Home Blog Page 2313

Dengue ਨਾਲ ਹੋਣ ਵਾਲੀ ਖਰਾਸ਼ ਨੂੰ ਇੰਝ ਕਰੋ ਦੂਰ

0

ਮੱਛਰ ਦੇ ਕੱਟਣ ਨਾਲ ਫੈਲਣ ਵਾਲੀ ਬਿਮਾਰੀ ‘ਡੇਂਗੂ’ ਹੋਣ ’ਤੇ ਚਮੜੀ ’ਤੇ ਦਾਣੇ ਨਿਕਲ ਆਉਂਦੇ ਹਨ। ਇਹ ਦਾਣੇ ਦੋ ਵਾਰ ਆਉਂਦੇ ਹਨ। ਪਹਿਲੀ ਵਾਰ ਬੁਖਾਰ ਹੋਣ ਤੋਂ ਪਹਿਲਾਂ ਅਤੇ ਦੂਜੀ ਵਾਰ ਬੁਖਾਰ ਹੋਣ ਤੋਂ ਬਾਅਦ ਨਜ਼ਰ ਆਉਂਦੇ ਹਨ। ਅਕਸਰ ਇਨ੍ਹਾਂ ਦਾਣਿਆਂ ਕਾਰਨ ਚਮੜੀ ’ਤੇ ਖਾਰਸ਼ ਹੁੰਦੀ ਹੈ ਅਤੇ ਫਿਰ ਉਹ ਥਾਂ ਸੁੱਕ ਜਾਂਦੀ ਹੈ, ਜਿਸ ’ਤੋਂ ਪਪੜੀ ਉਤਰਦੀ ਹੈ।

ਡੇਂਗੂ ਹੋਣ ਕਾਰਨ ਇਨ੍ਹਾਂ ਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਹੈ ਪਰ ਡੇਂਗੂ ਠੀਕ ਹੋਣ ’ਤੇ ਇਨ੍ਹਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਫਿਰ ਵੀ ਕੁਝ ਅਜਿਹੇ ਸਕਿੱਨ ਲੋਸ਼ਨਸ ਹਨ, ਜਿਨ੍ਹਾਂ ਨਾਲ ਇਸ ਖਾਰਸ਼ ਨੂੰ ਰੋਕਿਆ ਜਾ ਸਕਦਾ ਹੈ। ਪਪੜੀ ਉਤਰਣ ਪਿੱਛੋਂ ਚਮੜੀ ਦੀ ਕੋਮਲਤਾ ਅਤੇ ਸੁੰਦਰਤਾ ਘੱਟ ਜਾਂਦੀ ਹੈ। ਇਥੇ ਦੱਸ ਰਹੇ ਹਾਂ ਡੇਂਗੂ ਦੇ ਦਾਣਿਆਂ ਕਾਰਨ ਹੋਣ ਵਾਲੀ ਖਾਰਸ਼ ਨੂੰ ਰੋਕਣ ਦੇ ਕੁਝ ਘਰੇਲੂ ਉਪਾਅ :-

ਡੇਂਗੂ ਬੁਖਾਰ ’ਚ ਹੋਣ ਵਾਲੇ ਦਾਣਿਆਂ ਦਾ ਇਲਾਜ ਕਰਨ ਲਈ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਲਓ ਅਤੇ ਇਨ੍ਹਾਂ ਨੂੰ ਖਾਰਸ਼ ਵਾਲੀ ਥਾਂ ’ਤੇ ਲਗਾਓ। ਜੇਕਰ ਖਾਰਸ਼ ਸਾਰੇ ਸਰੀਰ ’ਤੇ ਹੋ ਰਹੀ ਹੈ ਤਾਂ ਕੋਸੇ ਪਾਣੀ ਨਾਲ ਨਹਾ ਕੇ ਸਰੀਰ ਚੰਗੀ ਤਰ੍ਹਾਂ ਪੂੰਝ ਕੇ ਨਾਰੀਅਲ ਤੇਲ ਲਗਾਓ। ਨਿੰਬੂ ’ਚ ਬਲੀਚਿੰਗ ਤੱਤਾਂ ਅਤੇ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੋਣ ਕਾਰਨ ਵੀ ਇਹ ਚਮੜੀ ਦੀ ਖਾਰਸ਼ ਠੀਕ ਕਰਨ ’ਚ ਕਾਰਗਰ ਹੈ। ਵਾਸ਼ਪੀ ਤੇਲ ਦੀ ਮੌਜੂਦਗੀ ਕਾਰਨ ਇਹ ਸੋਜ ਦੂਰ ਕਰਦਾ ਹੈ ਅਤੇ ਖਾਰਸ਼ ਵੀ ਘੱਟ ਕਰਦਾ ਹੈ। ਇਸ ਨੂੰ ਲਗਾਓ। ਸੁੱਕਣ ਪਿੱਛੋਂ ਅਰਾਮ ਮਿਲੇਗਾ।

ਡੇਂਗੂ ਦੀ ਖਾਰਸ਼ ’ਚ ਤੁਲਸੀ ਦੀ ਵਰਤੋਂ ਵੀ ਚੰਗੀ ਰਹਿੰਦੀ ਹੈ। ਕਪੂਰ, ਯੁਗਨਲ, ਥਾਇਮੋਲ ਦੀ ਮਾਤਰਾ ਹੋਣ ਕਾਰਨ ਇਹ ਚਮੜੀ ਦੀ ਸੋਜ ਨੂੰ ਘੱਟ ਕਰਦਾ ਹੈ। ਤੁਲਸੀ ਦੀਆਂ ਕੁਝ ਪੱਤੀਆਂ ਨੂੰ ਧੋ ਕੇ ਖਾਰਸ਼ ਵਾਲੀ ਥਾਂ ’ਤੇ ਲਗਾਉਣ ਨਾਲ ਤੁਰੰਤ ਅਰਾਮ ਮਿਲਦਾ ਹੈ। ਰੂੰ ਦੇ ਤੂੰਬੇ ਨੂੰ ਤੁਲਸੀ ਦੀ ਚਾਹ ’ਚ ਡੁਬੋ ਕੇ ਲਗਾਉਣ ਨਾਲ ਚਮੜੀ ਮੁਲਾਇਮ ਹੁੰਦੀ ਹੈ ਅਤੇ ਖਾਰਸ਼ ਤੋਂ ਛੁਟਕਾਰਾ ਮਿਲਦਾ ਹੈ। ਐਂਟੀ ਫੰਗਲ, ਐਂਟੀ ਬੈਕਟੀਰੀਅਲ, ਐਮੋਲਿਅੰਟ ਅਤੇ ਐਂਟੀ ਇੰਫਲਾਮੇਟਰੀ ਤੱਤ ਹੋਣ ਕਾਰਨ ਇਹ ਖਾਰਸ਼ ’ਚ ਅਸਰਦਾਰ ਔਸ਼ਧੀ ਹੈ। ਇਲਾਜ ਕਰਨ ਦੇ ਨਾਲ ਹੀ ਇਹ ਚਮੜੀ ਨੂੰ ਮੁਲਾਇਮ ਬਣਾਉਂਦੀ ਹੈ।

