Home Blog Page 2519

Navjot Sidhu ਨੇ PPCC Chief ਬਣਨ ਤੋਂ ਬਾਅਦ ਸ਼ੇਅਰ ਕੀਤੀ ਆਪਣੇ ਨਵੇਂ ਸਫਰ ਦੀ ਵੀਡੀਓ, ਕਿਹਾ – ਤਬਦੀਲੀ ਦੀਆਂ ਹਵਾਵਾਂ…

0

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰ ਕਿਹਾ ਕਿ ਤਬਦੀਲੀ ਦੀਆਂ ਹਵਾਵਾਂ…. ਲੋਕਾਂ ਦੀਆਂ ਲੋਕਾਂ ਦੇ ਵਲੋਂ ਲੋਕਾਂ ਦੇ ਲਈ…ਚੰਡੀਗੜ੍ਹ ਤੋਂ ਅੰਮ੍ਰਿਤਸਰ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਵੇਂ ਸਿਆਸੀ ਸਫਰ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਦੱਸ ਦਈਏ ਕਿ, ਨਵਜੋਤ ਸਿੱਧੂ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਕੱਲ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ। ਇੱਥੇ ਸਮਰਥਕਾਂ ਦੀ ਭਾਰੀ ਭੀੜ ਨੇ ਗੋਲਡਨ ਗੇਟ ‘ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਉਥੇ ਹੀ ਇਸ ਤੋਂ ਪਹਿਲਾਂ, ਸਿੱਧੂ ਨੇਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸ਼ਹੀਦ ਸਮਾਰਕ ‘ਤੇ ‘ਸ਼ਹੀਦਾ ਤੇਰੀ ਸੋਚ ਤੇ, ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਹਰੇ ਵੀ ਲਗਾਏ। ਉਨ੍ਹਾਂ ਨੇ ਕਿਹਾ, ‘‘ਮੈਂ ਇੱਥੇ ਸ਼ਹੀਦ ਦੀ ਭੂਮੀ ਤੋਂਨਿਰਦੇਸ਼ ਲੈਣ ਆਇਆ ਹਾਂ। ਮੈਂ ਚਾਹੁੰਦਾ ਹਾਂ ਕਿ ਸਾਰੇ ਪੰਜਾਬੀ ਭਗਤ ਸਿੰਘ ਤੋਂ ਤਾਕਤ ਲੈਣ ਅਤੇ ‘ਹੱਕ ਤੇ ਸੱਚ ਦੀ ਲੜਾਈ’ ‘ਤੇ ਨਿਕਲ ਜਾਓ। ਹਰ ਪੰਜਾਬੀ ਨੂੰ ਰਾਜ ਦੀ ਖੁਸ਼ਹਾਲੀ ਦੀ ਚੱਲ ਰਹੀ ਭਾਲ ਵਿਚ ਆਪਣੇ ਆਪ ਨੂੰ ਹਿੱਸੇਦਾਰ ਸਮਝਣਾ ਚਾਹੀਦਾ ਹੈ।’’

ਪੰਜਾਬ ਡਾਕ ਵਿਭਾਗ ‘ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ

0

ਨਵੀਂ ਦਿੱਲੀ : ਭਾਰਤੀ ਡਾਕ ਵਿਭਾਗ ਦੁਆਰਾ ਨੌਕਰੀਆਂ ਕੱਢੀਆਂ ਗਈਆਂ ਹਨ। ਭਾਰਤੀ ਡਾਕ ਵਿਭਾਗ ਦੇ ਪੰਜਾਬ ਸਰਕਲ ਨੇ ਪੋਸਟ ਅਸਿਸਟੈਂਟ, ਸੋਰਟਿੰਗ ਅਸਿਸਟੈਂਟ, ਮਲਟੀ ਟਾਸਕਿੰਗ ਸਟਾਫ ਕੇਡਰ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਲਈ ਵੀ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਇੰਡੀਆ ਪੋਸਟ ਦੀ ਅਧਿਕਾਰਤ  ਵੈਬਸਾਈਟ indiapost.gov.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹੋ। ਇਸ ਦੇ ਲਈ ਫਾਰਮ ਭਰਨ ਦੀ ਆਖ਼ਰੀ ਮਿਤੀ 18 ਅਗਸਤ 2021 ਹੈ।

ਉਮੀਦਵਾਰ https://www.indiapost.gov.in/va/Pages/IndiaPostHome.aspx ‘ਤੇ ਜਾ ਕੇ ਸਿੱਧੇ ਅਰਜ਼ੀ ਦੇ ਸਕਦੇ ਹਨ। ਜੇ ਤੁਸੀਂ ਨੋਟੀਫਿਕੇਸ਼ਨ ਵੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਲਿੰਕ ਨੂੰ https://www.indiapost.gov.in/VAS/Pages/Recruitment/IP_09072021_Punjab.pdf ਦੇਖ ਸਕਦੇ ਹੋ। ਡਾਕ ਵਿਭਾਗ ਵਿੱਚ ਕੁੱਲ 57 ਅਸਾਮੀਆਂ ਦੀ ਭਰਤੀ ਕੀਤੀ ਜਾਏਗੀ।

ਡਾਕ ਵਿਭਾਗ ਦੇ ਪੰਜਾਬ ਸਰਕਲ ਵਿੱਚ ਡਾਕ ਸਹਾਇਕ ਦੀ ਅਸਾਮੀ ਲਈ 45 ਅਸਾਮੀਆਂ ਨਿਯੁਕਤ ਹੋਣੀਆਂ ਹਨ। ਇਸ ਦੇ ਨਾਲ ਹੀ, ਛੋਟਿੰਗ ਕਰਨ ਵਾਲੇ ਸਹਾਇਕ ਲਈ 9 ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਮਲਟੀ ਟਾਸਕਿੰਗ ਸਟਾਫ ਦੀਆਂ 3 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਜੇ ਤੁਸੀਂ ਡਾਕ ਸਹਾਇਕ ਜਾਂ ਸੋਰਟਿੰਗ ਸਹਾਇਕ ਲਈ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12 ਵੀਂ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ, ਬਿਨੈਕਾਰ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੰਪਿਊਟਰ ਦੇ ਮੁੱਢਲੇ ਗਿਆਨ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਮਲਟੀ-ਟਾਸਕਿੰਗ ਸਟਾਫ ਲਈ, 10 ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਸਥਾਨਕ ਭਾਸ਼ਾ ਦਾ ਗਿਆਨ ਵੀ ਬਹੁਤ ਮਹੱਤਵਪੂਰਨ ਹੈ।

