Home Blog Page 2444

ਹੁਣ ਦੁਕਾਨਦਾਰ, ਮਜ਼ਦੂਰ ਤੇ ਰੇਹੜੀ ਲਗਾਉਣ ਵਾਲਿਆਂ ਨੂੰ ਵੀ ਮਿਲੇਗੀ ਪੈਨਸ਼ਨ, ਜਾਣੋ ਕਿਵੇਂ

0

ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ ‘ਚ ਗੈਰ-ਸਰਕਾਰੀ ਨੌਕਰੀ, ਖੇਤੀ, ਦੁਕਾਨਦਾਰ, ਰੇਹੜੀ ਲਾਉਣ ਵਾਲਿਆਂ ਦੇ ਬੁਢਾਪੇ ਦਾ ਖਿਆਲ ਰੱਖਿਆ ਗਿਆ ਹੈ। ਇਸ ਯੋਜਨਾ ਨਾਲ ਜੁੜਨ ਵਾਲਿਆਂ ਨੂੰ 60 ਸਾਲ ਬਾਅਦ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ।  ਜੇਕਰ ਪਤੀ-ਪਤਨੀ ਦੋਵੇਂ ਇਸ ਯੋਜਨਾ ਦਾ ਲਾਭ ਲੈਣਗੇ ਤਾਂ 60 ਸਾਲ ਬਾਅਦ ਦੋਵਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ  ਮਿਲੇਗੀ। ਜੇਕਰ ਪਤੀ ਜਾਂ ਪਤਨੀ ਦੋਵਾਂ ‘ਚੋਂ ਕਿਸੇ ਇਕ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੈਨਸ਼ਨ ਦੋਵਾਂ ‘ਚੋਂ ਜੋ ਜਿਉਂਦਾ ਹੋਵੇਗਾ ਉਸ ਨੂੰ ਮਿਲੇਗੀ। ਸਰਕਾਰ ਦੀ ‘ਅਟਲ ਪੈਨਸ਼ਨ ਯੋਜਨਾ’ ਕਾਫੀ ਪਸੰਦ ਕੀਤੀ ਜਾ ਰਹੀ ਹੈ।

ਇਸ ਸਕੀਮ ਵਿੱਚ ਸ਼ਾਮਲ ਹੋਣ ਲਈ, ਹਰ ਮਹੀਨੇ ਤੁਹਾਡੀ ਕਮਾਈ ਦਾ ਇੱਕ ਛੋਟਾ ਹਿੱਸਾ ਅਟਲ ਪੈਨਸ਼ਨ ਸਕੀਮ ਵਿੱਚ ਦਾਖਲ ਕਰਨਾ ਪਏਗਾ। ਇਹ ਨਿਵੇਸ਼ ਉਸ ਵਿਅਕਤੀ ਦੀ ਉਮਰ ਦੇ ਹਿਸਾਬ ਨਾਲ ਹੁੰਦਾ ਹੈ ਜੋ ਯੋਜਨਾ ਦਾ ਲਾਭ ਲੈਂਦਾ ਹੈ। ਯਾਨੀ, ਜੇਕਰ ਯੋਜਨਾ ਦਾ ਲਾਭ ਲੈਣ ਵਾਲਾ ਵਿਅਕਤੀ 18 ਸਾਲ ਦਾ ਹੈ, ਤਾਂ ਉਸਨੂੰ 210 ਰੁਪਏ ਹਰ ਮਹੀਨੇ ਵਿੱਚ ਇਸ ਵਿੱਚ ਨਿਵੇਸ਼ ਕਰਨੇ ਪੈਣਗੇ। ਮੰਨ ਲਓ ਕਿ ਪਤੀ ਦੀ ਉਮਰ 24 ਸਾਲ ਅਤੇ ਪਤਨੀ ਦੀ ਉਮਰ 21 ਸਾਲ ਹੈ ਤਾਂ ਪਤੀ ਨੂੰ ਇਸ ਲਈ ਪ੍ਰਤੀ ਮਹੀਨਾ 346 ਰੁਪਏ ਅਤੇ ਪਤਨੀ ਨੂੰ ਇਸ ਯੋਜਨਾ ਵਿੱਚ 269 ਰੁਪਏ ਪ੍ਰਤੀ ਮਹੀਨਾ ਜਮ੍ਹਾਂ ਕਰਵਾਉਣੇ ਪੈਣਗੇ। ਇਹ ਪੈਸਾ 59 ਸਾਲਾਂ ਲਈ ਜਮ੍ਹਾਂ ਕਰਵਾਉਣਾ ਹੁੰਦਾ ਹੈ। 60ਵੇਂ ਸਾਲ ਤੋਂ, ਦੋਵੇਂ ਪਤੀ -ਪਤਨੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ ਭਾਵ ਸਾਲ ਵਿੱਚ 1 ਲੱਖ 20 ਹਜ਼ਾਰ ਰੁਪਏ।

ਇਸ ਸਕੀਮ ਦੇ ਤਹਿਤ, ਪੈਨਸ਼ਨਰ ਦੀ ਮੌਤ ‘ਤੇ ਨੋਮੀਨੀ ਨੂੰ ਇਹ ਪੈਨਸ਼ਨ ਸਾਰੀ ਜ਼ਿੰਦਗੀ ਮਿਲਣੀ ਜਾਰੀ ਰਹੇਗੀ। ਇਸਦਾ ਅਰਥ ਹੈ ਕਿ ਘਰ ਦਾ ਕੋਈ ਨਾ ਕੋਈ ਮੈਂਬਰ ਇਸ ਪੈਨਸ਼ਨ ਦਾ ਲਾਭ ਲੈਣਾ ਜਾਰੀ ਰੱਖੇਗਾ। ਇਸ ਯੋਜਨਾ ਦਾ ਲਾਭ ਲੈਣ ਵਾਲੇ ਵਿਅਕਤੀ ਨੂੰ 80 CCD (1B) ਅਧੀਨ ਪੈਨਸ਼ਨ ਆਮਦਨ ਟੈਕਸ ਵਿੱਚ 50,000 ਤੱਕ ਦੀ ਦਾ ਆਮਦਨ ਟੈਕਸ ਵਿੱਚ ਛੂਟ ਮਿਲੇਗੀ।

ਜੇ ਧਾਰਕ 60 ਸਾਲ ਤੋਂ ਪਹਿਲਾਂ ਮਰ ਗਿਆ ਤਾਂ …
ਜੇ ਪੈਨਸ਼ਨ ਦਾ ਲਾਭ ਲੈਣ ਵਾਲਾ ਵਿਅਕਤੀ 60 ਸਾਲ ਤੋਂ ਪਹਿਲਾਂ ਮਰ ਜਾਂਦਾ ਹੈ, ਤਾਂ ਵੀ ਉਸਦੇ ਨੋਮੀਨੀ ਨੂੰ ਪੈਨਸ਼ਨ ਦਿੱਤੀ ਜਾਏਗੀ। ਕਿਸੇ ਵੀ ਬੈਂਕ ਵਿੱਚ ਜਾਂ ਡਾਕਘਰ ਵਿੱਚ ਖਾਤਾ ਖੁਲ੍ਹਵਾ ਕੇ ਇਸਦਾ ਲਾਭ ਲਿਆ ਜਾ ਸਕਦਾ ਹੈ।

