Home Blog Page 2447

PM ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਭਾਰਤ ਵਾਸੀਆਂ ਨੂੰ ਕਹੀਆਂ ਇਹ ਗੱਲਾਂ

0

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਯਾਦ ਕੀਤਾ। ਪੀਐਮ ਮੋਦੀ ਨੇ ਕਿਹਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੇਜਰ ਧਿਆਨ ਚੰਦ ਜੀ ਦੇ ਦਿਲ ਤੇ, ਉਨ੍ਹਾਂ ਦੀ ਆਤਮਾ ਉੱਤੇ, ਉਹ ਜਿੱਥੇ ਵੀ ਹੋਣਗੇ, ਕਿੰਨੀ ਖੁਸ਼ੀ ਹੋਵੇਗੀ।

ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੀਐਮ ਮੋਦੀ ਨੇ ਕਿਹਾ,“ਅੱਜ ਜਦੋਂ ਅਸੀਂ ਦੇਸ਼ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਖਿੱਚ ਵੇਖਦੇ ਹਾਂ, ਸਾਡੇ ਪੁੱਤਰਾਂ ਤੇ ਧੀਆਂ ਵਿੱਚ, ਮਾਪੇ ਵੀ ਖੁਸ਼ ਹੁੰਦੇ ਹਨ ਕਿਉਂ ਜੋ ਉਨ੍ਹਾਂ ਦੇ ਬੱਚੇ ਖੇਡਾਂ ਵਿੱਚ ਅੱਗੇ ਜਾ ਰਹੇ ਹਨ, ਮੈਂ ਸਮਝਦਾ ਹਾਂ ਕਿ ਇਹ ਮੇਜਰ ਧਿਆਨਚੰਦ ਜੀ ਨੂੰ ਵੱਡੀ ਸ਼ਰਧਾਂਜਲੀ ਹੈ।

ਜਦੋਂ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਹੈ ਸਾਡੇ ਸਾਹਮਣੇ ਪੂਰੀ ਨੌਜਵਾਨ ਪੀੜ੍ਹੀ ਨਜ਼ਰ ਆਉਂਦੀ ਹੈ ਅਤੇ ਜਦੋਂ ਇਸ ਪੀੜ੍ਹੀ ਵੱਲ ਗੌਰ ਨਾਲ ਵੇਖਦੇ ਹਾਂ ਤਾਂ ਕਿੰਨਾ ਬਦਲਾਅ ਨਜ਼ਰ ਆ ਰਿਹਾ ਹੈ। ਅੱਜ ਦਾ ਨੌਜਵਾਨ ਕੁਝ ਹੱਟ ਕੇ ਕਰਨਾ ਚਾਹੁੰਦਾ ਹੈ। ਅੱਜ ਦਾ ਨੌਜਵਾਨ ਮੰਜ਼ਿਲ ਵੀ ਨਵੀਂ, ਟੀਚਾ ਵੀ ਨਵਾਂ, ਰਾਹ ਵੀ ਨਵਾਂ ਵੱਲ ਵੱਧ ਰਿਹਾ ਹੈ। ਇਕ ਵਾਰ ਮਨ ’ਚ ਜੋ ਠਾਨ ਲੈਂਦਾ ਹੈ ਨਾ ਨੌਜਵਾਨ, ਜੀ-ਜਾਨ ਨਾਲ ਜੁੱਟ ਜਾਂਦਾ ਹੈ। ਦਿਨ-ਰਾਤ ਮਿਹਨਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਦੀ ਕੋਸ਼ਿਸ਼ ਸਦਕਾ ਖੇਡਾਂ ’ਚ ਭਾਰਤ ਨਵੀਆਂ ਉੱਚਾਈਆਂ ਹਾਸਲ ਕਰ ਸਕੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਸਾਰਿਆਂ ਦੀ ਕੋਸ਼ਿਸ਼ ਸਾਨੂੰ ਪ੍ਰੇਰਣਾ ਦਿੰਦੀ ਹੈ। ਅਸੀਂ ਇਹ ਜਾਣਦੇ ਹਾਂ ਕਿ ਜਦੋਂ ਵੀ ਸਵੱਛ ਭਾਰਤ ਦਾ ਨਾਂ ਆਉਂਦਾ ਹੈ ਤਾਂ ਇੰਦੌਰ ਦਾ ਨਾਂ ਆਉਂਦਾ ਹੀ ਆਉਂਦਾ ਹੈ। ਇੰਦੌਰ ਕਈ ਸਾਲਾਂ ਤੋਂ ਸਵੱਛ ਭਾਰਤ ਦੀ ਰੈਂਕਿੰਗ ਵਿਚ ਸਿਖਰ ’ਤੇ ਬਣਿਆ ਹੋਇਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਆਫ਼ਤ ਵਿਚ ਮੈਨੂੰ ਸਾਫ਼-ਸਫਾਈ ਨੂੰ ਲੈ ਕੇ ਜਿੰਨੀ ਗੱਲ ਕਰਨੀ ਚਾਹੀਦੀ ਸੀ, ਉਸ ’ਚ ਕਮੀ ਰਹਿ ਗਈ ਹੈ। ਇੰਦੌਰ ਵਿਚ ਨਾਗਰਿਕਾਂ ਨੇ ਨਾਲੀਆਂ ਨੂੰ ਸੀਵਰ ਲਾਇੰਸ ਨਾਲ ਜੋੜਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੱਲ੍ਹ ਜਨਮ ਅਸ਼ਟਮੀ ਦਾ ਤਿਉਹਾਰ ਹੈ। ਜਨਮ ਅਸ਼ਟਮੀ ਦਾ ਇਹ ਤਿਉਹਾਰ ਯਾਨੀ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਾ ਤਿਉਹਾਰ। ਅਸੀਂ ਭਗਵਾਨ ਦੇ ਸਾਰੇ ਰੂਪਾਂ  ਨਾਲ ਪਰਿਚਿਤ ਹਾਂ। ਨਟਖਟ ਕਾਹਨਾ ਤੋਂ ਲੈ ਕੇ ਵਿਰਾਟ ਰੂਪ ਧਾਰਨ ਕਰਨ ਵਾਲੇ ਕ੍ਰਿਸ਼ਨ ਤੱਕ।