ਖਾਰਸ਼ ਅਤੇ ਚਮੜੀ ਦੇ ਲਾਲ ਹੋਣ ’ਤੇ ਇਹ ਲਾਭਦਾਇਕ ਹੈ। ਡੇਂਗੂ ਬੁਖਾਰ ਦੀ ਖਾਰਸ਼ ਹੋਣ ’ਤੇ ਕੱਚਾ ਐਪਲ ਸਾਈਡਰ ਸਿਰਕਾ ਲਗਾਉਣ ਨਾਲ ਰਾਹਤ ਮਿਲਦੀ ਹੈ। ਇਸ ’ਚ ਚਮੜੀ ਦੀ ਇਨਫੈਕਸ਼ਨ ਨਾਲ ਲੜਨ ਦੇ ਗੁਣ ਹੁੰਦੇ ਹਨ। ਜੇਕਰ ਖਾਰਸ਼ ਇਕੋ ਥਾਂ ’ਤੇ ਹੁੰਦੀ ਹੈ ਤਾਂ ਬੇਕਿੰਗ ਸੋਡਾ ਸਭ ਤੋਂ ਵਧੀਆ ਬਦਲ ਹੈ। 3:1 ’ਚ ਬੇਕਿੰਗ ਸੋਡਾ ਨੂੰ ਪਾਣੀ ਨਾਲ ਮਿਲਾ ਕੇ ਇਸ ਪੇਸਟ ਨੂੰ ਖਾਰਸ਼ ਵਾਲੀ ਥਾਂ ’ਤੇ ਲਗਾਓ। ਗਰਮ ਪਾਣੀ ’ਚ ਇਸ ਨੂੰ ਮਿਲਾ ਕੇ ਨਹਾਉਣ ਨਾਲ ਪੂਰੇ ਸਰੀਰ ‘ਤੋਂ ਖਾਰਸ਼ ਤੋਂ ਰਾਹਤ ਮਿਲੇਗੀ। ਧਿਆਨ ਰੱਖੋ ਕਿ ਜੇਕਰ ਚਮੜੀ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖਮ ਹੈ ਤਾਂ ਇਸ ਨੂੰ ਨਾ ਲਗਾਓ।

Hardy Sandhu ਦੇ ‘Bijlee Bijlee’ ਗੀਤ ’ਚ ਨਜ਼ਰ ਆਵੇਗੀ Shweta Tiwari ਦੀ ਧੀ Palak Tiwari

0

ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਦਾ ਨਵਾਂ ਗੀਤ ਰਿਲੀਜ਼ ਹੋਣ ਲਈ ਤਿਆਰ ਹੈ। ‘ਬਿਜਲੀ ਬਿਜਲੀ’ ਨਾਂ ਦਾ ਇਹ ਗੀਤ 30 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਹਾਰਡੀ ਸੰਧੂ ਦਾ ਲੰਬੇ ਸਮੇਂ ਬਾਅਦ ਕੋਈ ਗੀਤ ਰਿਲੀਜ਼ ਹੋ ਰਿਹਾ ਹੈ। ਦੱਸ ਦਈਏ ਕਿ ਗੀਤ ਨਾਲ ਮਸ਼ਹੂਰ ਟੀ. ਵੀ. ਅਦਾਕਾਰ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਵੀ ਪੰਜਾਬੀ ਸੰਗੀਤ ਜਗਤ ’ਚ ਐਂਟਰੀ ਕਰਨ ਜਾ ਰਹੀ ਹੈ। ਪਲਕ ਤਿਵਾਰੀ ਹਾਰਡੀ ਦੇ ‘ਬਿਜਲੀ ਬਿਜਲੀ’ ਗੀਤ ਨਾਲ ਡੈਬਿਊ ਕਰਨ ਜਾ ਰਹੀ ਹੈ।

ਪਲਕ ਤਿਵਾਰੀ ਨੇ ਬੀਤੇ ਦਿਨੀਂ ਗੀਤ ਦਾ ਪੋਸਟਰ ਸਾਂਝਾ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੋਸਟਰ ’ਚ ਪਲਕ ਬਲੈਕ ਡਰੈੱਸ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਹੈ।

 

View this post on Instagram

 

A post shared by Shweta Tiwari (@shweta.tiwari)

ਇਸ ਸਬੰਧੀ ਸ਼ਵੇਤਾ ਤਿਵਾਰੀ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ। ਸ਼ਵੇਤਾ ਨੇ ਲਿਖਿਆ, ‘ਮਾਣ ਵਾਲਾ ਪਲ। ਹੇ ਮੇਰੇ ਪ੍ਰਮਾਤਮਾ। ਆਖਿਰ ਉਹ ਦਿਨ ਆ ਹੀ ਗਿਆ। ਪਲਕ ਤਿਵਾਰੀ ਦੀ ਪਹਿਲੀ ਮਿਊਜ਼ਿਕ ਵੀਡੀਓ ਦੀਆਂ ਵੱਖ-ਵੱਖ ਲੁੱਕਸ ’ਚੋਂ ਪੇਸ਼ ਹੈ ਉਸ ਦੀ ਇਕ ਲੁੱਕ। ਹਾਰਡੀ ਸੰਧੂ ਦਾ ਗੀਤ ‘ਬਿਜਲੀ ਬਿਜਲੀ’ 30 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਅਰਵਿੰਦਰ ਖਹਿਰਾ ਵਰਗੇ ਡਾਇਰੈਕਟਰ ਨਾਲ ਕੰਮ ਕਰਨਾ, ਜਾਨੀ ਵਰਗੇ ਗੀਤਕਾਰ ਦੇ ਬੋਲਾਂ ’ਤੇ ਪੇਸ਼ਕਾਰੀ ਦੇਣਾ ਤੇ ਬੀ ਪਰਾਕ ਵਲੋਂ ਦਿੱਤੇ ਮਿਊਜ਼ਿਕ ਵੀਡੀਓ ’ਚ ਕੰਮ ਕਰਨਾ ਕਿਸੇ ਸੁਪਨੇ ਦੇ ਪੂਰਾ ਹੋਣ ਤੋਂ ਘੱਟ ਨਹੀਂ ਹੈ।’

ਹਰਿਆਣਾ ‘ਚ ਹੋਏ ਹਾਦਸੇ ‘ਚ CM Channi ਨੇ ਟਵੀਟ ਕਰ ਜਤਾਇਆ ਦੁੱਖ

0

ਚੰਡੀਗੜ੍ਹ/ਨਵੀਂ ਦਿੱਲੀ : ਹਰਿਆਣਾ ਦੇ ਬਹਾਦੁਰਗੜ੍ਹ ‘ਚ ਤੇਜ਼ ਰਫ਼ਤਾਰ ਟਰੱਕ ਵੱਲੋਂ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਰੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ ‘ਤੇ ਵਾਪਰੀ। ਜਿੱਥੇ ਡਿਵਾਈਡਰ ‘ਤੇ ਬੈਠੀਆਂ ਕਿਸਾਨ ਬੀਬੀਆਂ ਉੱਪਰ ਟਰੱਕ ਚੜ੍ਹ ਗਿਆ। ਇਸ ਹਾਦਸੇ ਦੌਰਾਨ 3 ਬਜ਼ੁਰਗ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਹੀ ਪੰਜਾਬ ਦੇ ਸੀਐੱਮ ਚਰਨਜੀਤ ਚੰਨੀ ਨੇ ਇਸ ਹਾਦਸੇ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਟਿੱਕਰੀ ਬਾਰਡਰ ਨੇੜੇ ਟਰੱਕ ਦੀ ਟੱਕਰ ਵਿੱਚ 3 ਮਹਿਲਾ ਕਿਸਾਨਾਂ ਦੀ ਮੌਤ ਅਤੇ 2 ਦੇ ਜ਼ਖਮੀ ਹੋਣ ਦੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਹੈ। ਮੈਂ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਹਰਿਆਣਾ ਪੁਲਿਸ ਨੂੰ ਦੋਸ਼ੀਆਂ ਨੂੰ ਲੱਭ ਕੇ ਸਲਾਖਾਂ ਪਿੱਛੇ ਡੱਕਣ ਦੀ ਵੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ ਗੁਆਚੀਆਂ ਜਾਨਾਂ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ। ਇਸ ਦੁਖਾਂਤ ਨਾਲ ਪੰਜਾਬ ਦੇ ਸਬੰਧਤ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹਾਲਾਂਕਿ, ਵਿੱਤੀ ਰਾਹਤ ਦਾ ਸਹਾਰਾ ਲੈਂਦੇ ਹੋਏ, ਮੇਰੀ ਸਰਕਾਰ ਮ੍ਰਿਤਕਾਂ ਲਈ 5-5 ਲੱਖ ਰੁਪਏ ਅਤੇ ਜ਼ਖਮੀਆਂ ਲਈ ਮੁਫ਼ਤ ਇਲਾਜ਼ ਦਾ ਐਲਾਨ ਕੀਤਾ।

