼ਮ ਜਲਦੀ ਭਰ ਜਾਂਦੇ ਹਨ। ਪੇਟ ਦੇ ਜ਼ਖ਼ਮ ਲਈ ਮੁਲੱਠੀ ਦੀ ਜੜ੍ਹ ਦਾ ਚੂਰਨ ਇਸਤੇਮਾਲ ਕਰਨਾ ਚਾਹੀਦਾ ਹੈ।

ਬਦਹਜ਼ਮੀ : ਇਸ ਦਾ ਚੂਰਨ ਬਦਹਜ਼ਮੀ ਲਈ ਲਾਭਦਾਇਕ ਹੈ ਤੇ ਅਲਸਰ ਦੇ ਜ਼ਖ਼ਮਾਂ ਨੂੰ ਜਲਦੀ ਭਰਦਾ ਹੈ।

ਖ਼ੂਨ ਦੀ ਉਲਟੀ ਲਈ : ਖ਼ੂਨ ਦੀ ਉਲਟੀ ਲਈ ਦੁੱਧ ਦੇ ਨਾਲ ਮੁਲੱਠੀ ਦਾ ਚੂਰਨ ਲੈਣ ਨਾਲ ਫ਼ਾਇਦਾ ਹੁੰਦਾ ਹੈ।

ਹਿਚਕੀ ਆਉਣਾ : ਹਿਚਕੀ ਆਉਣ ‘ਤੇ ਚੂਰਨ ਨੂੰ ਸ਼ਹਿਦ ‘ਚ ਮਿਲਾ ਕੇ ਨੱਕ ਵਿੱਚ ਟਪਕਾਉਣ ਨਾਲ ਫ਼ਾਇਦਾ ਹੁੰਦਾ ਹੈ।

ਗੁਜਰਾਤ ‘ਚ ਨੌਜਵਾਨ ਨੇ ਬਣਾਇਆ ਬਿਜਲੀ ਨਾਲ ਚੱਲਣ ਵਾਲਾ ਹਾਈਬ੍ਰਿਡ ਮੋਟਰਸਾਈਕਲ

0

ਭਾਰਤ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ‘ਚ ਗੁਜਰਾਤ ਦੇ ਰਾਜਕੋਟ ‘ਚ ਵੀਵੀਪੀ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਮੋਟਰਸਾਈਕਲ ਤਿਆਰ ਕੀਤਾ ਹੈ ਜੋ ਪੈਟਰੋਲ ਅਤੇ ਬਿਜਲੀ ਦੋਵਾਂ ਤੇ ਚੱਲ ਸਕਦਾ ਹੈ। ਪੈਟਰੋਲ ਜਾਂ ਇਲੈਕਟ੍ਰਿਕ ਬੈਟਰੀ ਵਿਚਕਾਰ ਮੋਡ ਬਦਲਣ ਲਈ, ਡਰਾਈਵਰ ਨੂੰ ਸਿਰਫ ਹੈਂਡਲ ਬਾਰ ‘ਤੇ ਇੱਕ ਸਵਿਚ ਟੌਗਲ ਕਰਨ ਦੀ ਲੋੜ ਹੁੰਦੀ ਹੈ। ਮੋਟਰਸਾਈਕਲ ਨੂੰ ਇਕ ਹਾਈਬ੍ਰਿਡ ਮਾਡਲ ਦਿੱਤਾ ਗਿਆ ਹੈ ਜਿਸ ਵਿਚ ਇਸ ਦੇ ਇੰਜਨ ਵਿਚ ਬੈਟਰੀ ਲਗਾਈ ਗਈ ਹੈ। ਇਹ ਮਾਡਲ ਪਾਵਰਟ੍ਰੇਨ ਵਿਧੀ ‘ਤੇ ਅਧਾਰਿਤ ਹੈ।