ਡਾਕ ਸਹਾਇਕ, ਸ਼ੋਰਟਿੰਗ ਵਾਲੇ ਸਹਾਇਕ ਲਈ ਬਿਨੈਕਾਰਾਂ ਦੀ ਉਮਰ 18 ਤੋਂ 27 ਸਾਲ ਹੋਣੀ ਚਾਹੀਦੀ ਹੈ। ਉਸੇ ਸਮੇਂ, ਮਲਟੀ-ਟਾਸਕਿੰਗ ਸਟਾਫ ਲਈ, ਇਸ ਨੂੰ 18 ਤੋਂ 25 ਸਾਲ ਹੋਣਾ ਚਾਹੀਦਾ ਹੈ। ਨਿਯਮਾਂ ਅਨੁਸਾਰ ਰਾਖਵੇਂ ਬਿਨੈਕਾਰਾਂ ਨੂੰ ਇਸ ਲਈ ਉਮਰ ‘ਚ ਛੋਟ ਦਿੱਤੀ ਜਾਵੇਗੀ। ਸਹਾਇਕ, ਸ਼ੋਰਟਿੰਗ ਵਾਲੇ ਸਹਾਇਕ ਦੇ ਅਹੁਦੇ ਲਈ ਤਨਖਾਹ 25,500- 81,100 ਰੁਪਏ ਤੱਕ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮਲਟੀ ਟਾਸਕਿੰਗ ਸਟਾਫ ਦੇ ਉਮੀਦਵਾਰਾਂ ਨੂੰ 18000 ਤੋਂ 56,900 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।

CM ਕੈਪਟਨ ਨੇ ਕੇਂਦਰ ਦੇ ਸਾਹਮਣੇ 40 ਲੱਖ ਟੀਕਿਆਂ ਦੀ ਰੱਖੀ ਮੰਗ

0

ਚੰਡੀਗੜ੍ਹ : ਪੰਜਾਬ ਵਿੱਚ ਟੀਕਾਕਰਨ ਦੀ ਇਕੱਲੀ ਦੂਜੀ ਖੁਰਾਕ ਲਈ 2 ਲੱਖ ਤੋਂ ਵੱਧ ਖੁਰਾਕਾਂ ਦੀ ਮੌਜੂਦਾ ਮੰਗ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਯੋਗ ਵਸੋਂ ਦੇ ਟੀਕਾਕਰਨ ਵਾਸਤੇ ਮੰਗਲਵਾਰ ਨੂੰ ਕੇਂਦਰ ਸਰਕਾਰ ਅੱਗੇ ਤੁਰੰਤ 40 ਲੱਖ ਖੁਰਾਕਾਂ ਦੀ ਮੰਗ ਰੱਖੀ ਹੈ। ਕੋਵਿਡ ਦੀ ਸਮੀਖਿਆ ਲਈ ਸੱਦੀ ਵਰਚੁਅਲ ਮੀਟਿੰਗ ਵਿੱਚ ਦੱਸਿਆ ਗਿਆ ਕਿ ਸੂਬੇ ਨੂੰ ਅੱਜ 2.46 ਲੱਖ ਖੁਰਾਕਾਂ ਮਿਲਣ ਦੀ ਸੰਭਾਵਨਾ ਹੈ ਪਰ ਮੁੱਖ ਮੰਤਰੀ ਨੇ ਕਿਹਾ ਕਿ ਟੀਕਿਆਂ ਦੀ ਸਪਲਾਈ ਘੱਟ ਹੈ। ਕੋਵੀਸ਼ੀਲਡ ਖਤਮ ਹੋ ਗਈ ਹੈ ਅਤੇ ਕੋਵੈਕਸੀਨ ਦੀਆਂ ਸੋਮਵਾਰ ਨੂੰ ਸਿਰਫ 3500 ਖੁਰਾਕਾਂ ਬਚੀਆਂ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ 90 ਲੱਖ ਤੋਂ ਵੱਧ ਯੋਗ ਵਿਅਕਤੀਆਂ (ਯੋਗ ਵਸੋਂ ਦਾ ਕਰੀਬ 37 ਫੀਸਦੀ) ਨੇ ਟੀਕਾ ਲਗਾ ਲਿਆ ਹੈ ਅਤੇ ਸਾਰਾ ਸਟਾਕ ਬਿਨਾਂ ਕੋਈ ਵਿਅਰਥ ਗੁਆਏ ਵਰਤਿਆ ਗਿਆ। ਪਹਿਲੀ ਖੁਰਾਕ 75 ਲੱਖ ਲੋਕਾਂ ਵੱਲੋਂ ਲਗਾਈ ਗਈ ਹੈ ਜਦੋਂ ਕਿ ਦੂਜੀ ਖੁਰਾਕ 15 ਲੱਖ ਲੋਕਾਂ ਨੇ ਲਗਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਪਲਾਈ ਦੀ ਘਾਟ ਪੂਰੀ ਕਰਨ ਲਈ ਕੇਂਦਰ ਨੂੰ ਸੂਬੇ ਵਾਸਤੇ ਟੀਕਿਆਂ ਦੀ ਤੁਰੰਤ ਡਲਿਵਰੀ ਦਾ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਜਿਨਾਂ ਨੂੰ ਦੂਜੀ ਖੁਰਾਕ ਦੀ ਲੋੜ ਹੈ, ਉਨਾਂ ਦੇ ਟੀਕੇ ਲਗਾਏ ਜਾਣ ਜਦੋਂ ਕਿ ਹੋਰ ਯੋਗ ਵਿਅਕਤੀਆਂ ਲਈ ਵੀ ਟੀਕਾਕਰਨ ਜਾਰੀ ਰੱਖਿਆ ਜਾ ਸਕੇ।

ਸਿਹਤ ਸਕੱਤਰ ਹੁਸਨ ਲਾਲ ਨੇ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕੀਤੀ ਖੁਰਾਕਾਂ ਦੀ ਸਪਲਾਈ ਖਰਾਬ ਹੋ ਰਹੀ ਹੈ ਕਿਉ ਜੋ ਲੋਕ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਟੀਕਾਕਰਨ ਨੂੰ ਪਹਿਲ ਦੇ ਰਹੇ ਹਨ, ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਸੂਬੇ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਸਟਾਕ ਤਬਦੀਲ ਕਰਨ ਦੀ ਮੰਗ ਕੀਤੀ ਸੀ ਪਰ ਹਾਲੇ ਤੱਕ ਕੇਂਦਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਮੁੱਖ ਮੰਤਰੀ ਵੱਲੋਂ ਸਥਾਨਕ ਇਲਾਕਿਆਂ ਦੇ ਵਿਆਪਕ ਵਿਕਾਸ ਲਈ ‘ਪੰਜਾਬ ਨਿਰਮਾਣ ਪ੍ਰੋਗਰਾਮ’ ਤਹਿਤ 658 ਕਰੋੜ ਰੁਪਏ ਮਨਜ਼ੂਰ

