Home Blog Page 2445

CM ਕੈਪਟਨ ਨੇ ਖੱਟਰ ਦੀ ਟਿੱਪਣੀ ਦਾ ਦਿੱਤਾ ਕਰਾਰਾ ਜਵਾਬ, ਕਿਹਾ – ਕਿਸਾਨਾਂ ਦੇ ਰੋਸ਼ ਲਈ ਪੰਜਾਬ ਨਹੀਂ BJP ਜ਼ਿੰਮੇਦਾਰ

0

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਲ ਲਾਠੀਚਾਰਜ ਨੂੰ ਲੈ ਕੇ ਹਰਿਆਣਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਮਨੋਹਰ ਲਾਲ ਖੱਟਰ ਦੀ ਟਿੱਪਣੀ ਨੇ ਉਨ੍ਹਾਂ ਦੀ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਪੂਰੀ ਤਰ੍ਹਾਂ ਤੋਂ ਬੇਨਕਾਬ ਕਰ ਦਿੱਤਾ ਹੈ। ਕੈਪਟਨ ਨੇ ਖੱਟਰ ਅਤੇ ਦੁਸ਼ਯੰਤ ਚੌਟਾਲਾ ਨੂੰ ਯਾਦ ਦਵਾਇਆ ਕਿ ਕਰਨਾਲ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬੈਠਕ ਦਾ ਵਿਰੋਧ ਕਰਨ ਵਾਲੇ ਕਿਸਾਨ ਜਿਨਪਰ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਉਹ ਪੰਜਾਬ ਦੇ ਨਹੀਂ ਸਗੋਂ ਹਰਿਆਣੇ ਦੇ ਸਨ। ਮੁੱਖਮੰਤਰੀ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਖੱਟਰ ਨੇ ਇਲਜ਼ਾਮ ਲਗਾਇਆ ਕਿ ਕਿਸਾਨਾਂ ਦੇ ਅੰਦੋਲਨ ਦੇ ਪਿੱਛੇ ਪੰਜਾਬ ਦਾ ਹੱਥ ਹੈ।

ਕਿਸਾਨਾਂ ਦੇ ਰੋਸ਼ ਲਈ ਭਾਜਪਾ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਜੇਕਰ ਹਰਿਆਣਾ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਸਮੇਤ ਬੀਜੇਪੀ ਨੇ ਕਿਸਾਨਾਂ ਦੀਆਂ ਚਿੰਤਾਵਾਂ ‘ਤੇ ਧਿਆਨ ਦਿੱਤਾ ਹੁੰਦਾ ਅਤੇ ਸ਼ਰਮਿੰਦਗੀ ਦੀ ਸ਼ਰਨ ਲੈਣ ਦੀ ਬਜਾਏ ਉਨ੍ਹਾਂ ਦੇ ਦਰਦ ਨੂੰ ਸਿਹਾ ਹੁੰਦਾ ਤਾਂ ਇਹ ਸੰਕਟ ਇੰਨਾ ਗਹਿਰਾ ਨਹੀਂ ਹੁੰਦਾ।

ਹਰਿਆਣਾ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਨੂੰ ਸ਼ਿਵ ਸੈਨਾ ਨੇ ਦੱਸਿਆ ਦੂਜਾ ਜਲਿਆਂਵਾਲਾ ਬਾਗ ਕਾਂਡ

0

ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਹਰ ਕਿਸੇ ਨੇ ਨਿੰਦਿਆ ਕੀਤੀ ਹੈ। ਸ਼ਿਵ ਸੈਨਾ ਨੇ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ‘ਦੂਜਾ ਜਲਿਆਂਵਾਲਾ ਬਾਗ’ ਕਾਂਡ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਹੁਣ ਸੱਤਾ ’ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ’ਚ ਸੁੰਦਰੀਕਰਨ ਕੀਤੇ ਗਏ ਜਲਿਆਂਵਾਲਾ ਬਾਗ ਕੰਪਲੈਕਸ ਦਾ ਉਦਘਾਟਨ ਕਰ ਰਹੇ ਸਨ, ਤਾਂ ਹਰਿਆਣਾ ਵਿਚ ਦੂਜਾ ਜਲਿਆਂਵਾਲਾ ਬਾਗ ਕਾਂਡ ਹੋ ਰਿਹਾ ਸੀ।

