Home Blog Page 2435

ਪੰਜਾਬ ਦੇ ਖੇਮਕਰਨ ਸੈਕਟਰ ‘ਚ ਦੇਖੇ ਗਏ ਦੋ ਪਾਕਿ ਡਰੋਨ, 1 ਨੂੰ BSF ਨੇ ਕੀਤਾ ਨਸ਼ਟ

0

ਪਾਕਿਸਤਾਨ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਰੋਕ ਨਹੀਂ ਰਿਹਾ ਹੈ। ਪਾਕਿਸਤਾਨੀ ਦੇ ਡਰੋਨਾਂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਘੁਸਪੈਠ ਕੀਤੀ ਹੈ। ਖੇਮਕਰਨ ਖੇਤਰ ਵਿੱਚ ਦੋ ਪਾਕਿਸਤਾਨੀ ਡਰੋਨ ਦੇਖੇ ਗਏ। ਅੱਜ ਇਹ ਡਰੋਨ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਦੇਖੇ ਗਏ।

ਬੀਐਸਐਫ ਦੇ ਜਵਾਨਾਂ ਦੁਆਰਾ ਇੱਕ ਡਰੋਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ। ਬੀਐਸਐਫ ਦੇ ਜਵਾਨਾਂ ਦੇ ਨਾਲ ਹੀ ਪੰਜਾਬ ਪੁਲਿਸ ਦੇ ਜਵਾਨ ਵੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਹਨ।

ਬੀਐਸਐਫ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਘੁਸਪੈਠ ਜਾਂ ਡਰੋਨ ਭੇਜਣ ਦੀ ਕੋਈ ਕਾਰਵਾਈ ਹੋ ਸਕਦੀ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ। ਸ਼ਨੀਵਾਰ ਸਵੇਰੇ ਦੋ ਡਰੋਨ ਰਾਜੋਕੇ ਪੋਸਟ ਦੇ ਕੋਲ ਸਰਹੱਦ ਪਾਰ ਤੋਂ ਭਾਰਤੀ ਪਾਸਿਓਂ ਦਾਖਲ ਹੁੰਦੇ ਵੇਖੇ ਗਏ। ਆਸਪਾਸ ਦੇ ਪਿੰਡ ਵਾਸੀ ਵੀ ਰਾਤ ਤੋਂ ਚੌਕਸ ਸੀ ਅਤੇ ਬੀਐਸਐਫ ਦੇ ਜਵਾਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।

ਡਰੋਨ ਨਜ਼ਰ ਆਉਣ ‘ਤੇ ਬੀਐਫਐਫ ਦੇ ਜਵਾਨਾਂ ਨੇ ਦੋਵਾਂ ਪਾਕਿਸਤਾਨੀ ਡਰੋਨਾਂ ‘ਤੇ ਗੋਲੀਬਾਰੀ ਕੀਤੀ। ਦੱਸਿਆ ਦਾ ਰਿਹਾ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਲਗਪਗ 50 ਰਾਊਂਡ ਫਾਇਰ ਕੀਤੇ ਅਤੇ ਇਸ ਦੌਰਾਨ ਉਹ ਇੱਕ ਡਰੋਨ ਨਸ਼ਟ ਕਰਨ ‘ਚ ਸਫਲ ਹੋ ਗਏ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਿੱਖੀਵਿੰਡ ਦੇ ਡੀਸੀਪੀ ਲਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਅਜੇ ਵੀ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।

ਬੀਐਸਐਫ ਨੂੰ ਪੱਟੀ ਪਾਲੋ, ਲਾਖਨਾ, ਮਦੱਰ ਮਥੁਰਾ ਭਾਗੀ, ਜਾਂ ਤਾਰਾ ਸਿੰਘ ਵਿੱਚ ਵੀ ਅਲਰਟ ਕੀਤਾ ਗਿਆ ਹੈ। ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।

ਪੰਜਾਬ ‘ਚ ਸਾਰੇ ਸੀਵਰਮੈਨਾਂ ਨੂੰ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਹੋਏ ਜਾਰੀ

0

ਪੰਜਾਬ ਰਾਜ ਸਫਾਈ ਕਰਮਚਾਰੀਆਂ ਦੇ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਬਾਲਮੀਕੀ ਨੇ ਰਾਜ ਦੇ ਸਾਰੇ ਸੀਵਰਮੈਨਾਂ ਨੂੰ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਨ੍ਹਾਂ ਤੋਂ ਸੁਰੱਖਿਆ ਕਿੱਟ ਤੋਂ ਬਿਨਾਂ ਸੀਵਰ ਜਾਂ ਗਟਰ ਦੀ ਸਫਾਈ ਨਾ ਕਰਵਾਈ ਜਾਵੇ।

ਅੱਜ ਰਾਜ ਦੇ ਡਿਪਟੀ ਕਮਿਸ਼ਨਰਾਂ, ਕਾਰਜ ਸਾਧਕ ਅਧਿਕਾਰੀਆਂ ਨੂੰ ਲਿਖੇ ਪੱਤਰ ਵਿੱਚ ਸ਼੍ਰੀ ਗੇਜਾ ਰਾਮ ਨੇ ਕਿਹਾ ਕਿ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਹੁਣ ਤੱਕ ਕਈ ਥਾਵਾਂ ‘ਤੇ ਸੀਵਰ ਦੀ ਸਫਾਈ ਕਰਦੇ ਸਮੇਂ ਲਾਪਰਵਾਹੀ ਕੀਤੀ ਜਾ ਰਹੀ ਹੈ। ਜਿੱਥੇ ਵੀ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ, ਉਨ੍ਹਾਂ ਦੇ ਵਿਰੁੱਧ ਕੀਤੀ ਗਈ ਕਾਰਵਾਈ ਕਮਿਸ਼ਨ ਦੁਆਰਾ ਲਾਗੂ ਕੀਤੀ ਜਾ ਰਹੀ ਹੈ।

