ਤੇਲ ਕੀਮਤਾਂ ‘ਤੇ ਆਪਣੇ ਹਿੱਸੇ ਦਾ ਟੈਕਸ ਛੱਡੇ ਕਾਂਗਰਸ ਸਰਕਾਰ – ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਸਮੇਤ ਸਾਰੇ ਵਰਗਾਂ ਨੂੰ ਡੀਜ਼ਲ-ਪੈਟਰੋਲ ਦੀਆਂ ਬੇਕਾਬੂ ਕੀਮਤਾਂ ਤੋਂ ਰਾਹਤ ਦੇਣ ਲਈ ਆਪਣੇ (ਸੂਬੇ) ਦੇ ਹਿੱਸੇ ਦੇ ਟੈਕਸ ਤੋਂ ਛੋਟ ਦਿੱਤੀ ਜਾਵੇ। ਵੀਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਕਾਬੂ ‘ਚ ਰੱਖਣਾ ਜ਼ਰੂਰੀ ਨਹੀਂ ਸਮਝਦੀ ਤਾਂ ਸੂਬਾ ਸਰਕਾਰ ਨੂੰ ਆਪਣੇ ਪੱਧਰ ‘ਤੇ ਲੋੜੀਂਦੇ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਪੰਜਾਬ ‘ਚ ਡੀਜ਼ਲ 90 ਰੁਪਏ ਅਤੇ ਪੈਟਰੋਲ ਪ੍ਰਤੀ ਲੀਟਰ 100 ਤੋਂ ਪਾਰ ਟੱਪ ਗਿਆ ਹੈ ਅਤੇ ਲੰਘੇ ਢਾਈ ਮਹੀਨਿਆਂ ‘ਚ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ‘ਚ 35 ਵਾਰ ਹੋਏ ਵਾਧੇ ਕਾਰਨ ਹਰੇਕ ਵਰਗ ਤ੍ਰਾਹ-ਤ੍ਰਾਹ ਕਰ ਰਿਹਾ ਹੈ, ਪਰੰਤੂ ਜਨਤਾ ਦੀ ਇਸ ਹਾਹਾਕਾਰ ਨੂੰ ਨਾ ਤਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਨਾ ਹੀ ਪੰਜਾਬ ਦੀ ਕੈਪਟਨ ਸਰਕਾਰ ਨੂੰ ਸੁਣਾਈ ਦੇ ਰਹੀ ਹੈ।
ਸੰਧਵਾਂ ਨੇ ਸਵਾਲ ਕੀਤਾ ਕਿ ਦੇਸ਼ ਦੇ ਸੰਘੀ ਢਾਂਚੇ ਦਾ ਗਲ਼ਾ ਘੁੱਟ ਕੇ ਰਾਜਾਂ ‘ਤੇ ਥੋਪੀ ਗਈ ਜੀਐਸਟੀ ਪ੍ਰਣਾਲੀ ਅਧੀਨ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ? ਸੰਧਵਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਤੇਲ ਪਦਾਰਥਾਂ ਉੱਤੇ ਕਰੀਬ 60 ਪ੍ਰਤੀਸ਼ਤ ਟੈਕਸ ਵਸੂਲ ਰਹੀਆਂ ਹਨ, ਜਿਸ ‘ਚ ਪੰਜਾਬ ਸਰਕਾਰ ਡੀਜ਼ਲ ਉੱਪਰ 19 ਪ੍ਰਤੀਸ਼ਤ ਅਤੇ ਪੈਟਰੋਲ ਉੱਤੇ 31 ਪ੍ਰਤੀਸ਼ਤ ਤੋਂ ਵੱਧ ਵੈਟ ਵਸੂਲ ਰਹੀ ਹੈ, ਜਿਸ ਕਾਰਨ ਪੰਜਾਬ ਅੰਦਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਨਾਲ ਵੱਧ ਹਨ, ਜਦਕਿ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ‘ਚ ਡੀਜ਼ਲ ਦੀ ਖਪਤ ਸਭ ਤੋਂ ਵੱਧ ਹੈ ਅਤੇ ਕੁੱਲ ਖਪਤ ਦਾ ਇੱਕ ਤਿਹਾਈ ਡੀਜ਼ਲ ਖੇਤੀ ਖੇਤਰ ‘ਚ ਵਰਤਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤਾਂ ਕਾਰਪੋਰੇਟ ਖੇਤਰ ਦੀਆਂ ਤੇਲ ਕੰਪਨੀਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਉਸ ਕੋਲੋਂ ਆਮ ਜਨਤਾ ਦੇ ਹਿੱਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਮੰਦਭਾਗੀ ਗੱਲ ਇਹ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਮੋਦੀ ਸਰਕਾਰ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ। ਸੰਧਵਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ 19 ਜੁਲਾਈ ਨੂੰ ਬੇਕਾਬੂ ਤੇਲ ਕੀਮਤਾਂ ਵਿਰੁੱਧ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜ ਚੁੱਕੀ ਹੈ।
Corona Fear : Tokyo Olympics ਉਦਘਾਟਨ ਸਮਾਗਮ ‘ਚ 44 ਭਾਰਤੀ ਖਿਡਾਰੀ ਹੀ ਲੈਣਗੇ ਹਿੱਸਾ
ਟੋਕੀਓ : ਕੋਰੋਨਾ ਮਹਾਂਮਾਰੀ ਦੇ ‘ਚ ਸ਼ੁੱਕਰਵਾਰ ਨੂੰ ਓਲੰਪਿਕ ਦੇ ਉਦਘਾਟਨ ਸਮਾਗਮ ‘ਚ ਭਾਰਤ ਦੇ ਕਰੀਬ 44 ਖਿਡਾਰੀ ਹੀ ਹਿੱਸਾ ਲੈਣਗੇ। ਜਿਨ੍ਹਾਂ ਖਿਡਾਰੀਆਂ ਦੇ ਅਗਲੇ ਦਿਨ ਮੁਕਾਬਲੇ ਹਨ, ਉਨ੍ਹਾਂ ਨੂੰ ਪਹਿਲਾਂ ਹੀ ਸਮਾਗਮ ਤੋਂ ਪਰੇ ਰਹਿਣ ਲਈ ਕਹਿ ਦਿੱਤਾ ਗਿਆ ਹੈ। 6 ਅਧਿਕਾਰੀਆਂ ਦੇ ਨਾਲ ਭਾਰਤ ਦਾ 50 ਮੈਂਬਰੀ ਦਲ ਹੀ ਉਦਘਾਟਨ ਸਮਾਗਮ ‘ਚ ਹੋਵੇਗਾ। ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ, ‘‘ਅਸੀ ਅਜਿਹੀ ਹਾਲਤ ਪੈਦਾ ਕਰਨਾ ਨਹੀਂ ਚਾਹੁੰਦੇ ਕਿ ਸਾਡੇ ਖਿਡਾਰੀਆਂ ਦੇ ਸੰਕਰਮਿਤ ਹੋਣ ਦਾ ਡਰ ਹੋਵੇ। ਇਸ ਵਜ੍ਹਾ ਨਾਲ ਉਦਘਾਟਨ ਸਮਾਗਮ ‘ਚ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਗਿਣਤੀ 50 ਰੱਖਣ ਦਾ ਹੀ ਫੈਸਲਾ ਕੀਤਾ ਗਿਆ ਹੈ।’’

ਕੋਚਾਂ ਤੇ ਦਲ ਪ੍ਰਮੁੱਖ ਨਾਲ ਮੁਲਾਕਾਤ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ। ਭਾਰਤ ਦੇ 125 ਤੋਂ ਵੱਧ ਖਿਡਾਰੀ ਟੋਕੀਓ ਓਲੰਪਕ ’ਚ ਹਿੱਸਾ ਲੈ ਰਹੇ ਹਨ ਤੇ ਭਾਰਤੀ ਦਲ ’ਚ 228 ਮੈਂਬਰ ਹਨ ਜਿਸ ’ਚ ਅਧਿਕਾਰੀ, ਕੋਚ, ਸਹਿਯੋਗੀ ਸਟਾਫ਼ ਤੇ ਬਦਲਵੇਂ ਖਿਡਾਰੀ ਸ਼ਾਮਲ ਹਨ। ਭਾਰਤੀ ਦਲ ਦੇ ਉਪ ਪ੍ਰਮੁੱਖ ਪ੍ਰੇਮ ਕੁਮਾਰ ਵਰਮਾ ਨੇ ਬੁੱਧਵਾਰ ਨੂੰ ਕਿਹਾ, ‘‘ਹਰ ਦੇਸ਼ ਦੇ 6 ਅਧਿਕਾਰੀਆਂ ਨੂੰ ਸਮਾਰੋਹ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਖਿਡਾਰੀਆਂ ਦੀ ਗਿਣਤੀ ’ਤੇ ਰੋਕ ਨਹੀਂ ਹੈ।’’ ਨਿਸ਼ਾਨੇਬਾਜ਼ ਸੌਰਭ ਚੌਧਰੀ, ਅਭਿਸ਼ੇਕ ਵਰਮਾ, ਇਲਾਵੇਨਿਲ ਵਾਲਾਰਿਵਾਨ, ਅਪੂਰਵੀ ਚੰਦੇਲਾ ਦੇ ਪਹਿਲੇ ਦਿਨ ਮੁਕਾਬਲਾ ਹੈ ਜੋ ਉਦਘਾਟਨ ਸਮਾਗਮ ਦਾ ਹਿੱਸਾ ਨਹੀਂ ਹੋਣਗੇ। ਪਹਿਲੇ ਦਿਨ ਮੁੱਕੇਬਾਜ਼ਾਂ, ਤੀਰਅੰਦਾਜ਼ਾਂ ਤੇ ਮਹਿਲਾ ਤੇ ਪੁਰਸ਼ ਹਾਕੀ ਟੀਮ ਦੇ ਵੀ ਮੁਕਾਬਲੇ ਹਨ।

YouTube ਨੇ ਲੌਂਚ ਕੀਤਾ Super Thanks ਫੀਚਰ, ਵੀਡੀਓ ਬਣਾਉਣ ਵਾਲੇ ਕਰ ਸਕਣਗੇ ਹੋਰ ਕਮਾਈ
ਨਵੀਂ ਦਿੱਲੀ: ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਨੇ ਇਕ ਨਵਾਂ ਸੁਪਰ ਥੈਂਕਸ ਫੀਚਰ ਲੌਂਚ ਕੀਤਾ ਹੈ। ਇਸ ਨਵੇਂ ਫੀਚਰ ਰਾਹੀਂ ਯੂਜ਼ਰਸ ਆਪਣੇ ਪਸੰਦੀਦਾ ਯੂਟਿਊਬ ਚੈਨਲ ਨੂੰ ਟਿੱਪ ਦੇ ਸਕਦੇ ਹਨ। ਇਸ ਨਾਲ ਵੀਡੀਓ ਕ੍ਰੀਏਟਰਸ ਨੂੰ ਪੈਸਾ ਕਮਾਉਣ ‘ਚ ਮਦਦ ਮਿਲੇਗੀ।