ਅਚਨਚੇਤ ਚੈਕਿੰਗ ਦੌਰਾਨ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦੀ 3 ਪੁਲਿਸ ਮੁਲਾਜ਼ਮਾਂ ‘ਤੇ ਵੱਡੀ ਕਾਰਵਾਈ

0

ਫਿਲੌਰ : ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਫਿਲੌਰ ਨਾਕੇ ਦੀ ਅਚਨਚੇਤ ਜਾਂਚ ਕਰਦਿਆਂ ਇੱਥੇ ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ. ਜਸਵੰਤ ਸਿੰਘ ਸਮੇਤ ਤਿੰਨ ਪੁਲਿਸ ਕਰਮਚਾਰੀਆਂ ਨੂੰ ਡਿਊਟੀ ‘ਚ ਕੁਤਾਹੀ ਵਰਤਣ ਦੇ ਦੋਸ਼ ਵਿਚ ਤੁਰੰਤ ਸਸਪੈਂਡ ਕਰਨ ਦੇ ਹੁਕਮ ਦਿੱਤੇ।

ਦੱਸ ਦਈਏ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੀ.ਟੀ.ਰੋਡ ‘ਤੇ ਲੱਗੇ ਨਾਕਿਆਂ ਦੀ ਅਸਲ ਸਥਿਤੀ ਜਾਣਨ ਅਤੇ ਸੜਕ ਉੱਪਰ ਭੀੜ ਵਾਲੀਆਂ ਥਾਂਵਾਂ ਉਤੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲੈਣ ਲਈ ਸਵੇਰੇ ਅਚਨਚੇਤ ਚੈਕਿੰਗ ਕੀਤੀ ਗਈ ਜਾ ਰਹੀ।

ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਫਤਿਹਗੜ੍ਹ ਸਾਹਿਬ ਜਿਲੇ ਅੰਦਰ ਟ੍ਰੈਫ਼ਿਕ ਵਿਵਸਥਾ ਲਈ ਪੁਲਿਸ ਦੇ ਢਿੱਲੇ ਪ੍ਰਬੰਧਾਂ ਉਤੇ ਨਾਖੁਸ਼ੀ ਪ੍ਰਗਟਾਈ। ਇਸੇ ਤਰ੍ਹਾਂ ਸਤਲੁਜ ਪੁੱਲ ਪਾਰ ਕਰਨ ਸਾਰ ਫਿਲੌਰ (ਜਲੰਧਰ ਜਿਲਾ) ਵਿੱਚ ਜੀ.ਟੀ. ਰੋਡ ਉੱਪਰ ਪੁਲਿਸ ਨਾਕੇ ਉਤੇ ਤਾਇਨਾਤ ਪੁਲਿਸ ਕਰਮੀਆਂ ਵੱਲੋਂ ਅਵੇਸਲੇਪਣ ਨਾਲ ਦਿੱਤੀ ਜਾ ਰਹੀ ਡਿਊਟੀ ਦਾ ਨੋਟਿਸ ਲੈਂਦਿਆਂ ਮੁਸਤੈਦੀ ਨਾਲ ਡਿਊਟੀ ਕਰਨ ਲਈ ਕਿਹਾ।

ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪੁਲਿਸ ਨੂੰ ਜਿੱਥੇ ਸੁਰੱਖਿਆ ਦੇ ਪੱਖ ਤੋਂ ਮੁਸਤੈਦੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਉੱਥੇ ਰਾਹਗੀਰਾਂ ਨੂੰ ਟ੍ਰੈਫ਼ਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪੁਲਿਸ ਆਵਾਜਾਈ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਏ।

ਹਰਿਆਣਾ ‘ਚ ਹੋਏ ਹਾਦਸੇ ‘ਚ Captain ਨੇ ਜਤਾਇਆ ਦੁੱਖ, ਪੰਜਾਬ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ

0

ਚੰਡੀਗੜ੍ਹ/ਨਵੀਂ ਦਿੱਲੀ : ਹਰਿਆਣਾ ਦੇ ਬਹਾਦੁਰਗੜ੍ਹ ‘ਚ ਤੇਜ਼ ਰਫ਼ਤਾਰ ਟਰੱਕ ਵੱਲੋਂ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਰੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ ‘ਤੇ ਵਾਪਰੀ। ਜਿੱਥੇ ਡਿਵਾਈਡਰ ‘ਤੇ ਬੈਠੀਆਂ ਕਿਸਾਨ ਬੀਬੀਆਂ ਉੱਪਰ ਟਰੱਕ ਚੜ੍ਹ ਗਿਆ। ਇਸ ਹਾਦਸੇ ਦੌਰਾਨ 3 ਬਜ਼ੁਰਗ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ‘ਤੇ ਸੋਗ ਜਤਾਇਆ ਹੈ। ਕੈਪਟਨ ਦੇ ਸਹਿਯੋਗੀ ਰਵੀਨ ਠੁਕਰਾਲ ਨੇ ਟਵੀਟ ਕਰ ਕਿਹਾ ਕਿ ਪੰਜਾਬ ਸਰਕਾਰ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਅਤੇ ਨਾਲ ਹੀ ਜਖ਼ਮੀਆਂ ਵਧੀਆ ਇਲਾਜ਼ ਦਾ ਪ੍ਰਬੰਧ ਕਰੇ।

ਦੱਸਿਆ ਜਾ ਰਿਹਾ ਹੈ ਕਿ ਇਹ ਔਰਤਾਂ ਸਵੇਰੇ ਕਰੀਬ 6 ਵਜੇ ਬਹਾਦੁਰਗੜ੍ਹ ਡਿਵਾਈਡਰ ‘ਤੇ ਬੈਠ ਕੇ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਇਹ ਤਿੰਨੋਂ ਔਰਤਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ। ਉਥੇ ਹੀ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਪੁੱਜੇ ਭਗਵੰਤ ਮਾਨ ਦੇ ਘਰ

0

ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਸੰਗਰੂਰ ਪੁੱਜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਘਰ ਪੁੱਜੇ ਹਨ।

ਇਸ ਮੌਕੇ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਵੀ ਪੁੱਜੇ ਹੋਏ ਹਨ। ਪਾਰਟੀ ਸੁਪਰੀਮੋ ਬਾਅਦ ਦੁਪਹਿਰ ਮਾਨਸਾ ਲਈ ਰਵਾਨਾ ਹੋਣਗੇ ਜਿੱਥੇ ਉਹ ਨਰਮੇ ਦੀ ਫ਼ਸਲ ‘ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮਿਲਣਗੇ । ਦੌਰੇ ਦੇ ਦੂਜੇ ਦਿਨ ਕੇਜਰੀਵਾਲ ਬਠਿੰਡਾ ਵਿਖੇ ਵਪਾਰੀਆਂ ਨਾਲ ਮਿਲਣੀ ਕਰਨਗੇ।

 

 

CM ਚੰਨੀ ਵੱਲੋਂ ਵਪਾਰੀਆਂ ਖਿਲਾਫ਼ ਵੈਟ ਦੇ 40,000 ਕੇਸ ਖ਼ਤਮ ਕਰਨ ਦਾ ਐਲਾਨ

0

ਹਲਵਾਰਾ ਏਅਰਪੋਰਟ ਅੱਠ ਮਹੀਨਿਆਂ ਅੰਦਰ ਹੋ ਜਾਵੇਗਾ ਕਾਰਜਸ਼ੀਲ, 15 ਨਵੰਬਰ ਨੂੰ ਰੱਖਿਆ ਜਾਵੇਗਾ ਨੀਂਹ ਪੱਧਰ