ਵਿਦਿਆਰਥੀਆਂ ਦੇ ਅਨੁਸਾਰ, ਇੱਕ ਪੂਰੀ ਤਰ੍ਹਾਂ ਚਾਰਜਡ ਵਾਹਨ ਇੱਕ ਯੂਨਿਟ ਬਿਜਲੀ ਦੀ ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਇਸਦੀ ਲਾਗਤ ਸਿਰਫ 0.17 ਪੈਸੇ ਹੀ ਆਉਂਦੀ ਹੈ। ਨਾਲ ਹੀ ਡੀਨ, ਮਕੈਨੀਕਲ ਵਿਭਾਗ ਨੇ ਮੀਡੀਆ ਨੂੰ ਦੱਸਿਆ, “ਇਸ ਨੂੰ ਵਿਕਸਤ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਲੈਕਟ੍ਰਿਕ ਵਾਹਨਾਂ ਵਿੱਚ ਇੱਕ ਵੱਡੀ ਸੱਮਸਿਆ ਬਹੁਤ ਉੱਚ ਕੀਮਤ, ਹੌਲੀ ਚਾਰਜਿੰਗ ਆਦਿ ਹੈ। ਇਸ ਲਈ ਅਸੀਂ ਇੱਕ ਐਸੇ ਵਾਹਨ ਬਾਰੇ ਸੋਚਿਆ ਜੋ ਪੈਟਰੋਲ ਅਤੇ ਬਿਜਲੀ ਦੋਵਾਂ ‘ਤੇ ਚੱਲ ਸਕੇ।”

ਪ੍ਰਥਮੇਸ਼ ਨੇ ਮਹਾਂਮਾਰੀ ਲੌਕਡਾਉਨ ਦੌਰਾਨ ਕੁਝ ਰਚਨਾਤਮਕ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਕਿ ਉਹ ਇਲੈਕਟ੍ਰਿਕ ਸਾਈਕਲ ਬਣਾਉਣਾ ਚਾਹੁੰਦਾ ਹੈ। ਪ੍ਰਥਮੇਸ਼ ਦੇ ਪਿਤਾ ਪ੍ਰਕਾਸ਼ ਸੁਤਾਰਾ, ਪੇਸ਼ੇ ਤੋਂ ਇੱਕ ਇਲੈਕਟ੍ਰੀਸ਼ੀਅਨ ਹਨ ।ਉਹ ਬਹੁਤ ਖੁਸ਼ ਸਨ ਕਿਉਂਕਿ ਉਹਨਾਂ ਦਾ ਪੁੱਤਰ ਕੁੱਝ ਨਵਾਂ ਕੰਮ ਕਰਨ ਜਾ ਰਿਹਾ ਸੀ।

ਇਸ ਕੰਮ ਲਈ ਪ੍ਰਥਮੇਸ਼ ਨੇ ਹਰ ਤਰਾਂ ਦੀ ਸਕ੍ਰੈਪ ਸਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜਿਸਦੀ ਵਰਤੋਂ ਉਹ ਸਾਈਕਲ ਬਣਾਉਣ ਲਈ ਕਰ ਸਕਦਾ ਸੀ। ਉਸ ਦੇ ਪਿਤਾ ਇੱਕ ਇਲੈਕਟ੍ਰੀਸ਼ੀਅਨ ਹਨ, ਇਸ ਲਈ ਉਸਨੇ ਆਪਣੇ ਪਿਤਾ ਦੇ ਗੈਰੇਜ ਤੋਂ ਲੋੜੀਂਦੀ ਸਮੱਗਰੀ ਪ੍ਰਾਪਤ ਕਰ ਲਈ। ਬਾਅਦ ਵਿੱਚ, ਉਸਨੇ ਇੱਕ ਲਿਡ ਐਸਿਡ 48 ਵੋਲਟੇਜ ਬੈਟਰੀ, 48 ਵੋਲਟੇਜ ਮੋਟਰ ਅਤੇ 750 ਵਾਟ ਦੀ ਮੋਟਰ ਖਰੀਦੀ ਅਤੇ ਰਿਚਾਰਜਏਬਲ ਇਲੈਕਟ੍ਰਿਕ ਬਾਈਕ ਬਣਾ ਦਿੱਤੀ।

ਡੇਰੇ ’ਚ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਸੀਬੀਆਈ ਦੀ ਪਟੀਸ਼ਨ ’ਤੇ ਰਾਮ ਰਹੀਮ ਨੂੰ ਨੋਟਿਸ ਜਾਰੀ

0

ਚੰਡੀਗੜ੍ਹ : ਸੀਬੀਆਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਅਰਜ਼ੀ ਦਾਇਰ ਕਰ ਕੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਡੇਰੇ ’ਚ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਦੀ ਜਲਦ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਸੀਬੀਆਈ ਦੀ ਅਰਜ਼ੀ ’ਤੇ ਡੇਰਾ ਮੁਖੀ ਰਾਮ ਰਹੀਮ ਤੇ ਹੋਰਨਾਂ ਨੂੰ ਇਕ ਸਤੰਬਰ ਤਕ ਨੋਟਿਸ ਜਾਰੀ ਕਰ ਕੇ ਜਵਾਬ ਦੇਣ ਦਾ ਹੁਕਮ ਦਿੱਤਾ ਹੈ।

