Home Blog Page 25

ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਹੋਈ ਮੌਤ

0
Accident Death

ਖੰਨਾ, 7 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਅਧੀਨ ਆਉਂਦੇ ਸ਼ਹਿਰ ਖੰਨਾ ਦੇ ਵਸਨੀਕ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਕਾਰ ਦੀ ਟੱਕਰ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਲੁਧਿਆਣਾ ਅਧੀਨ ਆਉਂਦੇ ਸ਼ਹਿਰ ਦੇ ਪਿੰਡ ਸਿਹੋੜਾ ਜੋ ਕਿ ਥਾਣਾ ਮਲੌਦ ਵਿਖੇ ਪੈਂਦਾ ਹੈ ਦੇ ਵਸਨੀਕ ਇਕ ਨੌਜਵਾਨ ਦੀ ਕਾਰ ਵਲੋਂ ਟੱਕਰ ਮਾਰ (Hit) ਦਿੱਤੇ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਹੈ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ 43 ਸਾਲਾ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਤੌਰ ‘ਤੇ ਹੋਈ ਹੈ ।

ਕਿਥੇ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਜਿਸ ਨੌਜਵਾਨ ਜਿਸਦੀ ਕਾਰ ਵਲੋਂ ਟੱਕਰ ਮਾਰ ਦਿੱਤੇ ਜਾਣ ਦੇ ਕਾਰਨ ਮੌਤ ਹੋ ਗਈ ਹੈ ਜਦੋਂ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਸ੍ਰੀ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਤਾਂ ਮੋਟਰਸਾਈਕਲ ਖਰਾਬ ਹੋਣ ‘ਤੇ ਜਦੋਂ ਠੀਕ ਕਰ ਰਿਹਾ ਸੀ ਤਾਂ ਇਕ ਤੇਜ ਰਫ਼ਤਾਰ ਕਾਰ (Fast car) ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ‘ਤੇ ਵਧਦੀ ਭੀੜ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ ।

ਕੀ ਦੱਸਿਆ ਜਾਂਚ ਅਧਿਕਾਰੀ ਨੇ

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ਤੋਂ ਬਾਅਦ ਸੜਕ ਹਾਦਸੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਪੋਸਟਮਾਰਟਮ (Postmortem) ਕਰਵਾਉਣ ਉਪਰੰਤ ਜਿਥੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ, ਉਥੇ ਜਾਂਚ ਦੌਰਾਨ ਜਿਸ ਕਾਰ ਵਲੋਂ ਟੱਕਰ ਮਾਰੀ ਗਈ ਹੈ ਦਾ ਨੰਬਰ ਯੂ. ਕੇ. 7-ਡੀ.-1231 ਦੱਸਿਆ ਜਾ ਰਿਹਾ ਹੈ । ਪੁਲਸ ਵਲੋਂ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ (Case registered) ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ।

ਅਮਰੀਕਾ ਵਿਖੇ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਹੋਈ ਪੰਜ ਦੀ ਮੌਤ

0
Airoplane Incident

ਅਮਰੀਕਾ, 7 ਸਤੰਬਰ 2026 : ਅਮਰੀਕਾ (America) ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਜਹਾਜ਼ ਦੇ ਹਾਦਸਾਗ੍ਰਸਤ (Plane crash) ਹੋਣ ਦੇ ਕਾਰਨ ਮੌਕੇ ‘ਤੇ ਹੀ ਪੰਜ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਜਹਾਜ਼ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ (Miami International Airport) ‘ਤੇ ਬੀਤੀ ਦੁਪਹਿਰ ਜੋ ਹਵਾਈ ਅੱਡੇ ‘ਤੇ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਤੇ ਅਜਿਹਾ ਹੋਣ ਕਾਰਨ ਜੋ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਦਾ ਮੁੱਖ ਕਾਰਨ ਕਾਰਗੋ ਜਹਾਜ਼ ਦੇ ਰਨਵੇਅ ਤੋਂ ਅੱਗੇ ਨਿਕਲ ਜਾਣਾ ਹੈ । ਅਜਿਹਾ ਹੋਣ ਨਾਲ ਜਹਾਜ਼ ਜ਼ਮੀਨ ‘ਤੇ ਖੜ੍ਹੇ ਕਈ ਵਾਹਨਾਂ ਨਾਲ ਟਕਰਾ ਗਿਆ ।