ਕਾਰੋਬਾਰ ਅਤੇ ਉਦਯੋਗ ਲਈ ਕੀਤੀਆਂ ਵੱਡੀਆਂ ਪਹਿਲਕਦਮੀਆਂ/ਰਿਆਇਤਾਂ ਬਾਰੇ ਦਿੱਤੀ ਜਾਣਕਾਰੀ

ਲੁਧਿਆਣਾ : ਸੂਬੇ ਦੇ ਵਪਾਰ ਅਤੇ ਉਦਯੋਗ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਵਿਰੁੱਧ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸਬੰਧਤ ਵੈਟ ਦੇ ਕੁੱਲ 48,000 ਕੇਸਾਂ ਵਿੱਚੋਂ 40,000 ਬਕਾਇਆ ਕੇਸਾਂ ਨੂੰ ਮੁੱਢੋਂ ਰੱਦ ਕਰਨ ਦਾ ਐਲਾਨ ਕੀਤਾ ਹੈ।ਇੱਥੇ ਭਾਈਵਾਲੀ, ਆਦਾਨ-ਪ੍ਰਦਾਨ ਅਤੇ ਵਿਕਾਸ ਦੀ ਗਾਥਾ: ਨਿਵੇਸ਼ਕਾਂ ਦਾ ਭਰੋਸਾ` ਵਿਸ਼ੇ `ਤੇ ਕਰਵਾਏ ਗਏ ਚੌਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਉਦਯੋਗਪਤੀਆਂ, ਵਪਾਰੀਆਂ ਅਤੇ ਸੰਭਾਵੀ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਬੰਧਤ ਵਪਾਰੀਆਂ/ਉਦਯੋਗਪਤੀਆਂ ਨੂੰ ਕੁੱਲ ਬਕਾਇਆ ਟੈਕਸ ਦੇਣਦਾਰੀ ਦਾ ਸਿਰਫ਼ 30 ਫੀਸਦੀ ਜਮ੍ਹਾਂ ਕਰਵਾਉਣ ਲਈ ਕਹਿ ਕੇ 8000 ਬਕਾਇਆ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਇਆ ਜਾਵੇਗਾ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਇਸ ਪੱਖ `ਤੇ ਹੋਣ ਵਾਲੀਆਂ ਬਹੁਤ ਸਾਰੀਆਂ ਅਸੁਵਿਧਾਵਾਂ ਤੋਂ ਬਚਾਇਆ ਜਾਵੇਗਾ।

ਹੋਰ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਉਪਰੋਕਤ ਟੈਕਸ ਦੇਣਦਾਰੀ ਦਾ ਸਿਰਫ 20 ਫੀਸਦ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ 80 ਫੀਸਦ ਅਗਲੇ ਸਾਲ ਤੱਕ ਜਮ੍ਹਾਂ ਕਰਵਾਉਣਾ ਹੋਵੇਗਾ। ਸ. ਚੰਨੀ ਨੇ ਸਪੱਸ਼ਟ ਤੌਰ `ਤੇ ਕਿਹਾ ਕਿ ਇਹ ਉਦਯੋਗਿਕ ਪੱਖੀ ਪਹਿਲਕਦਮੀ ਵੱਡੇ ਪੱਧਰ `ਤੇ ਨਿਵੇਸ਼ ਕਰਨ ਲਈ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦੇਵੇਗੀ ਅਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗ ਨੂੰ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ `ਤੇ ਪਹੁੰਚਾਉਣ ਲਈ ਅਸਲ ਮਦਦਗਾਰ ਅਤੇ ਸਹਿਯੋਗੀ ਵਜੋਂ ਕੰਮ ਕਰੇਗੀ।ਖਿੱਤੇ ਵਿੱਚ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਲਈ ਬਿਹਤਰੀਨ ਹਵਾਈ ਸੰਪਰਕ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਹਲਵਾਰਾ (ਲੁਧਿਆਣਾ) ਵਿਖੇ ਬਣਨ ਵਾਲੇ ਗ੍ਰੀਨ ਫੀਲਡ ਹਵਾਈ ਅੱਡੇ ਦਾ 15 ਨਵੰਬਰ ਨੂੰ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਵੱਕਾਰੀ ਹਵਾਈ ਅੱਡਾ ਅੱਠ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।

ਸੂਬੇ ਵਿੱਚ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਵਾਸਤੇ ਸਾਜ਼ਗਾਰ ਮਾਹੌਲ ਸਿਰਜਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਅੰਦਰ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਮੋਹਰੀ ਰਾਜ ਵਜੋਂ ਉਭਾਰਨ ਲਈ ਵਪਾਰ ਅਤੇ ਉਦਯੋਗ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ।ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਉਦਯੋਗਪਤੀਆਂ ਅਤੇ ਵਪਾਰੀਆਂ ਵਿੱਚ ਭਰੋਸਾ ਪੈਦਾ ਕਰਨ ਵਾਸਤੇ ਕੀਤੀਆਂ ਵੱਡੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਇੱਥੇ ਸੂਬੇ ਦੀ ਉਦਯੋਗਿਕ ਰਾਜਧਾਨੀ ਵਿਖੇ ਬੁਲਾਈ ਗਈ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਕਈ ਨਿਵੇਸ਼ਕ ਪੱਖੀ ਪਹਿਲਕਦਮੀਆਂ ਅਤੇ ਰਿਆਇਤਾਂ ਨੂੰ ਪ੍ਰਵਾਨਗੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜੀਐਸਟੀ ਅਤੇ ਵੈਟ ਦੀ ਬਿਨਾਂ ਹਾਜ਼ਰ ਹੋਏ ਮੁਲਾਂਕਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਕਾਰਨ ਹੁਣ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਟੈਕਸ ਅਫਸਰਾਂ ਅੱਗੇ ਆਪਣੇ ਆਪ ਨੂੰ ਪੇਸ਼ ਕਰਨ ਦੀ ਲੋੜ ਨਹੀਂ ਹੈ। ਸ. ਚੰਨੀ ਨੇ ਅੱਗੇ ਕਿਹਾ ਕਿ ਕਰ ਵਿਭਾਗ ਵਿੱਚ ਪਹਿਲਾਂ 14 ਵਿਅਕਤੀਆਂ ਵਾਲੀ ਮੋਬਾਈਲ ਸਕੁਐਡ ਨੂੰ ਵੀ ਘਟਾ ਕੇ ਸਿਰਫ਼ ਚਾਰ ਵਿਅਕਤੀਆਂ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ 2011 ਤੋਂ ਪ੍ਰਚਲਿਤ ਸੰਸਥਾਗਤ ਟੈਕਸ ਵੀ ਖ਼ਤਮ ਕਰ ਦਿੱਤਾ ਗਿਆ ਹੈ।ਮੁੱਖ ਮੰਤਰੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਪੀਐਸਆਈਡੀਸੀ), ਪੰਜਾਬ ਵਿੱਤੀ ਨਿਗਮ (ਪੀਐਫਸੀ) ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਵਿੱਚ ਡਿਫਾਲਟਰਾਂ ਲਈ ਯਕਮੁਸ਼ਤ (ਓ.ਟੀ.ਐਸ.) ਸਕੀਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਇਸੇ ਤਰ੍ਹਾਂ ਮੁੱਖ ਮੰਤਰੀ ਸ. ਚੰਨੀ ਨੇ ਇਹ ਵੀ ਕਿਹਾ ਕਿ ਪੰਜਾਬ ਸਟੇਟ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੇ ਪਲਾਟ ਧਾਰਕਾਂ ਲਈ ਮੁਆਫ਼ੀ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਦਰਮਿਆਨੇ ਉਦਯੋਗਾਂ ਲਈ ਬਿਜਲੀ ਕੁਨੈਕਸ਼ਨਾਂ ‘ਤੇ ਫਿਕਸਡ ਚਾਰਜਿਜ਼ ਨੂੰ ਘਟਾ ਕੇ 50 ਫੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟਾਂ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 150 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇੱਕ ਹੋਰ ਨਿਵੇਸ਼ਕ ਪੱਖੀ ਪਹਿਲਕਦਮੀ ਵਿੱਚ ਸ. ਚੰਨੀ ਨੇ ਉਦਯੋਗਪਤੀਆਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਆਪਣੀਆਂ ਯੂਨਿਟਾਂ ਸਥਾਪਤ ਕਰਨ ਲਈ ਉਤਸ਼ਾਹਿਤ ਕਰਨ ਹਿੱਤ ਉਦਯੋਗ ਨੂੰ ਮੌਜੂਦਾ 6 ਕਰਮਾਂ ਤੋਂ ਘਟਾ ਕੇ 4 ਕਰਮਾਂ ਤੱਕ ਕਰਨ ਲਈ ਸ਼ਰਤ ਵਿੱਚ ਢਿੱਲ ਦੇਣ ਦਾ ਵੀ ਐਲਾਨ ਕੀਤਾ।