ਸੀਬੀਆਈ ਨੇ ਹਾਈ ਕੋਰਟ ’ਚ ਅਰਜ਼ੀ ਦਾਇਰ ਕਰਕੇ ਦੱਸਿਆ ਹੈ ਕਿ ਸੀਬੀਆਈ ਨੇ ਪਹਿਲੇ ਸਾਲ 2019 ’ਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਸਮੇਂ ਸੀਬੀਆਈ ਨੇ ਪੰਚਕੂਲਾ ਸੀਬੀਆਈ ਕੋਰਟ ਦੇ ਉਸ ਹੁਕਮ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ ਜਿਸ ਤਹਿਤ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਇਸ ਕੇਸ ਦੀ ਕੇਸ ਡਾਇਰੀ ਡੇਰਾ ਮੁਖੀ ਸਮੇਤ ਇਸ ਮਾਮਲੇ ’ਚ ਹੋਰਨਾਂ ਮੁਲਜ਼ਮਾਂ ਨੂੰ ਦਿੱਤੇ ਜਾਣ ਦੇ ਸੀਬੀਆਈ ਨੂੰ ਹੁਕਮ ਦਿੱਤੇ ਸਨ। ਉਦੋਂ ਹਾਈ ਕੋਰਟ ਨੇ ਸੀਬੀਆਈ ਦੀ ਇਸ ਪਟੀਸ਼ਨ ’ਤੇ ਡੇਰਾ ਮੁਖੀ ਤੇ ਹੋਰ ਮੁਲਜ਼ਮਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ ਤੇ ਸੀਬੀਆਈ ਕੋਰਟ ਨੂੰ ਹੁਕਮ ਦਿੱਤੇ ਸਨ ਕਿ ਉਹ ਹਾਈ ਕੋਰਟ ’ਚ ਇਸ ਪਟੀਸ਼ਨ ’ਤੇ ਅਗਲੀ ਸੁਣਵਾਈ ਤੋਂ ਪਹਿਲਾਂ ਇਸ ਕੇਸ ਦੀ ਸੁਣਵਾਈ ਨਾ ਕਰੇ।

ਹੁਣ ਸੀਬੀਆਈ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਦੱਸਿਆ ਹੈ ਕਿ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਤੋਂ ਬਾਅਦ ਸੀਬੀਆਈ ਕੋਰਟ ’ਚ ਇਸ ਕੇਸ ਦੀ ਸੁਣਵਾਈ ਨਹੀਂ ਹੋ ਸਕੀ, ਕਿਉਂਕਿ ਹਾਈ ਕੋਰਟ ’ਚ ਸੀਬੀਆਈ ਦੀ ਇਸ ਪਟੀਸ਼ਨ ’ਤੇ ਆਖਰੀ ਵਾਰ ਦਸੰਬਰ 2019 ’ਚ ਸੁਣਵਾਈ ਹੋਈ ਸੀ ਤੇ ਉਸ ਸਮੇਂ ਹਾਈ ਕੋਰਟ ਨੇ ਇਸ ਪਟੀਸ਼ਨ ’ਤੇ ਸੁਣਵਾਈ 30 ਮਾਰਚ 2020 ਤਕ ਰੱਦ ਕਰ ਦਿੱਤੀ ਸੀ। ਉਸ ਤੋਂ ਬਾਅਦ ਕੋਰੋਨਾ ਦੇ ਵਧਦੇ ਇਨਫੈਕਸ਼ਨ ਕਾਰਨ ਹਾਈ ਕੋਰਟ ’ਚ ਕੇਸ ਦੀ ਸੁਣਵਾਈ ਨਹੀਂ ਹੋਈ ਤੇ ਸੁਣਵਾਈ ਲਗਾਤਾਰ ਰੱਦ ਹੁੰਦੀ ਜਾ ਰਹੀ ਹੈ। ਅਜਿਹੇ ‘ਚ ਹੁਣ ਸੀਬੀਆਈ ਨੇ ਇਸ ਕੇਸ ਦੇ ਜਲਦ ਨਿਪਟਾਉਣ ਲਈ ਹਾਈ ਕੋਰਟ ’ਚ ਇਸ ਕੇਸ ਦੀ ਜਲਦ ਤੋਂ ਜਲਦ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਸੀਬੀਆਈ ਦੀ ਅਰਜ਼ੀ ’ਤੇ ਡੇਰਾ ਮੁਖੀ ਰਾਮ ਰਹੀਮ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਇਕ ਸਤੰਬਰ ਤਕ ਜਵਾਬ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਸਾਫ ਕਰ ਦਿੱਤਾ ਕਿ ਅਗਲੀ ਸੁਣਵਾਈ ’ਤੇ ਇਸ ਮਾਮਲੇ ’ਚ ਫਾਈਨਲ ਬਹਿਸ ਹੋਵੇਗੀ।