ਇਹ ਪੱਕਾ ਹੈ ਕਿ ਖੱਟੜ ਦੀ ਸਰਕਾਰ ਨੂੰ ਸੱਤਾ ’ਚ ਬਣੇ ਰਹਿਣ ਦਾ ਹੁਣ ਕੋਈ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਇਕ ਬੈਠਕ ਦੇ ਵਿਰੋਧ ਵਿਚ ਕਰਨਾਲ ਵੱਲ ਜਾਂਦੇ ਹੋਏ, ਨੈਸ਼ਨਲ ਹਾਈਵੇਅ ’ਤੇ ਆਵਾਜਾਈ ਠੱਪ ਕਰਨ ਵਾਲੇ ਕਿਸਾਨਾਂ ’ਤੇ ਸ਼ਨੀਵਾਰ ਨੂੰ ਪੁਲਸ ਨੇ ਲਾਠੀਚਾਰਜ ਕੀਤਾ ਸੀ, ਜਿਸ ’ਚ ਕਈ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਕਿਸਾਨਾਂ ’ਤੇ ਡਾਗਾਂ ਮਾਰੀਆਂ ਗਈਆਂ ਕਿਉਂਕਿ ਉਹ ਮੁੱਖ ਮੰਤਰੀ ਖੱਟੜ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਖੱਟੜ ਸਰਕਾਰ ਦੀ ਕਿਸਾਨਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ’ਤੇ ਆਲੋਚਕ ਚੁੱਪ ਕਿਉਂ ਹਨ? ਸੰਪਾਦਕੀ ‘ਚ ਕਿਹਾ ਗਿਆ ਕਿ ਕਿਸਾਨ ਪਿਛਲੇ ਕਰੀਬ 9 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ, ਖੇਤੀ ਦੇ ਨਿੱਜੀਕਰਨ ਨੂੰ ਰੋਕਣ, ਐੱਮ. ਐੱਸ. ਪੀ. ਕਾਨੂੰਨ ਦੀ ਵਾਪਸੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਪ੍ਰਧਾਨ ਮੰਤਰੀ ਨੇ ਹੁਣ ਤੱਕ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਸਰਕਾਰ ਦਾ ਦਿਲ ਪੱਥਰ ਹੈ, ਸਰਕਾਰ ਨੂੰ ‘ਜਨ ਆਸ਼ੀਰਵਾਦ’ ਚਾਹੀਦਾ ਹੈ। ਕੀ ਕਿਸਾਨਾਂ ਦੇ ਸਿਰ ’ਤੇ ਡਾਗਾਂ ਵਰ੍ਹਾ ਕੇ, ਲਹੂ-ਲੁਹਾਨ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਮਿਲੇਗਾ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸ਼ਨੀਵਾਰ ਨੂੰ ਸੁੰਦਰੀਕਰਨ ਕੀਤੇ ਗਏ ਜਲਿਆਂਵਾਲਾ ਬਾਗ ਕੰਪਲੈਕਸ ਦਾ ਆਨਲਾਈਨ ਉਦਘਾਟਨ ਕੀਤਾ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਚ 13 ਅਪ੍ਰੈਲ 1919 ਨੂੰ ਸ਼ਾਤੀਪੂਰਨ ਇਕੱਠੇ ਹੋਏ ਲੋਕਾਂ ਦੇ ਇਕ ਵੱਡੇ ਇਕੱਠ ’ਤੇ ਬਿ੍ਰਟਿਸ਼ ਫ਼ੌਜ ਨੇ ਅੰਨੇ੍ਹਵਾਹ ਗੋਲੀਆਂ ਵਰ੍ਹਾਈਆਂ ਸਨ, ਜਿਸ ’ਚ 1000 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ ਸਨ।

Rahul Gandhi ਦਾ ਮੋਦੀ ਸਰਕਾਰ ‘ਤੇ ਤਿੱਖਾ ਵਾਰ, ਬੋਲੇ – ਕੀ ਸੰਵਿਧਾਨ ਦੇ ਅਨੁੱਛੇਦ 15 ਅਤੇ 25 ਵੀ ਵੇਚ ਦਿੱਤੇ?

0

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿੱਚ ਇੱਕ ਆਦਿਵਾਸੀ ਨੌਜਵਾਨ ਦੀ ਕੁੱਟਮਾਰ ਅਤੇਵਾਹਨ ਵਿੱਚ ਘਸੀਟਣ ਦੀ ਘਟਨਾ ਅਤੇ ਦੇਸ਼ ਦੇ ਕੁੱਝ ਹੋਰ ਹਿੱਸਿਆਂ ਵਿੱਚ ਭੀੜ ਵਲੋਂ ਲੋਕਾਂ ਦੀ ਮਾਰ ਕੁਟਾਈ ਤੋਂ ਸਬੰਧਤ ਕੁੱਝ ਹੋਰ ਘਟਨਾਵਾਂ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਕੀ ਸੰਵਿਧਾਨ ਦੇ ਅਨੁੱਛੇਦ 15 ਅਤੇ 25 ਵੀ ਵੇਚ ਦਿੱਤੇ।

ਉਨ੍ਹਾਂ ਨੇ ਇਸ ਘਟਨਾਵਾਂ ਦਾ ਚਰਚਾ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਅਤੇ ਟਵੀਟ ਕੀਤਾ, ‘‘ਸੰਵਿਧਾਨ ਦੇ ਅਨੁੱਛੇਦ 15 ਅਤੇ 25 ਵੀ ਵੇਚ ਦਿੱਤੇ?’’ ਜ਼ਿਕਰਯੋਗ ਹੈ ਕਿ ਸੰਵਿਧਾਨ ਦੇ ਅਨੁੱਛੇਦ 15 ਦੇ ਅਨੁਸਾਰ, ਰਾਜ ਕਿਸੇ ਵੀ ਨਾਗਰਿਕ ਦੇ ਨਾਲ ਜਾਤੀ, ਧਰਮ, ਲਿੰਗ, ਜਨਮ ਸਥਾਨ ਅਤੇ ਖ਼ਾਨਦਾਨ ਦੇ ਆਧਾਰ ‘ਤੇ ਭੇਦਭਾਵ ਨਹੀਂ ਕਰ ਸਕਦਾ। ਅਨੁੱਛੇਦ 25 ਦੇ ਤਹਿਤ ਪ੍ਰਾਵਧਾਨ ਹੈ ਕਿ ਹਰ ਇੱਕ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ, ਚਾਲ ਚਲਣ ਅਤੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ।

