Home Blog Page 2311

ਦਿਮਾਗ ਨੂੰ ਤੰਦਰੁਸਤ ਰੱਖਣ ਲਈ ਖੁਰਾਕ ‘ਚ ਸ਼ਾਮਲ ਕਰੋ ਇਹ ਚੀਜ਼ਾਂ

0

ਚੰਗੀ ਜ਼ਿੰਦਗੀ ਜਿਊਣ ਲਈ ਸਿਹਤਮੰਦ ਸਰੀਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਉਮਰ ਦੇ ਨਾਲ-ਨਾਲ ਸਾਡਾ ਸਰੀਰ ਤੇ ਦਿਮਾਗ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਬੁਢਾਪੇ ਵਿੱਚ ਦਿਮਾਗ਼ ਦੇ ਸੈੱਲ ਵੀ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਵਧਦੀ ਉਮਰ ਦੇ ਨਾਲ ਲੋਕਾਂ ਨੂੰ ਭੁੱਲਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਲੋਕਾਂ ਨੂੰ ਇਹ ਸਮੱਸਿਆ ਨਹੀਂ ਹੁੰਦੀ ਸੀ ਪਰ ਅੱਜ ਦੇ ਬੱਚੇ ਅਤੇ ਨੌਜਵਾਨ ਵੀ ਭੁੱਲਣ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਕੁੱਝ ਬਦਲਾਅ ਕਰਨੇ ਪੈਣਗੇ ਤੇ ਆਪਣੀ ਖੁਰਾਕ ਵਿੱਚ ਕੁੱਝ ਚੀਜ਼ਾਂ ਸ਼ਾਮਲ ਕਰਨੀਆਂ ਪੈਣਗੀਆਂ।

ਇਸ ਲਈ ਆਪਣੀ ਖੁਰਾਕ ‘ਚ ਕਾਰਬੋਹਾਈਡ੍ਰੇਟਸ ਨੂੰ ਸ਼ਾਮਲ ਕਰੋ। ਅੱਜ-ਕੱਲ੍ਹ ਲੋਕ ਪਤਲੇ ਹੋਣ ਲਈ ਆਪਣੀ ਖੁਰਾਕ ਤੋਂ ਕਾਰਬੋਹਾਈਡ੍ਰੇਟਸ ਨੂੰ ਹਟਾ ਰਹੇ ਹਨ। ਇਹ ਕਮੀਂ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ। ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਕਾਰਬੋਹਾਈਡ੍ਰੇਟਸ ਦੀ ਲੋੜ ਹੁੰਦੀ ਹੈ। ਇਸ ਲਈ ਆਪਣੀ ਖੁਰਾਕ ਵਿੱਚ ਫਾਈਬਰ ਸਟਾਰਚ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਕਾਰਬੋਹਾਈਡ੍ਰੇਟਸ ਬਹੁਤ ਸਾਰੇ ਫਲਾਂ ਸਬਜ਼ੀਆਂ ਜਿਵੇਂ ਕਿ ਆਲੂ, ਸ਼ਕਰਕੰਦੀ, ਚੌਲ ਆਦਿ ਵਿੱਚ ਪਾਏ ਜਾਂਦੇ ਹਨ।

ਇਸ ਦੇ ਨਾਲ ਹੀ ਓਮੇਗਾ 3 ਤੇ 6 ਫੈਟੀ ਐਸਿਡ ਹਨ ਜੋ ਸਰੀਰ ਅਤੇ ਦਿਮਾਗ ਲਈ ਕੰਮ ਕਰਦੇ ਹਨ। ਇਨ੍ਹਾਂ ਦੀ ਮਦਦ ਨਾਲ, ਡੋਪਾਮਾਈਨ ਸੇਰੋਟੋਨਿਨ ਵਰਗੇ ਹਾਰਮੋਨ ਨਿਕਲਦੇ ਹਨ, ਜੋ ਸਾਨੂੰ ਤੰਦਰੁਸਤੀ ਪ੍ਰਦਾਨ ਕਰਦੇ ਹਨ। ਇਹ ਫੈਟੀ ਐਸਿਡ ਮੱਛੀ, ਅਖਰੋਟ, ਕਾਜੂ, ਬਦਾਮ, ਮੂੰਗਫਲੀ, ਪੱਤੇਦਾਰ ਸਬਜ਼ੀਆਂ ਅਤੇ ਅੰਡੇ ਵਿੱਚ ਪਾਏ ਜਾਂਦੇ ਹਨ।

ਕੱਦੂ ਦੇ ਬੀਜਾਂ ਵਿੱਚ ਵਿਟਾਮਿਨ ਬੀ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਇਸ ‘ਚ ਮੈਗਨੀਸ਼ੀਅਮ ਅਤੇ ਓਮੇਗਾ-3 ਵੀ ਹੁੰਦਾ ਹੈ। ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਦਾਲਚੀਨੀ ‘ਚ ਕੋਲੈਸਟ੍ਰੋਲ ਘੱਟ ਕਰਨ ਦੇ ਗੁਣ ਹੁੰਦੇ ਹਨ ਤੇ ਇਹ ਦਿਮਾਗ ਨੂੰ ਤੇਜ਼ ਬਣਾਉਂਦੀ ਹੈ।

