Home Blog Page 2518

 RBI ਨੇ ATM ਦੁਆਰਾ ਪੈਸੇ ਕਢਵਾਉਣ ਦੇ ਬਦਲੇ ਨਿਯਮ , ਡੈਬਿਟ ਤੇ ਕ੍ਰੈਡਿਟ ਕਾਰਡ ਪੈਣਗੇ ਮਹਿੰਗੇ

0

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਵਿੱਤੀ ਲੈਣ-ਦੇਣ ਦੇ ਨਿਯਮਾਂ ‘ਚ ਤਬਦੀਲੀ ਕੀਤੀ ਹੈ। ਇਸ ਦੇ ਨਾਲ ਹੀ ਬੈਂਕ ਨੇ ਹਾਲ ਹੀ ਵਿੱਚ ਐਕਸਚੇਂਜ ਫੀਸ ਵਿੱਚ ਵਾਧਾ ਕੀਤਾ ਹੈ ਜੋ ਬੈਂਕ ਏਟੀਐਮ ਟ੍ਰਾਂਜੈਕਸ਼ਨਾਂ ‘ਤੇ ਚਾਰਜ ਕਰ ਸਕਦੇ ਹਨ। ਵਿੱਤੀ ਲੈਣ-ਦੇਣ ਦੀ ਇੰਟਰਚੇਂਜ ਫੀਸ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿੱਤਾ ਗਿਆ ਹੈ, ਜਦੋਂਕਿ ਗੈਰ-ਵਿੱਤੀ ਲੈਣ-ਦੇਣ ਲਈ 5 ਰੁਪਏ ਤੋਂ 6 ਰੁਪਏ ਕਰ ਦਿੱਤਾ ਗਿਆ ਹੈ। ਨਵੀਂਆਂ ਦਰਾਂ 1 ਅਗਸਤ 2021 ਤੋਂ ਲਾਗੂ ਹੋਣਗੀਆਂ।

ਆਰਬੀਆਈ ਅਨੁਸਾਰ, ਇੰਟਰਚੇਂਜ ਫੀਸ ਬੈਂਕਾਂ ਦੁਆਰਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਜ਼ਰੀਏ ਭੁਗਤਾਨ ਕਰਨ ਵਾਲੇ ਲੋਕਾਂ ਤੋਂ ਲਈ ਜਾਣ ਵਾਲੀ ਇੱਕ ਫੀਸ ਹੁੰਦੀ ਹੈ। ਇਹ ਫੀਸ ਬੈਂਕਾਂ ਤੇ ਏਟੀਐਮ ਤਾਇਨਾਤੀ ਕੰਪਨੀਆਂ ਵਿਚਕਾਰ ਵਿਵਾਦ ਦਾ ਵਿਸ਼ਾ ਰਹੀ ਹੈ।

ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਅ
ਆਰਬੀਆਈ ਨੇ ਇਹ ਵੀ ਕਿਹਾ ਕਿ ਗਾਹਕ ਆਪਣੇ ਬੈਂਕ ਦੇ ਏਟੀਐਮ ਤੋਂ ਵਿੱਤੀ ਤੇ ਗੈਰ-ਵਿੱਤੀ ਲੈਣ-ਦੇਣ ਸਮੇਤ ਹਰ ਮਹੀਨੇ ਪੰਜ ਮੁਫਤ ਟ੍ਰਾਂਜੈਕਸ਼ਨਾਂ ਕਰ ਸਕਣਗੇ। ਉਹ ਦੂਜੇ ਬੈਂਕ ਦੇ ਏਟੀਐਮ ਤੋਂ ਮੁਫਤ ਲੈਣ-ਦੇਣ ਲਈ ਵੀ ਯੋਗ ਹਨ, ਜਿਸ ਵਿੱਚ ਮੈਟਰੋ ‘ਚ ਤਿੰਨ ਟ੍ਰਾਂਜੈਕਸ਼ਨਾਂ ਤੇ ਗੈਰ-ਮਹਾਨਗਰ ਸ਼ਹਿਰਾਂ ਵਿੱਚ ਪੰਜ ਟ੍ਰਾਂਜੈਕਸ਼ਨ ਸ਼ਾਮਿਲ ਹਨ।

ਇਸ ਦੇ ਨਾਲ ਹੀ ਮੁਫਤ ਲੈਣ-ਦੇਣ ਤੋਂ ਇਲਾਵਾ, ਗਾਹਕਾਂ ਦੇ ਖਰਚਿਆਂ ਦੀ ਸੀਮਾ ਇਸ ਸਮੇਂ 20 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਹੈ, ਜਿਸ ਨੂੰ 1 ਜਨਵਰੀ 2022 ਤੋਂ ਵਧਾ ਕੇ 21 ਰੁਪਏ ਕਰ ਦਿੱਤਾ ਜਾਵੇਗਾ। ਬੈਂਕਾਂ ਦੇ ਵੱਧ ਇੰਟਰਚੇਂਜ ਚਾਰਜਸ ਤੇ ਮੁਆਵਜ਼ੇ ਦੇ ਆਮ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ, ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਗਾਹਕ ਚਾਰਜਿਜ ਪ੍ਰਤੀ ਟ੍ਰਾਂਜੈਕਸ਼ਨ 21 ਰੁਪਏ ਤੱਕ ਵਧਾਉਣ ਦੀ ਆਗਿਆ ਹੈ।ਇਹ ਵਾਧਾ 1 ਜਨਵਰੀ, 2022 ਤੋਂ ਲਾਗੂ ਹੋਵੇਗਾ।ਸਟੇਟ ਬੈਂਕ ਆਫ਼ ਇੰਡੀਆ ਨੇ ਹਾਲ ਹੀ ਵਿੱਚ ਜੁਲਾਈ ਦੇ ਸ਼ੁਰੂ ਵਿੱਚ ਆਪਣੇ ਏਟੀਐਮਜ਼ ਅਤੇ ਬੈਂਕ ਸ਼ਾਖਾਵਾਂ ਤੋਂ ਨਕਦ ਕਢਵਾਉਣ ਲਈ ਸੇਵਾ ਖਰਚਿਆਂ ਵਿੱਚ ਸੋਧ ਕੀਤੀ ਸੀ।