ਖ਼ਬਰਾਂ ਅਨੁਸਾਰ ਯੂਟਿਊਬ ਵੀਡੀਓ ਦੇਖਣ ਵਾਲੇ ਪ੍ਰਸ਼ੰਸਕ ਹੁਣ ਆਪਣਾ ਆਭਾਰ ਵਿਅਕਤ ਕਰਨ ਤੇ ਸਮਰਥਨ ਦਿਖਾਉਣ ਲਈ ਸੁਪਰ ਥੈਂਕਸ ਖਰੀਦ ਸਕਦੇ ਹਨ। ਬਿਆਨ ‘ਚ ਕਿਹਾ ਗਿਆ, ‘ਉਹ ਵਾਧੂ ਬੋਨਸ ਦੇ ਰੂਪ ‘ਚ ਇਕ ਏਨੀਮੇਟਡ ਜੀਆਈਐਫ ਦੇਖਣਗੇ ਤੇ ਆਪਣੀ ਖਰੀਦ ਦਰਸਾਉਣ ਲਈ ਇਕਵੱਖਰਾ, ਰੰਗੀਨ ਟਿੱਪਣੀ ਦਾ ਵਿਕਲਪ ਪਾ ਸਕਣਗੇ। ਜਿਸ ਦਾ ਕ੍ਰੀਏਟਰ ਆਸਾਨੀ ਨਾਲ ਜਵਾਬ ਦੇ ਸਕਦੇ ਹਨ। ਸੁਪਰ ਥੈਂਕਸ ਇਸ ਸਮੇਂ ਦੋ ਅਮਰੀਕੀ ਡਾਲਰ ਤੇ 50 ਅਮਰੀਕਾ ਡਾਲਰ ‘ਚ ਉਪਲਬਧ ਹੈ।’
ਇਹ ਫੀਚਰ ਬੀਟਾ ਟੈਸਟਿੰਗ ਦੇ ਗੇੜ ‘ਚ ਸੀ ਤੇ ਹੁਣ ਇਹ ਹਜ਼ਾਰਾਂ ਕ੍ਰੀਏਟਰਸ ਲਈ ਉਪਲੱਬਧ ਹੋਵੇਗਾ। ਯੂਟਿਊਬ ਨੇ ਕਿਹਾ, ‘ਇਹ ਸੁਵਿਧਾ 68 ਦੇਸ਼ਾਂ ‘ਚ ਡੈਸਕਟੌਪ ਤੇ ਮੋਬਾਇਲ ਉਪਕਰਣਾਂ ਤੇ ਰਚਨਕਾਰਾਂ ਤੇ ਦਰਸ਼ਕਾਂ ਲਈ ਉਪਲੱਬਧ ਹੈ। ਨਿਰਮਾਤਾ ਕੁਝ ਨਿਰਦੇਸ਼ਾਂ ਦਾ ਪਾਲਣ ਕਰਕੇ ਇਹ ਪਤਾ ਲਾ ਸਕਦੇ ਹਨ ਕਿ ਉਨ੍ਹਾਂ ਕੋਲ ਇਸ ਲਈ ਸ਼ੁਰੂਆਤੀ ਪਹੁੰਚ ਹੈ ਜਾਂ ਨਹੀਂ। ਜੇਕਰ ਉਨ੍ਹਾਂ ਕੋਲ ਇਸ ਲਈ ਸ਼ੁਰੂਆਤੀ ਪਹੁੰਚ ਨਹੀਂ ਹੈ ਤਾਂ ਡਰਨ ਦੀ ਗੱਲ ਨਹੀਂ ਇਸ ਸਾਲ ਦੇ ਅੰਤ ‘ਚ ਯੂਟਿਊਬ ਸਾਂਝੇਦਾਰੀ ਪ੍ਰੋਗਰਾਮ ਦੇ ਤਹਿਤ ਸਾਰੇ ਯੋਗ ਰਚਨਾਕਾਰਾਂ ਲਈ ਉਪਲਬਧਤਾ ਦਾ ਵਿਸਥਾਰ ਕਰਨਗੇ।’
ਪੈਸਾ ਕਮਾਉਣ ਦਾ ਤਰੀਕਾ
ਯੂਟਿਊਬ ਦੇ ਚੀਫ਼ ਪ੍ਰੋਡਕਟ ਅਫ਼ਸਰ ਨੀਲ ਮੋਹਨ ਨੇ ਕਿਹਾ, ‘ਯੂਟਿਊਬ ‘ਚ ਅਸੀਂ ਹਮੇਸ਼ਾਂ ਨਵੇਂ ਤਰੀਕਿਆਂ ਦੀ ਤਲਾਸ਼ ਕਰਦੇ ਰਹਿੰਦੇ ਹਾਂ। ਜਿਸ ਨਾਲ ਨਿਰਮਾਤਾ ਆਪਣੀ ਆਮਦਨ ‘ਚ ਵਾਧਾ ਕਰ ਸਕੇ। ਇਸ ਲਈ ਮੈਂ ਭੁਗਤਾਨ ‘ਤੇ ਆਧਾਰਤ ਸੁਪਰ ਥੈਂਕਸ ਦੀ ਸ਼ੁਰੂਆਤ ਨੂੰ ਲੈਕੇ ਉਤਸ਼ਾਹਤ ਹਾਂ। ਇਹ ਨਵੀਂ ਸੁਵਿਧਾ ਕ੍ਰੀਏਟਰਸ ਨੂੰ ਪੈਸੇ ਕਮਾਉਣ ਦਾ ਇਕ ਹੋਰ ਤਰੀਕਾ ਦਿੰਦੀ ਹੈ ਤੇ ਦਰਸ਼ਕਾਂ ਦੇ ਨਾਲ ਉਨ੍ਹਾਂ ਦਾ ਸਬੰਧ ਵੀ ਮਜ਼ਬੂਤ ਹੁੰਦਾ ਹੈ।’
