Home Blog Page 231

ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਭੱਜੇ ਤਿੰਨੋਂ ਕੈਦੀ ਅੰਬਾਲਾ ਤੋਂ ਗ੍ਰਿਫ਼ਤਾਰ

0
Arrested

ਅੰਬਾਲਾ, 18 ਫਰਵਰੀ 2026 : ਲੰਘੇ ਦਿਨਾਂ ਜੰਮੂ ਆਰ. ਐਸ. ਪੁਰਾ ਨਿਰੀਖਣ ਘਰ (Jammu R. S. Pura Inspection House) ਤੋਂ ਪੁਲਸ ਮੁਲਾਜਮਾਂ ਨੂੰ ਝਾਂਸਾ ਦੇ ਕੇ ਭੱਜੇ ਤਿੰਨੋ ਕੈਦੀਆਂ ਨੂੰ ਹਰਿਆਣਾ ਐਸ. ਟੀ. ਐਫ. ਨੇ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਅੰਬਾਲਾ ਵਿਚ ਕਿਥੋਂ ਕੀਤਾ ਹੈ ਅੰਬਾਲਾ ਐਸ. ਟੀ. ਐਫ. ਨੇ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਜੰਮੂ ਤੋਂ ਭੱਜੇ ਤਿੰਨੋਂ ਕੈਦੀਆਂ (three prisoners) ਨੂੰ ਐਸ. ਟੀ. ਐਫ. ਅੰਬਾਲਾ ਨੇ ਬੀਤੇ ਦਿਨੀਂ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਅਹਾਤੇ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਖੇਤਰ ਵਿੱਚ ਸਥਿਤ ਜੁਵੇਨਾਈਲ ਹੋਮ ਤੋਂ ਸੁਰੱਖਿਆ ਕਰਮਚਾਰੀਆਂ `ਤੇ ਗੋਲੀਬਾਰੀ ਕਰਕੇ ਭੱਜ ਗਏ ਸਨ ।

ਕੀ ਜਾਣਕਾਰੀ ਦਿੱਤੀ ਐਸ. ਪੀ. ਐਸ. ਟੀ. ਐਫ. ਨੇ

ਤਿੰਨੋ਼ ਕੈਦੀਆਂ ਨੂੰ ਪਕੜਨ ਵਾਲੀ ਐਸ. ਟੀ. ਐਫ. ਅੰਬਾਲਾ (S. T. F. Ambala) ਦੇ ਐਸ. ਪੀ. ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਆਰ. ਐਸ. ਪੁਰਾ ਜੁਵੇਨਾਈਲ ਹੋਮ ਤੋਂ ਤਿੰਨ ਕੈਦੀ ਭੱਜ ਗਏ ਸਨ, ਜਿਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਸਨ ਅਤੇ ਇੱਕ ਭਾਰਤੀ ਸੀ । ਉਨ੍ਹਾਂ ਦੱਸਿਆ ਕਿ ਅੰਬਾਲਾ ਐਸ. ਟੀ. ਐਫ. ਨੇ ਤਿੰਨਾਂ ਨੂੰ ਸਟੇਸ਼ਨ ਕੰਪਲੈਕਸ ਤੋਂ ਗ੍ਰਿਫ਼ਤਾਰ ਕਰਕੇ ਜੰਮੂ ਪੁਲਸ ਦੇ ਹਵਾਲੇ ਕਰ ਦਿੱਤਾ ਹੈ । ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਪਾਕਿਸਤਾਨ ਦੇ 20 ਸਾਲਾ ਮੁਹੰਮਦ ਸਾਨੂਲਾ ਅਤੇ ਦੂਜੇ ਦੀ ਪਾਕਿਸਤਾਨ ਦੇ 21 ਸਾਲਾ ਅਹਿਸਾਨ ਅਨਵਰ ਵਜੋਂ ਹੋਈ ਹੈ ।

ਸ਼ੁਰੂਆਤੀ ਜਾਂਚ ਵਿਚ ਯੋਜਨਾ ਕਰਮਜੀਤ ਉਰਫ ਗੁੱਗਾ ਨੇ ਬਣਾਈ ਸੀ

ਇਨ੍ਹਾਂ ਵਿੱਚੋਂ ਇੱਕ 2019 ਤੋਂ ਜੁਵੇਨਾਈਲ ਜੇਲ੍ਹ ਆਰ. ਐਸ. ਪੁਰਾ ਅਤੇ ਦੂਜਾ 2021 ਤੋਂ ਜੁਵੇਨਾਈਲ ਜੇਲ੍ਹ ਵਿੱਚ ਸੀ । ਦੋਵਾਂ ਨੂੰ ਜੰਮੂ-ਕਸ਼ਮੀਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਤੀਜਾ ਸਾਥੀ, ਕਰਮਜੀਤ ਉਰਫ਼ ਗੁੱਗਾ, ਜੋ ਉਨ੍ਹਾਂ ਨਾਲ ਜੇਲ੍ਹ ਤੋਂ ਭੱਜ ਗਿਆ ਸੀ, ਉਨ੍ਹਾਂ ਦਾ ਮਾਸਟਰਮਾਈਂਡ ਸੀ ਅਤੇ ਉਹ ਉੱਤਰ ਪ੍ਰਦੇਸ਼ ਸਰਹੱਦ ਰਾਹੀਂ ਦੇਸ਼ ਤੋਂ ਬਾਹਰ ਨੇਪਾਲ ਭੇਜਣ ਵਾਲਾ ਸੀ । ਹੁਣ ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਨੂੰ ਰਿਮਾਂਡ ‘ਤੇ ਲਵੇਗੀ ਅਤੇ ਬਾਕੀ ਜਾਂਚ ਕਰੇਗੀ । ਹੁਣ ਤੱਕ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕਰਮਜੀਤ ਉਰਫ਼ ਗੁੱਗਾ ਨੇ ਸਾਰੀ ਯੋਜਨਾ ਬਣਾਈ ਸੀ ਅਤੇ ਉਨ੍ਹਾਂ ਨੂੰ ਯੂ. ਪੀ. ਰਾਹੀਂ ਨੇਪਾਲ ਤੋਂ ਬਾਹਰ ਭੇਜਣ ਦੀ ਤਿਆਰੀ ਕਰ ਰਿਹਾ ਸੀ ।