ਅਫਗਾਨਿਸਤਾਨ ਤੋਂ ਅਮਰੀਕਾ ਦੇ ਸੈਨਿਕਾਂ ਦੀ ਹੋਈ ਵਾਪਸੀ, 20 ਸਾਲਾਂ ਦੀ ਭਿਆਨਕ ਜੰਗ ਦਾ ਹੋਇਆ ਅੰਤ

0

ਅੱਜ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦਾ ਆਖਰੀ ਜਹਾਜ਼ ਰਵਾਨਾ ਹੋ ਗਿਆ ਹੈ। ਤਾਲਿਬਾਨ ਨੇ ਦੇਸ਼ ਤੋਂ ਅਮਰੀਕੀ ਫੌਜੀਆਂ ਦੀ ਪੂਰਨ ਵਾਪਸੀ ਦੇ ਬਾਅਦ ਅਫ਼ਗਾਨਿਸਤਾਨ ਦੇ ਪੂਰੀ ਤਰ੍ਹਾਂ ਆਜ਼ਾਦ ਹੋਣ ਦਾ ਐਲਾਨ ਕੀਤਾ। ਤਾਲਿਬਾਨ ਦੇ ਇੱਕ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਕਿਹਾ, ‘ਸਾਰੇ ਅਮਰੀਕੀ ਫ਼ੌਜੀ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋ ਗਏ ਹਨ ਅਤੇ ਹੁਣ ਸਾਡਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੈ।’ ਇਸ ਦੇ ਨਾਲ ਹੀ ਅਮਰੀਕਾ ਵੱਲੋਂ ਵੀ ਮੰਗਲਵਾਰ ਦੀ ਡੈਡਲਾਈਨ ਤੋਂ ਪਹਿਲਾਂ ਆਪਣੇ ਫ਼ੌਜੀਆਂ ਦੀ ਵਾਪਸੀ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਦੇ ਨਾਲ ਹੀ ਇਸ ਯੁੱਧ ਪ੍ਰਭਾਵਿਤ ਦੇਸ਼ ਵਿਚ ਕਰੀਬ 20 ਸਾਲ ਦੀ ਅਮਰੀਕੀ ਫੌਜ ਦੀ ਮੌਜੂਦਗੀ ਖ਼ਤਮ ਹੋ ਗਈ ਹੈ।

ਤਾਲਿਬਾਨ ਦੇ ਲੜਾਕਿਆਂ ਨੇ ਅਮਰੀਕੀ ਜਹਾਜ਼ਾਂ ਨੂੰ ਸੋਮਵਾਰ ਦੇਰ ਰਾਤ ਰਵਾਨਾ ਹੁੰਦੇ ਦੇਖਿਆ ਅਤੇ ਫਿਰ ਹਵਾ ਵਿਚ ਗੋਲੀਆਂ ਚਲਾਈਆਂ ਅਤੇ ਆਪਣੀ ਜਿੱਤ ਦਾ ਜਸ਼ਨ ਮਨਾਇਆ। ਕਾਬੁਲ ਹਵਾਈ ਅੱਡੇ ’ਤੇ ਤਾਇਨਾਤ ਤਾਲਿਬਾਨ ਦੇ ਇੱਕ ਲੜਾਕੇ ਹੇਮਾਦ ਸ਼ੇਰਜਾਦ ਨੇ ਕਿਹਾ, ‘ਆਖ਼ਰੀ ਪੰਜ ਜਹਾਜ਼ ਰਵਾਨਾ ਹੋ ਗਏ ਹਨ ਅਤੇ ਹੁਣ ਇਹ ਮੁਹਿੰਮ ਖ਼ਤਮ ਹੋ ਗਈ ਹੈ। ਆਪਣੀ ਖ਼ੁਸ਼ੀ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।ਅਮਰੀਕਾ ਸੈਂਟਰਲ ਕਮਾਂਡ ਦੇ ਜਨਰਲ ਫ੍ਰੈਂਕ ਮੈਕੇਂਜੀ ਨੇ ਵੀ ਵਾਸ਼ਿੰਗਟਨ ਵਿਚ ਮੁਹਿੰਮ ਖ਼ਤਮ ਹੋਣ ਦਾ ਐਲਾਨ ਕੀਤਾ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਦੱਸਿਆ ਕਿ ‘ਅਫਗਾਨਿਸਤਾਨ ਵਿੱਚ ਅਮਰੀਕਾ ਦੀ 20 ਸਾਲਾਂ ਦੀ ਫੌਜੀ ਮੌਜੂਦਗੀ ਖਤਮ ਹੋ ਗਈ ਹੈ।’ ਰਾਸ਼ਟਰਪਤੀ ਬਾਇਡਨ ਨੇ ਇਹ ਐਲਾਨ ਸਾਰੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਕੁਝ ਘੰਟਿਆਂ ਬਾਅਦ ਕੀਤਾ। ਉਸਨੇ ਕਿਹਾ- ‘ਹੁਣ ਅਫਗਾਨਿਸਤਾਨ ਵਿੱਚ ਸਾਡੀ 20 ਸਾਲਾਂ ਦੀ ਫੌਜੀ ਮੌਜੂਦਗੀ ਖਤਮ ਹੋ ਗਈ ਹੈ।’ ‘ਬਾਇਡਨ ਨੇ ਅਫਗਾਨਿਸਤਾਨ ਛੱਡਣ ਲਈ ਹਥਿਆਰਬੰਦ ਫੌਜਾਂ ਦਾ ਧੰਨਵਾਦ ਕੀਤਾ। ਬਾਇਡਨ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ।

ਨਵਜੋਤ ਸਿੱਧੂ ਫਿਰ ਹੋਏ ਗੁੱਸੇ! ਕਿਹਾ, ਇਕ ਦਿਨ ਦੇ ਵਿਧਾਨਸਭਾ ਸੈਸ਼ਨ ਨਾਲ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਹੀਂ ਹੋਵੇਗਾ ਹੱਲ

0

ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਰਾਜ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਇੱਕ ਦਿਨ ਦੇ ਸੈਸ਼ਨ ਤੋਂ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤਿੰਨ ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਪੰਜਾਬ ਵਿੱਚ ਮੁੱਖਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਰਾਜ ਇਕਾਈ ਦੇ ਪ੍ਰਧਾਨ ਸਿੱਧੂ ਦੇ ਵਿੱਚ ਝਗੜਾ ਚੱਲ ਰਿਹਾ ਹੈ। ਕ੍ਰਿਕੇਟ ਤੋਂ ਰਾਜਨੀਤੀ ਵਿੱਚ ਆਏ ਸਿੱਧੂ ਨੇ ਸਰਕਾਰ ਤੋਂ ਖਪਤਕਾਰਾਂ ਨੂੰ ਬਿਜਲੀ ਦੀਆਂ ਦਰਾਂ ਵਿੱਚ ਰਾਹਤ ਦੇਣ ਲਈ ਊਰਜਾ ਨਿਆਮਕ ਨੂੰ ਨਿਰਦੇਸ਼ ਦੇਣ ਦੀ ਮੰਗ ਸੋਮਵਾਰ ਨੂੰ ਟਵਿੱਟਰ ਦੇ ਜਰਿਏ ਕੀਤੀ।

ਉਨ੍ਹਾਂਨੇ ਟਵੀਟ ਕੀਤਾ, “ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਜਲਦ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (PSERC) ਨੂੰ ਨਿਰਦੇਸ਼ ਜਾਰੀ ਕਰਨ ਚਾਹੀਦਾ ਹੈ ਕਿ ਨਿੱਜੀ ਬਿਜਲੀ ਪਲਾਂਟ ਨੂੰ ਅਦਾ ਕੀਤੇ ਜਾ ਰਹੇ ਟੈਰਿਫ ਲਈ ਜਨਤਕ ਹਿੱਤ ਵਿੱਚ ਘੱਟ ਕੀਤਾ ਜਾਵੇ। ਫਲਸਰੂਪ ਇਹ ਬਿਜਲੀ ਖਰੀਦ ਸਮਝੌਤਿਆਂ ਨੂੰ ਬੇਅਸਰ ਅਤੇ ਅਰਥਹੀਣ ਕਰ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਨੁਕਸਾਨਦਾਰ ਬਿਜਲੀ ਖਰੀਦ ਸਮਝੌਤੀਆਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਲਈ ਨਵਾਂ ਕਾਨੂੰਨ ਬਣਾਉਣ ਦੀ ਖਾਤਰ 5 – 7 ਦਿਨਾਂ ਦਾ ਵਿਧਾਨਸਭਾ ਸੈਸ਼ਨ ਬੁਲਾਇਆ ਜਾਵੇ। ਇਸ ਸੈਸ਼ਨ ‘ਚ ਸਤਲੁਜ-ਯਮੁਨਾ ਲਿੰਕ ‘ਤੇ ਪਾਣੀ ਦੀ ਵੰਡ ਦੇ ਸਮਝੌਤੇ ਨੂੰ ਰੱਦ ਕਰਨ ਵਰਗੇ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਲਈ ਇੱਕ ਕਾਨੂੰਨ ਪਾਸ ਕੀਤਾ ਜਾਣਾ ਚਾਹੀਦਾ ਹੈ।”