ਕੀ ਦੱਸਿਆ ਮਿਆਮੀ ਡੇਡ ਫਾਇਰ ਚੀਫ ਨੇ

ਉਕਤ ਵਾਪਰੇ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮਿਆਮੀ-ਡੇਡ ਫਾਇਰ ਚੀਫ ਰੇ ਜਾਦੱਲਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੰਜ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ । ਜਾਦੱਲਾ ਨੇ ਦੱਸਿਆ ਕਿ ਘੱਟੋ-ਘੱਟ ਦੋ ਵਿਅਕਤੀ ਉਨ੍ਹਾਂ ਵਾਹਨਾਂ ਵਿੱਚ ਫਸੇ ਹੋਏ ਸਨ ਜਿਨ੍ਹਾਂ ਨਾਲ ਜਹਾਜ਼ ਟਕਰਾਇਆ ਸੀ, ਜਦਕਿ ਪਾਇਲਟ ਅਤੇ ਸਹਿ-ਪਾਇਲਟ ਵੀ ਜਹਾਜ਼ ਦੇ ਅੰਦਰ ਫਸੇ ਹੋਏ ਸਨ । ਉਨ੍ਹਾਂ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਜਹਾਜ਼ ਵਿੱਚੋਂ ਹੋ ਰਹੀ ਬਾਲਣ ਦੀ ਲੀਕੇਜ ਨੂੰ ਰੋਕਣ ਦੀ ਕੋਸਿ਼ਸ਼ ਵਿੱਚ ਕਾਫ਼ੀ ਸਮਾਂ ਬਿਤਾਇਆ ।

ਜਾਇਦਾਦ ਦੇ ਲਾਲਚ ਵਿਚ ਦੋਹਤੇ ਨੇ ਹੀ ਕਰ ਦਿੱਤਾ ਨਾਨੀ ਦਾ ਕਤਲ

0
Murder

ਅਮਰਗੜ੍ਹ, 7 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਅਧੀਨ ਆਉਂਦੇ ਪਿੰਡ ਅਮਰਗੜ੍ਹ ਕਲੇਰ ਵਿਖੇ ਦੋਹਤੇ ਵਲੋਂ ਜਾਇਦਾਦ ਪਿੱਛੇ ਨਾਨੀ ਦਾ ਹੀ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਔਰਤ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਜਗਰਾਓਂ ਅਧੀਨ ਆਉਂਦੇ ਪਿੰਡ ਅਮਰਗੜ੍ਹ ਕਲੇਰ (Village Amargarh Kaler) ਵਿਖੇ ਜੋ ਇਕ ਦੋਹਤੇ ਵਲੋਂ ਜਾਇਦਾਦ ਆਪਣੇ ਨਾਮ ਕਰਵਾਉਣ ਪਿੱਛੇ ਆਪਣੀ ਹੀ ਨਾਨੀ ਦਾ ਗਲਾ ਘੋਟ (Strangulation) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਆਪਣੀ ਧੀ ਦੀ ਮੌਤ ਤੋਂ ਬਾਅਦ ਮਹਿਲਾ ਮਨਜੀਤ ਕੌਰ ਨੇ ਹੀ ਆਪਣੇ ਦੋਹਤੇ ਗੁਰਕੀਰਤ ਸਿੰਘ ਉਰਫ ਗੋਰਾ ਦਾ ਪਾਲਣ ਪੋਸ਼ਣ ਕੀਤਾ ਸੀ ।

ਪਰਿਵਾਰ ਨੇ ਕਰ ਦਿੱਤਾ ਸੀ ਆਮ ਮੌਤ ਸਮਝ ਦੇ ਸੰਸਕਾਰ

ਪ੍ਰਾਪਤ ਸੂਚਨਾ ਮੁਤਾਬਕ ਉਕਤ ਮਹਿਲਾ ਦਾ ਉਸਦੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਮਹਿਲਾ ਦੀ ਆਮ ਮੌਤ ਸਮਝ ਕੇ ਉਸਦਾ ਸੰਸਕਾਰ ਤੱਕ ਕਰ ਦਿੱਤਾ ਗਿਆ ਸੀ ਪਰ ਪਰਿਕਾਰਕ ਮੈਂਬਰਾਂ ਵਿਚੋਂ ਮਹਿਲਾ ਦੀ ਧੀ ਜੋ ਕਿ ਕਤਲ ਕਰਨ ਵਾਲੇ ਨੌਜਵਾਨ ਦੀ ਰਿਸ਼ਤੇ ਵਿਚ ਮਾਸੀ ਲੱਗਦੀ ਹੈ ਨੇ ਮੌਤ ਹੋਣ ‘ਤੇ ਸ਼ੱਕ ਪ੍ਰਗਟ ਕਰਦਿਆਂ ਜਦੋਂ ਗੁਆਂਢ ਵਿਚ ਲੱਗੇ ਕੈਮਰੇ ਚੈਕ ਕੀਤੇ ਤਾਂ ਗੁਰਕੀਰਤ ਮਹਿਲਾ ਮਨਜੀਤ ਕੌਰ ਨਾਲ ਝਗੜਦਾ ਹੋਇਆ ਅਤੇ ਉਸਦਾ ਗਲਾ ਘੋਟਦਾ ਦਿਖਾਈ ਦਿੱਤਾ ।