0

ਖੇਡ ਕਿੱਟਾਂ, ਓਪਨ ਏਅਰ ਜਿੰਮ ਅਤੇ ਮਹਿਲਾ ਮੰਡਲਾਂ ਲਈ ਵੀ 60 ਕਰੋੜ ਰੁਪਏ ਨੂੰ ਪ੍ਰਵਾਨਗੀ

ਚੰਡੀਗੜ੍ਹ : ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ‘ਪੰਜਾਬ ਨਿਰਮਾਣ ਪ੍ਰੋਗਰਾਮ’ (ਪੀ.ਐਨ.ਪੀ.) ਦੇ ਤਹਿਤ 658 ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਖੇਡ ਕਿੱਟਾਂ ਲਈ 22.50 ਕਰੋੜ ਰੁਪਏ, ਓਪਨ ਜਿੰਮਾਂ ਲਈ 30 ਕਰੋੜ ਰੁਪਏ ਅਤੇ ਮਹਿਲਾ ਮੰਡਲਾਂ ਲਈ 7.50 ਕਰੋੜ ਰੁਪਏ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੰਤਰੀ ਮੰਡਲ ਨੇ ਫੰਡਾਂ ਦੀ ਪ੍ਰਭਾਵੀ ਵਰਤੋਂ ਲਈ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਨੂੰ ਹਰੀ ਝੰਡੀ ਦਿੱਤੀ ਸੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੀ.ਐਨ.ਪੀ. ਫੰਡਾਂ ਨੂੰ ਲੋਕਾਂ ਦੀਆਂ ਲੋੜਾਂ ਦੇ ਮੁਤਾਬਕ ਸੂਬੇ ਵਿਚ ਸਥਾਨਕ ਇਲਾਕੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਰਤੋਂ ਵਿਚ ਲਿਆਂਦੇ ਜਾਣਗੇ ਤਾਂ ਕਿ ਸਬੰਧਤ ਵਿਭਾਗਾਂ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਸਰਕਾਰੀ ਸੰਸਥਾਵਾਂ, ਪੰਚਾਇਤੀ ਰਾਜ ਸੰਸਥਾਵਾਂ/ਸ਼ਹਿਰੀ ਸਥਾਨਕ ਇਕਾਈਆਂ ਜਾਂ ਫੇਰ ਡਿਪਟੀ ਕਮਿਸ਼ਨਰ ਦੇ ਮੁਤਾਬਕ ਵੱਖ-ਵੱਖ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਅਮਲ ਵਿਚ ਲਿਆਂਦੇ ਜਾਣਾ ਯਕੀਨੀ ਬਣਾਇਆ ਜਾ ਸਕੇ।

ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਕੀਤੇ ਜਾਣ ਵਾਲੇ ਬੁਨਿਆਦੀ ਢਾਂਚੇ ਦੇ ਕੰਮਾਂ ਦੀ ਸੰਕੇਤਕ ਸੂਚੀ ਵਿਚ ਸਾਫ ਸਫਾਈ ਦੇ ਪ੍ਰਾਜੈਕਟ, ਬੇਘਰਾਂ ਲਈ ਘਰ, ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ, ਪਖਾਨਿਆਂ ਅਤੇ ਹੋਰ ਕਮਰਿਆਂ ਆਦਿ ਦੀ ਵਿਵਸਥਾ, ਸ਼ਮਸ਼ਾਨਘਾਟਾਂ ਵਿਚ ਪੀਣ ਵਾਲੇ ਪਾਣੀ ਤੇ ਸ਼ੈਲਟਰ, ਸਟਰੀਟ ਲਾਈਟਾਂ ਤੇ ਸ਼ਹਿਰੀ ਸੰਪਰਕ, ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਵੈਟਰਨਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ, ਪਖਾਨੇ, ਉਡੀਕ ਕਮਰੇ ਅਤੇ ਹੋਰ ਸੁਧਾਰਾਂ ਦੀ ਵਿਵਸਥਾ, ਕੰਪੋਜ ਪਿੱਟਾਂ ਦੀ ਵਿਵਸਥਾ, ਪੇਂਡੂ ਇਲਾਕਿਆਂ ਵਿਚ ਧਰਮਸ਼ਾਲਾਵਾਂ, ਕਮਿਊਨਿਟੀ ਸੈਂਟਰਾਂ ਤੇ ਪੰਚਾਇਤ ਘਰਾਂ ਦੀ ਮੁਰੰਮਤ ਜਾਂ ਨਿਰਮਾਣ, ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਨੂੰ ਵਧਾਉਣ ਜਾਂ ਕਾਰਜਸ਼ੀਲ ਕਰਨਾ, ਪੇਂਡੂ ਅਤੇ ਸ਼ਹਿਰ ਇਲਾਕਿਆਂ ਵਿਚ ਡਰੇਨੇਜ ਅਤੇ ਨਿਕਾਸੀ ਪ੍ਰਣਾਲੀ ਦੀ ਵਿਵਸਥਾ, ਪੇਂਡੂ ਇਲਾਕਿਆਂ ਵਿਚ ਗਲੀਆਂ ਦਾ ਨਿਰਮਾਣ ਅਤੇ ਉਪਰੋਕਤ ਸਹੂਲਤਾਂ ਦੇ ਨਾਲ ਬੁਨਿਆਦੀ ਢਾਂਚੇ ਨਾਲ ਜੁੜੇ ਕਾਰਜ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਵੱਲੋਂ 18 ਜੂਨ ਨੂੰ ਪ੍ਰਵਾਨਿਤ ਕੀਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨਿਰਮਾਣ ਪ੍ਰੋਗਰਾਮ, ਜੋ ਕਿ ਸਾਲ 2006 ਵਿੱਚ ਸ਼ੁਰੂ ਕੀਤਾ ਗਿਆ ਸੀ, ਤਹਿਤ ਸਾਰੇ ਕੰਮ ਜੋ ਕਿ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਭੇਜੀ ਜਾ ਚੁੱਕੀ ਸੰਭਾਵੀ ਕੰਮਾਂ ਦੀ ਸੂਚੀ ਮੁਤਾਬਿਕ ਹਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)/ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੁਆਰਾ ਇੱਕ ਜ਼ਿਲਾ ਪੱਧਰੀ ਕਮੇਟੀ ਸਨਮੁੱਖ ਤਜਵੀਜ਼ਤ ਕੀਤੇ ਜਾਣਗੇ ਜਿਸ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣਗੇ। ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਸਬੰਧਤ ਜ਼ਿਲੇ ਦੀ ਮਿਊਂਸਪਲ ਕਾਰਪੋਰੇਸ਼ਨ ਦੇ ਸਾਰੇ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਬਤੌਰ ਮੈਂਬਰ ਅਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਬਤੌਰ ਮੈਂਬਰ ਸਕੱਤਰ ਸ਼ਾਮਿਲ ਹੋਣਗੇ।