ਇਸ ਤੋਂ ਇਲਾਵਾ ਆਪਣੀ ਖੁਰਾਕ ਵਿੱਚ ਸਾਬਤ ਅਨਾਜ ਨੂੰ ਜ਼ਰੂਰ ਸ਼ਾਮਿਲ ਕਰੋ।ਇਸ ਲਈ ਜਵਾਰ, ਬਾਜਰਾ, ਭੂਰੇ ਚਾਵਲ ਅਤੇ ਕਣਕ ਵਰਗੇ ਸਾਬਤ ਅਨਾਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।

ਉਪ ਮੁੱਖ ਮੰਤਰੀ ਨੇ ਲਿਆ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ

0

ਵਿਭਾਗ ਨੂੰ ਸਾਬਕਾ ਸੈਨਿਕਾਂ ਦੀ ਭਲਾਈ ਸਬੰਧੀ ਹੋਰ ਸਕੀਮਾਂ ਲੈ ਕੇ ਆਉਣ ਲਈ ਕਿਹਾ

ਸਾਬਕਾ ਸੈਨਿਕਾਂ ਨੂੰ ਮੁੜ ਰੁਜ਼ਗਾਰ ਪ੍ਰਾਪਤੀ ਵਿੱਚ ਸਹਾਇਤਾ ਦੇਣ ਲਈ ਪੈਸਕੋ ਨੂੰ ਮਿਆਰੀ ਸਿਲਖਾਈ ਦੇਣ ਦੇ ਨਿਰਦੇਸ਼

ਚੰਡੀਗੜ੍ਹ : ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਉਪ ਮੁੱਖ ਮੰਤਰੀ ਓ.ਪੀ. ਸੋਨੀ, ਜਿਨ੍ਹਾਂ ਕੋਲ ਇਸ ਵਿਭਾਗ ਦਾ ਚਾਰਜ ਵੀ ਹੈ, ਨੇ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਨ ਲਈ ਕਿਹਾ। ਸੋਨੀ ਨੇ ਕਿਹਾ ਕਿ ਸਾਬਕਾ ਸੈਨਿਕਾਂ ਨੇ ਸਾਡੀਆਂ ਸਰਹੱਦਾਂ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਆਪਣੀ ਜ਼ਿੰਦਗੀ ਦੇ ਸੁਨਹਿਰੇ ਦਿਨ ਦਾਅ `ਤੇ ਲਾਏ ਹਨ ਅਤੇ ਅਸੀਂ ਉਨ੍ਹਾਂ ਲਈ ਘੱਟੋ ਘੱਟ ਇੰਨਾ ਤਾਂ ਕਰ ਸਕਦੇ ਹਾਂ ਕਿ ਉਨ੍ਹਾਂ ਦੇ ਪਰਿਵਾਰਾਂ ਦਾ ਖਿਆਲ ਰੱਖੀਏ ਅਤੇ ਉਨ੍ਹਾਂ ਦੀ ਉਮਰ ਅਤੇ ਯੋਗਤਾ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੀਏ।

ਉਨ੍ਹਾਂ ਨੇ ਵਿਭਾਗ ਨੂੰ ਸਾਬਕਾ ਸੈਨਿਕਾਂ ਲਈ ਤੁਰੰਤ ਨਵੀਆਂ ਭਲਾਈ ਸਕੀਮਾਂ ਲੈ ਕੇ ਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੀ.ਐਮ.ਡੀ. ਪੈਸਕੋ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੂੰ ਭਰਤੀ ਕਰਨ ਅਤੇ ਮੁੜ ਰੁਜ਼ਗਾਰ ਪ੍ਰਾਪਤੀ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਮਿਆਰੀ ਸਿਖਲਾਈ ਦੇਣ ਵਾਸਤੇ ਕਿਹਾ। ਸੂਬੇ ਵਿੱਚ ਲਗਭਗ 14 ਲੱਖ ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਆਸ਼ਰਿਤ ਹਨ ਜਿਨ੍ਹਾਂ ਵਿੱਚ ਲਗਭਗ 3.40 ਲੱਖ ਸਾਬਕਾ ਸੈਨਿਕ ਅਤੇ ਲਗਭਗ 10.50 ਲੱਖ ਉਨ੍ਹਾਂ ਦੇ ਵਾਰਸ/ਆਸ਼ਰਿਤ ਹਨ।