Read More : ਤਿੰਨ ਕੈਦੀ ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਹੋਏ ਫ਼ਰਾਰ

ਬਠਿੰਡਾ ਵਿਖੇ ਕਿਸਾਨਾਂ ਵਲੋਂ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਪਾਈ ਪੁਲਸ ਨੇ ਕਾਰਵਾਈ

0
Police

ਬਠਿੰਡਾ, 18 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਹੀ ਪੰਜਾਬ ਪੁਲਸ ਨੇ ਕਿਸਾਨਾਂ ਨੇ ਆਪਣੀ ਕਾਰਵਾਈ ਕੀਤੀ ਹੈ ।

ਕੀ ਕੀਤਾ ਗਿਆ ਕਾਰਵਾਈ ਦੌਰਾਨ

ਪੰਜਾਬ ਪੁਲਸ ਨੇ ਜੋ ਬਠਿੰਡਾ ਵਿਚ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਹੈ ਮੁਤਾਬਿਕ ਤੜਕਸਾਰ ਹੀ ਪੁਲਸ ਨੇ ਕਈ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ (Raid) ਕਰਦਿਆਂ ਕਈ ਕਿਸਾਨ ਆਗੂਆਂ ਨੂੰ ਘਰਾਂ ’ਚ ਹੀ ਨਜ਼ਰਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ।

ਪੁਲਸ ਨੇ ਕੀਤੇ ਹਨ 1500 ਤੋਂ ਵਧ ਮੁਲਾਜਮ ਤਾਇਨਾਤ

ਦੱਸਣਯੋਗ ਹੈ ਕਿ ਪੰਜਾਬ ਪੁਲਸ (Punjab Police) ਨੇ ਪੰਜਾਬ ਦੇ ਗਿੱਦੜਬਾਹਾ ਦੇ ਪਿੰਡ ਮੱਲਣ ’ਚ ਕਿਸਾਨ ਆਗੂ ਬਿੱਟੂ ਮੱਲਣ ਦੇ ਘਰ ’ਚ ਛਾਪੇਮਾਰੀ ਕੀਤੀ ਪਰ ਉਸ ਸਮੇਂ ਉਹ ਘਰ ’ਚ ਮੌਜੂਦ ਨਹੀਂ ਸੀ । ਪ੍ਰਾਪਤ ਜਾਣਕਾਰੀ ਮੁਤਾਬਕ ਬੀ. ਕੇ. ਯੂ. (ਉਗਰਾਹਾਂ) ਵੱਲੋਂ ਬਠਿੰਡਾ ਡੀ. ਸੀ. ਦਫਤਰ (D. C. Office) ਅੱਗੇ ਧਰਨਾ ਦਿੱਤੇ ਜਾਣ ਦੇ ਚਲਦਿਆਂ ਪਹਿਲਾਂ ਹੀ 1500 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਬਠਿੰਡਾ ਸ਼ਹਿਰ ਨੂੰ ਆਉਣ ਵਾਲੇ ਰਸਤਿਆਂ ਤੇ ਕੋਈ ਵੀ ਧਰਨਾਕਾਰੀ ਕਿਸਾਨ ਨਾ ਪਹੁੰਚ ਸਕੇ । ਕਿਸਾਨਾਂ ਵਲੋਂ ਡੀ. ਸੀ. ਬਠਿੰਡਾ ਅੱਗੇ ਮੁੜ ਧਰਨਾ ਦਿੱਤੇ ਜਾਣ ਦਾ ਕਾਰਨ ਕਿਸਾਨ ਸਾਥੀਆਂ ਦੀ ਰਿਹਾਈ ਹੈ ।

Read More : ਮਾਰਚ 2026 ਵਿਚ ਪੰਜਾਬ ਪੁਲਸ ਨੂੰ ਮਿਲਣਗੇ 1600 ਜਵਾਨ : ਡੀ. ਜੀ. ਪੀ.

ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਤਾਰਿਕ ਰਹਿਮਾਨ ਨੇ ਚੁੱਕੀ ਸਹੂੰ

0
Bangladesh

ਢਾਕਾ, 17 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇ਼ਸ਼ (Bangladesh) ਵਿਖੇ ਹੋਈਆਂ ਚੋਣਾਂ ਤੋਂ ਬਾਅਦ ਅੱਜ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਤਾਰਿਕ ਰਹਿਮਾਨ (Tariq Rahman) ਨੇ ਸਹੂੰ ਚੁੱਕ ਲਈ ਹੈ ।