ਆਲ ਇੰਡੀਆ ਰੇਡੀਓ ਤੇ ਡੀਡੀ ਚੈਨਲਾਂ ‘ਤੇ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ’ ਮਨ ਕੀ ਬਾਤ ‘ਦਾ ਇਹ 80ਵਾਂ ਐਪੀਸੋਡ ਹੈ। ਪ੍ਰਸਾਰ ਭਾਰਤੀ ਇਸ ਪ੍ਰੋਗਰਾਮ ਨੂੰ ਆਪਣੇ ਏਆਈਆਰ ਨੈਟਵਰਕ (AIR Network ਜਾਂ ਆਕਾਸ਼ਵਾਣੀ) ’ਤੇ 23 ਭਾਸ਼ਾਵਾਂ ਅਤੇ 29 ਉਪ–ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰਦੀ ਹੈ। ਇਸ ਤੋਂ ਇਲਾਵਾ, ਪ੍ਰਸਾਰ ਭਾਰਤੀ ਆਪਣੇ ਵੱਖ-ਵੱਖ ਡੀਡੀ ਚੈਨਲਾਂ ਤੇ ਪ੍ਰੋਗਰਾਮ ਦੇ ਵਿਜ਼ੁਅਲ ਸੰਸਕਰਣਾਂ ਨੂੰ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰਦੀ ਹੈ।

ਭਾਵਿਨਾ ਪਟੇਲ ਨੇ Tokyo Paralympics ‘ਚ ਸਿਲਵਰ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

0

ਭਾਰਤ ਦੀ ਭਾਵਿਨਾ ਪਟੇਲ ਨੇ ਟੋਕਿਓ ਓਲੰਪਿਕ ਚ ਚੱਲ ਰਹੇ ਪੈਰਾਲੰਪਿਕ ਗੇਮਸ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸਨੇ ਆਪਣੇ ਪਹਿਲੇ ਹੀ ਪੈਰਾਲੰਪਿਕ ਗੇਮਸ ਚ ਸਿਲਵਰ ਮੈਡਲ ਜਿੱਤਣ ‘ਚ ਸਫਲਤਾ ਹਾਸਿਲ ਕੀਤੀ ਹੈ। ਭਾਵਿਨਾ ਭਾਰਤ ਵੱਲੋਂ ਪੈਰਾਲੰਪਿਕ ਚ ਟੇਬਲ ਟੈਨਿਸ ਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ।

ਭਾਵਿਨਾ ਕੋਲ ਗੋਲਡ ਜਿੱਤਣ ਦਾ ਮੌਕਾ ਸੀ ਪਰ ਫਾਇਨਲ ਚ ਚੀਨ ਦੀ ਯਿੰਗ ਨੇ ਉਨ੍ਹਾਂ ਨੂੰ ਸਿੱਧੇ ਗੇਮ ‘ਚ ਮਾਤ ਦੇ ਦਿੱਤੀ। ਮੁਕਾਬਲੇ ਚ ਭਾਵਿਨਾ ਪਟੇਲ ਵਰਲਡ ਨੰਬਰ ਵਨ ਯਿੰਗ ਨੂੰ ਸਖ਼ਤ ਟੱਕਰ ਦੇਣ ਚ ਕਾਮਯਾਬ ਨਹੀਂ ਹੋ ਸਕੀ। ਯਿੰਗ ਨੇ ਪਹਿਲੀ ਗੇਮ ਚ ਹੀ ਭਾਵਿਨਾ ਤੇ ਆਪਣਾ ਦਬਾਅ ਬਣਾ ਲਿਆ ਸੀ।

