Home Blog Page 2312

Weather Updates: ਮੌਸਮ ਵਿਭਾਗ ਨੇ ਕੜਾਕੇਦਾਰ ਠੰਢ ਪੈਣ ਦੀ ਦਿੱਤੀ ਚਿਤਾਵਨੀ

0

ਮਾਨਸੂਨ ‘ਚ ਬਦਲਾਅ ਕਾਰਨ ਹੁਣ ਪਹਾੜਾਂ ‘ਤੇ ਅਸਰ ਨਜ਼ਰ ਆ ਰਿਹਾ ਹੈ। ਮਾਨਸੂਨ ਦੇ ਬਦਲਾਅ ਕਾਰਨ ਪਹਾੜਾਂ ‘ਤੇ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਦਾ ਅਸਰ ਹੁਣ ਮੈਦਾਨੀ ਇਲਾਕਿਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਉੱਤਰੀ ਭਾਰਤ ਵਿੱਚ ਹਵਾ ਦਾ ਰੁਖ ਬਦਲਣਾ ਸ਼ੁਰੂ ਹੋ ਗਿਆ ਹੈ। ਉੱਤਰ-ਪੱਛਮੀ ਹਵਾਵਾਂ ਕਾਰਨ ਦਿੱਲੀ ਵਿੱਚ ਅਗਲੇ ਹਫ਼ਤੇ ਤੱਕ ਤਾਪਮਾਨ 13 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁੱਝ ਦਿਨਾਂ ‘ਚ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ, ਜਿਸ ਕਾਰਨ ਠੰਡ ਹੋਰ ਵੀ ਵਧੇਗੀ।

ਮੌਸਮ ਵਿਭਾਗ ਅਨੁਸਾਰ ‘ਲਾ ਨੀਨਾ’ ਕਾਰਨ ਦੇਸ਼ ‘ਚ ਹੁਣ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਠੰਡ ਪਵੇਗੀ ਅਤੇ ਉੱਤਰ-ਪੂਰਬੀ ਏਸ਼ੀਆ ਵਿੱਚ ਤਾਪਮਾਨ ਬਹੁਤ ਘੱਟ ਗਿਆ ਹੈ। ਭਾਰਤ ਵਿੱਚ ਜਨਵਰੀ ਅਤੇ ਫਰਵਰੀ ਵਿੱਚ, ਦੇਸ਼ ਦੇ ਕੁਝ ਉੱਤਰੀ ਖੇਤਰਾਂ ਵਿੱਚ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਹੇਠਾਂ ਜਾ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਪ੍ਰਸ਼ਾਂਤ ਖੇਤਰ ਵਿੱਚ ਲਾ ਨੀਨਾ ਉੱਭਰ ਰਿਹਾ ਹੈ। ਲਾ ਨੀਨਾ ਦਾ ਸਿੱਧਾ ਅਸਰ ਤਾਪਮਾਨ ‘ਤੇ ਨਜ਼ਰ ਆ ਰਿਹਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਇਸ ਸਾਲ ਪਹਿਲਾਂ ਹੀ ਕੜਾਕੇ ਦੀ ਠੰਡ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ।

ਉੱਤਰਾਖੰਡ, ਹਿਮਾਚਲ ਅਤੇ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਬਰਫਬਾਰੀ ਕਾਰਨ ਸਰਦੀ ਵਧ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਮਨਾਲੀ ਦੀਆਂ ਉੱਚੀਆਂ ਚੋਟੀਆਂ ਸਮੇਤ ਲਾਹੌਲ, ਦੱਖਣੀ ਅਤੇ ਉੱਤਰੀ ਕਸ਼ਮੀਰ ਵਿੱਚ ਕਈ ਥਾਵਾਂ ’ਤੇ ਦਰਮਿਆਨੀ ਬਰਫ਼ਬਾਰੀ ਹੋਈ ਹੈ।

ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਉੱਤਰੀ ਭਾਰਤ ‘ਚ ਤਾਪਮਾਨ ਤੇਜ਼ੀ ਨਾਲ ਘਟ ਸਕਦਾ ਹੈ। ਇਸ ਕਾਰਨ ਦਿੱਲੀ, ਹਰਿਆਣਾ ਤੇ ਪੰਜਾਬ ਵਰਗੇ ਸੂਬਿਆਂ ‘ਚ ਠੰਢ ਹੋਰ ਤੇਜ਼ ਹੋ ਜਾਵੇਗੀ।

 