ਪੰਜਾਬ ‘ਚ ਕਣਕ-ਝੋਨੇ ਦੀ ਖਰੀਦ ਦੇ ਮਾਮਲੇ ‘ਚ ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ

0

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਪੱਤਰ ਲਿਖ ਕੇ ਐੱਫ਼. ਸੀ. ਆਈ. ਵੱਲੋਂ ਪੰਜਾਬ ਵਿਚ ਝੋਨੇ ਅਤੇ ਕਣਕ ਦੀ ਖਰੀਦ ਦੇ ਮਾਮਲੇ ਵਿਚ ਸਰਕਾਰ ਨੇ ਨਵੇਂ ਨਿਰਧਾਰਿਤ ਨਿਯਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਐੱਫ਼. ਸੀ. ਆਈ. ਵੱਲੋਂ ਕਣਕ ਅਤੇ ਝੋਨੇ ਦੀ ਖ਼ਰੀਦ ਦੇ ਮਾਮਲੇ ਵਿਚ ਭਾਰਤ ਸਰਕਾਰ ਦੇ ਜਨਤਕ ਵੰਡ ਮੰਤਰਾਲਾ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਦੀ ਸਿਫਾਰਿਸ਼ ਤੇ ਕੇਂਦਰੀ ਕੰਟਰੋਲ ਪੂਲ ਲਈ ਕਣਕ, ਝੋਨੇ ਅਤੇ ਚਾਵਲ ਦੀ ਨਵੀਂ ਗੁਣਵੱਤਾ 2 ਫ਼ੀਸਦੀ ਖ਼ਰਾਬ, 2 ਫ਼ੀਸਦੀ ਰੰਗਹੀਣ, 20 ਫ਼ੀਸਦੀ ਟੁੱਟ ਅਤੇ 14 ਫ਼ੀਸਦੀ ਨਮੀ ਐਲਾਨੀ ਗਈ ਹੈ, ਜੋ ਕਿ ਬਿਲਕੁਲ ਗਲਤ ਹੈ।

ਉਨ੍ਹਾਂ ਨੇ ਪੀਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਤੋਂ ਉਨ੍ਹਾਂ ਦੀ ਫ਼ਸਲ ਪੁਰਾਣੀ ਗੁਣਵੱਤਾ ਦੇ ਆਧਾਰ ’ਤੇ ਹੀ ਖ਼ਰੀਦੀ ਜਾਵੇ, ਤਾਂ ਜੋ ਉਨ੍ਹਾਂ ਦੀ ਫ਼ਸਲ ਦੀ ਖਰੀਦ ਤੇ ਕੋਈ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਸਤੰਬਰ ਤੋਂ ਨਵੰਬਰ ਤਕ ਤਾਪਮਾਨ ਹੌਲੀ-ਹੌਲੀ ਘੱਟਦਾ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀਆਂ ਫ਼ਸਲਾਂ ’ਤੇ ਪੈਂਦਾ ਹੈ। ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੋਂ ਇਸ ਮਾਮਲੇ ਵਿਚ ਨਿੱਜੀ ਤੌਰ ’ਤੇ ਦਖ਼ਲ ਦੇਣ ਦੀ ਮੰਗ ਕੀਤੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਖ਼ਰੀਦ ਲਈ ਪੁਰਾਣੀ ਪ੍ਰਣਾਲੀ ਨੂੰ ਨਿਯਮਿਤ ਰੱਖਣ ਲਈ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਰਾਈਸ ਸ਼ੈਲਰ ਮਾਲਕਾਂ ਨੇ ਵੀ ਇਹ ਸਮੱਸਿਆ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਰੱਖੀ ਸੀ, ਜਿਸ ’ਤੇ ਸੂਬਾ ਪ੍ਰਧਾਨ ਨੇ ਉਨ੍ਹਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਪੁਰਾਣੀ ਗੁਣਵੱਤਾ ਬਹਾਲ ਰੱਖਣ ਦੀ ਉਨ੍ਹਾਂ ਦੀ ਆਵਾਜ਼ ਕੇਂਦਰੀ ਮੰਤਰੀ ਤੱਕ ਪਹੁੰਚਾਈ ਹੈ।

ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਕਿਸਾਨਾਂ ਅਤੇ ਵਪਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਹੈ ਅਤੇ ਭਾਜਪਾ ਇਸ ਦੇ ਟੀਚੇ ਨਾਲ ਹੀ ਅੱਗੇ ਵੱਧ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਸ ਮਾਮਲੇ ਸੰਬੰਧੀ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਬੈਠਕ ਵੀ ਕੀਤੀ ਜਾਵੇਗੀ ਅਤੇ ਪੁਰਾਣੀ ਗੁਣਵੱਤਾ ਨੂੰ ਜਾਰੀ ਰੱਖਣ ਦੀ ਮੰਗ ਕੀਤੀ ਜਾਵੇਗੀ।

CM ਦਾ ਵੱਡਾ ਐਲਾਨ, ਇਨ੍ਹਾਂ ਸ਼ਹਿਰਾਂ ‘ਚ ਨਹੀਂ ਹੋਵੇਗੀ ਸ਼ਰਾਬ ਤੇ ਮੀਟ ਦੀ ਵਿਕਰੀ

0

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਸੋਮਵਾਰ ਕਿਹਾ ਕਿ ਮਥੁਰਾ ਦੇ ਵ੍ਰਿੰਦਾਵਨ, ਗੋਵਰਧਨ, ਨੰਦਗਾਂਵ, ਬਰਸਾਨਾ, ਗੋਕੁਲ, ਮਹਾਵਨ ਤੇ ਬਲਦੇਵ ‘ਚ ਛੇਤੀ ਹੀ ਮਾਸ ਤੇ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ। ਇਸ ਕੰਮ ‘ਚ ਲੱਗੇ ਲੋਕਾਂ ਦਾ ਹੋਰ ਕੰਮਾਂ ‘ਚ ਮੁੜ ਵਸੇਬਾ ਕੀਤਾ ਜਾਵੇਗਾ।

ਭਗਵਾਨ ਸ੍ਰੀਕਿਸ਼ਨ ਦੇ ਜਨਮ ਉਤਸਵ ‘ਤੇ ਕਰਵਾਏ ਪ੍ਰੋਗਰਾਮਾਂ ‘ਚ ਸ਼ਾਮਿਲ ਹੋਣ ‘ਤੇ ਸ੍ਰੀਕਿਸ਼ਨ ਜਨਮ ਸਥਾਨ ‘ਤੇ ਭਗਵਾਨ ਦੇ ਦਰਸ਼ਨ ਕਰਨ ਪਹੁੰਚੇ ਮੁੱਖ ਮੰਤਰੀ ਨੇ ਇਸ ਮੌਕੇ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਕਿਹਾ, ‘ਚਾਰ ਸਾਲ ਪਹਿਲਾਂ 2017 ਦੀ ਇੱਥੋਂ ਦੀ ਜਨਤੀ ਦੀ ਮੰਗ ‘ਤੇ ਮਥੁਰਾ ਤੇ ਵ੍ਰਿੰਦਾਵਨ ਨਗਰ ਪਾਲਿਕਾਵਾਂ ਨੂੰ ਮਿਲਾ ਕੇ ਨਗਰ ਨਿਗਮ ਦਾ ਗਠਨ ਕੀਤਾ ਗਿਆ ਹੈ। ਇੱਥੋਂ ਦੇ ਸੱਤ ਪਵਿੱਤਰ ਸਥਾਨਾਂ ਨੂੰ ਤੀਰਥ ਸਥਾਨ ਐਲਾਨਿਆ ਗਿਆ। ਹੁਣ ਜਨਤਾ ਦੀ ਇੱਛਾ ਹੈ ਕਿ ਇਨ੍ਹਾਂ ਪਵਿੱਤਰ ਸਥਾਨਾਂ ‘ਤੇ ਸ਼ਰਾਬ ਤੇ ਮਾਸ ਦੀ ਵਿਕਰੀ ਨਾ ਕੀਤੀ ਜਾਵੇ। ਮੈਂ ਭਰੋਸਾ ਦਿੰਦਾ ਹਾਂ ਕਿ ਅਜਿਹਾ ਹੀ ਹੋਵੇਗਾ।’