ਸਚਿਨ ਤੇਂਦੁਲਕਰ ਨੇ Tokyo Olympics ਲਈ ਜਾਣ ਵਾਲੀ ਟੀਮ ਨੂੰ ਦਿੱਤਾ ਇੱਕ ਵਿਸ਼ੇਸ਼ ਸੁਨੇਹਾ

0

ਭਾਰਤ ਦੇ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟੋਕੀਓ ਓਲੰਪਿਕ ਜਾਣ ਵਾਲੀ ਭਾਰਤ ਦੀ 26 ਮੈਂਬਰੀ ਐਥਲੈਟਿਕਸ (ਟ੍ਰੈਕ ਤੇ ਫੀਲਡ) ਟੀਮ ਨੂੰ ਕਾਮਯਾਬੀ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਦਬਾਅ ਦਾ ਮਜ਼ਾ ਲਵੋ ਤੇ ਇਸ ਨੂੰ ਆਪਣੇ ‘ਤੇ ਹਾਵੀ ਨਾ ਹੋਣ ਦਿਓ। ਤੇਂਦੁਲਕਰ ਨੇ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਦੇ ਨਾਲ ਆਨਲਾਈਨ ਪ੍ਰੋਗਰਾਮ ਵਿਚ ਖਿਡਾਰੀਆਂ ਨੂੰ ਵਿਦਾਈ ਦਿੱਤੀ।

ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਨੇ ਸਾਰੀ ਟੀਮ ਨੂੰ ਉਤਸ਼ਾਹ ਪੂਰਨ ਹੋ ਕੇ ਖੇਡਣ ਲਈ ਕਿਹਾ ਤੇ ਨਾਲ ਹੀ ਤੇਂਦੁਲਕਰ ਨੇ ਕਿਹਾ ਕਿ ਕਾਫੀ ਲੋਕ ਕਹਿੰਦੇ ਹਨ ਕਿ ਖੇਡ ਵਿਚ ਹਾਰ ਤੇ ਜਿੱਤ ਹੁੰਦੀ ਹੈ ਪਰ ਮੇਰਾ ਸੁਨੇਹਾ ਹੈ ਕਿ ਹਾਰ ਵਿਰੋਧੀ ਦੀ ਹੋਵੇ ਤੇ ਤੁਸੀਂ ਜਿੱਤ ਦਰਜ ਕਰੋ।

ਤੁਹਾਨੂੰ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਨਾ ਛੱਡੋ ਤੇ ਤੁਹਾਡਾ ਸੁਪਨਾ ਗ਼ਲੇ ਵਿਚ ਮੈਡਲ ਪਾਉਣਾ, ਰਾਸ਼ਟਰ ਗੀਤ ਵੱਜਣਾ ਤੇ ਤਿਰੰਗੇ ਦਾ ਲਹਿਰਾਉਣਾ ਹੋਣਾ ਚਾਹੀਦਾ ਹੈ। ਟ੍ਰੈਕ ਅਤੇ ਫੀਲਡ ਮਤਲਬ ਕਿ ਐਥਲੈਟਿਕਸ ਮੁਕਾਬਲੇ ਵਿਚ ਕੁੱਲ 47 ਮੈਂਬਰ ਸ਼ਾਮਲ ਹਨ। ਜਿਸ ਵਿਚ 26 ਖਿਡਾਰੀਆਂ ਤੋਂ ਇਲਾਵਾ 11 ਕੋਚ, ਅੱਠ ਸਹਿਯੋਗ ਸਟਾਫ ਅਤੇ ਟੀਮ ਡਾਕਟਰ ਤੇ ਇਕ ਟੀਮ ਆਗੂ ਹੈ। ਇਹ ਟੀਮ 23 ਜੁਲਾਈ ਨੂੰ ਟੋਕੀਓ ਲਈ ਰਵਾਨਾ ਹੋਵੇਗੀ।

ਕੈਨੇਡਾ ਸਰਕਾਰ ਨੇ 7 ਸਤੰਬਰ ਤੋਂ ਸੈਲਾਨੀਆਂ ਨੂੰ ਆਉਣ ਦੀ ਦਿੱਤੀ ਆਗਿਆ, ਪਰ ਭਾਰਤੀ ਉਡਾਣਾਂ ‘ਤੇ ਪਾਬੰਦੀ ਜਾਰੀ

0

ਕੈਨੇਡਾ ਸਰਕਾਰ ਨੇ 7 ਸਤੰਬਰ ਤੋਂ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਉੱਥੇ ਆਉਣ ਦੀ ਆਗਿਆ ਦੇ ਦਿੱਤੀ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ 7 ਸਤੰਬਰ, 2021 ਤੋਂ ਦੇਸ਼ ਦੀਆਂ ਸਰਹੱਦਾਂ ਨੂੰ ਅੰਤਰਰਾਸ਼ਟਰੀ ਟੂਰਿਜ਼ਮ ਲਈ ਖੋਲ੍ਹ ਦਿੱਤਾ ਜਾਵੇਗਾ। ਭਾਵੇਂਕਿ ਕੈਨੇਡਾ ਨੇ 21 ਅਗਸਤ ਤੱਕ ਲਈ ਭਾਰਤ ਤੋਂ ਆਉਣ ਵਾਲੇ ਜਹਾਜ਼ਾਂ ‘ਤੇ ਰੋਕ ਲਗਾ ਦਿੱਤੀ ਹੈ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀਆਂ ਸਰਹੱਦਾਂ ਨੂੰ ਉਹਨਾਂ ਲੋਕਾਂ ਲਈ ਖੋਲ੍ਹੇਗਾ ਜਿਹਨਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣਗੀਆਂ। ਬਿਆਨ ਅਨੁਸਾਰ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਰੀਬ 14 ਦਿਨ ਪਹਿਲਾਂ ਲੈਣੀ ਜ਼ਰੂਰੀ ਹੋਵੇਗੀ।