ਪੀੜਿਤ ਕਿਸਾਨਾਂ ਦਾ ਦੁੱਖ ਵੰਡਾਉਣ ਲਲਿਤਪੁਰ ਪਹੁੰਚੀ Priyanka Gandhi, ਟ੍ਰੇਨ ‘ਚ ਕੀਤਾ ਸਫਰ

0

=ਲਲਿਤਪੁਰ : ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ‘ਚ ਖਾਦ ਦੀ ਸਮੱਸਿਆ ਦੇ ਕਾਰਨ ਜਾਨ ਗਵਾਉਣ ਵਾਲੇ 2 ਕਿਸਾਨਾਂ ਦੇ ਪਰਿਵਾਰਿਕ ਮੈਂਬਰਾ ਨੂੰ ਮਿਲਣ ਲਈ ਕਾਂਗਰਸ ਜਨਰਲ ਸਕੱਤਰ ਅਤੇ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਸ਼ੁੱਕਰਵਾਰ ਨੂੰ ਸਵੇਰੇ ਟ੍ਰੇਨ ਰਾਹੀਂ ਲਲਿਤਪੁਰ ਪਹੁੰਚੀ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਦੀਪ ਜੈਨ ਆਦਿਤਿਆ ਨੇ ਦੱਸਿਆ ਕਿ ਲਲਿਤਪੁਰ ਜ਼ਿਲ੍ਹੇ ‘ਚ ਦੋ ਕਿਸਾਨਾਂ ਦੀ ਮੌਤ ‘ਤੇ ਪੀੜਿਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਪ੍ਰਿਅੰਕਾ ਗਾਂਧੀ ਸਾਬਰਮਤੀ ਐਕਸਪ੍ਰੈਸ ਰਾਹੀ ਲਲਿਤਪੁਰ ਪਹੁੰਚੀ। ਇਸ ਦੌਰਾਨ ਕਾਂਗਰਸੀ ਕਰਮਚਾਰੀਆਂ ਨੇ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।

ਦੱਸ ਦਈਏ ਕਿ ਇਸ ਹਫ਼ਤੇ ਲਲਿਤਪੁਰ ਦੇ ਨਾਰਾਹਾਟ ਥਾਣਾ ਖੇਤਰ ਦੇ ਬਨਯਾਨਾ ਪਿੰਡ ਦੇ ਕਿਸਾਨ ਮਹੇਸ਼ ਕੁਮਾਰ ਬੁਨਕਰ ਦੀ ਖਾਦ ਖਰੀਦ ਕੇਂਦਰ ਉੱ’ਤੇ ਕਾਫ਼ੀ ਸਮੇਂ ਤੱਕ ਲਾਈਨ ‘ਚ ਖੜ੍ਹੇ ਰਹਿਣ ਦੇ ਕਾਰਨ ਤਬੀਅਤ ਵਿਗੜਨ ‘ਤੇ ਮੌਤ ਹੋ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਲਲਿਤਪੁਰ ਜ਼ਿਲ੍ਹੇ ਦੇ ਹੀ ਮੈਲਵਾਰਾ ਖੁਰਦ ਪਿੰਡ ਦੇ ਕਿਸਾਨ ਸੋਨੀ ਅਹਿਰਵਾਰ ਨੇ 3 ਦਿਨ ਤੱਕ ਖਾਦ ਨਾ ਮਿਲਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ।

ਕੋਰੋਨਾ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ

0

ਕੇਂਦਰ ਸਰਕਾਰ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨਵੰਬਰ ‘ਚ ਕੋਰੋਨਾ ਵੈਕਸੀਨ ਦੀਆਂ 30 ਕਰੋੜ ਡੋਜ਼ ਖਰੀਦੇਗੀ। ਸਰਕਾਰੀ ਸੂਤਰਾਂ ਅਨੁਸਾਰ ਇਸ ‘ਚੋਂ 6 ਕਰੋੜ ਭਾਰਤ ਬਾਇਓਟੈਕ ਦੇ ਕੋਵੈਕਸੀਨ, 22 ਕਰੋੜ ਸੀਰਮ ਇੰਸਟੀਚਿਊਟ ਆਫ ਇੰਡੀਆ ਕੋਵੀਸ਼ੀਲਡ ਤੇ 2 ਕਰੋੜ ਜ਼ਾਈਡਸ ਕੈਡਿਲਾ ਦੇ ਜ਼ਾਈਕੋਵੀ-ਡੀ ਹੋਣਗੇ।

ਜਾਣਕਾਰੀ ਅਨੁਸਾਰ Zydus Cadila ਦੀ ZyCoV-D ਦੀ ਕੀਮਤ ਵੀ ਨਵੰਬਰ ‘ਚ ਪਤਾ ਲੱਗ ਜਾਵੇਗੀ। ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚਕਾਰ ਅੰਤਰਾਲ ਨੂੰ ਘਟਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। 2 ਨਵੰਬਰ ਤੋਂ ਕੇਂਦਰ ਸਰਕਾਰ ਕੋਰੋਨਾ ਟੀਕਾਕਰਨ ਨੂੰ ਤੇਜ਼ ਕਰਨ ਲਈ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਅਨੁਸਾਰ ਭਾਰਤ ਦੀ 77 ਫੀਸਦੀ ਬਾਲਗ ਆਬਾਦੀ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ, ਜਦੋਂ ਕਿ 32 ਫੀਸਦੀ ਆਬਾਦੀ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਉਨ੍ਹਾਂ ਨੇ ਦੱਸਿਆ, ’10 ਕਰੋੜ ਤੋਂ ਵੱਧ ਲੋਕਾਂ ਨੇ ਵੈਕਸੀਨ ਦੀ ਦੂਜੀ ਖੁਰਾਕ ਨਹੀਂ ਲਈ ਹੈ। ਜੋ ਦੂਜੀ ਖੁਰਾਕ ਲਈ ਯੋਗ ਹਨ, ਉਨ੍ਹਾਂ ਨੂੰ ਇਹ ਲੈਣੀ ਚਾਹੀਦੀ ਹੈ।