ਹੋਰ ਕਿਸ ਕਿਸ ਨੇ ਚੁੱਕੀ ਹੈ ਸਹੂੰ

ਮਿਲੀ ਜਾਣਕਾਰੀ ਮੁਤਾਬਕ ਬੰਗਲਾਦੇਸ਼ ਵਿਖੇ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਵਿਚ ਆਏ ਨਤੀਜਿਆਂ ਤੋਂ ਬਾਅਦ ਜਿਥੇ ਅੱਜ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ (Prime Minister) ਦੇ ਤੌਰ ਤੇ ਤਾਰਿਕ ਰਹਿਮਾਨ ਨੂੰ ਸਹੂੰ (Oath) ਰਾਸ਼ਟਰਪਤੀ ਸ਼ਹਾਬੂਦੀਨ ਨੇ ਸੰਸਦ ਭਵਨ ਵਿਚ ਚੁੱਕਾਈ ਹੈ, ਉਥੇ ਹੀ 25 ਕੈਬਨਿਟ ਮੰਤਰੀਆਂ ਅਤੇ 24 ਰਾਜ ਮੰਤਰੀਆਂ ਨੂੰ ਵੀ ਸਹੂੰ ਚੁਕਾਈ ਗਈ ਹੈ । ਇਸ ਵਿੱਚ ਇੱਕ ਹਿੰਦੂ ਮੰਤਰੀ ਵੀ ਸ਼ਾਮਲ ਹੈ । 25 ਕੈਬਨਿਟ ਮੰਤਰੀਆਂ (Cabinet Ministers) ਵਿੱਚੋਂ 17 ਨਵੇਂ ਚੇਹਰੇ ਹਨ । 24 ਰਾਜ ਮੰਤਰੀਆਂ ਵਿੱਚੋਂ 24 ਨਵੇਂ ਹਨ । ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਵੀ ਪਹਿਲੀ ਵਾਰ ਕੈਬਨਿਟ ਵਿੱਚ ਸ਼ਾਮਲ ਹੋ ਰਹੇ ਹਨ ।

ਨਵੀਂ ਸੰਸਦ ਕਰੇਗੀ 180 ਦਿਨਾਂ ਲਈ ਸੰਵਿਧਾਨ ਸਭਾ ਵਾਂਗ ਕੰਮ

ਇਸ ਦੌਰਾਨ ਸੰਵਿਧਾਨਕ ਸੋਧਾਂ ਨੂੰ ਲੈ ਕੇ ਰਾਜਨੀਤਿਕ ਟਕਰਾਅ ਤੇਜ਼ ਹੋ ਗਿਆ ਹੈ । 12 ਫਰਵਰੀ ਦੀਆਂ ਸੰਸਦੀ ਚੋਣਾਂ ਦੇ ਨਾਲ-ਨਾਲ ਜੁਲਾਈ ਚਾਰਟਰ ‘ਤੇ ਜਨਮਤ ਸੰਗ੍ਰਹਿ ਕਰਵਾਇਆ ਗਿਆ, ਜਿਸ ਵਿੱਚ 62 ਫੀਸਦੀ ਲੋਕਾਂ ਨੇ “ਹਾਂ” ਵੋਟ ਦਿੱਤੀ । ਜੁਲਾਈ ਚਾਰਟਰ ਦੇ ਅਨੁਸਾਰ, ਨਵੀਂ ਸੰਸਦ 180 ਦਿਨਾਂ ਲਈ ਸੰਵਿਧਾਨ ਸਭਾ ਵਾਂਗ ਕੰਮ ਕਰੇਗੀ । ਇਸ ਸਮੇਂ ਦੌਰਾਨ ਸੰਵਿਧਾਨ ਅਤੇ ਲੋਕਤੰਤਰੀ ਸੰਸਥਾਵਾਂ ਵਿੱਚ ਬਦਲਾਅ ਕੀਤੇ ਜਾਣਗੇ ।

Read More : ਸਹੁੰ ਚੁੱਕ ਸਮਾਰੋਹ ‘ਚ ਮਿਲੇ ਸੱਦੇ ਤੇ ਮੋਦੀ ਦੀ ਥਾਂ ਜਾਣਗੇ ਓਮ ਬਿਰਲਾ

ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਹੁਣ ਹੋਵੇਗੀ 11 ਮਾਰਚ ਨੂੰ

0
Jagtar Singh Hawara

ਨਵੀਂ ਦਿੱਲੀ, 17 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਜਗਤਾਰ ਸਿੰਘ ਹਵਾਰਾ ਵਲੋਂ ਪਾਈ ਅਪੀਲ ‘ਤੇ ਸੁਣਵਾਈ (Hearing on appeal) ਹੁਣ 11 ਮਾਰਚ ਤੇ ਪੈਂਡਿੰਗ ਪਾ ਦਿੱਤੀ ਹੈ ।

ਕੀ ਅਪੀਲ ਪਾਈ ਹੈ ਜਗਤਾਰ ਹਵਾਰਾ ਨੇ

ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਜੋ ਜਗਤਾਰ ਸਿੰਘ ਹਵਾਰਾ (Jagtar Singh Hawara) ਦੀ ਅਪੀਲ ਤੇ ਸੁਣਵਾਈ 11 ਮਾਰਚ ਤੇ ਪਾਈ ਹੈ ਵਿਚ ਜਗਤਾਰ ਸਿੰਘ ਹਵਾਰਾ ਵਲੋਂ ਆਖਿਆ ਗਿਆ ਹੈ ਕਿ ਉਸਨੂੰ ਦਿੱਲੀ ਦੀ ਤਿਹਾੜ ਜੇਲ (Tihar Jail) ਤੋਂ ਬਦਲ ਕੇ ਪੰਜਾਬ ਦੀ ਕਿਸੇ ਵੀ ਜੇਲ ਵਿਚ ਭੇਜਿਆ ਜਾਵੇ । ਦੱਸਣਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੀ ਹੱਤਿਆ ਦੇ ਜੁਰਮ ਵਿਚ ਜੇਲ ਵਿਚ ਬੰਦ ਹੈ ।

Read More : ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਦੋ ਹਫ਼ਤਿਆਂ ਲਈ ਟੱਲੀ

ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਤੋਂ ਹਾਈ ਕੋਰਟ ਦੇ ਜੱਜ ਨੇ ਕੀਤਾ ਇਨਕਾਰ

0
Salman Khan

ਜੋਧਪੁਰ, 17 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ ਤੇ ਰਾਜਸਥਾਨ ਹਾਈਕੋਰਟ (Rajasthan High Court) ਵਿਚ ਚੱਲ ਰਹੇ ਕਾਲੇ ਹਿਰਨ ਦੇ ਸਿ਼ਕਾਰ (Black deer hunting) ਵਾਲੇ ਬਹੁਚਰਚਿਤ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਟੱਲ ਗਈ ਹੈ ।

ਕੀ ਕਾਰਨ ਰਿਹਾ ਸੁਣਵਾਈ ਟਲਣ ਦਾ

ਮਿਲੀ ਜਾਣਕਾਰੀ ਅਨੁਸਾਰ ਫਿ਼ਲਮ ਸਟਾਰ ਸਲਮਾਨ ਖਾਨ (Salman Khan) ਤੇ ਜੋ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਸਬੰਧੀ ਕੇਸ ਰਾਜਸਥਾਨ ਹਾਈਕੋਰਟ ਵਿਚ ਚੱਲ ਰਿਹਾ ਹੈ ਦੀ ਸੁਣਵਾਈ ਇਕ ਵਾਰ ਫਿਰ ਇਸ ਲਈ ਟਲ ਗਈ ਹੈ ਕਿਉਂਕਿ ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਜਿਸ ਦੀ ਅਗਵਾਈ ਜਸਟਿਸ ਬਲਜਿੰਦਰ ਸਿੰਘ ਸੰਧੂ (Justice Baljinder Singh Sandhu) ਕਰ ਰਹੇ ਹਨ, ਨੇ ਅਦਾਕਾਰ ਸਲਮਾਨ ਖਾਨ ਤੇ ਹੋਰ ਮੁਲਜ਼ਮਾਂ ਨਾਲ ਸਬੰਧਤ ਅਪੀਲਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ । ਉਨ੍ਹਾਂ ਸੁਣਵਾਈ ਕਰਨ ਤੋਂ ਇਨਕਾਰ (Refusal to hear) ਕਰ ਦਿੱਤਾ ਹੈ ।

ਮਾਮਲੇ ਦੀ ਸੁਣਵਾਈ ਫਿਰ ਇਕ ਵਾਰ ਅਣਮਿਥੇ ਸਮੇਂ ਲਈ ਹੋ ਗਈ ਮੁਲਤਵੀ

ਜਸਟਿਸ ਸੰਧੂ ਵੱਲੋਂ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮਾਮਲਾ ‘ਪੁੱਟ ਅੱਪ ਅੰਡਰ ਬੈਂਚ`ਕਰ ਦਿੱਤਾ ਗਿਆ ਹੈ । ਇਕ ਨਵੀਂ ਬੈਂਚ ਵੱਲੋਂ ਇਹ ਫੈਸਲਾ ਕਰਨ ਲਈ ਕਿ ਕਿਹੜੀਆਂ ਅਪੀਲਾਂ ਦੀ ਸੁਣਵਾਈ ਕੀਤੀ ਜਾਵੇਗੀ, ਇਸ ਨੂੰ ਹੁਣ ਚੀਫ਼ ਜਸਟਿਸ ਦੇ ਸਾਹਮਣੇ ਦੁਬਾਰਾ ਸੂਚੀਬੱਧ ਕੀਤਾ ਜਾਵੇਗਾ । ਇਸ ਤਰ੍ਹਾਂ ਸਾਲਾਂ ਤੋਂ ਪੈਂਡਿੰਗ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਹੈ ।

ਸੁਣਵਾਈ ਹੋਣੀ ਸੀ ਸਲਮਾਨ ਖਾਨ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪੈਂਡਿੰਗ ਅਪੀਲ ਤੇ

ਇਸ ਸਮੇਂ ਇਸ ਮਾਮਲੇ ‘ਚ 2 ਅਹਿਮ ਅਪੀਲਾਂ ਦੀ ਸੁਣਵਾਈ ਹੋਣੀ ਸੀ ਪਰ ਬੈਂਚ ਦੇ ਵੱਖ ਹੋਣ ਕਾਰਨ ਪੂਰੀ ਪ੍ਰਕਿਰਿਆ ਹੁਣ ਮੁੜ ਤੈਅ ਕੀਤੀ ਜਾਵੇਗੀ । ਇਸ ਮਾਮਲੇ ‘ਚ ਅਦਾਕਾਰ ਸਲਮਾਨ ਖਾਨ ਦੀ ਆਪਣੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਅਪੀਲ ਪੈਡਿੰਗ ਹੈ ਜਦੋਂ ਕਿ ਸਹਿ-ਮੁਲਜ਼ਮ ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਤੇ ਦੁਸ਼ਯੰਤ ਸਿੰਘ ਨੂੰ ਬਰੀ ਕੀਤੇ ਜਾਣ ਵਿਰੁੱਧ ਸੂਬਾ ਸਰਕਾਰ ਦੀ ਅਪੀਲ ਦੀ ਆਗਿਆ ਵੀ ਹਾਈ ਕੋਰਟ ‘ਚ ਪੈਡਿੰਗ ਹੈ । ਦੋਵਾਂ ਅਪੀਲਾਂ ਦੀ ਇਕੱਠਿਆਂ ਸੁਣਵਾਈ ਹੋਣ ਦੀ ਉਮੀਦ ਸੀ ਪਰ ਬੈਂਚ ਦੇ ਇਨਕਾਰ ਨੇ ਹੁਣ ਪ੍ਰਕਿਰਿਆ ਨੂੰ ਆਪਣੇ ਸ਼ੁਰੂਆਤੀ ਪੜਾਅ ‘ਤੇ ਵਾਪਸ ਲੈ ਆਂਦਾ ਹੈ ।