ਯਿੰਗ ਨੇ ਪਹਿਲਾ ਗੇਮ 11-7 ਨਾਲ ਆਪਣੇ ਨਾਂਅ ਕੀਤਾ। ਦੂਜੇ ਗੇਮ ਚ ਤਾਂ ਯਿੰਗ ਦਾ ਪ੍ਰਦਰਸ਼ਨ ਹੋਰ ਜ਼ਿਆਦਾ ਵਧੀਆ ਰਿਹਾ ਤੇ ਉਨ੍ਹਾਂ ਦੂਜਾ ਗੇਮ 11.5 ਨਾਲ ਆਪਣੇ ਨਾਂਅ ਕੀਤਾ। ਤੀਜੇ ਗੇਮ ਦੀ ਸ਼ੁਰੂਆਤ ‘ਚ ਭਾਵਿਨਾ ਨੇ ਵਾਪਸੀ ਦੀ ਕੋਸ਼ਿਸ਼ ਕੀਤੀ।

ਸੈਮੀਫਾਇਨਲ ‘ਚ ਹਾਲਾਂਕਿ ਭਾਵਨਾ ਪਟੇਲ ਦੇ ਸਾਹਮਣੇ ਆਸਾਨ ਚੁਣੌਤੀ ਨਹੀਂ ਸੀ। ਭਾਵਨਾ ਪਟੇਲ ਨੇ ਵਰਲਡ ਰੈਂਕਿੰਗ ‘ਚ ਨੰਬਰ ਤਿੰਨ ਖਿਡਾਰੀ ਮਿਓ ਨੂੰ ਮਾਤ ਦਿੱਤੀ ਹੈ। ਬੇਹੱਦ ਸਖ਼ਤ ਮੁਕਾਬਲੇ ‘ਚ ਭਾਵਨਾ ਪਟੇਲ ਨੇ ਮਿਆਓ ਨੂੰ 3-2 ਨਾਲ ਹਰਾਇਆ। ਫਾਇਨਲ ‘ਚ ਪਹੁੰਚਣ ਦੇ ਨਾਲ ਹੀ ਭਾਵਨਾ ਪਟੇਲ ਨੇ ਭਾਰਤ ਲਈ ਟੋਕਿਓ ਪੈਰਾਲੰਪਿਕ ਗੇਮਸ ਤੋਂ ਪਹਿਲਾਂ ਮੈਡਲ ਪੱਕਾ ਕਰ ਲਿਆ ਸੀ।

ਭਾਵਨਾ ਪਟੇਲ ਨੇ ਪਹਿਲਾ ਗੇਮ ਗਵਾਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ। ਦੂਜੇ ਤੇ ਤੀਜੇ ਗੇਮ ‘ਤੇ ਕਬਜ਼ਾ ਜਮਾ ਕੇ ਭਾਵਨਾ ਨੇ ਪਰਖ ਮਜਬੂਤ ਕਰ ਲਈ ਸੀ। ਪਰ ਚੌਥੇ ਗੇਮ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਵਨਾ ਨੇ ਹਾਲਾਂਕਿ ਪੰਜਵਾਂ ਗੇਮ ਆਪਣੇ ਨਾਂਅ ਕੀਤਾ ਤੇ ਉਹ ਪੈਰਾਲੰਪਿਕ ਦੇ ਫਾਇਨਲ ‘ਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਟੇਬਲ ਟੈਨਿਸ ਖਿਡਾਰੀ ਬਣ ਗਈ।