ਹੁਣ ਸਰਕਾਰ ਸਾਰੇ ਬਾਲਗਾਂ ਨੂੰ ਟੀਕਾਕਰਨ ਕਰਵਾਉਣ ‘ਤੇ ਧਿਆਨ ਦੇ ਰਹੀ ਹੈ। ਇਸ ਲਈ ‘ਹਰ ਘਰ ਦਸਤਕ’ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ 30 ਨਵੰਬਰ ਤਕ ਮੁਕੰਮਲ ਟੀਕਾਕਰਨ ਦਾ ਟੀਚਾ ਹਾਸਲ ਕੀਤਾ ਜਾਣਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 16,156 ਨਵੇਂ ਇਨਫੈਕਸ਼ਨ ਦੀ ਪੁਸ਼ਟੀ ਹੋਣ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 3,42,31,809 ਹੋ ਗਈ ਹੈ, ਜਦੋਂ ਕਿ ਐਕਟਿਵ ਦੀ ਗਿਣਤੀ ਕੇਸ ਘਟ ਕੇ 1,60,989 ਰਹਿ ਗਏ।

Mark Zuckerberg ਦਾ ਫੇਸਬੁੱਕ ਨੂੰ ਲੈ ਕੇ ਵੱਡਾ ਐਲਾਨ – ਬਦਲ ਦਿੱਤਾ ਨਾਮ, ਜਾਣੋ ਕਿਸ ਨਾਮ ਨਾਲ ਪਛਾਣਿਆ ਜਾਵੇਗਾ

0

ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਵਿੱਚ ਫੇਸਬੁੱਕ ਦਾ ਨਾਂਅ ਬਦਲ ਕੇ ਮੇਟਾ ਕਰ ਦਿੱਤਾ ਗਿਆ ਹੈ। ਕੰਪਨੀ ਦੇ ਕਨੈਕਟ ਈਵੈਂਟ ‘ਚ ਇਸ ਗੱਲ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਫੇਸਬੁੱਕ ਤੋਂ ਟਵਿਟਰ ‘ਤੇ ਲਿਖਿਆ ਗਿਆ, ”ਫੇਸਬੁੱਕ ਦਾ ਨਵਾਂ ਨਾਂ ਮੇਟਾ ਹੋਵੇਗਾ। ਮੈਟਾ ਮੇਟਾਵਰਸ ਬਣਾਉਣ ‘ਚ ਮਦਦ ਕਰੇਗਾ। ਇੱਕ ਅਜਿਹੀ ਥਾਂ ਜਿੱਥੇ ਅਸੀਂ 3D ਤਕਨਾਲੋਜੀ ਰਾਹੀਂ ਇੱਕ ਦੂਜੇ ਨਾਲ ਜੁੜਾਂਗੇ। ਸਮਾਜਿਕ ਰੁਝੇਵਿਆਂ ਦੇ ਅਗਲੇ ਚੈਪਟਰ ਵਿੱਚ ਤੁਹਾਡਾ ਸੁਆਗਤ ਹੈ।”

ਫੇਸਬੁੱਕ ਵੱਲੋਂ 15 ਸੈਕਿੰਡ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਫੇਸਬੁੱਕ ਦਾ ਨਾਂਅ ਬਦਲ ਕੇ ਹੁਣ ਮੇਟਾ ਕਰ ਦਿੱਤਾ ਗਿਆ ਹੈ। ਇਸ ਵੀਡੀਓ ‘ਚ ਮੈਟਾ ਦਾ ਲੋਗੋ ਵੀ ਜਾਰੀ ਕੀਤਾ ਗਿਆ ਹੈ। ਮੇਟਾ ਦਾ ਲੋਗੋ ਵਰਟੀਕਲ ਅੱਠ (8) ਦੀ ਤਰਜ਼ ‘ਤੇ ਨੀਲੇ ਰੰਗ ਵਿੱਚ ਜਾਰੀ ਕੀਤਾ ਗਿਆ ਹੈ।

ਪਿਛਲੇ ਮਹੀਨੇ ਫੇਸਬੁੱਕ ਨੇ ਆਪਣੀ ਮੇਟਾਵਰਸ ਬਣਾਉਣ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਸੀ। ਦੱਸ, ਦਈਏ ਕਿ ਮੈਟਾਵਰਸ ਸ਼ਬਦ ਦੀ ਵਰਤੋਂ ਡਿਜੀਟਲ ਦੁਨੀਆ ਵਿੱਚ ਵਰਚੁਅਲ, ਇੰਟਰਐਕਟਿਵ ਸਪੇਸ ਨੂੰ ਜਾਣਨ ਅਤੇ ਸਮਝਣ ਲਈ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਮੈਟਾਵਰਸ ਇੱਕ ਵਰਚੁਅਲ ਸੰਸਾਰ ਹੈ ਜਿੱਥੇ ਇੱਕ ਵਿਅਕਤੀ ਮੌਜੂਦ ਹੋ ਸਕਦਾ ਹੈ ਭਾਵੇਂ ਉਹ ਸਰੀਰਕ ਤੌਰ ‘ਤੇ ਮੌਜੂਦ ਨਾ ਹੋਵੇ।