ਬਰਸਾਤ ਦੇ ਮੌਸਮ ‘ਚ ਛੱਲੀ ਸਿਹਤ ਲਈ ਕਿਵੇਂ ਹੁੁੰਦੀ ਹੈ ਫਾਇਦੇਮੰਦ ? ਆਓ ਜਾਣਦੇ ਹਾਂ ਇਸ ਬਾਰੇ

0

ਭਾਰਤ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਹਰ ਕੋਈ ਮੱਕੀ ਦੇ ਦਾਣੇ ਖਾਣਾ ਪਸੰਦ ਕਰਦਾ ਹੈ। ਖਾਣ ਵਿੱਚ ਮੱਕੀ ਦੇ ਦਾਣੇ (pop corn) ਜਿੰਨੇ ਸਵਾਦ ਲੱਗਦੇ ਹਨ, ਉਨ੍ਹੇ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।

ਮਾਨਸੂਨ ਦੇ ਮੌਸਮ ਵਿੱਚ ਮੱਕੀ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਮੱਕੀ ਵਿੱਚ ਬਹੁਤ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਸਾਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ।

ਦਿਲ ਤੇ ਦਿਮਾਗ ਲਈ ਫਾਇਦੇਮੰਦ
ਫਾਈਬਰ ਨਾਲ ਭਰਪੂਰ ਮੱਕੀ ਦਿਲ ਤੋਂ ਲੈ ਕੇ ਸਾਡੀ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਮੱਕੀ ਖਾਣ ਦੇ ਫਾਇਦੇ:

ਵਿਟਾਮਿਨ
ਮੱਕੀ ਵਿਟਾਮਿਨ ਬੀ ਨਾਲ ਭਰਪੂਰ ਹੁੰਦੀ ਹੈ ਜੋ ਵਾਲਾਂ ਅਤੇ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਸਰੀਰ ਦੇ ਊਰਜਾ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਸਹਾਇਤਾ ਕਰਦੀ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਏ ਨਾਲ ਭਰਪੂਰ ਵੀ ਹੁੰਦੀ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦੀ ਹੈ।

ਫਾਈਬਰ
ਮੱਕੀ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਦੀ ਹੈ। ਇਸਦੇ ਸੇਵਨ ਨਾਲ ਕਬਜ਼ ਨਹੀਂ ਹੁੰਦੀ ਅਤੇ ਤੁਹਾਡਾ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ।ਇਸ ਵਿੱਚ ਮੌਜੂਦ ਘੁਲਣਸ਼ੀਲ ਫਾਈਬਰ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਰੱਖਦਾ ਹੈ।

ਮੋਟਾਪੇ ਤੋਂ ਬਚਾਅ
ਮੱਕੀ ਇੱਕ ਹਾਈ ਫਾਈਬਰ ਵਾਲਾ ਅਨਾਜ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ ਅਤੇ ਸਾਨੂੰ ਵਧੇਰੇ ਕੈਲੋਰੀ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।

ਬਕਰੀਦ ‘ਚ ਛੁੱਟ ‘ਤੇ ਕੇਰਲ ਸਰਕਾਰ ਨੂੰ ਸੁਪਰੀਮ ਕੋਰਟ ਦੀ ਚਿਤਾਵਨੀ, ਖ਼ਤਰੇ ‘ਚ ਨਹੀਂ ਪਾ ਸਕਦੇ ਲੋਕਾਂ ਦੀ ਜਾਨ