CM ਕੇਜਰੀਵਾਲ ਦਾ ਐਲਾਨ – ਪਦਮ ਪੁਰਸਕਾਰਾਂ ਲਈ ਭੇਜੇ ਜਾਣਗੇ ਇਨ੍ਹਾਂ ਤਿੰਨ ਡਾਕਟਰਾਂ ਦੇ ਨਾਮ

0

ਨਵੀਂ ਦਿੱਲੀ : ਦਿੱਲੀ ਸਰਕਾਰ ਦੀ ਇਕ ਕਮੇਟੀ ਨੇ ਇਸ ਸਾਲ ਪਦਮ ਪੁਰਸਕਾਰਾਂ ਦੀ ਸਿਫ਼ਾਰਿਸ਼ ਲਈ ਡਾਕਟਰ ਐੱਸ .ਕੇ . ਸਰੀਨ , ਸੁਰੇਸ਼ ਕੁਮਾਰ ਅਤੇ ਸੰਦੀਪ ਬੁੱਧੀਰਾਜਾ ਦੇ ਨਾਂਵਾਂ ਨੂੰ ਚੁਣਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 9,427 ਲੋਕਾਂ ਵਲੋਂ 740 ਡਾਕਟਰਾਂ ਅਤੇ ਪੈਰਾ – ਮੈਡੀਕਸ ਦੇ ਨਾਂਵਾਂ ਦੀ ਪੁਰਸਕਾਰ ਲਈ ਸਿਫ਼ਾਰਿਸ਼ ਕੀਤੀ ਗਈ ਸੀ , ਜਿਨ੍ਹਾਂ ’ਚੋਂ ਤਿੰਨਾਂ ਨਾਂਵਾਂ ਦੀ ਚੋਣ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਵਾਲੀ ਕਮੇਟੀ ਵਲੋਂ ਕੀਤੀ ਗਈ।

ਕਮੇਟੀ ਨੇ ਆਈ . ਐੱਲ . ਬੀ . ਐੱਸ . ਦੇ ਕੁਲਪਤੀ ਡਾ . ਐੱਸ . ਕੇ . ਸਰੀਨ ਜਿਨ੍ਹਾਂ ਨੇ ਹਸਪਤਾਲ ਦੇ ਸਮੂਹ ਡਾਇਰੈਕਟਰ ਡਾ . ਸੰਦੀਪ ਬੁੱਧੀਰਾਜਾ ਦਾ ਨਾਂ ਚੁਣਿਆ ਹੈ। ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਇਸ ਸਾਲ ਪਦਮ ਪੁਰਸਕਾਰਾਂ ਲਈ ਸਿਰਫ਼ ਡਾਕਟਰਾਂ ਅਤੇ ਪੈਰਾ – ਮੈਡਿਕਸ ਦੇ ਨਾਂਵਾਂ ਦੀ ਸਿਫ਼ਾਰਿਸ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਦਿੱਲੀ ਵਾਸੀਆਂ ਤੋਂ ਨਾਂਵਾਂ ’ਤੇ ਸੁਝਾਅ ਮੰਗੇ ਸਨ।

ਸਰ੍ਹੋਂ ਦਾ ਤੇਲ ਜੋੜਾਂ ਦੇ ਦਰਦ ਲਈ ਹੁੰਦਾ ਹੈ ਲਾਭਦਾਇਕ, ਜਾਣੋ

0

ਸਰ੍ਹੋਂ ਦਾ ਤੇਲ ਨਾ ਸਿਰਫ਼ ਸਿਰ ਤੇ ਲਾਉਣ ਲਈ ਬਲਕਿ ਹੱਡੀਆਂ ਤੇ ਲਾਉਣ ਲਈ ਵੀ ਵਰਤੋਂ ਹੁੰਦੀ ਹੈ। ਖਾਸ ਕਰ ਸਬਜ਼ੀ ਬਣਾਉਣ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦਰਅਸਲ ਸਰ੍ਹੋਂ ਦਾ ਤੇਲ ਬਹੁਤ ਉੱਚ-ਕੋਟੀ ਦਾ ਤੰਦਰੁਸਤੀ ਅਤੇ ਖਾਧ ਪਦਾਰਥਾਂ ਦਾ ਰੱਖਿਅਕ ਹੈ? ਇਹੀ ਕਾਰਨ ਹੈ ਕਿ ਸਰ੍ਹੋਂ ਦੇ ਤੇਲ ਵਿਚ ਪਾਇਆ ਗਿਆ ਆਚਾਰ ਕਈ ਸਾਲਾਂ ਤੱਕ ਖਰਾਬ ਨਹੀਂ ਹੁੰਦਾ।

ਸਰ੍ਹੋਂ ਦੇ ਤੇਲ ਦੇ ਸਰੀਰ ਲਈ ਬਹੁਤ ਜ਼ਿਆਦਾ ਲਾਭ ਹਨ, ਜਿਵੇਂ ਹੱਡੀਆਂ ਵਿਚ ਦਰਦ ਹੋਣ ’ਤੇ ਸਰ੍ਹੋਂ ਦੇ ਤੇਲ ਨੂੰ ਥੋੜ੍ਹਾ ਗਰਮ ਕਰਕੇ ਸਰੀਰ ਦੀ ਮਾਲਿਸ਼ ਕਰੋ ਅਤੇ ਦੋ ਘੰਟੇ ਬਾਅਦ ਨਹਾ ਲਓ। ਅਜਿਹਾ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਸਰ੍ਹੋਂ ਦੇ ਤੇਲ ਵਿਚ ਲਸਣ ਗਰਮ ਕਰਕੇ ਬੱਚਿਆਂ ਦੇ ਸਰੀਰ ’ਤੇ ਮਾਲਿਸ਼ ਕਰਨ ਨਾਲ ਉਨ੍ਹਾਂ ਨੂੰ ਫਾਇਦਾ ਹੁੰਦਾ ਹੈ ? ਸਰ੍ਹੋਂ ਦੇ ਤੇਲ ਨਾਲ ਪੇਟ ਦੀ ਮਾਲਿਸ਼ ਕਰਨ ਨਾਲ ਕਬਜ਼ ਦੂਰ ਹੋ ਜਾਂਦੀ ਹੈ।