ਉਨ੍ਹਾਂ ਨੇ ਪੈਸਕੋ ਨੂੰ ਸੈਨਿਕ ਸੁਰੱਖਿਆ ਸਿਖਲਾਈ ਸੰਸਥਾ, ਮੋਹਾਲੀ ਦੀ ਕਾਰਜਸ਼ੀਲਤਾ ਨੂੰ ਵਧਾਉਣ ਅਤੇ ਸਾਬਕਾ ਸੈਨਿਕਾਂ ਨੂੰ ਸੁਰੱਖਿਆ ਸਬੰਧੀ ਸਿਖਲਾਈ ਪ੍ਰਦਾਨ ਕਰਨ ਲਈ ਕਿਹਾ। ਮੌਜੂਦਾ ਸਮੇਂ ਪੈਸਕੋ ਵਿੱਚ ਲਗਭਗ 10,000 ਸਾਬਕਾ ਸੈਨਿਕ ਹਨ, ਜੋ ਵੱਖ-ਵੱਖ ਡਿਊਟੀਆਂ `ਤੇ ਨਿਯੁਕਤ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਡਿਊਟੀਆਂ ਵਿੱਚ ਹਨ। ਪੈਸਕੋ ਨੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਸਿਖਲਾਈ ਪ੍ਰਾਪਤ ਡਰਾਈਵਰ ਵੀ ਪ੍ਰਦਾਨ ਕੀਤੇ ਹਨ।

ਬਠਿੰਡਾ ਅਤੇ ਮੋਹਾਲੀ ਕੈਂਪਸ ਵਿੱਚ ਪੈਸਕੋ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ (ਪੀਵੀਟੀਆਈ) ਸੁਰੱਖਿਆ ਅਤੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਉਂਦਾ ਹੈ ਜਿਸ ਵਿੱਚ ਬੇਸਿਕ ਕੰਪਿਊਟਰ ਸਕਿੱਲਜ਼, ਫਾਇਰ ਅਤੇ ਇੰਡਸਟ੍ਰੀਅਲ ਸੇਫ਼ਟੀ, ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ, ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਟੈਕਨੀਸ਼ੀਅਨ ਅਤੇ ਜੇਸੀਬੀ ਤੋਂ ਇਲਾਵਾ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਸੇਵਾ ਨਿਭਾਉਣ ਵਾਲਿਆਂ ਲਈ ਡਾਇਰੈਕਟੋਰੇਟ ਜਨਰਲ ਆਫ਼ ਰੀਸੈਟਲਮੈਂਟ (ਐਮਓਡੀ) ਦੇ ਕੋਰਸ ਸ਼ਾਮਲ ਹਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਰੱਖਿਆ ਭਲਾਈ ਸੇਵਾਵਾਂ ਮੋਹਨੀਸ਼ ਕੁਮਾਰ, ਡਾਇਰੈਕਟਰ ਰੱਖਿਆ ਭਲਾਈ ਸੇਵਾਵਾਂ, ਡਾਇਰੈਕਟਰ ਰੱਖਿਆ ਭਲਾਈ ਸੇਵਾਵਾਂ ਬ੍ਰਿਗੇਡੀਅਰ ਸਤਿੰਦਰ ਸਿੰਘ , ਮੇਜਰ ਜਨਰਲ ਏ ਪੀ ਸਿੰਘ, ਬ੍ਰਿਗੇਡੀਅਰ ਆਈ ਐਸ ਗਾਖਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੇ ਵੱਡੇ ਅਫਸਰਾਂ ਦਾ ਕੀਤਾ ਤਬਾਦਲਾ

0

ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ‘ਚ ਕਈ ਵੱਡੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਸੰਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ। ਇਸ ਲਿਸਟ ‘ਚ 10 IPS ਤੇ 62 PPS ਅਧਿਕਾਰੀਆਂ ਦਾ ਨਾਂ ਸ਼ਾਮਿਲ ਹੈ।

 

 

ਹਰ ਰੋਜ਼ ਨਾਸ਼ਤੇ ਤੋਂ ਪਹਿਲਾਂ ‘ਦਹੀਂ ਅਤੇ ਖੰਡ’ ਜ਼ਰੂਰ ਖਾਓ, ਕਈ ਸਮੱਸਿਆਵਾਂ ਤੋਂ ਮਿਲੇਗੀ ਰਾਹਤ

0

ਸਾਡੀ ਸਿਹਤ ਲਈ ਸਭ ਤੋਂ ਜ਼ਰੂਰੀ ਖਾਣਾ ਹੈ। ਖਾਣਾ ਖਾਣ ਨਾਲ ਹੀ ਸਾਡਾ ਸਰੀਰ ਤੰਦਰੁਸਤ ਰਹੇਗਾ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦਾ ਹੈ। ਸਵੇਰ ਦੇ ਸਮੇਂ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਨੂੰ ਐਨਰਜ਼ੀ ਦਿੰਦਾ ਹੈ। ਅਸੀਂ ਸਾਰਾ ਦਿਨ ਕੰਮ ਕਰਨਾ ਹੁੰਦਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਸਵੇਰੇ ਦਾ ਨਾਸ਼ਤਾ ਛੱਡਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਸਵੇਰ ਦੇ ਸਮੇਂ ਖਾਲੀ ਢਿੱਡ ਦਹੀਂ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਦਹੀਂ ਵਿੱਚ ਚੀਨੀ ਮਿਲਾ ਕੇ ਖਾਵੋ ਤਾਂ ਇਹ ਸਰੀਰ ਲਈ ਹੋਰ ਵੀ ਜ਼ਿਆਦਾ ਲਾਹੇਵੰਦ ਸਿੱਧ ਹੋਵੇਗਾ, ਕਿਉਂਕਿ ਦਹੀਂ ਅਤੇ ਖੰਡ ਖਾਣ ਨਾਲ ਸਰੀਰਕ ਅਤੇ ਮਾਨਸਿਕ ਬਹੁਤ ਸਾਰੇ ਲਾਭ ਹੁੰਦੇ ਹਨ।