ਧਿਆਨ ਦੇਣ ਯੋਗ ਹੈ ਕਿ ਮੰਤਰੀ ਮੰਡਲ ਵੱਲੋਂ 13 ਮਈ, 2021 ਨੂੰ ਹੋਈ ਆਪਣੀ ਮੀਟਿੰਗ ਵਿੱਚ ‘ ਸੂਬਾ ਪੱਧਰੀ ਪਹਿਲਕਦਮੀਆਂ (ਪੰਜਾਬ ਨਿਰਮਾਣ ਪ੍ਰੋਗਰਾਮ)’ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੀਤੇ ਜਾਣ ਵਾਲੇ ਵਧੀਕ ਢਾਂਚਾਗਤ ਵਿਕਾਸ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਨਾਂ ਵਿੱਚ ਅਨੁਸੂਚਿਤ ਜਾਤੀ/ਪਛੜੀ ਸ਼੍ਰੇਣੀ ਤੇ ਹੋਰ ਕਮਜ਼ੋਰ ਵਰਗਾਂ ਦੇ ਮਕਾਨਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਵਿੱਤੀ ਸਹਾਇਤਾ ਜੋ ਕਿ ਘੱਟੋ-ਘੱਟ 10,000 ਰੁਪਏ ਅਤੇ ਵੱਧ ਤੋਂ ਵੱਧ 35,000 ਰੁਪਏ ਪ੍ਰਤੀ ਮਕਾਨ ਹੋਵੇ, ਯਾਦਗਾਰੀ ਗੇਟਾਂ ਦੀ ਉਸਾਰੀ/ਨਵੀਨੀਕਰਨ, ਪੇਂਡੂ ਖੇਡਾਂ ਜਿਨਾਂ ਵਿੱਚ ਓਪਨ ਏਅਰ ਜਿੰਮ ਵੀ ਸ਼ਾਮਲ ਹਨ, ਦੇ ਪ੍ਰਚਾਰ ਲਈ ਢਾਂਚਾ, ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸੜਕਾਂ ’ਤੇ ਪੁਲੀਆਂ, ਫਿਰਨੀਆਂ ਤੇ ਛੋਟੇ ਪੁਲਾਂ ਦੀ ਉਸਾਰੀ, ਸੰਪਰਕ ਰਹਿਤ ਲਿੰਕ ਸੜਕਾਂ/ਕੱਚੀਆਂ ਸੜਕਾਂ ਦੀ ਉਸਾਰੀ, ਸ਼ਹਿਰੀ ਖੇਤਰਾਂ ਵਿੱਚ ਪੇਵਰ ਬਲਾਕਾਂ ਦੀ ਉਸਾਰੀ, ਗੰਦੇ ਪਾਣੀ ਦੀ ਨਿਕਾਸੀ, ਸਥਾਨਕ ਪੱਧਰ ’ਤੇ ਰਜਿਸਟਰਡ ਕਲੱਬਾਂ ਅਤੇ ਸੋਸਾਇਟੀਆਂ ਨੂੰ ਖੇਡਾਂ ਦਾ ਸਾਮਾਨ ਦੇਣ ਲਈ ਸੁਵਿਧਾਵਾਂ ਤੇ ਗ੍ਰਾਂਟਾਂ, ਅੰਡਰ ਗਰਾਊਂਡ ਪਾਈਪ ਲਾਈਨ ਵਿਛਾਉਣਾ ਅਤੇ ਖੇਤੀ ਬਾੜੀ ਲਈ ਪਾਣੀ ਬਚਾਉਣ ਹਿੱਤ ਪੱਕੇ ਖਾਲ ਉਸਾਰਨੇ, ਨਵੀਆਂ ਲਿੰਕ ਸੜਕਾਂ ਦੀ ਉਸਾਰੀ ਤੇ ਪੁਰਾਣੀਆਂ ਦੀ ਮੁਰੰਮਤ ਕਰਨਾ, ਬਿਜਲੀ ਟਰਾਂਸਫਾਰਮਰਾਂ/ਖੰਭਿਆਂ ਨੂੰ ਤਬਦੀਲ ਕਰਨਾ ਅਤੇ ਜ਼ਮੀਨਦੋਜ਼ ਤਾਰ ਵਿਛਾਉਣੀ, ਸ਼ਹਿਰੀ ਖੇਤਰਾਂ ਵਿੱਚ ਪਾਰਕਾਂ ਅਤੇ ਚੌਕਾਂ ਦੀ ਉਸਾਰੀ/ਸੁੰਦਰੀਕਰਨ/ਨਵੀਨੀਕਰਨ ਅਤੇ ਇਤਿਹਾਸਿਕ ਇਮਾਰਤਾਂ ਦੀ ਮੁਰੰਮਤ/ਨਵੀਨੀਕਰਨ ਕੀਤੇ ਜਾਣਾ ਸ਼ਾਮਲ ਹੈ।

ਹਰਿਆਲੀ ਨਾਲ ਹੋ ਸਕਦਾ ਹੈ ਦਿਮਾਗ ਤੇਜ਼, ਖੋਜੀਆਂ ਨੇ ਕੀਤਾ ਦਾਅਵਾ

0

ਹਰਿਆਲੀ ਦਾ ਜੀਵਨ ‘ਚ ਵਿਸ਼ੇਸ਼ ਮਹੱਤਵ ਹੈ। ਕੁਦਰਤ ਤੇ ਹਰਿਆਲੀ ਤੋਂ ਦੂਰੀ ਜ਼ਿੰਦਗੀ ’ਤੇ ਕਿੰਨਾ ਬੁਰਾ ਅਸਰ ਕਰ ਸਕਦੀ ਹੈ, ਇਹ ਜਾਣਦੇ ਹੋਏ ਵੀ ਲੋਕ ਮਹਾਨਗਰਾਂ ’ਚ ਰਹਿਣ ਲਈ ਮਜਬੂਰ ਹਨ। ਇਸਨੂੰ ਦੇਖਦੇ ਹੋਏ ਲੰਡਨ ਦੀ ਇਕ ਯੂਨੀਵਰਸਿਟੀ ’ਚ ਰਿਸਰਚ ਕੀਤੀ ਗਈ, ਜਿਸਦੇ ਨਤੀਜੇ ਦੱਸਦੇ ਹਨ ਕਿ ਹਰਿਆਲੀ ਸਰੀਰਕ ਵਿਕਾਸ ਲਈ ਤਾਂ ਫਾਇਦੇਮੰਦ ਹੈ ਹੀ ਇਸ ਦੇ ਨਾਲ ਹੀ ਮਾਨਸਿਕ ਵਿਕਾਸ ’ਚ ਵੀ ਇਸਦੀ ਅਹਿਮ ਭੂਮਿਕਾ ਹੈ।

ਹਰਿਆਵਲ ਸਿਹਤ ਲਈ ਬਹੁਤ ਲਾਭਦਾਇਕ ਹੁੁੰਦੀ ਹੈ ਇਸ ਨਾਲ ਤਨ ਤੇ ਮਨ ਦੋਵਾਂ ਨੂੰ ਲਾਭ ਮਿਲਦਾ ਹੈ। ਹੁਣ ਅਜਿਹੇ ਮਾਹੌਲ ਦਾ ਬੱਚਿਆਂ ਦੀ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਇਕ ਅਧਿਐਨ ਕੀਤਾ ਗਿਆ ਹੈ। ਇਸਦਾ ਦਾਅਵਾ ਹੈ ਕਿ ਦਰੱਖਤਾਂ ਨੇੜੇ ਰਹਿਣ ਨਾਲ ਬੱਚਿਆਂ ਦਾ ਦਿਮਾਗੀ ਵਿਕਾਸ ਬਿਹਤਰ ਹੋ ਸਕਦਾ ਹੈ। ਇਸ ਨਾਲ ਨਾ ਸਿਰਫ਼ ਦਿਮਾਗ ਤੇਜ਼ ਹੋ ਸਕਦਾ ਹੈ, ਬਲਕਿ ਭਾਵਨਾਤਮਕ ਅਤੇ ਵਿਵਹਾਰ ਸੰਬੰਧੀ ਸਮੱਸਿਆਵਾਂ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ।

ਬ੍ਰਿਟੇਨ ਦੀ ਯੂਨੀਵਰਸਿਟੀ ਕਾਲਜ ਲੰਡਨ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਖੋਜਕਰਤਾਵਾਂ ਨੇ ਕਿਹਾ ਕਿ ਅਧਿਆਇ ਦੇ ਇਸ ਨਤੀਜੇ ਨਾਲ ਸ਼ਹਿਰੀ ਖੇਤਰਾਂ ’ਚ ਹਰਿਆਲੀ ਵਧਾਉਣ ਸੰਬੰਧੀ ਫੈਸਲਾ ਲੈਣ ’ਚ ਮਦਦ ਮਿਲ ਸਕਦੀ ਹੈ। ਇਹ ਨਤੀਜਾ ਲੰਡਨ ਦੇ 31 ਸਕੂਲਾਂ ’ਚ ਪੜ੍ਹਨ ਵਾਲੇ 9 ਤੋਂ 15 ਸਾਲ ਦੀ ਉਮਰ ਦੇ 3,568 ਬੱਚਿਆਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਕੱਢਿਆ ਗਿਆ ਹੈ।

ਬੱਚਿਆਂ ਦੀ ਉਮਰ ਦਾ ਇਹ ਇੱਕ ਅਜਿਹਾ ਦੌਰ ਹੁੰਦਾ ਹੈ, ਜਦੋਂ ਉਨ੍ਹਾਂ ’ਚ ਸੋਚਣ, ਸਮਝਣ ਅਤੇ ਵਿਚਾਰ ਕਰਨ ਦੀਆਂ ਸਮਰੱਥਾਵਾਂ ਦਾ ਵਿਕਾਸ ਹੁੰਦਾ ਹੈ। ਇਸ ਲਈ ਉਨ੍ਹਾਂ ਦੁਆਰਾ ਕੀਤੀ ਖੋਜ ਅਨੁਸਾਰ ਹਰਿਆਲੀ ਜੀਵਨ ‘ਚ ਵਿਸ਼ੇਸ਼ ਮਹੱਤਵ ਰੱਖਦੀ ਹੈ।

ਉਦਯੋਗਿਕ ਸੈਕਟਰ ਨੂੰ ਪ੍ਰਤੀ ਯੂਨਿਟ 5 ਰੁਪਏ ਕਹਿ ਕੇ 9 ਰੁਪਏ ‘ਚ ਵੀ ਪੂਰੀ ਬਿਜਲੀ ਨਹੀਂ ਦੇ ਰਹੀ ਕਾਂਗਰਸ ਸਰਕਾਰ – ਅਮਨ ਅਰੋੜਾ

0

ਉਦਯੋਗਿਕ ਸੈਕਟਰ ਨੂੰ ਬਚਾਉਣ ਅਤੇ ਵਧਾਉਣ ‘ਚ ਬੁਰੀ ਤਰ੍ਹਾਂ ਫ਼ੇਲ੍ਹ ਰਹੀ ਕਾਂਗਰਸ ਸਰਕਾਰ

ਕੈਪਟਨ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਹੈ ਪੰਜਾਬ ਦੇ ਉਦਯੋਗਪਤੀਆਂ ਦਾ ਯੂ.ਪੀ. ਸਰਕਾਰ ਨੂੰ ਮਿਲਣਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਿੱਤੀ ਅਤੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਉਦਯੋਗਾਂ ਅਤੇ ਵਪਾਰਿਕ ਅਦਾਰਿਆਂ ਨੂੰ ਵਿਸ਼ੇਸ਼ ਵਿੱਤੀ ਛੋਟਾਂ ਅਤੇ ਵਾਅਦੇ ਮੁਤਾਬਿਕ ਪ੍ਰਤੀ ਯੂਨਿਟ 5 ਰੁਪਏ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ ਹੈ। ਮੰਗਲਵਾਰ ਇੱਥੇ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਉਦਯੋਗ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੱਤਾਧਾਰੀ ਕਾਂਗਰਸ ‘ਤੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੂਬੇ ਦੇ ਉਦਯੋਗਿਕ ਖੇਤਰ ਨੂੰ ਪ੍ਰਤੀ ਯੂਨਿਟ 8 ਰੁਪਏ ਅਤੇ ਆਈਟੀ ਸੈਕਟਰ ਨੂੰ 9 ਰੁਪਏ (ਪ੍ਰਤੀ ਯੂਨਿਟ) ‘ਚ ਨਿਰਵਿਘਨ ਬਿਜਲੀ ਸਪਲਾਈ ਦੇਣ ‘ਚ ਬੁਰੀ ਤਰ੍ਹਾਂ ਫ਼ੇਲ੍ਹ ਰਹੀ ਹੈ।