ਸਰਦੀਆਂ ਵਿਚ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ ਇਸ ਲਈ ਠੰਢ ਦੇ ਮੌਸਮ ਵਿਚ ਚਮੜੀ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਨਹਾਉਣ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਸਰ੍ਹੋਂ ਦਾ ਤੇਲ ਲਗਾ ਕੇ ਨਹਾਉਣ ਨਾਲ ਠੰਢ ਘੱਟ ਲਗਦੀ ਹੈ ਅਤੇ ਠੰਢ ਦਾ ਅਸਰ ਘੱਟ ਹੁੰਦਾ ਹੈ। ਸਰ੍ਹੋਂ ਦੀ ਮਾਲਿਸ਼ ਕਰਨ ਨਾਲ ਚਮੜੀ ਦਾ ਰੰਗ ਨਿਖਰਦਾ ਹੈ, ਛਾਈਆਂ ਭਾਵ ਚਿਹਰੇ ’ਤੇ ਪਏ ਕਾਲੇ ਧੱਬੇ ਘੱਟ ਹੁੰਦੇ ਹਨ।

ਜੋ ਲੋਕ ਹਰ ਰੋਜ਼ ਆਪਣੇ ਕੰਨਾਂ ਵਿਚ ਸਿਰਫ ਦੋ ਬੂੰਦਾਂ ਸਰ੍ਹੋਂ ਦਾ ਤੇਲ ਪਾਉਂਦੇ ਹਨ, ਉਨ੍ਹਾਂ ਦੀ ਸੁਣਨ ਦੀ ਸ਼ਕਤੀ ਠੀਕ ਬਣੀ ਰਹਿੰਦੀ ਹੈ। ਅਜਿਹਾ ਕਰਨ ਨਾਲ ਕੰਨ ਦੀ ਮੈਲ ਵੀ ਫੁੱਲ ਕੇ ਉੱਪਰ ਆ ਜਾਂਦੀ ਹੈ, ਜਿਸ ਨੂੰ ਬਿਨਾਂ ਕਿਸੇ ਖਤਰੇ ਦੇ ਅਸਾਨੀ ਨਾਲ ਕੱਢ ਕੇ ਕੰਨ ਨੂੰ ਸਾਫ ਰੱਖਿਆ ਜਾ ਸਕਦਾ ਹੈ। ਇਸ ਪ੍ਰਯੋਗ ਨਾਲ ਸ਼ਵਾਸ ਰੋਗ ਦੀ ਸ਼ਿਕਾਇਤ ਦੂਰ ਹੁੰਦੀ ਹੈ ਅਤੇ ਕਫ ਅਤੇ ਖਾਂਸੀ ਵਿਚ ਆਰਾਮ ਮਿਲਦਾ ਹੈ। ਜੇ ਪੇਟ ਵਿਚ ਕੀੜੇ ਪੈ ਗਏ ਹੋਣ ਤਾਂ 3 ਗ੍ਰਾਮ ਸਰ੍ਹੋਂ ਦਾ ਪਾਊਡਰ ਦਿਨ ਵਿਚ ਦੋ ਵਾਰ ਗਰਮ ਪਾਣੀ ਦੇ ਨਾਲ ਸੇਵਨ ਕਰੋ ?

3 ਤੋਂ 5 ਦਿਨਾਂ ਤੱਕ ਇਸ ਪ੍ਰਯੋਗ ਨੂੰ ਕਰਨ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ। ਸਿਰ ਦੇ ਅੱਧੇ ਹਿੱਸੇ ਵਿਚ ਦਰਦ ਹੋਣ ’ਤੇ ਵਿਅਕਤੀ ਬੇਹਾਲ ਜਿਹਾ ਹੋ ਜਾਂਦਾ ਹੈ। ਅਜਿਹੇ ਵਿਚ ਨੱਕ ਦੇ ਉਸ ਪਾਸੇ ਦੇ ਛੇਕ ਵਿਚ 2-3 ਬੂੰਦਾਂ ਸਰ੍ਹੋਂ ਦਾ ਤੇਲ ਪਾ ਕੇ ਜ਼ੋਰ ਨਾਲ ਸਾਹ ਲੈਣ ’ਤੇ ਸਿਰ ਦੇ ਉਸ ਭਾਗ ਦਾ ਦਰਦ ਠੀਕ ਹੋ ਜਾਂਦਾ ਹੈ। ਇਸ ਪ੍ਰਯੋਗ ਨੂੰ ਲਗਾਤਾਰ 4-5 ਦਿਨਾਂ ਤੱਕ ਕਰਨ ਨਾਲ ਹੀ ਲਾਭ ਮਿਲੇਗਾ। ਸੜੇ ਹੋਏ ਅੰਗ ’ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਛਾਲੇ ਨਹੀਂ ਪੈਂਦੇ ਸੌਣ ਤੋਂ ਪਹਿਲਾਂ ਧੁੰਨੀ ’ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਬੁੱਲ੍ਹ ਨਹੀਂ ਫਟਦੇ।

ਦਹੀ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਸਿਹਤ ਲਈ ਹੋ ਸਕਦਾ ਹੈ ਖਤਰਨਾਕ

0

ਭੋਜਨ ਦੇ ਨਾਲ ਦਹੀ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ਼ ਭੋਜਨ ਦਾ ਸਵਾਦ ਬਿਹਤਰ ਹੁੰਦਾ ਹੈ ਬਲਕਿ ਇਹ ਸਾਡੇ ਸਰੀਰ ‘ਚ ਪੋਸ਼ਕ ਤੱਤਾਂ ਦੀ ਪੂਰਤੀ ਕਰਦਾ ਹੈ। ਦਹੀ ਦੇ ਅੰਦਰ ਪ੍ਰੋਬਾਇਓਟਿਕਸ ਹੁੰਦੇ ਹਨ ਜਿਹੜੇ ਪਾਚਣ ਕਿਰਿਆ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ।