ਸ਼੍ਰੀ ਵਾਲਮੀਕਿ ਨੇ ਕਿਹਾ ਕਿ ਹੁਣ ਆਧੁਨਿਕ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਥਾਵਾਂ ਤੇ ਜਿੱਥੇ ਮਸ਼ੀਨਾਂ ਨਹੀਂ ਪਹੁੰਚ ਸਕਦੀਆਂ, ਉੱਥੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟਾਂ ਦੇ ਕੇ ਹੀ ਸਫਾਈ ਦਾ ਕੰਮ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਕੰਮ ਕਰ ਰਹੇ ਸੀਵਰਮੈਨਾਂ ਨੂੰ ਸਹੀ ਸੁਰੱਖਿਆ ਕਿੱਟਾਂ ਤੋਂ ਬਿਨਾਂ ਕੰਮ ਕਰਵਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੰਜਾਬੀ ਰੈਪਰ ਸਿੱਧੂ ਮੂਸੇਵਾਲਾ ਦਾ ਫੈਨਜ਼ ਨੂੰ ਵੱਡਾ ਤੋਹਫ਼ਾ

0

ਪਟਿਆਲਾ : ਮਸ਼ਹੂਰ ਪੰਜਾਬੀ ਗਾਇਕ – ਰੈਪਰ – ਗੀਤਕਾਰ ਸਿੱਧੂ ਮੂਸੇ ਵਾਲਾ ਫਿਲਮ ‘ਮੂਸਾ ਜੱਟ’ ਨਾਲ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ‘ਜੇਲਾਨ’ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸਿੱਧੂ ਮੂਸੇ ਵਾਲਾ ਨੇ ਲਿਖਿਆ, ਕੰਪੋਜ਼ ਅਤੇ ਗਾਇਆ ਹੈ ਅਤੇ ਮਿਊਜ਼ਿਕ ‘ਦ ਕਿਡ’ ਨੇ ਦਿੱਤਾ ਹੈ। ਗੀਤ ਟਾਈਮਸ ਮਿਊਜ਼ਿਕ ਵੱਲੋਂ ਪੇਸ਼ ਕੀਤਾ ਗਿਆ ਹੈ।

ਇਸ ਗੀਤ ਦੇ ਬਾਰੇ ‘ਚ ਗੱਲ ਕਰਦੇ ਹੋਏ, ਸਿੱਧੂ ਨੇ ਕਿਹਾ, ‘‘ਮੂਸਾ ਜੱਟ ਮੇਰੀ ਪਹਿਲੀ ਫਿਲਮ ਹੈ ਅਤੇ ਮੈਂ ਇਸ ਟੀਮ ਦਾ ਹਿੱਸਾ ਬਨਣ ਲਈ ਬੇਹੱਦ ਉਤਸ਼ਾਹਿਤ ਹਾਂ ਜਿਸਦੇ ਨਾਲ ਮੈਂ ਇਨ੍ਹੇ ਲੰਬੇ ਸਮੇਂ ਤੋਂ ਜੁੜਿਆ ਹਾਂ। ‘ਮੂਸਾ ਜੱਟ’ ਦੀ ਮਿਊਜ਼ਿਕ ਐਲਬਮ ਵੀ ਬਹੁਤ ਖਾਸ ਹੈ ਅਤੇ ਮੈਂ ਵਾਸਤਵ ‘ਚ ਖੁਸ਼ ਹਾਂ। ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਕਿ ਦਰਸ਼ਕਾਂ ਨੂੰ ਪੂਰੀ ਐਲਬਮ ਅਤੇ ਫਿਲਮ ਕਿਵੇਂ ਦੀ ਲੱਗਦੀ ਹੈ। ’’

ਸਿੱਧੂ ਨੂੰ ‘ਸੋ ਹਾਈ’, ‘ਬੰਬੀਹਾ ਬੋਲੇ’ ਜਿਹੇ ਗਾਣਿਆਂ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਪਹਿਲੀ ਐਲਬਮ ‘ਪੀਬੀਐਕਸ 1’ ਬਿਲਬੋਰਡ ਕੈਨੇਡਾਈ ਐਲਬਮ ਚਾਰਟ ‘ਤੇ 66ਵੇਂ ਸਥਾਨ ‘ਤੇ ਹੈ। ‘ਜੇਲਾਨ’ ਗੀਤ ਟਾਈਮਸ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਹੈ। ਫਿਲਮ ‘ਮੂਸਾ ਜੱਟ’ ਅਕਤੂਬਰ ‘ਚ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

ਭਾਰਤ ‘ਚ ਕੋਰੋਨਾ ਦੀ ਰਫ਼ਤਾਰ ਰੁਕ ਨਹੀਂ ਰਹੀ, ਪਿਛਲੇ ਦਿਨ ਸਾਹਮਣੇ ਆਏ 42,618 ਨਵੇਂ ਮਾਮਲੇ ਅਤੇ 330 ਲੋਕਾਂ ਦੀ ਹੋਈ ਮੌਤ