0

ਨਵੀਂ ਦਿੱਲੀ : ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿੱਚ ਬਕਰੀਦ ਦੇ ਮੌਕੇ ‘ਤੇ ਲਾਕਡਾਊਨ ਨਾਲ ਸਬੰਧਤ ਬੰਦੋਬਸਤ ‘ਚ ਢੀਲ ਦਿੱਤੇ ਜਾਣ ‘ਤੇ ਸੁਪਰੀਮ ਕੋਰਟ ਨੇ ਕੇਰਲ ਸਰਕਾਰ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਚੌਂਕਾਣ ਵਾਲੀ ਹਾਲਤ ਹੈ ਕਿ ਕੇਰਲ ਸਰਕਾਰ ਨੇ ਲਾਕਡਾਊਨ ਮਾਨਦੰਡਾਂ ‘ਚ ਢੀਲ ਦੇਣ ਵਿੱਚ ਵਪਾਰੀਆਂ ਦੀ ਮੰਗ ਨੂੰ ਮੰਨ ਲਿਆ ਹੈ। ਕੇਰਲ ਸਰਕਾਰ ਨੇ ਬਕਰੀਦ ਦੇ ਮੱਦੇਨਜ਼ਰ ਲਾਕਡਾਊਨ ਪਾਬੰਦੀਆਂ ਵਿੱਚ ਤਿੰਨ ਦਿਨਾਂ ਲਈ ਛੁੱਟ ਦੇਣ ਦਾ ਐਲਾਨ ਕੀਤਾ ਹੈ।

ਸੁਪਰੀਮ ਕੋਰਟ ਨੇ ਕੇਰਲ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਉੱਤਰ ਪ੍ਰਦੇਸ਼ ਵਿੱਚ ਕਾਂਵੜ ਯਾਤਰਾ ਮਾਮਲੇ ‘ਚ ਦਿੱਤੇ ਗਏ ਕੋਰਟ ਦੇ ਆਦੇਸ਼ ਦਾ ਪਾਲਣ ਕਰਨ। ਕੋਰਟ ਨੇ ਇਹ ਵੀ ਕਿਹਾ ਕਿ ਕਿਸੇ ਵੀ ਦਬਾਅ ਸਮੂਹ ਜਾਂ ਧਾਰਮਿਕ ਸਮੂਹ ਨੂੰ ਲੋਕਾਂ ਦੀ ਸਿਹਤ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਕੇਰਲ ਸਰਕਾਰ ਨੇ ਅਗਲੀ ਬਕਰੀਦ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ 18,19 ਅਤੇ 20 ਜੁਲਾਈ ਨੂੰ ਲਾਕਡਾਊਨ ਪਾਬੰਦੀਆਂ ਵਿੱਚ ਢੀਲ ਦੇਣ ਦੀ ਘੋਸ਼ਣਾ ਕੀਤੀ ਹੈ।

ਬਕਰੀਦ ਮੁਬਾਰਕ : ਬਕਰੀਦ ਦੇ ਤਿਉਹਾਰ ‘ਤੇ ਵਿਸ਼ੇਸ਼ ਰਿਪੋਰਟ

0

ਈਦ ਉਲ-ਅੱਧਾ (ਬਕਰੀਦ) ਮੁਸਲਿਮ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਅੱਜ ਇਹ ਪਵਿੱਤਰ ਤਿਉਹਾਰ ਹੈ। ਸਾਰੇ ਮੁਸਲਿਮ ਭਾਈਚਾਰੇ ਦੁਆਰਾ ਇਹ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਬੀ ਇਬਰਾਹਿਮ ਦੇ ਆਪਣੇ ਪੁੱਤਰ ਦੀ ਕੁਰਬਾਨੀ ਕਰਨ ਦੀ ਇੱਛਾ ਨੂੰ ਯਾਦ ਕਰਵਾਉਂਦਾ ਹੈ। ਜਦੋਂ ਉਹ ਆਪਣੇ ਪੁੱਤਰ ਦੀ ਕੁਰਬਾਨੀ ਕਰਨ ਲਈ ਤਿਆਰ ਹੋ ਗਏ ਸਨ। ਨਬੀ ਅੱਲਾ ਦੇ ਹੁਕਮ ਦੀ ਪਾਲਣਾ ਕਰਨ ਲਈ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਰਾਜ਼ੀ ਹੋ ਗਏ ਸਨ।

ਈਦ ਕਿਵੇਂ ਮਨਾਈ ਜਾਂਦੀ ਹੈ?