ਦਹੀ ਅੰਤੜੀ ਦੇ ਬੈਕਟੀਰੀਆ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਦਹੀ ਦਾ ਸੇਵਨ ਕੁੱਝ ਦੂਸਰੀਆਂ ਚੀਜ਼ਾਂ ਦੇ ਨਾਲ ਕਰਦੇ ਹੋ ਤੇ ਇਹ ਤੁਹਾਡੀ ਪਾਚਣ ਕਿਰਿਆ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਤੁਹਾਨੂੰ ਦਹੀਂ ਦੇ ਨਾਲ ਜਾਂ ਬਾਅਦ ਵਿਚ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।

ਦਹੀ : ਦਹੀ ਨੂੰ ਬੇਸ਼ੱਕ ਦੁੱਧ ਜ਼ਰੀਏ ਤਿਆਰ ਕੀਤਾ ਜਾਂਦਾ ਹੈ ਪਰ ਇਨ੍ਹਾਂ ਦੋਵਾਂ ਚੀਜ਼ਾਂ ਦਾ ਸੇਵਨ ਇਕੱਠੇ ਕਰਨਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਦਹੀ ਫਰਮੈਂਟਿਡ ਦੁੱਧ ਜ਼ਰੀਏ ਬਣਦਾ ਹੈ ਤੇ ਇਨ੍ਹਾਂ ਦੋਵਾਂ ‘ਚ ਹੀ ਪ੍ਰੋਟੀਨ ਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਇਨ੍ਹਾਂ ਦਾ ਸੇਵਨ ਇਕੱਠੇ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਪੇਟ ਫੁੱਲਣ, ਡਾਇਰੀਆ, ਐਸੀਡਿਟੀ ਵਰਗੀ ਸਮੱਸਿਆ ਹੋ ਸਕਦੀ ਹੈ।

ਮੱਛੀ ਦਾ ਸੇਵਨ : ਦਹੀ ਦੇ ਨਾਲ ਜਾਂ ਬਾਅਦ ਵਿਚ ਮੱਛੀ ਦਾ ਸੇਵਨ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਆਯੁਰਵੈਦ ਦੀ ਮੰਨੀਏ ਤਾਂ ਕਦੀ ਵੀ ਦੋ ਹਾਈ ਪ੍ਰੋਟੀਨ ਫੂਡ ਇਕੱਠੇ ਨਹੀਂ ਖਾਣੇ ਚਾਹੀਦੇ। ਇਹ ਦੋਵੇਂ ਹੀ ਹਾਈ ਪ੍ਰੋਟੀਨ ਸਮੱਗਰੀ ‘ਚ ਗਿਣੇ ਜਾਂਦੇ ਹਨ। ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਕਿੱਨ ਜਗ੍ਹਾ-ਜਗ੍ਹਾ ਤੋਂ ਸਫੈਦ ਹੋ ਸਕਦੀ ਹੈ।

ਆਮਤੌਰ ‘ਤੇ ਦਹੀਂ ਤੇ ਅੰਬ ਦੇ ਮਿਸ਼ਰਨ ਦੇ ਸੇਵਨ ਨੂੰ ਲੋਕ ਕਾਫੀ ਪਸੰਦ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਦਾ ਸੇਵਨ ਇਕੱਠਾ ਕਰਨ ਨਾਲ ਜਾਂ ਦਹੀਂ ਤੋਂ ਬਾਅਦ ਅੰਬ ਖਾਣ ਨਾਲ ਸਕਿੱਨ ਐਲਰਜੀ ਹੋ ਸਕਦੀ ਹੈ। ਅਸਲ ਵਿਚ ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ‘ਚ ਜ਼ਹਿਰੀਲੇ ਪਦਾਰਥ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਸਕਿੱਨ ਐਲਰਜੀ ਦੀ ਸਮੱਸਿਆ ਹੋ ਜਾਂਦੀ ਹੈ।

ਆਇਲੀ ਫੂਡ : ਦਹੀ ਖਾਣ ਤੋਂ ਤੁਰੰਤ ਬਾਅਦ ਆਇਲੀ ਫੂਡ ਜਿਵੇਂ ਘਿਉ ਤੇ ਪਰਾਂਠੇ, ਪਕੌੜੇ ਤੇ ਚੀਜ਼ ਫਰਾਈ ਆਦਿ ਖਾਣ ਨਾਲ ਪਾਚਣ ਕਿਰਿਆ ‘ਤੇ ਗ਼ਲਤ ਅਸਰ ਪੈਂਦਾ ਹੈ। ਇਹ ਨਾ ਸਿਰਫ਼ ਪਾਚਣ ਕਿਰਿਆ ਨੂੰ ਖਰਾਬ ਕਰਦਾ ਹੈ ਬਲਕਿ ਆਲਸੀ ਤੇ ਥੱਕਿਆ ਹੋਇਆ ਵੀ ਮਹਿਸੂਸ ਕਰਵਾ ਸਕਦਾ ਹੈ।

ਦਹੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਉਪਰੋਕਤ ਦੱਸੀਆਂ ਚੀਜ਼ਾਂ ਨਾਲ ਦਹੀ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਦਹੀ ਦੇ ਅੰਦਰ ਵਿਟਾਮਿਨ ਬੀ 12, ਵਿਟਾਮਿਨ ਬੀ-2, ਫਾਸਫੋਰਸ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵਰਗੇ ਵਿਟਾਮਿਨ ਤੇ ਖਣਿਜ ਪਦਾਰਥ ਪਾਏ ਜਾਂਦੇ ਹਨ ਜਿਹੜੇ ਤੁਹਾਨੂੰ ਸਿਹਤਮੰਦ ਰੱਖਣ ਵਿਚ ਕਾਰਗਰ ਸਾਬਿਤ ਹੁੰਦੇ ਹਨ।

ਸਮਰਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਪਰਮਜੀਤ ਸਿੰਘ ਢਿੱਲੋਂ ਨੂੰ ਐਲਾਨਿਆ ਉਮੀਦਵਾਰ

0

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਟਿਕਟਾਂ ਦਾ ਐਲਾਨ ਵੀ ਸ਼ੁਰੂ ਕਰ ਦਿੱਤਾ ਹੈ।  ਬੀਤੇ ਦਿਨੀ ਸੁਖਬੀਰ ਬਾਦਲ ਨੇ ਰਾਮਪੁਰਾ ਫੂਲ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ ਦਿਹਾਤੀ ਤੋਂ ਪ੍ਰਕਾਸ਼ ਭੱਟੀ ਅਤੇ ਭੁੱਚੋ ਤੋਂ ਦਰਸ਼ਨ ਸਿੰਘ ਕੋਟਫੱਤਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ।

ਇਸੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਮਰਾਲਾ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਵਿਧਾਨ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਰਮਜੀਤ ਸਿੰਘ ਨੌਜਵਾਨ ਅਤੇ ਬੇਹੱਦ ਮਿਹਨਤੀ ਆਗੂ ਹਨ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਰੇ ਪਰਮਜੀਤ ਸਿੰਘ ਢਿੱਲੋਂ ਨੂੰ ਕਾਮਯਾਬ ਬਣਾਓ।

ਉਨ੍ਹਾਂ ਨੇ ਆਪਣੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਕਿਹਾ ਕਿ ਪੰਜਾਬੀਆਂ ਦੀ ਸਿਰਫ਼ ਇੱਕ ਹੀ ਪਾਰਟੀ ਹੈ, ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਬਾਦਲ ਸਾਬ੍ਹ ਦਾ ਰਾਜ ਆਉਂਦਾ ਹੈ ਤਾਂ ਪੰਜਾਬ ਵਿਚ ਤਰੱਕੀ ਹੁੰਦੀ ਹੈ। ਇਸ ਮੌਕੇ ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਜਿਹੜੇ ਕਿਸਾਨ ਪਰਿਵਾਰਾਂ ਕੋਲ ਕੋਈ ਵੀ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ, ਜਦੋਂ ਸਰਕਾਰ ਬਣੀ ਤਾਂ ਉਨ੍ਹਾਂ ਕਿਸਾਨ ਪਰਿਵਾਰਾਂ ਦੇ ਘਰਾਂ ’ਚ ਘੱਟ ਤੋਂ ਘੱਟ ਇਕ ਟਿਊਬਵੈੱਲ ਕੁਨੈਕਸ਼ਨ ਜ਼ਰੂਰ ਦਿੱਤਾ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਗਵਾਹ ਹੈ ਕਿ ਜੋ ਕਿਹਾ ਹੈ ਉਹ ਕੀਤਾ ਹੈ ਅਤੇ ਜੋ ਕਿਹਾ ਹੈ, ਉਹ ਵੀ ਹੁਣ ਕਰਕੇ ਵਿਖਾਵਾਂਗੇ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ, ਪੈਨਸ਼ਨ ਸਕੀਮ ਸਮੇਤ ਜਿੰਨੀਆਂ ਵੀ ਸਕੀਮਾਂ ਹਨ, ਉਹ ਬਾਦਲ ਸਾਬ੍ਹ ਵੱਲੋਂ ਦਿੱਤੀਆਂ ਗਈਆਂ ਹਨ। ਜਿੰਨੇ ਵੀ ਨੀਲੇ ਕਾਰਡ ਵਾਲੇ ਪਰਿਵਾਰ ਹਨ, ਉਨ੍ਹਾਂ ਪਰਿਵਾਰਾਂ ਦੀਆਂ ਮੁਖੀ ਔਰਤਾਂ ਦੇ ਖਾਤੇ ’ਚ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।

ਦੁਬਈ ‘ਚ ਛੁੱਟੀਆਂ ਮਨਾਉਣ ਦੀ ਤਿਆਰੀ ਕਰਨ ਭਾਰਤੀ, ਅੱਜ ਤੋਂ ਸਾਰਿਆਂ ਨੂੰ ਟੂਰਿਸਟ ਵੀਜ਼ਾ ਦੇਵੇਗਾ ਯੂਏਈ

0

ਅਬੂ ਧਾਬੀ : ਸੰਯੁਕਤ ਅਰਬ ਅਮੀਰਾਤ ਘੁੰਮਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਇੱਕ ਚੰਗੀ ਖ਼ਬਰ ਹੈ। 30 ਅਗਸਤ ਤੋਂ ਯੂਏਈ ਆਪਣੇ ਯਾਤਰੀਆਂ ਦਾ ਸਵਾਗਤ ਕਰਨ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਖ਼ਬਰਾਂ ਅਨੁਸਾਰ, ਸ਼ਨੀਵਾਰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਯੂਏਈ ਨੇ ਘੋਸ਼ਣਾ ਕੀਤੀ ਹੈ ਕਿ ਉਹ 30 ਅਗਸਤ ਤੋਂ ਵੈਕਸੀਨ ਲਵਾ ਚੁੱਕੇ ਯਾਤਰੀਆਂ ਨੂੰ ਫਿਰ ਤੋਂ ਟੂਰਿਸਟ ਵੀਜ਼ਾ ਜਾਰੀ ਕਰਨਾ ਸ਼ੁਰੂ ਕਰੇਗਾ।