ਉਨ੍ਹਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰੀ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਕਿਹਾ ਜੋ ਲੋਕ ਇਨ੍ਹਾਂ ਕੰਮਾਂ ਨਾਲ ਜੁੜੇ ਹਨ ਉਨ੍ਹਾਂ ਨੂੰ ਹੋਰ ਕੰਮਾਂ ਦੀ ਸਿਕਲਾਈ ਦੇਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਦੀ ਕਾਊਂਸਲਿੰਗ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ, ‘ਚੰਗਾ ਹੋਵੇਗਾ ਕਿ ਜੋ ਇਸ ਕੰਮ ‘ਚ ਲੱਗੇ ਹਨ ਉਨ੍ਹਾਂ ਲਈ ਦੁੱਗਧਪਾਲਨ ਦੇ ਛੋਟੇ-ਛੋਟੇ ਸਟਾਲ ਬਣਾ ਦਿੱਤੇ ਜਾਣ।’

ਮੁੱਖ ਮੰਤਰੀ ਨੇ ਭਰੋਸਾ ਦਿੱਤਾ, ਸਾਡਾ ਉਦੇਸ਼ ਕਿਸੇ ਨੂੰ ਉਜਾੜਨਾ ਨਹੀਂ ਹੈ। ਮੁੜ ਵਸੇਬਾ ਕਰਨਾ ਹੈ ਤੇ ਵਿਵਸਥਿਤ ਮੁੜ ਵਸੇਬਾ ਦੇ ਕੰਮ ‘ਚ ਇਨ੍ਹਾਂ ਪਵਿੱਤਰ ਸਥਾਨਾਂ ਨੂੰ ਇਸ ਦਿਸ਼ਾ ਚ ਅੱਗੇ ਵਧਣ ਦੀ ਲੋੜ ਹੈ।’

‘ਆਪ’ ਵੱਲੋਂ ਸਹਾਇਕ ਲਾਇਨਮੈਨਾਂ ਦੀ ਭਰਤੀ ’ਚ ਅਪਰੈਂਟਿਸ ਸਰਟੀਫਿਕੇਟ ਦੀ ਸ਼ਰਤ ਹਟਾਉਣ ਦੀ ਮੰਗ

0

ਪੰਜਾਬ ਦੇ ਨੌਜਵਾਨਾਂ ਨੂੰ ਸਹਾਇਕ ਲਾਇਨਮੈਨਾਂ ਦੀ ਭਰਤੀ ’ਚੋਂ ਬਾਹਰ ਕਰ ਰਹੀ ਤੁਗਲਕੀ ਸ਼ਰਤ: ਮੀਤ ਹੇਅਰ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਸਹਾਇਕ ਲਾਇਮੈਨਾਂ ਦੀ ਭਰਤੀ ਵਿੱਚੋਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਕਰਨ ਲਈ ਨੈਸ਼ਨਲ ਅਪਰੈਂਟਿਸ ਸਰਟੀਫਿਕੇਟ ਪੇਸ਼ ਕਰਨ ਦਾ ਤੁਗਲਕੀ ਫ਼ੁਰਮਾਨ ਲਾਗੂ ਕਰਨ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅਜਿਹੀ ਸ਼ਰਤ ਜਾਂ ਤਾਂ ਪੰਜਾਬੀ ਨੌਜਵਾਨਾਂ ਖ਼ਿਲਾਫ਼ ਵੱਡੀ ਸਾਜਿਸ਼ ਹੈ ਜਾਂ ਫਿਰ ਸਰਕਾਰੀ ਨਲਾਇਕੀ ਦਾ ਸਿੱਟਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਸਾਲ 2016-17 ਤੋਂ ਸੂਬੇ ’ਚ ਅਪਰੈਂਟਿਸ (ਸਿਖਲਾਈ) ਪ੍ਰੋਗਰਾਮ ਬੰਦ ਕੀਤਾ ਹੋਇਆ ਹੈ। ਨੈਸ਼ਨਲ ਅਪਰੈਂਟਿਸ ਸਰਟੀਫਿਕੇਟ ਦੀ ਸ਼ਰਤ ਖ਼ਤਮ ਕਰਨ ਦੀ ਮੰਗ ਕਰਦਿਆਂ ‘ਆਪ’ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਾਂਗਰਸ ਸਰਕਾਰ ਦੇ ਇਸ ਤੁਗਲੁਕੀ ਫ਼ੁਰਮਾਨ ਕਾਰਨ ਪੰਜਾਬ ਦੇ ਸੈਂਕੜੇ ਆਈ.ਟੀ.ਆਈ ਪਾਸ ਨੌਜਵਾਨ ਸਰਕਾਰੀ ਨੌਕਰੀ ਲੈਣ ਤੋਂ ਵਾਂਝੇ ਰਹਿ ਜਾਣਗੇ, ਜਦੋਂ ਕਿ ਹੋਰਨਾਂ ਸੂਬਿਆਂ ਦੇ ਨੌਜਵਾਨ ਪੰਜਾਬ ’ਚ ਨੌਕਰੀਆਂ ਲੈਣ ’ਚ ਕਾਮਯਾਬ ਹੋ ਜਾਣਗੇ।

ਸੋਮਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਕਿਹਾ, ‘ਇੱਕ ਪਾਸੇ ਕਾਂਗਰਸ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਮਸ਼ਹੂਰੀ ਕਰ ਰਹੀ ਹੈ, ਜਦ ਕਿ ਅਸਲੀਅਤ ਇਹ ਹੈ ਕਾਂਗਰਸ ਸਰਕਾਰ ਭਰਤੀ ਪ੍ਰਕਿਰਿਆ ’ਚ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਲਾ ਕੇ ਪੰਜਾਬ ਦੇ ਨੌਜਵਾਨਾਂ ਤੋਂ ਸਰਕਾਰੀ ਨੌਕਰੀ ਪ੍ਰਾਪਤੀ ਦਾ ਹੱਕ ਖੋਹ ਰਹੀ ਹੈ, ਜਿਸ ਦੀ ਉਦਾਹਰਨ ਪੀਐਸਪੀਸੀਐਲ ਵੱਲੋਂ ਸਹਾਇਕ ਲਾਇਨਮੈਨਾਂ ਦੀ ਭਰਤੀ ਲਈ ਨੈਸ਼ਨਲ ਅਪਰੈਂਟਿਸ ਸਰਟੀਫ਼ਿਕੇਟ ਪੇਸ਼ ਕਰਨ ਦੀ ਲਾਈ ਸ਼ਰਤ ਤੋਂ ਮਿਲਦੀ।’ ਉਨ੍ਹਾਂ ਦੱਸਿਆ ਕਿ ਅਪਰੈਂਟਿਸ ਸਰਟੀਫ਼ਿਕੇਟ ਦੀ ਲਾਈ ਸ਼ਰਤ ਕਾਰਨ ਪੀਐਸਪੀਸੀਐਲ ਵੱਲੋਂ ਸਹਾਇਕ ਲਾਇਨਮੈਨਾਂ ਦੀ 1700 ਅਸਾਮੀਆਂ ’ਤੇ ਕੇਵਲ 800 ਆਈ.ਟੀ.ਆਈ ਪਾਸ ਪੰਜਾਬੀ ਨੌਜਵਾਨ ਹੀ ਅਪਲਾਈ ਕਰ ਸਕੇ ਹਨ ਕਿਉਂਕਿ ਹੋਰਨਾਂ ਆਈ.ਟੀ.ਆਈ ਪਾਸ ਨੌਜਵਾਨਾਂ ਕੋਲ ਅਪਰੈਂਟਿਸ ਸਰਟੀਫਿਕੇਟ ਹੀ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਈ.ਟੀ.ਆਈ ਪਾਸ ਨੌਜਵਾਨਾਂ ਕੋਲੋਂ ਨੌਕਰੀ ਲਈ ਅਪਲਾਈ ਕਰਨ ਦਾ ਹੱਕ ਖੋਹਣ ਲਈ ਪਿਛਲੀ ਬਾਦਲ ਅਤੇ ਮੌਜ਼ੂਦਾ ਕਾਂਗਰਸ ਸਰਕਾਰ ਜ਼ਿੰਮੇਵਾਰ ਹਨ, ਜਿਸ ਨੇ ਸਾਲ 2016-17 ਤੋਂ ਸੂਬੇ ’ਚ ਅਪਰੈਂਟਿਸ ਪ੍ਰੋਗਰਾਮ ਬੰਦ ਕਰ ਰੱਖਿਆ ਹੈ।

ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਰਕਾਰੀ ਨੌਕਰੀਆਂ ਅਤੇ ਸਥਾਈ ਰੁਜ਼ਾਗਰ ਦੀ ਵਕਾਲਤ ਕਰਦੀ ਆ ਰਹੀ ਹੈ। ਮੀਤ ਹੇਅਰ ਮੁਤਾਬਿਕ, ‘‘ ਅਸੀਂ ਚਾਹੁੰਦੇ ਹਾਂ ਕਿ ਬੇਸ਼ੱਕ ਚੋਣਾ ਕਰਕੇ ਹੀ ਸਹੀ, ਪ੍ਰੰਤੂ ਮੌਜ਼ੂਦਾ ਸਰਕਾਰ ਵੱਲੋਂ ਜੋ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਇਹ ਹਰ ਹੀਲੇ ਛੇਤੀ ਤੋਂ ਛੇਤੀ ਨੇਪਰੇ ਚੜੇ। ਕੋਈ ਕਾਨੂੰਨੀ ਅੜਚਨ ਜਾਂ ਪ੍ਰਸ਼ਾਸਨਿਕ ਢਿੱਲਮੁੱਠ ਕਾਰਨ ਜੇਕਰ ਅਜਿਹੀਆਂ ਭਰਤੀ ਮੁਹਿੰਮਾਂ ਰੁਕਦੀਆਂ ਹਨ, ਉਸ ਨਾਲ ਸੂਬੇ ਦੇ ਨੌਜਵਾਨਾਂ ਦਾ ਹੀ ਨੁਕਸਾਨ ਹੋਵੇਗਾ। ਪ੍ਰੰਤੂ ਸਰਕਾਰ ਵੱਲੋਂ ਤੁਗਲਕੀ ਬੁੱਧੀ ਅਤੇ ਅਜਿਹੀਆਂ ਚੋਰ-ਮੋਰੀਆਂ ਰੱਖ ਕੇ ਭਰਤੀ ਸੰਬੰਧੀ ਜਾਰੀ ਕੀਤੇ ਇਸ਼ਤਿਹਾਰ ਸਰਕਾਰ ਦੀ ਨੀਤੀ ਅਤੇ ਨੀਅਤ ਦੋਵਾਂ ’ਤੇ ਸਵਾਲ ਖੜੇ ਕਰਦੇ ਹਨ। ਅਜਿਹੀਆਂ ਸ਼ਰਤਾਂ ਕਿਵੇਂ ਥੋਪੀਆਂ ਜਾ ਸਕਦੀਆਂ ਹਨ, ਜਦੋਂ 6 ਸਾਲਾਂ ਤੋਂ ਅਪਰੈਂਟਿਸ ਪ੍ਰੋਗਰਾਮ ਹੀ ਬੰਦ ਕਰ ਰੱਖੇ ਹਨ। ਕੀ ਸਰਕਾਰ ਚਾਹੁੰਦੀ ਹੈ ਕਿ ਅਜਿਹੀ ਸ਼ਰਤ ਨੂੰ ਕਾਨੂੰਨੀ ਚੁਣੌਤੀ ਮਿਲੇ ਤਾਂ ਜੋ ਭਰਤੀ ਟਾਲਣ ਦਾ ਬਹਾਨਾ ਮਿਲ ਜਾਵੇ? ਕੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਦੀ ਥਾਂ ਦੂਸਰੇ ਰਾਜਾਂ ਦੇ ਉਮੀਦਵਾਰ ਇਸ ਭਰਤੀ ਦਾ ਲਾਭ ਉਠਾਉਣ?’’

ਨੈਸ਼ਨਲ ਅਪਰੈਂਟਿਸ ਸਰਟੀਫਿਕੇਟ ਬਾਰੇ ਖੁਲਾਸਾ ਕਰਦਿਆਂ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਬਿਜਲੀ ਖੇਤਰ ਦੇ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਦੋ ਅਦਾਰੇ ਹਨ। ਸਹਾਇਕ ਲਾਇਨਮੈਨਾਂ ਦੀ ਭਰਤੀ ਲਈ ਪੀਐਸਟੀਸੀਐਲ ਨੇ ਅਪਰੈਂਟਿਸ ਸਰਟੀਫਿਕੇਟ ਦੀ ਕੋਈ ਸ਼ਰਤ ਨਹੀਂ ਲਾਈ ਅਤੇ ਪਿਛਲੇ ਦਿਨਾਂ ਦੌਰਾਨ ਇਸ ਅਦਾਰੇ ਨੇ ਆਈ.ਟੀ.ਆਈ ਪਾਸ ਪ੍ਰੀਖਿਆਰਥੀਆਂ ਤੋਂ ਭਰਤੀ ਪ੍ਰੀਖਿਆ ਵੀ ਲਈ ਸੀ, ਜਦੋਂ ਕਿ ਪੀਐਸਪੀਸੀਐਲ ਅਪਰੈਂਟਿਸ ਦੀ ਸ਼ਰਤ ਜਾਣਬੁੱਝ ਲਾ ਰਿਹਾ ਹੈ। ਮੀਤ ਹੇਅਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀਐਸਪੀਸੀਐਲ ਵੱਲੋਂ ਸਹਾਇਕ ਲਾਇਨਮੈਨਾਂ ਦੀ ਭਰਤੀ ਲਈ ਨੈਸ਼ਨਲ ਅਪਰੈਂਟਿਸ ਸਰਟੀਫ਼ਿਕੇਟ ਦੀ ਲਾਈ ਸ਼ਰਤ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਪੰਜਾਬ ਦੇ ਆਈ.ਟੀ.ਆਈ ਪਾਸ ਨੌਜਵਾਨ ਸੂਬੇ ’ਚ ਹੀ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਣ। ਮੀਤ ਹੇਅਰ ਨੇ ਕਿਹਾ ਕਿ ਲਾਇਨਮੈਨ ਅਤੇ ਸਹਾਇਕ ਲਾਇਨਮੈਨ ਦੀਆਂ ਖਾਲੀ ਪਈਆਂ ਅਤੇ ਨਵੀਆਂ ਆਸਾਮੀਆਂ ’ਤੇ ਨੌਕਰੀ ਪ੍ਰਾਪਤ ਕਰਨ ਲਈ ਪੰਜਾਬ ਦੇ ਯੋਗ ਲਾਇਨਮੈਨ ਕਈ-ਕਈ ਸਾਲਾਂ ਤੋਂ ਸੰਘਰਸ਼ ਦੇ ਰਾਹ ’ਤੇ ਹਨ। ਪ੍ਰੰਤੂ ਪਿਛਲੀ ਬਾਦਲ ਸਰਕਾਰ ਵਾਂਗ ਮੌਜ਼ੂਦਾ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਨੌਕਰੀਆਂ ਦੇਣ ਦੀ ਥਾਂ ਡਾਂਗਾਂ ਨਾਲ ਕੁੱਟਣ ਮਾਰਨ ਦਾ ਸਿਲਸਿਲਾ ਜਾਰੀ ਰੱਖਿਆ। ਜਿਸ ਕਾਰਨ ਹਜ਼ਾਰਾਂ ਯੋਗ ਉਮੀਦਵਾਰ ਨੌਕਰੀ ਦੀ ਉਡੀਕ ’ਚ ਓਵਰਏਜ਼ (ਉਮਰ ਸੀਮਾ ਟੱਪਣਾ) ਹੋ ਗਏ। ਇਸ ਲਈ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਕਿਸੇ ਵੀ ਭਰਤੀ ਪ੍ਰਕਿਰਿਆ ’ਚ ਉਮਰ ਦੀ ਸੀਮਾ ਦੀ ਸ਼ਰਤ ਹੀ ਹਟਾ ਦਿੱਤੀ ਜਾਵੇ।