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਜਲਦ ਹੀ ਚੇਂਜ ਆਫ਼ ਲੈਂਡ ਯੂਜ਼ ਪ੍ਰਕਿਰਿਆ ਨੂੰ ਸਰਲ ਬਣਾਵੇਗੀ ਤਾਂ ਜੋ ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਆਪਣੇ ਉੱਦਮ ਸਥਾਪਤ ਕਰਨ ਲਈ ਸਹੂਲਤ ਦਿੱਤੀ ਜਾ ਸਕੇ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਪੱਟੀ-ਮੱਖੂ ਰੇਲ ਲਿੰਕ ਲਈ ਲੋੜੀਂਦੀ ਜ਼ਮੀਨ ਐਕੁਆਇਰ ਕਰੇਗੀ ਅਤੇ ਆਉਣ ਵਾਲੇ ਬਜਟ ਤੋਂ ਪਹਿਲਾਂ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਨੂੰ ਸੌਂਪੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਹੱਦ ਪਾਰੋਂ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿਖੇ ਪ੍ਰਦਰਸ਼ਨੀ ਕੇਂਦਰ ਸਥਾਪਿਤ ਕੀਤਾ ਜਾਵੇਗਾ।ਸ. ਚੰਨੀ ਨੇ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਮਨੋਰੰਜਨ ਸਬੰਧੀ ਉਦਯੋਗ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਪੰਜਾਬੀ ਕਲਾ, ਸੱਭਿਆਚਾਰ ਅਤੇ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਨੇੜੇ ਇੱਕ ਫਿਲਮ ਸਿਟੀ ਸਥਾਪਤ ਕਰੇਗੀ।

ਆਪਣੇ ਸੰਬੋਧਨ ਵਿੱਚ ਉਦਯੋਗ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਦੀ ਦੂਰਅੰਦੇਸ਼ੀ ਅਗਵਾਈ ਸਦਕਾ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਅੱਜ ਉਦਯੋਗਿਕ ਗਤੀਵਿਧੀਆਂ ਦੇ ਕੇਂਦਰ ਵਜੋਂ ਉੱਭਰਿਆ ਹੈ।ਉਦਯੋਗ ਮੰਤਰੀ ਨੇ ਕਿਹਾ ਕਿ ਲੁਧਿਆਣਾ ਉਦਯੋਗਿਕ ਗਤੀਵਿਧੀਆਂ ਦੇ ਹੱਬ ਵਜੋਂ ਉਭਰੇਗਾ। ਉਹਨਾਂ ਕਿਹਾ ਕਿ ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਨਿਵੇਸ਼ ਪੰਜਾਬ ਨੂੰ ਨਿਵੇਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸ. ਕੋਟਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ।ਇਸ ਮੌਕੇ ਧੰਨਵਾਦ ਕਰਦਿਆਂ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਉਦਯੋਗ ਨੂੰ ਨਵੀਂ ਸਿਖਰ ‘ਤੇ ਲਿਜਾਣ ਲਈ ਮੁੱਖ ਮੰਤਰੀ ਦੀ ਦੂਰਦਰਸ਼ੀ ਅਤੇ ਨਿਵੇਸ਼ਕ ਪੱਖੀ ਪਹੁੰਚ ਦੀ ਸ਼ਲਾਘਾ ਕੀਤੀ।

ਇਸ ਦੌਰਾਨ, ਮਲਹੋਤਰਾ ਗਰੁੱਪ ਦੀ ਚੇਅਰਪਰਸਨ ਮੀਨੂੰ ਮਲਹੋਤਰਾ ਨੇ ਰੀਅਲ ਅਸਟੇਟ ਸੈਕਟਰ ਵਿੱਚ 1600 ਕਰੋੜ ਰੁਪਏ ਦੇ ਨਿਵੇਸ਼ ਦੀ ਪੁਸ਼ਟੀ ਕੀਤੀ ਅਤੇ ਵਰਧਮਾਨ ਟੈਕਸਟਾਈਲ ਦੇ ਵਾਈਸ ਚੇਅਰਮੈਨ ਅਤੇ ਐਮਡੀ ਸੁਚਿਤਾ ਓਸਵਾਲ ਜੈਨ ਨੇ ਸੂਬੇ ਵਿੱਚ ਆਪਣੀ ਕੰਪਨੀ ਦੀਆਂ 400 ਕਰੋੜ ਰੁਪਏ ਦੀਆਂ ਵਿਸਤਾਰ ਯੋਜਨਾਵਾਂ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਇੰਟਰਨੈਸ਼ਨਲ ਟਰੈਕਟਰਜ਼ ਦੇ ਉਪ ਪ੍ਰਧਾਨ ਸ੍ਰੀ ਏ.ਐਸ. ਮਿੱਤਲ ਨੇ ਸੂਬੇ ਵਿੱਚ ਇੱਕ ਹੋਰ ਅਤਿ ਆਧੁਨਿਕ ਟਰੈਕਟਰ ਫੈਕਟਰੀ ਸਥਾਪਤ ਕਰਨ ਦਾ ਐਲਾਨ ਕੀਤਾ। ਪੀ.ਐਚ.ਡੀ ਚੈਂਬਰ ਦੇ ਪੰਜਾਬ ਦੇ ਕੋ-ਚੇਅਰਮੈਨ ਅਤੇ ਪਲਾਕਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਕਿਰਨ ਗਿਲਹੋਤਰਾ ਨੇ ਲੋਕ ਹਿੱਤ ਵਿੱਚ ਵਿਸ਼ਵ ਭਰ ਤੋਂ 60 ਉਦਯੋਗਪਤੀਆਂ ਵੱਲੋਂ 10 ਸਾਲਾਂ ਵਿਚ 2000 ਕਰੋੜ ਦੇ ਨਿਵੇਸ਼ ਨਾਲ ਪਲਾਕਸ਼ਾ ਦੇ ਸੁਪਨੇ ਸਾਕਾਰ ਕਰਨ ਵਿੱਚ ਸਹਿਯੋਗ ਕਰਨ ਲਈ ਨਿਵੇਸ਼ ਪੰਜਾਬ ਦਾ ਧੰਨਵਾਦ ਕੀਤਾ।