ਪਹਿਲਾਂ ਫੇਸਬੁੱਕ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸੋਸ਼ਲ ਨੈਟਵਰਕ ਨੂੰ ਮੈਟਾਵਰਸ ਬਣਾਉਣ ਲਈ ਹਜ਼ਾਰਾਂ ਕਰਮਚਾਰੀਆਂ ਦੀ ਜ਼ਰੂਰਤ ਹੋਏਗੀ। ਇਸ ਦੇ ਲਈ ਫੇਸਬੁੱਕ ਨੇ 10,000 ਲੋਕਾਂ ਨੂੰ ਨੌਕਰੀ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ। ਨਵੇਂ ਮੈਟਾਵਰਸ ਵਿੱਚ ਫੇਸਬੁੱਕ ਵਰਚੁਅਲ ਅਤੇ ਸੰਸ਼ੋਧਿਤ ਅਸਲੀਅਤ ਦੀ ਵਰਤੋਂ ਕਰੇਗਾ ਅਤੇ ਵਰਚੁਅਲ ਅਨੁਭਵਾਂ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰੇਗਾ।

ਫੇਸਬੁੱਕ ਵੱਲੋਂ ਇਹ ਨਾਂ ਅਜਿਹੇ ਸਮੇਂ ‘ਚ ਬਦਲਿਆ ਗਿਆ ਹੈ ਜਦੋਂ ਕਈ ਦੇਸ਼ਾਂ ‘ਚ ਆਨਲਾਈਨ ਸੁਰੱਖਿਆ, ਭੜਕਾਊ ਸਮੱਗਰੀ ‘ਤੇ ਰੋਕ ਨਾ ਲਗਾਉਣ ਨੂੰ ਲੈ ਕੇ ਕੰਪਨੀ ਖਿਲਾਫ ਸਵਾਲ ਉਠਾਏ ਜਾ ਰਹੇ ਹਨ। ਭਾਰਤ ਸਰਕਾਰ ਨੇ ਵੀ ਫੇਸਬੁੱਕ ਨੂੰ ਇੱਕ ਪੱਤਰ ਭੇਜ ਕੇ ਸੋਸ਼ਲ ਮੀਡੀਆ ਕੰਪਨੀ ਦੁਆਰਾ ਵਰਤੇ ਗਏ ਐਲਗੋਰਿਦਮ ਅਤੇ ਪ੍ਰਕਿਰਿਆਵਾਂ ਦੇ ਵੇਰਵੇ ਮੰਗੇ ਹਨ।

ਬਜ਼ੁਰਗਾਂ ਦੀ ਸਹਾਇਤਾ ਲਈ ਰਜ਼ੀਆ ਸੁਲਤਾਨਾ ਵੱਲੋਂ ਹੈਲਪਲਾਈਨ ਨੰਬਰ ਜਾਰੀ

0

ਚੰਡੀਗੜ੍ਹ : ਪੰਜਾਬ ਦੇ ਵਸਨੀਕ ਬਜ਼ੁਰਗ ਹੁਣ ਆਪਣੀ ਕਿਸੇ ਵੀ ਸਮੱਸਿਆ ਲਈ 14567 ਨੰਬਰ ‘ਤੇ ਕਾਲ ਕਰ ਸਕਦੇ ਹਨ। ਇਸ ਹੈਲਪਲਾਈਨ ਦਾ ਉਦਘਾਟਨ ਅੱਜ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ।ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਵਿੱਚ ਹਦਾਇਤਾਂ ਅਨੁਸਾਰ ਇੱਕ ਕਾਲ ਸੈਂਟਰ ਬਣਾਇਆ ਗਿਆ ਹੈ, ਜਿੱਥੇ ਕਨੈਕਟ ਆਫੀਸਰ ਬਜ਼ੁਰਗਾਂ ਨਾਲ ਫੋਨ ‘ਤੇ ਗੱਲ ਕਰਦੇ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਨੂੰ ਸੁਣਦੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਫੀਲਡ ਆਫੀਸਰ ਤਾਇਨਾਤ ਹਨ ਜੋ ਜ਼ਮੀਨੀ ਪੱਧਰ ‘ਤੇ ਬਜ਼ੁਰਗਾਂ ਦੇ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੇ ਹਨ। ਭਾਰਤ ਸਰਕਾਰ, ਹੈਲਪਏਜ਼ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਮਿਲ ਕੇ ਇਸ ਹੈਲਪਲਾਈਨ ਨੂੰ ਚਲਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਹੈਲਪ ਲਾਈਨ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਜਿਵੇਂ ਕਿ ਪੁਲਿਸ, ਸਿਹਤ ਵਿਭਾਗ, ਪੰਜਾਬ ਲੀਗਲ ਸਰਵਿਸ ਅਥਾਰਟੀ, ਮੇਨਟੇਨੈਂਸ ਐਕਟ ਅਧੀਨ ਬਣੇ ਟ੍ਰਿਬਿਊਨਲ, ਡਿਪਟੀ ਕਮਿਸ਼ਨਰ, ਸੀਨੀਅਰ ਨਾਗਰਿਕਾਂ ਦੇ ਸਮੂਹ, ਗੈਰ ਸਰਕਾਰੀ ਸੰਸਥਾਵਾਂ, ਬਿਰਧ ਘਰ ਆਦਿ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਲੋੜ ਵੇਲੇ ਬਜ਼ੁਰਗਾਂ ਲਈ ਇਨ੍ਹਾਂ ਅਦਾਰਿਆਂ ਤੋਂ ਮਦਦ ਲਈ ਜਾ ਸਕੇ।ਮੰਤਰੀ ਨੇ ਦੱਸਿਆ ਕਿ ਬਜ਼ੁਰਗਾਂ ਦੀ ਭਲਾਈ ਨੂੰ ਮੱਦੇਨਜ਼ਰ ਰੱਖਦਿਆਂ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜ਼ੁਰਗਾਂ ਲਈ ਇਕ ਬਿਰਧ ਘਰ ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਬਰਨਾਲਾ ਅਤੇ ਮਾਨਸਾ ਵਿਖੇ ਬਿਰਧ ਘਰਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਤੋ ਇਲਾਵਾ ਰਾਜ ਦੇ ਬਾਕੀ ਜ਼ਿਲ੍ਹਿਆਂ ਵਿਚ ਬਿਰਧ ਘਰ ਚਲਾਉਣ ਲਈ ਗੈਰ ਸਰਕਾਰੀ ਸੰਸਥਾਵਾ ਨੂੰ ਗ੍ਰਾਂਟ ਇਨ ਏਡ ਦਿੱਤੀ ਜਾਵੇਗੀ।

ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਰਾਜ ਦੇ ਬਜ਼ੁਰਗ ਵਿਅਕਤੀਆਂ, ਵਿਧਵਾਵਾਂ, ਦਿਵਿਆਂਜਨਾਂ ਦੀ ਭਲਾਈ ਲਈ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜੁਲਾਈ 2021 ਤੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ ਪੈਨਸ਼ਨ ਦੀ ਰਾਸ਼ੀ 750 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ 26 ਲੱਖ 92 ਹਜ਼ਾਰ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ । ਇਨ੍ਹਾਂ ਵਿੱਚੋਂ 18.15 ਲੱਖ ਬੁਢਾਪਾ ਪੈਨਸ਼ਨ ਦੇ ਲਾਭਪਾਤਰੀ ਹਨ। ਸਤੰਬਰ 2021 ਤੱਕ ਦੀ ਪੈਨਸ਼ਨ ਲਾਭਪਤਾਰੀਆਂ ਨੂੰ ਭੇਜੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਵਿੱਤੀ ਸਾਲ 2021-22 ਲਈ 4000 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ। ਸਰਕਾਰ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਅਦਾਇਗੀ ਹਰ ਮਹੀਨੇ ਸਮੇਂ ਸਿਰ ਭੇਜਣ ਲਈ ਯਤਨਸ਼ੀਲ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਬੀ. ਸ੍ਰੀਨਿਵਾਸਨ, ਐਡੀਸ਼ਨਲ ਡਾਇਰੈਕਟਰ ਲਿਲੀ ਚੌਧਰੀ, ਜੁਆਇੰਟ ਡਾਇਰੈਕਟਰ ਚਰਨਜੀਤ ਸਿੰਘ ਮਾਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਹੁਣ WhatsApp Chat ਨੂੰ iPhone ਤੋਂ ਐਂਡਰੌਇਡ ਫੋਨ ‘ਚ ਭੇਜਣਾ ਹੋਵੇਗਾ ਸੰਭਵ, ਜਾਣੋ ਕਿਵੇਂ