ਪੁਲਸ ਨੇ ਕੀਤੀ ਨੌਜਵਾਨ ਵਿਰੁੱਧ ਕੀਤਾ ਕੇਸ ਦਰਜ

ਉਪਰੋਕਤ ਵਾਪਰੇ ਕਤਲ ਦੇ ਘਟਨਾਕ੍ਰਮ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਸ ਸਬੰਧੀ ਤੁਰੰਤ ਪੁਲਸ ਨੂੰ ਦੱਸਿਆ, ਜਿਸ ‘ਤੇ ਪੁਲਸ ਨੇ ਨੌਜਵਾਨ ਵਿਰੁੱਧ ਕਤਲ ਦਾ ਕੇਸ ਦਰਜ (Case registered) ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ । ਥਾਣਾ ਸਦਰ ਜਗਰਾਓਂ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ।

ਦਿੱਲੀ ਵਿੱਚ ਪੰਜ ਮੰਜਿਲਾ ਇਮਾਰਤ ਦੇ ਢਹਿਣ ਨਾਲ 6 ਵਿਅਕਤੀਆਂ ਦੀ ਮੌਤ

0
building collapse

ਦਿੱਲੀ, 7 ਸਤੰਬਰ 2026 : ਭਾਰਤ ਦੇਸ਼ ਦੇ ਦੀ ਰਾਜਧਾਨੀ ਦਿੱਲੀ (Delhi) ਦੇ ਸੱਤਿਆ ਨਿਕੇਤਨ ਵਿਖੇ ਪੰਜ ਮੰਜਿਲਾ ਇਮਾਰਤ ਦੇ ਢਹਿ ਜਾਣ ਦੇ ਕਾਰਨ 6 ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਾਰਨ ਹੈ ਬਿਲਡਿੰਗ ਦੇ ਢਹਿ ਜਾਣ ਦਾ

ਮਿਲੀ ਜਾਣਕਾਰੀ ਦਿੱਲੀ ਦੇ ਸੱਤਿਆ ਨਿਕੇਤਨ ਵਿਖੇ ਜੋ ਬੀਤੀ ਦੁਪਹਿਰ ਇਕ ਪੰਜ ਮੰਜਿ਼ਲਾ ਇਮਾਰਤ (Five-story building) ਅਚਾਨਕ ਹੀ ਢਹਿ ਗਈ ਦਾ ਮੁੱਖ ਕਾਰਨ ਉਸ ਇਮਾਰਤ ਦੇ ਕੁੱਲ 55 ਵਰਗ ਥਾਂ ਵਿਚ ਹੋਣ ਵਾਲੇ ਵਧ ਤੋਂ ਵਧ ਇਕ ਮੰਜਿਲਾ ਨਿਰਮਾਣ ਤੋਂ ਵਧ ਨਿਰਮਾਣ ਕੀਤੇ ਜਾਣਾ ਹੈ । ਦੱਸਣਯੋਗ ਹੈ ਕਿ ਉਕਤ ਬਿਲਡਿੰਗ ਦੇ ਢਹਿ ਜਾਣ ਦੇ ਕਾਰਨ ਜ਼ਮੀਨ ‘ਤੇ ਡਿੱਗੇ ਮਲਬੇ ਵਿਚ ਹੁਣ ਤੱਕ 11 ਵਿਅਕਤੀਆਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ ।

ਦਿੱਲੀ ਨਿਗਮ ਲਵੇੇਗੀ ਗੈਰ-ਕਾਨੂੰਨੀ ਇਮਾਰਤ ਤੇ ਐਕਸ਼ਨ

ਪ੍ਰਾਪਤ ਸੂਚਨਾ ਮੁਤਾਬਕ ਦਿੱਲੀ ਵਿਖੇ ਵਾਪਰੇ ਬਿਲਡਿੰਗ ਢਹਿ ਜਾਣ (Building collapse) ਵਾਲੇ ਹਾਦਸੇ ਤੋਂ ਬਾਅਦ ਹਰਕਤ ਵਿਚ ਆਈ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਦਿੱਲੀ ਵਿਖੇ ਬਣੀਆਂ ਗੈਰ-ਕਾਨੂੰਨੀ ਬਿਲਡਿੰਗਾਂ ‘ਤੇ ਕਾਰਵਾਈ ਕਰਨ ਦੀ ਲੜੀ ਤਹਿਤ ਚਾਰ ਮੰਜਿਲਾ ਤੋਂ ਉਚੀਆਂ ਗੈਰ-ਕਾਨੂੰਨੀ ਇਮਾਰਤਾਂ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਦਿੱਤੇ ਹਨ ।