RBI ਨੇ ਪੁਰਾਣੇ ਸਿੱਕੇ ਜਾਂ ਨੋਟਾਂ ਦੀ ਵਿਕਰੀ ਸੰਬੰਧੀ ਜਾਰੀ ਕੀਤੀ ਜ਼ਰੂਰੀ ਸੂਚਨਾ

0

ਪੁਰਾਣੇ ਸਿੱਕੇ ਅਤੇ ਨੋਟਾਂ ਦੀ ਖਰੀਦ ਅਤੇ ਵਿਕਰੀ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਲੋਕ ਵੱਖ-ਵੱਖ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ਰਾਹੀਂ ਪੁਰਾਣੇ ਬੈਂਕ ਨੋਟ ਅਤੇ ਸਿੱਕੇ ਵੇਚ ਰਹੇ ਹਨ। ਇਸ ਨੂੰ ਲੈ ਕੇ ਆਰ. ਬੀ. ਆਈ. ਨੇ ਹਾਲ ਹੀ ’ਚ ਇੱਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ।ਬੈਂਕ ਨੇ ਜਨਤਾ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਧੋਖਾਦੇਹੀ ਕਰਨ ਵਾਲੇ ਕੁੱਝ ਅਨਸਰ ਆਨਲਾਈਨ, ਆਫਲਾਈਨ ਪਲੇਟਫਾਰਮ ’ਤੇ ਪੁਰਾਣੇ ਬੈਂਕ ਨੋਟ ਅਤੇ ਸਿੱਕਿਆਂ ਦੀ ਵਿਕਰੀ ਲਈ ਕੇਂਦਰੀ ਬੈਂਕ ਦੇ ਨਾਂ ਅਤੇ ਲੋਗੋ ਦਾ ਇਸਤੇਮਾਲ ਕਰ ਰਹੇ ਹਨ।

ਇਸ ਲਈ ਜੇ ਤੁਸੀਂ ਵੀ ਪੁਰਾਣੇ ਸਿੱਕੇ ਅਤੇ ਨੋਟ ਵੇਚਣ ਜਾਂ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਸੁਚੇਤ ਹੋ ਜਾਓ। ਆਨਲਾਈਨ ਧੋਖਾਦੇਹੀ ਕਰਨ ਵਾਲੇ ਹਮੇਸ਼ਾ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਰਹਿੰਦੇ ਹਨ। ਇਸ ਲਈ ਉਹ ਰੋਜ਼ਾਨਾ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ।

ਰਿਜ਼ਰਵ ਬੈਂਕ ਨੇ ਇੱਕ ਟਵੀਟ ਜਾਰੀ ਕਰ ਕੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਨੋਟਿਸ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਝ ਅਨਸਰ ਗਲਤ ਤਰੀਕੇ ਨਾਲ ਭਾਰਤੀ ਰਿਜ਼ਰਵ ਬੈਂਕ ਦੇ ਨਾਂ ਅਤੇ ਲੋਗੋ ਦਾ ਇਸਤੇਮਾਲ ਕਰ ਰਹੇ ਹਨ ਅਤੇ ਵੱਖ-ਵੱਖ ਆਨਲਾਈਨ, ਆਫਲਾਈਨ ਪਲੇਟਫਾਰਮ ਰਾਹੀਂ ਪੁਰਾਣੇ ਬੈਂਕ ਨੋਟ ਅਤੇ ਸਿੱਕਿਆਂ ਨੂੰ ਵੇਚਣ ਲਈ ਲੋਕਾਂ ਤੋਂ ਫੀਸ/ਕਮੀਸ਼ਨ ਜਾਂ ਟੈਕਸ ਮੰਗ ਰਹੇ ਹਨ।

ਰਿਜ਼ਰਵ ਬੈਂਕ ਨੇ ਆਪਣੇ ਬਿਆਨ ’ਚ ਸਪੱਸ਼ਟ ਕੀਤਾ ਕਿ ਉਹ ਇਸ ਤਰ੍ਹਾਂ ਦੀ ਕਿਸੇ ਵੀ ਸਰਗਰਮੀ ’ਚ ਸ਼ਾਮਲ ਨਹੀਂ ਹਨ ਅਤੇ ਇਸ ਤਰ੍ਹਾਂ ਦੇ ਟ੍ਰਾਂਜੈਕਸ਼ਨ ਲਈ ਕਿਸੇ ਤੋਂ ਕੋਈ ਟੈਕਸ ਜਾਂ ਕਮਿਸ਼ਨ ਕਦੀ ਨਹੀਂ ਮੰਗੇਗਾ। ਬੈਂਕ ਨੇ ਕਿਹਾ ਕਿ ਉਸ ਨੇ ਕਿਸੇ ਸੰਸਥਾ ਜਾਂ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਸਰਗਰਮੀਆਂ ਲਈ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਦਿੱਤਾ ਹੈ।

ਕਿਸਾਨਾਂ ਉੱਤੇ ਹਰਿਆਣਾ ਸਰਕਾਰ ਵੱਲੋਂ ਲਾਠੀਚਾਰਜ ਕਰਨ ਦੇ ਵਿਰੋਧ ‘ਚ ਕਿਸਾਨ ਮਜ਼ਦੂਰ ਜਥੇਬੰਦੀ ਨੇ ਮੁੱਖ ਮੰਤਰੀ ਖੱਟਰ ਦੇ ਫੂਕੇ ਪੁਤਲੇ