0

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਵਧਦੀ ਗਿਣਤੀ ਨੇ ਇੱਕ ਵਾਰ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਵਿੱਚ ਜਿਸ ਗਤੀ ਨਾਲ ਕੋਰੋਨਾ ਦਾ ਗ੍ਰਾਫ ਵੱਧ ਰਿਹਾ ਹੈ, ਉਸ ਨੂੰ ਦੇਖਦਿਆਂ ਤੀਜੀ ਲਹਿਰ ਦੀ ਚੇਤਾਵਨੀ ਸਹੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 42 ਹਜ਼ਾਰ 618 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਇਸ ਸਮੇਂ ਦੌਰਾਨ 330 ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ ਹੁਣ ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 3 ਕਰੋੜ 29 ਲੱਖ 45 ਹਜ਼ਾਰ 907 ਹੋ ਗਈ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ 4 ਲੱਖ 5 ਹਜ਼ਾਰ 681 ਸਰਗਰਮ ਮਾਮਲੇ ਹਨ, ਜਦੋਂ ਕਿ 3 ਕਰੋੜ 21 ਲੱਖ 1 ਲੋਕ ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਹੁਣ ਤੱਕ 4 ਲੱਖ 40 ਹਜ਼ਾਰ 225 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਦੇਸ਼ ਵਿੱਚ 67,72,11,205 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਪਿਛਲੇ 24 ਘੰਟਿਆਂ ਵਿੱਚ 58,85,687 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਆਖਰੀ ਦਿਨ ਦੇਸ਼ ਵਿੱਚ ਕੋਰੋਨਾ ਵੈਕਸੀਨ ਦੀਆਂ 58 ਲੱਖ 85 ਹਜ਼ਾਰ 687 ਖੁਰਾਕਾਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਟੀਕਿਆਂ ਦੀ ਕੁੱਲ ਗਿਣਤੀ 67 ਕਰੋੜ 72 ਲੱਖ 11 ਹਜ਼ਾਰ 205 ਤੱਕ ਪਹੁੰਚ ਗਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਦੇ 17 ਲੱਖ 4 ਹਜ਼ਾਰ 970 ਨਮੂਨੇ ਟੈਸਟ ਕੀਤੇ ਗਏ ਸੀ। ਜਿਸ ਤੋਂ ਬਾਅਦ ਕੱਲ੍ਹ ਤੱਕ ਕੁੱਲ 52 ਕਰੋੜ 82 ਲੱਖ 40 ਹਜ਼ਾਰ 38 ਨਮੂਨੇ ਟੈਸਟ ਕੀਤੇ ਜਾ ਚੁੱਕੇ ਹਨ।

ਸਾਬਕਾ ਕੇਂਦਰੀ ਮੰਤਰੀ ਰਾਜੀਵ ਸ਼ੁਕਲਾ ਨੇ BJP ‘ਤੇ ਲਗਾਇਆ ਦੋਸ਼, ਕਿਹਾ- ਜੈਪੁਰ ਦਾ ਹਵਾ ਮਹਿਲ ਵੀ ਵੇਚ ਦੇਵੇਗੀ ਸਰਕਾਰ

0

ਸਾਬਕਾ ਕੇਂਦਰੀ ਮੰਤਰੀ ਰਾਜੀਵ ਸ਼ੁਕਲਾ ਨੇ ਕੇਂਦਰ ਸਰਕਾਰ ‘ਤੇ ਮੁਦਰੀਕਰਨ ਯੋਜਨਾ ਦੇ ਨਾਂ’ ਤੇ ਦੇਸ਼ ਵੇਚਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਜੇਕਰ ਭਾਜਪਾ ਸਰਕਾਰ ਨੂੰ ਨਾ ਰੋਕਿਆ ਗਿਆ ਤਾਂ ਉਹ ਜਲਦ ਹੀ ਜੈਪੁਰ ਦੇ ਹਵਾ ਮਹਿਲ ਅਤੇ ਆਮੇਰ ਕਿਲ੍ਹੇ ਨੂੰ ਵੇਚ ਦੇਵੇਗੀ।

ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੁਕਲਾ ਨੇ ਕਿਹਾ, “ਉਹ ਦੇਸ਼ ਦੀ ਵਿਰਾਸਤ ਨੂੰ ਵੇਚ ਦੇਣਗੇ। ਕੇਂਦਰ ਸਰਕਾਰ ਦੀ ਯੋਜਨਾ ਲਾਲ ਕਿਲ੍ਹੇ ਨੂੰ ਕੋਲਕਾਤਾ ਦੀ ਇੱਕ ਕੰਪਨੀ ਨੂੰ ਸੌਂਪਣ ਦੀ ਸੀ। ”ਹਾਲਾਂਕਿ, ਰਾਜਸਥਾਨ ਭਾਜਪਾ ਦੇ ਪ੍ਰਧਾਨ ਸਤੀਸ਼ ਪੂਨੀਆ ਨੇ ਉਨ੍ਹਾਂ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ,“ ਪਿਛਲੇ 50 ਸਾਲਾਂ ਤੋਂ ਉਹ ਲੋਕ ਜੋ ਲੁੱਟ ਅਤੇ ਝੂਠ ਵਿੱਚ ਸ਼ਾਮਲ ਹਨ।

ਕੋਲਾ ਅਤੇ ਜੀਪ ਘੁਟਾਲੇ ਵਿੱਚ, ਰਾਸ਼ਟਰਮੰਡਲ ਅਤੇ ਅਤੇ ਬੋਫੋਰਸ, 2 ਜੀ, ਨੈਸ਼ਨਲ ਹੈਰਾਲਡ ਅਤੇ ਕਿਸਾਨਾਂ ਦੀ ਜ਼ਮੀਨ ਵੇਚਣ ਵਾਲੇ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਨਾ ਤਾਂ ਲਾਲ ਕਿਲ੍ਹਾ ਅਤੇ ਨਾ ਹੀ ਆਮਰ ਕਿਲ੍ਹਾ ਵੇਚਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧੀਨ ਇਮਾਨਦਾਰੀ ਨਹੀਂ ਵੇਚੀ ਜਾਏਗੀ ਕਿਉਂਕਿ ਇਹ ਕਾਂਗਰਸ ਦੇ ਰਾਜ ਵਿੱਚ ਵੇਚੀ ਜਾ ਰਹੀ ਹੈ।

ਕੇਂਦਰ ਸਰਕਾਰ ‘ਤੇ ਸਵਾਲ ਉਠਾਉਂਦੇ ਹੋਏ ਸ਼ੁਕਲਾ ਨੇ ਕਿਹਾ,’ ‘ਜੇਕਰ ਤੁਸੀਂ ਏਅਰਪੋਰਟ, ਰੇਲਵੇ ਚਲਾਉਣ ਦੇ ਯੋਗ ਨਹੀਂ ਹੋ, ਤਾਂ ਫਿਰ ਤੁਸੀਂ ਸਰਕਾਰ’ ਚ ਕਿਉਂ ਹੋ? ਅਜਿਹੇ ਲੋਕਾਂ ਨੂੰ ਸਰਕਾਰ ਛੱਡਣੀ ਚਾਹੀਦੀ ਹੈ, ਕੇਂਦਰ ਸਰਕਾਰ ਦੇਸ਼ ਨੂੰ ਵੇਚ ਰਹੀ ਹੈ। ” ਤੇਲ ਦੀਆਂ ਉੱਚੀਆਂ ਕੀਮਤਾਂ ‘ਤੇ ਬੋਲਦਿਆਂ ਉਨ੍ਹਾਂ ਕਿਹਾ,’ ‘ਦੇਸ਼ ਦੀ ਜਨਤਾ ਵਧ ਰਹੀ ਮਹਿੰਗਾਈ ਤੋਂ ਪ੍ਰੇਸ਼ਾਨ ਹੈ।

ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਯੂਪੀਏ ਦੇ ਕਾਰਜਕਾਲ ਦੌਰਾਨ, ਕੱਚਾ ਤੇਲ 120 ਡਾਲਰ ਪ੍ਰਤੀ ਬੈਰਲ ਸੀ, ਹਾਲਾਂਕਿ, ਮੌਜੂਦਾ ਕੀਮਤ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ਅੱਧੀ ਕੀਮਤ ‘ਤੇ ਵਿਕਦੇ ਸਨ। ਅੱਜ ਕੱਚਾ 60 ਤੋਂ 70 ਦੇ ਦਾਇਰੇ ਵਿੱਚ ਹੈ ਪਰ ਕੇਂਦਰ ਸਰਕਾਰ ਯੂਪੀਏ ਸ਼ਾਸਨ ਦੇ ਮੁਕਾਬਲੇ ਅੱਧੀ ਕੀਮਤ ਤੇ ਕੱਚਾ ਖਰੀਦਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਨੂੰ ਦੁੱਗਣੀ ਕੀਮਤ ਤੇ ਵੇਚ ਰਹੀ ਹੈ

IA ਅਤੇ ਕਾਂਸਟੇਬਲ ਭਰਤੀ ਪ੍ਰੀਖਿਆ 2021 ਲਈ ਐਡਮਿਟ ਕਾਰਡ ਹੋਏ ਜਾਰੀ, ਇੰਝ ਕਰੋ ਡਾਊਨਲੋਡ

0

ਪੰਜਾਬ ਪੁਲਿਸ ਨੇ ਇੰਟੈਲੀਜੈਂਸ ਅਸਿਸਟੈਂਟ ਅਤੇ ਕਾਂਸਟੇਬਲ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਲਈ ਅਰਜ਼ੀ ਦਿੱਤੀ ਹੈ ਉਹ ਅਧਿਕਾਰਤ ਵੈਬਸਾਈਟ punjabpolice.gov.in ‘ਤੇ ਜਾ ਕੇ ਆਪਣੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

ਪੰਜਾਬ ਪੁਲਿਸ ਨੇ ਜੁਲਾਈ ਵਿੱਚ ਇੰਟੈਲੀਜੈਂਸ ਕਾਡਰ ਵਿੱਚ ਇੰਟੈਲੀਜੈਂਸ ਅਸਿਸਟੈਂਟ ਅਤੇ ਇਨਵੈਸਟੀਗੇਸ਼ਨ ਕਾਡਰ ਵਿੱਚ ਕਾਂਸਟੇਬਲ ਦੀਆਂ 1191 ਅਸਾਮੀਆਂ ਲਈ ਭਰਤੀਆਂ ਲਈ ਅਰਜ਼ੀਆਂ ਮੰਗੀਆਂ ਸੀ। ਇੰਟੈਲੀਜੈਂਸ ਕੈਡਰ ਵਿੱਚ 794 ਇੰਟੈਲੀਜੈਂਸ ਅਸਿਸਟੈਂਟ (ਕਾਂਸਟੇਬਲ ਦੇ ਅਹੁਦੇ ਤੇ) ਲਈ ਅਤੇ ਇੰਵੈਸਟੀਗੇਸ਼ਨ ਕੈਡਰ ਵਿੱਚ ਕਾਂਸਟੇਬਲ ਲਈ 362 ਅਸਾਮੀਆਂ ਹਨ। ਬਾਕੀ ਖਾਲੀ ਅਸਾਮੀਆਂ ਸਪੋਰਟਸ ਕੋਟੇ ਅਧੀਨ ਹਨ, ਜੋ ਵੱਖਰੇ ਤੌਰ ‘ਤੇ ਭਰੀਆਂ ਜਾਣਗੀਆਂ। ਪੰਜਾਬ ਪੁਲਿਸ IA, ਕਾਂਸਟੇਬਲ ਪ੍ਰੀਖਿਆ 10 ਸਤੰਬਰ ਨੂੰ ਕੰਪਿਊਟਰ ਅਧਾਰਤ ਟੈਸਟ ਮੋਡ ਵਿੱਚ ਪੰਜਾਬ ਭਰ ਦੇ ਵੱਖ-ਵੱਖ ਪ੍ਰੀਖਿਆ ਸਥਾਨਾਂ ‘ਤੇ ਲਈ ਜਾਵੇਗੀ।

ਐਡਮਿਟ ਕਾਰਡ 2021 ਕਿਵੇਂ ਕਰਨਾ ਹੈ ਡਾਊਨਲੋਡ:

ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ punjabpolice.gov.in ‘ਤੇ ਜਾਓ।

ਹੋਮ ਪੇਜ ‘ਤੇ ‘ਰਿਕਰੂਟਮੈਂਟ’ ਟੈਬ ‘ਤੇ ਕਲਿਕ ਕਰੋ।

ਹੁਣ “ਇੰਟੈਲੀਜੈਂਸ ਵਿੱਚ ਆਈਏ ਦੀ ਭਰਤੀ ਅਤੇ ਜਾਂਚ ਕਾਡਰ ਵਿੱਚ ਕਾਂਸਟੇਬਲ” ਦੇ ਅਧੀਨ ਔਨਲਾਈਨ ਅਰਜ਼ੀ ਅਤੇ ਸਬੰਧਪਤ ਜਾਣਕਾਰੀ ਲਈ ਲਿੰਕ ‘ਤੇ ਕਲਿਕ ਕਰੋ