ਪ੍ਰਨੀਤ ਕੌਰ ਵੱਲੋਂ ਜਨਮ ਅਸ਼ਟਮੀ ਦੇ ਪਾਵਨ ਦਿਵਸ ਮੌਕੇ ਵੱਖ-ਵੱਖ ਸਮਾਰੋਹਾਂ ‘ਚ ਸ਼ਿਰਕਤ

0

ਪ੍ਰਨੀਤ ਕੌਰ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਰਵ-ਵਿਆਪੀ ਪਿਆਰ ਤੇ ਸਦਭਾਵਨਾ ਦੇ ਫਲਸਫ਼ੇ ਨੂੰ ਅਪਣਾਉਣ ਦਾ ਸੱਦਾ

ਸੰਸਦ ਮੈਂਬਰ ਸ਼ਹਿਰ ਦੇ ਕਈ ਪ੍ਰਾਚੀਨ ਮੰਦਿਰਾਂ ‘ਚ ਹੋਏ ਨਤਮਸਤਕ, ਪੰਜਾਬ ਦੀ ਖੁਸ਼ਹਾਲੀ ਤੇ ਸਭਨਾਂ ਦੀ ਭਲਾਈ ਦੀ ਕਾਮਨਾ ਕੀਤੀ

ਪਟਿਆਲਾ : ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ‘ਤੇ ਕਰਵਾਏ ਗਏ ਸਮਾਰੋਹਾਂ ‘ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਪੰਜਾਬ ਵਾਸੀਆਂ ਤੇ ਸਮੁੱਚੀ ਲੋਕਾਈ ਨੂੰ ਵਧਾਈਆਂ ਦਿੰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਰਵ-ਵਿਆਪੀ ਪਿਆਰ ਤੇ ਸਦਭਾਵਨਾ ਦੇ ਫਲਸਫ਼ੇ ਨੂੰ ਅਪਣਾਉਣ ਦਾ ਸੱਦਾ ਵੀ ਦਿੱਤਾ। ਇੱਥੇ ਸੰਤ ਨਗਰ ਵਿਖੇ ਸਥਿਤ ਸੰਤਾਂ ਦੀ ਕੁਟੀਆ ਵਿਖੇ ਕਰਵਾਏ ਸਮਾਰੋਹ ਦੌਰਾਨ ਪ੍ਰਾਚੀਨ ਮੰਦਿਰ ਵਿਖੇ ਨਤਮਸਤਕ ਹੁੰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਭਗਵਾਨ ਦਾ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਚੋਪੜਾ ਮੁਹੱਲਾ ਦੇ ਸ਼ਿਵ ਮੰਦਿਰ ਵਿਖੇ ਜਨਮ ਅਸ਼ਟਮੀ ਦੇ ਸਮਾਗਮ ਵਿਖੇ ਸ਼ਿਰਕਤ ਕੀਤੀ। ਸੰਸਦ ਮੈਂਬਰ ਇਸ ਤੋਂ ਇਲਾਵਾ ਗੁੜ ਮੰਡੀ ਦੇ ਸ਼ਿਵ ਮੰਦਿਰ ਸਮੇਤ ਉਹ ਪ੍ਰਾਚੀਨ ਸ਼ਿਵ ਮੰਦਿਰ, ਕਿਲਾ ਮੁਬਾਰਕ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਪੰਜਾਬ ਦੀ ਖੁਸ਼ਹਾਲੀ ਤੇ ਸਭਨਾਂ ਦੀ ਭਲਾਈ ਦੀ ਕਾਮਨਾ ਕੀਤੀ।

ਸ੍ਰੀਮਤੀ ਪ੍ਰਨੀਤ ਕੌਰ ਨੇ ਆਰਿਆ ਸਮਾਜ ਚੌਂਕ ਵਿਖੇ ਸਥਿਤ ਸ੍ਰੀ ਸਤਿ ਨਾਰਾਇਣ ਮੰਦਿਰ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਏ ਜਾਣ ਦੇ ਸਮਾਰੋਹ ‘ਚ ਵੀ ਸ਼ਿਰਕਤ ਕੀਤੀ। ਇਸ ਤੋਂ ਸੰਸਦ ਮੈਂਬਰ ਨੇ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਸ਼ਿਵ ਮੰਦਿਰ ਵਿਖੇ ਵੀ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਇਲਾਕਿਆਂ ਦੇ ਕੌਂਸਲਰ ਤੇ ਹੋਰ ਪਤਵੰਤੇ ਵੀ ਮੌਜੂਦ ਸਨ। ਸ੍ਰੀਮਤੀ ਪ੍ਰਨੀਤ ਕੌਰ ਨੇ ਵੱਖ-ਵੱਖ ਸਮਾਰੋਹਾਂ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਵਿਖੇ ਹਰ ਧਰਮ ਤੇ ਭਾਈਚਾਰੇ ਦੇ ਲੋਕ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਪਾਵਨ ਤਿਉਹਾਰ ਬਹੁਤ ਹੀ ਪਿਆਰ ਤੇ ਸਦਭਾਵਨਾ ਨਾਲ ਮਨਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਰ ਧਰਮ ਤੇ ਅਕੀਦੇ ਦੇ ਲੋਕਾਂ ਨੂੰ ਬਰਾਬਰ ਸਮਝਦਿਆਂ ਬਿਨਾਂ ਕਿਸੇ ਵਿਤਕਰੇ ਦੇ ਭਲਾਈ ਸਕੀਮਾਂ ਲਾਗੂ ਕੀਤੀਆਂ, ਜਿਨਾਂ ਦੇ ਬਹੁਤ ਸਾਰਥਿਕ ਨਤੀਜੇ ਆਏ ਹਨ।

ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ਦੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨੇ ਲਗਾ ਰਹੇ ਹਨ ਤਾਂ ਅਜਿਹੇ ਮਾਹੌਲ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਹੋਰ ਵੀ ਵਧੇਰੇ ਹੋ ਜਾਂਦੀ ਹੈ, ਕਿਉਂਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਸਮਾਜ ਦੇ ਲਤਾੜੇ ਤੇ ਨਿਮਾਣੇ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਸੀ। ਉਨ੍ਹਾਂ ਨੇ ਅਪੀਲ ਕੀਤੀ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਲੋਕ ਆਪਸੀ ਨਫ਼ਰਤ ਤੇ ਵੰਡੀਆਂ ਦੀਆਂ ਹੱਦਾਂ ਤੋੜਨ ਦਾ ਪ੍ਰਣ ਵੀ ਕਰਨ। ਸ੍ਰੀਮਤੀ ਪ੍ਰਨੀਤ ਕੌਰ ਨੇ ਅੱਗੇ ਕਿਹਾ ਕਿ ਸ੍ਰੀਮਦ ਭਾਗਵਤ ਗੀਤਾ ‘ਚ ਦਰਜ ਸ੍ਰੀ ਕ੍ਰਿਸ਼ਨ ਮਹਾਰਾਜ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਫਿਰਕੂ ਸਦਭਾਵਨਾਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਖੁਸ਼ਹਾਲੀ ਅਤੇ ਸਦਭਾਵਨਾਂ ਦੇ ਨਵੇਂ ਦੌਰ ਦੀ ਸ਼ੁਰੂਆਤ ਕਰ ਸਕੀਏ।

