ਪੁਰਾਣੇ ਸਿੱਕੇ ਅਤੇ ਨੋਟਾਂ ਦੀ ਖਰੀਦ ਅਤੇ ਵਿਕਰੀ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਲੋਕ ਵੱਖ-ਵੱਖ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ਰਾਹੀਂ ਪੁਰਾਣੇ ਬੈਂਕ ਨੋਟ ਅਤੇ ਸਿੱਕੇ ਵੇਚ ਰਹੇ ਹਨ। ਇਸ ਨੂੰ ਲੈ ਕੇ ਆਰ. ਬੀ. ਆਈ. ਨੇ ਹਾਲ ਹੀ ’ਚ ਇੱਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ।ਬੈਂਕ ਨੇ ਜਨਤਾ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਧੋਖਾਦੇਹੀ ਕਰਨ ਵਾਲੇ ਕੁੱਝ ਅਨਸਰ ਆਨਲਾਈਨ, ਆਫਲਾਈਨ ਪਲੇਟਫਾਰਮ ’ਤੇ ਪੁਰਾਣੇ ਬੈਂਕ ਨੋਟ ਅਤੇ ਸਿੱਕਿਆਂ ਦੀ ਵਿਕਰੀ ਲਈ ਕੇਂਦਰੀ ਬੈਂਕ ਦੇ ਨਾਂ ਅਤੇ ਲੋਗੋ ਦਾ ਇਸਤੇਮਾਲ ਕਰ ਰਹੇ ਹਨ।

ਇਸ ਲਈ ਜੇ ਤੁਸੀਂ ਵੀ ਪੁਰਾਣੇ ਸਿੱਕੇ ਅਤੇ ਨੋਟ ਵੇਚਣ ਜਾਂ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਸੁਚੇਤ ਹੋ ਜਾਓ। ਆਨਲਾਈਨ ਧੋਖਾਦੇਹੀ ਕਰਨ ਵਾਲੇ ਹਮੇਸ਼ਾ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਰਹਿੰਦੇ ਹਨ। ਇਸ ਲਈ ਉਹ ਰੋਜ਼ਾਨਾ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ।

ਰਿਜ਼ਰਵ ਬੈਂਕ ਨੇ ਇੱਕ ਟਵੀਟ ਜਾਰੀ ਕਰ ਕੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਨੋਟਿਸ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਝ ਅਨਸਰ ਗਲਤ ਤਰੀਕੇ ਨਾਲ ਭਾਰਤੀ ਰਿਜ਼ਰਵ ਬੈਂਕ ਦੇ ਨਾਂ ਅਤੇ ਲੋਗੋ ਦਾ ਇਸਤੇਮਾਲ ਕਰ ਰਹੇ ਹਨ ਅਤੇ ਵੱਖ-ਵੱਖ ਆਨਲਾਈਨ, ਆਫਲਾਈਨ ਪਲੇਟਫਾਰਮ ਰਾਹੀਂ ਪੁਰਾਣੇ ਬੈਂਕ ਨੋਟ ਅਤੇ ਸਿੱਕਿਆਂ ਨੂੰ ਵੇਚਣ ਲਈ ਲੋਕਾਂ ਤੋਂ ਫੀਸ/ਕਮੀਸ਼ਨ ਜਾਂ ਟੈਕਸ ਮੰਗ ਰਹੇ ਹਨ।

ਰਿਜ਼ਰਵ ਬੈਂਕ ਨੇ ਆਪਣੇ ਬਿਆਨ ’ਚ ਸਪੱਸ਼ਟ ਕੀਤਾ ਕਿ ਉਹ ਇਸ ਤਰ੍ਹਾਂ ਦੀ ਕਿਸੇ ਵੀ ਸਰਗਰਮੀ ’ਚ ਸ਼ਾਮਲ ਨਹੀਂ ਹਨ ਅਤੇ ਇਸ ਤਰ੍ਹਾਂ ਦੇ ਟ੍ਰਾਂਜੈਕਸ਼ਨ ਲਈ ਕਿਸੇ ਤੋਂ ਕੋਈ ਟੈਕਸ ਜਾਂ ਕਮਿਸ਼ਨ ਕਦੀ ਨਹੀਂ ਮੰਗੇਗਾ। ਬੈਂਕ ਨੇ ਕਿਹਾ ਕਿ ਉਸ ਨੇ ਕਿਸੇ ਸੰਸਥਾ ਜਾਂ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਸਰਗਰਮੀਆਂ ਲਈ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਦਿੱਤਾ ਹੈ।

LEAVE A REPLY

Please enter your comment!
Please enter your name here