ਟਾਟਾ ਸੂਮੋ ਗੱਡੀ ਦੇ ਹੇਠਾਂ ਡਿੱਗ ਕੇ ਪਲਟਣ ਕਾਰਨ ਹੋਏ 8 ਵਿਅਕਤੀ ਜਖਮੀ

0
Jammu Accident

ਜੰਮੂ-ਕਸ਼ਮੀਰ, 7 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਮੰਡੀ ਦੇ ਖੇਤਰ ਵਿਖੇ ਇਕ ਟਾਟਾ ਸੂਮੋ ਗੱਡੀ ਦੇ ਪਲਟਣ ਨਾਲ 8 ਵਿਅਕਤੀਆਂ ਦੇ ਗੰਭੀਰ ਜਖਮੀ (Seriously injured) ਹੋਣ ਦਾ ਸਮਾਚਾਰ ਹੈ ।

ਕੌਣ ਹਨ ਇਹ ਜਖਮੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਗੱਡੀ ਪਲਟਣ ਨਾਲ ਜੋ ਵਿਅਕਤੀ ਜਖਮੀ ਹੋ ਗਏ ਹਨ ਵਿਚ ਮੁਹੰਮਦ ਆਰਿਫ਼ ਪੁੱਤਰ ਅਬ ਮਜੀਦ, ਉਮਰ 17 ਸਾਲ, ਵਾਸੀ ਦੁਨੋਗਾਮ, ਸ਼ਰਾਜ਼ ਅਹਿਮਦ ਪੁੱਤਰ ਮੁਸ਼ਤਾਕ ਅਹਿਮਦ, ਉਮਰ 15 ਸਾਲ, ਵਾਸੀ ਦੁਨੋਗਾਮ, ਨਸੀਰ ਅਹਿਮਦ ਪੁੱਤਰ ਮੁਸ਼ਤਾਕ ਅਹਿਮਦ, ਉਮਰ 16 ਸਾਲ, ਵਾਸੀ ਦੁਨੋਗਾਮ, ਮੁਮਤਾਜ਼ ਅਹਿਮਦ ਪੁੱਤਰ ਅਬ ਗਨੀ, ਉਮਰ 20 ਸਾਲ, ਵਾਸੀ ਦੁਨੋਗਾਮ, ਹਬੀਬ ਡਾਰ ਪੁੱਤਰ ਅਜ਼ੀਜ਼ ਡਾਰ, ਉਮਰ 70 ਸਾਲ, ਵਾਸੀ ਦੁਨੋਗਾਮ, ਜ਼ਾਹਿਦ ਅਹਿਮਦ ਪੁੱਤਰ ਅਬ ਰਸ਼ੀਦ, ਉਮਰ 18 ਸਾਲ, ਵਾਸੀ ਰਾਜੌਰੀ, ਮੁਹੰਮਦ ਸ਼ਫੀ ਪੁੱਤਰ ਫੱਤਾ ਮੁਹੰਮਦ, ਉਮਰ 22 ਸਾਲ, ਵਾਸੀ ਦੁਨੋਗਾਮ ਅਤੇ ਇਕਲਾਕ ਅਹਿਮਦ ਪੁੱਤਰ ਮੁਹੰਮਦ ਬਸ਼ੀਰ, ਉਮਰ 18 ਸਾਲ, ਵਾਸੀ ਦੁਨੋਗਾਮ ਵਜੋਂ ਹੋਈ ਹੈ ।

ਪੁਲਸ ਨੇ ਕੀਤੇ ਬਚਾਅ ਕਾਰਜ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਸੜਕ ਹਾਦਸੇ (Road accidents) ਵਿਚ ਜੋ ਵਿਅਕਤੀ ਜਖਮੀ ਹੋ ਗਏ ਸਨ ਨੂੰ ਤੁਰੰਤ ਕਾਰਵਾਈ ਕਰਦਿਆਂ ਸਥਾਨਕ ਪੁਲਸ ਕਰਮਚਾਰੀਆਂ ਵਲੋਂ ਰਾਹਤ ਟੀਮਾਂ ਦੀ ਮਦਦ ਨਾਲ ਇਲਾਜ ਲਈ ਨੇੜਲੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਟਾਟਾ ਸੂਮੋ ਗੱਡੀ ਜੋ ਕਿ ਅਚਾਨਕ ਹੀ ਬੇਕਾਬੂ ਹੋਣ ਕਾਰਨ ਪਲਟ ਗਈ ਚਲਾ ਰਹੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ । ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