ਇਹ 2 ਚੀਜ਼ਾਂ ਗਰਮੀਆਂ ‘ਚ ਜ਼ਰੂਰ ਖਾਓ, ਮਿਲੇਗਾ ਗਰਮੀ ਤੋਂ ਰਾਹਤ
ਝੁਲਸ ਰਹੀ ਗਰਮੀ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਸੱਦਾ ਦਿੰਦੀ ਹੈ, ਜਿਸ ਦੇ ਨਾਲ ਇਸ ਮੌਸਮ ਵਿੱਚ ਬੀਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹੀ ਨਹੀਂ ਸਗੋਂ ਇਸ ਮੌਸਮ ਵਿੱਚ ਜੇਕਰ ਤੁਸੀਂ ਆਪਣੇ ਖਾਣ ਦਾ ਵੀ ਖਿਆਲ ਹੀ ਰੱਖਦੇ ਹੋ ਤਾਂ ਇਹ ਤੁਹਾਨੂੰ ਬੀਮਾਰ ਕਰ ਸਕਦਾ ਹੈ। ਇਸ ਲਈ ਤੁਹਾਨੂੰ ਹਮੇਸ਼ਾ ਪੌਸ਼ਟਿਕ ਖਾਣਾ ਹੀ ਲੈਣਾ ਚਾਹੀਦਾ ਹੈ, ਕੁੱਝ ਅਜਿਹੀ ਚੀਜ਼ਾਂ ਜੋ ਤੁਹਾਨੂੰ ਗਰਮੀ ਤੋਂ ਬਚਾ ਕਰ ਚੁਸਤ ਬਣਾਏ ਰੱਖਣ ਵਿੱਚ ਮਦਦ ਕਰੇ। ਅਜਿਹੇ ਵਿੱਚ ਅੱਜ ਅਸੀ ਇਸ ਗਰਮੀ ‘ਚ ਤੁਹਾਨੂੰ ਅਜਿਹੀ ਚੀਜ਼ਾਂ ਦੱਸਾਂਗੇ ਜਿਨ੍ਹਾਂ ਦਾ ਸੇਵਨ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ।
1. ਨੀਂਬੂ : ਨੀਂਬੂ ਨੂੰ ਪਾਚਕ, ਦਰਦ ਨਿਵਾਰਕ, ਖੂਨ ਨੂੰ ਸ਼ੁੱਧ ਕਰਨ ਵਾਲਾ ਮੰਨਿਆ ਜਾਂਦਾ ਹੈ। ਇਹ ਗਰਮੀ ਦੇ ਮੌਸਮ ‘ਚ ਸਰੀਰ ਸਫੂਤਰੀ ਵਧਾਉਂਦਾ ਹੈ ਅਤੇ ਸਾਨੂੰ ਤਰੋਤਾਜ਼ਾ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ, ਨੀਂਬੂ ਦਾ ਰੋਜ਼ਾਨਾ ਸੇਵਨ ਕਰਨ ਦੇ ਬਹੁਤ ਮੁਨਾਫ਼ਾ ਹੈ, ਇਸ ਦੇ ਸੇਵਨ ਨਾਲ ਤੰਤੂ ਪ੍ਰਣਾਲੀ ਅਤੇ ਦਿਲ ਤੰਦੁਰੁਸਤ ਰਹਿੰਦਾ ਹੈ। ਨੀਂਬੂ ਵਿੱਚ ਸਿਟਰਿਕ ਐਸਿਡ, ਕੁਦਰਤੀ ਸ਼ੱਕਰ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਹੁੰਦੇ ਹਨ ਜੋ ਸਰੀਰ ਨੂੰ ਤਰੋਤਾਜ਼ਾ ਬਣਾਉਣ ਰੱਖਦੇ ਹਨ। ਇਸ ਲਈ ਗਰਮੀਆਂ ਵਿੱਚ ਰੋਜ਼ਾਨਾ ਨੀਂਬੂ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਇੱਕ ਗਲਾਸ ਨੀਂਬੂ ਪਾਣੀ ਪੀਣ ਨਾਲ ਕਬਜ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਰੋਜ਼ਾਨਾ ਨੀਂਬੂ ਦੇ ਸੇਵਨ ਨਾਲ ਸਕਿਨ ਪ੍ਰੋਬਲਮ ਨਹੀਂ ਹੁੰਦੀ ਹੈ ਨਾਲ ਹੀ, ਮੌਸਮੀ ਬਿਮਾਰੀਆਂ ਨਾਲ ਵੀ ਲੜਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

2. ਤਰਬੂਜ : ਤਰਬੂਜ ਤਾਂ ਗਰਮੀਆਂ ਵਿੱਚ ਸਾਰਿਆ ਨੂੰ ਪ੍ਰਸੰਨ ਹੈ ਕਿਊਂਕਿ ਇਹ ਸਾਰਿਆ ਨੂੰ ਤਾਜ਼ਾ ਰੱਖਦਾ ਹੈ। ਤਰਬੂਜ ਗਰਮੀ ਦੇ ਮੁਸੰਮੀ ਫਲਾਂ ਵਿੱਚ ਸਭ ਤੋਂ ਜਿਆਦਾ ਫਾਇਦੇਮੰਦ ਹੈ, ਤਰਬੂਜ ‘ਚ ਲਾਇਕੋਪੀਨ ਪਾਇਆ ਜਾਂਦਾ ਹੈ, ਲਾਇਕੋਪੀਨ ਸਾਡੀ ਚਮੜੀ ਨੂੰ ਜਵਾਨ ਅਤੇ ਖੂਬਸੂਰਤ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ, ਤਰਬੂਜ ਦਿਲ ਦੀਆਂ ਬਿਮਾਰੀਆਂ ਨੂੰ ਵੀ ਤੁਹਾਨੂੰ ਦੂਰ ਰੱਖਦਾ ਹੈ। ਇਹ ਪ੍ਰਤੀਰਕਸ਼ਾ ਤੰਤਰ ਨੂੰ ਮਜਬੂਤ ਬਣਾਉਂਦਾ ਹੈ। ਤਰਬੂਜ ਮੋਟਾਪੇ ਨੂੰ ਘੱਟ ਕਰਦਾ ਹੈ। ਤਣਾਅ ਤੋਂ ਛੁਟਕਾਰਾ ਪਾਉਣ ਵਿੱਚ ਵੀ ਤਰਬੂਜ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ, ਜੋ ਲੋਕ ਕੰਮ ‘ਤੇ ਤਣਾਅ ਵਿੱਚ ਜਿਆਦਾ ਰਹਿੰਦੇ ਹਨ ਉਨ੍ਹਾਂ ਦੇ ਲਈ ਤਰਬੂਜ ਬਹੁਤ ਫਾਇਦੇਮੰਦ ਹੁੰਦਾ ਹੈ, ਤਰਬੂਜ ਤੁਹਾਡੇ ਦਿਮਾਗ ਨੂੰ ਸ਼ਾਂਤ ਅਤੇ ਤੰਦਰੁਸਤ ਬਣਾਏ ਰੱਖਦਾ ਹੈ।
ਚੀਨ ‘ਚ ਆਇਆ ਭਿਆਨਕ ਹੜ੍ਹ, 33 ਲੋਕਾਂ ਦੀ ਹੋਈ ਮੌਤ