Read More : ਹਾਈ ਕੋਰਟ ਨੇ ਕੀਤਾ ਤੋਂ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ

ਐੱਸ. ਆਈ. ਆਰ. `ਚ ਗੜਬੜੀ ਤਹਿਤ ਪੱਛਮੀ ਬੰਗਾਲ ਦੇ 7 ਚੋਣ ਅਧਿਕਾਰੀ ਮੁਅੱਤਲ

0
Election Commission

ਨਵੀਂ ਦਿੱਲੀ, 17 ਫਰਵਰੀ 2026 : ਚੋਣ ਕਮਿਸ਼ਨ (Election Commission) ਨੇ ਚੋਣਾਂ ਨਾਲ ਸਬੰਧਤ ਕਾਨੂੰਨੀ ਉਪਬੰਧਾਂ ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੱਛਮੀ ਬੰਗਾਲ ‘ਚ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (Assistant Electoral Registration Officers) ਵਜੋਂ ਸੇਵਾ ਨਿਭਾਅ ਰਹੇ 7 ਅਧਿਕਾਰੀਆਂ ਨੂੰ ਗੰਭੀਰ ਦੁਰਾਚਾਰ, ਡਿਊਟੀ ‘ਚ ਅਣਗਹਿਲੀ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਨਾਲ ਸਬੰਧਤ ਕਾਨੂੰਨੀ ਸ਼ਕਤੀਆਂ ਦੀ ਦੁਰਵਰਤੋਂ ਦੇ ਦੋਸ਼ਾਂ ਹੇਠ ਮੁਅੱਤਲ (Suspension) ਕਰ ਦਿੱਤਾ ਹੈ ।

ਚੋਣ ਕਮਿਸ਼ਨ ਨੇ ਦਿੱਤੇ ਹਨ ਮੁਅੱਤਲ ਕੀਤੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨ ਕਾਰਵਾਈ ਦੇ ਹੁਕਮ

ਬੂਥ-ਪੱਧਰੀ ਅਧਿਕਾਰੀ, ਚੋਣ ਰਜਿਸਟ੍ਰੇਸ਼ਨ ਅਧਿਕਾਰੀ ਤੇ ਉਨ੍ਹਾਂ ਦੇ ਸਹਾਇਕ ਸੂਬਾ ਸਰਕਾਰ ਦੇ ਮੁਲਾਜ਼ਮ ਹਨ ਜੋ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਤੇ ਚੋਣਾਂ ਕਰਵਾਉਣ ‘ਚ ਮਦਦ ਕਰਨ ਲਈ ਡੈਪੂਟੇਸ਼ਨ ‘ਤੇ ਕੰਮ ਕਰਦੇ ਹਨ । ਹੁਕਮਾਂ ਦਾ ਹਵਾਲਾ ਦਿੰਦੇ ਹੋਏ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਮਿਸ਼ਨ ਨੇ ਸੂਬੇ ਦੇ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਸਬੰਧਤ ਵਿਭਾਗਾਂ ਰਾਹੀਂ ਇਨ੍ਹਾਂ ਅਧਿਕਾਰੀਆਂ ਵਿਰੁੱਧ ਤੁਰੰਤ ਅਨੁਸ਼ਾਸਨੀ ਕਾਰਵਾਈ (Disciplinary action) ਸ਼ੁਰੂ ਕਰਨ ਤੇ ਕਮਿਸ਼ਨ ਨੂੰ ਇਸ ਦੀ ਜਾਣਕਾਰੀ ਦੇਣ ।

ਚੋਣ ਕਮਿਸ਼ਨ ਨੇ ਇਹ ਕਾਰਵਾਈ ਕਿਸ ਐਕਟ ਅਧੀਨ ਕੀਤੀ ਹੈ

ਚੋਣ ਕਮਿਸ਼ਨ ਤੇ ਪੱਛਮੀ ਬੰਗਾਲ ਸਰਕਾਰ ਪਹਿਲਾਂ ਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਨੂੰ ਲੈ ਕੇ ਟਕਰਾਅ ‘ਚ ਫਸੇ ਹੋਏ ਹਨ । ਚੋਣ ਕਮਿਸ਼ਨ ਨੇ 7 ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਲੋਕ ਪ੍ਰਤੀਨਿਧਤਾ ਐਕਟ-1950 ਦੀ ਧਾਰਾ 13 ਸੀ. ਸੀ. ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ।

Read More : ਮੋਬਾਈਲ ਚੋਰੀ ਦੇ ਦੋਸ਼ ਹੇਠ 2 ਸਿਪਾਹੀ ਮੁਅੱਤਲ

ਪੰਜ ਦੇਸ਼ਾਂ ਦੇ 14 ਸਾਬਕਾ ਕ੍ਰਿਕਟ ਕਪਤਾਨਾਂ ਲਿਖਿਆ ਪਾਕਿਸਤਾਨ ਸਰਕਾਰ ਨੂੰ ਪੱਤਰ

0
captains

ਨਵੀਂ ਦਿੱਲੀ, 17 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਪਾਕਿਸਤਾਨ (Pakistan) ਦੀ ਸਰਕਾਰ ਨੂੰ ਵੱਖ-ਵੱਖ ਪੰਜ ਦੇਸ਼ਾਂ ਦੇ ਸਾਬਕਾ ਕ੍ਰਿਕਟ ਕਪਤਾਨਾਂ ਨੇ ਇਕ ਪੱਤਰ (Letter) ਲਿਖਿਆ ਹੈ ।