ਦਹੀਂ ਅਤੇ ਚੀਨੀ ਖਾਣ ਦੇ ਫ਼ਾਇਦੇ:

1. ਢਿੱਡ ਲਈ ਫ਼ਾਇਦੇਮੰਦ
ਦਹੀਂ ‘ਚ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਢਿੱਡ ਲਈ ਫ਼ਾਇਦੇਮੰਦ ਹੁੰਦੇ ਹਨ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਲਈ ਵੀ ਫ਼ਾਇਦੇਮੰਦ ਹੁੰਦੇ ਹਨ।

2. ਜਲਣ ਅਤੇ ਐਸੀਡਿਟੀ ਘੱਟ
ਸਵੇਰੇ ਨਾਸ਼ਤੇ ‘ਚ ਦਹੀ ਅਤੇ ਚੀਨੀ ਖਾਣ ਨਾਲ ਢਿੱਡ ਠੰਡਾ ਰਹਿੰਦਾ ਹੈ। ਇਸ ਨਾਲ ਢਿੱਡ ‘ਚ ਜਲਣ ਅਤੇ ਐਸੀਡਿਟੀ ਘੱਟ ਜਾਂਦੀ ਹੈ। ਆਯੁਰਵੈਦ ‘ਚ ਦਹੀਂ ਤੇ ਚੀਨੀ ਨੂੰ ਢਿੱਡ ਲਈ ਲਾਭਕਾਰੀ ਮੰਨਿਆ ਜਾਂਦਾ ਹੈ।

3. ਯੂਟੀਆਈ ਅਤੇ ਜਲਣ ਨੂੰ ਘਟਾਉਂਦਾ ਹੈ
ਦਹੀਂ ਖੰਡ ਖਾਣ ਨਾਲ ਸਿਸਟਿਸ ਅਤੇ ਯੂਟੀਆਈ ਵਰਗੀਆਂ ਸਮੱਸਿਆਵਾਂ ਨਹੀਂ ਹੋ ਸਕਦੀਆਂ। ਨਾਲ ਹੀ, ਦਹੀਂ ਬਲੈਡਰ ਨੂੰ ਠੰਡਾ ਰੱਖਦਾ ਹੈ, ਜਿਸ ਕਾਰਨ ਪਖਾਨੇ ‘ਚ ਜਲਨ ਦੀ ਕੋਈ ਸਮੱਸਿਆ ਨਹੀਂ ਹੈ।

4. ਗੁਲੂਕੋਜ਼ ਮਿਲਦਾ
ਸਵੇਰੇ ਸਵੇਰੇ ਦਹੀਂ ਅਤੇ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ। ਇਹੀ ਕਾਰਨ ਹੈ ਕਿ ਘਰ ਛੱਡਣ ‘ਤੇ ਦਹੀਂ ਅਤੇ ਚੀਨੀ ਖਵਾਇਆ ਜਾਂਦਾ ਹੈ ਤਾਂ ਕਿ ਤੁਸੀਂ ਗਲੂਕੋਜ਼ ਨਾਲ ਦਿਨ ਭਰ ਐਕਟਿਵ ਰਹੋ।

5. ਹਜ਼ਮ ਕਰਨ ‘ਚ ਅਸਾਨ
ਕੀ ਤੁਹਾਨੂੰ ਪਤਾ ਹੈ ਕਿ ਦਹੀਂ ਦੁੱਧ ਨਾਲੋਂ ਤੇਜ਼ੀ ਨਾਲ ਹਜ਼ਮ ਹੁੰਦਾ ਹੈ। ਦਹੀਂ ‘ਚ ਮੌਜੂਦ ਪ੍ਰੋਟੀਨ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ।

ਗੋਆ ਦੌਰੇ ‘ਤੇ ਮਮਤਾ ਬੈਨਰਜੀ ਨੇ ਪਾਰਟੀ ਆਗੂਆਂ ਨੂੰ ਕਹੀ ਇਹ ਗੱਲ

0

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤਿੰਨ ਦਿਨਾਂ ਲਈ ਗੋਆ ਦੌਰੇ ‘ਤੇ ਹਨ।ਇਸ ਦੌਰਾਨ ਸਾਬਕਾ ਕਾਂਗਰਸ ਨੇਤਾ ਨਫੀਸਾ ਅਲੀ ਜਦੋਂ ਟੀਐਮਸੀ ਵਿੱਚ ਸ਼ਾਮਲ ਹੋ ਗਈ ਤਾਂ ਗੋਆ ਵਿੱਚ ਪਾਰਟੀ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ, “ਮੈਂ ਤੁਹਾਡੀ ਭੈਣ ਵਰਗੀ ਹਾਂ, ਮੈਂ ਇੱਥੇ ਤੁਹਾਡੀ ਸੱਤਾ ਹਥਿਆਉਣ ਨਹੀਂ ਆਈ ਹਾਂ।” ਇਹ ਮੇਰੇ ਦਿਲ ਨੂੰ ਛੂਹ ਜਾਂਦਾ ਹੈ ਜੇਕਰ ਅਸੀਂ ਮੁਸੀਬਤ ਦੇ ਸਮੇਂ ਲੋਕਾਂ ਦੀ ਮਦਦ ਕਰ ਸਕਦੇ ਹਾਂ।ਤੁਸੀਂ ਆਪਣਾ ਕੰਮ ਕਰੋਗੇ ਤੇ ਅਸੀਂ ਇਸ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਾਂਗੇ।

ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਬੰਗਾਲ ਬਹੁਤ ਮਜ਼ਬੂਤ ਰਾਜ ਹੈ। ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਗੋਆ ਭਵਿੱਖ ਲਈ ਇੱਕ ਮਜ਼ਬੂਤ ਰਾਜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਗੋਆ ਦੀ ਨਵੀਂ ਸਵੇਰ ਦੇਖਣਾ ਚਾਹੁੰਦੇ ਹਾਂ। ਕੋਈ ਪੁੱਛ ਰਿਹਾ ਹੈ ‘ਮਮਤਾ ਜੀ ਬੰਗਾਲ ‘ਚ ਹਨ, ਗੋਆ ‘ਚ ਕਿਵੇਂ ਕਰਨਗੇ?’ ਕਿਉਂ ਨਹੀਂ? ਮੈਂ ਭਾਰਤੀ ਹਾਂ, ਕਿਤੇ ਵੀ ਜਾ ਸਕਦਾ ਹਾਂ। ਤੁਸੀਂ ਕਿਤੇ ਵੀ ਜਾ ਸਕਦੇ ਹੋ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਧਰਮ ਨਿਰਪੱਖਤਾ ਵਿੱਚ ਵਿਸ਼ਵਾਸ ਰੱਖਦੀ ਹਾਂ। ਮੈਂ ਏਕਤਾ ਵਿੱਚ ਵਿਸ਼ਵਾਸ ਕਰਦੀ ਹਾਂ। ਮੇਰਾ ਮੰਨਣਾ ਹੈ ਕਿ ਭਾਰਤ ਸਾਡੀ ਮਾਤ ਭੂਮੀ ਹੈ। ਜੇਕਰ ਬੰਗਾਲ ਮੇਰੀ ਮਾਤ ਭੂਮੀ ਹੈ ਤਾਂ ਗੋਆ ਵੀ ਮੇਰੀ ਮਾਤ ਭੂਮੀ ਹੈ।

ਪੰਜਾਬ – ਹਰਿਆਣਾ ਹਾਈ ਕੋਰਟ ਨੂੰ ਮਿਲੇ 5 ਨਵੇਂ ਜੱਜ

0

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ 5 ਹੋਰ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜਾਂ ਵਿਚ ਵਿਕਾਸ ਪੁਰੀ, ਸੰਦੀਪ ਮੋਦਗਿਲ, ਵਿਨੋਦ ਸ਼ਰਮਾ, ਪੰਕਜ ਜੈਨ, ਜਸਜੀਤ ਸਿੰਘ ਬੇਦੀ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰੇ ਜੱਜਾਂ ਨੂੰ ਸ਼ੁੱਕਰਵਾਰ ਸਵੇਰੇ 10:00 ਵਜੇ ਸਹੁੰ ਚੁਕਾਈ ਗਈ। ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਹਾਈ ਕੋਰਟ ਵਿਚ ਜੱਜਾਂ ਦੀ ਕੁੱਲ ਗਿਣਤੀ 50 ਹੋ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 1 ਸਤੰਬਰ ਨੂੰ ਸੁਪਰੀਮ ਕੋਰਟ ਕਾਲੇਜੀਅਮ ਨੇ ਹਾਈ ਕੋਰਟ ਦੇ ਜੱਜਾਂ ਲਈ ਜੇਐਸ ਬੇਦੀ, ਪੰਕਜ ਜੈਨ, ਵਿਕਾਸ ਸੂਰੀ ਅਤੇ ਵਿਨੋਦ ਸ਼ਰਮਾ ਭਾਰਦਵਾਜ ਸਮੇਤ ਚਾਰ ਵਕੀਲਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ।

Dinesh Karthik ਦੇ ਪਰਿਵਾਰ ‘ਚ ਕਿਸਦੇ ਆਉਣ ਨਾਲ ਖੁਸ਼ੀਆਂ ‘ਚ ਹੋਇਆ ਵਾਧਾ!