ਇਸ ਦੌਰਾਨ ਸ੍ਰੀਮਤੀ ਪ੍ਰਨੀਤ ਕੌਰ ਦੇ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਕਾਂਗਰਸ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਨਰਿੰਦਰ ਲਾਲੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਅਤੁਲ ਜੋਸ਼ੀ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਛੱਜੂ ਰਾਮ ਸੋਫਤ ਚੇਅਰਮੈਨ ਰਾਮਾਨੰਦ ਟਰਸਟ ਸੰਤਾਂ ਦੀ ਕੁਟੀਆਂ, ਰਾਮਗੜੀਆ ਭਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਸੱਗੂ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿਲੋਂ, ਕੌਂਸਲਰ ਨਿਖਿਲ ਬਾਤਿਸ਼ ਸ਼ੇਰੂ, ਹੈਪੀ ਸ਼ਰਮਾ, ਵਿਜੇ ਕੂਕਾ, ਸੰਜੀਵ ਹੈਪੀ, ਰਜਨੀ ਸ਼ਰਮਾ, ਨਰੇਸ਼ ਦੁੱਗਲ, ਮਨਜੀਵ ਸਿੰਘ ਕਾਲੇਕਾ, ਰੋਕੀ ਮਾਂਗਟ, ਨਿੱਖਲ ਕੁਮਾਰ ਕਾਕਾ, ਰਾਜਿੰਦਰ ਸ਼ਰਮਾ, ਸ਼ਿਵ ਕੁਮਾਰ ਪਾਠਕ, ਵੈਭਵ ਰਿਸ਼ੀ ਪਾਠਕ, ਜੌਲੀ ਰਮਨ ਭੂਪਾ, ਅਨੁਜ ਖੋਸਲਾ, ਸੰਦੀਪ ਮਲਹੋਤਰਾ, ਅਨਿਲ ਕੁਮਾਰ, ਹਰਸ਼ ਭਾਰਦਵਾਜ, ਹਰੀਸ਼ ਮਿਗਲਾਨੀ, ਵਿੱਕੀ ਅਰੌੜਾ, ਸ਼ਤੀਸ਼ ਕੰਬੋਜ, ਰੋਹਿਤ ਮੰਗਲਾ, ਮਨੀ ਗਰਗ, ਅਨਿਲ ਸ਼ਰਮਾ ਪ੍ਰਧਾਨ ਤਾਰਾ ਦੇਵੀ, ਕੌਂਸਲਰਾਂ ਸਮੇਤ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ।

ਸਰਕਾਰੀ ਕਾਲਜ ਬਚਾਓ ਮੰਚ ਦੀ ਤਾਲਮੇਲ ਕਮੇਟੀ ਦਾ ਹੋਇਆ ਪੁਨਰਗਠਨ

0

ਅੱਜ ਮਿਤੀ (30-8-21) ਨੂੰ ਸਰਕਾਰੀ ਕਾਲਜ ਬਚਾਓ ਮੰਚ, ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿੱਚ ਮੀਟਿੰਗ ਕੀਤੀ ਗਈ। ਜਿਸ ‘ਚ ਸਰਕਾਰੀ ਕਾਲਜ ਬਚਾਓ ਮੰਚ ਦੀ ਤਾਲਮੇਲ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਤੇ ਅਗਲੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕੀਤੀ। ਮੰਚ ਵੱਲੋੰ ਆਪਣੀਆਂ ਅਹਿਮ ਮੰਗਾਂ ਜਿਵੇੰ ਕਿ ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਕਰਵਾਉਣ, ਨਵੇੰ ਸਰਕਾਰੀ ਕਾਲਜ ਖੋਲਣ ਅਤੇ ਇਹਨਾਂ ਕਾਲਜਾਂ ਲਈ ਨਵੀਆਂ ਰੈਗੂਲਰ ਪੋਸਟਾਂ ਸਥਾਪਿਤ ਕਰਨ, ਵਿਦਿਆਰਥੀਆਂ ਦੀ ਪੀ.ਟੀ.ਏ. ਫੰਡਾਂ ਅਤੇ ਸੈਲਫ ਫਾਈਨੈੰਸ ਕੋਰਸਾਂ ਦੇ ਨਾਮ ‘ਤੇ ਕੀਤੀ ਜਾਂਦੀ ਲੁੱਟ ਆਦਿ ਸਬੰਧੀ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਕਾਂਗਰਸੀ ਹਕੂਮਤ ਵੱਲੋੰ ਦਿਖਾਈ ਜਾ ਰਹੀ ਬੇਰੁਖੀ ਦੀ ਕਰੜੀ ਆਲੋਚਨਾ ਕੀਤੀ। ਤਾਲਮੇਲ ਕਮੇਟੀ ਨੇ ਐਲਾਨ ਕੀਤਾ ਕਿ ਆਉੰਦੇ ਦਿਨਾਂ ਵਿੱਚ ਇਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਇਸਨੂੰ ਪੰਜਾਬ ਪੱਧਰ ਤੇ ਫੈਲਾਇਆ ਜਾਵੇਗਾ।

ਪੰਜਾਬ ਦੀਆਂ ਵਿਦਿਆਰਥੀ ਜਥੰਬੰਦੀਆਂ ਤੋੰ ਵੀ ਇਸ ਸੰਘਰਸ਼ ਵਿੱਚ ਸਹਿਯੋਗ ਲਿਆ ਜਾਵੇਗਾ।ਪੰਜਾਬ ਸਰਕਾਰ ਤੋਂ ਸਰਕਾਰੀ ਕਾਲਜਾਂ ਦੀਆਂ ਖਾਲੀ ਪਈਆਂ ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਲਈ ਪੱਕੀ ਭਰਤੀ ਕਰਨ ਦੀ ਫੌਰੀ ਮੰਗ ਸਮੇਤ ਹੋਰ ਮੰਗਾ ਉਠਾਉਂਦੇ ਹੋਏ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਭਰ ਵਿੱਚ ਸੰਘਰਸ਼ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਮੰਚ ਵੱਲੋੰ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ, ਵਿਧਾਨ ਸਭਾ ਦੇ ਸੈਸ਼ਨ ਤੇ ਅਧਿਆਪਕ ਦਿਵਸ ਦੇ ਮੌਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸਤੋੰ ਬਿਨਾਂ ਹਕੂਮਤੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬੇਰੁਜਗਾਰਾਂ ਦੀ ਵੱਡੀ ਗਿਣਤੀ ਸਮੇਤ ਡੈਪੂਟੇਸ਼ਨਾਂ ਰਾਹੀੰ ਮਿਲਕੇ ਆਪਣੀਆਂ ਮੰਗਾ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ।

ਹਜਾਰਾਂ ਦੀ ਗਿਣਤੀ ਵਿੱਚ ਹੱਥ- ਪਰਚਾ ਕੱਢ ਕੇ ਪੰਜਾਬ ਦੇ ਲੋਕਾਂ, ਵਿਦਿਆਰਥੀਆਂ, ਇਨਸਾਫਪਸੰਦ-ਜਮਹੂਰੀਆਂ ਹਿੱਸਿਆਂ ਵਿੱਚ ਸਰਕਾਰੀ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਹਜਾਰਾਂ ਬੇਰੁਜਗਾਰਾਂ ਅਧਿਆਪਕਾਂ ਤੱਕ ਸਰਕਾਰੀ ਕਾਲਜ ਬਚਾਉ ਮੰਚ ਦਾ ਮੰਗ ਪੱਤਰ ਭੇਜ ਕੇ ਪੰਜਾਬ ਪੱਧਰੀ ਦਸਤਖਤ ਮੁਹਿੰਮ ਚਲਾਈ ਜਾਵੇਗੀ ਤੇ ਇਹ ਮੰਗ ਪੱਤਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਏ ਜਾਣਗੇ। ਜੇਕਰ ਪੰਜਾਬ ਸਰਕਾਰ ਵੱਲੋੰ ਮੰਚ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ ਗਿਆ। ਇਸ ਮੀਟਿੰਗ ਵਿੱਚ ਡਾ. ਰਵੀਦਿੱਤ ਸਿੰਘ, ਡਾ. ਗੁਰਦੀਪ ਸਿੰਘ, ਬਲਵਿੰਦਰ ਚਹਿਲ, ਮਨਪ੍ਰੀਤ ਜਸ,ਕਰਮਜੀਤ ਵੜੈਚ,ਡਾ. ਕੁਲਬੀਰ ਸਿੰਘ ਬਾਦਲ, ਗੁਰਪ੍ਰੀਤ ਫਾਜ਼ਿਲਕਾ, ਬਲਵੀਰ, ਕਮਲੇਸ਼, ਸਰਬਜੀਤ ਕੌਰ, ਬਲਕਾਰ,ਜੱਗੀ ਹਮੀਰਗੜ੍ਹ,ਹਰਪ੍ਰੀਤ, ਪ੍ਰਿਤਪਾਲ, ਨਿਰਭੈ, ਗੁਰਸੇਵਕ, ਰਮਨਦੀਪ ਆਦਿ ਮੌਜੂਦ ਸਨ।