ਅਮਨ ਅਰੋੜਾ ਨੇ ਕਿਹਾ, ”ਕੈਪਟਨ ਅਮਰਿੰਦਰ ਸਿੰਘ ਦੀ ਕਥਨੀ ਤੇ ਕਰਨੀ ‘ਚ ਕਿੰਨਾ ਫ਼ਰਕ ਅਤੇ ਝੂਠ ਹੈ, ਉਦਯੋਗਿਕ ਅਤੇ ਆਈਟੀ ਸੈਕਟਰ ਕੋਲੋਂ ਪ੍ਰਤੀ ਯੂਨਿਟ ਵਸੂਲੀ ਜਾ ਰਹੀ ਕੀਮਤ ਕਾਂਗਰਸ ਦੀ ਪੋਲ ਖੋਲ੍ਹਦੀ ਹੈ। ਇੱਥੇ ਹੀ ਬੱਸ ਨਹੀਂ ਪ੍ਰਤੀ ਯੂਨਿਟ 5 ਰੁਪਏ ਬਾਰੇ ਕੂੜ-ਪ੍ਰਚਾਰ ਲਈ ਵੱਡੇ-ਵੱਡੇ ਹੋਰਡਿੰਗਜਜ-ਬਿੱਲ ਬੋਰਡਾਂ (ਮਸ਼ਹੂਰੀ ਬੋਰਡ) ‘ਤੇ ਸਰਕਾਰੀ ਖ਼ਜ਼ਾਨੇ ‘ਚੋਂ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ।” ਅਮਨ ਅਰੋੜਾ ਨੇ ਕਿਹਾ ਕਿ ਪੂਰੇ ਪੰਜਾਬ ‘ਚ ਇੱਕ ਵੀ ਉਦਯੋਗ ਅਜਿਹਾ ਨਹੀਂ ਜਿਸ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੋਵੇ। ਫਿਕਸਡ ਚਾਰਜ, ਬਿਜਲੀ ਡਿਊਟੀ ਅਤੇ ਹੋਰ ਸਰਚਾਰਜਾਂ ਨਾਲ ਉਦਯੋਗਾਂ ਨੂੰ 8 ਅਤੇ ਆਈਟੀ ਸੈਕਟਰ ਤੇ ਵਪਾਰਿਕ ਅਦਾਰਿਆਂ ਨੂੰ 9 ਰੁਪਏ ਪ੍ਰਤੀ ਯੂਨਿਟ ਔਸਤ ਕੀਮਤ ਪੈ ਰਹੀ ਹੈ। ‘ਆਪ’ ਆਗੂ ਨੇ ਕਿਹਾ ਕਿ ਲਾੱਕਡਾਊਨ ਦੌਰਾਨ ਸਮੇਂ ਸਿਰ ਮੈਨੂਅਲ ਮੀਟਰ ਰੀਡਿੰਗ ਨਾ ਲਏ ਜਾਣ ਕਾਰਨ ਸਲੈਬ ਦਰਾਂ ਤਬਦੀਲ ਹੋਣ ਨਾਲ ਉਦਯੋਗਿਕ ਅਤੇ ਵਪਾਰਿਕ ਖੇਤਰਾਂ ਨੂੰ ਹੋਰ ਵੀ ਵਿੱਤੀ ਰਗੜਾ ਲੱਗਿਆ ਹੈ।

ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੀ ਉਦਯੋਗ ਅਤੇ ਵਪਾਰ ਮਾਰੂ ਨੀਤੀ ਅਤੇ ਨੀਅਤ ਕਾਰਨ ਪੰਜਾਬ ਦੇ ਉਦਯੋਗਪਤੀ ਆਪਣੇ ਉਦਯੋਗਾਂ ਦੀ ਹਿਜਰਤ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਮਿਲਣ ਲਈ ਮਜਬੂਰ ਹੋ ਗਏ, ਜੋ ਪੰਜਾਬ ਦੀ ਕਾਂਗਰਸ, ਸਰਕਾਰ ਦੇ ਮੂੰਹ ‘ਤੇ ਇੱਕ ਕਰਾਰੀ ਚਪੇੜ ਹੈ, ਕਿਉਂਕਿ ਉਦਯੋਗਪਤੀ ਉੱਤਰ ਪ੍ਰਦੇਸ਼ ਦੀ ਉੱਚੀ ਅਪਰਾਧ ਦਰ ਤੋਂ ਨਹੀਂ ਸਗੋਂ ਕੈਪਟਨ ਸਰਕਾਰ ਦੇ ਮਾਫ਼ੀਆ ਤੋਂ ਜ਼ਿਆਦਾ ਸਤੇ ਹੋਏ ਹਨ। ਡਾ. ਨਿੱਜਰ ਨੇ ਉਦਯੋਗ ਅਤੇ ਵਪਾਰ ਵਿੰਗ ਵੱਲੋਂ ਮੰਗ ਕੀਤੀ ਕਿ ਪੰਜਾਬ ਦੇ ਉਦਯੋਗ ਨੂੰ ਬਚਾਉਣ ਅਤੇ ਵਧਾਉਣ ਲਈ ਜਿੱਥੇ ਵਿਸ਼ੇਸ਼ ਵਿੱਤੀ ਪੈਕੇਜ, ਦਲਾਲ ਮੁਕਤ ਸੁਵਿਧਾਵਾਂ ਅਤੇ ਵਿਸ਼ੇਸ਼ ਵਿੱਤੀ ਛੋਟਾਂ ਦਿੱਤੀਆਂ ਜਾਣ। ਜਿਸ ਤਹਿਤ ਮਾਰਚ 2022 ਤੋਂ ਲੈ ਕੇ ਵਿੱਤੀ ਸਾਲ (31 ਮਾਰਚ 2022) ਤੱਕ ਮੌਜੂਦਾ ਉਦਯੋਗਿਕ ਅਤੇ ਸਾਰੇ ਵਪਾਰਿਕ ਅਦਾਰਿਆਂ (ਸਕੂਲਾਂ, ਦੁਕਾਨਦਾਰਾਂ, ਜਿੰਮ, ਮੈਰਿਜ ਪੈਲੇਸ, ਮਨੋਰੰਜਨ ਪਾਰਕ, ਸਿਨੇਮਾ-ਮਲਟੀਪਲੈਕਸਿਸ, ਆਈਟੀ ਸੈਕਟਰ, ਮਾੱਲਜ਼) ਫਿਕਸਡ ਚਾਰਜ ਦੀ 100 ਪ੍ਰਤੀਸ਼ਤ ਛੂਟ ਦਿੱਤੀ ਜਾਵੇ।

Flipkart Big Saving Days Sale ਦਾ ਐਲਾਨ, ਸਮਾਰਟਫੋਨ, ਟੀਵੀ ਅਤੇ ਇਲੈਕਟ੍ਰਾਨਿਕ ਪ੍ਰੋਡਕਟ ’ਤੇ ਮਿਲੇਗਾ Discount

0

ਨਵੀਂ ਦਿੱਲੀ : ਈ-ਕਾਮਰਸ ਵੈਬਸਾਈਟ ਫਲਿੱਪਕਾਰਟ ਨੇ ਆਪਣੇ ਸ਼ਾਨਦਾਰ ਫਲਿੱਪਕਾਰਟ ਬਿੱਗ ਸੇਵਿੰਗ ਡੇਅ ਸੇਲ (Flipkart Big Saving Days sale 2021) ਦਾ ਐਲਾਨ ਕਰ ਦਿੱਤਾ ਹੈ। ਇਹ ਸ਼ਾਨਦਾਰ ਸੇਲ 25 ਜੁਲਾਈ ਤੋਂ ਸ਼ੁਰੂ ਹੋ ਕੇ 29 ਜੁਲਾਈ ਤਕ ਚੱਲੇਗੀ। ਜਦਕਿ ਫਲਿੱਪਕਾਰਟ ਪਲੱਸ ਮੈਂਬਰਜ਼ ਲਈ ਇਹ ਸੇਲ 24 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਇਸ ਸੇਲ ’ਚ ਰੀਅਲਮੀ, ਪੋਕੋ, ਵੀਵੋ, ਮੋਟੋਰੋਲਾ ਅਤੇ ਸੈਮਸੰਗ ਦੇ ਸਮਾਰਟਫੋਨ ’ਤੇ ਆਕਰਸ਼ਕ ਆਫਰ ਦਿੱਤੇ ਜਾਣਗੇ। ਇੰਨਾ ਹੀ ਨਹੀਂ ਇਲੈਕਟ੍ਰਾਨਿਕ ਪ੍ਰੋਡਕਟਸ ’ਤੇ 80 ਫ਼ੀਸਦੀ ਅਤੇ ਟੀਵੀ ’ਤੇ 75 ਫ਼ੀਸਦੀ ਦਾ ਡਿਸਕਾਊਂਟ ਮਿਲੇਗਾ।