ਕੀ ਲਿਖਿਆ ਗਿਆ ਹੈ ਪੱਤਰ ਵਿਚ

ਮਿਲੀ ਜਾਣਕਾਰੀ ਮੁਤਾਬਕ ਪੰਜ ਦੇਸ਼ਾਂ ਜਿਨ੍ਹਾਂ 14 ਸਾਬਕਾ ਕ੍ਰਿਕਟ ਕਪਤਾਨਾਂ (Former cricket captains) ਨੇ ਪਾਕਿਸਤਾਨੀ ਸਰਕਾਰ ਨੂੰ ਇਕ ਪੱਤਰ ਲਿਖਿਆ ਹੈ ਵਿਚ ਮੰਗ ਕੀਤੀ ਗਈ ਹੈ ਕਿ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਖਰਾਬ ਸਿਹਤ ਨੂੰ ਲੈ ਕੇ ਉਨ੍ਹਾਂ ਦਾ ਸਹੀ ਇਲਾਜ (Treatment) ਕਰਵਾਇਆ ਜਾਵੇ । ਉਕਤ ਪੱਤਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੂੰ ਲਿਖਿਆ ਗਿਆ ਹੈ ।

ਕੌਣ ਹਨ ਪੰਜ ਦੇਸ਼ਾਂ ਦੇ ਸਾਬਕਾ ਕ੍ਰਿਕਟ ਕਪਤਾਨ

ਪਾਕਿਸਤਾਨ ਦੀ ਜੇਲ ਵਿਚ ਬੰਦ 73 ਸਾਲਾ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਲਾਜ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਜਿਨ੍ਹਾਂ ਪੰਜ ਦੇਸ਼ਾਂ ਦੇ ਵੱਖ-ਵੱਖ ਕੋਚਾਂ ਨੇ ਪਾਕਿਸਤਾਨੀ ਸਰਕਾਰ ਨੂੰ ਪੱਤਰ ਘੱਲਿਆ ਹੈ ਵਿਚ ਸੁਨੀਲ ਗਾਵਸਕਰ, ਕਪਿਲ ਦੇਵ, ਗ੍ਰੇਗ ਚੈਪਲ, ਬੇਲਿੰਡਾ ਕਲਾਰਕ, ਮਾਈਕਲ ਐਥਰਟਨ, ਨਾਸਿਰ ਹੁਸੈਨ, ਇਆਨ ਚੈਪਲ, ਐਲਨ ਬਾਰਡਰ, ਮਾਈਕਲ ਬ੍ਰੇਅਰਲੀ, ਡੇਵਿਡ ਗਾਵਰ, ਕਿਮ ਹਿਊਜ, ਕਲਾਈਵ ਲੋਇਡ, ਸਟੀਵ ਵਾ ਅਤੇ ਜੌਨ ਰਾਈਟ ਨੇ ਦਸਤਖਤ ਕੀਤੇ ਹਨ ।

ਪਾਕਿਸਤਾਨ ਸਰਕਾਰ ਨੂੰ ਲਿਖੇ ਪੱਤਰ ਵਿਚ ਸਾਬਕਾ ਪਾਕਿਸਤਾਨੀ ਕਪਤਾਨ ਨੇ ਨਹੀਂ ਕੀਤੇ ਦਸਤਖ਼ਤ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਕਿਸੇ ਵੀ ਸਾਬਕਾ ਪਾਕਿਸਤਾਨੀ ਕਪਤਾਨ ਨੇ ਇਸ ਪੱਤਰ `ਤੇ ਦਸਤਖਤ ਨਹੀਂ ਕੀਤੇ ਹਨ । ਹਾਲਾਂਕਿ ਪਿਛਲੇ ਹਫ਼ਤੇ ਵਸੀਮ ਅਕਰਮ, ਵਕਾਰ ਯੂਨਿਸ ਅਤੇ ਸ਼ਾਹਿਦ ਅਫਰੀਦੀ ਸਮੇਤ ਕਈ ਸਾਬਕਾ ਪਾਕਿਸਤਾਨੀ ਕ੍ਰਿਕਟਰਾਂ ਨੇ ਸੋਸ਼ਲ ਮੀਡੀਆ ‘ਤੇ ਇਮਰਾਨ ਲਈ ਸਹੀ ਇਲਾਜ ਦੀ ਮੰਗ ਕੀਤੀ ਸੀ ।

Read More : ਇਮਰਾਨ ਖਾਨ ਦੀ ਅੱਖ ਦੀ ਰੌਸ਼ਨੀ ਜਾਣ ਤੇ ਮੈਡੀਕਲ ਬੋਰਡ ਗਠਿਤ

ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਐਸ. ਜੀ. ਪੀ. ਸੀ. ‘ਤੇ ਗੰਭੀਰ ਸਵਾਲ

0
Giani Harpreet Singh

ਅੰਮ੍ਰਿਤਸਰ, 17 ਫਰਵਰੀ 2026 : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ (Shiromani Akali Dal Punar Surjeet) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਇਕ ਕਾਨਫਰੰਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਗੰਭੀਰ ਸਵਾਲ ਚੁੱਕੇ ਗਏ ।