0

ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਅਤੇ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਦੀਪਿਕਾ ਪੱਲੀਕਲ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਕਾਰਤਿਕ ਅਤੇ ਦੀਪਿਕਾ ਨੇ ਬੱਚਿਆਂ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ।

ਦਿਨੇਸ਼ ਕਾਰਤਿਕ ਨੇ ਤਸਵੀਰ ਦੇ ਨਾਲ ਕੈਪਸ਼ਨ ‘ਚ  ਲਿਖਿਆ- ”…ਅਤੇ ਹੁਣ ਅਸੀਂ ਤਿੰਨ ਤੋਂ ਪੰਜ ਹੋ ਗਏ ਹਾਂ। ਅਸੀਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦੇ।” ਇਸ ਦੇ ਨਾਲ ਹੀ ਕਾਰਤਿਕ ਨੇ ਦੋਹਾਂ ਬੱਚਿਆਂ ਦੇ ਨਾਂ ਵੀ ਦੱਸੇ ਹਨ। ਇੱਕ ਦਾ ਨਾਮ ਕਬੀਰ ਪੱਲੀਕਲ ਕਾਰਤਿਕ ਅਤੇ ਦੂਜੇ ਦਾ ਨਾਮ ਜਿਆਨ ਪੱਲੀਕਲ ਕਾਰਤਿਕ ਹੈ। ਤਿੰਨ ਤੋਂ ਪੰਜ ਲਾਈਨਾਂ ਵਿੱਚ ਉਸਨੇ ਆਪਣਾ, ਦੀਪਿਕਾ, ਆਪਣੇ ਦੋ ਬੱਚਿਆਂ ਦਾ ਜ਼ਿਕਰ ਕੀਤਾ ਹੈ।

ਉੱਥੇ ਹੀ ਦੀਪਿਕਾ ਪੱਲੀਕਲ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਗਮੇ ਜਿੱਤ ਚੁੱਕੀ ਹੈ। 30 ਸਾਲਾ ਦੀਪਿਕਾ ਨੇ ਪਿਛਲੇ ਸਾਲ ਇਸ ਸਮੇਂ ਸਕੁਐਸ਼ ਦੇ ਪੈਰਿਸ ਓਲੰਪਿਕ 2024 ਦਾ ਹਿੱਸਾ ਨਾ ਬਣਨ ‘ਤੇ ਨਿਰਾਸ਼ਾ ਜ਼ਾਹਰ ਕੀਤੀ ਸੀ। ਕਾਰਤਿਕ ਅਤੇ ਦੀਪਿਕਾ ਦਾ ਵਿਆਹ 2015 ਵਿੱਚ ਹਿੰਦੂ ਅਤੇ ਈਸਾਈ ਦੋਹਾਂ ਧਰਮਾਂ ਦੇ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਕਾਰਤਿਕ ਦਾ ਇਹ ਦੂਜਾ ਵਿਆਹ ਹੈ। ਉਹ ਆਪਣੀ ਪਹਿਲੀ ਪਤਨੀ ਤੋਂ ਤਲਾਕਸ਼ੁਦਾ ਹੈ।

‘ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ‘ਤੇ ਦੇਸ਼ਧ੍ਰੋਹ ਕਾਨੂੰਨ ਤਹਿਤ ਹੋਵੇਗੀ ਕਾਰਵਾਈ’ – ਯੋਗੀ

0

ਲਖਨਊ : ਉੱਤਰ ਪ੍ਰਦੇਸ਼ ਦੇ ਵੱਖਰੇ ਜ਼ਿਲ੍ਹਿਆਂ ‘ਚ T – 20 ਵਿਸ਼ਵਕੱਪ ਮੈਚ ‘ਚ ਪਾਕਿਸਤਾਨ ਦੀ ਜਿੱਤ ‘ਤੇ ਜਸ਼ਨ ਮਨਾਉਣ ਵਾਲਿਆਂ ਦੇ ਖਿਲਾਫ ਯੋਗੀ ਸਰਕਾਰ ਦੇਸ਼ਧ੍ਰੋਹ ਕਾਨੂੰਨ ਦੇ ਤਹਿਤ ਐਕਸ਼ਨ ਲਵੇਗੀ। ਖੁਦ ਯੋਗੀ ਆਦਿਤਿਆਨਾਥ ਦੇ ਦਫ਼ਤਰ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਸੂਬੇ ਭਰ ‘ਚ ਭਾਰਤੀ ਕ੍ਰਿਕਟ ਟੀਮ ਵਿਰੁੱਧ ਕਥਿਤ ਗਲਤ ਟਿੱਪਣੀਆਂ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਹੁਣ ਤੱਕ ਹਿਰਾਸਤ ‘ਚ ਲਿਆ ਜਾ ਚੁੱਕਿਆ ਹੈ। ਆਦਿੱਤਿਆਨਾਥ ਦੇ ਦਫ਼ਤਰ ਵਲੋਂ ਅਧਿਕਾਰਿਤ ਹੈਂਡਲ ‘ਤੇ ਟਵੀਟ ਕੀਤਾ ਗਿਆ ਹੈ ਕਿ ਪਾਕਿਸਤਾਨ ਦੀ ਜਿੱਤ ਦੇ ਜਸ਼ਨ ਮਨਾਉਣ ਵਾਲਿਆਂ ਨੂੰ ਦੇਸ਼ ਧ੍ਰੋਹ ਦਾ ਕੇਸ ਦਾ ਸਾਹਮਣਾ ਕਰਨਾ ਪਵੇਗਾ।