ਇਹ ਕਦਮ ਦੇਸ਼ ‘ਚ ਪੌਜ਼ੀਟਿਵ ਮਾਮਲਿਆਂ ‘ਚ ਆਈ ਗਿਰਾਵਟ ਤੋਂ ਬਾਅਦ ਚੁੱਕਿਆ ਗਿਆ ਹੈ। ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ (ਆਈ.ਸੀ.ਏ.) ਅਤੇ ਨੈਸ਼ਨਲ ਐਮਰਜੈਂਸੀ ਕ੍ਰਾਈਸਸ ਐਂਡ ਡਿਜਾਸਟਰ ਮੈਨੇਜਮੈਂਟ ਅਥਾਰਟੀ (ਐੱਨ.ਸੀ.ਈ.ਐੱਮ.ਏ.) ਦੋਵਾਂ ਨੇ ਸੰਯੁਕਤ ਰੂਪ ਨਾਲ ਐਲਾਨ ਕੀਤਾ ਕਿ ਟੂਰਿਸਟ ਵੀਜ਼ਾ ਲਈ ਅਰਜ਼ੀ ਪ੍ਰਕਿਰਿਆ ਭਾਰਤ ਸਮੇਤ ਉਨ੍ਹਾਂ ਸਾਰੇ ਦੇਸ਼ਾਂ ਲਈ ਖੁੱਲ੍ਹ ਗਈ ਹੈ, ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ (ਡਲਬਯੂ.ਐੱਚ.ਓ.) ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾਈਆਂ ਹੋਈਆਂ ਹਨ। ਇਹ ਟੂਰਿਸਟ ਵੀਜ਼ਾ 30 ਜਾਂ 90 ਦਿਨਾਂ ਲਈ ਦਿੱਤਾ ਜਾਂਦਾ ਹੈ।

ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ, ‘ਯੂ.ਏ.ਈ. ਦਾ ਟੀਚਾ ਜਨਤਕ ਸਿਹਤ ਅਤੇ ਵੱਖ-ਵੱਖ ਮਹੱਤਵਪੂਰਨ ਖੇਤਰਾਂ ਵਿਚਾਲੇ ਸੰਤੁਲਨ ਬਣਾਉਣ ਦਾ ਹੈ। ਇਹ ਕਦਮ ਸਥਾਈ ਰਿਕਰਵੀ ਅਤੇ ਆਰਥਿਕ ਵਿਕਾਸ ਦੇ ਰਾਸ਼ਟਰੀ ਯਤਨਾਂ ਦੇ ਸਮਰਥਨ ਵਿਚ ਦੇਸ਼ ਦੀ ਰਣਨੀਤੀ ਹਿੱਸੇ ਵਜੋਂ ਚੁੱਕਿਆ ਹੈ।’ ਜੋ ਯਾਤਰੀ ਸੰਯੁਕਤ ਅਰਬ ਅਮੀਰਾਤ ਵਿਚ ਟੀਕਾਕਰਨ ਕੀਤੇ ਗਏ ਵਿਅਕਤੀਆਂ ਨੂੰ ਪ੍ਰਦਾਨ ਕੀਤੇ ਗਏ ਲਾਭਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਜਿਵੇਂ ਕਿ ਆਬੂ ਧਾਬੀ ਵਿਚ ਮਾਲ ਅਤੇ ਜਨਤਕ ਸਥਾਨਾਂ ’ਤੇ ਜਾਣਾ ਆਦਿ, ਉਹ ਆਈ.ਸੀ.ਏ. ਪਲੇਟਫਾਰਮ ਜਾਂ ਅਲ ਹੋਸਨ ਐਪਲੀਕੇਸ਼ਨ ਜ਼ਰੀਏ ਆਪਣਾ ਟੀਕਾਕਰਨ ਰਜਿਸਟਰਡ ਕਰਵਾ ਸਕਦੇ ਹਨ।

ਦੱਸ ਦਈਏ ਕਿ 3 ਜੂਨ ਤੱਕ ਡਲਬਯੂ.ਐੱਚ.ਓ. ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਵਿਚ ਐਸਟ੍ਰਾਜ਼ੇਨੇਕਾ,ਆਕਸਫੋਰਡ, ਕੋਵੀਸ਼ੀਲਡ, ਜਾਨਸਨ ਐਂਡ ਜਾਨਸਨ, ਮਾਡਰਨਾ, ਫਾਈਜ਼ਰ, ਬਾਇਓਐਨਟੈਕ, ਸਿਨੋਫਾਰਮ ਅਤੇ ਸਿਨੋਵਾਕ ਸ਼ਾਮਲ ਹਨ। ਡਬਲਯੂ.ਏ.ਐੱਮ. ਨੇ ਅੱਗੇ ਕਿਹਾ ਕਿ ਟੂਰਿਸਟ ਵੀਜ਼ਾ ’ਤੇ ਆਉਣ ਵਾਲੇ ਯਾਤਰੀਆਂ ਨੂੰ ਹਵਾਈਅੱਡੇ ’ਤੇ ਲਾਜ਼ਮੀ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ।

ਅੱਜ ਤੋਂ Vintage Numbers ਵਾਲੇ ਵਾਹਨਾਂ ਦਾ ਕੱਟਿਆ ਜਾਵੇਗਾ ਚਲਾਨ, ਜਾਣੋ ਕੀ ਹੈ ਪੂਰਾ ਮਾਮਲਾ !

0

ਵਾਹਨਾਂ ‘ਤੇ ਵਿੰਟੇਜ ਨੰਬਰ ਲਗਵਾਉਣ ਦੇ ਸ਼ੌਕੀਨ ਲੋਕਾਂ ਨੂੰ ਹੁਣ ਵਾਹਨਾਂ ਤੋਂ ਨੰਬਰ ਪਲੇਟ ਹਟਾਉਣੀ ਪਵੇਗੀ। ਦਰਅਸਲ, ਵਿੰਟੇਜ ਨੰਬਰਾਂ ਵਾਲੇ ਵਾਹਨਾਂ ਦਾ ਚਲਾਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੋਮਵਾਰ ਨੂੰ, ਵਿੰਟੇਜ ਨੰਬਰਾਂ ਵਾਲੇ ਵਾਹਨਾਂ ਦੇ ਵੱਖ -ਵੱਖ ਚੌਰਾਹਿਆਂ ‘ਤੇ ਚਲਾਨ ਕੀਤੇ ਜਾਣਗੇ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵਿੰਟੇਜ ਨੰਬਰ ਵਾਲੇ ਵਾਹਨਾਂ ਦੇ ਚਲਾਨ ਨੂੰ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਆਰਟੀਏ ਦੇ ਸਕੱਤਰ ਹਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਨੋਟੀਫਿਕੇਸ਼ਨ ਆ ਗਿਆ ਹੈ ਅਤੇ ਚਲਾਨ ਅੱਜ ਤੋਂ ਸ਼ੁਰੂ ਕੀਤੇ ਜਾਣਗੇ।

ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਜਾਣੋ ਕੀ ਹੈ Vishing

0

ਕੀ ਤੁਸੀਂ ਪਹਿਲਾਂ ਕਦੇ ਵਿਸ਼ਿੰਗ (Vishing) ਬਾਰੇ ਸੁਣਿਆ ਹੈ? ਵਿਸ਼ਿੰਗ ਇੱਕ ਅਜਿਹੀ ਚੀਜ਼ ਹੈ ਜੋ ਇੱਕ ਧੋਖੇਬਾਜ਼ ਦੁਆਰਾ ਇੱਕ ਫੋਨ ਕਾਲ ਰਾਹੀਂ ਤੁਹਾਡੇ ਸੈੱਟ ’ਚੋਂ ਅਤਿ ਜ਼ਰੂਰੀ ਤੇ ਨਿੱਜੀ ਵੇਰਵੇ ਕੱਢਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਵੇਰਵਿਆਂ ਵਿੱਚ ਯੂਜ਼ਰ ਆਈਡੀ, ਲੌਗਇਨ ਤੇ ਟ੍ਰਾਂਜੈਕਸ਼ਨ ਪਾਸਵਰਡ, ਓਟੀਪੀ (ਵਨ ਟਾਈਮ ਪਾਸਵਰਡ), ਯੂਆਰਐਨ (URN- ਵਿਲੱਖਣ ਰਜਿਸਟ੍ਰੇਸ਼ਨ ਨੰਬਰ), ਕਾਰਡ ਪਿੰਨ, ਗ੍ਰਿੱਡ ਕਾਰਡ ਵੈਲਿਯੂ, ਸੀਵੀਵੀ, ਜਾਂ ਕੋਈ ਵੀ ਨਿੱਜੀ ਜਾਣਕਾਰੀ ਜਿਵੇਂ ਜਨਮ ਮਿਤੀ, ਮਾਂ ਦਾ ਨਾਮ ਸ਼ਾਮਲ ਹਨ।

ਜਦੋਂ ਤੁਹਾਡਾ ਫ਼ੋਨ ਵੱਜਦਾ ਹੈ, ਤਾਂ ਕਈ ਵਾਰ ਇਹ ਜਾਣਨਾ ਮੁਸ਼ਕਲ ਹੁੰਦਾ ਹੈ ਕਿ ਦੂਜੇ ਸਿਰੇ ਤੇ ਕੌਣ ਹੋਵੇਗਾ, ਹੋ ਸਕਦਾ ਹੈ ਕਿ ਇਹ ਕੋਈ ਵਿਸ਼ਿੰਗ ਹੋਵੇ। ਵਿਸ਼ਿੰਗ, ‘ਵੌਇਸ’ ਅਤੇ ‘ਫਿਸ਼ਿੰਗ’ ਦਾ ਸੁਮੇਲ, ਇੱਕ ਫੋਨ ਘੁਟਾਲਾ ਹੈ ਜੋ ਤੁਹਾਨੂੰ ਨਿੱਜੀ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਕੀਤਾ ਗਿਆ ਹੈ। ਐਫਬੀਆਈ ਦੇ ਇੰਟਰਨੈਟ ਅਪਰਾਧ ਸ਼ਿਕਾਇਤ ਕੇਂਦਰ ਦੇ ਅਨੁਸਾਰ, 2018 ਵਿੱਚ, ਫਿਸ਼ਿੰਗ ਅਪਰਾਧਾਂ ਦੇ ਪੀੜਤਾਂ ਨੂੰ 48 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

ਇਹ ਘੁਟਾਲੇਬਾਜ਼ ਬੈਂਕਰ ਵਜੋਂ ਕਾਲ ਕਰਦੇ ਹਨ ਤੇ ਲੋਕਾਂ ਉੱਤੇ ਉਨ੍ਹਾਂ ਦੇ ਨਿੱਜੀ ਅਤੇ ਵਿੱਤੀ ਵੇਰਵੇ ਦੱਸਣ ਲਈ ਦਬਾਅ ਪਾਉਂਦੇ ਹਨ। ਇਹ ਵੇਰਵੇ ਲੈਣ ਤੋਂ ਬਾਅਦ, ਉਹ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਖਾਤੇ ਵਿੱਚ ਧੋਖਾਧੜੀ ਦੀਆਂ ਗਤੀਵਿਧੀਆਂ ਕਰਨ ਲਈ ਇਸ ਦੀ ਵਰਤੋਂ ਕਰਦੇ ਹਨ, ਜਿਸ ਨਾਲ ਵੱਡਾ ਵਿੱਤੀ ਨੁਕਸਾਨ ਹੁੰਦਾ ਹੈ। ਇਸ ਲਈ ਅਜਿਹੀਆਂ ਗਤੀਵਿਧੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।