ਕੀ ਸਵਾਲ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਨੇ

ਕਾਨਫਰੰਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਜਿਥੇ ਐਸ. ਜੀ. ਪੀ. ਸੀ. ਤੇ ਗੰਭੀਰ ਸਵਾਲ ਚੁੱਕੇ ਉਥੇ ਕਿਹਾ ਕਿ ਸਾਲ 2002 ’ਚ ਇਕ ਬੀਬੀ ਵੱਲੋਂ ਗੁਰਦੁਆਰਾ ਭੱਠਾ ਸਾਹਿਬ ਨੂੰ ਜ਼ਮੀਨ ਦਾਨ ਵਜੋਂ ਦਿੱਤੀ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦਾਨ ਵਜੋਂ ਮਿਲੀ ਜ਼ਮੀਨ ਨੂੰ 7000 ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤਾ । ਜਦਕਿ ਇਹ ਜ਼ਮੀਨ ਮੇਨ ਹਾਈਵੇ ’ਤੇ ਪੈਂਦੀ ਹੈ ਅਤੇ ਇਸ ਨੂੰ ਇੰਨੇ ਸਸਤੇ ਰੇਟ ’ਤੇ ਕਿਉਂ ਵੇਚਿਆ ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ।

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਤੇ ਚੁੱਕੇ ਸਵਾਲ

ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਗਮਾਡਾ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਇਸ ਬਦਲੇ ਗਮਾਡਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 39 ਕਰੋੜ 43 ਲੱਖ ਰੁਪਏ ਦਿੱਤੇ । ਗੁਰਦੁਆਰਾ ਐਕਟ (Gurdwara Act) ਅਨੁਸਾਰ ਗੁਰਦੁਆਰਾ ਸਾਹਿਬ ਦੀ ਵੇਚੀ ਗਈ ਜ਼ਮੀਨ ਦਾ ਪੈਸਾ ਗੁਰਦੁਆਰਿਆਂ ਦੀ ਉਸਾਰੀ ਜਾਂ ਲੰਗਰ ਆਦਿ ’ਤੇ ਖਰਚ ਨਹੀਂ ਕੀਤਾ ਜਾ ਸਕਦਾ । ਇਸ ਪੈਸੇ ਦੀ ਸਿਰਫ਼ ਜ਼ਮੀਨ ਹੀ ਖਰੀਦੀ ਜਾ ਸਕਦੀ ਹੈ। ਪਰ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਆਸੇ-ਪਾਸੇ ਕਿਤੇ ਕੋਈ ਜ਼ਮੀਨ ਨਹੀਂ ਖਰੀਦੀ ਗਈ ।

ਸ਼੍ਰੋਮਣੀ ਕਮੇਟੀ ਸੰਗਤਾਂ ਨੂੰ ਦੱਸੇ ਕਿ ਪੈਸਾ ਗੁਰਦੁਆਰਾ ਅੰਬ ਕਮੇਟੀ ਕੋਲ ਪਿਆ ਹੈ ਜਾਂ ਨਹੀਂ

ਉਨ੍ਹਾਂ ਸਵਾਲ ਚੁੱਕਿਆ ਗੁਰਦੁਆਰਾ ਅੰਬ ਕਮੇਟੀ ਕੋਲ 39 ਕਰੋੜ 43 ਲੱਖ ਰੁਪਇਆ ਪਿਆ ਵੀ ਹੈ ਜਾਂ ਨਹੀਂ । ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ ।  ਉਨ੍ਹਾਂ ਕਿਹਾ ਜੇਕਰ ਅੰਬ ਸਾਹਿਬ ਦੀ ਕਮੇਟੀ (Amb Sahib Committee) ਕੋਲ ਇਹ ਪੈਸਾ ਪਿਆ ਹੈ ਤਾਂ ਉਸ ਦੀ ਹੁਣ ਤੱਕ ਜ਼ਮੀਨ ਕਿਉਂ ਨਹੀਂ ਖਰੀਦੀ ਗਈ ਅਤੇ ਇਸ ਪੈਸੇ ਨੂੰ ਐਸ. ਜੀ. ਪੀ. ਸੀ. ਹੁਣ ਤੱਕ ਫੰਡਾਂ ’ਚ ਕਿਉਂ ਰੱਖਿਆ । ਕਿਉਂਕਿ ਗਮਾਡਾ ਵੱਲੋਂ 2023 ’ਚ ਪੈਸੇ ਦਿੱਤੇ ਗਏ ਸਨ ਅਤੇ ਹੁਣ ਤਿੰਨ ਸਾਲ ਬਾਅਦ ਜ਼ਮੀਨ ਦੇ ਰੇਟ 2023 ਦੇ ਮੁਕਾਬਲੇ ਕਾਫ਼ੀ ਵਧ ਚੁੱਕੇ ਹਨ ।

ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨਾਂ ਦੀ ਜਾਇਦਾਦਾਂ ਦੀ ਮਾਲਕ ਨਹੀਂ ਸਿਰਫ਼ ਕੇਅਰ ਟੇਕਰ ਹੈ

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦੀ ਜ਼ਮੀਨਾਂ ਜਾਇਦਾਦਾਂ ਦੀ ਸ਼੍ਰੋਮਣੀ ਕਮੇਟੀ ਮਾਲਕ ਨਹੀਂ ਹੈ, ਉਹ ਸਿਰਫ਼ ਇਨ੍ਹਾਂ ਜਾਇਦਾਦਾਂ ਦੀ ਕੇਅਰ ਟੇਕਰ ਹੈ । ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਹੈ । ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਜੇਕਰ ਜ਼ਮੀਨ ਵੇਚਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਉਹ ਪਾਰਦਰਸ਼ੀ ਢੰਗ ਨਾਲ ਵੇਚੀ ਜਾਵੇ ਅਤੇ ਉਸ ਦਾ ਹਿਸਾਬ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ ।