0

ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਰਨਾਲ ਟੋਲ ਪਲਾਜ਼ਾ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਮਜਦੂਰਾਂ ਉੱਪਰ ਮੋਦੀ ਸਰਕਾਰ ਦੀ ਸਹਿ ਤੇ ਵਹਿਸ਼ਿਆਨਾ ਢੰਗ ਨਾਲ ਬਹੁਤ ਭਾਰੀ ਲਾਠੀਚਾਰਜ ਕਰਕੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗੇ।

ਜਿਸਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ  ਵਿੱਚ ਵੱਖ ਵੱਖ ਥਾਵਾਂ ਤੇ ਸੜਕਾਂ ਜਾਮ ਕਰਕੇ ਖੱਟਰ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ। ਕਿਸਾਨ ਆਗੂ ਗੁਰਬਚਨ ਸਿੰਘ ਚੱਬਾ,ਕੰਵਲਜੀਤ ਸਿੰਘ ਵੰਨ ਚੜੀ,ਮਨਰਾਜ ਸਿੰਘ ਮਨੀ,ਮਿੱਠੂ ਵੱਲਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਵੱਲੋ ਵੱਲਾ ਬਾਈਪਾਸ ਜਾਮ ਕਰਕੇ ਖੱਟਰ ਸਰਕਾਰ ਦਾ ਪੁਤਲਾ ਫੂਕ ਕੇ ਭਾਰੀ ਨਾਅਰੇਬਾਜੀ ਕਰਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਰੋਸ ਪ੍ਰਗਟ ਕਰਨ ਦਾ ਅਧਿਕਾਰ ਹੈ,ਪਰ ਦੇਸ਼ ਦੀ ਮੋਦੀ ਸਰਕਾਰ 9 ਮਹੀਨਿਆਂ ਤੋਂ ਦਿੱਲੀ ਵਿਖੇ ਕਾਲੇ ਕਾਨੂੰਨਾਂ ਖਿਲਾਫ਼ ਚਲ ਰਹੇ ਸ਼ਾਂਤਮਈ ਅੰਦੋਲਨ ਨੂੰ ਫੇਲ ਕਰਨ ਲਈ ਲਗਾਤਾਰ ਕੋਝੀਆਂ ਚਾਲਾਂ ਚਲ ਰਹੀ ਹੈ।

ਪੂੰਜੀਪਤੀਆਂ ਦੇ ਦਬਾਅ ਹੇਠ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਦੇਸ਼ ਦੇ ਆਰਥਿਕ ਸੋਮੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਦੇਣਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਇਸ ਕਿਸਾਨ ਵਿਰੋਧੀ ਰੱਵਈਏ ਦੀ ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ। ਇਸ ਮੌਕੇ ਮੰਗਜੀਤ ਸਿੰਘ ਸਿੱਧਵਾਂ,ਨਿਰਵੈਲ ਸਿੰਘ ਚੱਬਾ,ਮੰਗਵਿੰਦਰ ਸਿੰਘ, ਗੁਰਮੀਤ ਸਿੰਘ ਮੰਡਿਆਲਾ,ਹਰਦੇਵ ਸਿੰਘ ਸਾਂਘਣਾ ਮੌਜੂਦ ਸਨ।

NCB ਨੇ ਹਿਰਾਸਤ ‘ਚ ਲਿਆ ਅਦਾਕਾਰ ਅਰਮਾਨ ਕੋਹਲੀ

0

ਇੱਕ ਬਾਲ ਕਲਾਕਾਰ ਦੇ ਤੌਰ ‘ਤੇ ਅਤੇ ਫਿਰ 90 ਦੇ ਦਹਾਕੇ ‘ਚ ਇੱਕ ਹੀਰੋ ਦੇ ਤੌਰ ‘ਤੇ ਬਾਲੀਵੁੱਡ ‘ਚ ਡੈਬਿਊ ਕਰਨ ਵਾਲੇ ਅਦਾਕਾਰ ਅਰਮਾਨ ਕੋਹਲੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡ੍ਰਗਸ ਨਾਲ ਜੁੜੇ ਇੱਕ ਮਾਮਲੇ ‘ਚ ਹਿਰਾਸਤ ਚ ਲੈ ਲਿਆ ਹੈ।