0

ਮੋਬਾਇਲ ਯੂਜ਼ ਕਰਨ ਵਾਲੇ ਹਰ ਸ਼ਖਸ ਲਈ ਅੱਜ ਵਟਸਐੱਪ ਬਹੁਤ ਜ਼ਰੂਰੀ ਹੋ ਗਿਆ ਹੈ। ਵੱਖ-ਵੱਖ ਕਾਰਨਾਂ ਤੋਂ ਉਹ ਵਟਸਐਪ ਦੀ ਚੈਟ ਹਿਸਟਰੀ ਸਾਂਭ ਕੇ ਰੱਖਣੀ ਚਾਹੁੰਦਾ ਹੈ। ਇਹੀ ਵਜਾ ਹੈ ਕਿ ਨਾਂ ਫੋਨ ਲੈਂਦਿਆਂ ਹੀ ਇਕ ਫੋਨ ਤੋਂ ਦੂਜੇ ਫੋਨ ਵੱਲ ਜਾਣ ‘ਤੇ ਲੋਕ ਜਲਦੀ ਤੋਂ ਜਲਦੀ ਵਟਸਐੱਪ ਚੈਟ ਨੂੰ ਬੈਕਅਪ ਕਰਦੇ ਹਨ। ਪਰ ਆਈਫੋਨ ਤੋਂ ਐਂਡਰੌਇਡ ਫੋਨ ਵੱਲ ਸਵਿਚ ਕਰਨ ‘ਤੇ ਇਹ ਆਪਸ਼ਨ ਨਹੀਂ ਆਉਂਦੀ ਸੀ। ਇਸ ਨਾਲ ਲੋਕਾਂ ਨੂੰ ਕਾਫੀ ਦਿੱਕਤ ਹੁੰਦੀ ਸੀ। ਪਰ ਗੂਗਲ ਨੇ ਹੁਣ ਇਸ ਸਮੱਸਿਆ ਦਾ ਹੱਲ ਕੱਢਿਆ ਹੈ। ਹੁਣ ਤੁਸੀਂ ਆਸਾਨੀ ਨਾਲ ਆਈਫੋਨ ਤੋਂ ਐਂਡਰੌਇਡ ਫੋਨ ‘ਚ ਆਪਣੇ ਵਟਸਐੱਪ ਚੈਟ ਬੈਕਅਪ ਨੂੰ ਟ੍ਰਾਂਸਫਰ ਕਰ ਸਕਦੇ ਹਨ।

ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਆਈਫੋਨ ਤੋਂ ਐਂਡਰੌਇਡ ਫ਼ੋਨ ‘ਚ ਘੱਟ ਟਰਾਂਸਫਰ ਕਰਨ ਦਾ ਵਿਕਲਪ ਹਰ ਪਿਕਸਲ ਫ਼ੋਨ ‘ਚ ਮਿਲੇਗੀ। ਇਹੀ ਨਹੀਂ, ਇਹ ਸੁਵਿਧਾ ਫ਼ੋਨ ‘ਚ ਮਿਲੇਗੀ ਜੋ ਐਂਡਰੌਇਡ 12 ਦੇ ਨਾਲ ਲੌਂਚ ਹੋਣਗੇ। ਹਾਲਾਂਕਿ ਸੈਮਸੰਗ ਦੇ ਫ਼ੋਨ ਲਈ ਇਹ ਫੀਚਰਸ ਪਹਿਲਾਂ ਤੋਂ ਮੌਜੂਦ ਸੀ। ਹੁਣ ਤੁਸੀਂ ਇਹ ਜਾਣਨਾ ਚਾਹੋਗੇ ਕਿ ਆਖਿਰ ਤੁਸੀਂ ਕਿਸ ਤਰਾਂ ਆਈਫੋਨ ਤੋਂ ਐਂਡਰੌਇਡ ਫ਼ੋਨ ‘ਚ ਆਪਣੇ ਵਟਸਐੱਪ ਚੈਟ ਨੂੰ ਟ੍ਰਾਂਸਫਰ ਕਰ ਸਕਦੇ ਹਨ। ਇਸ ਲਈ ਦੋ ਆਪਸ਼ਨ ਹਨ।

USB-C ਦੇ ਜ਼ਰੀਏ- ਇਸ ‘ਚ ਤਹਾਨੂੰ ਇਕ USB-C ਟੂ ਲਾਇਟਨਿੰਗ ਕੇਬਲ ਦੀ ਲੋੜ ਹੋਵੇਗੀ। ਆਪਣੇ ਫ਼ੋਨ ਨੂੰ ਉਸ ਨਾਲ ਕੋਨੈਕਟ ਕਰੋ। ਇਸ ਤੋਂ ਬਾਅਦ ਜਦੋਂ ਨਵੇਂ ਐਂਡਰੌਇਡ ਫ਼ੋਨ ਦੀ ਸੈਟਿੰਗ ਦੌਰਾਨ ਇਹ ਜੁੜ ਜਾਵੇ ਤਾਂ ਆਪਣੇ ਆਈਫੋਨ ‘ਚ ਵਟਸਐਪ ਨੂੰ ਲੌਂਚ ਕਰਨ ਲਈ ਇਕ ਕਿਊਆਰ ਕੋਡ ਸਕੈਨ ਕਰੋ। ਇਸ ਤੋਂ ਬਾਅਦ ਤੁਸੀਂ ਚੈਟ ਨੂੰ ਆਪਣੇ ਨਵੇਂ ਐਂਡਰੌਇਡ ਡਿਵਾਇਸ ‘ਚ ਟਰਾਂਸਫਰ ਕਰ ਸਕੋਗੇ।