ਮੋਗਾ ਵਿਖੇ ਪੁਲਸ ਨੇ ਇਕ ਵਿਅਕਤੀ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

0
Arrest Moga

ਮੋਗਾ, 7 ਸਤੰਬਰ 2026 : ਪੰਜਾਬ ਦੇ ਜਿਲਾ ਮੋਗਾ (Moga) ਵਿਖੇ ਪੰਜਾਬ ਪੁਲਸ ਵਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਮੋਗਾ ਵਿਖੇ ਜੋ ਪੁਲਸ ਵਲੋਂ ਪ੍ਰਾਪਤ ਸੂਚਨਾ ਦੇ ਆਧਾਰ ‘ਤੇ ਇਕ ਨਾਕਾਬੰਦੀ ਦੌਰਾਨ ਤਲਾਸ਼ੀ ਲਏ ਜਾਣ ‘ਤੇ ਜਿਸ ਵਿਅਕਤੀ ਨੂੰ ਗੈਰ-ਕਾਨੂੰਨੀ ਹਥਿਆਰਾਂ (Illegal weapons) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਮੋਗਾ ਵਾਸੀ ਜਸਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਵਿਰੁੱਧ ਪਹਿਲਾਂ ਵੀ ਐਨ. ਡੀ. ਪੀ. ਐਸ. ਐਕਟ ਤਹਿਤ ਇਕ ਮਾਮਲਾ ਦਰਜ (Case registered) ਹੈ ।

ਕੀ ਕੀ ਬਰਾਮਦ ਹੋਇਆ ਪਕੜੇ ਗਏ ਵਿਅਕਤੀ ਕੋਲੋਂ

ਥਾਣਾ ਸਿਟੀ-1 ਮੋਗਾ ਦੇ ਐਸ. ਐਚ. ਓ. ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਕੜੇ ਗਏ ਵਿਅਕਤੀ ਕੋਲੋਂ ਇਕ ਪਿਸਤੌਲ, ਛੇ ਜਿੰਦਾ ਕਾਰਤੂਸ ਅਤੇ ਇਕ ਚਿੱਟੇ ਰੰਗ ਦੀ ਕਾਰ ਵੀ ਬਰਾਮਦ ਕੀਤੀ ਗਈ ਹੈ । ਉਹਨਾਂ ਦੱਸਿਆ ਪਕੜੇ ਵਿਅਕਤੀ ਕੋਲੋਂ ਪੁੱਛਗਿੱਛ ਦੌਰਾਨ ਇਹ ਪਤਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਉਸ ਕੋਲੋਂ ਬਰਾਮਦ ਹੋਏ ਹਥਿਆਰ ਕਿਥੋਂ ਆਏ ਸਨ ਅਤੇ ਇਨ੍ਹਾਂ ਦੀ ਵਰਤੋਂ ਕਿਸ ਉਦੇਸ਼ ਲਈ ਅਤੇ ਕਿਥੇ ਕੀਤੀ ਜਾਣੀ ਸੀ ।

ਬਰਨਾਲਾ ਵਿਖੇ ਪਿੰਡ ਦੇ ਟੋਭੇ ਵਿਚ ਡੁੱਬਣ ਦੇ ਕਾਰਨ ਹੋਈ ਨੌਜਵਾਨ ਦੀ ਮੌਤ

0
Barnala Death

ਬਰਨਾਲਾ, 7 ਸਤੰਬਰ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਦੇ ਪਿੰਡ ਕਾਲੇੇਕੇ ਵਿਖੇ ਪਿੰਡ ਅੰਦਰ ਬਣੇ ਟੋਭੇ ਦੇ ਵਿਚ ਡੁੱਬ ਜਾਣ ਦੇ ਕਾਰਨ ਪਿੰਡ ਦੇ ਇਕ ਨੌਜਵਾਨ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬਰਲਾਨਾ ਦੇ ਪਿੰਡ ਕਾਲੇਕੇ (Village Kaleke) ਦੇ ਜਿਸ ਵਸਨੀਕ ਨੌਜਵਾਨ ਦੀ ਪਿੰਡ ਦੇ ਅੰਦਰ ਬਣੇ ਟੋਭੇ ਵਿਚ ਡੁੱਬਣ (Drowning pond) ਦੇ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਨੇ ਟੋਭੇ ਦੇ ਅੰਦਰ ਸਿਲੰਡਰ ਤੈਰਦਾ ਹੋਇਆ ਵੇਖਿਆ ਸੀ ਤੇ ਉਸਨੂੰ ਕੱਢਣ ਲਈ ਹੀ ਉਹ ਟੋਭੇ ਅੰਦਰ ਚਲਿਆ ਗਿਆ ਤੇ ਪਾਣੀ ਡੂੰਘਾ ਅਤੇ ਗਾਰਾ ਹੋਣ ਕਾਰਨ ਅੰਦਰ ਹੀ ਫਸ ਕੇ ਡੁੱਬ ਗਿਆ ।