ਇਸ ਦੇ ਇਲਾਵਾ ਕੈਨੇਡਾ ਵਿਚ ਆਉਣ ਵਾਲਿਆਂ ਨੂੰ ਏਰੀਵਾਕੈਨ (ਐਪ ਅਤੇ ਵੈਬ ਪੋਰਟਲ) ‘ਤੇ ਆਪਣੇ ਟੂਰਿਜ਼ਮ ਨਾਲ ਜੁੜੀ ਸਾਰੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ। ਜੇਕਰ ਉਹ ਬਣਾਏ ਤੈਅ ਨਿਯਮਾਂ ਨੂੰ ਪੂਰਾ ਕਰਦਾ ਹੋਵੇਗਾ ਅਤੇ ਉਸ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹੋਣਗੀਆਂ ਤਾਂ ਅਜਿਹੇ ਵਿਅਕਤੀ ਨੂੰ ਕੈਨੇਡਾ ਪਹੁੰਚਣ ‘ਤੇ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ। ਪਹਿਲੇ ਪੜਾਅ ਦੌਰਾਨ ਕੈਨੇਡਾ ਸਰਕਾਰ ਨੇ 9 ਅਗਸਤ, 2021 ਤੋਂ ਅਮਰੀਕੀ ਨਾਗਰਿਕਾਂ ਅਤੇ ਕੈਨੇਡਾ ਦੇ ਸਥਾਈ ਵਸਨੀਕਾਂ ਨੂੰ, ਜੋ ਫਿਲਹਾਲ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਜਿਹੜੇ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਹਨ, ਕੈਨੇਡਾ ਆ ਸਕਣਗੇ

ਇਸ ਸੰਬੰਧ ‘ਚ ਸਰਕਾਰ ਦਾ ਕਹਿਣਾ ਹੈ ਕਿ ਉਹ ਸਾਹਮਣੇ ਆ ਰਹੇ ਕੋਰੋਨਾ ਦੇ ਨਵੇਂ ਵੈਰੀਐਂਟਾਂ ਨੂੰ ਲੈ ਕੇ ਗੰਭੀਰ ਹਨ। ਇਸ ਤਰ੍ਹਾਂ ਦੀ ਰਣਨੀਤੀ ਅਤੇ ਲੜੀਬੱਧ ਢੰਗ ਨਾਲ ਮਹਾਂਮਾਰੀ ਦੇ ਪ੍ਰਤੀ ਸੁਰੱਖਿਆ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਇਸ ਦੇ ਇਲਾਵਾ ਇਸ ਤਰ੍ਹਾਂ ਨਾਲ ਕੈਨੇਡਾ ਵਿਚ ਕੋਵਿਡ-19 ਦੇ ਹਾਲਾਤ ‘ਤੇ ਤਿੱਖੀ ਨਜ਼ਰ ਰੱਖੀ ਜਾ ਸਕਦੀ ਹੈ। ਨਵੀਂ ਰਣਨੀਤੀ ਬਣਾਈ ਜਾ ਸਕਦੀ ਹੈ ਅਤੇ ਤੇਜ਼ੀ ਨਾਲ ਫ਼ੈਸਲੇ ਲਏ ਜਾ ਸਕਦੇ ਹਨ। ਲੋੜ ਪੈਣ ‘ਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਕੈਨੇਡਾ ਆਉਣ ਤੋਂ ਰੋਕਿਆ ਵੀ ਜਾ ਸਕਦਾ ਹੈ।

ਭਾਰਤ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਫਿਲਹਾਲ ਰੋਕਣ ਬਾਰੇ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਇਹ ਫ਼ੈਸਲਾ ਇੱਥੇ ਡੈਲਟਾ ਵੈਰੀਐਂਟ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਲਿਆ ਗਿਆ। ਇਸਦੇ ਨਾਲ ਹੀ ਕੈਨੇਡਾ ਸਰਕਾਰ ਨੇ ਭਾਰਤੀ ਉਡਾਣਾਂ ‘ਤੇ 21 ਅਗਸਤ ਤੱਕ ਪਾਬੰਦੀ ਲਗਾ ਦਿੱਤੀ ਹੈ।

ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ‘ਤੇ ਲੱਗੇਗਾ ਭਾਰੀ ਜੁਰਮਾਨਾ

0

ਹਿਮਾਚਲ ਪ੍ਰਦੇਸ਼ ਵਿੱਚ ਨਵਾਂ ਮੋਟਰ ਵਾਹਨ ਐਕਟ ਲਾਗੂ ਹੋ ਗਿਆ ਹੈ। ਇਸ ਸੰਬੰਧੀ ਸਰਕਾਰ ਵੱਲੋਂ ਮੋਟਰ ਵਾਹਨ ਐਕਟ ਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਭਾਰੀ ਜੁਰਮਾਨਾ ਭੁਗਤਣਾ ਪਵੇਗਾ। ਇਸ ਨੋਟੀਫਿਕੇਸ਼ਨ ਅਨੁਸਾਰ, ਜੇਕਰ ਕੋਈ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰੇਗਾ ਤਾਂ ਉਸਨੂੰ ਪਹਿਲੀ ਵਾਰ 2500 ਰੁਪਏ ਦਾ ਜੁਰਮਾਨਾ ਲੱਗੇਗਾ ,ਇਸਦੇ ਨਾਲ ਹੀ ਜੇਕਰ ਤਿੰਨ ਸਾਲਾਂ ਦੀ ਮਿਆਦ ਦੇ ਅੰਦਰ ਫੋਨ ਦੀ ਮੁੜ ਵਰਤੋਂ ਕੀਤੀ ਜਾਂਦੀ ਹੈ ਤਾਂ 15,000 ਰੁਪਏ ਜੁਰਮਾਨਾ ਭਰਨਾ ਪਵੇਗਾ।

ਇਸ ਦੇ ਨਾਲ ਹੀ ਬਿਨਾਂ ਲਾਇਸੈਂਸ ਦੇ ਵਾਹਨ ਚਲਾਉਣ ‘ਤੇ 5000 ਤੋਂ 7500 ਰੁਪਏ ਤੱਕ ਦਾ ਜੁਰਮਾਨਾ ਆਕਰਸ਼ਿਤ ਹੋਵੇਗਾ। ਸਹੀ ਜਾਣਕਾਰੀ ਦਿੱਤੇ ਬਿਨਾਂ ਲਾਇਸੈਂਸ ਲੈਣ ਲਈ 10000 ਤੋਂ 15000 ਰੁਪਏ, ਜਦਕਿ ਅਯੋਗ ਹੋਣ ਦੇ ਬਾਵਜੂਦ ਕੰਡਕਟਰ ਬਣਨ ਲਈ 5000 ਤੋਂ 15000 ਰੁਪਏ ਜੁਰਮਾਨਾ ਲੱਗੇਗਾ।

ਇਸ ਤੋਂ ਇਲਾਵਾ ਬੀਮਾ ਰਹਿਤ ਵਾਹਨ ਚਲਾਉਣ ‘ਤੇ 2000 ਤੋਂ 6000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਸਮੀਖਿਆ ਦੌਰਾਨ ਜੁਰਮਾਨੇ ਦੀਆਂ ਦਰਾਂ ਵਿੱਚ ਘਾਟਾ-ਵਾਧਾ ਵੀ ਕੀਤਾ ਜਾ ਸਕਦਾ ਹੈ। ਜੇ ਵਾਹਨ ਬਣਾਉਣ ਵਾਲਾ ਜਾਂ ਡੀਲਰ ਜਾਂ ਵਾਹਨ ਮੁਹੱਈਆ ਕਰਵਾਉਣ ਵਾਲਾ ਵਾਹਨ ਵਿਚ ਕੋਈ ਬਦਲਾਅ ਕਰਦਾ ਹੈ ਤਾਂ ਉਸ ਨੂੰ ਇੱਕ ਲੱਖ ਤੋਂ ਡੇਢ ਲੱਖ ਤੱਕ ਦਾ ਜੁਰਮਾਨਾ ਹੋਵੇਗਾ। ਆਪਣੇ ਤੌਰ ‘ਤੇ ਨਿਯਮਾਂ ਦੀ ਉਲੰਘਣਾ ਕਰਕੇ ਵਾਹਨ ‘ਚ ਬਦਲਾਅ ਕਰਨ ‘ਤੇ ਪੰਜ ਤੋਂ ਸਾਢੇ ਸੱਤ ਹਜ਼ਾਰ ਰੁਪਏ, ਤੇਜ਼ ਰਫ਼ਤਾਰ ਵਾਹਨ ਚਲਾਉਣ ‘ਤੇ 3 ਤੋਂ 6 ਹਜ਼ਾਰ ਰੁਪਏ, ਜਨਤਕ ਥਾਂ ‘ਤੇ ਰੇਸ ਜਾਂ ਰਫ਼ਤਾਰ ਸਮੀਖਿਆ ਕਰਨ ‘ਤੇ 5 ਤੋਂ 15 ਹਜ਼ਾਰ, ਬਿਨਾਂ ਰਜਿਸਟ੍ਰੇਸ਼ਨ ਵਾਹਨ ਦੀ ਵਰਤੋਂ 3 ਤੋਂ 15 ਹਜ਼ਾਰ ਜੁਰਮਾਨਾ ਲੱਗੇਗਾ।

ਹਾਰਨ ਵਜਾਉਣ ‘ਤੇ ਜੁਰਮਾਨਾ

ਇਸ ਤੋਂ ਬਿਨਾਂ ਸਰਕਾਰ ਨੇ ਜਨਤਕ ਥਾਵਾਂ ‘ਤੇ ਹਾਰਨ ਵਜਾਉਣ ਲਈ ਵੀ ਜੁਰਮਾਨੇ ਨਿਰਧਾਰਤ ਕੀਤੇ ਹਨ। ਇਸ ਦੇ ਲਈ 1500 ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਰਕਮ ਨਿਰਧਾਰਤ ਕੀਤੀ ਗਈ ਹੈ। ਜੇ ਕੋਈ ਮਾਲ ਵਾਹਨ ਚੈੱਕ ਕਰਨ ਅਤੇ ਵਜ਼ਨ ਲਈ ਨਹੀਂ ਰੁਕਦਾ ਤਾਂ ਉਸ ਨੂੰ 60 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਏਗਾ। ਇਸ ਦੇ ਨਾਲ ਹੀ ਐਮਰਜੈਂਸੀ ਵਾਹਨਾਂ ਜਿਵੇਂ ਕਿ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਸਤਾ ਨਾ ਦੇਣ ‘ਤੇ 15,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

Tik Tok ਦੀ ਭਾਰਤ ‘ਚ ਹੋ ਸਕਦੀ ਹੈ ਵਾਪਸੀ, ਕੰਪਨੀ ਨੇ ਫ਼ਾਈਲ ਕੀਤਾ ਨਵਾਂ ਟ੍ਰੇਡਮਾਰਕ

0
The TikTok logo is seen on an iPhone 11 Pro max in this photo illustration in Warsaw, Poland on September 29, 2020. The TikTok app will be banned from US app stores from Sunday unless president Donald Trump approves a last-minute deal between US tech firm Oracle and TikTok owner ByteDance. US authorities say the Chinese video sharing app threaten national security and could pass on user data to China. (Photo by Jaap Arriens/NurPhoto via Getty Images)

ਮਸ਼ਹੂਰ ਚੀਨੀ ਵੀਡੀਓ ਸ਼ੇਅਰਿੰਗ ਐਪ  Tik Tok ਜਲਦੀ ਹੀ ਭਾਰਤ ‘ਚ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ‘ਤੇ ਪਹਿਲਾਂ ਪਾਬੰਦੀ ਲਗਾਈ ਗਈ ਸੀ। PUBG ਦੀ ਹੀ ਤਰਜ਼ ‘ਤੇ ਇਸ ਨੂੰ ਨਵੇਂ ਨਾਮ ਤੇ ਲੁੱਕ ਨਾਲ ਲਾਂਚ ਕੀਤਾ ਜਾ ਸਕਦਾ ਹੈ। ਟੈਕ ਰਿਪੋਰਟ Tik Tok ਅਨੁਸਾਰ  ਦੀ ਪੈਰੇਂਟ ਕੰਪਨੀ ByteDance ਨੇ ਆਪਣੀ ਇਸ ਸ਼ਾਰਟ ਵੀਡੀਓ ਐਪ ਨੂੰ ਨਵੇਂ ਟ੍ਰੇਡ ਮਾਰਕ ਲਈ ਕੰਟਰੋਲ ਜਨਰਲ ਆਫ਼ ਪੇਟੇਂਟਸ, ਡਿਜ਼ਾਈਨ ਐਂਡ ਟਰੇਡ ਮਾਰਕ ‘ਚ ਅਪਲਾਈ ਕੀਤਾ ਹੈ।

ਪਿਛਲੇ ਸਾਲ ਕੇਂਦਰ ਸਰਕਾਰ ਨੇ ਟਿਕਟੌਕ ਸਮੇਤ 56 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਸੀ। ਇਸ ਪਾਬੰਦੀ ਦੇ ਨਾਲ ਇਸ ਨੂੰ ਸਾਰੇ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਭਾਰਤੀ ਯੂਜਰਾਂ ਲਈ ਉਪਲੱਬਧ ਨਹੀਂ ਰਹੀ।

ਟਿਪਸਟਰ ਮੁਕੁਲ ਸ਼ਰਮਾ ਦੇ ਅਨੁਸਾਰ ਪੈਰੇਂਟ ਕੰਪਨੀ ByteDance ਵੱਲੋਂ 6 ਜੁਲਾਈ ਨੂੰ ਫਾਈਲ ਕੀਤੇ ਗਏ ਇਸ ਨਵੇਂ ਟਰੇਡਮਾਰਕ ‘ਚ Tik Tok ਦੀ ਸਪੈਲਿੰਗ  ਵੀ ਬਦਲ ਦਿੱਤੀ ਗਈ ਹੈ। ਕੰਪਨੀ ਨੇ ਇਸ ਵਾਰ TickTock ਦੇ ਨਾਮ ਨਾਲ ਇਹ ਟਰੇਡ ਮਾਰਕ ਐਪਲੀਕੇਸ਼ਨ ਦਿੱਤੀ ਹੈ। ਇਸ ਨੂੰ ਟਰੇਡ ਮਾਰਕ ਨਿਯਮ 2002 ਦੇ ਚੌਥੇ ਸ਼ੈਡਿਊਲ ਦੀ  Class 42 ਤਹਿਤ ਫਾਈਲ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ByteDance ਆਪਣੇ ਐਪ ਦੀ ਭਾਰਤ ‘ਚ ਵਾਪਸੀ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਨੇ ਇਸ ਸੰਬੰਧ ‘ਚ ਕੇਂਦਰ ਸਰਕਾਰ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਹ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਕਰੇਗੀ। ਦੱਸ ਦੇਈਏ ਕਿ ByteDance  ਨੇ ਸਾਲ 2019 ਵਿੱਚ ਪਾਬੰਦੀ ਤੋਂ ਪਹਿਲਾਂ ਹੀ ਭਾਰਤ ਵਿੱਚ ਆਪਣਾ ਚੀਫ਼ ਨੋਡਲ ਤੇ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਸੀ, ਜੋ ਨਵੇਂ ਆਈਟੀ ਨਿਯਮਾਂ ਦੀ ਇੱਕ ਜ਼ਰੂਰੀ ਦਿਸ਼ਾ-ਨਿਰਦੇਸ਼ ਹੈ।