ਚੀਨ ਦੇ ਮੱਧ ਹੇਨਾਨ ਸੂਬੇ ’ਚ ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਸਬਵੇ’, ਹੋਟਲਾਂ ਅਤੇ ਜਨਤਕ ਸਥਾਨਾਂ ’ਤੇ ਫਸੇ ਲੋਕਾਂ ਨੂੰ ਕੱਢਣ ਲਈ ਫ਼ੌਜ ਨੂੰ ਤਾਇਨਾਤ ਕਰਨਾ ਪਿਆ। ਉੱਥੇ ਮੀਂਹ ਨਾਲ ਤਬਾਹੀ ਮਚ ਗਈ ਹੈ। ਮੀਂਹ ਅਤੇ ਹੜ੍ਹ ਸੰਬੰਧੀ ਘਟਨਾਵਾਂ ‘ਚ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਮੋਹਲੇਧਾਰ ਮੀਂਹ ਕਾਰਨ ਪੈਦਾ ਹੋਈ ਸਥਿਤੀ ਨਾਲ ਰਾਜਧਾਨੀ ਝੇਂਗਝੋਊ ਵਿਚ ਜਨਤਕ ਸਥਾਨਾਂ ਅਤੇ ‘ਸਬਵੇ ਹੋਟਲ’ ਵਿਚ ਪਾਣੀ ਭਰ ਗਿਆ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਦਾ ਅਜਿਹਾ ਕਹਿਰ ਦੁਰਲੱਭ ਹੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਦੱਸਿਆ ਕਿ 1000 ਸਾਲਾਂ ਵਿਚ ਅਜਿਹਾ ਮੀਂਹ ਪਹਿਲੀ ਵਾਰ ਪਿਆ ਹੈ। ਸਰਕਾਰੀ ਏਜੰਸੀ ਅਨੁਸਾਰ ਸ਼ੀ ਨੇ ਪੀਪੁਲਸ ਲਿਬਰੇਸ਼ਨ ਆਰਮੀ ਦੀ ਤਾਇਨਾਤੀ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਹਰੇਕ ਪੱਧਰ ਦੇ ਅਧਿਕਾਰੀ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਕਿਉਂਕਿ ਝੇਂਗਝੋਊ ਸ਼ਹਿਰ ਵਿਚ ਹੜ੍ਹ ਦੀ ਸਥਿਤੀ ਵਿਗੜਦੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅਨੁਸਾਰ ਹੇਨਾਨ ਸੂਬੇ ਦੇ ਯਿਚੁਆਨ ਸੂਬੇ ਵਿਚ ਬੰਨ੍ਹ ਵਿਚ 20 ਮੀਟਰ ਲੰਬੀ ਦਰਾਰ ਦਿਖਾਈ ਦਿੱਤੀ ਹੈ ਅਤੇ ਉਹ ਕਦੇ ਵੀ ਡਿੱਗ ਸਕਦਾ ਹੈ। ਇਸ ਨਾਲ ਉੱਥੇ ਖਤਰਾ ਬਣਿਆ ਹੋਇਆ ਹੈ।
Income Tax Department ਨੇ ਦੈਨਿਕ ਭਾਸਕਰ ਅਖ਼ਬਾਰ ਦੇ ਦੇਸ਼ ਭਰ ਦੇ ਠਿਕਾਣਿਆਂ ‘ਤੇ ਮਾਰਿਆ ਛਾਪਾ
ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਦੋਸ਼ਾਂ ਤਹਿਤ ‘ਦੈਨਿਕ ਭਾਸਕਰ’ ਅਖ਼ਬਾਰ ਦੇ ਮਾਲਕਾਂ ਦੇ ਘਰਾਂ ਤੇ ਸੰਸਥਾਵਾਂ ‘ਤੇ ਛਾਪਾ ਮਾਰਿਆ ਹੈ। ਪਤਾ ਲੱਗਿਆ ਹੈ ਕਿ ਕੰਪਨੀ ਦੇ ਦਫ਼ਤਰਾਂ ‘ਤੇ ਰਾਤੀਂ ਢਾਈ ਵਜੇ ਤੋਂ ਛਾਪੇ ਮਾਰੇ ਜਾ ਰਹੇ ਹਨ। ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਦੇ ਇਹ ਛਾਪੇ ਭਾਸਕਰ ਦੇ ਨੋਇਡਾ, ਜੈਪੁਰ ਤੇ ਅਹਿਮਦਾਬਾਦ ਦਫਤਰਾਂ ‘ਤੇ ਮਾਰੇ ਗਏ ਹਨ।