ਐਨਸੀਬੀ ਨੇ ਅਰਮਾਨ ਕੋਹਲੀ ਦੇ ਜੁਹੂ ਸਥਿਤ ਬੰਗਲੇ ‘ਚ ਛਾਪੇਮਾਰੀ ਕੀਤੀ ਤੇ ਕਈ ਘੰਟਿਆਂ ਦੀ ਪੁੱਛਗਿਛ ਮਗਰੋਂ ਉਨ੍ਹਾਂ ਨੂੰ ਆਪਣੀ ਜੀਪ ‘ਚ ਬਿਠਾ ਕੇ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਅਰਮਾਨ ਦੇ ਘਰ ਹੋਈ ਛਾਪੇਮਾਰੀ ਦੌਰਾਨ ਐਨਸੀਬੀ ਨੂੰ ਕੁੱਝ ਮਾਤਰਾ ‘ਚ ਡ੍ਰਗਸ ਮਿਿਲਆ ਹੈ।

ਫਿਲਹਾਲ ਡ੍ਰਗਸ ਦੀ ਮਾਤਰਾ ਕਿੰਨੀ ਹੈ ਤੇ ਅਰਮਾਨ ਕੋਹਲੀ ਦਾ ਡ੍ਰਗਸ ਮਾਮਲੇ ‘ਚ ਕੀ ਕਨੈਕਸ਼ਨ ਹੈ, ਇਸ ਨੂੰ ਲੈਕੇ ਹੁਣ ਤਕ ਐਨਸੀਬੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

ਐਨਸੀਬੀ 11 ਮੈਂਬਰੀ ਟੀਮ ਅਰਮਾਨ ਕੋਹਲੀ ਦੇ ਬੰਗਲੇ ‘ਚ ਛਾਪੇਮਾਰੀ ਦੌਰਾਨ ਮੌਜੂਦ ਸੀ। ਬਾਅਦ ‘ਚ ਸ਼ਾਮ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਵੀ ਸ਼ਾਮ ਨੂੰ ਅਰਮਾਨ ਕੋਹਲੀ ਤੋਂ ਪੁੱਛਗਿਛ ਕਰਨ ਪਹੁੰਚੇ ਸਨ।

ਅਰਮਾਨ ਕੋਹਲੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। 2018 ‘ਚ ਉਨ੍ਹਾਂ ‘ਤੇ ਆਪਣੀ ਲਿਵ ਇਨ ਪਾਰਟਨਰ ਰਹੀ ਨੀਰੂ ਰੰਧਾਵਾ ਦੇ ਨਾਲ ਗਾਲੀ ਗਲੋਚ ਤੇ ਮਾਰਕੁੱਟ ਦਾ ਦੋਸ਼ ਵੀ ਲੱਗਾ ਸੀ। ਖੁਦ ਨੀਰੂ ਰੰਧਾਵਾ ਨੇ ਏਬੀਪੀ ਨਿਊਜ਼ ਨੂੰ ਉਸ ਸਮੇਂ ਦਿੱਤੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਕਿਸ ਤਰ੍ਹਾਂ ਗੋਆ ‘ਚ ਇਕ ਪ੍ਰਾਪਰਟੀ ਦੀ ਦੇਖਭਾਲ ਦੇ ਸਿਲਸਿਲੇ ਨਾਲ ਜੁੜੀ ਧਨਰਾਸ਼ੀ ਨੂੰ ਲੈ ਕੇ ਅਰਮਾਨ ਕੋਹਲੀ ਨੇ ਉਸ ਨਾਲ ਮਾਰਕੁੱਟ ਤੇ ਗਾਲੀ ਗਲੋਚ ਕੀਤਾ ਸੀ।