ਸੈਟਿੰਗ ਜ਼ਰੀਏ : ਇਸ ਵਿਕਲਪ ਦੇ ਤਹਿਤ ਤਹਾਨੂੰ ਆਪਣੇ ਆਈਫੋਨ ‘ਚ ਵਟਸਐਪ ਫਾਰ iOS ‘ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਸੈਟਿੰਗ ‘ਤੇ ਕਲਿੱਕ ਕਰਨਾ ਹੋਵੇਗਾ। ਫਿਰ ਘੱਟ ਦੇ ਆਪਸ਼ਨ ‘ਤੇ ਕਲਿੱਕ ਕਰੋ। ਇੱਥੇ ਤਹਾਨੂੰ ਮੂਵ ਚੈਟ ਟੂ ਐਂਡਰੌਇਡ ਦਾ ਵਿਕਲਪ ਮਿਲੇਗਾ। ਉਸ ‘ਤੇ ਕਲਿੱਕ ਕਰਕੇ ਤੁਸੀਂ ਆਪਣੇ ਵਟਸਐਪ ਕਨਵਰਸੇਸ਼ਨ ਨੂੰ ਐਂਡਰੌਇਡ ਫ਼ੋਨ ‘ਚ ਟਰਾਂਸਫਰ ਕਰ ਸਕਣਗੇ। ਇਸ ਟਰਾਂਸਫਰ ‘ਚ ਟੈਕਸੀ ਘੱਟ, ਵਾਈਸ ਚੈਟ, ਫੋਟੋ, ਵਾਈਸ ਮੈਸੇਜ ਤੇ ਵੀਡੀਓ ਕੰਟੈਂਟ ਸ਼ਾਮਿਲ ਹੋਵੇਗਾ।

Shehnaaz Gill ਆਪਣੇ ਨਵੇਂ ਪ੍ਰੋਜੈਕਟ ਨਾਲ Sidharth Shukla ਨੂੰ ਕਰੇਗੀ ਸ਼ਰਧਾਂਜ਼ਲੀ ਭੇਟ

0

ਸਿਡਨਾਜ਼ ਦੇ ਰਿਸ਼ਤੇ ਦੀ ਸ਼ੁਰੂਆਤ ਦਾ ਸਭ ਨੂੰ ਬਿੱਗ ਬੌਸ ਦੇ ਘਰ ਤੋਂ ਦੇਖਣ ਨੂੰ ਮਿਲੀ ਹੈ। ਦੋਵਾਂ ਦੇ ਫੈਨਜ਼ ਦੁਆਰਾ ਉਨ੍ਹਾਂ ਨੂੰ ਹਮੇਸ਼ਾ ਪਿਆਰ ਅਤੇ ਖੁਸ਼ੀ ਮਿਲੀ ਸੀ। ਪਰ ਸਿਧਾਰਥ ਸ਼ੁਕਲਾ ਦੀ ਬੇਵਕਤੇ ਮੌਤ ਨੇ ਸ਼ਹਿਨਾਜ਼ ਗਿੱਲ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਅਤੇ ਉਦੋਂ ਤੋਂ ਹੀ ਸ਼ਹਿਨਾਜ਼ ਸਿਧਾਰਥ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਭਾਵੇਂ ਦੋਵਾਂ ਦਾ ਬੰਧਨ ਟੁੱਟ ਗਿਆ ਹੈ ਪਰ ਉਨ੍ਹਾਂ ਦਾ ਇਹ ਬੰਧਨ ਫੈਨਜ਼ ਦੇ ਦਿਲਾਂ ਵਿੱਚ ਅਮਰ ਰਹੇਗਾ।

ਕਈ ਮਹੀਨਿਆਂ ਤੱਕ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੇ ਬਾਅਦ ਹੁਣ ਸ਼ਹਿਨਾਜ਼ ਨੇ ਆਪਣੇ ਅਕਾਊਂਟ ਤੋਂ ਇੱਕ ਇਕ ਨਵੀਂ ਪੋਸਟ ਸਾਂਝੀ ਕੀਤੀ ਹੈ। ਜੀ ਹਾਂ, ਸ਼ਹਿਨਾਜ਼ ਨੇ ਹੁਣ ਵਾਪਸੀ ਕਰ ਲਈ ਹੈ ਅਤੇ ‘ਤੂੰ ਯਹੀ ਹੈ’ ਟਾਈਟਲ ਵਾਲੇ ਪ੍ਰੋਜੈਕਟ ਦੀ ਅਨਾਊਸਮੈਂਟ ਕੀਤੀ ਹੈ। ਇਸ ਪੋਸਟਰ ‘ਚ ਸ਼ਹਿਨਾਜ਼ ਤੇ ਸਿਧਾਰਥ ਦੋਵੇਂ ਨਜ਼ਰ ਆ ਰਹੇ ਹਨ।

 

View this post on Instagram

 

A post shared by Shehnaaz Gill (@shehnaazgill)

ਇਹ ਇਕ ਸਿਧਾਰਥ ਸ਼ੁਕਲਾ ਨੂੰ ਸ਼ਹਿਨਾਜ਼ ਵਲੋਂ ਇਕ ਟ੍ਰੀਬਿਊਟ ਹੋਵੇਗਾ। ਇਹ ਗੀਤ 29 ਅਕਤੂਬਰ ਨੂੰ ਦੁਪਹਿਰ 12 ਵਜੇ ਸ਼ਹਿਨਾਜ਼ ਗਿੱਲ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਵੇਗਾ। ਪੋਸਟਰ ਵਿੱਚ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੋਵਾਂ ਦੇ ਯਾਦਗਾਰੀ ਅਤੇ ਪਿਆਰੇ ਬਿੱਗ ਬੌਸ 13 ਦਿਨਾਂ ਦੇ ਪਲਾਂ ਦੀ ਤਸਵੀਰ ਹੈ। ਜੋ ਅੱਜ ਵੀ ਸਾਰਿਆਂ ਦੇ ਦਿਲਾਂ ਵਿੱਚ ਜ਼ਿੰਦਾ ਹੈ।