ਮੁਸਲਨਮਾਨ ਭਾਈਚਾਰੇ ‘ਚ ਇਸ ਤਿਉਹਾਰ ਨੂੰ ਮਨਾਉਣ ਲਈ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਇਸ ਲਈ ਕੁੱਝ ਲੋਕ ਬੱਕਰਿਆਂ ਦੀ ਖਰੀਦ ਕੁੱਝ ਦਿਨ ਪਹਿਲਾਂ ਕਰ ਲੈਂਦੇ ਹਨ ਤੇ ਕੁੱਝ ਲੋਕ ਉਸੇ ਦਿਨ ਬੱਕਰਾ ਖਰੀਦ ਕੇ ਲਿਆਉਂਦੇ ਹਨ।ਉਹ ਇਸ ਦਿਨ ਬੱਕਰੇ ਦੀ ਕੁਰਬਾਨੀ ਦਿੰਦੇ ਹਨ। ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਫਿਰ ਕੁਰਬਾਨੀ ਦਾ ਮੀਟ ਪਰਿਵਾਰ, ਦੋਸਤਾਂ ਅਤੇ ਗਰੀਬਾਂ ਵਿੱਚ ਬਰਾਬਰ ਵੰਡਿਆ ਜਾਂਦਾ ਹੈ। ਇਹ ਤਿਉਹਾਰ ਤਿੰਨ ਦਿਨਾਂ ਤੱਕ ਚੱਲਦਾ ਰਹਿੰਦਾ ਹੈ।

ਮੁਸਲਮਾਨ ਭਾਈਚਾਰੇ ਦੁਆਰਾ ਨਮਾਜ਼ ਅਦਾ ਕੀਤੀ ਜਾਂਦੀ ਹੈ। ਇਸ ਦਿਨ ਉਹ ਨਵੇਂ ਕੱਪੜੇ ਪਾਉਂਦੇ ਹਨ। ਇਸ ਦੇ ਨਾਲ ਹੀ ਉਹ ਇਸ ਦਿਨ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਸਾਰੀਆਂ ਬਰਕਤਾਂ ਲਈ ਅੱਲ੍ਹਾ ਦਾ ਧੰਨਵਾਦ ਕਰਦੇ ਹਨ। ਇਹ ਉਹ ਸਮਾਂ ਹੁੰਦਾ ਹੈ ਜਦੋਂ ਉਹ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਜਾਂਦੇ ਹਨ। ਉਹ ਇੱਕ ਦੂਜੇ ਨੂੰ ਮੁਬਾਰਕਬਾਦ ਵੀ ਦਿੰਦੇ ਹਨ। ਇਸ ਦਿਨ ਮੁਸਲਿਮ ਭਾਈਚਾਰੇ ‘ਚ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ।

ਹੱਜ

ਮੁਸਲਮਾਨ ਹੱਜ ਦੇ ਆਖਰੀ ਦਿਨ ਈਦ-ਉਲ-ਅਦਾ ਤਿਉਹਾਰ ਮਨਾਉਂਦੇ ਹਨ। ਹੱਜ ਲਈ ਉਹ ਅਰਬ ਵਿਚ ਮੱਕੇ ਦੀ ਯਾਤਰਾ ਕਰਦੇ ਹਨ। ਹਰ ਸਾਲ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕ ਪਵਿੱਤਰ ਸਥਾਨ ਮੱਕੇ ਦੀ ਯਾਤਰਾ ਕਰਦੇ ਹਨ। ਸਾਰੇ ਮੁਸਲਮਾਨ ਜੋ ਤੰਦਰੁਸਤ ਅਤੇ ਯਾਤਰਾ ਕਰਨ ਦੇ ਯੋਗ ਹਨ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ ਘੱਟ ਇੱਕ ਵਾਰ ਪਵਿੱਤਰ ਸਥਾਨ ਮੱਕੇ ਜਰੂਰ ਜਾਣਾ ਚਾਹੀਦਾ ਹੈ। ਹੱਜ ਦੇ ਦੌਰਾਨ ਮੁਸਲਿਮ ਭਾਈਚਾਰੇ ਦੁਆਰਾ ਅੱਲ੍ਹਾ ਦੀ ਬੰਦਗੀ ਕੀਤੀ ਜਾਂਦੀ ਹੈ। ਉਹ ਨਮਾਜ਼ ਅਦਾ ਕਰਦੇ ਹਨ।