ਪੀਐਚਡੀ ਸੀਸੀਆਈ ਦੇ ਚੇਅਰਮੈਨ ਕਰਨ ਗਿਲਹੋਤਰਾ, ਸੀਆਈਆਈ ਦੇ ਚੇਅਰਮੈਨ ਭਵਦੀਪ ਸਰਦਾਨਾ, ਸੇਵੀ ਇੰਟਰਨੈਸ਼ਨਲ ਲਿਮਟਿਡ ਦੇ ਡਾਇਰੈਕਟਰ ਮੁਕੁਲ ਵਰਮਾ, ਵਿਵਾਚੈਮ ਇੰਟਰਮੀਡੀਏਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਿਜੇ ਗਰਗ, ਵਾਈਬਰਾਕਾਸਟਿਕਸ ਦੇ ਪ੍ਰਧਾਨ ਜਗਮਿੰਦਰ ਸਿੰਘ ਬਾਵਾ, ਸਨਜਿਨ ਇੰਡੀਆ ਜੀਨੋ ਪਾਰਕ ਦੇ ਐਮਡੀ, ਪ੍ਰਧਾਨ, ਸੀਆਈਸੀਯੂ ਉਪਕਾਰ ਸਿੰਘ ਆਹੂਜਾ, ਗਰੁੱਪ ਚੇਅਰਮੈਨ, ਮਲਹੋਤਰਾ ਗਰੁੱਪ ਮੀਨੂੰ ਮਲਹੋਤਰਾ, ਡਿਵੈਲਪਮੈਂਟ ਸੈਂਟਰ ਹੈੱਡ, ਇਨਫੋਸਿਸ ਸਮੀਰ ਗੋਇਲ, ਵਾਈਸ-ਚੇਅਰਮੈਨ ਅਤੇ ਐਮਡੀ ਨਾਹਰ ਇੰਡਸਟਰੀਜ਼ ਵਰਧਮਾਨ ਟੈਕਸਟਾਈਲ ਕਮਲ ਓਸਵਾਲ ਅਤੇ ਵਾਈਸ ਪ੍ਰੈਜ਼ੀਡੈਂਟ, ਇੰਟਰਨੈਸ਼ਨਲ ਟਰੈਕਟਰ ਲਿਮਟਿਡ ਏ.ਐੱਸ. ਮਿੱਤਲ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਸੂਬੇ ਵਿੱਚ ਆਰਥਿਕ ਪੁਨਰ-ਉਥਾਨ ਦਾ ਇੱਕ ਨਵਾਂ ਅਧਿਆਏ ਲਿਖਣ ਲਈ ਮੁੱਖ ਮੰਤਰੀ ਸ. ਚੰਨੀ ਦੀ ਦੂਰਅੰਦੇਸ਼ੀ ਪਹੁੰਚ ਅਧੀਨ ਉਦਯੋਗਿਕ ਵਿਕਾਸ ਵਿੱਚ ਪਾਏ ਗਏ ਵੱਡੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਮੁੱਖ ਮੰਤਰੀ ਨੇ ਸੂਬਾ ਭਰ ਵਿੱਚ ਨਿਵੇਸ਼ ਪੰਜਾਬ ਦੇ ਜ਼ਿਲ੍ਹਾ ਪੱਧਰੀ ਦਫਤਰਾਂ ਦਾ ਡਿਜੀਟਲ ਤੌਰ ਉੱਤੇ ਉਦਘਾਟਨ ਕੀਤਾ। ਉਹਨਾਂ ਨੇ ਨਿਵੇਸ਼ ਪੰਜਾਬ ਵੱਲੋਂ ਕੀਤਿਆਂ ਪਹਿਲਕਦਮੀਆਂ ਨੂੰ ਦਰਸਾਉਂਦਾ ਕਿਤਾਬਚਾ ਵੀ ਜਾਰੀ ਕੀਤਾ ਤਾਂ ਕਿ ਵਪਾਰ ਦੇ ਵਿਆਪਕ ਵਿਕਾਸ ਨੂੰ ਹੁਲਾਰਾ ਮਿਲ ਸਕੇ। ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਉਪ ਮੁੱਖ ਮੰਤਰੀ ਸ੍ਰੀ ਓ.ਪੀ.ਸੋਨੀ, ਕੈਬਨਿਟ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ, ਸ੍ਰੀ ਗੁਰਕੀਰਤ ਸਿੰਘ ਕੋਟਲੀ, ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ੍ਰੀ ਵਿਜੈ ਇੰਦਰ ਸਿੰਗਲਾ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ, ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੰਜੇ ਤਲਵਾੜ, ਸ੍ਰੀ ਲਖਬੀਰ ਸਿੰਘ ਲੱਖਾ, ਸ੍ਰੀ ਸੁਰਿੰਦਰ ਡਾਵਰ ਅਤੇ ਸ੍ਰੀ ਅਮਰੀਕ ਸਿੰਘ ਢਿੱਲੋਂ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਕੇ. ਯਾਦਵ, ਪ੍ਰਮੁੱਖ ਸਕੱਤਰ ਉਦਯੋਗ ਸ੍ਰੀ ਤੇਜਵੀਰ ਸਿੰਘ, ਨਿਵੇਸ਼ ਪੰਜਾਬ ਦੇ ਸੀਈਓ ਸ੍ਰੀ ਰਜਤ ਅਗਰਵਾਲ ਵੀ ਹਾਜ਼ਰ ਸਨ।

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 90 DSP ਸਮੇਤ ਵੱਡੇ ਅਧਿਕਾਰੀਆਂ ਦੇ ਹੋਏ ਤਬਾਦਲੇ,ਦੇਖੋ ਲਿਸਟ

0

ਪੰਜਾਬ ਪੁਲਿਸ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ।ਦੱਸ ਦੇਈਏ ਕਿ 90 ਡੀਐਸਪੀ ਸਣੇ ਹੋਰ ਵੱਡੇ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ।

ਕਾਂਗਰਸ ਸਰਕਾਰ ਨੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਕਦਮ- ਕਦਮ ‘ਤੇ ਧੋਖੇ ਕੀਤੇ: ਹਰਪਾਲ ਸਿੰਘ ਚੀਮਾ

0

ਸਰਕਾਰੀ ਨੌਕਰੀਆਂ ‘ਚ ਸੂਬੇ ਦੀ ਨੌਜਵਾਨੀ ਦੀ ਪਿੱਠ ‘ਚ ਛੁਰੇ ਮਾਰ ਰਹੀ ਹੈ ਚੰਨੀ ਸਰਕਾਰ: ਮੀਤ ਹੇਅਰ

ਬੇਰੁਜ਼ਗਾਰਾਂ ਦੀ ਹਾਜ਼ਰੀ ‘ਚ ‘ਆਪ’ ਨੇ ਸਰਕਾਰੀ ਭਰਤੀ ਪ੍ਰਕਿਰਿਆ ਅਤੇ ਨੀਤੀਆਂ ‘ਤੇ ਚੁੱਕੇ ਸਵਾਲ

ਪੰਜਾਬ ਡੋਮੀਸਾਇਲ ‘ਤੇ ਵਾਧੂ ਨੰਬਰ, ਵੇਟਿੰਗ ਲਿਸਟ, ਟਾਟਾ ਕੰਪਨੀ ਦੀ ਗੜਬੜੀ, ਆਫ਼ਲਾਇਨ ਪ੍ਰੀਖਿਆ, ਉਮਰ ਦੀ ਸੀਮਾ ਅਤੇ ਹੋਰ ਮੁੱਦੇ ਵੀ ਉਠਾਏ

ਟਾਟਾ ਕੰਪਨੀ ਦੀ ਥਾਂ ਪੀ.ਐਸ.ਐਸ.ਐਸ ਬੋਰਡ ਅਤੇ ਪੀ.ਪੀ.ਐਸ.ਸੀ ਰਾਹੀਂ ਭਰਤੀ ‘ਤੇ ਦਿੱਤਾ ਜ਼ੋਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਉੱਤੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਕਦਮ -ਕਦਮ ‘ਤੇ ਧੋਖੇ ਅਤੇ ਲੁੱਟ- ਖਸੁੱਟ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਨੌਕਰੀਆਂ ਦੀ ਭਰਤੀ ‘ਚ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਪੰਜਾਬ ਵਾਸੀਆਂ ਨਾਲ ਪੱਖਪਾਤ ਕੀਤਾ ਜਾਂਦਾ ਹੈ। ਪਾਰਟੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਭਰਤੀ ਪ੍ਰਕਿਰਿਆ ਲਈ ਟਾਟਾ ਕੰਸਲਟੈਂਸੀ ਸਰਵਿਸਿਜ਼ ਕੰਪਨੀ (ਟੀ.ਸੀ.ਐਸ) ਨਾਲ ਕੀਤਾ ਸਮਝੌਤਾ ਤੁਰੰਤ ਰੱਦ ਕਰੇ। ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿੱਚ ‘ਆਪ’ ਦੇ ਸੀਨੀਅਰ ਆਗੂਆਂ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਵਿਧਾਇਕ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਸੂਬਾ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਹਲਕਾ ਜਲਾਲਾਬਾਦ ਦੇ ਇੰਚਾਰਜ ਜਗਦੀਪ ਗੋਲਡੀ ਕੰਬੋਜ ਹਾਜ਼ਰ ਸਨ।