ਸਿਧਾਰਥ ਦੀ ਮੌਤ ਮਗਰੋਂ ਸ਼ਹਿਨਾਜ਼ ਨੇ ਕੁਝ ਮਹੀਨਿਆਂ ਤੱਕ ਖੁਦ ਨੂੰ ਲਾਈਮਲਾਈਟ ਤੋਂ ਦੂਰ ਰੱਖਿਆ ਅਤੇ ਅੰਤ ਵਿੱਚ ਸ਼ਹਿਨਾਜ਼ ਨੇ ਲੇਟੈਸਟ ਰਿਲੀਜ਼ ਹੋਈ ਫਿਲਮ, ਹੋਂਸਲਾ ਰੱਖ ਦੀ ਪ੍ਰੋਮੋਸ਼ਨ ਦੌਰਾਨ ਨਾਲ ਵਾਪਸੀ ਕੀਤੀ। ਇਸ ਤੋਂ ਇਲਾਵਾ ਹਾਲ ਹੀ ‘ਚ ਰਿਲੀਜ਼ ਹੋਏ ਸ਼੍ਰੇਆ ਘੋਸ਼ਾਲ ਦੇ ਗੀਤ ਦੋਹਾਂ ਨੂੰ ਦੇਖਿਆ ਗਿਆ ਹੈ।

Sonia Gandhi ਨੇ All India Congress Committee ਦੇ ਅਹੁਦੇਦਾਰਾਂ ਅਤੇ ਬੁਲਾਰਿਆਂ ਦੀ ਸੂਚੀ ਕੀਤੀ ਜਾਰੀ

0

Sonia Gandhi ਨੇ All India Congress Committee ਦੇ ਅਹੁਦੇਦਾਰਾਂ ਅਤੇ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ।

1 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਿਨੇਟ ਦੀ ਅਗਲੀ ਬੈਠਕ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

0

1 ਨਵੰਬਰ ਨੂੰ ਪੰਜਾਬ ਕੈਬਿਨੇਟ ਦੀ ਅਗਲੀ ਬੈਠਕ ਹੋਣ ਜਾ ਰਹੀ ਹੈ।ਜਿਸ ‘ਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਵੇਗੀ।ਕਈ ਵੱਡੇ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ।

 

Raja Warring ਨੇ ਹਰਿਆਣਾ ‘ਚ ਹੋਏ ਹਾਦਸੇ ‘ਤੇ ਟਵੀਟ ਕਰਕੇ ਜਤਾਇਆ ਦੁੱਖ

0

ਚੰਡੀਗੜ੍ਹ/ਨਵੀਂ ਦਿੱਲੀ : ਹਰਿਆਣਾ ਦੇ ਬਹਾਦੁਰਗੜ੍ਹ ‘ਚ ਤੇਜ਼ ਰਫ਼ਤਾਰ ਟਰੱਕ ਵੱਲੋਂ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਰੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ ‘ਤੇ ਵਾਪਰੀ। ਜਿੱਥੇ ਡਿਵਾਈਡਰ ‘ਤੇ ਬੈਠੀਆਂ ਕਿਸਾਨ ਬੀਬੀਆਂ ਉੱਪਰ ਟਰੱਕ ਚੜ੍ਹ ਗਿਆ। ਇਸ ਹਾਦਸੇ ਦੌਰਾਨ 3 ਬਜ਼ੁਰਗ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਹੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਹਾਦਸਾ ਸੀ ਜਾਂ ਹਾਦਸਾ ਹੋਇਆ। ਵੜਿੰਗ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲਿਆਂ ਨੂੰ ਏਜੇਂਸੀਆਂ ਧਮਕਾ ਰਹੀਆਂ ਹਨ।

ਰਾਜਾ ਵੜਿੰਗ ਨੇ ਕੈਪਟਨ ‘ਤੇ ਲਗਾਏ ਇਲਜ਼ਾਮ
ਰਾਜਾ ਵੜਿੰਗ ਨੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸਦੇ ਹੋਏ ਕਿਹਾ ਕਿ ਹੋਏ ਕਿਹਾ ਕਿ ਮੁੱਖਮੰਤਰੀ ਹੁੰਦਿਆਂ ਉਹ ਇਸ ਖੇਤੀਬਾੜੀ ਕਾਨੂੰਨ ਦੇ ਮੁੱਦੇ ਦਾ ਹੱਲ ਨਹੀਂ ਕੱਢ ਪਾਏ। ਹੁਣ ਜਦੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤੇ ਹੈ, ਤਾਂ ਕੀ ਉਹ ਇਸ ਮੁੱਦੇ ਨੂੰ ਸੁਲਝਾਉਣਗੇ? ਵੜਿੰਗ ਇਹ ਜਨਤਾ ਸਭ ਕੁੱਝ ਜਾਣਦੀ ਹੈ ।