ਆਈਸੀਆਈਸੀਆਈ ਬੈਂਕ ਵੱਲੋਂ ਮਿਲੇਗਾ ਡਿਸਕਾਊਂਟ
ICICI ਬੈਂਕ ਗਾਹਕਾਂ ਨੂੰ ਫਲਿੱਪਕਾਰਟ ਸੇਲ ਦੌਰਾਨ ਖ਼ਰੀਦਦਾਰੀ ਕਰਨ ’ਤੇ 10 ਫ਼ੀਸਦ ਦਾ ਡਿਸਕਾਊਂਟ ਦੇਵੇਗਾ। ਗਾਹਕਾਂ ਨੂੰ ਸਮਾਰਟਫੋਨ ਤੋਂ ਲੈ ਕੇ ਇਲੈਕਟ੍ਰਾਨਿਕ ਪ੍ਰੋਡਕਟਸ ਤਕ ’ਤੇ ਐਕਸਚੇਂਜ ਆਫਰ ਅਤੇ ਨੋ-ਕਾਸਟ ਈਐੱਮਆਈ ਮਿਲੇਗੀ। ਨਾਲ ਹੀ ਕੈਸ਼ਬੈਕ ਵੀ ਦਿੱਤਾ ਜਾਵੇਗਾ।

ਇਸ ਸਮਾਰਟਫੋਨ ’ਤੇ ਦਿੱਤਾ ਜਾਵੇਗਾ ਡਿਸਕਾਊਂਟ
– Realme C20 ਸਮਾਰਟਫੋਨ ਫਲਿੱਪਕਾਰਟ ਬਿੱਗ ਸੇਵਿੰਗ ਡੇਅ ਸੇਲ ’ਚ 6,499 ਰੁਪਏ ਦੀ ਕੀਮਤ ’ਤੇ ਉਪਲੱਬਧ ਹੋਵੇਗਾ। ਇਸ ਡਿਵਾਈਸ ’ਤੇ 500 ਰੁਪਏ ਦਾ ਡਿਸਕਾਊਂਟ ਮਿਲੇਗਾ।
– Poco X3 Pro ਸਮਾਰਟਫੋਨ ਗਾਹਕਾਂ ਲਈ ਸੇਲ ’ਚ 18,999 ਰੁਪਏ ਦੀ ਥਾਂ 17,249 ਰੁਪਏ ਦੀ ਕੀਮਤ ’ਤੇ ਉਪਲੱਬਧ ਹੋਵੇਗਾ। ਇਸ ਡਿਵਾਈਸ ਨੂੰ ਨੋ-ਕਾਸਟ ਈਐੱਮਆਈ ’ਤੇ ਖ਼ਰੀਦਿਆ ਜਾ ਸਕੇਗਾ।
– Samsung Galaxy F62 ਸਮਾਰਟਫੋਨ ’ਤੇ ਵੀ ਡਿਸਕਾਊਂਟ ਦਿੱਤਾ ਜਾਵੇਗਾ। ਹਾਲਾਂਕਿ, ਇਸਦੀ ਕੀਮਤ ਅਤੇ ਆਫਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
– iPhone SE (2020) ਸਮੇਤ iPhone XR ਅਤੇ iPhone 12 ਨੂੰ ਫਲਿੱਪਕਾਰਟ ਦੀ ਸੇਲ ਦੌਰਾਨ ਘੱਟ ਕੀਮਤ ’ਤੇ ਖ਼ਰੀਦਿਆ ਜਾ ਸਕੇਗਾ।
– ਇਲੈਕਟ੍ਰਾਨਿਕ ਪ੍ਰੋਡਕਟ ’ਤੇ ਮਿਲਣ ਵਾਲੇ ਆਫਰ

ਫਲਿੱਪਕਾਰਟ ਦੀ ਸੇਲ ’ਚ ਲੈਪਟਾਪ, ਹੈੱਡਫੋਨ, ਸਾਊਂਡਬਾਰ ਅਤੇ ਟੈਬਲੇਟ ’ਤੇ 80 ਫ਼ੀਸਦ ਦਾ ਡਿਸਕਾਊਂਟ ਦਿੱਤਾ ਜਾਵੇਗਾ। ਸੇਲ ਦੌਰਾਨ ਗਾਹਕ ਕੁਝ ਚੋਣਵੇਂ ਲੈਪਟਾਪ ਨੂੰ 40 ਫ਼ੀਸਦ ਦੇ ਡਿਸਕਾਊਂਟ ਅਤੇ ਹੈੱਡਫੋਨ ਨੂੰ 70 ਫ਼ੀਸਦ ਦੀ ਛੋਟ ’ਤੇ ਖ਼ਰੀਦ ਸਕਣਗੇ। ਫਲਿੱਪਕਾਰਟ ਬਿੱਗ ਸੇਵਿੰਗ ਡੇਅ ਸੇਲ ’ਚ ਐੱਲਜੀ ਅਤੇ ਸੈਮਸੰਗ ਦੇ ACs 23,490 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਉਪਲੱਬਧ ਹੋਣਗੇ। ਇਸ ਸੇਲ ’ਚ ਸਮਾਰਟਫੋਨ ਟੀਵੀ ’ਤੇ 65 ਫ਼ੀਸਦ ਦਾ ਡਿਸਕਾਊਂਟ ਦਿੱਤਾ ਜਾਵੇਗਾ।

ਪੰਜਾਬ ਦੇ CM ਨੇ 26 ਜੁਲਾਈ ਤੋਂ ਸਕੂਲ ਖੋਲ੍ਹਣ ਦੇ ਆਦੇਸ਼ ਕੀਤੇ ਜਾਰੀ

0

ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਰੱਖਿਆ ਗਿਆ ਸੀ, ਤਾਂ ਜੋ ਬੱਚਿਆਂ ਨੂੰ ਇਸ ਵਾਇਰਸ ਦੇ ਖਤਰੇ ਤੋਂ ਬਚਾਇਆ ਜਾ ਸਕੇ। ਪਰ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 10ਵੀਂ, 11ਵੀਂ ਅਤੇ 12ਵੀਂ ਕਲਾਸਾਂ ਲਈ ਸਕੂਲ 26 ਜੁਲਾਈ ਤੋਂ ਖੁੱਲ੍ਹਣ ਦੇ ਹੁਕਮ ਦਿੱਤੇ ਹਨ।

ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਢਿੱਲ ਦੇਣ ਦੀ ਘੋਸ਼ਣਾ ਕੀਤੀ, ਜਿਸ ਵਿੱਚ ਇਨਡੋਰ ਇਕੱਠਾਂ ਵਿੱਚ ਲੋਕਾਂ ਦੀ ਗਿਣਤੀ 150 ਅਤੇ ਬਾਹਰੋਂ 300 ਕਰਨ ਦੀ ਸ਼ਰਤ ਸ਼ਾਮਿਲ ਹੈ। ਜੋ ਸਮਰੱਥਾ ਦੇ 50% ਦੀ ਉਪਰਲੀ ਸੀਮਾ ਤੱਕ ਹੈ।

ਕੋਰੋਨਾ ਤੋਂ ਬਾਅਦ ਹੁਣ ਦੁਨੀਆ ‘ਚ ਫੈਲਿਆ Norovirus, UK ‘ਚ ਦਰਜ ਹੋਏ 154 ਨਵੇਂ ਮਾਮਲੇ

0

ਪਿਛਲੇ ਲਗਪਗ ਡੇਢ ਸਾਲ ਤੋਂ ਜਿੱਥੇ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਜਿਸ ਕਾਰਨ ਵਿਗੜੇ ਹਾਲਾਤ ਨੂੰ ਕਾਬੂ ਕਰਨਾ ਮੁਸ਼ਕਲ ਹੋ ਰਿਹਾ ਹੈ ਉੱਥੇ ਹੀ ਹੁਣ ਮਾਹਿਰਾਂ ਨੇ ਦੁਨੀਆ ‘ਚ ਇਕ ਨਵੇਂ ਵਾਇਰਸ ਦੇ ਫੈਲਣ ਦੀ ਚਿਤਾਵਨੀ ਦੇ ਦਿੱਤੀ ਹੈ ਜਿਸ ਦਾ ਨਾਂ ਹੈ ਨੋਰੋਵਾਇਰਸ (Norovirus)। ਹਾਲਾਂਕਿ ਇਹ ਵਾਇਰਸ ਪਹਿਲਾਂ ਹੀ ਦੁਨੀਆ ‘ਚ ਮੌਜੂਦ ਹੈ ਤੇ ਯੂਕੇ ‘ਚ ਇਸ ਦੇ ਬਹੁਤ ਮਾਮਲੇ ਸਾਹਮਣੇ ਆ ਚੁੱਕੇ ਹਨ। ਪਹਿਲਾਂ ਲਾਕਡਾਊਨ, ਫਿਰ ਡੈਲਟਾ ਵੇਰੀਐਂਟ ਤੇ ਹੁਣ ਨੋਰੋਵਾਇਰਸ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਬੀਤੇ ਪੰਜ ਸਾਲਾਂ ਦੇ ਮੁਕਾਬਲੇ ਇਸ ਸਾਲ ਵਾਇਰਸ ਦੇ ਕਈ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ।

ਕੀ ਹਨ ਨੋਰੋ ਵਾਇਰਸ ਦੇ ਲੱਛਣ
ਪਬਲਿਕ ਹੈਲਥ ਇੰਗਲੈਂਡ (PHE) ਨੇ ਨੋਰੋਵਾਇਰਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਪਬਲਿਕ ਹੈਲਥ ਇੰਗਲੈਂਡ ਦੇ ਅਨੁਸਾਰ ਪਿਛਲੇ ਪੰਚ ਹਫ਼ਤਿਆਂ ‘ਚ ਇਸ ਵਾਇਰਸ ਦੇ 154 ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ। PHE ਦੀ ਡਿਪਟੀ ਡਾਇਰੈਕਟਰ ਪ੍ਰੋਫੈਸਰ ਸਾਹਿਰ ਘਰਬੀਏ ਨੇ ਕਿਹਾ ਕਿ ਨੋਰੋਵਾਇਰਸ ਵੀ ਇਨਫੈਕਟਿਡ ਵਿਅਕਤੀ ਤੋਂ ਫੈਲਦਾ ਹੈ। ਇਸ ਵਿਚ ਅਚਾਨਕ ਹੀ ਉਲਟੀਆਂ ਆਉਣ ਲੱਗਦੀਆਂ ਹਨ। ਨਾਲ ਹੀ ਤੇਜ਼ ਬੁਖਾਰ ਤੇ ਪੇਟ ਵਿਚ ਦਰਦ ਹੋਣ ਲਗਦਾ ਹੈ। ਜਿਨ੍ਹਾਂ ਬੱਚਿਆਂ ਨੂੰ ਨੋਰੋ ਵਾਇਰਸ ਹੈ, ਉਨ੍ਹਾਂ ਨੂੰ 48 ਘੰਟੇ ਕਿਤੇ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਨਾਲ ਵਾਇਰਸ ਫੈਲਣ ਦੇ ਆਸਾਰ ਘੱਟ ਹੁੰਦੇ ਹਨ। ਇਸ ਤੋਂ ਵੀ ਬਚਾਅ ਲਈ ਕੋਰੋਨਾ ਦੀ ਹੀ ਤਰਹ੍ਹਾ ਹੱਥ ਲਗਾਤਾਰ ਧੋਂਦੇ ਰਹਿਣੇ ਚਾਹੀਦੇ ਹਨ।

ਕੀ ਕਹਿੰਦੇ ਨੇ ਮਾਹਿਰ
ਪਬਲਿਕ ਐਕਸਪਰਟ ਨੇ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਕਿ ਨੋਰੋਵਾਇਰਸ, ਜਿਸ ਨੂੰ ਵਿੰਟਰ ਵੌਮਿਟਿੰਗ ਬਗ (Winter Vomiting Bug) ਵੀ ਕਿਹਾ ਜਾਂਦਾ ਹੈ, ਗਰਮੀਆਂ ‘ਚ ਵਾਪਸ ਆਇਆ ਹੈ। ਇਸ ਵਾਇਰਸ ਦੀ ਲਪੇਟ ‘ਚ ਆਉਣ ਵਾਲੇ ਨੂੰ ਲਗਾਤਾਰ ਉਲਟੀਆਂ ਆਉਣ ਲੱਗਦੀਆਂ ਹਨ, ਨਾਲ ਹੀ ਡਾਇਰੀਆ ਦੀ ਸਮੱਸਿਆ ਹੁੰਦੀ ਹੈ। ਹੌਲੀ-ਹੌਲੀ ਇਹ ਵਾਇਰਸ ਇਨਸਾਨ ਦੀ ਬਾਡੀ ਨੂੰ ਕਾਫੀ ਕਮਜ਼ੋਰ ਬਣਾ ਦਿੰਦਾ ਹੈ, ਉਂਝ ਤਾਂ ਨੋਰੋ ਵਾਇਰਸ ਸਰਦੀਆਂ ‘ਚ ਜ਼ਿਆਦਾ ਫੈਲਦਾ ਹੈ ਪਰ ਇਸ ਵਾਰ ਜੁਲਾਈ ‘ਚ ਇਸ ਦੇ ਮਾਮਲੇ ਪਿਛਲੇ ਪੰਜ ਸਾਲ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।