ਤੁਹਾਨੂੰ ਇੱਕ ਨਵੇਂ ਪੰਨੇ ‘ਤੇ ਭੇਜਿਆ ਜਾਵੇਗਾ। ‘ਲੌਗਇਨ ‘ਤੇ ਕਲਿਕ ਕਰੋ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਉਪਭੋਗਤਾ ਪਾਸਵਰਡ ਦਰਜ ਕਰੋ।

ਤੁਹਾਡਾ ਦਾਖਲਾ ਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ।

ਆਪਣੀ ਹਾਲ ਟਿਕਟ ਡਾਊਨਲੋਡ ਕਰੋ ਅਤੇ ਪ੍ਰਿੰਟ ਆਉਟ ਲਓ।

ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਦਾਖਲਾ ਕਾਰਡ ਇੱਕ ਮਹੱਤਵਪੂਰਣ ਦਸਤਾਵੇਜ਼ ਹੈ ਅਤੇ ਇਸ ਵਿੱਚ ਪ੍ਰੀਖਿਆ ਦੀ ਤਾਰੀਖ, ਸਥਾਨ ਅਤੇ ਹੋਰ ਵੇਰਵੇ ਸ਼ਾਮਲ ਹਨ। ਜੇ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਕੋਈ ਸਮੱਸਿਆ ਹੈ, ਤਾਂ ਉਮੀਦਵਾਰ ਪ੍ਰੀਖਿਆ ਅਥਾਰਟੀ ਨਾਲ ਸੰਪਰਕ ਕਰ ਸਕਦੇ ਹਨ।

ਮੌਜ਼ੂਦਾ ਸਮੇਂ ’ਚ ਹੋਰ ਵੀ ਸਾਰਥਕ ਹੋ ਗਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਰਗ ਦਰਸ਼ਨ: ਹਰਪਾਲ ਸਿੰਘ ਚੀਮਾ

0

ਕਿਹਾ, ਲੋਕ ਮੁੱਦਿਆਂ ਤੋਂ ਕਾਂਗਰਸ ਨੂੰ ਭੱਜਣ ਨਹੀਂ ਦਿਆਂਗੇ

‘ਆਪ’ ਨੇ ਬੀਏਸੀ ’ਚ ਅਗਲਾ ਇਜਲਾਸ ਘੱਟੋ- ਘੱਟ 15 ਦਿਨ ਦਾ ਕੀਤੇ ਜਾਣ ਦੀ ਦੁਹਰਾਈ ਮੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਰਸਾਇਆ ਮਾਰਗ ਮੌਜ਼ੂਦਾ ਸਮੇਂ ਵਿੱਚ ਹੋਰ ਵੀ ਸਾਰਥਕ ਅਤੇ ਅਰਥ ਭਰਪੂਰ ਹੋ ਗਿਆ ਹੈ।

ਚੀਮਾ ਨੇ ਕਿਹਾ, ‘ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹੇ ਜਾਣ ਦੇ ਬੜੇ ਵਿਆਪਕ ਅਰਥ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਦੇਸ਼ ਜਿੱਥੇ ਲੋਕਾਈ ਨੂੰ ਕਰਮ ਕਾਂਡਾਂ ਵਿਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਨਾ ਸੀ, ਉਥੇ ਹੀ ਸਮੇਂ ਦੇ ਮੁਗਲ ਸ਼ਾਸ਼ਕ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਵੀ ਸੀ।’
ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਉਪਦੇਸ਼ ਅੱਜ ਹੋਰ ਵੀ ਸਾਰਥਕ ਹੋ ਗਏ ਹਨ ਕਿੳਂੁਕਿ ਸ਼ਾਸ਼ਕਾਂ ਦੇ ਜ਼ੁਲਮ ਮੁਗਲ ਕਾਲ ਵਾਂਗ ਬਰਕਰਾਰ ਹਨ। ਕਰਮ ਕਾਂਡ ਚਰਮ ਸੀਮਾ ’ਤੇ ਹਨ। ਜਾਤ- ਪਾਤ, ਊਚ- ਨੀਚ ਅਤੇ ਸਮਾਜਿਕ ਨਾ- ਬਰਾਬਰੀ ਦਾ ਖੱਪਾ ਹੋਰ ਵੱਧ ਰਿਹਾ ਹੈ। ਆਪਸੀ ਸਦਭਾਵਨਾ ਅਤੇ ਸਮਾਜਿਕ ਭਾਈਚਾਰਾ ਵੀ ਭਾਰੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰੱਖਣਾ ਪਵੇਗਾ ਕਿ ਇਨਾਂ ਸਾਰੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੱਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਵਿੱਚ ਦਰਜ ਹੈ।