ਪ੍ਰੈੱਸ ਕਾਨਫ਼ਰੰਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ, ”ਘਰ- ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲੇ ਪੰਜਾਬ ਦੇ ਹੋਣਹਾਰ ਨੌਜਵਾਨਾਂ ਲਈ ਬੇਹੱਦ ਘਾਤਕ ਸਾਬਤ ਹੋ ਰਹੇ ਹਨ। ਚੀਮਾ ਨੇ ਦੱਸਿਆ ਕਿ ਹਰਿਆਣਾ ਸਮੇਤ ਹੋਰ ਰਾਜਾਂ ਨੇ ਆਪੋ- ਆਪਣੇ ਰਾਜਾਂ ਦੇ ਬੇਰੁਜ਼ਗਾਰਾਂ ਦੇ ਲਈ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਵਿੱਚ 70 ਤੋਂ 80 ਫ਼ੀਸਦੀ ਤੱਕ ਰਾਖਵਾਂਕਰਨ ਕੀਤਾ ਹੋਇਆ ਹੈ, ਪਰ ਪੰਜਾਬ ਵਿਚ ਅਜਿਹਾ ਨਹੀਂ ਹੈ। ਜਿਸ ਕਰਕੇ ਹੋਰਨਾਂ ਰਾਜਾਂ ਦੇ ਨੌਜਵਾਨ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਲੈ ਜਾਂਦੇ ਹਨ। ਚੀਮਾ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਹੋ ਰਹੀਆਂ ਸਰਕਾਰੀ ਭਰਤੀਆਂ ਲਈ ਪੰਜਾਬ ਡੌਮੀਸਾਇਲ ਸਰਟੀਫਿਕੇਟ ਲਾਜ਼ਮੀ ਕਰਕੇ ਇਸ ਦੇ ਵਾਧੂ ਨੰਬਰ ਦਿੱਤੇ ਜਾਣ ਅਤੇ ਬਾਹਰਲੇ ਰਾਜਾਂ ਦੇ ਉਮੀਦਵਾਰਾਂ ਲਈ ਸ਼ਰਤਾਂ ਵੱਧ ਤੋਂ ਵੱਧ ਸਖਤ ਕੀਤੀਆਂ ਜਾਣ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਪਹਿਲਾਂ ਤਾਂ ਅਸਾਮੀਆਂ ਹੀ ਨਹੀਂ ਕੱਢਦੀ। ਬਹੁਤੇ ਮਹਿਕਮਿਆਂ ‘ਚ 60 ਤੋਂ 70 ਫ਼ੀਸਦੀ ਤੱਕ ਸੈਕਸ਼ਨਡ ਅਸਾਮੀਆਂ ਖਾਲੀ ਪਈਆਂ ਹਨ। ਠੇਕਾ ਭਰਤੀ ਅਤੇ ਆਊਟਸੋਰਸਿੰਗ ਰਾਹੀਂ ਜਾਂ ਸੇਵਾ ਮੁਕਤਾਂ ਨੂੰ ਐਕਸਟੈਨਸ਼ਨ ਦੇ ਕੇ ਦਿਨ ਕੱਟੀ ਕੀਤੀ ਜਾ ਰਹੀ ਹੈ, ਜਦੋਂਕਿ ਮੁੱਖ ਮੰਤਰੀ ਚੰਨੀ ਵੱਲੋਂ ਕੀਤਾ ਵਾਅਦਾ ਵੀ ਠੁੱਸ ਹੋ ਗਿਆ ਕਿਉਂਕਿ ਜਲ ਸਰੋਤ ਵਿਭਾਗ ਅਤੇ ਹੋਰ ਵਿਭਾਗਾਂ ‘ਚ 64- 65 ਸਾਲਾਂ ਦੇ ਸੇਵਾ ਮੁਕਤ ਕਰਮਚਾਰੀਆਂ -ਅਫ਼ਸਰਾਂ ਨੂੰ ਐਕਸਟੇਂਸਨ ਦਿੱਤੀ ਜਾ ਰਹੀ ਹੈ। ਇਸ ਮੌਕੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ, ”ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ) ਅਤੇ ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸਜ਼ (ਪੀ.ਐਸ.ਐਸ.ਐਸ) ਬੋਰਡ ਕੋਲੋਂ ਹੀ ਸਰਕਾਰੀ ਭਰਤੀਆਂ ਕਰਾਈਆਂ ਜਾਣ ਅਤੇ ਅੱਗੇ ਤੋਂ ਟੀ.ਸੀ.ਐਸ ਰਾਹੀਂ ਭਰਤੀਆਂ ਰੋਕੀਆਂ ਜਾਣ। ਇਹ ਕੰਪਨੀ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਕਰਨ ‘ਚ ਫ਼ੇਲ੍ਹ ਰਹੀ ਹੈ। ਇਸ ਕੰਪਨੀ ‘ਤੇ ਭਰਤੀ ਪ੍ਰਕਿਰਿਆ ਵਿੱਚ ਗੜਬੜੀਆਂ, ਘਪਲੇਬਾਜ਼ੀ ਕਾਰਨ ਕਈ ਮਾਮਲੇ ਚੱਲ ਰਹੇ ਹਨ।” ਉਨਾ ਕਿਹਾ ਕਿ ਪੁਲੀਸ ਦੀਆਂ ਭਰਤੀਆਂ ਦੇ ਟਰਾਇਲ ਬਾਹਰੀ ਏਜੰਸੀਆਂ ਦੀ ਥਾਂ ਪੰਜਾਬ ਪੁਲੀਸ ਰਾਹੀਂ ਹੀ ਹੋਣ।

ਵਿਧਾਇਕ ਮੀਤ ਹੇਅਰ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਭਰਤੀ ਪ੍ਰਕਿਰਿਆ ਦੌਰਾਨ ਬਣਦੀ ਫਾਈਨਲ ਮੈਰਿਟ ‘ਚ ਵੇਟਿੰਗ ਲਿਸਟ ਕਿਉਂ ਖ਼ਤਮ ਕਰ ਦਿੱਤੀ ਗਈ ? ਜੇਕਰ ਵੇਟਿੰਗ ਲਿਸਟ ਹੋਵੇ ਤਾਂ ਅਜਿਹੀ ਸਥਿਤੀ ‘ਚ ਵੇਟਿੰਗ ਲਿਸਟ ਵਿੱਚ ਸ਼ਾਮਲ ਸਭ ਤੋਂ ਉੱਪਰਲੇ ਉਮੀਦਵਾਰ ਨੂੰ ਮੌਕਾ ਮਿਲ ਜਾਵੇਗਾ। ਬਗੈਰ ਵੇਟਿੰਗ ਲਿਸਟ ਸਫਲ ਉਮੀਦਵਾਰ ਵੱਲੋਂ ਛੱਡੀ ਅਸਾਮੀ ਹਮੇਸ਼ਾ ਲਈ ਖਾਲੀ ਰਹਿ ਜਾਂਦੀ ਹੈ। ਵਿਧਾਇਕ ਮੀਤ ਹੇਅਰ ਨੇ ਦੋਸ਼ ਲਾਇਆ, ”ਟੀ.ਸੀ.ਐਸ ਕੰਪਨੀ ਭਰਤੀ ਪ੍ਰਕਿਰਿਆ ‘ਚ ਪੰਜਾਬ ਅਤੇ ਪੰਜਾਬੀਅਤ ਨੂੰ ਮਹੱਤਤਾ ਨਹੀਂ ਦਿੰਦੀ। ਮਿਸਾਲ ਵਜੋਂ ਕਾਂਸਟੇਬਲ, ਸਬ- ਇੰਸਪੈਕਟਰ (ਟੈਕਨੀਕਲ) ਪੀ.ਐਸ.ਪੀ.ਸੀ.ਐਲ, ਪੀ.ਐਸ.ਟੀ.ਸੀ.ਐਲ, ਆਦਿ ਪ੍ਰੀਖਿਆਵਾਂ ਵਿਚ ਪੰਜਾਬੀ ਵਿਸ਼ਾ ਲਿਆ ਹੀ ਨਹੀਂ ਜਾਂਦਾ।” ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਵਿਸ਼ਾ ਲਾਜ਼ਮੀ ਕੀਤਾ ਜਾਵੇ ਅਤੇ ਜ਼ਿਆਦਾਤਰ ਸਿਲੇਬਸ ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬੀ ਸੰਸਕ੍ਰਿਤੀ ਅਤੇ ਸਭਿਆਚਾਰ ‘ਤੇ ਆਧਾਰਿਤ ਹੋਵੇ।