ਸਾਰੇ ਕਰਮਚਾਰੀਆਂ ਦੇ ਫੋਨ ਜ਼ਬਤ ਕਰ ਲਏ ਗਏ
ਦੱਸਿਆ ਜਾ ਰਿਹਾ ਹੈ ਕਿ ਇਹ ਆਮਦਨ ਟੈਕਸ ਵਿਭਾਗ ਦਾ ਵੱਡਾ ਛਾਪਾ ਹੈ। ‘ਦੈਨਿਕ ਭਾਸਕਰ’ ਦੇ ਦਫਤਰ ਵਿੱਚ ਮੌਜੂਦ ਸਾਰੇ ਕਰਮਚਾਰੀਆਂ ਦੇ ਫੋਨ ਜ਼ਬਤ ਕਰ ਲਏ ਗਏ ਸਨ। ਇਸ ਦੇ ਨਾਲ ਹੀ, ਕਿਸੇ ਨੂੰ ਵੀ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀ। ਇਨਕਮ ਟੈਕਸ ਟੀਮ ਪ੍ਰੈੱਸ ਕੰਪਲੈਕਸ ਸਮੇਤ ਅੱਧੀ ਦਰਜਨ ਥਾਵਾਂ ‘ਤੇ ਮੌਜੂਦ ਰਹੀ।
ਮਹੱਤਵਪੂਰਨ ਦਸਤਾਵੇਜ਼ ਪ੍ਰਾਪਤ ਕਰਨ ਦਾ ਦਾਅਵਾ
ਈਡੀ, ਇਨਕਮ ਟੈਕਸ ਵਿਭਾਗ ਦੇ ਨਾਲ, ਸਥਾਨਕ ਪੁਲਿਸ ਦੀ ਮਦਦ ਨਾਲ ਇਹ ਛਾਪੇ ਮਾਰੇ ਗਏ। ਪੂਰੀ ਤਲਾਸ਼ੀ ਮੁਹਿੰਮ ਦਿੱਲੀ ਤੇ ਮੁੰਬਈ ਦੀ ਸਾਂਝੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਛਾਪੇਮਾਰੀ ਵਿਚ 100 ਤੋਂ ਵੱਧ ਅਧਿਕਾਰੀ ਤੇ ਹੋਰ ਕਰਮਚਾਰੀ ਸ਼ਾਮਲ ਹਨ। ਹੁਣ ਤੱਕ ਛਾਪੇਮਾਰੀ ਦੌਰਾਨ ਅਹਿਮ ਦਸਤਾਵੇਜ਼ਾਂ ਦੇ ਲੱਭੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਛਾਪੇਮਾਰੀ ਨੂੰ ਲੈ ਕੇ ਕਾਂਗਰਸ ਨੇ ਸਰਕਾਰ ‘ਤੇ ਹਮਲਾ ਬੋਲਿਆ
ਛਾਪੇਮਾਰੀ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, “ਰੇਡ ਜੀਵੀ ਜੀ, ਪ੍ਰੈੱਸ ਦੀ ਆਜ਼ਾਦੀ‘ ਤੇ ਬੁਜ਼ਦਿਲਾਨਾ ਹਮਲਾ! ‘ਦੈਨਿਕ ਭਾਸਕਰ’ ਦੇ ਭੋਪਾਲ, ਜੈਪੁਰ ਤੇ ਅਹਿਮਦਾਬਾਦ ਦਫਤਰਾਂ ‘ਤੇ ਇਨਕਮ ਟੈਕਸ ਦੇ ਛਾਪੇ। ਅਸੀਂ ਲੋਕਤੰਤਰ ਦੀ ਆਵਾਜ਼ ਨੂੰ “ਰੇਡ ਰਾਜ” ਨਾਲ ਦਬਾ ਨਹੀਂ ਸਕਾਂਗੇ।