ਪਿੰਡ ਵਾਸੀਆਂ ਨੇ ਗੋਤਾਖੋਰ ਮੰਗਿਆ ਕੱਢਿਆ ਨੌਜਵਾਨ ਨੂੰ ਬਾਹਰ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਘਟਨਾਕ੍ਰਮ ਦੌਰਾਨ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਲਾਸ਼ ਬਾਹਰ ਕੱਢਣ ਲਈ ਪਿੰਡ ਵਾਸੀਆਂ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਗੋਤਾਖੋਰ ਮੰਗਵਾਏ ਗਏ ਅਤੇ ਲਾਸ਼ ਨੂੰ ਬਾਹਰ ਕੱਢਿਆ ਗਿਆ । ਪਿੰਡ ਵਿਚ ਵਾਪਰੇ ਇਸ ਹਾਦਸੇ ਕਾਰਨ ਨੌਜਵਾਨ ਦੇ ਘਰ ਅਤੇ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।

ਬਾਗਪਤ ਜਿਲੇ ਵਿਚ ਬਸ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹੋਈ ਪੰਜ ਦੀ ਮੌਤ

0
Road Accident

ਉਤਰ ਪ੍ਰਦੇਸ਼, 7 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਾਗਪਤ ਵਿਖੇ ਬਸ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਕਿੰਨੇ ਯਾਤਰੀ ਸਵਾਰ ਸਨ ਬੱਸ ਵਿਚ

ਮਿਲੀ ਜਾਣਕਾਰੀ ਅਨੁਸਾਰ ਯੂ. ਪੀ. ਦੇ ਜਿਲਾ ਬਾਗਪਤ (Baghpat District) ਵਿਖੇ ਜੋ ਬੀਤੀ ਅੱਧੀ ਰਾਤ ਵੇਲੇ ਇਕ ਯਾਤਰੀਆਂ ਨਾਲ ਭਰੀ ਬਸ ਦੇ ਡਿਵਾਈਡਰ ਨਾਲ ਟਕਰਾ ਜਾਣ ਦੇ ਕਾਰਨ ਉਲਟ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਸਵਾਰ 32 ਯਾਤਰੀਆਂ ਵਿਚੋਂ ਪੰਜ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ ਹੈ । ਦੱਸਣਯੋਗ ਹੈ ਕਿ ਉਕਤ ਬਸ ਰਾਜਸਥਾਨ ਦੇ ਬਾਂਗਰ ਤੋਂ ਵਾਪਸ ਆ ਰਹੀ ਸੀ ।

ਕੀ ਦੱਸਿਆ ਜਿਲਾ ਮੈਜਿਸਟ੍ਰੇਟ ਤੇ ਐਸ. ਪੀ. ਨੇ

ਜਿਲਾ ਬਾਗਪਤ ਦੀ ਜਿਲਾ ਮੈਜਿਸਟ੍ਰੇਟ ਅਸਮਿਤ ਲਾਲ ਤੇ ਐਸ. ਪੀ. ਸੂਰਜ ਕੁਮਾਰ ਰਾਏ ਨੇ ਦੱਸਿਆ ਕਿ ਜਿਵੇਂ ਹੀ ਸੂਚਨਾ ਮਿਲੀ ਤਾਂ ਤੁਰੰਤ ਰਾਹਤ ਟੀਮਾਂ ਘਟਨਾਂ ਵਾਲੀ ਥਾਂ ‘ਤੇ ਰਵਾਨਾ ਕਰ ਦਿੱਤੀਆਂ ਗਈਆਂ ਅਤੇ ਘਟਨਾਂ ਵਿਚ ਜਖਮੀ ਹੋਏ ਸਮੁੱਚੇ ਯਾਤਰੀਆਂ ਨੂੰ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਅਤੇ ਜਿਲਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ।

ਪੰਜਾਬ ਸਰਕਾਰ ਨੇ ਡੀ. ਐਸ. ਪੀ. ਸਮੇਤ ਚਾਰ ‘ਤੇ ਕੀਤੀ ਕਾਰਵਾਈ

0
Breaking News

ਚੰਡੀਗੜ੍ਹ, 5 ਸਤੰਬਰ 2026 : ਪੰਜਾਬ ਦੇ ਜਿਲਾ ਸੰਗਰੂਰ ਵਿਖੇ ਡੀ. ਐਸ. ਪੀ. (D. S. P.) ਸ਼ੇਰੋ ਅਤੇ ਤਿੰਨ ਹੋਰ ਵਿਰੁੱਧ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨੇ ਸਖ਼ਤ ਕਾਰਵਾਈ ਕੀਤੀ ਹੈ ।