ਗਰਮ ਦੁੱਧ ਨਾਲ ਗੁੜ ਖਾਣਾ ਸਿਹਤ ਲਈ ਕੀ ਹੁੰਦਾ ਹੈ ਫਾਇਦੇਮੰਦ ? ਆਓ ਜਾਣਦੇ ਹਾਂ ਇਸ ਬਾਰੇ

0

ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਊਣ ਲਈ ਚੰਗੀ ਸਿਹਤ ਦਾ ਹੋਣਾ ਬਹੁਤ ਜਰੂਰੀ ਹੈ।ਇੱਕ ਕਮਜ਼ੋਰ ਸਿਹਤ ਵਾਲਾ ਵਿਅਕਤੀ ਹਮੇਸ਼ਾ ਬਿਮਾਰੀਆਂ ਨਾਲ ਘਿਰਿਆ ਰਹਿੰਦਾ ਹੈ।ਇਸ ਲਈ ਜਰੂਰੀ ਹੈ ਕਿ ਅਸੀਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੀਏ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਗਰਮ ਦੁੱਧ ਨਾਲ ਗੁੜ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਪੀਣ ਨਾਲ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਇਹ ਗੰਭੀਰ ਤੋਂ ਗੰਭੀਰ ਬਿਮਾਰੀਆਂ ਨੂੰ ਸਹੀ ਕਰ ਸਕਦਾ ਹੈ।

ਅਸੀਂ ਜਾਣਦੇ ਹਾਂ ਕਿ ਦੁੱਧ ਪੀਣ ਨਾਲ ਸਿਹਤ ਵਿੱਚ ਕਿੰਨਾ ਨਿਖਾਰ ਆਉਂਦਾ ਹੈ ਪਰ ਗਰਮ ਦੁੱਧ ਪੀਣ ਨਾਲ ਕੀ-ਕੀ ਲਾਭ ਪਹੁੰਚਦਾ ਹੈ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਗਰਮ ਦੁੱਧ ਦੇ ਨਾਲ ਜੇਕਰ ਗੁੜ ਖ਼ਾਧਾ ਜਾਵੇ ਤਾਂ ਇਸ ਨਾਲ ਵਜ਼ਨ ਕੰਟਰੋਲ ਦੇ ਨਾਲ-ਨਾਲ ਤੁਹਾਡੀ ਚਮੜੀ ਵਿੱਚ ਵੀ ਨਿਖਾਰ ਆਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਗਰਮ-ਗਰਮ ਦੁੱਧ ਦੇ ਨਾਲ ਗੁੜ ਨੂੰ ਆਪਣੇ ਆਹਾਰ ਵਿੱਚ ਰੋਜ਼ਾਨਾ ਸ਼ਾਮਲ ਕਰਨ ਨਾਲ ਸਿਹਤ ਨੂੰ ਕਿਹੜਾ ਫ਼ਾਇਦਾ ਮਿਲਦਾ ਹੈ।

ਗੁੜ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜਿਹੜੇ ਸਰੀਰ ਵਿੱਚ ਮੌਜੂਦ ਅਸ਼ੁੱਧੀਆਂ ਨੂੰ ਸਾਫ਼ ਕਰ ਦਿੰਦਾ ਹੈ। ਇਸ ਲਈ ਰੋਜ਼ਾਨਾ ਗਰਮ ਦੁੱਧ ਤੇ ਗੁੜ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਅਜਿਹੀ ਅਸ਼ੁੱਧੀਆਂ ਨਿਕਲ ਜਾਂਦੀਆਂ ਹਨ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਜਾਂਦੇ ਹੋ। ਇਹ ਸਰੀਰ ਵਿਚਲੀ ਗੰਦਗੀ ਨੂੰ ਸਾਫ ਕਰ ਦਿੰਦਾ ਹੈ। ਇਸਦੇ ਨਾਲ ਹੀ ਇਹ ਸਰੀਰ ਨੂੰ ਬਿਮਾਰੀਆਂ ਨਾਲ ਮੁਕਬਲਾ ਕਰਨ ਦੀ ਤਾਕਤ ਪ੍ਰਦਾਨ ਕਰਦਾ ਹੈ।

Amazon ਸੰਸਥਾਪਕ ਨੇ ਰਚਿਆ ਇਤਿਹਾਸ, Jeff Bezos ਦੀ ਟੀਮ ਦੇ ਨਾਲ ਪੁਲਾੜ ਯਾਤਰਾ ਰਹੀ ਕਾਮਯਾਬ

0

ਐਮੇਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੇ ਮੰਗਲਵਾਰ ਸ਼ਾਮ ਤਕਰੀਬਨ 3 ਵਜੇ 3 ਹੋਰ ਲੋਕਾਂ ਨਾਲ ਪੁਲਾੜ ਦੀ ਸੈਰ ਕੀਤੀ। 10 ਮਿੰਟ ਦੀ ਇਸ ਸੈਰ ’ਤੇ ਬੇਜੋਸ ਦੇ ਨਾਲ ਉਨ੍ਹਾਂ ਦੇ ਭਰਾ ਮਾਰਕ, ਮਰਕਰੀ 13 ਐਵੀਏਟਰ ਵੈਲੀ ਫੰਕ ਤੇ 18 ਸਾਲਾ ਓਲੀਵਰ ਡੇਮੇਨ ਮੌਜੂਦ ਸਨ। ਯਾਤਰਾ ਪੂਰੀ ਕਰਨ ਤੋਂ ਬਾਅਦ ਸਪੇਸ ਕੈਪਸੂਲ ਨੇ ਟੈਕਸਾਸ ’ਚ ਲੈਂਡਿੰਗ ਕੀਤੀ। ਦੁਨੀਆ ਭਰ ਦੀਆਂ ਨਜ਼ਰਾਂ ਇਸ ਪੁਲਾੜ ਯਾਤਰਾ ’ਤੇ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ ਨੇ ਪੁਲਾੜ ਦੀ ਯਾਤਰਾ ਕੀਤੀ ਸੀ। ਅਜਿਹੀ ਹਾਲਤ ’ਚ ਮੰਨਿਆ ਜਾ ਰਿਹਾ ਹੈ ਕਿ ਦੁਨੀਆ ’ਚ ਅਰਬਪਤੀਆਂ ਦੀ ਸਪੇਸ ਰੇਸ ਸ਼ੁਰੂ ਹੋ ਗਈ ਹੈ। ਹਾਲਾਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਸਪੇਸ ਯਾਤਰਾ ਨੂੰ ਸਭ ਲਈ ਮੁਹੱਈਆ ਕਰਾਉਣਾ ਚਾਹੁੰਦੇ ਹਨ।