29 ਅਗਸਤ ਨੂੰ ਪੰਜਾਬ ਭਾਜਪਾ ਦਾ ਦਫ਼ਤਰ ਘੇਰੇਗੀ ‘ਆਪ’ ਮਹਿਲਾ ਵਿੰਗ : ਜਾਣੋ ਕਾਰਨ

0

ਚੰਡੀਗੜ੍ਹ : ਪੰਜਾਬ ਅਤੇ ਦੇਸ਼ ਭਰ ’ਚ ਔਰਤਾਂ ’ਤੇ ਹੋ ਰਹੇ ਹਮਲਿਆਂ ਅਤੇ ਵਧ ਰਹੀਆਂ ਬਦਸਲੂਕੀ ਦੀਆਂ ਘਟਨਾਵਾਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ 29 ਅਗਸਤ ਦਿਨ ਐਤਵਾਰ ਨੂੰ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ (ਮਹਿਲਾ ਵਿੰਗ) ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਵੱਲੋਂ ਔਰਤਾਂ ’ਤੇ ਹਮਲੇ ਅਤੇ ਬਦਸਲੂਕੀ ਕਰਨ ਦੀਆਂ ਘਟਨਾਵਾਂ ਭਾਜਪਾ ਆਗੂਆਂ ਦੀ ਔਰਤ ਵਿਰੋਧੀ ਮਾਨਸਿਕਤਾ ਨੂੰ ਪੇਸ਼ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ‘ਬੇਟੀ ਬਚਾਉ, ਬੇਟੀ ਪੜ੍ਹਾਉ’ ਦਾ ਨਾਅਰਾ ਦੇ ਕੇ ਦੇਸ਼ ਵਾਸੀਆਂ ਦੀ ਅੱਖਾਂ ਵਿੱਚ ਘੱਟਾ ਪਾ ਰਹੇ ਹਨ, ਕਿਉਂਕਿ ਔਰਤਾਂ ’ਤੇ ਹਮਲੇ ਅਤੇ ਬਦਸਲੂਕੀ ਕਰਨ ਦੇ ਮਾਮਲਿਆਂ ਵਿੱਚ ਭਾਜਪਾ ਦੇ ਗੁੰਡੇ ਸਭ ਤੋਂ ਅੱਗੇ ਹਨ।

‘ਆਪ’ ਮਹਿਲਾ ਆਗੂ ਨੇ ਕਿਹਾ ਆਪਸ ’ਚ ਲੜਾਉਣ ਅਤੇ ਔਰਤਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੀ ਭਾਜਪਾਈ ਮਾਨਸਿਕਤਾ ਤੋਂ ਪੂਰੇ ਸਮਾਜ ਨੂੰ ਸੁਚੇਤ ਰਹਿਣਾ ਪਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮਰੀ ਜ਼ਮੀਰ ਨੂੰ ਜਗਾਉਣ ਅਤੇ ਸਮਾਜ ਨੂੰ ਜਾਗਰੂਕ ਕਰਨ ਲਈ ‘ਆਪ’ ਪੰਜਾਬ ਦੇ ਮਹਿਲਾ ਵਿੰਗ ਵੱਲੋਂ ਐਤਵਾਰ ਨੂੰ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਸੂਬਾ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਔਰਤਾਂ ’ਤੇ ਭਾਜਪਾ ਗੁੰਡਿਆਂ ਵੱਲੋਂ ਕੀਤੇ ਜਾਂਦੇ ਹਮਲਿਆਂ ਬਾਰੇ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਚੁੱਪਧਾਰੀ ਬੈਠੇ ਹਨ। ਪੰਜਾਬ ਮਹਿਲਾ ਕਮਿਸ਼ਨ ਦੀ ਚੁੱਪ ’ਤੇ ਸਵਾਲ ਖੜੇ ਕਰਦਿਆਂ ਰਾਜਵਿੰਦਰ ਕੌਰ ਨੇ ਕਿਹਾ ਭਾਜਪਾ ਦੇ ਗੁੰਡਿਆਂ ਵੱਲੋਂ ਔਰਤਾਂ ’ਤੇ ਕੀਤੇ ਜਾਂਦੇ ਹਮਲਿਆਂ ਬਾਰੇ ਇਹ ਕਮਿਸ਼ਨ ਸੂ ਮੋਟੋ ਨੋਟਿਸ ਕਿਉਂ ਨਹੀਂ ਲੈਂਦਾ ?

ਬੱਚੇ ਨੂੰ ਇਨ੍ਹਾਂ ਚੀਜ਼ਾਂ ਤੋਂ ਰੱਖੋ ਦੂਰ, ਨਹੀਂ ਤਾਂ ਹੋ ਸਕਦੀ ਹੈ ਇਨਫੈਕਸ਼ਨ

0

ਜਦੋਂ ਘਰ ਵਿੱਚ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਪੇ ਵਾਕਰ, ਬੋਤਲਾਂ ਅਤੇ ਡਾਇਪਰ, ਆਦਿ ਲਿਆਉਂਦੇ ਹਨ ਪਰ ਇਨ੍ਹਾਂ ਦੀ ਵਰਤੋਂ ਬੱਚੇ ਲਈ ਹਾਨੀਕਾਰਕ ਵੀ ਹੋ ਸਕਦੀ ਹੈ।ਆਓ ਜਾਣਦੇ ਹਾਂ ਇਸ ਬਾਰੇ।