ਕੀ ਕਾਰਵਾਈ ਕੀਤੀ ਗਈ ਹੈ

ਮਿਲੀ ਜਾਣਕਾਰੀ ਅਨੁਸਾਰ ਡੀ. ਐਸ. ਪੀ. ਮੋਹਨਜੀਤ ਸਿੰਘ ਸ਼ੇਰੋ ਨੂੰ ਲੈ ਕੇ ਪੰਜਾਬ ਸਰਕਾਰ (Punjab Government) ਅਤੇ ਪੰਜਾਬ ਪੁਲਸ ਦੇ ਮੁੱਖ ਦਫ਼ਤਰ ਵਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ ਦੇ ਚਲਦਿਆਂ ਡੀ. ਐਸ. ਪੀ. ਹਰਵਿੰਦਰ ਸਿੰਘ ਦਾ ਤਬਾਦਲਾ (Transfer) ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਤਿੰਨ ਹੋਰ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ।

ਕੌਣ ਹਨ ਲਾਈਨ ਹਾਜ਼ਰ ਕੀਤੇ ਜਾਣ ਵਾਲੇ ਪੁਲਸ ਅਧਿਕਾਰੀ

ਪ੍ਰਾਪਤ ਸੂਚਨਾ ਮੁਤਾਬਕ ਡੀ. ਐਸ. ਪੀ. ਹਰਵਿੰਦਰ ਸਿੰਘ ਨੂੰ ਮੌਜੂਦਾ ਅਹੁਦੇ ਤੋਂ ਹਟਾ ਕੇ ਤਬਦੀਲ ਕਰਨ ਤੋ ਇਲਾਵਾ ਜਿਹੜੇ ਤਿੰਨ ਹੋਰ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਵਿਚ ਇੰਸਪੈਕਟਰ ਅਤੇ ਐੱਸ. ਐੱਚ. ਓ. ਪ੍ਰਤੀਕ ਜਿੰਦਲ, ਸਬ-ਇੰਸਪੈਕਟਰ-ਐੱਸ. ਐੱਚ. ਓ. ਬਲਜੀਤ ਸਿੰਘ ਅਤੇ ਏ. ਐੱਸ. ਆਈ. ਹਰਪ੍ਰੀਤ ਸਿੰਘ ਸ਼ਾਮਲ ਹਨ ।

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਆਯੋਜਿਤ

0
Finance minister

ਚੰਡੀਗੜ੍ਹ, 5 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ (Punjab Cabinet) ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ ।

ਕੀ ਫ਼ੈਸਲੇ ਲਏ ਗਏ ਮੀਟਿੰਗ

ਪੰਜਾਬ ਕੈਬਨਿਟ ਦੀ ਆਯੋਜਿਤ ਮੀਟਿੰਗ ਵਿਚ ਕੈਬਨਿਟ ਵਲੋਂ ਲਏ ਗਏ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਅੰਦਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਵਧਾਉਣ ਦੀ ਦਿਸ਼ਾ ਵਿਚ ਫ਼ੈਸਲੇ ਲਏ ਗਏ ।

ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿਚ ਕਿੰਨੇ ਨਵੇਂ ਅਹੁਦਿਆਂ ਨੂੰ ਦਿੱਤੀ ਗਈ ਮਨਜ਼ੂਰੀ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿਚ 251 ਨਵੇਂ ਅਹੁਦੇ ਸਿਰਜਣ ਨੂੰ ਮਨਜ਼ੂਰੀ ਦਿੱਤੀ ਗਈ । ਇਨ੍ਹਾਂ ਵਿਚ ਚਮਕੌਰ ਸਾਹਿਬ ਦੇ ਸਬ-ਡਿਵੀਜ਼ਨਲ ਹਸਪਤਾਲ ਲਈ 33, ਮਾਲੇਰਕੋਟਲਾ ਦੇ ਸਿਹਤ ਵਿਭਾਗ ਲਈ 19, ਮੈਡੀਕਲ ਅਤੇ ਡੈਂਟਲ ਅਫਸਰਾਂ ਦੇ 80 ਅਤੇ ਸਬ-ਡਿਵੀਜ਼ਨਲ ਹਸਪਤਾਲਾਂ ਤੇ ਨਵੇਂ ਮਦਰ ਐਂਡ ਚਾਈਲਡ ਹੈਲਥ ਸੈਂਟਰਾਂ ਲਈ 119 ਅਹੁਦੇ ਸ਼ਾਮਲ ਹਨ। ਇਸ ਦੇ ਨਾਲ ਹੀ ਪੰਜਾਬ ਲੋਕ ਸੇਵਾ ਕਮਿਸ਼ਨ ਵਿਚ ਗਰੁੱਪ-ਏ ਦੇ ਨਿਯਮਾਂ ਵਿਚ ਸੋਧ ਅਤੇ ਨਵੇਂ ਅਹੁਦੇ ਸਿਰਜਣ ਨੂੰ ਵੀ ਮਨਜ਼ੂਰੀ ਦਿੱਤੀ ਗਈ ।