ਵਿਧਾਨ ਸਭਾ ਇਜਲਾਸ ਤੋਂ ਉਪਰੰਤ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਹੋਈ ਬਿਜਨਸ ਅਡਵਾਇਜ਼ਰੀ ਕਮੇਟੀ (ਬੀਏਸੀ) ’ਚ ਉਨ੍ਹਾਂ (ਚੀਮਾ) ਨੇ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਤੋਂ ਉਪਰੰਤ 15 ਦਿਨ ਦਾ ਮਾਨਸੂਨ ਇਜਲਾਸ ਰੱਖਣ ਦੀ ਮੰਗ ਦੁਹਰਾਈ ਸੀ, ਜਿਸ ’ਤੇ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੁਬਾਰਾ ਇਜਲਾਸ ਸੱਦਿਆ ਜਾਵੇਗਾ। ਚੀਮਾ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ਮਾਫ਼ੀਆ ਰਾਜ ਤੋਂ ਬਾਅਦ ਸੱਤਾਧਾਰੀ ਕਾਂਗਰਸ ਦੇ ਸਾਢੇ 4 ਸਾਲਾਂ ਦੇ ਨਿਕੰਮੇ ਸ਼ਾਸਨ ਨੇ ਪੰਜਾਬ ਨੂੰ ਕੰਗਾਲ ਅਤੇ ਲੋਕਾਂ ਦੇ ਨੱਕ ’ਚ ਦਮ ਕਰ ਰੱਖਿਆ ਹੈ। ਬੇਸ਼ੱਕ ਸੱਤਾਧਾਰੀ ਕਾਂਗਰਸ ਸਾਰੇ ਭੱਖਦੇ ਮੁੱਦਿਆਂ ਤੋਂ ਹਮੇਸ਼ਾਂ ਭੱਜਣ ਦੀ ਤਾਕ ’ਚ ਰਹਿੰਦੀ ਹੈ, ਪ੍ਰੰਤੂ ਹੁਣ ਸਰਕਾਰ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ।

ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦਿਆਂ ਕਿਹਾ ਜੇਕਰ ਉਹ ਸੱਚਮੁੱਚ ਪੰਜਾਬ ਹਿਤੈਸ਼ੀ ਹਨ ਤਾਂ ਆਮ ਆਦਮੀ ਪਾਰਟੀ ਦੀ ਤਰਫ਼ੋਂ ਵਿਧਾਇਕ ਅਮਨ ਅਰੋੜਾ ਵੱਲੋਂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਅਤੇ ਸ਼ਰਾਬ ਕਾਰਪੋਰੇਸ਼ਨ ਗਠਿਤ ਕਰਨ ਲਈ ਦਿੱਤੇ ਪ੍ਰਾਈਵੇਟ ਮੈਂਬਰ ਬਿਲ ਨੂੰ ਪਾਸ ਕਰਾਉਣ ਦੀ ਜ਼ੁਅਰੱਤ ਦਿਖਾਉਣ। ਇਜਲਾਸ ਵਿੱਚ ‘ਆਪ’ ਵਿਧਾਇਕ ਅਤੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਰੁਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਜਗਤਾਰ ਸਿੰਘ ਹਿੱਸੋਵਾਲ ਅਤੇ ਅਮਰਜੀਤ ਸਿੰਘ ਸੰਦੋਆ ਵੀ ਮੌਜ਼ੂਦ ਸਨ।

ਕਿਸਾਨਾਂ ‘ਤੇ ਜ਼ੁਲਮ ਕਰਨਾ ਬੰਦ ਕਰੇ ਸੱਤਾਧਾਰੀ ਕਾਂਗਰਸ : ਕੁਲਤਾਰ ਸਿੰੰਘ ਸੰਧਵਾਂ

0

– ਕਿਹਾ, ਕੈਪਟਨ ਅਮਰਿੰਦਰ ਸਿੰਘ ਅਤੇ ਮਨੋਹਰ ਲਾਲ ਖੱਟਰ ਵਿੱਚ ਕੋਈ ਫ਼ਰਕ ਨਹੀਂ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੋਗਾ ‘ਚ ਕਿਸਾਨਾਂ ਉਤੇ ਕੀਤੇ ਗਏ ਅੰਨੇ ਤਸ਼ੱਦਦ ਲਈ ਸੱਤਾਧਾਰੀ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਕਿਸਾਨਾਂ ‘ਤੇ ਡਾਂਗਾਂ ਚਲਾਉਣ ‘ਚ ਪੰਜਾਬ ਦੀ ਕੈਪਟਨ ਅਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਿੱਚ ਕੀ ਫ਼ਰਕ ਬਚਿਆ ਹੈ? ਮੋਗਾ ਲਾਠੀਚਾਰਜ ਦੀ ਜ਼ੋਰਦਾਰ ਨਿਖ਼ੇਧੀ ਕਰਦੇ ਹੋਏ ਆਮ ਆਦਮੀ ਪਾਰਟੀ ਨੇ 200 ਤੋਂ ਵੱਧ ਕਿਸਾਨਾਂ ‘ਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਜ਼ਹਿਰੀ ਸੋਚ ਤਿਆਗਣ ਦੀ ਸਲਾਹ ਵੀ ਦਿੱਤੀ।

ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘ਸੁਖਬੀਰ ਸਿੰਘ ਬਾਦਲ ਕੋਲੋਂ ਕਾਲੇ ਖੇਤੀ ਕਾਨੂੰਨਾਂ ਬਾਰੇ ਸਵਾਲ ਪੁੱਛਣ ਲਈ ਮੋਗਾ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਕੈਪਟਨ ਦੀ ਪੁਲੀਸ ਨੇ ਲੋਕਤੰਤਰ ਦਾ ਕਤਲ ਅਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ।’ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਕਾ ਨਰਿੰਦਰ ਮੋਦੀ ਦੇ ਰਾਹ ‘ਤੇ ਚੱਲ ਕੇ ਅਤੇ ਬਾਦਲ ਪਰਿਵਾਰ ਨਾਲ ਕੀਤੇ ਗੁਪਤ ਸਮਝੌਤੇ ਕਾਰਨ ਕਿਸਾਨਾਂ ਉਤੇ ਤਸ਼ੱਦਦ ਕਰ ਰਹੇ ਹਨ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਲੋਚਨਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਾਂਗਰਸ ਸਰਕਾਰ ਦੀ ਪੁਲੀਸ ਆਏ ਦਿਨ ਕਿਸਾਨਾਂ ‘ਤੇ ਜ਼ੁਲਮ ਕਰ ਰਹੀ ਹੈ, ਪਰ ਨਵਜੋਤ ਸਿੱਧੂ ਸ਼ੈਤਾਨੀ ਚੁੱਪ ਧਾਰੀ ਬੈਠੇ ਹਨ। ਉਨਾਂ ਕਿਹਾ ਨਵਜੋਤ ਸਿੱਧੂ ਸਟੇਜਾਂ ਉਤੇ ਕਿਸਾਨਾਂ ਦੇ ਹੱਕ ‘ਚ ਚੀਖਾਂ ਤਾਂ ਬਹੁਤ ਮਾਰਦੇ ਹਨ, ਲੇਕਿਨ ਉਹ ਪੰਜਾਬ ਪੁਲੀਸ ਵੱਲੋਂ ਕਿਸਾਨਾਂ ‘ਤੇ ਕੀਤੇ ਜਾਂਦੇ ਲਾਠੀਚਾਰਜ ਅਤੇ ਪਰਚਿਆਂ ਦੇ ਖ਼ਿਲਾਫ਼ ਕਦੇ ਨਹੀਂ ਬੋਲਦੇ।

ਅਕਾਲੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਟਿੱਪਣੀ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਕੋਲੋਂ ਭੱਜਣ ਦੀ ਥਾਂ ਕਿਸਾਨਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਕਿਉਂਕਿ ਬਾਦਲ ਪਰਿਵਾਰ ਤਾਂ ਹਮੇਸ਼ਾਂ ਹੀ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਕਹਿੰਦਾ ਰਿਹਾ ਹੈ। ਹੁਣ ਜਦੋਂ ਕਿਸਾਨ ਆਪਣੇ ਹਿਤੈਸ਼ੀ ਆਗੂ ਕੋਲੋਂ ਖੇਤੀ ਕਾਨੂੰਨਾਂ ਬਾਰੇ ਗਦਾਰੀ ਕਰਨ ਬਾਰੇ ਸਵਾਲ ਪੁੱਛਦੇ ਹਨ ਤਾਂ ਇਹ ਆਗੂ ਕਿਸਾਨਾਂ ਦਾ ਸਾਹਮਣਾ ਕਰਨ ਤੋਂ ਭੱਜਦਾ ਫਿਰਦਾ ਹੈ।” ਉਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਸ਼ਰਾਰਤੀ ਤੱਤ’ ਕਿਹਾ ਸੀ ਅਤੇ ਅੱਜ ਕੈਪਟਨ ਨੇ ਸੁਖਬੀਰ ਦੇ ਕਹੇ ਅਨੁਸਾਰ ਕਿਸਾਨਾਂ ‘ਤੇ ਡਾਂਗਾਂ ਵਰਾਈਆਂ ਅਤੇ ਪਰਚੇ ਦਰਜ ਕੀਤੇ ਹਨ। ਸੰਧਵਾਂ ਨੇ ਦੋਸ਼ ਲਾਇਆ ਕਿ ਕਿਸਾਨਾਂ ‘ਤੇ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਲਈ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਇੱਕੋ ਜਿਹੀਆਂ ਹਨ ਕਿਉਂਕਿ ਜਿੱਥੇ ਭਾਜਪਾ, ਅਕਾਲੀ ਦਲ ਬਾਦਲ ਅਤੇ ਕਾਂਗਰਸ ਕਾਲੇ ਖੇਤੀ ਕਾਨੂੰਨਾਂ ਲਈ ਬਰਾਬਰ ਦੇ ਜ਼ਿੰਮੇਵਾਰ ਹਨ, ਉਥੇ ਹੀ ਕਿਸਾਨਾਂ ‘ਤੇ ਡਾਂਗਾ ਵਰਾਉਣ ਅਤੇ ਪਰਚੇ ਦਰਜ ਕਰਨ ‘ਚ ਇਹ ਸੱਤਾਧਾਰੀ ਇਕੋ ਜਿਹਾ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਦੇ ਮਨ ‘ਚ ਕਿਸਾਨਾਂ ਪ੍ਰਤੀ ਥੋੜੀ- ਬਹੁਤੀ ਵੀ ਥਾਂ ਹੁੰਦੀ ਤਾਂ ਮੋਗਾ ‘ਚ ਕਰਨਾਲ ਵਰਗਾ ਜ਼ੁਲਮ ਨਾ ਦੁਹਰਾਇਆ ਜਾਂਦਾ।

ਕੈਪਟਨ ਵਿਰੋਧੀ ਗੁੱਟ ਦੇ ਸਾਰੇ ਆਗੂ ਪੁੱਜੇ Pargat Singh ਦੇ ਘਰ, Navjot Sidhu ਵੀ ਮੌਜੂਦ

0

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਸੈਸ਼ਨ ਦੇ ਖ਼ਤਮ ਹੋਣ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਦੇ ਘਰ ਪੁੱਜੇ।

ਉਨ੍ਹਾਂ ਤੋਂ ਇਲਾਵਾ ਕੈਪਟਨ ਵਿਰੋਧੀ ਗੁੱਟ ਦੇ ਕਈ ਨੇਤਾ ਵੀ ਉੱਥੇ ਮੌਜੂਦ ਹੋਏ। ਜਾਣਕਾਰੀ ਮੁਤਾਬਕ ਪਰਗਟ ਸਿੰਘ ਦੇ ਘਰ ਪੁੱਜੇ ਸਿੱਧੂ ਕਿਸੇ ਵੱਡੀ ਰਣਨੀਤੀ ਦੀ ਤਿਆਰੀ ਵਿੱਚ ਹਨ।

 

Canada federal election : ਪੰਜਾਬ ਦੀਆਂ 21 ਧੀਆਂ ਅਜ਼ਮਾਉਣਗੀਆਂ ਆਪਣੀ ਕਿਸਮਤ

0

ਓਟਾਵਾ : 20 ਸਤੰਬਰ ਨੂੰ ਕੈਨੇਡਾ ਦੀ 44ਵੀਂ ਸੰਸਦ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵੀ ਜਾਰੀ ਹੈ। ਉਮੀਦਵਾਰਾਂ ਵਲੋਂ ਦਿਨ-ਰਾਤ ਇਕ ਕਰਕੇ ਸੰਸਦ ‘ਚ ਪਹੁੰਚਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਪੰਜਾਬੀ ਚਿਹਰੇ ਵਿਦੇਸ਼ੀ ਧਰਤੀ ’ਤੇ ਹੋਣ ਜਾ ਰਹੀਆਂ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। 338 ਮੈਂਬਰੀ ਸੰਸਦ ਲਈ ਹੋਣ ਵਾਲੀਆਂ ਇਹਨਾਂ ਚੋਣਾਂ ਵਿਚ ਕੁੱਲ 21 ਪੰਜਾਬਣਾਂ ਮੈਦਾਨ ਵਿਚ ਹਨ।