ਬੇਜੋਸ ਨੇ ਆਪਣੀ ਕੰਪਨੀ ਬਲੂ ਓਰਿਜਨ ਦੇ ਨਿਊ ਸ਼ੈਫਰਡ ਵ੍ਹੀਕਲ ਰਾਹੀਂ ਪੁਲਾੜ ਲਈ ਉਡਾਣ ਭਰੀ । ਇਸ ਦੌਰਾਨ ਸਪੇਸ ਕੈਪਸੂਲ ਦੇ ਅੰਦਰ ਅਰਬਪਤੀ ਨੂੰ ਬੈਠਿਆਂ ਦੇਖਿਆ ਗਿਆ। ਉਥੇ ਹੀ ਇਸ ਯਾਤਰਾ ਦੌਰਾਨ ਦੋ ਰਿਕਾਰਡ ਬਣੇ, ਜਿਨ੍ਹਾਂ ਦੇ ਬਣਨ ਦੀ ਜਾਣਕਾਰੀ ਪਹਿਲਾਂ ਤੋਂ ਹੀ ਲੋਕਾਂ ਨੂੰ ਸੀ।

ਇਸ ’ਚ ਪਹਿਲਾ ਰਿਕਾਰਡ ਇਹ ਰਿਹਾ ਕਿ ਵੈਲੀ ਫੰਕ ਸਪੇਸ ਜਾਣ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਈ, ਉਥੇ ਹੀ ਦੂਸਰਾ ਰਿਕਾਰਡ ਇਹ ਬਣਿਆ ਕਿ 18 ਸਾਲਾ ਓਲੀਵਰ ਡੇਮੇਨ ਸਪੇਸ ’ਚ ਜਾਣ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ। ਯਾਤਰਾ ਦੌਰਾਨ ਸਾਰੇ ਐਸਟ੍ਰੋਨੋਟਸ ਦੇ ਚਿਹਰਿਆਂ ’ਤੇ ਉਤਸ਼ਾਹ ਨੂੰ ਦੇਖਿਆ ਜਾ ਸਕਦਾ ਸੀ।

ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਨਾਲ 4 ਹਜ਼ਾਰ ਲੋਕਾਂ ਦੀ ਹੋਈ ਮੌਤ, 42,015 ਨਵੇਂ ਮਰੀਜ਼

0

ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਭਾਰਤ ਵਿਚ ਇੱਕ ਵਾਰ ਫਿਰ ਕੋਰੋਨਾ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਵਿਡ -19 ਸੰਕਰਮਣ ਦੇ 42 ਹਜ਼ਾਰ 15 ਨਵੇਂ ਕੇਸ ਸਾਹਮਣੇ ਆਏ ਹਨ।

ਇਸ ਦੌਰਾਨ ਹੀ 3 ਹਜ਼ਾਰ 998 ਮਰੀਜ਼ਾਂ ਦੀ ਮੌਤ ਹੋ ਗਈ। ਇੱਕ ਦਿਨ ਵਿੱਚ 36 ਹਜ਼ਾਰ 977 ਲੋਕ ਠੀਕ ਹੋ ਗਏ। ਨਵੇਂ ਅੰਕੜਿਆਂ ਨੂੰ ਸ਼ਾਮਿਲ ਕਰਦਿਆਂ ਦੇਸ਼ ਵਿੱਚ ਸੰਕਰਮਿਤ ਦੀ ਕੁੱਲ ਸੰਖਿਆ 3 ਕਰੋੜ 12 ਲੱਖ 16 ਹਜ਼ਾਰ 337 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 4 ਲੱਖ 18 ਹਜ਼ਾਰ 480 ਮਰੀਜ਼ਾਂ ਦੀ ਮੌਤ ਹੋ ਗਈ ਹੈ।ਇਸ ਸਮੇਂ 4 ਲੱਖ 7 ਹਜ਼ਾਰ 170 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।

ਇਸ ਦੌਰਾਨ ਮਹਾਰਾਸ਼ਟਰ ਸਰਕਾਰ ਅਤੇ ਮੁੰਬਈ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਹੈ ਕਿ 1 ਅਗਸਤ ਤੋਂ ਮੁੰਬਈ ਵਿੱਚ ਇੱਕ ਨਵੀਂ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਤਹਿਤ ਬਿਸਤਰ, ਵੀਲ੍ਹਚੇਅਰ ‘ਤੇ ਪਏ ਬਿਮਾਰ ਅਤੇ ਸਰੀਰਕ ਤੌਰ ‘ਤੇ ਅਪਾਹਜ 3 ਹਜ਼ਾਰ 505 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ‘ਤੇ ਟੀਕਾਕਰਨ ਕੀਤਾ ਜਾਵੇਗਾ।

ਕਿਉਂ ਜ਼ਰੂਰੀ ਹੈ ਨਿੰਬੂ ਗਰਮੀਆਂ ‘ਚ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ

0

ਚੰਡੀਗੜ੍ਹ : ਨਿੰਬੂ ਬਹੁਤ ਹੀ ਲਾਭਦਾਇਕ ਫਲ ਹੈ, ਇਸ ਦੀ ਵਰਤੋਂ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ, ਜੇ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ ‘ਚ ਨਿੰਬੂ ਦੇ ਰਸ ਦੀਆਂ ਕੁਝ ਬੰਦੂਾਂ ਪਾ ਕੇ ਪੀਂਦੇ ਹੋ ਤਾ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ। ਇਸ ਦੇ ਨਾਲ ਸਰੀਰ ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ।

ਗਰਮ ਨਿੰਬੂ ਪਾਣੀ ਦੀ ਵਰਤੋਂ ਨਾਲ ਫੈਟ ਬਰਨ ਹੁੰਦੀ ਹੈ, ਜਿਸ ਦੇ ਨਾਲ ਭਾਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ, ਇਸ ਤੋਂ ਇਲਾਵਾ ਸ਼ੂਗਰ ਵੀ ਕੰਟਰੋਲ ‘ਚ ਰਹਿੰਦੀ ਹੈ। ਨਿੰਬੂ ਦੇ ਰਸ ਤੋਂ ਇਲਾਵਾ ਨਿੰਬੂ ਦੇ ਛਿਲਕੇ ਵੀ ਬਹੁਤ ਫਾਇਦੇਮੰਦ ਹਨ, ਇਸ ‘ਚ ਮੌਜੂਦ ਤੱਤ ਕੈਂਸਰ ਦੇ ਸੈੱਲ ਨਾਲ ਲੜਨ ‘ਚ ਮਦਦਗਾਰ ਹਨ। ਇਹ ਛਾਤੀ ਕੈਂਸਰ, ਕੋਲਨ ਕੈਂਸਰ ਅਤੇ ਚਮੜੀ ਕੈਂਸਰ ਦੇ ਇਲਾਜ ‘ਚ ਸਹਾਈ ਹੁੰਦੇ ਹਨ।

ਨਿੰਬੂ ‘ਚ ਵਿਟਾਮਿਨ ਸੀ ਜਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਕਿ ਤੁਹਾਡੀ ਚਮੜੀ ਲਈ ਬਹੁਤ ਲਾਭਦਾਇਕ ਹੈ। ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਸਰੀਰ ‘ਚ ਜਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਖ਼ਬਰਾਂ ਅਨੁਸਾਰ ਨਿੰਬੂ ਦੇ ਛਿਲਕੇ ਹੱਡੀਆਂ ਨੂੰ ਮਜ਼ਬੂਤ ਬਣਾਉਦੇ ਹਨ, ਨਿੰਬੂ ਦੇ ਛਿਲਕਿਆਂ ਦਾ ਅਚਾਰ ਬਣਾ ਲਵੋਂ, ਇਹ ਸਰੀਰ ਚ ਕੈਲਸ਼ੀਅਨ ਦੀ ਮਾਤਰਾ ਨੂੰ ਸੋਖਣ ‘ਚ ਮਦਦ ਕਰਦੇ ਹਨ।

ਦੇਸ਼ ‘ਚ ਬਰਡ ਫਲੂ ਨਾਲ 11 ਸਾਲ ਦੇ ਬੱਚੇ ਦੀ ਹੋਈ ਮੌਤ

0

ਦੇਸ਼ ਅੰਦਰ ਕੋਰੋਨਾ ਵਾਇਰਸ ਦਾ ਖਤਰਾ ਅਜੇ ਟਲਿਆ ਵੀ ਨਹੀਂ ਹੈ ਕਿ ਕੋਰੋਨਾ ਆਫਤ ਦਰਮਿਆਨ ਬਰਡ ਫਲੂ ਨਾਲ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰਡ ਫਲੂ (ਐੱਚ5ਐੱਨ1 ਅਵੀਅਨ ਇਨਫਲੂਐਂਜ਼ਾ) ਨਾਲ ਇਹ ਮੌਤ ਆਲ ਇੰਡੀਆ ਆਯੁਰ ਵਿਗਿਆਨ ਸੰਸਥਾਨ (ਏਮਜ਼) ਦਿੱਲੀ ’ਚ ਹੋਈ।

ਜਾਣਕਾਰੀ ਅਨੁਸਾਰ ਏਮਜ਼ ’ਚ 11 ਸਾਲਾ ਬੱਚੇ ਦੀ ਬਰਡ ਫਲੂ ਨਾਲ ਮੌਤ ਹੋਣ ਦੀ ਖਬਰ ਹੈ। ਉਸ ਨੂੰ ਉੱਥੇ ਬਰਡ ਫਲੂ ਦੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।ਇਸ ਮੌਤ ਤੋਂ ਬਾਅਦ ਦਿੱਲੀ ਏਮਜ਼ ਦੇ ਸਟਾਫ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ।

ਦਿੱਲੀ ਦੇ ਨਾਲ-ਨਾਲ ਹਰਿਆਣਾ, ਮਹਾਰਾਸ਼ਟਰ, ਕੇਰਲਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਉੱਤਰ ਪ੍ਰਦੇਸ਼ ਤੇ ਪੰਜਾਬ ਵਰਗੇ ਸੂਬਿਆਂ ਦੇ ਪੋਲਟਰੀ ਫਾਰਮਾਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁਰਗੀਆਂ ਨੂੰ ਮਾਰਿਆ ਗਿਆ ਸੀ। ਇਨ੍ਹਾਂ ਸਾਰੇ ਸੂਬਿਆਂ ’ਚ ਬਰਡ ਫਲੂ ਨੂੰ ਲੈ ਕੇ ਕੇਂਦਰ ਸਰਕਾਰ ਨੇ ਅਲਰਟ ਵੀ ਜਾਰੀ ਕੀਤਾ ਸੀ।