ਕੀ ਕਾਰਨ ਹੈ ਸਰਕਾਰੀ ਸੰਸਥਾਵਾਂ ਵਿਚ ਨਵੇਂ ਅਹੁਦੇ ਸਿਰਜਣਾਂ

ਵਿੱਤ ਮੰਤਰੀ ਹਰਪਾਲ ਚੀਮਾ (Harpal Cheema) ਨੇ ਦੱਸਿਆ ਕਿ ਨਵੇਂ ਅਹੁਦੇ ਸਿਰਜਣ ਦਾ ਉਦੇਸ਼ ਸਰਕਾਰੀ ਸੰਸਥਾਵਾਂ ਵਿਚ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ । ਚਮਕੌਰ ਸਾਹਿਬ ਦੇ ਸਬ-ਡਿਵੀਜ਼ਨਲ ਹਸਪਤਾਲ ਵਿਚ 33 ਅਹੁਦੇ ਸਿਰਜੇ ਗਏ ਹਨ। ਸਰਕਾਰ ਮੁਤਾਬਕ ਇਸ ਨਾਲ ਹਸਪਤਾਲ ਵਿਚ ਮੈਡੀਕਲ ਸਟਾਫ ਦੀ ਘਾਟ ਦੂਰ ਹੋਵੇਗੀ ਅਤੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਇਲਾਜ ਮਿਲ ਸਕੇਗਾ ।

ਸਿਹਤ ਵਿਭਾਗ ਮਾਲੇਰਕੋਟਲਾ ਲਈ ਕਿਹੜੇ ਕਿਹੜੇ ਅਹੁਦੇ ਗਏ ਹਨ ਸਿਰਜੇ

ਮਾਲੇਰਕੋਟਲਾ ਵਿਚ ਸਿਹਤ ਵਿਭਾਗ ਲਈ 19 ਨਵੇਂ ਅਹੁਦੇ ਮਨਜ਼ੂਰ ਕੀਤੇ ਗਏ ਹਨ । ਇਨ੍ਹਾਂ ਵਿਚ ਮੁੱਖ ਮੈਡੀਕਲ ਅਫਸਰ, ਸਹਾਇਕ ਸਿਵਲ ਸਰਜਨ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਸਮੇਤ ਹੋਰ ਅਹੁਦੇ ਸ਼ਾਮਲ ਹਨ । ਨਵਾਂ ਜ਼ਿਲ੍ਹਾ ਬਣਨ ਤੋਂ ਬਾਅਦ ਸਿਹਤ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਅਹੁਦਿਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ ।

ਸਿਹਤ ਸੰਸਥਾਨਾਂ ਵਿਚ ਕਿੰਨੇ ਅਹੁਦਿਆਂ ਨੂੰ ਦਿੱਤੀ ਗਈ ਹੈ ਮਨਜ਼ੂਰੀ

ਸੂਬੇ ਦੇ ਸਿਹਤ ਸੰਸਥਾਨਾਂ ਵਿਚ ਡਾਕਟਰਾਂ ਦੀ ਉਪਲਬਧਤਾ ਵਧਾਉਣ ਲਈ ਮੈਡੀਕਲ ਅਫਸਰਾਂ ਅਤੇ ਡੈਂਟਲ ਅਫਸਰਾਂ ਦੇ 80 ਅਹੁਦਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਥੇ ਹੀ ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਨਵੇਂ ਮਦਰ ਐਂਡ ਚਾਈਲਡ ਹੈਲਥ ਸੈਂਟਰਾਂ ਲਈ 119 ਅਹੁਦੇ ਸਿਰਜੇ ਗਏ ਹਨ । ਇਸ ਨਾਲ ਸਿਹਤ ਸੰਸਥਾਵਾਂ ਵਿਚ ਲੋੜੀਂਦਾ ਸਟਾਫ ਮੁਹੱਈਆ ਕਰਵਾਉਣ ਵਿਚ ਮਦਦ ਮਿਲੇਗੀ ।