ਚੋਣ ਮੈਦਾਨ ’ਚ 21 ਪੰਜਾਬਣਾਂ
ਇਹਨਾਂ ਵਿਚ ਰਾਜਪ੍ਰੀਤ ਤੂਰ, ਸਬੀਨਾ ਸਿੰਘ, ਸੁੱਖੀ ਜੰਡੂ, ਟੀਨਾ ਬੈਂਸ, ਇੰਦਰਾ ਬੈਂਸ, ਈਸ਼ਾ ਕੋਹਲੀ, ਜੱਗ ਸਹੋਤਾ,ਜਸਵੀਨ ਰਤਨ, ਮੇਢਾ ਜੋਸ਼ੀ, ਪ੍ਰੀਤੀ ਲਾਂਬਾ, ਅਨੀਤਾ ਅਨੰਦ, ਅੰਜੂ ਢਿੱਲੋਂ, ਬਰਦੀਸ਼ ਚੱਗਰ, ਗੁਨੀਤ ਗਰੇਵਾਲ, ਕਮਲ ਖਹਿਰਾ, ਲਖਵਿੰਦਰ ਝੱਜ, ਨਰਵੀਨ ਗਿੱਲ, ਰੂਬੀ ਸਹੋਤਾ, ਸਰਬੀਨਾ ਗਰੋਵਰ, ਸੋਨੀਆ ਸਿੱਧੂ 44ਵੀਂ ਸੰਸਦ ਵਿਚ ਜਾਣ ਲਈ ਚੋਣ ਮੈਦਾਨ ਵਿਚ ਹਨ।

ਦੱਸ ਦਈਏ ਕਿ ਇਹਨਾਂ ਵਿਚੋਂ ਅਨੀਤਾ ਅਨੰਦ, ਬਰਦੀਸ਼ ਚੱਗਰ, ਅੰਜੂ ਢਿੱਲੋਂ, ਸੋਨੀਆ ਸਿੱਧੂ, ਜੱਗ ਸਹੋਤਾ, ਕਮਲ ਖਹਿਰਾ ਤੇ ਰੂਬੀ ਸਹੋਤਾ 43ਵੀਂ ਸੰਸਦ ਦੀਆਂ ਚੋਣਾਂ ਵਿਚ ਚੁਣੀਆਂ ਗਈਆਂ ਸਨ, ਜੋ ਫਿਰ ਤੋਂ ਚੋਣ ਮੈਦਾਨ ਵਿਚ ਹਨ। ਅਨੀਤਾ ਅਨੰਦ ਓਕਵਿਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਹੈ।

ਬਰਦੀਸ਼ ਚੱਗਰ ਵਾਟਰਲੂ ਹਲਕੇ ਤੋਂ ਲਿਬਰਲ ਪਾਰਟੀ ਵੱਲੋਂ ਮੈਦਾਨ ਵਿਚ ਹੈ, ਅੰਜੂ ਢਿੱਲੋਂ ਲਾਚੀਨ-ਲਾਸਾਲ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ ‘ਤੇ ਚੋਣ ਮੈਦਾਨ ਵਿਚ ਹੈ। ਬਰੈਂਪਟਨ ਸਾਊਥ ਤੋਂ ਚੋਣ ਲੜ ਰਹੇ ਤਿੰਨ ਉਮੀਦਵਾਰ ਪੰਜਾਬੀ ਹਨ। ਸੋਨੀਆ ਸਿੱਧੂ ਲਿਬਰਲ ਪਾਰਟੀ, ਕੰਜ਼ਰਵੇਟਿਵ ਵੱਲੋਂ ਰਮਨਦੀਪ ਸਿੰਘ ਬਰਾੜ ਅਤੇ ਐਨਡੀਵੀ ਵੱਲੋਂ ਤੇਜਿੰਦਰ ਸਿੰਘ ਚੋਣ ਮੈਦਾਨ ਵਿਚ ਨਿਤਰੇ ਹਨ।

ਇਸ ਤੋਂ ਇਲ਼ਾਵਾ ਕੈਲਗਰੀ ਸਕਾਈਵਿਊ ਹਲਕੇ ਵਿਚ 4 ਪੰਜਾਬੀਆਂ ਵਿਚਾਲੇ ਮੁਕਾਬਲਾ ਹੈ। ਇੱਥੋਂ ਐਡਵੋਕੇਟ ਜਗਦੀਪ ਕੌਰ ਸਹੋਤਾ ਕੰਜ਼ਰਵੇਟਿਵ, ਜਾਰਜ ਚਾਹਲ ਲਿਬਰਲ, ਗੁਰਿੰਦਰ ਸਿੰਘ ਗੱਲ ਐਨਡੀਪੀ ਅਤੇ ਹੈਰੀ ਢਿੱਲੋਂ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਬਣਨ ਲਈ ਇਸ ਵਾਰ ਲਿਬਰਲ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਰਨ ਓ ਟੂਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਬਲਾਕ ਕਿਊਬਰ ਦੇ ਵੇਅਸ ਫਰਾਂਸਿਕ, ਗਰੀਨ ਪਾਰਟੀ ਦੇ ਆਗੂ ਅਨੈਮੀ ਪਾਲ, ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਕਸੀਅਮ ਬਰਨੀਅਰ ਵਿਚਾਲੇ ਮੁਕਾਬਲਾ ਹੋਵੇਗਾ।