ਮੀਤ ਹੇਅਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਪੇਪਰ ਇੱਕੋ ਸ਼ਿਫ਼ਟ ਵਿੱਚ ਆਫ਼ਲਾਇਨ ਮਾਧਿਅਮ ਰਾਹੀਂ ਹੀ ਲਿਆ ਜਾਵੇ। ਆਨਲਾਈਨ ਅਤੇ ਬਹੁਤੀਆਂ ਸ਼ਿਫ਼ਟਾਂ ਵਿੱਚ ਲਏ ਜਾ ਰਹੇ ਲਿਖਤੀ ਪੇਪਰ ਪਾਰਦਰਸ਼ੀ ਨਹੀਂ ਹਨ। ਇਸ ਕਰਕੇ ਹੀ ਪੇਪਰ ਵਾਰ ਵਾਰ ਰੱਦ, ਜਾਂ ਮੁਲਤਵੀ ਹੋ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿਹੋ ਜਿਹਾ ਰਾਖਵਾਂਕਰਨ, ਜਿੱਥੇ ਪੀ.ਐਸ.ਐਸ.ਐਸ ਬੋਰਡ ਵੱਲੋਂ ਪਿਛਲੇ ਹਫ਼ਤੇ ਕੱਢੀਆਂ ਕਲਰਕਾਂ ਦੀਆਂ 2374 ਅਸਾਮੀਆਂ ਵਿੱਚ ਸਿਰਫ਼ 344 ਅਸਾਮੀਆਂ ਜਰਨਲ ਸ਼੍ਰੇਣੀ ਲਈ ਹਨ, ਜੋ ਕੇਵਲ 14.4 ਫ਼ੀਸਦੀ ਬਣਦਾ ਹੈ।

ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ ‘ਤੇ ਬਿਜਲੀ ਕਾਮੇ, ਪਲੰਬਰ, ਬੇਲਦਾਰ, ਮਾਲੀ, ਕਾਰਪੈਂਟਰ ਆਦਿ ਕਰੀਬ 300 ਮੁਲਾਜ਼ਮ ਪਿਛਲੇ 15- 20 ਸਾਲਾਂ ਤੋਂ ਕੰਮ ਕਰ ਰਹੇ ਹਨ। ਜਿਨ੍ਹਾਂ ਨੂੰ ਪਿਛਲੀ ਬਾਦਲ ਸਰਕਾਰ ਨੇ ਰੈਗੂਲਰ ਕਰਨ ਦੀ ਥਾਂ ਆਊਟਸੋਰਸ ਕਰ ਦਿੱਤਾ। ਪੰਜਾਬ ‘ਚ ਅਜਿਹੇ ਮੁਲਾਜ਼ਮਾਂ ਦੀ ਗਿਣਤੀ 20 ਹਜ਼ਾਰ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਸਰਕਾਰ ਕੋਲੋਂ 21,717 ਰੁਪਏ ਪ੍ਰਤੀ ਮਹੀਨਾ ਲੈ ਕੇ ਇਨ੍ਹਾਂ ਨੂੰ ਕੇਵਲ 14 ਹਜ਼ਾਰ ਤੋਂ 16 ਹਜ਼ਾਰ ਰੁਪਏ ਦੇ ਰਹੇ ਹਨ। ਜੋ ਦੀਵੇ ਥੱਲੇ ਹਨੇਰਾ ਹੈ। ਚੀਮਾ ਨੇ ਮੰਗ ਕੀਤੀ ਕਿ ਪੰਜਾਬ ਸਮੇਤ ਚੰਡੀਗੜ੍ਹ ਵਿੱਚ ਪੰਜਾਬ ਦੇ ਅਦਾਰਿਆਂ ਵਿੱਚ ਠੇਕੇਦਾਰੀ ਤੇ ਆਊਟ ਸੋਰਸਿੰਗ ਭਰਤੀ ਬੰਦ ਕੀਤੀ ਜਾਵੇ ਅਤੇ ਪਹਿਲਾਂ ਕੰਮ ਕਰ ਰਹੇ ਕਾਮਿਆਂ ਨੂੰ ਵਿਭਾਗਾਂ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ।

Khel Ratna Award 2021: ਨੀਰਜ ਚੋਪੜਾ, ਰਵੀ ਦਹੀਆ, ਸਮੇਤ ਖੇਡ ਜਗਤ ਦੇ ਇਹ 11 ਦਿੱਗਜ ‘ਖੇਡ ਰਤਨ’ ਐਵਾਰਡ ਨਾਲ ਨਾਮਜ਼ਦ

0

2020 ਟੋਕੀਓ ਓਲੰਪਿਕ ਵਿੱਚ ਇਤਿਹਾਸ ਰਚਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ ਅਤੇ ਇਸੇ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਸਮੇਤ ਗਿਆਰਾਂ ਖੇਡਾਂ ਦੇ ਦਿੱਗਜਾਂ ਨੂੰ ‘ਖੇਲ ਰਤਨ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸੂਚੀ ‘ਚ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਹਾਕੀ ਖਿਡਾਰੀ ਪੀ ਸ਼੍ਰੀਜੇਸ਼ ਅਤੇ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਵੀ ਸ਼ਾਮਲ ਹਨ।

ਖੇਡ ਜਗਤ ਦੇ ਇਨ੍ਹਾਂ 11 ਦਿੱਗਜ ਖਿਡਾਰੀਆਂ ਨੂੰ ‘ਖੇਲ ਰਤਨ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ-

ਨੀਰਜ ਚੋਪੜਾ (ਐਥਲੈਟਿਕਸ)
ਰਵੀ ਦਹੀਆ (ਕੁਸ਼ਤੀ)
ਪੀਆਰ ਸ੍ਰੀਜੇਸ਼ (ਹਾਕੀ)
ਲਵਲੀਨਾ ਬੋਰਗੋਹੇਨ (ਬਾਕਸਿੰਗ)
ਸੁਨੀਲ ਛੇਤਰੀ (ਫੁੱਟਬਾਲ)
ਮਿਤਾਲੀ ਰਾਜ (ਕ੍ਰਿਕਟ)
ਪ੍ਰਮੋਦ ਭਗਤ (ਬੈਡਮਿੰਟਨ)
ਸੁਮਿਤ ਅੰਤਿਲ (ਭਾਲਾ)
ਅਵਨੀ ਲੇਖਰਾ (ਸ਼ੂਟਿੰਗ)
ਕ੍ਰਿਸ਼ਨਾ ਨਗਰ (ਬੈਡਮਿੰਟਨ)
ਐਮ ਨਰਵਾਲ (ਸ਼ੂਟਿੰਗ)