ਰੇਲਵੇ ਵਿਭਾਗ ਨੇ ਆਪਣੇ ਖਰਚਿਆਂ ਸੰਬੰਧੀ ਲਿਆ ਅਹਿਮ ਫੈਸਲਾ

0

ਰੇਲ ਵਿਭਾਗ ਨੇ ਆਪਣੇ ਖਰਚਿਆਂ ‘ਚ ਕਟੌਤੀ ਕਰਨ ਲਈ ਇੱਕ ਅਨੋਖਾ ਢੰਗ ਲੱਭਿਆ ਹੈ। ਹੁਣ ਆਪਣੇ ਅਧਿਕਾਰੀਆਂ ਦੇ ਖਰਚੇ ‘ਤੇ ਰੋਕ ਲਗਾਉਣ ਲਈ ਮੰਤਰਾਲੇ ਨੇ ਮੀਟਿੰਗ ਦੌਰਾਨ ਚਾਹ ਅਤੇ ਸਨੈਕਸ ‘ਤੇ ਹੋਣ ਵਾਲੇ ਖਰਚੇ ਦੀ ਸੀਮਾ ਤੈਅ ਕਰ ਦਿੱਤੀ ਹੈ। ਇਸ ਪ੍ਰਕਾਰ ਇਸ ਫੈਸਲੇ ਨਾਲ ਰੇਲ ਮੰਤਰਾਲਾ ਫਾਲਤੂ ਦੇ ਖਰਚੇ ਤੋਂ ਬਚ ਪਾਏਗਾ। ਇਸ ਤੋਂ ਪਹਿਲਾਂ ਸਰਕਾਰੀ ਮੀਟਿੰਗਾਂ ‘ਚ ਅਧਿਕਾਰੀਆਂ ਦੇ ਚਾਹ-ਨਾਸ਼ਤੇ ‘ਤੇ ਖਰਚੇ ਦੀ ਕੋਈ ਸੀਮਾ ਨਹੀਂ ਸੀ। ਇਸ ਦੇ ਨਾਲ ਹੀ ਰੇਲ ਮੰਤਰਾਲੇ ਦਾ ਇਹ ਹੁਕਮ 1 ਨਵੰਬਰ 2021 ਤੋਂ ਲਾਗੂ ਹੋਣ ਜਾ ਰਿਹਾ ਹੈ।

ਇਸ ਨਵੇਂ ਹੁਕਮ ਅਨੁਸਾਰ ਸੈਕਸ਼ਨ ਅਫ਼ਸਰ ਅਤੇ ਉਨ੍ਹਾਂ ਦੇ ਬਰਾਬਰ ਦੇ ਅਧਿਕਾਰੀ ਕਿਸੇ ਵੀ ਮੀਟਿੰਗ ਦੌਰਾਨ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 500 ਰੁਪਏ ਖਰਚ ਕਰ ਸਕਣਗੇ। ਜੇਕਰ ਰੇਲਵੇ ਮੰਤਰਾਲੇ ਦੀ ਮੰਨੀਏ ਤਾਂ ਉਹਨਾਂ ਦੇ ਵੱਲੋਂ ਇਹ ਬਿਆਨ ਆਇਆ ਹੈ ਕਿ ਰੇਲਵੇ ਵਿੱਚ ਫਜ਼ੂਲ ਖਰਚੀ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤਹਿਤ ਅੰਡਰ ਸੈਕਟਰੀ ਅਤੇ ਡਿਪਟੀ ਡਾਇਰੈਕਟਰ ਰੈਂਕ ਦੇ ਅਧਿਕਾਰੀਆਂ ਲਈ ਇਹ ਸੀਮਾ 800 ਰੁਪਏ ਰੱਖੀ ਗਈ ਹੈ।

ਇਸ ਤੋਂ ਇਲਾਵਾ ਡਿਪਟੀ ਸਕੱਤਰ ਅਤੇ ਡਾਇਰੈਕਟਰ ਰੈਂਕ ਦੇ ਅਧਿਕਾਰ ਇੱਕ ਮਹੀਨੇ ਵਿੱਚ 1200 ਤੱਕ ਖਰਚ ਕਰ ਸਕਣਗੇ। ਡਾਇਰੈਕਟਰ ਰੈਂਕ ਦੇ ਅਧਿਕਾਰੀਆਂ ਲਈ ਇਹ ਸੀਮਾ 1500 ਰੁਪਏ ਰੱਖੀ ਗਈ ਹੈ। ਸੰਯੁਕਤ ਸਕੱਤਰ ਅਤੇ ਕਾਰਜਕਾਰੀ ਨਿਰਦੇਸ਼ਕ ਲਈ ਇਹ ਰਕਮ 2500 ਰੁਪਏ ਹੋਵੇਗੀ।