ਟੀਥਰ ਅਤੇ ਨਿੱਪਲ

5-6 ਮਹੀਨਿਆਂ ਦੀ ਉਮਰ ਵਿੱਚ, ਬੱਚਾ ਹਰ ਚੀਜ਼ ਨੂੰ ਮੂੰਹ ਵਿੱਚ ਲੈਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਨਿੱਪਲ ਅਤੇ ਦੰਦਾਂ ਨੂੰ ਸਹੀ ਢੰਗ ਨਾਲ ਸਾਫ਼ ਨਾ ਕਰਨ ਦੇ ਕਾਰਨ ਇਨਫੈਕਸ਼ਨ ਦਾ ਡਰ ਰਹਿੰਦਾ ਹੈ। ਇਨ੍ਹਾਂ ਦੀ ਬਜਾਏ, ਤੁਸੀਂ ਬੱਚੇ ਨੂੰ ਚੰਗੀ ਕੁਆਲਿਟੀ ਅਤੇ ਡਾਰਕ ਕਲਰ ਟੀਥਿੰਗ ਰਿੰਗਸ ਜਾਂ ਪਲਾਸਟਿਕ ਦੀਆਂ ਚੂੜੀਆਂ ਦੇ ਸਕਦੇ ਹੋ। ਪਰ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਹਰ ਵਾਰ ਚੰਗੀ ਤਰ੍ਹਾਂ ਧੋ ਲਓ।

ਵਾਕਰ

ਛੋਟੇ ਬੱਚਿਆਂ ਨੂੰ ਵਾਕਰ ਦੇਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ। ਇਸ ਦੇ ਕਾਰਨ ਉਸਦੇ ਸੰਤੁਲਨ ਵਿੱਚ ਗਿਰਾਵਟ ਦੇ ਨਾਲ ਨਾਲ ਉਸਦੀ ਕੁਦਰਤੀ ਸੈਰ ਵਿੱਚ ਰੁਕਾਵਟ ਆਉਣ ਦਾ ਡਰ ਰਹਿੰਦਾ ਹੈ, ਜਿਸਦੇ ਕਾਰਨ ਉਹ ਕਈ ਵਾਰ ਦੇਰ ਨਾਲ ਚੱਲਣਾ ਸਿੱਖਦਾ ਹੈ।

ਖੁਰਾਕ ਦੀ ਬੋਤਲ

ਫੀਡ ਦੇਣ ਵਾਲੀ ਬੋਤਲ ਦੀ ਸਫਾਈ ਸਹੀ ਢੰਗ ਨਾਲ ਨਾ ਹੋਣ ਕਾਰਨ, ਬੱਚੇ ਨੂੰ ਪੇਟ ਦਰਦ ਜਾਂ ਲਾਗ ਹੋ ਸਕਦੀ ਹੈ। ਫੀਡ ਦੇਣ ਵਾਲੀ ਬੋਤਲ ਨੂੰ 10 ਮਿੰਟ ਲਈ ਪਾਣੀ ਵਿੱਚ ਉਬਾਲੋ ਅਤੇ ਇਸਦੀ ਵਰਤੋਂ ਕਰੋ।

ਇਲੈਕਟ੍ਰੌਨਿਕ ਉਪਕਰਣ

ਇਹ ਬੱਚੇ ਦੇ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।  ਇਸ ਦੀ ਬਜਾਏ, ਉਨ੍ਹਾਂ ਨੂੰ ਇੱਕ ਕਹਾਣੀ ਦੱਸੋ ਜਾਂ ਤਸਵੀਰਾਂ ਰਾਹੀਂ ਕੁਝ ਸਿਖਾਓ ਅਤੇ ਬੱਚਿਆਂ ਨਾਲ ਸਮਾਂ ਬਿਤਾਓ।

ਡਾਇਪਰਇਸ

ਡਾਇਪਰਇਸ ਦੀ ਬਜਾਏ ਸੂਤੀ ਕੱਪੜੇ ਦੀ ਵਰਤੋਂ ਕਰਨਾ ਬਿਹਤਰ ਹੈ। ਪਰ ਜੇਕਰ ਤੁਸੀਂ ਇਸਦੀ ਵਰਤੋਂ ਕਰਦੇ ਹੋ ਤਾਂ ਇਸਦੇ ਭਾਰੀ ਹੋਣ ‘ਤੇ ਇਸ ਨੂੰ ਉਤਾਰ ਦਿਉ। ਇਸ ਨਾਲ ਬੱਚੇ ਨੂੰ ਐਲਰਜੀ ਦੀ ਸਮੱਸਿਆ ਨਹੀਂ ਹੋਵੇਗੀ। ਡਾਇਪਰਇਸ ਪਹਿਨਾਉਂਦੇ ਸਮੇਂ ਚਮੜੀ ‘ਤੇ ਥੋੜ੍ਹਾ ਜਿਹਾ ਤੇਲ ਲਗਾਉਣ ਨਾਲ ਚਮੜੀ ਨੂੰ ਸਿੱਧਾ ਨੁਕਸਾਨ ਨਹੀਂ ਹੁੰਦਾ।