Read More : ਗਿਆਨੀ ਹਰਪ੍ਰੀਤ ਸਿੰਘ ਨੇ ਪੁੱਛਿਆ ਅਕਾਲੀ ਦਲ ਪ੍ਰਧਾਨ ਬਾਦਲ ਤੋਂ ਸਵਾਲ

ਸਲਮਾਨ ਦੇ ਪਿਤਾ ਸਲੀਮ ਖਾਨ ਦੀ ਸਿਹਤ ਵਿਗੜਨ ਤੇ ਕਰਵਾਇਆ ਹਸਪਤਾਲ ਦਾਖਲ

0
Salim Khan

ਮੁੰਬਈ, 17 ਫਰਵਰੀ 2026 : ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਦੇ ਵਸਨੀਕ ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ (Film star Salman Khan) ਦੇ ਪਿਤਾ ਸਲੀਮ ਖਾਨ ਨੂੰ ਸਿਹਤ ਵਿਗੜਨ (Deterioration health) ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਕਿਹੜੇ ਹਸਪਤਾਲ ਦਾਖਲ ਕਰਵਾਇਆ ਗਿਆ ਸਲੀਮ ਖਾਨ ਨੂੰ

ਮਿਲੀ ਜਾਣਕਾਰੀ ਅਨੁਸਾਰ ਜਦੋਂ ਪ੍ਰਸਿੱਧ ਲੇਖਕ ਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ (Salim Khan) ਦੀ ਸਿਹਤ ਵਿਗੜੀ ਤਾਂ ਉਨ੍ਹਾਂ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਵਲੋਂ ਲੀਲਾਵਤੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਾਣਕਾਰੀ ਅਨੁਸਾਰ ਸਲੀਮ ਖਾਨ ਹਾਲੇ ਇਲਾਜ ਅਧੀਨ ਹਨ ।

ਪ੍ਰਸ਼ੰਸਕਾਂ ਵਿਚ ਵਧ ਗਈ ਹੈ ਚਿੰਤਾ

ਸਲੀਮ ਖਾਨ ਦੀ ਸਿਹਤ ਸੰਬੰਧੀ ਇਸ ਅਚਾਨਕ ਅਪਡੇਟ ਨੇ ਸਾਰਿਆਂ ਨੂੰ ਇਕ ਵਾਰ ਚਿੰਤਤ ਕਰ ਦਿੱਤਾ ਹੈ । ਉਕਤ ਜਾਣਕਾਰੀ ਪਾਪਰਾਜ਼ੀ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ `ਤੇ ਇਹ ਸਾਂਝੀ ਕਰਦਿਆਂ ਅੱਜ ਲੀਲਾਵਤੀ ਹਸਪਤਾਲ (Lilavati Hospital) ਦੇ ਬਾਹਰ ਤੋਂ ਇੱਕ ਵੀਡੀਓ ਪੋਸਟ ਕੀਤੀ ਸੀ ਤੇ ਉਸ ਵਿਚ ਸਲੀਮ ਖਾਨ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਹੋਣ ਬਾਰੇ ਦੱਸਿਆ ਗਿਆ ਸੀ । ਪਿਤਾ ਦੀ ਸਿਹਤ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦੇ ਬਾਹਰ ਕਈ ਵਾਰ ਦੇਖਿਆ ਵੀ ਗਿਆ ।

Read More : ਸਿਹਤ ਵਿਗੜਨ ਤੇ ਸੋਨੀਆ ਗਾਂਧੀ ਹਸਪਤਾਲ ਹੋਈ ਦਾਖਲ

ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿਚ ਸੁਣਵਾਈ

0
High Court

ਚੰਡੀਗੜ੍ਹ, 17 ਫਰਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿਚ ਸੁਣਵਾਈ (Hearing) ਹੋਈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਮੁਤਾਬਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ (Holy forms) ਦੇ ਲਾਪਤਾ ਹੋਣ ਨਾਲ ਸਬੰਧਤ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ ਦੌਰਾਨ ਮੁੱਖ ਤੌਰ ‘ਤੇ ਨਵੇਂ ਮੁਲਜ਼ਮ ਜੁਝਾਰ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਅਤੇ ਸਰਕਾਰ ਦੇ ਪੱਖ ਨਾਲ ਸਬੰਧਤ ਸੀ । ਕਾਰਵਾਈ ਦੌਰਾਨ ਪੰਜਾਬ ਸਰਕਾਰ (Punjab Government) ਨੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਆਪਣਾ ਜਵਾਬ ਦਾਇਰ (Reply filed) ਕਰਨ ਲਈ ਅਦਾਲਤ ਤੋਂ ਕੁਝ ਹੋਰ ਸਮੇਂ ਦੀ ਮੰਗ ਕੀਤੀ ।

ਅਗਲੀ ਸੁਣਵਾਈ ਹੁਣ ਕਦੋਂ ਹੋਵੇਗੀ

ਅਦਾਲਤ ਨੇ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ (Next hearing) 20 ਫਰਵਰੀ 2026 ਲਈ ਤੈਅ ਕੀਤੀ ਹੈ। ਇਸ ਤੋਂ ਪਹਿਲਾਂ, ਹਾਈਕੋਰਟ ਨੇ ਇਸੇ ਮਾਮਲੇ ਵਿੱਚ ਚਾਰ ਹੋਰ ਨਾਮਜ਼ਦ ਵਿਅਕਤੀਆਂ ਕੁਲਵੰਤ ਸਿੰਘ, ਗੁਰਮੁਖ ਸਿੰਘ, ਗੁਰਬਚਨ ਸਿੰਘ ਅਤੇ ਬਾਜ਼ ਸਿੰਘ ਨੂੰ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਸੀ ।

Read More : ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸੁਣਵਾਈ