Home Blog Page 2301

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਪੁਲਿਸ ਵਿਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਸੰਬੰਧੀ DGP ਤੋਂ ਮੰਗੀ ਰਿਪੋਰਟ

0

ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਨਾਲ ਸੰਬੰਧਿਤ ਮਾਮਲਾ ਕਾਫੀ ਗਰਮਾ ਗਿਆ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਬਾਰੇ ਅੱਜ ਛਪੀਆਂ ਮੀਡੀਆ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਸੂਬੇ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਵਿੱਚ ਹੋਈ ਭਰਤੀ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ।

ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਸੋ ਇਸ ਲਈ ਉਨ੍ਹਾਂ ਨੇ ਤੁਰੰਤ ਜਾਂਚ ਦੀ ਮੰਗ ਕੀਤੀ ਹੈ। ਇਸ ਲਈ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਭਰਤੀ ਪ੍ਰਕਿਰਿਆ ਨਾਲ ਜੁੜੇ ਸਾਰੇ ਤੱਥ ਪੇਸ਼ ਕਰਨ ਲਈ ਆਖਿਆ ਹੈ।

ਉਨ੍ਹਾਂ ਡੀ.ਜੀ.ਪੀ. ਨੂੰ ਇਹ ਰਿਪੋਰਟ ਸੱਤ ਦਿਨਾਂ ਦੇ ਅੰਦਰ ਸੌਂਪਣ ਲਈ ਆਖਿਆ ਹੈ। ਗ੍ਰਹਿ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਮੁੱਚੇ ਮਾਮਲੇ ਦੀ ਤਹਿ ਤੱਕ ਜਾਵੇਗੀ ਅਤੇ ਜੇਕਰ ਇਸ ਭਰਤੀ ਪ੍ਰਕਿਰਿਆ ਵਿੱਚ ਕੋਈ ਉਲੰਘਣਾ ਜਾਂ ਬੇਨਿਯਮੀ ਪਾਈ ਗਈ ਤਾਂ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Facebook ਨੇ ਲਿਆ ਵੱਡਾ ਫੈਸਲਾ, ਇਹ ਫੀਚਰ ਹੋਵੇਗਾ ਬੈਨ

0

ਫੇਸਬੁੱਕ ਨੇ ਇੱਕ ਫੀਚਰ ਨੂੰ ਬੈਨ ਕਰਨ ਦਾ ਐਲਾਨ ਕੀਤਾ ਹੈ। ਫੇਸਬੁੱਕ ਨੇ ਕਿਹਾ ਹੈ ਕਿ ਉਹ ਚਿਹਰੇ ਪਛਾਣਨ ਦੀ ਪ੍ਰਣਾਲੀ ਬੰਦ ਕਰੇਗਾ ਅਤੇ ਇੱਕ ਅਰਬ ਤੋਂ ਵੀ ਜ਼ਿਆਦਾ ਲੋਕਾਂ ਦੇ ਫੇਸਪ੍ਰਿੰਟ ਮਿਟਾਏਗਾ।

ਫੇਸਬੁੱਕ ਦੀ ਨਵੀਂ ਪੈਰੇਂਟ (ਹੋਲਡਿੰਗ) ਕੰਪਨੀ ‘ਮੇਟਾ’ ਵਿਚ ਆਰਟਫੀਸ਼ੀਅਲ ਇੰਟੈਲੀਜੈਂਸ ਵਿਭਾਗ ਦੇ ਉਪ ਮੁਖੀ ਜੇਰੋਮ ਪੇਸੇਂਟੀ ਵਲੋਂ ਮੰਗਲਵਾਰ ਨੂੰ ਪੋਸਟ ਕੀਤੇ ਗਏ ਬਲਾਗ ਅਨੁਸਾਰ, ਤਕਨੀਕ ਦੇ ਇਤਿਹਾਸ ਵਿਚ ਚਿਹਰਾ ਪਛਾਣਨ ਦੀ ਵਰਤੋਂ ਦੀ ਦਿਸ਼ਾ ਵਿਚ ਇਹ ਕਦਮ ਸਭ ਤੋਂ ਵੱਡਾ ਬਦਲਾਅ ਹੋਵੇਗਾ।

ਫੇਸਬੁੱਕ ਯੂਜਰਸ ਚੋਂ ਇੱਕ ਤਿਹਾਈ ਤੋਂ ਜ਼ਿਆਦਾ ਲੋਕਾਂ ਦੀ ਪਛਾਣ ਕਰਨ ਵਿਚ ਸਫਲ ਰਿਹਾ ਹੈ। ਇਸਦੇ ਬਾਵਜੂਦ ਵਜੋਂ ਚਿਹਰੇ ਪਛਾਣਨ ਦੇ ਟੇਲੈਂਟ ਨੂੰ ਮਿਟਾਇਆ ਜਾਵੇਗਾ।

ਇਸ ਸੌਫਟਵੇਅਰ ਨੇ ਫੇਸਬੁੱਕ ‘ਤੇ ਅਪਲੋਡ ਕੀਤੀਆਂ ਤਸਵੀਰਾਂ ਵਿੱਚ ਲੋਕਾਂ ਦੀ ਪਛਾਣ ਕੀਤੀ ਅਤੇ ਉਪਭੋਗਤਾਵਾਂ ਨੂੰ ਇਹਨਾਂ ਲੋਕਾਂ ਨੂੰ ਫੋਟੋਆਂ ਵਿੱਚ ਟੈਗ ਕਰਨ ਦਾ ਸੁਝਾਅ ਦਿੱਤਾ, ਇਸ ਤਰ੍ਹਾਂ ਉਹਨਾਂ ਨੂੰ ਟੈਗ ਕੀਤੇ ਵਿਅਕਤੀ ਦੇ ਪ੍ਰੋਫਾਈਲ ਨਾਲ  ਲਿੰਕ ਕੀਤਾ ਗਿਆ।

ਮੇਟਾ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵੀਪੀ, ਜੇਰੋਮ ਪੇਸੇਂਟੀ ਦੁਆਰਾ ਇੱਕ ਬਲਾਗ ਪੋਸਟ ਦੇ ਅਨੁਸਾਰ, ਫੇਸਬੁੱਕ ਨੇ ਲੋਕਾਂ ਨੂੰ ਆਪਣੇ ਆਪ ਸੂਚਿਤ ਕਰਨ ਦਾ ਵਿਕਲਪ ਦਿੱਤਾ ਸੀ ਜਦੋਂ ਉਹ ਦੂਜਿਆਂ ਦੁਆਰਾ ਪੋਸਟ ਕੀਤੀਆਂ ਫੋਟੋਆਂ ਜਾਂ ਵੀਡੀਓ ਵਿੱਚ ਦਿਖਾਈ ਦਿੰਦੇ ਹਨ, ਅਤੇ ਫੋਟੋਆਂ ਵਿੱਚ ਕਿਸ ਨੂੰ ਟੈਗ ਕਰਨਾ ਹੈ ਲਈ ਸਿਫਾਰਿਸ਼ਾਂ ਪ੍ਰਦਾਨ ਕੀਤੀਆਂ ਸਨ। ਇਹ ਵਿਸ਼ੇਸ਼ਤਾਵਾਂ ਚਿਹਰੇ ਦੀ ਪਛਾਣ ਪ੍ਰਣਾਲੀ ਦੁਆਰਾ ਸੰਚਾਲਿਤ ਹਨ ਜਿਸ ਨੂੰ ਕੰਪਨੀ ਬੰਦ ਕਰ ਰਹੀ ਹੈ।

Deepotsav 2021 : 9 ਲੱਖ ਦੀਵਿਆਂ ਨਾਲ ਜਗ-ਮਗਾਏਗੀ ਰਾਮਨਗਰੀ, ਬਣਿਆ ਨਵਾਂ ਰਿਕਾਰਡ

0

ਯੂਪੀ ਦੀ ਯੋਗੀ ਸਰਕਾਰ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ਅਯੁੱਧਿਆ ਵਿੱਚ ਇੱਕ ਵਿਸ਼ਾਲ ਦੀਪ ਉਤਸਵ 2021 ਦਾ ਆਯੋਜਨ ਕਰਨ ਜਾ ਰਹੀ ਹੈ। ਅੱਜ ਇੱਕ ਵਾਰ ਫਿਰ ਲੱਖਾਂ ਦੀਵੇ ਰਾਮ ਨਗਰੀ ਵਿੱਚ ਸਰਯੂ ਦੇ ਘਾਟ ਨੂੰ ਰੌਸ਼ਨ ਕਰਨਗੇ। ਯੋਗੀ ਸਰਕਾਰ ਦੀਪ ਉਤਸਵ ‘ਚ 9 ਲੱਖ ਦੀਵੇ ਜਗਾ ਕੇ ਆਪਣਾ ਪਿਛਲਾ ਰਿਕਾਰਡ ਤੋੜਨ ਜਾ ਰਹੀ ਹੈ।

ਸਰਯੂ ਦੇ ਕਿਨਾਰੇ ਸਥਿਤ ਰਾਮ ਦੀ ਚਰਨ ਛੋਹ ਪ੍ਰਾਪਤ ਪੌੜੀ ‘ਤੇ ਦੀਵੇ, ਅਤੇ ਦੀਵੇ ਅਯੁੱਧਿਆ ਦੇ ਮੱਠਾਂ ਤੇ ਮੰਦਰਾਂ ਵਿੱਚ ਜਗਾਏ ਜਾਣਗੇ। ਇਹ ਸ਼ਾਨਦਾਰ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਇਸ ਪ੍ਰੋਗਰਾਮ ‘ਚ ਸੀਐੱਮ ਯੋਗੀ ਆਦਿਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ, ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਮੌਜੂਦ ਰਹਿਣਗੇ।

ਪਿਛਲੇ ਸਾਲ ਦੀਪ ਉਤਸਵ ‘ਤੇ 6 ਲੱਖ ਤੋਂ ਵੱਧ ਦੀਵੇ ਜਗਾਏ ਗਏ ਸੀ ਜੋ ਕਿ ਇੱਕ ਵਿਸ਼ਵ ਰਿਕਾਰਡ ਸੀ। ਲਗਾਤਾਰ ਪੰਜਵੇਂ ਸਾਲ ਦੀਪ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੀਐਮ ਯੋਗੀ ਆਦਿਤਿਆਨਾਥ ਨੇ ਟਵੀਟ ਕਰਕੇ ਦੀਪ ਉਤਸਵ ਦੀ ਵਧਾਈ ਦਿੱਤੀ ਹੈ।

ਏਅਰ ਏਸ਼ੀਆ ਇੰਡੀਆ ਨੇ ਆਪਣੇ ਮੁਸਾਫਿਰਾਂ ਨੂੰ ਦਿੱਤੀ ਵੱਡੀ ਸਹੂਲਤ

0

ਏਅਰ ਏਸ਼ੀਆ ਇੰਡੀਆ ਨੇ ਮੁਸਾਫਿਰਾਂ ਦੁਆਰਾ ਆਪਣੇ ਨਾਲ ਸਾਮਾਨ ਲੈ ਕੇ ਜਾਣ ਸੰਬੰਧੀ ਇੱਕ ਵਿਸ਼ੇਸ਼ ਫੈਸਲਾ ਕੀਤਾ ਹੈ। ਏਅਰ ਏਸ਼ੀਆ ਇੰਡੀਆ ਨੇ ਕਿਹਾ ਕਿ ਮੁਸਾਫਰਾਂ ਵਲੋਂ ਨਿਰਧਾਰਤ ਫੀਸ ਦਾ ਭੁਗਤਾਨ ਕਰਨ ’ਤੇ ਉਨ੍ਹਾਂ ਨੂੰ ਵਾਧੂ ਤਿੰਨ ਕਿਲੋ ਜਾਂ ਪੰਜ ਕਿਲੋ ਭਾਰ ਦੇ ਸਾਮਾਨ ਵਾਲਾ ਬੈਗ ਆਪਣੇ ਨਾਲ ਲਿਜਾਣ ਦੀ ਇਜਾਜ਼ਤ ਹੋਵੇਗੀ। ਤਿੰਨ ਕਿਲੋ ਲਈ ਫੀਸ 600 ਰੁਪਏ ਅਤੇ ਪੰਜ ਕਿਲੋ ਲਈ 1000 ਰੁਪਏ ਹੈ।

ਮੁਸਾਫਰਾਂ ਨੂੰ ਹੁਣ ਤੱਕ ਏਅਰ ਏਸ਼ੀਆ ਇੰਡੀਆ ਦੀਆਂ ਉਡਾਣਾਂ ’ਚ ਵਾਧੂ ਸਾਮਾਨ (ਕੈਬਿਨ ਬੈਗੇਜ਼) ਲਿਜਾਣ ਦੀ ਇਜਾਜ਼ਤ ਨਹੀਂ ਸੀ। ਹੋਰ ਘਰੇਲੂ ਏਅਰਲਾਈਨਜ਼ ਵਾਂਗ ਏਅਰ ਏਸ਼ੀਆ ਇੰਡੀਆ ਮੁਸਾਫਰਾਂ ਨੂੰ ਆਪਣੇ ਨਾਲ ਸੱਤ ਕਿਲੋ ਭਾਰ ਦੇ ਸਾਮਾਨ ਵਾਲਾ ਬੈਗ ਲਿਜਾਣ ਦੀ ਇਜਾਜ਼ਤ ਦਿੰਦੀ ਹੈ।

ਇਸ ਸੰਬੰਧ ‘ਚ ਏਅਰਲਾਈਨ ਨੇ ਇੱਕ ਪ੍ਰੈੱਸ ਬਿਆਨ ’ਚ ਕਿਹਾ ਕਿ ਨਵੀਂ ਸੇਵਾ ‘ਕੈਰੀ ਆਨ ਐਕਸਟ੍ਰਾ’ ਦੇ ਤਹਿਤ ਮੁਸਾਫਰ 10 ਕਿਲੋ ਸਾਮਾਨ ਨਾਲ ਲੱਦਿਆ ਬੈਗ ਆਪਣੇ ਨਾਲ ਸਫਰ ਦੌਰਾਨ ਲਿਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ 600 ਰੁਪਏ ਫੀਸ ਵਜੋਂ ਦੇਣੇ ਹੋਣਗੇ। ਜੇ ਮੁਸਾਫਰ 12 ਕਿਲੋ ਭਾਰ ਦੇ ਸਾਮਾਨ ਨਾਲ ਲੱਦਿਆ ਬੈਗ ਲਿਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ 1000 ਰੁਪਏ ਬਤੌਰ ਫੀਸ ਦੇਣੇ ਹੋਣਗੇ।

PM Modi ਕੋਵਿਡ ਟੀਕਾਕਰਨ ਮੁਹਿੰਮ ‘ਤੇ ਕਰਨਗੇ ਸਮੀਖਿਆ ਮੀਟਿੰਗ

0

ਪੀਐੱਮ ਮੋਦੀ ਅੱਜ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਸਮੀਖਿਆ ਮੀਟਿੰਗ ਕਰਨਗੇ। ਇਹ ਮੀਟਿੰਗ ਆਨਲਾਈਨ ਹੋਵੇਗੀ ਅਤੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ‘ਤੇ ਧਿਆਨ ਕੇਂਦਰਿਤ ਕਰੇਗੀ। ਅੰਕੜਿਆਂ ਅਨੁਸਾਰ ਦੇਸ਼ ਵਿੱਚ 107.29 ਕਰੋੜ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ ਹੈ।

ਹਾਲਾਂਕਿ ਕਈ ਜ਼ਿਲ੍ਹਿਆਂ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਮੱਠੀ ਹੈ। ਇਸ ਮੀਟਿੰਗ ਵਿੱਚ ਸਥਾਨਕ ਪੱਧਰ ’ਤੇ ਟੀਕਾਕਰਨ ਦੌਰਾਨ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ।

ਸਰਕਾਰ ਨੇ ਬਿਜਲੀ ਮਾਫ਼ੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ- ਆਪ

0

ਪੰਜਾਬ ਸਰਕਾਰ ਵੱਲੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਦੇਣ ਦੇ ਕੀਤੇ ਐਲਾਨ ਨੂੰ ਧੋਖ਼ਾ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ, ‘‘ਚੰਨੀ ਸਰਕਾਰ ਨੇ ਦਿਵਾਲੀ ਦੇ ਤੋਹਫ਼ੇ ਦੇ ਨਾਂ ’ਤੇ ਪੰਜਾਬ ਵਾਸੀਆਂ ਨੂੰ ਚਾਸ਼ਣੀ ’ਚ ਘੋਲ ਕੇ ਸਲਫ਼ਾਸ ਦੀ ਗੋਲੀ ਦਿੱਤੀ ਹੈ, ਕਿਉਂਕਿ ਸਰਕਾਰ ਨੇ ਨਾ ਤਾਂ ਫਿਕਸ ਚਾਰਜ ਘਟਾਏ ਹਨ ਅਤੇ ਨਾ ਹੀ ਬਿਜਲੀ ਮਾਫ਼ੀਆ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ।

ਪਾਰਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਉਹ ਵਿਰੋਧੀ ਧਿਰ ਹੋਣ ਕਰਕੇ ਸਰਕਾਰ ਦੇ ਫ਼ੈਸਲਿਆਂ ਦਾ ਕੇਵਲ ਵਿਰੋਧ ਹੀ ਨਹੀਂ ਕਰਦੇ, ਸਗੋਂ ਸਹੀ ਫ਼ੈਸਲਿਆਂ ਦਾ ਸਮਰਥਨ ਵੀ ਕਰਦੇ ਹਨ, ਜੇਕਰ ਫ਼ੈਸਲੇ ਸਬਜ਼ਬਾਗ ਵਾਲੇ ਨਾ ਹੋਣ। ਅਰੋੜਾ ਨੇ ਖੁਲਾਸਾ ਕੀਤਾ, ‘‘ਚੰਨੀ ਸਰਕਾਰ ਵੱਲੋਂ ਬਿਜਲੀ ਯੂਨਿਟ ਮੁੱਲ ਘਟਾ ਕੇ 3 ਰੁਪਏ ਕਰਨ ਦਾ ਐਲਾਨ ਨਿਰਾ ਝੂਠ ਹੈ। ਸਰਕਾਰ ਨੇ 100 ਯੂਨਿਟਾਂ ਤੱਕ ਮਹਿਜ 2 ਰੁਪਏ ਘਟਾਏ ਹਨ ਅਤੇ 100 ਯੂਨਿਟਾਂ ਤੋਂ ਬਾਅਦ ਇਹ ਲਾਭ ਹੋਰ ਵੀ ਘਟਦਾ ਜਾਵੇਗਾ ਅਤੇ ਮਾਤਰ 1 ਰੁਪਏ ਤੱਕ ਰਹਿ ਜਾਵੇਗਾ।’’

ਇਸ ਦੇ ਨਾਲ ਹੀ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਚੰਨੀ ਸਰਕਾਰ ਨੇ ਚੋਣਾਂ ਮੌਕੇ ਦਿਖਾਵੇ ਮਾਤਰ ਬਿਜਲੀ ਸਸਤੀ ਕਰਨ ਦਾ ਐਲਾਨ ਕੀਤਾ ਹੈ, ਜਦੋਂ ਕਿ ਫਿਕਸ ਚਾਰਜ ਪਹਿਲਾਂ ਵਾਂਗ ਲਾਗੂ ਹੈ, ਬਿਜਲੀ ਦੇ ਸਪਲਾਈ ਦੇ ਖਰਚੇ ਨਹੀਂ ਘਟਾਏ ਅਤੇ ਬਿਜਲੀ ਮਾਫੀਆ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ, ਅਸਲ ’ਚ ਇਹ ਮੁੱਦੇ ਹੀ ਲੋਕਾਂ ਦੀ ਲੁੱਟ ਦੇ ਸਾਧਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਸਤੇ ਕੋਲੇ ਲਈ ਪੰਜਾਬ ਦੀ ਪਿਛਵਾੜਾ ਕੋਲਾ ਖਾਣ (ਛੱਤੀਸ਼ਗੜ੍ਹ) ਦਾ ਮਸਲਾ ਹੱਲ ਨਹੀਂ ਕੀਤਾ ਗਿਆ।

ਵਿਧਾਇਕ ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਿਜਲੀ ’ਤੇ ਦਿੱਤੀਆਂ ਜਾਂਦੀਆਂ ਸਬਸਿਡੀਆਂ ਵਿੱਚ ਹੀ ਵਾਧਾ ਕਰ ਰਹੀ ਹੈ, ਪਰ ਲੁੱਟ ਦੀਆਂ ਚੋਰ ਮੋਰੀਆਂ ਬੰਦ ਨਹੀਂ ਕਰ ਰਹੀ। ਇਸ ਕਾਰਨ ਪੀ.ਐਸ.ਪੀ.ਸੀ.ਐਲ ’ਤੇ ਸਬਸਿਡੀਆਂ ਦਾ ਬੋਝ ਵੱਧਦਾ ਜਾ ਰਿਹਾ ਹੈ । ਪੰਜਾਬ ਸਰਕਾਰ ਨੇ ਸਬਸਿਡੀਆਂ ਦਾ ਪੈਸਾ ਪੀ.ਐਸ.ਪੀ.ਸੀ.ਐਲ ਨੂੰ ਅਦਾ ਹੀ ਨਹੀਂ ਕੀਤਾ, ਜਿਸ ਕਾਰਨ ਪੀ.ਐਸ.ਪੀ.ਸੀ.ਐਲ ’ਤੇ ਕਰਜੇ ਦਾ ਭਾਰ ਵੀ ਵੱਧਦਾ ਜਾ ਰਿਹਾ ਹੈ ਅਤੇ ਇਹ ਕਰਜਾ ਵੱਧ ਕੇ 34,000 ਕਰੋੜ ਰੁਪਏ ਹੋ ਗਿਆ ਹੈ।

ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੌਣੇ ਪੰਜ ਸਾਲਾਂ ’ਚ ਪੰਜਾਬ ਵਾਸੀਆਂ ਨੂੰ ਸਸਤੀ ਬਿਜਲੀ ਕੀ ਦੇਣੀ ਸੀ, ਸਗੋਂ 35 ਫ਼ੀਸਦੀ ਬਿਜਲੀ ਮੁੱਲ ਵਿੱਚ ਵਾਧਾ ਕੀਤਾ ਗਿਆ ਸੀ। ਹੁਣ ਆਖ਼ਰੀ ਦਿਨਾਂ ਵਿੱਚ ਆ ਕੇ ਸਰਕਾਰ ਨੇ ਬਿਜਲੀ ਸਸਤੀ ਦੇਣ ਦਾ ਡਰਾਮਾ ਕੀਤਾ ਹੈ ਅਤੇ ਲੋਕਾਂ ਨੂੰ ਭਰਮਾਉਣ ਲਈ ਪਿੰਡਾਂ ਵਿੱਚ ਬਿਜਲੀ ਮੁਆਫ਼ੀ ਦੇ ਫ਼ਾਰਮ ਵੀ ਭਰਵਾਉਣੇ ਸ਼ੁਰੂ ਕੀਤੇ ਹਨ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਫਾਰਮ ਸੋਚ ਸਮਝ ਕੇ ਅਤੇ ਸੱਚ ਨੂੰ ਦੇਖ ਕੇ ਭਰਨ ਕਿਉਂਕਿ ਕਾਂਗਰਸ ਪਾਰਟੀ ਨੇ 2017 ਵਿੱਚ ਵੀ ਲੋਕਾਂ ਤੋਂ ਫਾਰਮ ਭਰਾਏ ਸਨ ਕਿ ਅਸੀਂ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜੇ ਮੁਆਫ਼ ਕਰਾਂਗੇ, ਘਰ ਘਰ ਨੌਕਰੀ ਦੇਵਾਂਗੇ, ਵਿਿਦਆਰਥੀਆਂ ਨੂੰ ਸਮਾਰਟ ਫੋਨ ਦੇਵਾਂਗਾ। ਪਰ ਪੌਣ ਪੰਜ ਸਾਲ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਕੁੱਝ ਵੀ ਨਹੀਂ, ਸਿਵਾਏ ਮਹਿੰਗਾਈ ਅਤੇ ਝੂਠੇ ਲਾਰਿਆਂ ਦੇ।

ਅਮਨ ਅਰੜਾ ਨੇ ਕਿਹਾ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ (ਅਮਨ ਅਰੋੜਾ) ਮਾਰੂ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰਨ ਲਈ ਪੰਜ ਵਾਰ ਵਿਧਾਨ ਸਭਾ ਵਿੱਚ ਪ੍ਰਾਈਵੇਟ ਬਿਲ ਪੇਸ਼ ਕੀਤਾ ਸੀ, ਪਰ ਕਾਂਗਰਸ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਮੁੱਦੇ ’ਤੇ ਜਾਰੀ ਕੀਤੇ ਗਏ ‘ਵਾਈਟ ਪੇਪਰ’ ਦੀਆਂ ਮੰਗਾਂ ਨੂੰ ਜੇ ਕਾਂਗਰਸ ਸਰਕਾਰ ਮੰਨਦੀ ਤਾਂ ਪੰਜਾਬ ਵਾਸੀਆਂ ਕਰੀਬ 700 ਕਰੋੜ ਦਾ ਲਾਭ ਹੋਣਾ ਸੀ। ਪਰ ਕਾਂਗਰਸ ਸਰਕਾਰ ਆਪਣੇ ਆਖ਼ਰੀ 40 ਦਿਨਾਂ ’ਚ ਬਿਜਲੀ ਸਮਝੌਤੇ ਰੱਦ ਕਰਨ ਦਾ ਮਤਾ ਵਿਧਾਨ ਸਭਾ ਵਿੱਚ ਲਿਆ ਕੇ ਪੰਜਾਬ ਵਾਸੀਆਂ ਦੇ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕਰ ਰਹੀ ਹੈ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਵੋਟਾਂ ਲੁੱਟੀਆਂ ਜਾ ਸਕਣ।

ਮੁੱਖ ਮੰਤਰੀ ਨੇ ਨਵੰਬਰ ਦੇ ਅੱਧ ਤੱਕ ਅਤਿ ਆਧੁਨਿਕ ‘ਦਾਸਤਾਨ-ਏ-ਸ਼ਹਾਦਤ’ ਥੀਮ ਪਾਰਕ ਤੇ ਹੈਰੀਟੇਜ ਸਟਰੀਟ ਦੇ ਉਦਘਾਟਨ ਦਾ ਕੀਤਾ ਐਲਾਨ

0

11 ਗੈਲਰੀਆਂ ‘ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ’ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਣਗੀਆਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਐਲਾਨ ਕੀਤਾ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ‘ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ’ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਂਦਾ ਅਤਿ ਆਧੁਨਿਕ ‘ਦਾਸਤਾਨ-ਏ-ਸ਼ਹਾਦਤ’ (ਥੀਮ ਪਾਰਕ) ਅਤੇ ਹੈਰੀਟੇਜ ਸਟਰੀਟ ਦਾ ਉਦਘਾਟਨ ਨਵੰਬਰ ਦੇ ਅੱਧ ਤੱਕ ਕੀਤਾ ਜਾਵੇਗਾ।ਇਸ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਥੀਮ ਪਾਰਕ ਵਿੱਚ ਅਤਿ-ਆਧੁਨਿਕ ਉਪਕਰਣ ਜਿਵੇਂ ਕਿ ਰਿਵਾਲਵਿੰਗ ਥੀਏਟਰ, ਡੋਮ, ਸਟੈਟਿਕ ਸੈੱਟ, ਲਾਈਵ ਐਕਸ਼ਨ ਸਟੂਡੀਓ, ਸੈੱਟ ਅਤੇ ਲਾਈਵ ਸ਼ੂਟ ਦਾ ਮਿਸ਼ਰਣ, ਡਬਲ ਸਕਰੀਨਾਂ ਵਾਲੀ 270 ਡਿਗਰੀ ਸਕ੍ਰੀਮ ਪ੍ਰੋਜੇਕਸ਼ਨ ਸਕਰੀਨ, ਸੈੱਟ ਸਮੇਤ ਕੰਧ ਚਿੱਤਰ, ਰਿਵਾਲਵਿੰਗ ਟੇਬਲ ਨਾਲ 360 ਡਿਗਰੀ ਸਕ੍ਰੀਨ, ਪ੍ਰੋਜੈਕਸ਼ਨ ਨਾਲ ਹੋਲੋਗ੍ਰਾਮ, 270 ਡਿਗਰੀ ਮੈਪਿੰਗ ਅਤੇ 3ਡੀ ਐਨੀਮੇਸ਼ਨ ਨਾਲ ਲੈਸ 11 ਗੈਲਰੀਆਂ ਹੋਣਗੀਆਂ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਉਦਘਾਟਨ ਪੂਰੇ ਧੂਮ-ਧਾਮ (ਖਾਲਸਾਈ ਜਾਹੋ ਜਲਾਲ) ਨਾਲ ਕੀਤਾ ਜਾਵੇਗਾ ਅਤੇ ਇਸ ਮੈਗਾ ਸਮਾਗਮ ਲਈ ਹਰ ਵਰਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਹੋਰ ਧਰਮਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ।ਮੁੱਖ ਮੰਤਰੀ ਨੇ ਸਮਾਗਮ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਭਾਗੀ ਕਮੇਟੀਆਂ ਦੇ ਗਠਨ ਦੇ ਨਿਰਦੇਸ਼ ਦਿੱਤੇ। ਚੰਨੀ ਨੇ ਅੱਗੇ ਕਿਹਾ ਕਿ ਡੀਸੀ ਰੂਪਨਗਰ ਨੂੰ ਸਮੁੱਚਾ ਕੋਆਰਡੀਨੇਟਰ ਬਣਾਇਆ ਗਿਆ ਹੈ ਅਤੇ ਐਸ.ਐਸ.ਪੀ ਨੂੰ ਨਿਰਵਿਘਨ ਆਵਾਜਾਈ ਦੇ ਨਾਲ-ਨਾਲ ਪਾਰਕਿੰਗ ਲਈ ਵੱਧ ਥਾਵਾਂ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਸੜਕਾਂ ‘ਤੇ ਭੀੜ-ਭੜੱਕੇ ਤੋਂ ਬਚਿਆ ਜਾ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ (ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ) ਸੰਜੈ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ (ਪੀ.ਡਬਲਿਊ.ਡੀ.) ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ (ਵਿੱਤ) ਕੇ.ਏ.ਪੀ ਸਿਨਹਾ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਕਮਲਦੀਪ ਕੌਰ ਬਰਾੜ, ਡਾਇਰੈਕਟਰ ਸਥਾਨਕ ਸਰਕਾਰਾਂ ਪੁਨੀਤ ਗੋਇਲ, ਡੀਸੀ ਰੂਪਨਗਰ ਸੋਨਾਲੀ ਗਿਰੀ ਅਤੇ ਐੱਸਐੱਸਪੀ ਰੂਪਨਗਰ ਵਿਵੇਕ ਸ਼ੀਲ ਸੋਨੀ ਸ਼ਾਮਲ ਸਨ।

ਮੁੱਖ ਮੰਤਰੀ ਵੱਲੋਂ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਸਬੰਧੀ ਮੁਆਵਜ਼ੇ ਦੇ ਨਿਯਮਾਂ ਨੂੰ ਪ੍ਰਵਾਨਗੀ

0

ਕਪਾਹ ਚੁਗਣ ਵਾਲਿਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਮੰਗੇ ਗਏ ਕੁੱਲ ਫੰਡਾਂ ਵਿੱਚ 10 ਫ਼ੀਸਦੀ ਵਾਧੂ ਫੰਡ ਸ਼ਾਮਲ ਕਰਨ ਨੂੰ ਦਿੱਤੀ ਮਨਜ਼ੂਰੀ

ਦੀਵਾਲੀ ਤੋਂ ਪਹਿਲਾਂ ਮੁਆਵਜ਼ੇ ਦੀ ਰਕਮ ਸਿੱਧੇ ਕਿਸਾਨਾਂ/ਖੇਤ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਕ੍ਰੈਡਿਟ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਮਾਲਵਾ ਪੱਟੀ ਦੇ ਕਪਾਹ ਉਤਪਾਦਕਾਂ ਲਈ ਹਾਲ ਹੀ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੇ ਮੱਦੇਨਜ਼ਰ ਮਦਦ ਦੀ ਪੇਸ਼ਕਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਪਾਹ ਉਤਪਾਦਕਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੇ ਬਦਲੇ ਮੁਆਵਜ਼ੇ ਦੇ ਮਾਪਦੰਡਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਕਪਾਹ ਦੀ ਚੁਗਾਈ ਵਿੱਚ ਲੱਗੇ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਚੰਨੀ ਨੇ ਖਰਾਬ ਹੋਈ ਫਸਲ ਦੇ ਮੁਆਵਜ਼ੇ ਲਈ ਸਬੰਧਤ ਜ਼ਿਲ੍ਹਿਆਂ ਵੱਲੋਂ ਮੰਗੇ ਕੁੱਲ ਫੰਡਾਂ ਵਿੱਚ 10 ਫੀਸਦੀ ਵਾਧੂ ਫੰਡ ਸ਼ਾਮਲ ਕਰਨ ਦੀ ਮੰਨਜ਼ੂਰੀ ਦੇ ਦਿੱਤੀ ਹੈ।ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਮੁੱਖ ਮੰਤਰੀ ਚੰਨੀ ਵੱਲੋਂ 76 ਤੋਂ 100 ਫੀਸਦੀ ਤੱਕ ਫਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ 12,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਦੇਣ ਸਬੰਧੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਮਾਲ ਵਿਭਾਗ ਨੂੰ ਦੀਵਾਲੀ ਤੋਂ ਪਹਿਲਾਂ ਕਿਸਾਨਾਂ/ਖੇਤ ਮਜ਼ਦੂਰਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਮੁਆਵਜ਼ੇ ਦੀ ਰਕਮ ਅਦਾ ਦੇ ਨਿਰਦੇਸ਼ ਦਿੱਤੇ।ਜ਼ਿਕਰਯੋਗ ਹੈ ਕਿ ਇਹ ਫੈਸਲੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ 28 ਅਕਤੂਬਰ ਨੂੰ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੌਰਾਨ ਸਹਿਮਤੀ ਦੇ ਆਧਾਰ ‘ਤੇ ਲਏ ਗਏ ਹਨ। ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ, ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਵੀ.ਕੇ. ਜੰਜੂਆ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ, ਵਿੱਤ ਕਮਿਸ਼ਨਰ ਵਿਕਾਸ ਡੀ.ਕੇ. ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ ਸ਼ਾਮਲ ਸਨ।

WhatsApp ਨੇ 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ

0

ਵਟਸਐਪ ਨੇ ਸੋਮਵਾਰ ਨੂੰ ਆਪਣੀ ਨਵੀਂ ਅਨੁਪਾਲਨ ਰਿਪੋਰਟ ਜਾਰੀ ਕੀਤੀ। ਇਸ ਵਿਚ ਦੱਸਿਆ ਗਿਆ ਹੈ ਕਿ ਕੰਪਨੀ ਨੇ ਸਤੰਬਰ ਮਹੀਨੇ ’ਚ 22 ਲੱਖ, 9 ਹਜ਼ਾਰ ਭਾਰਤੀ ਵਟਸਐਪ ਅਕਾਊਂਟ ਨੂੰ ਬੈਨ ਕੀਤਾ ਹੈ। ਰਿਪੋਰਟ ਅਨੁਸਾਰ ਇਸ ਮਹੀਨੇ ਕੰਪਨੀ ਨੂੰ 560 ਸ਼ਿਕਾਇਤਾਂ ਮਿਲੀਆਂ ਸਨ।

ਇਸ ਦੇ ਨਾਲ ਹੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਐਂਡ-ਟੂ-ਐਂਡ ਐਨਕ੍ਰਿਪਟਿਡ ਮੈਸੇਜਿੰਗ ਸੇਵਾਵਾਂ ’ਚ ਦੁਰਵਰਤੋਂ ਨੂੰ ਰੋਕਣ ’ਚ ਵਟਸਐਪ ਸਭ ਤੋਂ ਅੱਗੇ ਹੈ। ਬੀਤੇ ਸਾਲਾਂ ਦੌਰਾਨ ਆਪਣੇ ਯੂਜ਼ਰਸ ਦੀ ਸੁਰੱਖਿਆ ਲਈ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਵਿਸ਼ਵ ਪੱਧਰੀ ਤਕਨਾਲੋਜੀਆਂ, ਡਾਟਾ ਸਾਇੰਟਿਸਟ ਅਤੇ ਮਾਹਿਰਾਂ ’ਚ ਲਗਾਤਾਰ ਨਿਵੇਸ਼ ਕਰਦੇ ਰਹੇ ਹਨ।

ਬੁਲਾਰੇ ਨੇ ਕਿਹਾ ਕਿ ਇਸ ਉਪਭੋਗਤਾ ਸੁਰੱਖਿਆ ਰਿਪੋਰਟ ’ਚ ਯੂਜ਼ਰਸ ਦੀਆਂ ਸ਼ਿਕਾਇਤਾਂ ਅਤੇ ਵਟਸਐਪ ਵਲੋਂ ਉਸ ਸ਼ਿਕਾਇਤ ’ਤੇ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਟਸਐਪ ਨੇ ਕਿਹਾ ਸੀ ਕਿ 95 ਫੀਸਦੀ ਬੈਨ ਦਾ ਕਾਰਨ ਆਟੋਮੇਟਿਡ ਜਾਂ ਬਲਕ ਮੈਸੇਜਿੰਗ ਦੀ ਦੁਰਵਰਤੋਂ ਕਰਨਾ ਸੀ।

ਪੂਰੀ ਦੁਨੀਆ ’ਚ ਹਰ ਮਹੀਨੇ ਔਸਤਨ ਇੰਨੇ ਅਕਾਊਂਟ ਬੰਦ ਕਰਦਾ ਹੈ ਵਟਸਐਪ
ਰਿਪੋਰਟ ਅਨੁਸਾਰ ਵਟਸਐਪ ਆਪਣੇ ਪਲੇਟਫਾਰਮ ਦੀ ਦੁਰਵਰਤੋਂ ਹੋਣ ਤੋਂ ਬਚਣ ਲਈ ਹਰ ਮਹੀਨੇ ਪੂਰੀ ਦੁਨੀਆ ’ਚ ਔਸਤਨ 80 ਲੱਖ ਅਕਾਊਂਟ ਬੰਦ ਕਰਦਾ ਹੈ। ਅਨੁਪਾਲਨ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਤੰਬਰ ਮਹੀਨੇ ’ਚ ਕੰਪਨੀ ਨੂੰ ਆਪਣੇ ਉਪਭੋਗਤਾਵਾਂ ਤੋਂ ਮਿਲੀਆਂ 560 ਸ਼ਿਕਾਇਤਾਂ ਦੇ ਆਧਾਰ ’ਤੇ 51 ਖਾਤਿਆਂ ’ਤੇ ਕਾਰਵਾਈ ਕੀਤੀ ਗਈ।

ਕੈਪਟਨ ਅਮਰਿੰਦਰ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਦਿੱਤਾ ਅਸਤੀਫ਼ਾ

0

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਤਸੀਫ਼ਾ ਦੇ ਦਿੱਤਾ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 7 ਪੰਨ੍ਹਿਆ ਦਾ ਲੰਮਾ-ਚੌੜਾ ਅਸਤੀਫ਼ਾ ਭੇਜਿਆ ਹੈ। ਜਿਸ ਵਿਚ ਉਨ੍ਹਾਂ ਨੇ ਇਕ ਵਾਰ ਫਿਰ ਪੰਜਾਬ ਵਿਚ 92 ਫ਼ੀਸਦ ਵਾਅਦੇ ਪੂਰੇ ਕਰਨ ਦਾ ਜ਼ਿਕਰ ਕੀਤਾ ਹੈ। ਕੈਪਟਨ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਿਸਦਾ ਨਾਂ ਹੈ Punjab Lok Congress ਪਾਰਟੀ।