Tokyo Paralympics: Javelin Throw ‘ਚ Sumit Antil ਨੇ ਜਿੱਤਿਆ Gold Medal

0

ਭਾਰਤੀ ਖਿਡਾਰੀ ਸੁਮਿਤ ਅੰਟਿਲ ਨੇ ਟੋਕੀਓ ਪੈਰਾਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸੁਮਿਤ ਨੇ ਐਫ -64 ਈਵੈਂਟ ਵਿੱਚ ਆਪਣੀ ਦੂਜੀ ਕੋਸ਼ਿਸ਼ ਵਿੱਚ ਜੈਵਲਿਨ 68.08 ਮੀਟਰ ‘ਤੇ ਸੁੱਟਿਆ ਤੇ ਵਿਸ਼ਵ ਰਿਕਾਰਡ ਬਣਾਇਆ।

ਆਪਣੀ ਪਹਿਲੀ ਕੋਸ਼ਿਸ਼ ਵਿੱਚ ਸੁਮਿਤ ਨੇ ਜੈਵਲਿਨ 66.95 ਮੀਟਰ ‘ਤੇ ਸੁੱਟਿਆ ਜੋ ਇੱਕ ਰਿਕਾਰਡ ਵੀ ਹੈ। ਕਰੀਬ 6 ਸਾਲ ਪਹਿਲਾਂ ਸੜਕ ਹਾਦਸੇ ਵਿੱਚ ਆਪਣੀ ਲੱਤ ਗੁਆਉਣ ਵਾਲੇ ਸੁਮਿਤ ਨੇ ਸਖਤ ਮਿਹਨਤ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ।

ਆਮ ਆਦਮੀ ਪਾਰਟੀ ਕਿਸਾਨਾਂ ‘ਤੇ ਹੋਏ ਅੱਤਿਆਚਾਰਾਂ ਖ਼ਿਲਾਫ਼ 31 ਅਗਸਤ ਨੂੰ ਕਰੇਗੀ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ : ਕੁਲਤਾਰ ਸਿੰਘ ਸੰਧਵਾਂ

0

ਸੰਵਿਧਾਨਕ ਹੱਕਾਂ ਦੀ ਰਾਖੀ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਦਿੱਤੇ ਜਾਣਗੇ ਮੰਗ ਪੱਤਰ

ਚੰਡੀਗੜ੍ਹ : ਕਰਨਾਲ ਵਿੱਚ ਸ਼ਾਂਤਮਈ ਧਰਨਾਕਾਰੀ ਕਿਸਾਨਾਂ ‘ਤੇ ਪੁਲੀਸ ਵੱਲੋਂ ਕੀਤੇ ਅੱਤਿਆਚਾਰਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ 31 ਅਗਸਤ ਦਿਨ ਮੰਗਲਵਾਰ ਨੂੰ ਹਰਿਆਣਾ ਦੀ ਖੱਟਰ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਸੂਬਾ ਭਰ ‘ਚ ਜ਼ਿਲ੍ਹਾ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਕਿਸਾਨਾਂ ਦੇ ਸਮਰਥਨ ‘ਚ ਡਿਪਟੀ ਕਮਿਸ਼ਨਰਾਂ ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ। ਸੋਮਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ‘ਤੇ ਪੁਲੀਸ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜ਼ਿੰਮੇਵਾਰ ਹਨ, ਕਿਉਂਕਿ ਨਰਿੰਦਰ ਮੋਦੀ ਅਤੇ ਖੱਟਰ ਸਰਕਾਰ ਕਿਸਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਕਿਸਾਨਾਂ ਦੀ ਆਵਾਜ਼ ਨੂੰ ਤਾਲਿਬਾਨ ਤਸ਼ੱਦਦ ਨਾਲ ਦਬਾਉਣਾ ਚਾਹੁੰਦੀ ਹੈ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੁਕਮਾਂ ‘ਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ‘ਤੇ ਕੀਤੇ ਲਾਠੀਚਾਰਜ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਅਤੇ 10 ਤੋਂ ਜ਼ਿਆਦਾ ਕਿਸਾਨ ਗੰਭੀਰ ਜ਼ਖ਼ਮੀ ਹੋਏ ਹਨ।

ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸੰਧਵਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ-ਮਜ਼ਦੂਰਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ। ਇਨ੍ਹਾਂ ਸਮੂਹ ਸ਼ਹੀਦਾਂ ਦਾ ਨਾਂਅ ਸੁਨਹਿਰੇ ਅੱਖਰਾਂ ‘ਚ ਲਿਖਿਆ ਜਾਵੇਗਾ। ਨਰਿੰਦਰ ਮੋਦੀ ਅਤੇ ਖੱਟਰ ਸਰਕਾਰ ਦੀ ਅਲੋਚਨਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਭਾਰਤ ਲੋਕਤੰਤਰ ਦੇਸ਼ ਹੈ, ਜੋ ਕਿ ਸੰਵਿਧਾਨ ਅਨੁਸਾਰ ਚੱਲਦਾ ਹੈ। ਦੇਸ਼ ਦੇ ਕਿਸਾਨ ਆਪਣੀਆਂ ਹੱਕੀਂ ਮੰਗਾਂ ਲਈ ਭਾਰਤੀ ਸੰਵਿਧਾਨ ਰਾਹੀਂ ਮਿਲੇ ਰੋਸ ਪ੍ਰਦਰਸ਼ਨ ਦੇ ਹੱਕ ਦੀ ਵਰਤੋਂ ਕਰਕੇ ਸੰਘਰਸ਼ ਕਰ ਰਹੇ ਹਨ, ਪਰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਕਿਸਾਨਾਂ ਦੇ ਸੰਵਿਧਾਨਕ ਹੱਕਾਂ ‘ਤੇ ਵੀ ਡਾਕੇ ਮਾਰ ਰਹੀਆਂ ਹਨ। ਭਾਜਪਾ ਸਰਕਾਰਾਂ ਨਾਗਰਿਕਾਂ ਤੋਂ ਸੰਵਿਧਾਨ ਹੱਕ ਖੋਹ ਕੇ ਲੋਕਤੰਤਰ ਦੀ ਹੱਤਿਆ ਕਰ ਰਹੀਆਂ ਹਨ।”

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਹੋਂਦ ਤੋਂ ਹੀ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਖੜੀ ਹੈ। ਇਸ ਲਈ ‘ਆਪ’ ਵੱਲੋਂ 31 ਅਗਸਤ ਨੂੰ ਪੰਜਾਬ ਭਰ ‘ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਅੱਗੇ ਨਰਿੰਦਰ ਮੋਦੀ ਅਤੇ ਮਨੋਹਰ ਲਾਲ ਖੱਟਰ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗ ਪੱਤਰਾਂ ਰਾਹੀਂ ਭਾਰਤੀ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਕਰਨਾਲ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕਰਨ ਦੇ ਹੁਕਮ ਦੇਣ ਵਾਲੇ ਐਸ.ਡੀ.ਐਮ ਅਤੇ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਵੀ ਅਧਿਕਾਰੀ- ਕਰਮਚਾਰੀ ਆਪਣੇ ਸਿਆਸੀ ਆਕਾ ਨੂੰ ਖ਼ੁਸ਼ ਕਰਨ ਲਈ ਆਮ ਨਾਗਰਿਕਾਂ ‘ਤੇ ਜ਼ੁਲਮ ਢਾਹੁਣ ਤੋਂ ਪਹਿਲਾਂ ਦਸ ਬਾਰ ਸੋਚੇ। ‘ਆਪ’ ਆਗੂ ਨੇ ਮੰਗ ਕੀਤੀ ਕਿ ਇਸ ਅੱਤਿਆਚਾਰ ਲਈ ਸਮੁੱਚੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਰਕਾਰ ਸਮੇਤ ਭਾਜਪਾ ਅੰਨਦਾਤਾ ਕੋਲੋਂ ਜਨਤਕ ਤੌਰ ‘ਤੇ ਮੁਆਫ਼ੀ ਮੰਗੇ।