ਰੇਲਵੇ ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ ਅਤੇ ਸਲਾਹਕਾਰ ਰੈਂਕ ਦੇ ਅਧਿਕਾਰੀ ਇੱਕ ਮਹੀਨੇ ਵਿੱਚ ਚਾਹ ਅਤੇ ਸਨੈਕਸ ‘ਤੇ ਵੱਧ ਤੋਂ ਵੱਧ 4000 ਰੁਪਏ ਖਰਚ ਕਰ ਸਕਣਗੇ। ਇਸ ਸੰਬੰਧੀ ਰੇਲ ਮੰਤਰਾਲੇ ਵੱਲੋਂ ਇੱਕ ਆਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਰੇਲਵੇ ਬੋਰਡ ਦੇ ਵਾਧੂ ਮੈਂਬਰਾਂ ਲਈ ਇਹ ਸੀਮਾ 5000 ਰੁਪਏ ਰੱਖੀ ਗਈ ਹੈ। ਇਸ ਹੁਕਮ ਵਿੱਚ ਰੇਲਵੇ ਬੋਰਡ ਤੋਂ ਸਿਰਫ਼ ਚੇਅਰਮੈਨ ਅਤੇ ਬੋਰਡ ਮੈਂਬਰਾਂ ਲਈ ਖਰਚੇ ਦੀ ਰਕਮ ਤੈਅ ਨਹੀਂ ਕੀਤੀ ਗਈ ਹੈ।

ਪ੍ਰਕਾਸ਼ ਸਿੰਘ ਬਾਦਲ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਆਦੇਸ਼

0

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਹੁਸ਼ਿਆਰਪੁਰ ਦੀ ਅਦਾਲਤ ਨੇ 28 ਨਵੰਬਰ 2021 ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਹੁਸ਼ਿਆਰਪੁਰ ਵਾਸੀ ਬਲਵੰਤ ਸਿੰਘ ਖੇੜਾ ਨੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਖ਼ਿਲਾਫ਼ ਧੋਖਾਧੜੀ ਦਾ ਕੇਸ 2017 ਵਿੱਚ ਕੀਤਾ ਸੀ। ਇਨ੍ਹਾਂ ਤਿੰਨਾਂ ਆਗੂਆਂ ਨੂੰ ਅਦਾਲਤ ਨੇ ਪੇਸ਼ ਹੋਣ ਦੇ ਹੁਕਮ ਸੁਣਾਏ ਸਨ। ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਤਾਂ ਅਦਾਲਤ ਵਿਚ ਪੇਸ਼ ਹੁੰਦੇ ਰਹੇ ਸਨ ਤੇ ਉਨ੍ਹਾਂ ਬਕਾਇਦਾ ਜਮਾਨਤ ਵੀ ਕਰਵਾ ਲਈ ਹੈ ਪਰ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ।

ਜਿਸ ਕਾਰਨ ਉਨ੍ਹਾਂ ਨੂੰ ਹੁਣ 28 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਕੋਲ ਜੋ ਹਲਫ਼ੀਆ ਬਿਆਨ ਦਿੱਤਾ ਗਿਆ ਹੈ ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਧਰਮ ਨਿਰਪੱਖ ਪਾਰਟੀ ਕਿਹਾ ਗਿਆ ਹੈ ਜਦਕਿ ਗੁਰਦੁਆਰਾ ਕਮਿਸ਼ਨਾਂ ਕੋਲ ਦਿੱਤੇ ਹਲਫ਼ੀਆ ਬਿਆਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਧਰਮ ਨਾਲ ਸਬੰਧਤ ਪਾਰਟੀ ਹੈ ਜੋ ਬਕਾਇਦਾ ਸ਼੍ਰੋਮਣੀ ਕਮੇਟੀ ਚੋਣਾਂ ਲੜਦੀ ਹੈ। ਵੱਖ ਵੱਖ ਬਿਆਨ ਦੇਣ ਕਾਰਨ ਬਲਵੰਤ ਸਿੰਘ ਖੇੜਾ ਨੇ ਇਨ੍ਹਾਂ ਤਿੰਨਾਂ ਅਕਾਲੀ ਆਗੂਆਂ ਅਤੇ ਧੋਖਾਧੜੀ ਦਾ ਕੇਸ ਠੋਕ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਕੇਸ ਨੂੰ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ । ਲੰਘੀ ਕੱਲ ਜਦੋਂ ਅਦਾਲਤ ਵਿਚ ਸੁਣਵਾਈ ਹੋਣ ਲੱਗੀ ਤਾਂ ਜੱਜ ਨੇ ਗਵਾਹੀਆਂ ਕਰਾਉਣ ਲਈ ਕਿਹਾ ਪਰ ਵਿਰੋਧੀ ਧਿਰ ਦੇ ਵਕੀਲ ਨੇ ਕਿਹਾ ਕਿ ਇਕ ਮੁਲਜ਼ਮ ਪ੍ਰਕਾਸ਼ ਸਿੰਘ ਬਾਦਲ ਤਾਂ ਅਦਾਲਤ ਵਿੱਚ ਕਦੇ ਵੀ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੂੰ ਪੇਸ਼ ਹੋਕੇ ਜ਼ਮਾਨਤ ਕਰਵਾਉਣੀ ਪਵੇਗੀ, ਉਸ ਤੋਂ ਬਾਅਦ ਹੀ ਗਵਾਹੀਆਂ ਹੋ ਸਕਦੀਆਂ ਹਨ । ਫਿਰ ਅਦਾਲਤ ਨੇ ਵਿਰੋਧੀ ਧਿਰ ਦੇ ਵਕੀਲਾਂ ਦੀਆਂ ਦਲੀਲਾਂ ਨੂੰ ਮੰਨਦਿਆਂ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ।